Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥  

Ŧāgā ṯanṯ sāj sabẖ thākā rām nām bas ho▫ī. ||1||  

The strings and wires of the musical instrument are worn out, and I am in the power of the Lord's Name. ||1||  

ਤਾਗਾ = (ਮੋਹ ਦਾ) ਧਾਗਾ। ਤੰਤੁ = (ਮੋਹ ਦੀ) ਤਾਰ। ਸਾਜੁ = (ਮੋਹ ਦਾ ਸਾਰਾ) ਅਡੰਬਰ। ਬਸਿ = ਵੱਸ ਵਿਚ ॥੧॥
ਮੇਰੇ ਮਨ ਦਾ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਸਭ ਮੁੱਕ ਗਏ ਹਨ; ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵੱਸ ਵਿਚ ਹੋ ਗਿਆ ਹੈ ॥੧॥


ਅਬ ਮੋਹਿ ਨਾਚਨੋ ਆਵੈ  

Ab mohi nācẖno na āvai.  

Now, I no longer dance to the tune.  

ਮੋਹਿ = ਮੈਨੂੰ। ਨਾਚਨੋ = ਮਾਇਆ ਦੇ ਹੱਥਾਂ ਉੱਤੇ ਨੱਚਣਾ।
(ਪਰਮਾਤਮਾ ਦੀ ਕਿਰਪਾ ਨਾਲ) ਹੁਣ ਮੈਂ (ਮਾਇਆ ਦੇ ਹੱਥਾਂ ਤੇ) ਨੱਚਣੋਂ ਹਟ ਗਿਆ ਹਾਂ,


ਮੇਰਾ ਮਨੁ ਮੰਦਰੀਆ ਬਜਾਵੈ ॥੧॥ ਰਹਾਉ  

Merā man manḏarī▫ā na bajāvai. ||1|| rahā▫o.  

My mind no longer beats the drum. ||1||Pause||  

ਮੰਦਰੀਆ = ਢੋਲਕੀ ॥੧॥
ਹੁਣ ਮੇਰਾ ਮਨ ਇਹ (ਮਾਇਆ ਦੇ ਮੋਹ ਦੀ) ਢੋਲਕੀ ਨਹੀਂ ਵਜਾਉਂਦਾ ॥੧॥ ਰਹਾਉ॥


ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ  

Kām kroḏẖ mā▫i▫ā lai jārī ṯarisnā gāgar fūtī.  

I have burnt away sexual desire, anger and attachment to Maya, and the pitcher of my desires has burst.  

ਫੂਟੀ = ਟੁੱਟ ਗਈ ਹੈ
(ਪ੍ਰਭੂ ਦੀ ਕਿਰਪਾ ਨਾਲ) ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ,


ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥  

Kām cẖolnā bẖa▫i▫ā hai purānā ga▫i▫ā bẖaram sabẖ cẖẖūtī. ||2||  

The gown of sensuous pleasures is worn out, and all my doubts have been dispelled. ||2||  

xxx॥੨॥
ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ। (ਮੁੱਕਦੀ ਗੱਲ), ਸਾਰੀ (ਮਾਇਆ ਦੀ ਖੇਡ ਹੀ) ਖ਼ਤਮ ਹੋ ਗਈ ਹੈ ॥੨॥


ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ  

Sarab bẖūṯ ekai kar jāni▫ā cẖūke bāḏ bibāḏā.  

I look upon all beings alike, and my conflict and strife are ended.  

ਸਰਬ ਭੂਤ = ਸਾਰੇ ਜੀਵਾਂ ਵਿਚ। ਬਾਦ ਬਿਬਾਦਾ = ਝਗੜੇ, ਵੈਰ-ਵਿਰੋਧ।
ਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ।


ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥੬॥੨੮॥  

Kahi Kabīr mai pūrā pā▫i▫ā bẖa▫e rām parsāḏā. ||3||6||28||  

Says Kabeer, when the Lord showed His Favor, I obtained Him, the Perfect One. ||3||6||28||  

ਪਰਸਾਦਾ = ਕਿਰਪਾ, ਦਇਆ ॥੩॥੬॥੨੮॥
ਕਬੀਰ ਆਖਦਾ ਹੈ-ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ ॥੩॥੬॥੨੮॥


ਆਸਾ  

Āsā.  

Aasaa:  

xxx
xxx


ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ  

Rojā ḏẖarai manāvai alhu su▫āḏaṯ jī▫a sangẖārai.  

You keep your fasts to please Allah, while you murder other beings for pleasure.  

ਧਰੈ = ਰੱਖਦਾ ਹੈ। ਮਨਾਵੈ = ਮੰਨਤ ਮੰਨਦਾ ਹੈ। ਮਨਾਵੈ ਅਲਹੁ = ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ। ਸੁਆਦਤਿ = ਸੁਆਦ ਦੀ ਖ਼ਾਤਰ। ਸੰਘਾਰੈ = ਮਾਰਦਾ ਹੈ।
(ਕਾਜ਼ੀ) ਰੋਜ਼ਾ ਰੱਖਦਾ ਹੈ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ, ਪਰ ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈ।


ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥  

Āpā ḏekẖ avar nahī ḏekẖai kāhe ka▫o jẖakẖ mārai. ||1||  

You look after your own interests, and so not see the interests of others. What good is your word? ||1||  

ਆਪਾ ਦੇਖਿ = ਆਪਣੇ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ। ਅਵਰ ਨਹੀ ਦੇਖੈ = ਹੋਰਨਾਂ ਦੇ ਸੁਆਰਥ ਨੂੰ ਨਹੀਂ ਵੇਖਦਾ ॥੧॥
ਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ; ਤਾਂ ਤੇ ਇਹ ਸਭ ਉੱਦਮ ਵਿਅਰਥ ਝਖਾਂ ਮਾਰਨ ਵਾਲੀ ਗੱਲ ਹੀ ਹੈ ॥੧॥


ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਦੇਖੈ  

Kājī sāhib ek ṯohī mėh ṯerā socẖ bicẖār na ḏekẖai.  

O Qazi, the One Lord is within you, but you do not behold Him by thought or contemplation.  

ਕਾਜੀ = ਹੇ ਕਾਜ਼ੀ! ਤੋਹੀ ਮਹਿ = ਤੇਰੇ ਵਿਚ ਭੀ। ਤੇਰਾ = ਤੇਰਾ ਸਾਹਿਬ।
ਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕ ਰੱਬ ਹੈ, ਉਹ ਤੇਰਾ ਭੀ ਰੱਬ ਹੈ ਤੇ ਤੇਰੇ ਅੰਦਰ ਭੀ ਮੌਜੂਦ ਹੈ, ਪਰ ਤੂੰ ਸੋਚ-ਵਿਚਾਰ ਕੇ ਤੱਕਦਾ ਨਹੀਂ।


ਖਬਰਿ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ  

Kẖabar na karahi ḏīn ke ba▫ure ṯā ṯe janam alekẖai. ||1|| rahā▫o.  

You do not care for others, you are a religious fanatic, and your life is of no account at all. ||1||Pause||  

ਖਬਰਿ ਨ ਕਰਹਿ = ਤੂੰ ਸਮਝਦਾ ਨਹੀਂ। ਦੀਨ ਕੇ ਬਉਰੇ = ਮਜ਼ਹਬ (ਦੀ ਸ਼ਰਹ) ਵਿਚ ਕਮਲੇ ਹੋਏ, ਹੇ ਕਾਜ਼ੀ! ਅਲੇਖੈ = ਅ-ਲੇਖੈ, ਕਿਸੇ ਲੇਖੇ ਵਿਚ ਨਹੀਂ ਆਇਆ, ਕੋਈ ਲਾਭ ਨਹੀਂ ਹੋਇਆ ॥੧॥
ਹੇ ਸ਼ਰਹ ਵਿਚ ਕਮਲੇ ਹੋਏ ਕਾਜ਼ੀ! ਤੂੰ (ਇਸ ਭੇਤ ਨੂੰ) ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਈਂ ਜਾ ਰਿਹਾ ਹੈ ॥੧॥ ਰਹਾਉ॥


ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ  

Sācẖ kaṯeb bakẖānai alhu nār purakẖ nahī ko▫ī.  

Your holy scriptures say that Allah is True, and that he is neither male nor female.  

ਸਾਚੁ = ਸਦਾ ਕਾਇਮ ਰਹਿਣ ਵਾਲਾ। ਕਤੇਬ = ਪੱਛਮੀ ਮਤਾਂ ਦੀਆਂ ਕਿਤਾਬਾਂ (ਕੁਰਾਨ, ਤੌਰੇਤ, ਅੰਜੀਲ, ਜ਼ੰਬੂਰ)। ਨਹੀ ਕੋਈ = (ਉਸ ਪ੍ਰਭੂ ਦੀ ਜੋਤਿ ਤੋਂ ਬਿਨਾ) ਕੋਈ ਨਹੀਂ ਜੀ ਸਕਦਾ।
ਹੇ ਕਾਜ਼ੀ! ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਇਹੀ ਆਖਦੀਆਂ ਹਨ ਕਿ ਅੱਲਾਹ ਸਦਾ ਕਾਇਮ ਰਹਿਣ ਵਾਲਾ ਹੈ (ਸਾਰੀ ਦੁਨੀਆ ਅੱਲਾਹ ਦੀ ਪੈਦਾ ਕੀਤੀ ਹੋਈ ਹੈ, ਉਸ ਅੱਲਾਹ ਦੇ (ਨੂਰ ਤੋਂ ਬਿਨਾ) ਕੋਈ ਜ਼ਨਾਨੀ ਮਰਦ ਜੀਊਂਦਾ ਨਹੀਂ ਰਹਿ ਸਕਦਾ,


ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਹੋਈ ॥੨॥  

Padẖe gune nāhī kacẖẖ ba▫ure ja▫o ḏil mėh kẖabar na ho▫ī. ||2||  

But you gain nothing by reading and studying, O mad-man, if you do not gain the understanding in your heart. ||2||  

ਨਾਹੀ ਕਛੁ = ਕੋਈ (ਆਤਮਕ) ਲਾਭ ਨਹੀਂ। ਖਬਰਿ = ਸੂਝ, ਗਿਆਨ ॥੨॥
ਪਰ ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ ॥੨॥


ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ  

Alhu gaib sagal gẖat bẖīṯar hirḏai leho bicẖārī.  

Allah is hidden in every heart; reflect upon this in your mind.  

ਗੈਬੁ = ਲੁਕਿਆ ਹੋਇਆ।
(ਹੇ ਕਾਜ਼ੀ! ) ਰੱਬ ਸਾਰੇ ਸਰੀਰਾਂ ਵਿਚ ਲੁਕਿਆ ਬੈਠਾ ਹੈ, ਤੂੰ ਭੀ ਆਪਣੇ ਦਿਲ ਵਿਚ ਵਿਚਾਰ ਕਰ ਕੇ ਵੇਖ ਲੈ,


ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥  

Hinḏū ṯurak duhū▫aʼn mėh ekai kahai Kabīr pukārī. ||3||7||29||  

The One Lord is within both Hindu and Muslim; Kabeer proclaims this out loud. ||3||7||29||  

ਪੁਕਾਰੀ = ਪੁਕਾਰਿ, ਉੱਚੀ ਕੂਕ ਕੇ ॥੩॥੭॥੨੯॥
ਹਿੰਦੂ ਤੇ ਮੁਸਲਮਾਨ ਵਿਚ ਭੀ ਇੱਕ ਉਹੀ ਵੱਸਦਾ ਹੈ, ਕਬੀਰ ਉੱਚੀ ਕੂਕ ਕੇ ਆਖਦਾ ਹੈ (ਭਾਵ, ਪੂਰੇ ਯਕੀਨ ਨਾਲ ਆਖਦਾ ਹੈ) ॥੩॥੭॥੨੯॥


ਆਸਾ ਤਿਪਦਾ ਇਕਤੁਕਾ  

Āsā. ṯipḏā. Ikṯukā.  

Aasaa, Ti-Pada, Ik-Tuka:  

xxx
xxx


ਕੀਓ ਸਿੰਗਾਰੁ ਮਿਲਨ ਕੇ ਤਾਈ  

Kī▫o singār milan ke ṯā▫ī.  

I have decorated myself to meet my Husband Lord.  

ਕੇ ਤਾਈ = ਦੀ ਖ਼ਾਤਰ।
ਮੈਂ ਪਤੀ-ਪ੍ਰਭੂ ਨੂੰ ਮਿਲਣ ਲਈ ਹਾਰ-ਸਿੰਗਾਰ ਲਾਇਆ,


ਹਰਿ ਮਿਲੇ ਜਗਜੀਵਨ ਗੁਸਾਈ ॥੧॥  

Har na mile jagjīvan gusā▫ī. ||1||  

But the Lord, the Life of the Word, the Sustainer of the Universe, has not come to meet me. ||1||  

ਗੁਸਾਈ = ਧਰਤੀ ਦਾ ਖਸਮ ॥੧॥
ਪਰ ਜਗਤ-ਦੀ-ਜਿੰਦ ਜਗਤ-ਦੇ-ਮਾਲਕ ਪ੍ਰਭੂ-ਪਤੀ ਜੀ ਮੈਨੂੰ ਮਿਲੇ ਨਹੀਂ ॥੧॥


ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ  

Har mero pir ha▫o har kī bahurī▫ā.  

The Lord is my Husband, and I am the Lord's bride.  

ਮੇਰੋ = ਮੇਰਾ। ਪਿਰੁ = ਪਤੀ। ਹਉ = ਮੈਂ। ਬਹੁਰੀਆ = Skt.੧. wife. ੨. a bride, ੩. a daughter-in-law. वधुटी = ੧. a young woman, ੨. a daughter-in-law. ਇਸ ਤੋਂ ਪੰਜਾਬੀ ਲਫ਼ਜ਼ ਹੈ ਵਹੁਟੀ} ਲਫ਼ਜ਼ 'ਬਹੂ' ਸੰਸਕ੍ਰਿਤ ਦਾ ਲਫ਼ਜ਼ 'ਵਧੂ' ਹੈ ਇਸ ਦੇ ਅਰਥ = (੧) ਵਹੁਟੀ, (੨) ਨੂੰਹ। ਪਰ ਇਸ ਸ਼ਬਦ ਵਿਚ ਇਸ ਦਾ ਸਾਫ਼ ਅਰਥ 'ਵਹੁਟੀ' ਹੀ ਹੈ}। ਬਹੁਰੀਆ = ਅੰਞਾਣ ਜਿਹੀ ਵਹੁਟੀ, ਅੰਞਾਣ ਇਸਤ੍ਰੀ।
ਪਰਮਾਤਮਾ ਮੇਰਾ ਖਸਮ ਹੈ, ਮੈਂ ਉਸ ਦੀ ਅੰਞਾਣ ਜਿਹੀ ਵਹੁਟੀ ਹਾਂ।


ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ  

Rām bade mai ṯanak lahurī▫ā. ||1|| rahā▫o.  

The Lord is so great, and I am infinitesimally small. ||1||Pause||  

ਤਨਕ = ਛੋਟੀ ਜਿਹੀ। ਲਹੁਰੀਆ = ਅੰਞਾਣੀ ਬਾਲੜੀ ॥੧॥
(ਮੇਰਾ ਉਸ ਨਾਲ ਮੇਲ ਨਹੀਂ ਹੁੰਦਾ, ਕਿਉਂਕਿ) ਮੇਰਾ ਖਸਮ-ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜਿਹੀ ਬਾਲੜੀ ਹਾਂ ॥੧॥ ਰਹਾਉ॥


ਧਨ ਪਿਰ ਏਕੈ ਸੰਗਿ ਬਸੇਰਾ  

Ḏẖan pir ekai sang baserā.  

The bride and the Groom dwell together.  

ਧਨ = ਇਸਤ੍ਰੀ। ਪਿਰ = ਖਸਮ ਦਾ। ਬਸੇਰਾ = ਵਸੇਬਾ।
(ਮੈਂ ਜੀਵ-) ਵਹੁਟੀ ਤੇ ਖਸਮ (-ਪ੍ਰਭੂ) ਦਾ ਵਸੇਬਾ ਇੱਕੋ ਥਾਂ ਹੀ ਹੈ,


ਸੇਜ ਏਕ ਪੈ ਮਿਲਨੁ ਦੁਹੇਰਾ ॥੨॥  

Sej ek pai milan ḏuherā. ||2||  

They lie upon the one bed, but their union is difficult. ||2||  

ਸੇਜ = ਹਿਰਦਾ-ਰੂਪ ਸੇਜ। ਦੁਹੇਰਾ = ਮੁਸ਼ਕਲ, ਔਖਾ। ਪੈ = ਪਰੰਤੂ ॥੨॥
ਸਾਡੀ ਦੋਹਾਂ ਦੀ ਸੇਜ ਇੱਕੋ ਹੀ ਹੈ, ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ ॥੨॥


ਧੰਨਿ ਸੁਹਾਗਨਿ ਜੋ ਪੀਅ ਭਾਵੈ  

Ḏẖan suhāgan jo pī▫a bẖāvai.  

Blessed is the soul-bride, who is pleasing to her Husband Lord.  

ਧੰਨਿ = ਭਾਗਾਂ ਵਾਲੀ। ਸੁਹਾਗਨਿ = ਸੁਹਾਗ ਵਾਲੀ, ਚੰਗੇ ਭਾਗਾਂ ਵਾਲੀ। ਪੀਅ = ਖਸਮ ਨੂੰ।
ਮੁਬਾਰਿਕ ਹੈ ਉਹ ਭਾਗਾਂ ਵਾਲੀ ਇਸਤ੍ਰੀ ਜੋ ਖਸਮ ਨੂੰ ਪਿਆਰੀ ਲੱਗਦੀ ਹੈ,


ਕਹਿ ਕਬੀਰ ਫਿਰਿ ਜਨਮਿ ਆਵੈ ॥੩॥੮॥੩੦॥  

Kahi Kabīr fir janam na āvai. ||3||8||30||  

Says Kabeer, she shall not have to be reincarnated again. ||3||8||30||  

ਕਹਿ = ਕਹੇ, ਆਖਦਾ ਹੈ ॥੩॥੮॥੩੦॥
ਕਬੀਰ ਆਖਦਾ ਹੈ-ਉਹ (ਜੀਵ-) ਇਸਤ੍ਰੀ ਫਿਰ ਜਨਮ (ਮਰਨ) ਵਿਚ ਨਹੀਂ ਆਉਂਦੀ ॥੩॥੮॥੩੦॥


ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ  

Āsā sarī Kabīr jī▫o ke ḏupḏe  

Aasaa Of Kabeer Jee, Du-Padas:  

xxx
ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਦੋ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ  

Hīrai hīrā beḏẖ pavan man sėhje rahi▫ā samā▫ī.  

When the Diamond of the Lord pierces the diamond of my mind, the fickle mind waving in the wind is easily absorbed into Him.  

ਹੀਰੈ = (ਜੀਵ-ਆਤਮਾ ਰੂਪ) ਹੀਰੇ ਨੇ। ਹੀਰਾ = ਪਰਮਾਤਮਾ-ਹੀਰਾ। ਬੇਧਿ = ਵਿੰਨ੍ਹ ਕੇ। ਪਵਨ ਮਨੁ = ਪਵਨ ਵਰਗਾ ਚੰਚਲ ਮਨ (ਵੇਖੋ ਕਬੀਰ ਜੀ ਦਾ ਸ਼ਬਦ ਨੰ: ੧੦ ਰਾਗ ਸੋਰਠਿ ਵਿਚ: 'ਸੰਤਹੁ ਮਨ ਪਵਨੈ ਸੁਖੁ ਬਨਿਆ। ਕਿਛੂ ਜੋਗੁ ਪਰਾਪਤਿ ਗਨਿਆ)। ਸਹਜੇ = ਸਹਜ ਅਵਸਥਾ ਵਿਚ ਜਿੱਥੇ ਮਨ ਡੋਲਦਾ ਨਹੀਂ।
ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ।


ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥  

Sagal joṯ in hīrai beḏẖī saṯgur bacẖnī mai pā▫ī. ||1||  

This Diamond fills all with Divine Light; through the True Guru's Teachings, I have found Him. ||1||  

ਸਗਲ ਜੋਤਿ = ਸਾਰੀਆਂ ਜੋਤਾਂ, ਸਾਰੇ ਜੀਅ-ਜੰਤ। ਇਨਿ ਹੀਰੈ = ਇਸ ਪ੍ਰਭੂ-ਲਾਲ ਨੇ। ਮੈ ਪਾਈ = ਇਹ ਗੱਲ ਮੈਂ ਲੱਭੀ ਹੈ। ਬੇਧੀ = ਵਿੰਨ੍ਹ ਲਈਆਂ ਹਨ ॥੧॥
ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ-ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ ॥੧॥


ਹਰਿ ਕੀ ਕਥਾ ਅਨਾਹਦ ਬਾਨੀ  

Har kī kathā anāhaḏ bānī.  

The sermon of the Lord is the unstruck, endless song.  

xxx
ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ-


ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ  

Hans hu▫e hīrā le▫e pacẖẖānī. ||1|| rahā▫o.  

Becoming a swan, one recognizes the Diamond of the Lord. ||1||Pause||  

ਹੰਸੁ ਹੁਇ = ਜੋ ਜੀਵ ਹੰਸ ਬਣ ਜਾਂਦਾ ਹੈ। ਲੇਇ ਪਛਾਨੀ = ਪਛਾਣ ਲੈਂਦਾ ਹੈ। ਅਨਾਹਦ = ਇੱਕ-ਰਸ, ਸਦਾ ॥੧॥
ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ) ॥੧॥ ਰਹਾਉ॥


ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ  

Kahi Kabīr hīrā as ḏekẖi▫o jag mah rahā samā▫ī.  

Says Kabeer, I have seen such a Diamond, permeating and pervading the world.  

ਅਸ = ਐਸਾ, ਉਹ।
ਕਬੀਰ ਆਖਦਾ ਹੈ-ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ, ਜਦੋਂ ਉਸ ਤਕ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ,


ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥  

Gupṯā hīrā pargat bẖa▫i▫o jab gur gam ḏī▫ā ḏikẖā▫ī. ||2||1||31||  

The hidden diamond became visible, when the Guru revealed it to me. ||2||1||31||  

ਗੁਰ ਗਮ = ਪਹੁਚ ਵਾਲੇ ਗੁਰੂ ਨੇ ॥੨॥੧॥੩੧॥
ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ ॥੨॥੧॥੩੧॥


ਆਸਾ  

Āsā.  

Aasaa:  

xxx
xxx


ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ  

Pahilī karūp kujāṯ kulakẖnī sāhurai pe▫ī▫ai burī.  

My first wife, ignorance, was ugly, of low social status and bad character; she was evil in my home, and in her parents' home.  

ਪਹਿਲੀ = ਮੇਰੇ ਮਨ ਦੀ ਪਹਿਲੀ ਬਿਰਤੀ। ਕਰੂਪਿ = ਭੈੜੇ ਰੂਪ ਵਾਲੀ। ਕੁਜਾਤਿ = ਭੈੜੇ ਅਸਲੇ ਵਾਲੀ, ਚੰਦਰੇ ਘਰ ਦੀ ਜੰਮੀ ਹੋਈ। ਕੁਲਖਨੀ = ਭੈੜੇ ਲੱਛਣਾਂ ਵਾਲੀ। ਪੇਈਐ = ਪੱਕੇ ਘਰ ਵਿਚ, ਇਸ ਲੋਕ ਵਿਚ। ਬੁਰੀ = ਭੈੜੀ, ਭੈੜੀਆਂ ਵਾਦੀਆਂ ਵਾਲੀ।
ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਉਸ ਨੇ ਮੇਰੇ ਇਸ ਜੀਵਨ ਵਿਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿਚ ਗਿਆਂ ਭੀ ਭੈੜੀ ਹੀ ਰਹਿਣਾ ਸੀ।


ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥  

Ab kī sarūp sujān sulakẖnī sėhje uḏar ḏẖarī. ||1||  

My present bride, divine understanding, is beautiful, wise and well-behaved; I have taken her to my heart. ||1||  

ਅਬ ਕੀ = ਹੁਣ ਵਾਲੀ ਬਿਰਤੀ। ਸਰੂਪਿ = ਸੁਹਣੇ ਰੂਪ ਵਾਲੀ। ਸੁਜਾਨਿ = ਸੁਹਣੀ ਅਕਲ ਵਾਲੀ, ਸਿਆਣੀ। ਸੁਲਖਨੀ = ਸੁਹਣੇ ਲੱਛਣਾਂ ਵਾਲੀ। ਉਦਰਿ = ਉਦਰ ਵਿਚ, ਪੇਟ ਵਿਚ, ਆਪਣੇ ਅੰਦਰ। ਧਰੀ = ਮੈਂ ਟਿਕਾ ਲਈ ਹੈ ॥੧॥
ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ॥੧॥


ਭਲੀ ਸਰੀ ਮੁਈ ਮੇਰੀ ਪਹਿਲੀ ਬਰੀ  

Bẖalī sarī mu▫ī merī pahilī barī.  

It has turned out so well, that my first wife has died.  

ਭਲੀ ਸਰੀ = ਭਲਾ ਹੋਇਆ, ਚੰਗੀ ਗੱਲ ਹੋਈ। ਬਰੀ = ਵਰੀ ਹੋਈ, ਵਿਆਹੀ ਹੋਈ, ਸ੍ਵੀਕਾਰ ਕੀਤੀ ਹੋਈ, ਚੁਣੀ ਹੋਈ, ਪਸੰਦ ਕੀਤੀ ਹੋਈ।
ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ।


ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ ਰਹਾਉ  

Jug jug jīva▫o merī ab kī ḏẖarī. ||1|| rahā▫o.  

May she, whom I have now married, live throughout the ages. ||1||Pause||  

ਜੁਗੁ ਜੁਗੁ = ਸਦਾ ਹੀ। ਜੀਵਉ = ਜੀਊਂਦੀ ਰਹੇ, ਰੱਬ ਕਰ ਕੇ ਜੀਊਂਦੀ ਰਹੇ {ਨੋਟ: ਵਿਆਕਰਣ ਅਨੁਸਾਰ ਲਫ਼ਜ਼ 'ਜੀਵਉ' ਹੁਕਮੀ ਭਵਿੱਖਤ, ਅੱਨ-ਪੁਰਖ ਹੈ, ਇਕ-ਵਚਨ ਹੈ, ਜਿਵੇਂ:'ਭਿਜਉ ਸਿਜਉ ਕੰਮਲੀ ਅਲਹ ਵਰਸਉ ਮੇਹੁ' ਵਿਚ ਲਫ਼ਜ਼ 'ਭਿਜਉ, ਸਿਜਉ' ਅਤੇ 'ਵਰਸਉ' ਹਨ}। ਧਰੀ = ਸਾਂਭੀ ਹੋਈ ॥੧॥
ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ ॥੧॥ ਰਹਾਉ॥


ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ  

Kaho Kabīr jab lahurī ā▫ī badī kā suhāg tari▫o.  

Says Kabeer, when the younger bride came, the elder one lost her husband.  

ਕਹੁ = ਆਖ। ਲਹੁਰੀ = ਛੋਟੀ, ਗਰੀਬਣੀ, ਗਰੀਬੜੇ ਸੁਭਾਵ ਵਾਲੀ ਬਿਰਤੀ। ਬਡੀ = ਅਹੰਕਾਰ ਵਾਲੀ ਬਿਰਤੀ। ਸੁਹਾਗੁ = ਚੰਗੀ ਕਿਸਮਤ, ਜ਼ੋਰ, ਦਬਾਉ, ਜਬਾ। ਟਰਿਓ = ਟਲ ਗਿਆ ਹੈ, ਮੁੱਕ ਗਿਆ ਹੈ।
ਹੇ ਕਬੀਰ! ਆਖ ਕਿ ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ।


ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੨॥੨॥੩੨॥  

Lahurī sang bẖa▫ī ab merai jeṯẖī a▫or ḏẖari▫o. ||2||2||32||  

The younger bride is with me now, and the elder one has taken another husband. ||2||2||32||  

ਜੇਠੀ = ਬਡੀ, ਅਹੰਕਾਰਨ ਬਿਰਤੀ। ਅਉਰੁ ਧਰਿਓ = ਕੋਈ ਹੋਰ ਲੱਭ ਲਿਆ ਹੈ ॥੨॥੨॥੩੨॥
ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ ॥੨॥੨॥੩੨॥


ਆਸਾ  

Āsā.  

Aasaa:  

xxx
xxx


        


© SriGranth.org, a Sri Guru Granth Sahib resource, all rights reserved.
See Acknowledgements & Credits