Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਮ ਰਸਾਇਨ ਪੀਓ ਰੇ ਦਗਰਾ ॥੩॥੪॥  

Rām rasā▫in pī▫o re ḏagrā. ||3||4||  

Drink in the sublime elixir of the Lord, O deceitful one. ||3||4||  

ਰੇ = ਹੇ ਭਾਈ! ਦਗਰਾ = ਪੱਥਰ {ਮਰਾਠੀ}। ਰੇ ਦਗਰਾ = ਹੇ ਪੱਥਰ-ਚਿੱਤ! ॥੩॥੪॥
ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ॥੩॥੪॥


ਆਸਾ  

Āsā.  

Aasaa:  

xxx
xxx


ਪਾਰਬ੍ਰਹਮੁ ਜਿ ਚੀਨ੍ਹ੍ਹਸੀ ਆਸਾ ਤੇ ਭਾਵਸੀ  

Pārbarahm jė cẖīnĥsī āsā ṯe na bẖāvsī.  

One who recognizes the Supreme Lord God, dislikes other desires.  

ਜਿ = ਜੋ ਮਨੁੱਖ। ਚੀਨ੍ਹ੍ਹਸੀ = ਪਛਾਣਦੇ ਹਨ, ਜਾਣ-ਪਛਾਣ ਪਾਂਦੇ ਹਨ। ਨ ਭਾਵਸੀ = ਚੰਗੀ ਨਹੀਂ ਲੱਗਦੀ।
ਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ।


ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥  

Rāmā bẖagṯah cẖeṯī▫ale acẖinṯ man rākẖsī. ||1||  

He focuses his consciousness on the Lord's devotional worship, and keeps his mind free of anxiety. ||1||  

ਭਗਤਹ = (ਜਿਨ੍ਹਾਂ) ਭਗਤਾਂ ਨੇ। ਅਚਿੰਤ = ਚਿੰਤਾ-ਰਹਿਤ ॥੧॥
ਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ ॥੧॥


ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ  

Kaise man ṯarhigā re sansār sāgar bikẖai ko banā.  

O my mind, how will you cross over the world-ocean, if you are filled with the water of corruption?  

ਬਨ = ਪਾਣੀ। ਬਿਖੈ ਕੋ ਬਨਾ = ਵਿਸ਼ੇ ਵਿਕਾਰਾਂ ਦਾ ਪਾਣੀ।
ਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ।


ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ  

Jẖūṯẖī mā▫i▫ā ḏekẖ kai bẖūlā re manā. ||1|| rahā▫o.  

Gazing upon the falseness of Maya, you have gone astray, O my mind. ||1||Pause||  

xxx॥੧॥
ਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ ॥੧॥ ਰਹਾਉ॥


ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ  

Cẖẖīpe ke gẖar janam ḏailā gur upḏes bẖailā.  

You have given me birth in the house of a calico-printer, but I have found the Teachings of the Guru.  

ਦੈਲਾ = ਦਿੱਤਾ (ਪ੍ਰਭੂ ਨੇ)। ਭੈਲਾ = ਮਿਲ ਗਿਆ।
ਮੈਨੂੰ ਨਾਮੇ ਨੂੰ (ਭਾਵੇਂ ਜੀਕਰ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ;


ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥  

Sanṯėh kai parsāḏ nāmā har bẖetulā. ||2||5||  

By the Grace of the Saint, Naam Dayv has met the Lord. ||2||5||  

ਪਰਸਾਦਿ = ਕਿਰਪਾ ਨਾਲ। ਭੇਟੁਲਾ = ਮਿਲ ਪਿਆ ॥੨॥੫॥
ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ ॥੨॥੫॥


ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ  

Āsā baṇī sarī Raviḏās jī▫o kī  

Aasaa, The Word Of The Reverend Ravi Daas Jee:  

xxx
ਰਾਗ ਆਸਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ  

Marig mīn bẖaring paṯang kuncẖar ek ḏokẖ binās.  

The deer, the fish, the bumble bee, the moth and the elephant are destroyed, each for a single defect.  

ਮ੍ਰਿਗ = ਹਰਨ। ਮੀਨ = ਮੱਛੀ। ਭ੍ਰਿੰਗ = ਭੌਰਾ। ਪਤੰਗ = ਭੰਬਟ। ਕੁੰਚਰ = ਹਾਥੀ।
ਹਰਨ, ਮੱਛੀ, ਭੌਰਾ, ਭੰਬਟ, ਹਾਥੀ-ਇਕ ਇਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ, (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ)


ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥  

Pancẖ ḏokẖ asāḏẖ jā mėh ṯā kī keṯak ās. ||1||  

So the one who is filled with the five incurable vices - what hope is there for him? ||1||  

ਦੋਖ = ਐਬ (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ)। ਅਸਾਧ = ਜੋ ਵੱਸ ਵਿਚ ਨਾ ਆ ਸਕਣ। ਜਾ ਮਹਿ = ਜਿਸ (ਮਨੁੱਖ) ਵਿਚ ॥੧॥
ਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਇਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ? ॥੧॥


ਮਾਧੋ ਅਬਿਦਿਆ ਹਿਤ ਕੀਨ  

Māḏẖo abiḏi▫ā hiṯ kīn.  

O Lord, he is in love with ignorance.  

ਮਾਧੋ = {ਮਾਧਵ} ਹੇ ਮਾਇਆ ਦੇ ਪਤੀ ਪ੍ਰਭੂ! ਅਬਿਦਿਆ = ਅਗਿਆਨਤਾ। ਹਿਤ = ਮੋਹ, ਪਿਆਰ।
ਹੇ ਪ੍ਰਭੂ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ;


ਬਿਬੇਕ ਦੀਪ ਮਲੀਨ ॥੧॥ ਰਹਾਉ  

Bibek ḏīp malīn. ||1|| rahā▫o.  

His lamp of clear wisdom has grown dim. ||1||Pause||  

ਮਲੀਨ = ਮੈਲਾ, ਧੁੰਧਲਾ ॥੧॥
ਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ) ॥੧॥ ਰਹਾਉ॥


ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ  

Ŧarigaḏ jon acẖeṯ sambẖav punn pāp asocẖ.  

The creeping creatures live thoughtless lives, and cannot discriminate between good and evil.  

ਤ੍ਰਿਗਦ ਜੋਨਿ = ਉਹਨਾਂ ਜੂਨਾਂ ਦੇ ਜੀਵ ਜੋ ਵਿੰਗੇ ਹੋ ਕੇ ਤੁਰਦੇ ਹਨ, ਪਸ਼ੂ ਆਦਿਕ। ਅਚੇਤ = ਗ਼ਾਫ਼ਲ; ਰੱਬ ਵਲੋਂ ਗ਼ਾਫ਼ਲ, ਵਿਚਾਰ-ਹੀਣ। ਅਸੋਚ = ਸੋਚ-ਰਹਿਤ, ਬੇ-ਪਰਵਾਹ। ਸੰਭਵ = ਮੁਮਕਿਨ, ਕੁਦਰਤੀ।
ਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਨ ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ;


ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥  

Mānukẖā avṯār ḏulabẖ ṯihī sangaṯ pocẖ. ||2||  

It is so difficult to obtain this human incarnation, and yet, they keep company with the low. ||2||  

ਅਵਤਾਰ = ਜਨਮ। ਪੋਚ = ਨੀਚ। ਤਿਹੀ = ਇਸ ਦੀ ਭੀ ॥੨॥
ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ, ਇਸ ਦੀ ਸੰਗਤ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ) ॥੨॥


ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ  

Jī▫a janṯ jahā jahā lag karam ke bas jā▫e.  

Wherever the beings and creatures are, they are born according to the karma of their past actions.  

ਜਾਇ = ਜਨਮ ਲੈ ਕੇ, ਜੰਮ ਕੇ।
ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਜਿਥੇ ਭੀ ਹਨ,


ਕਾਲ ਫਾਸ ਅਬਧ ਲਾਗੇ ਕਛੁ ਚਲੈ ਉਪਾਇ ॥੩॥  

Kāl fās abaḏẖ lāge kacẖẖ na cẖalai upā▫e. ||3||  

The noose of death is unforgiving, and it shall catch them; it cannot be warded off. ||3||  

ਅਬਧ = ਅ-ਬਧ, ਜੋ ਨਾਹ ਨਾਸ ਹੋ ਸਕੇ। ਉਪਾਇ = ਹੀਲਾ ॥੩॥
ਸਾਰੇ ਜੀਅ ਜੰਤਾਂ ਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ ॥੩॥


ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ  

Raviḏās ḏās uḏās ṯaj bẖaram ṯapan ṯap gur gi▫ān.  

O servant Ravi Daas, dispel your sorrow and doubt, and know that Guru-given spiritual wisdom is the penance of penances.  

ਉਦਾਸ = ਵਿਕਾਰਾਂ ਤੋਂ ਉਪਰਾਮ।
ਹੇ ਰਵਿਦਾਸ! ਹੇ ਪ੍ਰਭੂ ਦੇ ਦਾਸ ਰਵਿਦਾਸ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਤਪ ਹੈ।


ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥  

Bẖagaṯ jan bẖai haran parmānanḏ karahu niḏān. ||4||1||  

O Lord, Destroyer of the fears of Your humble devotees, make me supremely blissful in the end. ||4||1||  

ਨਿਦਾਨ = ਆਖ਼ਰ ॥੪॥੧॥
ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਹੇ ਪ੍ਰਭੂ! ਆਖ਼ਰ ਮੈਨੂੰ ਰਵਿਦਾਸ ਨੂੰ ਭੀ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼ੋ (ਮੈਂ ਤੇਰੀ ਸਰਨ ਆਇਆ ਹਾਂ) ॥੪॥੧॥


ਆਸਾ  

Āsā.  

Aasaa:  

xxx
xxx


ਸੰਤ ਤੁਝੀ ਤਨੁ ਸੰਗਤਿ ਪ੍ਰਾਨ  

Sanṯ ṯujẖī ṯan sangaṯ parān.  

Your Saints are Your body, and their company is Your breath of life.  

ਤੁਝੀ = ਤੇਰਾ ਹੀ। ਤਨੁ = ਸਰੀਰ, ਸਰੂਪ। ਪ੍ਰਾਨ = ਜਿੰਦ-ਜਾਨ।
ਹੇ ਦੇਵਾਂ ਦੇ ਦੇਵ ਪ੍ਰਭੂ! ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤ ਤੇਰੀ ਜਿੰਦ-ਜਾਨ ਹੈ।


ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥  

Saṯgur gi▫ān jānai sanṯ ḏevā ḏev. ||1||  

By the True Guru-given spiritual wisdom, I know the Saints as the gods of gods. ||1||  

ਜਾਨੈ = ਪਛਾਣ ਲੈਂਦਾ ਹੈ। ਦੇਵਾਦੇਵ = ਹੇ ਦੇਵਤਿਆਂ ਦੇ ਦੇਵਤੇ! ॥੧॥
ਸਤਿਗੁਰੂ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ॥੧॥


ਸੰਤ ਚੀ ਸੰਗਤਿ ਸੰਤ ਕਥਾ ਰਸੁ  

Sanṯ cẖī sangaṯ sanṯ kathā ras.  

Grant me the Society of the Saints, the sublime essence of the Saints' conversation,  

ਚੀ = ਦੀ। ਰਸੁ = ਆਨੰਦ।
ਹੇ ਦੇਵਤਿਆਂ ਦੇ ਦੇਵਤੇ ਪ੍ਰਭੂ! ਮੈਨੂੰ ਸੰਤਾਂ ਦੀ ਸੰਗਤ ਬਖ਼ਸ਼, ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ;


ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ  

Sanṯ parem mājẖai ḏījai ḏevā ḏev. ||1|| rahā▫o.  

and the Love of the Saints, O Lord, God of gods. ||1||Pause||  

ਮਾਝੈ = ਮੁਝੇ, ਮੈਨੂੰ। ਦੀਜੈ = ਦੇਹ ॥੧॥
ਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ ॥੧॥ ਰਹਾਉ॥


ਸੰਤ ਆਚਰਣ ਸੰਤ ਚੋ ਮਾਰਗੁ ਸੰਤ ਓਲ੍ਹਗ ਓਲ੍ਹਗਣੀ ॥੨॥  

Sanṯ ācẖraṇ sanṯ cẖo mārag sanṯ cẖa olahg olahgṇī. ||2||  

The Character of the Saints, the lifestyle of the Saints, and the service of the servant of the Saints. ||2||  

ਆਚਰਣ = ਕਰਣੀ, ਕਰਤੱਬ। ਚੋ = ਦਾ। ਮਾਰਗੁ = ਰਸਤਾ। ਚ = ਦੇ। ਓਲ੍ਹਗ ਓਲ੍ਹਗਣੀ = ਦਾਸਾਂ ਦੀ ਸੇਵਾ। ਓਲ੍ਹ੍ਹਗ = ਦਾਸ, ਲਾਗੀ। ਓਲ੍ਹ੍ਹਗਣੀ = ਸੇਵਾ ॥੨॥
ਹੇ ਪ੍ਰਭੂ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼ ॥੨॥


ਅਉਰ ਇਕ ਮਾਗਉ ਭਗਤਿ ਚਿੰਤਾਮਣਿ  

A▫or ik māga▫o bẖagaṯ cẖinṯāmaṇ.  

I ask for these, and for one thing more - devotional worship, which shall fulfill my desires.  

ਚਿੰਤਾਮਣਿ = ਮਨ-ਚਿੰਦੇ ਫਲ ਦੇਣ ਵਾਲੀ ਮਣੀ।
ਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ;


ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥  

Jaṇī likẖāvahu asanṯ pāpī saṇ. ||3||  

Do not show me the wicked sinners. ||3||  

ਜਣੀ = ਨਾਹ। ਜਣੀ ਲਖਾਵਹੁ = ਨਾਹ ਦਿਖਾਵੀਂ। ਸਣਿ = ਸਣੇ, ਅਤੇ ॥੩॥
ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ ॥੩॥


ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ  

Raviḏās bẖaṇai jo jāṇai so jāṇ.  

Says Ravi Daas, he alone is wise, who knows this:  

ਭਣੈ = ਆਖਦਾ ਹੈ। ਜਾਣੁ = ਸਿਆਣਾ।
ਰਵਿਦਾਸ ਆਖਦਾ ਹੈ-ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ,


ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥  

Sanṯ anaʼnṯėh anṯar nāhī. ||4||2||  

there is no difference between the Saints and the Infinite Lord. ||4||2||  

ਅੰਤਰੁ = ਵਿੱਥ ॥੪॥੨॥
ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ॥੪॥੨॥


ਆਸਾ  

Āsā.  

Aasaa:  

xxx
xxx


ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ  

Ŧum cẖanḏan ham irand bāpure sang ṯumāre bāsā.  

You are sandalwood, and I am the poor castor oil plant, dwelling close to you.  

ਬਾਪੁਰੇ = ਵਿਚਾਰੇ, ਨਿਮਾਣੇ। ਸੰਗਿ ਤੁਮਾਰੇ = ਤੇਰੇ ਨਾਲ। ਬਾਸਾ = ਵਾਸ।
ਹੇ ਮਾਧੋ! ਤੂੰ ਚੰਦਨ ਦਾ ਬੂਟਾ ਹੈਂ, ਮੈਂ ਨਿਮਾਣਾ ਹਰਿੰਡ ਹਾਂ (ਪਰ ਤੇਰੀ ਮਿਹਰ ਨਾਲ) ਮੈਨੂੰ ਤੇਰੇ (ਚਰਨਾਂ) ਵਿਚ ਰਹਿਣ ਲਈ ਥਾਂ ਮਿਲ ਗਈ ਹੈ।


ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥  

Nīcẖ rūkẖ ṯe ūcẖ bẖa▫e hai ganḏẖ suganḏẖ nivāsā. ||1||  

From a lowly tree, I have become exalted; Your fragrance, Your exquisite fragrance now permeates me. ||1||  

ਰੂਖ = ਰੁੱਖ। ਸੁਗੰਧ = ਮਿੱਠੀ ਵਾਸ਼ਨਾ। ਨਿਵਾਸਾ = ਵੱਸ ਪਈ ਹੈ ॥੧॥
ਤੇਰੀ ਸੋਹਣੀ ਮਿੱਠੀ ਵਾਸ਼ਨਾ ਮੇਰੇ ਅੰਦਰ ਵੱਸ ਪਈ ਹੈ, ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ ॥੧॥


ਮਾਧਉ ਸਤਸੰਗਤਿ ਸਰਨਿ ਤੁਮ੍ਹ੍ਹਾਰੀ  

Māḏẖa▫o saṯsangaṯ saran ṯumĥārī.  

O Lord, I seek the Sanctuary of the company of Your Saints;  

ਮਾਧਉ = {ਸੰ. माधव-माया लक्ष्म्याधवः}। ਮਾ = ਮਾਇਆ, ਲੱਛਮੀ। ਧਵ = ਖਸਮ। ਲੱਛਮੀ ਦਾ ਪਤੀ, ਕ੍ਰਿਸ਼ਨ ਜੀ ਦਾ ਨਾਮ} ਹੇ ਮਾਧੋ! ਹੇ ਪ੍ਰਭੂ!
ਹੇ ਮਾਧੋ! ਮੈਂ ਤੇਰੀ ਸਾਧ ਸੰਗਤ ਦੀ ਓਟ ਫੜੀ ਹੈ (ਮੈਨੂੰ ਇਥੋਂ ਵਿਛੁੜਨ ਨਾਹ ਦੇਈਂ),


ਹਮ ਅਉਗਨ ਤੁਮ੍ਹ੍ਹ ਉਪਕਾਰੀ ॥੧॥ ਰਹਾਉ  

Ham a▫ugan ṯumĥ upkārī. ||1|| rahā▫o.  

I am worthless, and You are so benevolent. ||1||Pause||  

ਅਉਗਨ = ਔਗਿਣਆਰ, ਮੰਦ-ਕਰਮੀ। ਉਪਕਾਰੀ = ਭਲਾਈ ਕਰਨ ਵਾਲਾ, ਮਿਹਰ ਕਰਨ ਵਾਲਾ ॥੧॥
ਮੈਂ ਮੰਦ-ਕਰਮੀ ਹਾਂ (ਤੇਰਾ ਸਤ-ਸੰਗ ਛੱਡ ਕੇ ਮੁੜ ਮੰਦੇ ਪਾਸੇ ਤੁਰ ਪੈਂਦਾ ਹਾਂ, ਪਰ) ਤੂੰ ਮਿਹਰ ਕਰਨ ਵਾਲਾ ਹੈਂ (ਤੂੰ ਫਿਰ ਜੋੜ ਲੈਂਦਾ ਹੈਂ) ॥੧॥ ਰਹਾਉ॥


ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ  

Ŧum makẖ▫ṯūl supeḏ sapī▫al ham bapure jas kīrā.  

You are the white and yellow threads of silk, and I am like a poor worm.  

ਮਖਤੂਲ = ਰੇਸ਼ਮ। ਸੁਪੇਦ = ਚਿੱਟਾ। ਸਪੀਅਲ = ਪੀਲਾ। ਜਸ = ਜੈਸੇ, ਜਿਵੇਂ। ਕੀਰਾ = ਕੀੜੇ।
ਹੇ ਮਾਧੋ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ।)


ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥  

Saṯsangaṯ mil rahī▫ai māḏẖa▫o jaise maḏẖup makẖīrā. ||2||  

O Lord, I seek to live in the Company of the Saints, like the bee with its honey. ||2||  

ਮਿਲਿ = ਮਿਲ ਕੇ। ਰਹੀਐ = ਟਿਕੇ ਰਹੀਏ, ਟਿਕੇ ਰਹਿਣ ਦੀ ਤਾਂਘ ਹੈ। ਮਧੁਪ = ਸ਼ਹਿਦ ਦੀ ਮੱਖੀ। ਮਖੀਰ = ਸ਼ਹਿਦ ਦਾ ਛੱਤਾ ॥੨॥
ਮਾਧੋ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ (ਟਿਕੀਆਂ ਰਹਿੰਦੀਆਂ ਹਨ) ॥੨॥


ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ  

Jāṯī ocẖẖā pāṯī ocẖẖā ocẖẖā janam hamārā.  

My social status is low, my ancestry is low, and my birth is low as well.  

ਓਛਾ = ਨੀਵਾਂ, ਹੌਲਾ। ਪਾਤੀ = ਪਾਤ, ਕੁਲ।
ਰਵਿਦਾਸ ਚਮਿਆਰ ਆਖਦਾ ਹੈ-(ਲੋਕਾਂ ਦੀਆਂ ਨਜ਼ਰਾਂ ਵਿਚ) ਮੇਰੀ ਜਾਤਿ ਨੀਵੀਂ, ਮੇਰੀ ਕੁਲ ਨੀਵੀਂ, ਮੇਰਾ ਜਨਮ ਨੀਵਾਂ;


ਰਾਜਾ ਰਾਮ ਕੀ ਸੇਵ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥  

Rājā rām kī sev na kīnī kahi Raviḏās cẖamārā. ||3||3||  

I have not performed the service of the Lord, the Lord, says Ravi Daas the cobbler. ||3||3||  

ਰਾਜਾ = ਮਾਲਕ, ਖਸਮ। ਕੀਨ੍ਹ੍ਹੀ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ਮੈਂ ਕੀਤੀ। ਕਹਿ = ਕਹੇ, ਆਖਦਾ ਹੈ ॥੩॥੩॥
(ਪਰ, ਹੇ ਮਾਧੋ! ਮੇਰੀ ਜਾਤਿ, ਕੁਲ ਤੇ ਜਨਮ ਸੱਚ-ਮੁਚ ਨੀਵੇਂ ਰਹਿ ਜਾਣਗੇ) ਜੇ ਮੈਂ, ਹੇ ਮੇਰੇ ਮਾਲਕ ਪ੍ਰਭੂ! ਤੇਰੀ ਭਗਤੀ ਨਾਹ ਕੀਤੀ ॥੩॥੩॥


ਆਸਾ  

Āsā.  

Aasaa:  

xxx
xxx


ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ  

Kahā bẖa▫i▫o ja▫o ṯan bẖa▫i▫o cẖẖin cẖẖin.  

What would it matter, if my body were cut into pieces?  

ਕਹਾ ਭਇਓ = ਕੀਹ ਹੋਇਆ? ਕੋਈ ਪਰਵਾਹ ਨਹੀਂ। ਜਉ = ਜੇ। ਤਨੁ = ਸਰੀਰ। ਛਿਨੁ ਛਿਨੁ = ਰਤਾ ਰਤਾ, ਟੋਟੇ ਟੋਟੇ।
(ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ।


ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥  

Parem jā▫e ṯa▫o darpai ṯero jan. ||1||  

If I were to lose Your Love, Lord, then Your humble servant would be afraid. ||1||  

ਤਉ = ਤਦੋਂ, ਤਾਂ ਹੀ। ਡਰਪੈ = ਡਰਦਾ ਹੈ। ਜਨੁ = ਦਾਸ ॥੧॥
ਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ॥੧॥


ਤੁਝਹਿ ਚਰਨ ਅਰਬਿੰਦ ਭਵਨ ਮਨੁ  

Ŧujẖėh cẖaran arbinḏ bẖavan man.  

Your lotus feet are the home of my mind.  

ਤੁਝਹਿ = ਤੇਰੇ। ਅਰਬਿੰਦ = {ਸੰ. अर्विन्द} ਕਉਲ ਫੁੱਲ। ਚਰਨ ਅਰਬਿੰਦ = ਚਰਨ ਕਮਲ, ਕਉਲ ਫੁੱਲਾਂ ਵਰਗੇ ਸੋਹਣੇ ਚਰਨ। ਭਵਨ = ਟਿਕਾਣਾ।
(ਹੇ ਸੋਹਣੇ ਰਾਮ!) ਮੇਰਾ ਮਨ ਕਉਲ ਫੁੱਲ ਵਰਗੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ;


ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ  

Pān karaṯ pā▫i▫o pā▫i▫o rām▫ī▫ā ḏẖan. ||1|| rahā▫o.  

Drinking in Your Nectar, I have obtained the wealth of the Lord. ||1||Pause||  

ਪਾਨ ਕਰਤ = ਪੀਂਦਿਆਂ। ਪਾਇਓ ਪਾਇਓ = ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ। ਰਾਮਈਆ ਧਨੁ = ਸੋਹਣੇ ਰਾਮ ਦਾ (ਨਾਮ-ਰੂਪ) ਧਨ ॥੧॥
(ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ ॥੧॥ ਰਹਾਉ॥


ਸੰਪਤਿ ਬਿਪਤਿ ਪਟਲ ਮਾਇਆ ਧਨੁ  

Sampaṯ bipaṯ patal mā▫i▫ā ḏẖan.  

Prosperity, adversity, property and wealth are just Maya.  

ਸੰਪਤਿ = {ਸੰ. संपत्ति = prosperity, increase of wealth} ਧਨ ਦੀ ਬਹੁਲਤਾ। ਬਿਪਤਿ = {ਸੰ. विपत्ति = A calamity, misfortune} ਬਿਪਤਾ, ਮੁਸੀਬਤ। ਪਟਲ = ਪਰਦੇ।
ਸੌਖ, ਬਿਪਤਾ, ਧਨ-ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ);


        


© SriGranth.org, a Sri Guru Granth Sahib resource, all rights reserved.
See Acknowledgements & Credits