Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਇਹ ਸ੍ਰਪਨੀ ਤਾ ਕੀ ਕੀਤੀ ਹੋਈ  

इह स्रपनी ता की कीती होई ॥  

Ih sarpanī ṯā kī kīṯī ho▫ī.  

This she-serpent is created by Him.  

ਤਾ ਕੀ = ਉਸ (ਪਰਮਾਤਮਾ) ਦੀ।
ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, (ਜਿਸ ਨੇ ਸਾਰਾ ਜਗਤ ਰਚਿਆ ਹੈ;


ਬਲੁ ਅਬਲੁ ਕਿਆ ਇਸ ਤੇ ਹੋਈ ॥੪॥  

बलु अबलु किआ इस ते होई ॥४॥  

Bal abal ki▫ā is ṯe ho▫ī. ||4||  

What power or weakness does she have by herself? ||4||  

ਬਲੁ = ਜ਼ੋਰ, ਜਿੱਤ। ਅਬਲੁ = ਕਮਜ਼ੋਰੀ, ਹਾਰ ॥੪॥
ਸੋ ਪ੍ਰਭੂ ਦੇ ਹੁਕਮ ਤੋਂ ਬਿਨਾ) ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ॥੪॥


ਇਹ ਬਸਤੀ ਤਾ ਬਸਤ ਸਰੀਰਾ  

इह बसती ता बसत सरीरा ॥  

Ih basṯī ṯā basaṯ sarīrā.  

If she abides with the mortal, then his soul abides in his body.  

ਇਹ ਬਸਤੀ = (ਜਿਤਨਾ ਚਿਰ) ਇਹ (ਸੱਪਣੀ ਮਨੁੱਖ ਦੇ ਮਨ ਵਿਚ) ਵੱਸਦੀ ਹੈ। ਸਰੀਰਾ = ਸਰੀਰਾਂ ਵਿਚ।
ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿਚ ਵੱਸਦੀ ਹੈ, ਤਦ ਤਕ ਜੀਵ ਸਰੀਰਾਂ ਵਿਚ (ਭਾਵ, ਜਨਮ-ਮਰਨ ਦੇ ਚੱਕਰ ਵਿਚ) ਪਿਆ ਰਹਿੰਦਾ ਹੈ।


ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥  

गुर प्रसादि सहजि तरे कबीरा ॥५॥६॥१९॥  

Gur parsāḏ sahj ṯare kabīrā. ||5||6||19||  

By Guru's Grace, Kabeer has easily crossed over. ||5||6||19||  

ਸਹਜਿ = ਸਹਿਜ ਵਿਚ, ਸੱਪਣੀ ਦੇ ਪ੍ਰਭਾਵ ਤੋਂ ਅਡੋਲ ਰਹਿ ਕੇ ॥੫॥੬॥੧੯॥
ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ (ਜਨਮ-ਮਰਨ ਦੀ ਘੁੰਮਣ-ਘੇਰੀ ਵਿਚੋਂ) ਲੰਘ ਗਿਆ ਹੈ ॥੫॥੬॥੧੯॥


ਆਸਾ  

आसा ॥  

Āsā.  

Aasaa:  

xxx
xxx


ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ  

कहा सुआन कउ सिम्रिति सुनाए ॥  

Kahā su▫ān ka▫o simriṯ sunā▫e.  

Why bother to read the Simritees to a dog?  

ਕਹਾ = ਕੀਹ ਲਾਭ? ਕੋਈ ਲਾਭ ਨਹੀਂ ਹੁੰਦਾ। ਸੁਆਨ = ਕੁੱਤਾ।
(ਜਿਵੇਂ) ਕੁੱਤੇ ਨੂੰ ਸਿੰਮ੍ਰਿਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ,


ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥  

कहा साकत पहि हरि गुन गाए ॥१॥  

Kahā sākaṯ pėh har gun gā▫e. ||1||  

Why bother to sing the Lord's Praises to the faithless cynic? ||1||  

ਸਾਕਤ = ਰੱਬ ਤੋਂ ਟੁੱਟਾ ਹੋਇਆ ਜੀਵ। ਪਹਿ = ਪਾਸ, ਕੋਲ ॥੧॥
ਤਿਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਕਤ ਉੱਤੇ ਅਸਰ ਨਹੀਂ ਪੈਂਦਾ ॥੧॥


ਰਾਮ ਰਾਮ ਰਾਮ ਰਮੇ ਰਮਿ ਰਹੀਐ  

राम राम राम रमे रमि रहीऐ ॥  

Rām rām rām rame ram rahī▫ai.  

Remain absorbed in the Lord's Name, Raam, Raam, Raam.  

ਰਮੇ ਰਮਿ ਰਹੀਐ = ਸਦਾ ਸਿਮਰਦੇ ਰਹੀਏ।
(ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,


ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ  

साकत सिउ भूलि नही कहीऐ ॥१॥ रहाउ ॥  

Sākaṯ si▫o bẖūl nahī kahī▫ai. ||1|| rahā▫o.  

Do not bother to speak of it to the faithless cynic, even by mistake. ||1||Pause||  

ਭੂਲਿ = ਭੁੱਲ ਕੇ, ਕਦੇ ਭੀ। ਕਹੀਐ = ਸਿਮਰਨ ਦਾ ਉਪਦੇਸ਼ ਕਰੀਏ ॥੧॥
ਕਦੇ ਭੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ॥੧॥ ਰਹਾਉ॥


ਕਊਆ ਕਹਾ ਕਪੂਰ ਚਰਾਏ  

कऊआ कहा कपूर चराए ॥  

Ka▫ū▫ā kahā kapūr cẖarā▫e.  

Why offer camphor to a crow?  

ਕਪੂਰ = ਮੁਸ਼ਕ-ਕਾਫ਼ੂਰ। ਚਰਾਏ = ਖੁਆਇਆਂ।
ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ)


ਕਹ ਬਿਸੀਅਰ ਕਉ ਦੂਧੁ ਪੀਆਏ ॥੨॥  

कह बिसीअर कउ दूधु पीआए ॥२॥  

Kah bisī▫ar ka▫o ḏūḏẖ pī▫ā▫e. ||2||  

Why give the snake milk to drink? ||2||  

ਕਹ = ਕੀਹ ਲਾਭ? ਬਿਸੀਅਰ = ਸੱਪ ॥੨॥
(ਇਸੇ ਤਰ੍ਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ) ॥੨॥


ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ  

सतसंगति मिलि बिबेक बुधि होई ॥  

Saṯsangaṯ mil bibek buḏẖ ho▫ī.  

Joining the Sat Sangat, the True Congregation, discriminating understanding is attained.  

ਬਿਬੇਕ ਬੁਧਿ = ਚੰਗਾ-ਮੰਦਾ ਪਰਖਣ ਦੀ ਅਕਲ।
ਇਹ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ-ਸੰਗਤ ਵਿਚ ਬੈਠਿਆਂ ਹੀ ਆਉਂਦੀ ਹੈ,


ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥  

पारसु परसि लोहा कंचनु सोई ॥३॥  

Pāras paras lohā kancẖan so▫ī. ||3||  

That iron which touches the Philosopher's Stone becomes gold. ||3||  

ਪਰਸਿ = ਛੋਹ ਕੇ। ਕੰਚਨੁ = ਸੋਨਾ। ਸੋਈ = ਉਹੀ ਲੋਹਾ ॥੩॥
ਜਿਵੇਂ ਪਾਰਸ ਨੂੰ ਛੋਹ ਕੇ ਉਹ ਲੋਹਾ ਭੀ ਸੋਨਾ ਹੋ ਜਾਂਦਾ ਹੈ ॥੩॥


ਸਾਕਤੁ ਸੁਆਨੁ ਸਭੁ ਕਰੇ ਕਰਾਇਆ  

साकतु सुआनु सभु करे कराइआ ॥  

Sākaṯ su▫ān sabẖ kare karā▫i▫ā.  

The dog, the faithless cynic, does everything as the Lord causes him to do.  

xxx
ਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ, ਪ੍ਰੇਰਿਆ ਹੋਇਆ ਹੀ ਕਰਦਾ ਹੈ,


ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥  

जो धुरि लिखिआ सु करम कमाइआ ॥४॥  

Jo ḏẖur likẖi▫ā so karam kamā▫i▫ā. ||4||  

He does the deeds pre-ordained from the very beginning. ||4||  

ਧੁਰਿ = ਧੁਰ ਤੋਂ, ਮੁੱਢ ਤੋਂ, ਜੀਵ ਦੇ ਕੀਤੇ ਕਰਮਾਂ ਅਨੁਸਾਰ ॥੪॥
ਪਿਛਲੇ ਕੀਤੇ ਕਰਮਾਂ-ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ (ਭਾਵ, ਜੋ ਸੰਸਕਾਰ ਇਸ ਦੇ ਮਨ ਵਿਚ ਬਣ ਚੁਕੇ ਹਨ) ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ ॥੪॥


ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ  

अम्रितु लै लै नीमु सिंचाई ॥  

Amriṯ lai lai nīm sincẖā▫ī.  

If you take Ambrosial Nectar and irrigate the neem tree with it,  

ਨੀਮੁ = ਨਿੰਮ ਦਾ ਬੂਟਾ। ਸਿੰਚਾਈ = ਪਾਣੀ ਦੇਈਏ।
ਕਬੀਰ ਆਖਦਾ ਹੈ-ਜੇ ਅੰਮ੍ਰਿਤ (ਭਾਵ, ਮਿਠਾਸ ਵਾਲਾ ਜਲ) ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ,


ਕਹਤ ਕਬੀਰ ਉਆ ਕੋ ਸਹਜੁ ਜਾਈ ॥੫॥੭॥੨੦॥  

कहत कबीर उआ को सहजु न जाई ॥५॥७॥२०॥  

Kahaṯ Kabīr u▫ā ko sahj na jā▫ī. ||5||7||20||  

still, says Kabeer, its natural qualities are not changed. ||5||7||20||  

ਉਆ ਕੋ = ਉਸ ਨਿੰਮ ਦੇ ਬੂਟੇ ਦਾ। ਸਹਜੁ = ਜਮਾਂਦਰੂ ਸੁਭਾਉ ॥੫॥੭॥੨੦॥
ਤਾਂ ਭੀ ਉਸ ਬੂਟੇ ਦਾ ਜਮਾਂਦਰੂ (ਕੁੜਿੱਤਣ ਵਾਲਾ) ਸੁਭਾਉ ਦੂਰ ਨਹੀਂ ਹੋ ਸਕਦਾ ॥੫॥੭॥੨੦॥


ਆਸਾ  

आसा ॥  

Āsā.  

Aasaa:  

xxx
xxx


ਲੰਕਾ ਸਾ ਕੋਟੁ ਸਮੁੰਦ ਸੀ ਖਾਈ  

लंका सा कोटु समुंद सी खाई ॥  

Lankā sā kot samunḏ sī kẖā▫ī.  

A fortress like that of Sri Lanka, with the ocean as a moat around it -  

ਸਾ = ਵਰਗਾ। ਸੀ = ਵਰਗੀ। ਕੋਟੁ = ਕਿਲ੍ਹਾ। ਖਾਈ = ਖ਼ਾਲੀ ਜੋ ਚੌੜੀ ਤੇ ਡੂੰਘੀ ਪੁੱਟ ਕੇ ਕਿਲ੍ਹਿਆਂ ਦੇ ਦੁਆਲੇ ਬਣਾਈ ਜਾਂਦੀ ਹੈ ਤੇ ਕਿਲ੍ਹੇ ਦੀ ਹਿਫ਼ਾਜ਼ਤ ਲਈ ਪਾਣੀ ਨਾਲ ਭਰੀ ਰੱਖੀਦੀ ਹੈ।
ਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਤੇ ਸਮੁੰਦਰ ਵਰਗੀ (ਉਸ ਕਿਲ੍ਹੇ ਦੀ ਰਾਖੀ ਲਈ) ਖਾਈ ਸੀ,


ਤਿਹ ਰਾਵਨ ਘਰ ਖਬਰਿ ਪਾਈ ॥੧॥  

तिह रावन घर खबरि न पाई ॥१॥  

Ŧih rāvan gẖar kẖabar na pā▫ī. ||1||  

there is no news about that house of Raavan. ||1||  

ਘਰ ਖਬਰਿ = ਘਰ ਦੀ ਖ਼ਬਰ, ਘਰ ਦਾ ਨਾਮ-ਨਿਸ਼ਾਨ। ਨ ਪਾਈ = ਨਹੀਂ ਲੱਭਦਾ ॥੧॥
ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ ॥੧॥


ਕਿਆ ਮਾਗਉ ਕਿਛੁ ਥਿਰੁ ਰਹਾਈ  

किआ मागउ किछु थिरु न रहाई ॥  

Ki▫ā māga▫o kicẖẖ thir na rahā▫ī.  

What shall I ask for? Nothing is permanent.  

ਮਾਗਉ = ਮੈਂ ਮੰਗਾਂ।
ਮੈਂ (ਪਰਮਾਤਮਾ ਪਾਸੋਂ ਦੁਨੀਆ ਦੀ) ਕਿਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ;


ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ  

देखत नैन चलिओ जगु जाई ॥१॥ रहाउ ॥  

Ḏekẖaṯ nain cẖali▫o jag jā▫ī. ||1|| rahā▫o.  

I see with my eyes that the world is passing away. ||1||Pause||  

ਦੇਖਤ ਨੈਨ = ਅੱਖੀ ਵੇਖਦਿਆਂ, ਸਾਡੇ ਸਾਹਮਣੇ। ਜਾਈ = ਜਾ ਰਿਹਾ ਹੈ, ਨਾਸ ਹੋ ਰਿਹਾ ਹੈ ॥੧॥
ਮੇਰੇ ਅੱਖੀਂ ਵੇਂਹਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ॥੧॥ ਰਹਾਉ॥


ਇਕੁ ਲਖੁ ਪੂਤ ਸਵਾ ਲਖੁ ਨਾਤੀ  

इकु लखु पूत सवा लखु नाती ॥  

Ik lakẖ pūṯ savā lakẖ nāṯī.  

Thousands of sons and thousands of grandsons -  

ਨਾਤੀ = ਪੋਤਰੇ।
ਜਿਸ ਰਾਵਣ ਦੇ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ (ਦੱਸੇ ਜਾਂਦੇ ਹਨ),


ਤਿਹ ਰਾਵਨ ਘਰ ਦੀਆ ਬਾਤੀ ॥੨॥  

तिह रावन घर दीआ न बाती ॥२॥  

Ŧih rāvan gẖar ḏī▫ā na bāṯī. ||2||  

but in that house of Raavan, the lamps and wicks have gone out. ||2||  

ਦੀਆ = ਦੀਵਾ। ਬਾਤੀ = ਵੱਟੀ ॥੨॥
ਉਸ ਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ ॥੨॥


ਚੰਦੁ ਸੂਰਜੁ ਜਾ ਕੇ ਤਪਤ ਰਸੋਈ  

चंदु सूरजु जा के तपत रसोई ॥  

Cẖanḏ sūraj jā ke ṯapaṯ raso▫ī.  

The moon and the sun cooked his food.  

ਜਾ ਕੇ = ਜਿਸ ਦੇ ਘਰ। ਤਪਤ ਰਸੋਈ = ਰਸੋਈ ਤਪਾਉਂਦੇ ਹਨ, ਰੋਟੀ ਤਿਆਰ ਕਰਦੇ ਹਨ।
(ਇਹ ਉਸ ਰਾਵਣ ਦਾ ਜ਼ਿਕਰ ਹੈ) ਜਿਸ ਦੀ ਰਸੋਈ ਚੰਦ੍ਰਮਾ ਤੇ ਸੂਰਜ ਤਿਆਰ ਕਰਦੇ ਸਨ,


ਬੈਸੰਤਰੁ ਜਾ ਕੇ ਕਪਰੇ ਧੋਈ ॥੩॥  

बैसंतरु जा के कपरे धोई ॥३॥  

Baisanṯar jā ke kapre ḏẖo▫ī. ||3||  

The fire washed his clothes. ||3||  

ਬੈਸੰਤਰੁ = ਅੱਗ। ਧੋਈ = ਧੋਂਦਾ ਹੈ ॥੩॥
ਜਿਸ ਦੇ ਕੱਪੜੇ ਬੈਸੰਤਰ ਦੇਵਤਾ ਧੋਂਦਾ ਸੀ (ਭਾਵ, ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ) ॥੩॥


ਗੁਰਮਤਿ ਰਾਮੈ ਨਾਮਿ ਬਸਾਈ  

गुरमति रामै नामि बसाई ॥  

Gurmaṯ rāmai nām basā▫ī.  

Under Guru's Instructions, one whose mind is filled with the Lord's Name,  

ਨਾਮਿ = ਨਾਮ ਵਿਚ।
(ਸੋ) ਜੋ ਮਨੁੱਖ (ਇਸ ਨਾਸਵੰਤ ਜਗਤ ਵਲੋਂ ਹਟਾ ਕੇ ਆਪਣੇ ਮਨ ਨੂੰ) ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿਚ ਟਿਕਾਉਂਦਾ ਹੈ,


ਅਸਥਿਰੁ ਰਹੈ ਕਤਹੂੰ ਜਾਈ ॥੪॥  

असथिरु रहै न कतहूं जाई ॥४॥  

Asthir rahai na kaṯahūʼn jā▫ī. ||4||  

becomes permanent, and does not go anywhere. ||4||  

ਨ ਕਤਹੂੰ = ਕਿਤੇ ਹੋਰਥੈ ਨਹੀਂ ॥੪॥
ਉਹ ਸਦਾ ਅਡੋਲ ਰਹਿੰਦਾ ਹੈ, ਇਸ ਜਗਤ-ਮਾਇਆ ਦੀ ਖ਼ਾਤਰ) ਭਟਕਦਾ ਨਹੀਂ ਹੈ ॥੪॥


ਕਹਤ ਕਬੀਰ ਸੁਨਹੁ ਰੇ ਲੋਈ  

कहत कबीर सुनहु रे लोई ॥  

Kahaṯ Kabīr sunhu re lo▫ī.  

Says Kabeer, listen, people:  

ਰੇ ਲੋਈ = ਹੇ ਲੋਕ! ਹੇ ਜਗਤ! {ਨੋਟ: ਲਫ਼ਜ਼ 'ਰੇ' ਪੁਲਿੰਗ ਹੈ, ਇਸ ਵਾਸਤੇ ਲਫ਼ਜ਼ 'ਲੋਈ' ਭੀ ਪੁਲਿੰਗ ਹੀ ਹੈ। ਵੇਖੋ ਇਸੇ ਹੀ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: ੩੫}।
ਕਬੀਰ ਆਖਦਾ ਹੈ-ਸੁਣੋ, ਹੇ ਜਗਤ ਦੇ ਲੋਕੋ!


ਰਾਮ ਨਾਮ ਬਿਨੁ ਮੁਕਤਿ ਹੋਈ ॥੫॥੮॥੨੧॥  

राम नाम बिनु मुकति न होई ॥५॥८॥२१॥  

Rām nām bin mukaṯ na ho▫ī. ||5||8||21||  

without the Lord's Name, no one is liberated. ||5||8||21||  

ਮੁਕਤਿ = ਜਗਤ ਦੀ ਮਾਇਆ ਦੇ ਮੋਹ ਤੋਂ ਖ਼ਲਾਸੀ ॥੫॥੮॥੨੧॥
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਦੇ ਇਸ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ) ॥੫॥੮॥੨੧॥


ਆਸਾ  

आसा ॥  

Āsā.  

Aasaa:  

xxx
xxx


ਪਹਿਲਾ ਪੂਤੁ ਪਿਛੈਰੀ ਮਾਈ  

पहिला पूतु पिछैरी माई ॥  

Pahilā pūṯ picẖẖairī mā▫ī.  

First, the son was born, and then, his mother.  

ਪਹਿਲਾ = ਪਹਿਲਾਂ। ਪੂਤੁ = ਪਵਿੱਤਰ (ਪ੍ਰਭੂ ਦੀ ਅੰਸ) ਸੀ। ਮਾਈ = ਮਾਇਆ ਵੀ, ਮਾਇਆ ਦੇ ਅਸਰ ਵਾਲਾ।
ਇਹ ਜੀਵਾਤਮਾ ਤਾਂ ਪਵਿੱਤਰ (ਪਰਮਾਤਮਾ ਦੀ ਅੰਸ) ਸੀ, ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ,


ਗੁਰੁ ਲਾਗੋ ਚੇਲੇ ਕੀ ਪਾਈ ॥੧॥  

गुरु लागो चेले की पाई ॥१॥  

Gur lāgo cẖele kī pā▫ī. ||1||  

The guru falls at the feet of the disciple. ||1||  

ਗੁਰੁ = ਜੀਵ (ਜੋ ਵੱਡੇ ਅਸਲੇ ਵਾਲਾ ਸੀ)। ਚੇਲੇ ਕੀ ਪਾਈ = ਮਨ-ਰੂਪ ਚੇਲੇ ਦੀ ਪੈਰੀਂ ॥੧॥
ਤੇ ਵੱਡੇ ਅਸਲੇ ਵਾਲਾ ਜੀਵ (ਆਪਣੇ ਹੀ ਬਣਾਏ ਹੋਏ) ਮਨ ਚੇਲੇ ਦੀ ਪੈਰੀਂ ਲੱਗਣ ਲੱਗ ਪਿਆ (ਭਾਵ, ਮਨ ਦੇ ਪਿੱਛੇ ਤੁਰਨ ਲੱਗ ਪਿਆ) ॥੧॥


ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ  

एकु अच्मभउ सुनहु तुम्ह भाई ॥  

Ėk acẖambẖa▫o sunhu ṯumĥ bẖā▫ī.  

Listen to this wonderful thing, O Siblings of Destiny!  

xxx
ਸੁਣੋ ਇਕ ਅਚਰਜ ਖੇਡ (ਜੋ ਜਗਤ ਵਿਚ ਵਰਤ ਰਹੀ ਹੈ।)


ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ  

देखत सिंघु चरावत गाई ॥१॥ रहाउ ॥  

Ḏekẖaṯ singẖ cẖarāvaṯ gā▫ī. ||1|| rahā▫o.  

I saw the lion herding the cows. ||1||Pause||  

ਸਿੰਘੁ = ਸ਼ੇਰ, ਨਿਡਰ ਅਸਲੇ ਵਾਲਾ ਜੀਵ। ਗਾਈ = ਗਾਈਆਂ, ਇੰਦ੍ਰੀਆਂ। ਚਰਾਵਤ = ਚਾਰ ਰਿਹਾ ਹੈ, ਸੰਤੁਸ਼ਟ ਕਰ ਰਿਹਾ ਹੈ ॥੧॥
ਸਾਡੇ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦ੍ਰਿਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ, ਮਾਨੋ, ਸ਼ੇਰ ਗਾਈਆਂ ਚਾਰਦਾ ਫਿਰਦਾ ਹੈ ॥੧॥ ਰਹਾਉ॥


ਜਲ ਕੀ ਮਛੁਲੀ ਤਰਵਰਿ ਬਿਆਈ  

जल की मछुली तरवरि बिआई ॥  

Jal kī macẖẖulī ṯarvar bi▫ā▫ī.  

The fish of the water gives birth upon a tree.  

ਜਲ ਕੀ ਮਛੁਲੀ = ਪਾਣੀ ਦੇ ਆਸਰੇ ਜੀਊਣ ਵਾਲੀ ਮੱਛੀ, ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ। ਤਰਵਰਿ = ਰੁੱਖ ਉੱਤੇ, ਇਸ ਸੰਸਾਰ ਵਿਚ ਜਿੱਥੇ ਵਸੇਬਾ ਇਉਂ ਹੀ ਹੈ ਜਿਵੇਂ ਪੰਛੀਆਂ ਦਾ ਰੁੱਖ ਉੱਤੇ। ਬਿਆਈ = ਸੂ ਪਈ, ਰੁੱਝ ਗਈ।
ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ ਸੰਸਾਰਕ ਕੰਮਾਂ ਵਿਚ ਰੁੱਝ ਗਈ ਹੈ,


ਦੇਖਤ ਕੁਤਰਾ ਲੈ ਗਈ ਬਿਲਾਈ ॥੨॥  

देखत कुतरा लै गई बिलाई ॥२॥  

Ḏekẖaṯ kuṯrā lai ga▫ī bilā▫ī. ||2||  

I saw a cat carrying away a dog. ||2||  

ਕੁਤਰਾ = ਕਤੂਰੇ ਨੂੰ, ਸੰਤੋਖ ਨੂੰ {ਨੋਟ: ਕੁੱਤੇ ਦਾ ਸੰਤੋਖ ਵਾਲਾ ਸੁਭਾਵ ਪ੍ਰਸਿੱਧ ਹੈ}। ਬਿਲਾਈ = ਬਿੱਲੀ, ਤ੍ਰਿਸ਼ਨਾ ॥੨॥
ਤ੍ਰਿਸ਼ਨਾ-ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਲੈ ਗਈ ਹੈ ॥੨॥


ਤਲੈ ਰੇ ਬੈਸਾ ਊਪਰਿ ਸੂਲਾ  

तलै रे बैसा ऊपरि सूला ॥  

Ŧalai re baisā ūpar sūlā.  

The branches are below, and the roots are above.  

ਰੇ = ਹੇ ਭਾਈ! ਤਲੈ = ਹੇਠਲੇ ਪਾਸੇ। ਬੈਸਾ = ਟਹਿਣੀਆਂ, ਸ਼ਾਖਾਂ (ਰਾਜਪੁਰੇ ਅੰਬਾਲੇ ਵਲ ਦੀ ਬੋਲੀ)। ਬੈਸਾ ਤਲੈ = ਟਹਿਣੀਆਂ (ਆਪਣੇ ਪੈਰਾਂ ਦੇ) ਹੇਠ ਕਰ ਲਈਆਂ, ਸੰਸਾਰਕ ਪਸਾਰੇ ਨੂੰ ਆਸਰਾ ਬਣਾ ਲਿਆ। ਸੂਲਾ = ਸੂਲ, ਮੁੱਢ, ਅਸਲੀ ਮੂਲ-ਪ੍ਰਭੂ। ਊਪਰਿ = ਉਤਾਂਹ, ਬਾਹਰ ਕੱਢ ਦਿੱਤਾ।
ਹੇ ਭਾਈ! ਇਸ ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਬਣਾ ਲਿਆ ਹੈ ਤੇ ਅਸਲੀ ਮੂਲ-ਪ੍ਰਭੂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ।


ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥  

तिस कै पेडि लगे फल फूला ॥३॥  

Ŧis kai ped lage fal fūlā. ||3||  

The trunk of that tree bears fruits and flowers. ||3||  

ਪੇਡਿ = ਤਨ ਉੱਤੇ ॥੩॥
ਹੁਣ ਇਹੋ ਜਿਹੇ (ਜੀਵ-ਰੁੱਖ) ਦੇ ਪੇੜ ਨੂੰ ਫੁੱਲ ਫਲ ਭੀ ਅਜਿਹੇ ਹੀ ਵਾਸਨਾ ਦੇ ਹੀ ਲੱਗ ਰਹੇ ਹਨ ॥੩॥


ਘੋਰੈ ਚਰਿ ਭੈਸ ਚਰਾਵਨ ਜਾਈ  

घोरै चरि भैस चरावन जाई ॥  

Gẖorai cẖar bẖais cẖarāvan jā▫ī.  

Riding a horse, the buffalo takes him out to graze.  

ਚਰਿ = ਚੜ੍ਹ ਕੇ। ਘੋਰੈ = ਮਨ-ਘੋੜੇ ਉੱਤੇ। ਭੈਸ = ਮੱਝਾਂ, ਵਾਸ਼ਨਾ।
(ਜੀਵਾਤਮਾ ਦੇ ਕਮਜ਼ੋਰ ਪੈਣ ਕਰਕੇ) ਵਾਸ਼ਨਾ-ਭੈਂਸ ਮਨ-ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸ਼ੇ ਭੋਗਣ ਲਈ ਭਜਾਈ ਫਿਰਦੀ ਹੈ।


ਬਾਹਰਿ ਬੈਲੁ ਗੋਨਿ ਘਰਿ ਆਈ ॥੪॥  

बाहरि बैलु गोनि घरि आई ॥४॥  

Bāhar bail gon gẖar ā▫ī. ||4||  

The bull is away, while his load has come home. ||4||  

ਬੈਲੁ = ਬਲਦ (ਦਾ ਧੀਰਜ ਵਾਲਾ ਸੁਭਾਉ)। ਗੋਨਿ = (ਤ੍ਰਿਸ਼ਨਾ ਦੀ) ਛੱਟ। ਘਰਿ = ਹਿਰਦੇ-ਘਰ ਵਿਚ ॥੪॥
(ਹੁਣ ਹਾਲਤ ਇਹ ਬਣ ਗਈ ਹੈ ਕਿ) ਧੀਰਜ-ਰੂਪ ਬਲਦ ਬਾਹਰ ਨਿਕਲ ਗਿਆ ਹੈ (ਭਾਵ, ਧੀਰਜ ਨਹੀਂ ਰਹਿ ਗਈ), ਤੇ ਤ੍ਰਿਸ਼ਨਾ ਦੀ ਛੱਟ ਜੀਵ ਉੱਤੇ ਆ ਪਈ ਹੈ ॥੪॥


ਕਹਤ ਕਬੀਰ ਜੁ ਇਸ ਪਦ ਬੂਝੈ  

कहत कबीर जु इस पद बूझै ॥  

Kahaṯ Kabīr jo is paḏ būjẖai.  

Says Kabeer, one who understands this hymn,  

ਪਦ = ਅਵਸਥਾ। ਬੂਝੈ = ਸਮਝ ਲਏ।
ਕਬੀਰ ਆਖਦਾ ਹੈ-ਜੋ ਮਨੁੱਖ ਇਸ (ਵਾਪਰਨ ਵਾਲੀ) ਹਾਲਤ ਨੂੰ ਸਮਝ ਲੈਂਦਾ ਹੈ,


ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥ ਬਾਈਸ ਚਉਪਦੇ ਤਥਾ ਪੰਚਪਦੇ  

राम रमत तिसु सभु किछु सूझै ॥५॥९॥२२॥ बाईस चउपदे तथा पंचपदे  

Rām ramaṯ ṯis sabẖ kicẖẖ sūjẖai. ||5||9||22||  

and chants the Lord's Name, comes to understand everything. ||5||9||22|| 22 Chau-Padas And Panch-Padas.  

xxx॥੫॥੯॥੨੨॥ਬਾਈਸ ਚਉਪਦੇ ਤਥਾ ਪੰਚਪਦੇ{
ਪਰਮਾਤਮਾ ਦਾ ਸਿਮਰਨ ਕਰ ਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ (ਤੇ, ਉਹ ਇਸ ਤ੍ਰਿਸ਼ਨਾ-ਜਾਲ ਵਿਚ ਨਹੀਂ ਫਸਦਾ) ॥੫॥੯॥੨੨॥ਬਾਈਸ ਚਉਪਦੇ ਤਥਾ ਪੰਚਪਦੇ


ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ਦੁਤੁਕੇ ਇਕਤੁਕਾ  

आसा स्री कबीर जीउ के तिपदे ८ दुतुके ७ इकतुका १  

Bā▫īs cẖa▫upḏe ṯathā pancẖpaḏe āsā sarī Kabīr jī▫o ke ṯipḏe 8 ḏuṯuke 7 ikṯukā 1  

Aasaa Of Kabeer Jee, 8 Tri-Padas, 7 Du-Tukas, 1 Ik-Tuka:  

xxx
ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਤਿੰਨ-ਬੰਦਾਂ-ਇਕ/ਦੋ-ਤੁਕਿਆਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ  

बिंदु ते जिनि पिंडु कीआ अगनि कुंड रहाइआ ॥  

Binḏ ṯe jin pind kī▫ā agan kund rahā▫i▫ā.  

The Lord created the body from sperm, and protected it in the fire pit.  

ਬਿੰਦੁ ਤੇ = ਬਿੰਦ ਤੋਂ, ਇਕ ਬੂੰਦ ਤੋਂ। ਜਿਨਿ = ਜਿਸ (ਪ੍ਰਭੂ) ਨੇ। ਪਿੰਡੁ = ਸਰੀਰ। ਅਗਨਿ ਕੁੰਡ = ਅੱਗ ਦੇ ਕੁੰਡ ਵਿਚ। ਰਹਾਇਆ = ਰੱਖਿਆ; ਬਚਾ ਰੱਖਿਆ।
ਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ,


ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥  

दस मास माता उदरि राखिआ बहुरि लागी माइआ ॥१॥  

Ḏas mās māṯā uḏar rākẖi▫ā bahur lāgī mā▫i▫ā. ||1||  

For ten months He preserved you in your mother's womb, and then, after you were born, you became attached to Maya. ||1||  

ਮਾਸ = ਮਹੀਨੇ। ਮਾਤਾ ਉਦਰਿ = ਮਾਂ ਦੇ ਪੇਟ ਵਿਚ। ਬਹੁਰਿ = ਮੁੜ, ਉਸ ਤੋਂ ਪਿੱਛੋਂ (ਭਾਵ, ਜਨਮ ਲੈਣ ਤੇ)। ਲਾਗੀ = ਆ ਦਬਾਇਆ ॥੧॥
ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ ॥੧॥


ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ  

प्रानी काहे कउ लोभि लागे रतन जनमु खोइआ ॥  

Parānī kāhe ka▫o lobẖ lāge raṯan janam kẖo▫i▫ā.  

O mortal, why have you attached yourself to greed, and lost the jewel of life?  

ਕਾਹੇ ਕਉ = ਕਿਸ ਵਾਸਤੇ, ਕਿਉਂ? ਲੋਭਿ = ਲੋਭ ਵਿਚ। ਖੋਇਆ = ਗਵਾ ਲਿਆ ਹੈ।
ਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ?


ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ  

पूरब जनमि करम भूमि बीजु नाही बोइआ ॥१॥ रहाउ ॥  

Pūrab janam karam bẖūm bīj nāhī bo▫i▫ā. ||1|| rahā▫o.  

You did not plant the seeds of good actions in the earth of your past lives. ||1||Pause||  

ਪੂਰਬ = ਪਿਛਲਾ। ਭੂਮਿ = ਧਰਤੀ (ਸਰੀਰ-ਰੂਪ)। ਜਨਮਿ = ਜਨਮ ਵਿਚ ॥੧॥
ਪਿਛਲੇ ਜਨਮ ਵਿਚ (ਕੀਤੇ) ਕਰਮਾਂ-ਅਨੁਸਾਰ (ਮਿਲੇ ਇਸ ਮਨੁੱਖਾ-) ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ? ॥੧॥ ਰਹਾਉ॥


ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ  

बारिक ते बिरधि भइआ होना सो होइआ ॥  

Bārik ṯe biraḏẖ bẖa▫i▫ā honā so ho▫i▫ā.  

From an infant, you have grown old. That which was to happen, has happened.  

ਬਿਰਧਿ = ਬੁੱਢਾ। ਹੋਨਾ ਸੋ ਹੋਇਆ = ਬੀਤਿਆ ਸਮਾ ਮੁੜ ਹੱਥ ਨਹੀਂ ਆਉਂਦਾ।
ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ।


ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥  

जा जमु आइ झोट पकरै तबहि काहे रोइआ ॥२॥  

Jā jam ā▫e jẖot pakrai ṯabėh kāhe ro▫i▫ā. ||2||  

When the Messenger of Death comes and grabs you by your hair, why do you cry out then? ||2||  

ਝੋਟ = ਜੂੜਾ, ਕੇਸ। ਤਬਹਿ = ਤਦੋਂ ॥੨॥
ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ? ॥੨॥


ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ  

जीवनै की आस करहि जमु निहारै सासा ॥  

Jīvnai kī ās karahi jam nihārai sāsā.  

You hope for long life, while Death counts your breaths.  

ਨਿਹਾਰੈ = ਤੱਕਦਾ ਹੈ। ਸਾਸਾ = ਸਾਹ।
(ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits