Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਸਤਿਗੁਰ ਪ੍ਰਸਾਦਿ
ੴ सतिगुर प्रसादि ॥
Ik▫oaʼnkār saṯgur parsāḏ.
There is but one God. By True Guru's grace He is obtained.
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ
आसा बाणी स्री नामदेउ जी की
Āsā baṇī sarī nāmḏe▫o jī kī
Asa Measure. Hymns by Reverend Nam Dev.
ਆਸਾ ਸ਼ਬਦ। ਪੂਜਯ ਨਾਮ ਦੇਵ ਜੀ।

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ
एक अनेक बिआपक पूरक जत देखउ तत सोई ॥
Ėk anek bi▫āpak pūrak jaṯ ḏekẖ▫a▫u ṯaṯ so▫ī.
The one Lord is in many manifestations and wherever I look, there is He pervading and filling all.
ਇਕ ਸੁਆਮੀ ਹੀ ਘਣੇਰਿਆਂ ਸਰੂਪਾਂ ਅੰਦਰ ਹੈ, ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਸਾਰੇ ਉਹ ਰਮਿਆ ਹੋਇਆ ਤੇ ਪਰੀਪੂਰਨ ਹੈ।

ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥
माइआ चित्र बचित्र बिमोहित बिरला बूझै कोई ॥१॥
Mā▫i▫ā cẖiṯar bacẖiṯar bimohiṯ birlā būjẖai ko▫ī. ||1||
Fascinating is the marvellous picture of mammon and only a few understand this.
ਫ਼ਰੇਫਤਾ ਕਰਨ ਵਾਲੀ ਹੈ ਮੋਹਨੀ ਦੀ ਅਦਭੁਤ ਮੂਰਤ। ਕੋਈ ਟਾਵਾਂ ਟੱਲਾ ਹੀ ਇਸ ਨੂੰ ਸਮਝਦਾ ਹੈ।

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ
सभु गोबिंदु है सभु गोबिंदु है गोबिंद बिनु नही कोई ॥
Sabẖ gobinḏ hai sabẖ gobinḏ hai gobinḏ bin nahī ko▫ī.
Everything is the Lord everything is the Lord. There is nothing but God, the world -sustainer.
ਸਾਰਾ ਕੁਛ ਪ੍ਰਭੂ ਹੈ, ਸਾਰਾ ਕੁਛ ਪ੍ਰਭੂ ਹੀ ਹੈ। ਸ੍ਰਿਸ਼ਟੀ ਦੇ ਥੰਮ੍ਹਣਹਾਰ ਵਾਹਿਗੁਰੂ ਬਾਝੋਂ ਹੋਰ ਕੁਝ ਭੀ ਨਹੀਂ।

ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ
सूतु एकु मणि सत सहंस जैसे ओति पोति प्रभु सोई ॥१॥ रहाउ ॥
Sūṯ ek maṇ saṯ sahaʼns jaise oṯ poṯ parabẖ so▫ī. ||1|| rahā▫o.
As one thread holds hundreds and thousands of beads, so is that Lord in warp and woof. Pause
ਜਿਸ ਤਰ੍ਹਾਂ ਇਕ ਧਾਗੇ ਵਿੱਚ ਸੈਕੜੇ ਤੇ ਹਜਾਰਾਂ ਮਣਕੇ ਪਰੋਏ ਹੋਏ ਹੁੰਦੇ ਹਨ, ਏਸ ਤਰ੍ਹਾਂ ਹੀ ਸੰਸਾਰ ਦੇ ਤਾਣੇ ਤੇ ਪੇਟੇ ਵਿੱਚ ਉਹ ਸੁਆਮੀ ਹੈ। ਠਹਿਰਾਉ।

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਹੋਈ
जल तरंग अरु फेन बुदबुदा जल ते भिंन न होई ॥
Jal ṯarang ar fen buḏbuḏā jal ṯe bẖinn na ho▫ī.
The water waves, foam and bubbles are not distinct from water.
ਪਾਣੀ ਦੀਆਂ ਲਹਿਰਾਂ, ਝੱਗ ਅਤੇ ਬੁਲਬੁਲੇ ਪਾਣੀ ਤੋਂ ਵਖਰੇ ਨਹੀਂ।

ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਹੋਈ ॥੨॥
इहु परपंचु पारब्रहम की लीला बिचरत आन न होई ॥२॥
Ih parpancẖ pārbarahm kī līlā bicẖraṯ ān na ho▫ī. ||2||
This world is the play of the transcendent Lord and on reflection man finds it not different from Him.
ਇਹ ਸੰਸਾਰ ਪਰਮ ਪ੍ਰਭੂ ਦੀ ਇਕ ਖੇਡ ਹੈ। ਵਿਚਾਰ ਕਰਨ ਉਤੇ ਆਦਮੀ ਇਸ ਨੂੰ ਅੱਡਰਾ ਨਹੀਂ ਪਾਉਂਦਾ।

ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ
मिथिआ भरमु अरु सुपन मनोरथ सति पदारथु जानिआ ॥
Mithi▫ā bẖaram ar supan manorath saṯ paḏārath jāni▫ā.
False doubts and dream objects, man deems as true valuables.
ਝੂਠੇ ਸੰਦੇਹਾਂ ਅਤੇ ਸੁਪਨੇ ਦੀਆਂ ਵਸਤੂਆਂ ਨੂੰ ਇਨਸਾਨ ਸੱਚੀਆਂ ਵੱਡਮੁੱਲੀਆਂ ਸ਼ੈਆਂ ਕਰਕੇ ਜਾਣਦਾ ਹੈ।

ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥
सुक्रित मनसा गुर उपदेसी जागत ही मनु मानिआ ॥३॥
Sukariṯ mansā gur upḏesī jāgaṯ hī man māni▫ā. ||3||
The Guru instructed me to entertain the desire to do good deeds and my awakened mind accepted it.
ਗੁਰਾਂ ਨੇ ਮੈਨੂੰ ਚੰਗੇ ਅਮਲ ਕਮਾਉਣ ਦੀ ਇੱਛਾ ਧਾਰਨ ਦੀ ਸਿੱਖਮਤ ਦਿੱਤੀ ਅਤੇ ਮੇਰੇ ਖਬਰਦਾਰ ਚਿੱਤ ਨੇ ਇਸ ਨੂੰ ਕਬੂਲ ਕਰ ਲਿਆ।

ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ
कहत नामदेउ हरि की रचना देखहु रिदै बीचारी ॥
Kahaṯ nāmḏe▫o har kī racẖnā ḏekẖhu riḏai bīcẖārī.
Says Namdev see thou the creation of God and reflect on it in thy mind.
ਨਾਮ ਦੇਵ ਜੀ ਆਖਦੇ ਹਨ, ਤੂੰ ਵਾਹਿਗੁਰੂ ਦੀ ਖਲਕਤ ਨੂੰ ਵੇਖ ਅਤੇ ਆਪਣੇ ਹਿਰਦੇ ਅੰਦਰ ਇਸ ਉੱਤੇ ਵੀਚਾਰ ਕਰ।

ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥
घट घट अंतरि सरब निरंतरि केवल एक मुरारी ॥४॥१॥
Gẖat gẖat anṯar sarab niranṯar keval ek murārī. ||4||1||
In every heart and within all is but one Lord, the Enemy of pride.
ਹਰ ਦਿਲ ਅੰਦਰ ਅਤੇ ਸਾਰਿਆਂ ਦੇ ਵਿੱਚ, ਹੰਕਾਰ ਦਾ ਵੈਰੀ ਸਿਰਫ ਇੱਕ ਵਾਹਿਗੁਰੂ ਹੀ ਹੈ।

ਆਸਾ
आसा ॥
Āsā.
Asa.
ਆਸਾ।

ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ
आनीले कु्मभ भराईले ऊदक ठाकुर कउ इसनानु करउ ॥
Ānīle kumbẖ bẖarā▫īle ūḏak ṯẖākur ka▫o isnān kara▫o.
Bringing a pitcher, I fill it with water, to bathe the Lord.
ਸੁਆਮੀ ਨੂੰ ਨੁਹਾਲਣ ਲਈ ਮੈਂ ਘੜਾ ਲਿਆ ਕੇ ਇਸ ਨੂੰ ਪਾਣੀ ਨਾਲ ਭਰਦਾ ਹਾਂ।

ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥
बइआलीस लख जी जल महि होते बीठलु भैला काइ करउ ॥१॥
Ba▫i▫ālīs lakẖ jī jal mėh hoṯe bīṯẖal bẖailā kā▫e kara▫o. ||1||
Forty-two lacs of beings are in water. How can I bathe the Pervading Lord therein O brother.
ਬਤਾਲੀ ਲੱਖ ਜੀਵ ਪਾਣੀ ਵਿੱਚ ਹਨ। ਵਿਆਪਕ ਪ੍ਰਭੂ ਨੂੰ ਮੈਂ ਉਸ ਵਿੱਚ ਕਿਸ ਤਰ੍ਹਾਂ ਇਸ਼ਨਾਨ ਕਰਵਾ ਸਕਦਾ ਹਾਂ, ਹੇ ਭਰਾ।

ਜਤ੍ਰ ਜਾਉ ਤਤ ਬੀਠਲੁ ਭੈਲਾ
जत्र जाउ तत बीठलु भैला ॥
Jaṯar jā▫o ṯaṯ bīṯẖal bẖailā.
Wherever, I go, there the Lord is contained.
ਜਿੱਥੇ ਕਿਤੇ ਮੈਂ ਜਾਂਦਾ ਹਾਂ, ਉਥੇ ਸੁਆਮੀ ਰਮਿਆ ਹੋਇਆ ਹੈ।

ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ
महा अनंद करे सद केला ॥१॥ रहाउ ॥
Mahā anand kare saḏ kelā. ||1|| rahā▫o.
Amidst supreme bliss, He ever sports. Pause.
ਪਰਮ ਪ੍ਰਸੰਨਤਾ ਅੰਦਰ ਉਹ ਹਮੇਸ਼ਾਂ ਕਲੋਲਾਂ ਕਰਦਾ ਹੈ। ਠਹਿਰਾਉ।

ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ
आनीले फूल परोईले माला ठाकुर की हउ पूज करउ ॥
Ānīle fūl paro▫īle mālā ṯẖākur kī ha▫o pūj kara▫o.
I bring flowers and weave a garland to worship the Lord.
ਮੈਂ ਪੁਸ਼ਪ ਲਿਆਉਂਦਾ ਹਾਂ ਅਤੇ ਸੁਆਮੀ ਦੀ ਉਪਾਸ਼ਨਾ ਕਰਨ ਲਈ ਹਾਰ ਗੁੰਦਦਾ ਹਾਂ।

ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥
पहिले बासु लई है भवरह बीठल भैला काइ करउ ॥२॥
Pahile bās la▫ī hai bẖavrah bīṯẖal bẖailā kā▫e kara▫o. ||2||
The humming bumble-bee has first sucked the fragrance. How can I worship God, O brother?
ਪਹਿਲੇ ਭਉਰੇ ਨੇ ਸੁਗੰਧੀ ਲੀਤੀ ਹੈ। ਮੈਂ ਵਾਹਿਗੁਰੂ ਦੀ ਉਪਾਸ਼ਨਾ ਕਿਸ ਤਰ੍ਹਾਂ ਕਰਾਂ ਹੇ ਵੀਰ?

ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ
आनीले दूधु रीधाईले खीरं ठाकुर कउ नैवेदु करउ ॥
Ānīle ḏūḏẖ rīḏẖā▫īle kẖīraʼn ṯẖākur ka▫o naiveḏ kara▫o.
I fetch milk and cook it to make a pudding, consisting of milk, rice and sugar to feed the Lord.
ਮੈਂ ਦੁੱਧ ਲਿਆਉਂਦਾ ਹਾਂ ਅਤੇ ਸੁਆਮੀ ਨੂੰ ਖੁਆਲਣ ਲਈ ਰਿੰਨ੍ਹ ਕੇ ਇਸ ਦੀ ਖੀਰ ਬਣਾਉਂਦਾ ਹਾਂ।

ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥
पहिले दूधु बिटारिओ बछरै बीठलु भैला काइ करउ ॥३॥
Pahile ḏūḏẖ bitāri▫o bacẖẖrai bīṯẖal bẖailā kā▫e kara▫o. ||3||
The calf has first defiled the milk. How should I adore the Pervading God with it?
ਪਹਿਲਾਂ ਵੱਛੇ ਨੇ ਦੁੱਧ ਨੂੰ ਜੂਠਾ ਕਰ ਦਿੱਤਾ ਹੈ। ਇਸ ਦੇ ਨਾਮ ਮੈਂ ਵਿਆਪਕ ਵਾਹਿਗੁਰੂ ਦੀ ਕਿਸ ਤਰ੍ਹਾਂ ਪੂਜਾ ਕਰਾਂ?

ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ
ईभै बीठलु ऊभै बीठलु बीठल बिनु संसारु नही ॥
Ībẖai bīṯẖal ūbẖai bīṯẖal bīṯẖal bin sansār nahī.
Here is the Lord, there is the Lord. Without the Lord there is no world, whatsoever.
ਏਥੇ ਸੁਆਮੀ ਹੈ, ਉੱਥੇ ਸੁਆਮੀ ਹੈ। ਸੁਆਮੀ ਦੇ ਬਾਝੋਂ ਜਹਾਨ ਨਹੀਂ।

ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥
थान थनंतरि नामा प्रणवै पूरि रहिओ तूं सरब मही ॥४॥२॥
Thān thananṯar nāmā paraṇvai pūr rahi▫o ṯūʼn sarab mahī. ||4||2||
Supplicates Namdev: Thou, O Lord, art fully-contained in all the places and inter-spaces.
ਨਾਮ ਦੇਵ ਬੇਨਤੀ ਕਰਦਾ ਹੈ, ਤੂੰ ਹੇ ਪ੍ਰਭੂ! ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪਰੀਪੂਰਨ ਹੋ ਰਿਹਾ ਹੈਂ।

ਆਸਾ
आसा ॥
Āsā.
Asa.
ਆਸਾ।

ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ
मनु मेरो गजु जिहबा मेरी काती ॥
Man mero gaj jihbā merī kāṯī.
My mind is the yard-stick and my tongue the scissors.
ਮੇਰਾ ਚਿੱਤ ਗਜ਼ ਹੈ ਅਤੇ ਮੇਰੀ ਜੀਭ ਕੈਚੀ।

ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥
मपि मपि काटउ जम की फासी ॥१॥
Map map kāta▫o jam kī fāsī. ||1||
I measure and measure and cut off death's noose.
ਮੈਂ ਮਾਪ ਮਾਪ ਕੇ ਮੌਤ ਦੀ ਫਾਹੀ ਨੂੰ ਵੱਢਦਾ ਹਾਂ।

ਕਹਾ ਕਰਉ ਜਾਤੀ ਕਹ ਕਰਉ ਪਾਤੀ
कहा करउ जाती कह करउ पाती ॥
Kahā kara▫o jāṯī kah kara▫o pāṯī.
What have I to do with caste? What have I do with lineage?
ਮੈਂ ਜਾਤ ਨੂੰ ਕੀ ਕਰਾਂ? ਮੈਂ ਵੰਸ਼ ਨੂੰ ਕੀ ਕਰਾਂ?

ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ
राम को नामु जपउ दिन राती ॥१॥ रहाउ ॥
Rām ko nām japa▫o ḏin rāṯī. ||1|| rahā▫o.
The Lord's Name, I meditate upon day and night. Pause.
ਸੁਆਮੀ ਦੇ ਨਾਮ ਦਾ ਮੈਂ ਰਾਤ ਦਿਨ ਸਿਮਰਨ ਕਰਦਾ ਹਾਂ। ਠਹਿਰਾਉ।

ਰਾਂਗਨਿ ਰਾਂਗਉ ਸੀਵਨਿ ਸੀਵਉ
रांगनि रांगउ सीवनि सीवउ ॥
Rāʼngan rāʼnga▫o sīvan sīva▫o.
I dye myself in the Lord's colour and sew what ought to be sewed.
ਪ੍ਰਭੂ ਦੀ ਰੰਗਤ ਵਿੱਚ ਮੈਂ ਆਪਣੇ ਆਪ ਨੂੰ ਰੰਗਦਾ ਹਾਂ ਅਤੇ ਜੋ ਕੁਛ ਸੀਉਣ ਦੇ ਯੋਗ ਹੈ, ਉਸ ਨੂੰ ਸੀਉਂਦਾ ਹਾਂ।

ਰਾਮ ਨਾਮ ਬਿਨੁ ਘਰੀਅ ਜੀਵਉ ॥੨॥
राम नाम बिनु घरीअ न जीवउ ॥२॥
Rām nām bin gẖarī▫a na jīva▫o. ||2||
Without the Lord's Name I cannot live even for a moment.
ਸਾਈਂ ਦੇ ਨਾਮ ਦੇ ਬਗੈਰ ਮੈਂ ਇੱਕ ਛਿੰਨ ਭਰ ਭੀ ਜੀਉਂਦਾ ਨਹੀਂ ਰਹਿ ਸਕਦਾ।

ਭਗਤਿ ਕਰਉ ਹਰਿ ਕੇ ਗੁਨ ਗਾਵਉ
भगति करउ हरि के गुन गावउ ॥
Bẖagaṯ kara▫o har ke gun gāva▫o.
I perform worship and sing God's praises.
ਮੈਂ ਉਪਾਸ਼ਨਾ ਕਰਦਾ ਹਾਂ ਅਤੇ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ।

ਆਠ ਪਹਰ ਅਪਨਾ ਖਸਮੁ ਧਿਆਵਉ ॥੩॥
आठ पहर अपना खसमु धिआवउ ॥३॥
Āṯẖ pahar apnā kẖasam ḏẖi▫āva▫o. ||3||
During the eight watches of the day, I meditate on my Master.
ਦਿਨ ਦੇ ਅੱਠੇ ਪਹਿਰ ਹੀ, ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।

ਸੁਇਨੇ ਕੀ ਸੂਈ ਰੁਪੇ ਕਾ ਧਾਗਾ
सुइने की सूई रुपे का धागा ॥
Su▫ine kī sū▫ī rupe kā ḏẖāgā.
My needle is of gold and my thread of silver.
ਮੇਰੀ ਸੂਈ ਸੋਨੇ ਦੀ ਹੈ ਅਤੇ ਮੇਰੀ ਡੋਰ ਚਾਂਦੀ ਦੀ।

ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥
नामे का चितु हरि सउ लागा ॥४॥३॥
Nāme kā cẖiṯ har sa▫o lāgā. ||4||3||
Nama's mind is attached to God.
ਨਾਮੇ ਦਾ ਮਨ ਵਾਹਿਗੁਰੂ ਨਾਲ ਜੁੜ ਗਿਆ ਹੈ।

ਆਸਾ
आसा ॥
Āsā.
Asa.
ਆਸਾ।

ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ
सापु कुंच छोडै बिखु नही छाडै ॥
Sāp kuncẖ cẖẖodai bikẖ nahī cẖẖādai.
Snake casts off its slough, but casts not off its poison.
ਸੱਪ ਆਪਣੀ ਕੁੰਜ ਸੁੱਟ ਪਾਉਂਦਾ ਹੈ, ਪਰ ਆਪਣੀ ਜ਼ਹਿਰ ਨੂੰ ਨਹੀਂ ਛੱਡਦਾ।

ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥
उदक माहि जैसे बगु धिआनु माडै ॥१॥
Uḏak māhi jaise bag ḏẖi▫ān mādai. ||1||
Thou art like a heron, that fixes its attention on fish in water.
ਤੂੰ ਬਗਲੇ ਦੀ ਨਿਆਈ ਹੈਂ ਜੋ ਪਾਣੀ ਵਿੱਚ ਆਪਣੀ ਬਿਰਤੀ ਮੱਛੀ ਉਤੇ ਜੋੜਦਾ ਹੈ।

ਕਾਹੇ ਕਉ ਕੀਜੈ ਧਿਆਨੁ ਜਪੰਨਾ
काहे कउ कीजै धिआनु जपंना ॥
Kāhe ka▫o kījai ḏẖi▫ān japannā.
What for performest thou meditation and recitation,
ਤੂੰ ਕਾਹਦੇ ਲਈ ਸਿਮਰਨ ਤੇ ਪਾਠ ਕਰਦਾ ਹੈਂ,

ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ
जब ते सुधु नाही मनु अपना ॥१॥ रहाउ ॥
Jab ṯe suḏẖ nāhī man apnā. ||1|| rahā▫o.
when thine own mind is not immaculate. Pause.
ਜਦ ਤੇਰਾ ਆਪਣਾ ਨਿੱਜ ਦਾ ਅੰਤਸ਼ਕਰਨ ਨਿਰਮਲ ਨਹੀਂ? ਠਹਿਰਾਉ।

ਸਿੰਘਚ ਭੋਜਨੁ ਜੋ ਨਰੁ ਜਾਨੈ
सिंघच भोजनु जो नरु जानै ॥
Singẖacẖ bẖojan jo nar jānai.
The person who lives only on the tiger's food (plunder and cruelty),
ਜਿਹੜਾ ਪੁਰਸ਼ ਲੁੱਟ ਮਾਰ ਉੱਤੇ ਰਹਿੰਦਾ ਹੈ ਜਾਂ ਕੇਵਲ ਸ਼ੇਰ ਦੀ ਖੁਰਾਕ ਨੂੰ ਹੀ ਜਾਣਦਾ ਹੈ,

ਐਸੇ ਹੀ ਠਗਦੇਉ ਬਖਾਨੈ ॥੨॥
ऐसे ही ठगदेउ बखानै ॥२॥
Aise hī ṯẖagḏe▫o bakẖānai. ||2||
is called as the God of cheats.
ਉਹ ਛਲੀਆਂ ਦਾ ਦੇਵਤਾ ਕਰਕੇ ਪੁਕਾਰਿਆਂ ਜਾਂਦਾ ਹੈ।

ਨਾਮੇ ਕੇ ਸੁਆਮੀ ਲਾਹਿ ਲੇ ਝਗਰਾ
नामे के सुआमी लाहि ले झगरा ॥
Nāme ke su▫āmī lāhi le jẖagrā.
Nam Dev's Lord has settled the strife.
ਨਾਮ ਦੇਵ ਦੇ ਸਾਹਿਬ ਨੇ ਝਗੜਾ ਨਿਬੇੜ ਦਿੱਤਾ ਹੈ।

        


© SriGranth.org, a Sri Guru Granth Sahib resource, all rights reserved.
See Acknowledgements & Credits