Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਰਦ ਸਾਰਦ ਕਰਹਿ ਖਵਾਸੀ   ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥  

नारद सारद करहि खवासी ॥   पासि बैठी बीबी कवला दासी ॥२॥  

Nāraḏ sāraḏ karahi kẖavāsī.   Pās baiṯẖī bībī kavlā ḏāsī. ||2||  

Naarada the sage, and Shaarada the goddess of knowledge, serve the Lord.   The goddess Lakhshmi sits by Him as His slave. ||2||  

ਨਾਰਦ ਰਿਸ਼ੀ ਤੇ ਸੁਰਸਵਤੀ ਦੇਵੀ, ਸਾਈਂ ਦੀ ਸੇਵਾ ਕਰਦੇ ਹਨ।   ਉਸ ਦੇ ਨੇੜੇ ਉਸ ਦੀ ਬਾਂਦੀ ਵਜੋਂ ਦੇਵੀ ਲੱਛਮੀ ਬੈਠੀ ਹੈ।  

ਨਾਰਦ ਸਾਰਦਾਦਿ ਜਿਨਕੀ ਚੌਰੀ ਬਰਦਾਰੀ ਆਦਿ ਸੇਵਾ ਕਰਤੇ ਹੈਂ ਅਰ ਬੀਬੀ ਕਮਲਾ ਦਾਸੀ ਹੋ ਕਰ ਜਿਨਕੇ ਪਾਸ ਬੈਠੀ ਰਹਤੀ ਹੈ॥੨॥


ਕੰਠੇ ਮਾਲਾ ਜਿਹਵਾ ਰਾਮੁ   ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥੩॥  

कंठे माला जिहवा रामु ॥   सहंस नामु लै लै करउ सलामु ॥३॥  

Kanṯẖe mālā jihvā rām.   Sahaʼns nām lai lai kara▫o salām. ||3||  

The mala is around my neck, and the Lord's Name is upon my tongue.   I repeat the Naam, the Name of the Lord, a thousand times, and bow in reverence to Him. ||3||  

ਮੇਰੀ ਜੀਭ ਉਤੇ ਰੱਬ ਦਾ ਨਾਉ ਹੀ ਮੇਰੀ ਗਲੇ ਦੀ ਮਾਲਾ ਹੈ,   ਜਿਸ ਨਾਲ ਮੈਂ ਉਸ ਦੇ ਹਜਾਰਾਂ ਹੀ ਨਾਮ ਉਚਾਰਦਾ ਅਤੇ ਉਸ ਨੂੰ ਪ੍ਰਣਾਮ ਕਰਦਾ ਹਾਂ।  

ਜਿਨਕੇ ਕੰਠ ਮੇਂ ਮਾਲਾ ਹੈ ਅਰ ਮੁਖ ਕਰ ਰਾਮ ਰਾਮ ਕਹਤੇ ਹੈਂ ਮੈਂ ਹਜਾਰੋਂ ਵਾਰ ਨਾਮ ਲੇ ਲੇ ਕਰ ਤਿਨ ਸੰਤੋਂ ਕੋ ਪ੍ਰਣਾਮ ਕਰਤਾ ਹੂੰ॥੩॥


ਕਹਤ ਕਬੀਰ ਰਾਮ ਗੁਨ ਗਾਵਉ   ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥  

कहत कबीर राम गुन गावउ ॥   हिंदू तुरक दोऊ समझावउ ॥४॥४॥१३॥  

Kahaṯ Kabīr rām gun gāva▫o.   Hinḏū ṯurak ḏo▫ū samjẖāva▫o. ||4||4||13||  

Says Kabeer, I sing the Glorious Praises of the Lord;   I teach both Hindus and Muslims. ||4||4||13||  

ਕਬੀਰ ਜੀ ਆਖਦੇ ਹਨ, ਮੈਂ ਮਾਲਕ ਦਾ ਜੱਸ ਗਾਇਨ ਕਰਦਾ ਹਾਂ।   ਮੈਂ ਹਿੰਦੂ ਅਤੇ ਮੁਸਲਮਾਨ ਦੋਨਾਂ ਨੂੰ ਸਿਖਿਆ ਦਿੰਦਾ ਹਾਂ।  

ਸ੍ਰੀ ਕਬੀਰ ਜੀ ਕਹਤੇ ਹੈਂ ਮੈਂ ਤੌ ਰਾਮ ਕੇ ਗੁਣ ਗਾਉਤਾ ਹੂੰ ਔਰ ਹਿੰਦੂ ਤੁਰਕ ਦੋਨੋ ਕੋ ਰਾਮ ਗੁਨ ਗਾਉਨਾ ਹੀ ਸਮਝਾਉਤਾ ਹੂੰ॥੪॥੪॥੧੩॥


ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ਦੁਤੁਕੇ   ਸਤਿਗੁਰ ਪ੍ਰਸਾਦਿ  

आसा स्री कबीर जीउ के पंचपदे ९ दुतुके ५   ੴ सतिगुर प्रसादि ॥  

Āsā sarī Kabīr jī▫o ke pancẖpaḏe 9 ḏuṯuke 5   Ik▫oaʼnkār saṯgur parsāḏ.  

Aasaa, Kabeer Jee, 9 Panch-Padas, 5 Du-Tukas:   One Universal Creator God. By The Grace Of The True Guru:  

ਆਸਾ ਪੂਜਯ ਕਬੀਰ ਜੀ ਪੰਜ ਪਦੇ 9 ਦੁਤਕੇ 5।   ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।  

ਕਿਸੀ ਮਾਲਨ ਕੋ ਕਿਸੀ ਪੰਡਤ ਕੇ ਵਾਸਤੇ ਫੁਲ ਤੋੜਤੀ ਦੇਖ ਕਰ ਤਿਸ ਮਾਲਨ ਪ੍ਰਤਿ ਵਾ ਪੰਡਿਤ ਪ੍ਰਤੀ ਗੁਸਾਈ ਕਬੀਰ ਜੀ ਕਹਤੇ ਹੈਂ॥


ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ   ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥  

पाती तोरै मालिनी पाती पाती जीउ ॥   जिसु पाहन कउ पाती तोरै सो पाहन निरजीउ ॥१॥  

Pāṯī ṯorai mālini pāṯī pāṯī jī▫o.   Jis pāhan ka▫o pāṯī ṯorai so pāhan nirjī▫o. ||1||  

You tear off the leaves, O gardener, but in each and every leaf, there is life.   That stone idol, for which you tear off those leaves - that stone idol is lifeless. ||1||  

ਤੂੰ ਪੱਤੇ ਤੋੜਦੀ ਹੈਂ, ਹੇ ਮਾਲਣੇ! ਹਰ ਪੱਤੇ ਵਿੱਚ ਜਾਨ ਹੈ।   ਜਿਹੜੇ ਪੱਥਰ (ਪੱਥਰ ਦਾ ਬੁੱਤ) ਲਈ ਤੂੰ ਪੱਤੇ ਤੋੜਦੀ ਹੈਂ, ਉਹ ਪੱਥਰ ਬੇਜਾਨ ਹੈ।  

ਹੇ ਮਾਲਨੀ ਤੂੰ ਜੋ ਪਾਤੀ ਤੋੜਤੀ ਹੈਂ ਵਾ ਹੇ ਮਾਇਆ ਮੈਂ ਲੀਨ ਬੁਧੀ ਵਾਲੇ ਪੰਡਤ ਤੂੰ ਜੋ ਪਾਤ ਤੋੜਤਾ ਹੈਂ ਜੋ ਕਿਸੀ ਸੇ ਕਹਿ ਕਰ ਕਾਮ ਕਰਾਨਾ ਹੈ ਵਹੁ ਮਾਨੋ ਆਪ ਹੀ ਕਰਨਾ ਹੈ ਸੋ ਪਾਤ ਪਾਤ ਮੇਂ (ਜੀਉ) ਚੈਤੰਨ੍ਯ ਕਲਾ ਹੈ ਜਿਸ ਪਾਹਨ ਪੂਜਾ ਵਾਸਤੇ ਪਾਤੀ ਤੋੜਤੀ ਹੈ ਵਾ ਤੋੜਤਾ ਹੈਂ ਸੋ ਪਥਰ (ਨਿਰਜੀਉ) ਜੜ ਹੈ॥੧॥


ਭੂਲੀ ਮਾਲਨੀ ਹੈ ਏਉ   ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ  

भूली मालनी है एउ ॥   सतिगुरु जागता है देउ ॥१॥ रहाउ ॥  

Bẖūlī mālnī hai e▫o.   Saṯgur jāgṯā hai ḏe▫o. ||1|| rahā▫o.  

In this, you are mistaken, O gardener.   The True Guru is the Living Lord. ||1||Pause||  

ਇਸ ਵਿੱਚ ਤੂੰ ਗਲਤੀ ਤੇ ਹੈਂ, ਹੇ ਮਾਲਣੇ!   ਸੱਚੇ ਗੁਰੂ ਜੀ ਜੀਊਦੇ ਜਾਗਦੇ ਪ੍ਰਭੂ ਹਨ। ਠਹਿਰਾਉ।  

ਹੇ ਮਾਲਨੇ ਤੂੰ ਭੂਲੀ ਹੂਈ ਹੈਂ ਵਾ ਹੇ ਪੰਡਤ ਮਾਇਆ ਮੈਂ ਲੀਨ ਹੂਈ ਔਰ ਪਰਮੇਸ੍ਵਰ ਸੇ ਭੂਲੀ ਹੂਈ ਬੁਧੀ ਵਾਲੇ ਹਮਾਰਾ ਕਥਨ (ਏਉ) ਇਸ ਪ੍ਰਕਾਰ ਹੈ ਸਤਿਗੁਰੂ (ਜਾਗਤਾ) ਚੈਤਨ੍ਯ ਦੇਵ ਹੈ ਭਾਵ ਇਹ ਕਿ ਸਤਿਗੁਰੋਂ ਕੀ ਪੂਜਾ ਕਰ॥


ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ   ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥  

ब्रहमु पाती बिसनु डारी फूल संकरदेउ ॥   तीनि देव प्रतखि तोरहि करहि किस की सेउ ॥२॥  

Barahm pāṯī bisan dārī fūl sankarḏe▫o.   Ŧīn ḏev parṯakẖ ṯorėh karahi kis kī se▫o. ||2||  

Brahma is in the leaves, Vishnu is in the branches, and Shiva is in the flowers.   When you break these three gods, whose service are you performing? ||2||  

ਬ੍ਰਹਿਮਾ ਪੱਤਿਆਂ ਵਿੱਚ ਹੈ, ਵਿਸ਼ਨੂੰ ਟਹਿਣੀਆਂ ਵਿੱਚ ਅਤੇ ਸ਼ਿਵਜੀ ਦੇਵਤਾ ਫੁੱਲਾਂ ਵਿੱਚ।   ਤਿੰਨਾਂ ਹੀ ਦੇਵਤਿਆਂ ਨੂੰ ਤੂੰ ਜ਼ਾਹਿਰਾ ਤੌਰ ਤੇ ਤੋੜਦੀ ਹੈਂ (ਫਿਰ) ਤੂੰ ਕਿਸ ਦੀ ਸੇਵਾ ਕਮਾਉਂਦੀ ਹੈਂ?  

ਪਾਤ ਬ੍ਰਹਮਾ ਰੂਪ ਹੈਂ ਡਾਲੀ ਬਿਸਨ ਰੂਪ ਹੈਂ ਫੂਲ ਸ਼ੰਕਰ ਦੇਵ ਕਾ ਰੂਪ ਹੈਂ ਇਨ ਤੀਨ ਦੇਵਤੋਂ ਕੋ ਪ੍ਰਤਖ੍ਯ ਤੋੜ ਕਰ ਫਿਰ ਸੇਵਾ ਕਿਸਕੀ ਕਰੈਗੀ ਵਾ ਕਰੈਗਾ॥੨॥


ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ   ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥  

पाखान गढि कै मूरति कीन्ही दे कै छाती पाउ ॥   जे एह मूरति साची है तउ गड़्हणहारे खाउ ॥३॥  

Pākẖān gadẖ kai mūraṯ kīnĥī ḏe kai cẖẖāṯī pā▫o.   Je eh mūraṯ sācẖī hai ṯa▫o gaṛĥaṇhāre kẖā▫o. ||3||  

The sculptor carves the stone and fashions it into an idol, placing his feet upon its chest.   If this stone god was true, it would devour the sculptor for this! ||3||  

ਘੜਨ ਵਾਲਾ, ਪੱਥਰ ਨੂੰ ਘੜ ਸੁਆਰ ਅਤੇ ਬੁੱਤ ਦੀ ਹਿੱਕ ਤੇ ਆਪਣੇ ਪੈਰ ਟੇਕ ਕੇ ਬੁੱਤ ਨੂੰ ਬਣਾਉਂਦਾ ਹੈ।   ਜੇਕਰ ਇਹ ਪੱਥਰ ਦਾ ਦੇਵਤਾ ਸੱਚਾ ਹੈ, ਤਦ ਇਸ ਨੂੰ ਘੜਨ ਵਾਲੇ ਨੂੰ ਖਾਣਾ ਚਾਹੀਦਾ ਹੈ।  

ਪਾਥਰ ਕੋ ਘੜ ਕਰਕੇ ਔਰ ਛਾਤੀ ਪਰ ਪੈਰ ਦੇਕਰ ਦੇਵਤਾ ਕੀ ਮੂਰਤ ਬਨਾਈ ਹੈ॥ ਜੇਕਰ ਯਹ ਮੂਰਤ ਸਚੀ ਹੋਤੀ ਤੌ ਜੋ ਘੜਨੇ ਹਾਰੇ ਥੇ ਜਿਨੋਂ ਬਿਅਦਬੀ ਕੀ ਥੀ ਤਿਨ ਕੋ ਖਾਇ ਜਾਤੀ ਸੋ ਬਾਤੀ ਨਹੀਂ ਯਾਂ ਤੇ ਝੂਠੀ ਹੈ॥੩॥


ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ   ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥  

भातु पहिति अरु लापसी करकरा कासारु ॥   भोगनहारे भोगिआ इसु मूरति के मुख छारु ॥४॥  

Bẖāṯ pahiṯ ar lāpsī karkarā kāsār.   Bẖoganhāre bẖogi▫ā is mūraṯ ke mukẖ cẖẖār. ||4||  

Rice and beans, candies, cakes and cookies -   the priest enjoys these, while he puts ashes into the mouth of the idol. ||4||  

ਚਾਉਲ, ਦਾਲ, ਪਤਲਾ ਕੜਾਹ ਪ੍ਰਸ਼ਾਦ, ਮਾਲ ਪੂੜੇ ਅਤੇ ਪੰਜੀਰੀ।   ਅਨੰਦ ਲੈਣ ਵਾਲਾ (ਪੁਜਾਰੀ) ਇਨ੍ਹਾਂ ਦਾ ਅਨੰਦ ਮਾਣਦਾ ਹੈ ਅਤੇ ਇਸ ਬੁੱਤ ਦੇ ਮੂੰਹ ਵਿੱਚ ਸੁਆਹ ਪੈਦੀ ਹੈ।  

(ਭਾਤ) ਚਾਵਲ ਅਰ (ਪਹਿਤਿ) ਦਾਲ ਔਰ (ਲਾਪਸੀ) ਮੀਠੀ ਕਢੀ (ਕਰਕਰਾ) ਕਰੜਾ ਕਾਸਾਰ ਭਾਵ ਪੰਜੀਰੀ ਇਨ ਪਦਾਰਥੋਂ ਕੇ ਭੋਗਨੇ ਹਾਰੇ ਪੁਜਾਰੀ ਨੇ ਭੋਗਾ ਔਰ ਮੂਰਤ ਕੇ ਮੁਖ ਮੇਂ ਤੋ ਛਾਰ ਭਸਮ ਹੀ ਪੜੀ॥ ਛਾਰ ਪੜਨੇ ਕਾ ਭਾਵ ਜਬ ਕੋਈ ਵਸਤੂ ਮੂਰਤੀ ਕੇ ਮੁਖ ਮੈਂ ਭੋਗ ਹੇਤ ਲਾਵਤੇ ਹੈਂ ਤਬ ਕੀੜੀਆਂ ਚੜਨੇ ਕੇ ਭ੍ਯ ਸੇ ਮੂਰਤ ਕੇ ਮੁਖ ਕੋ ਭਸਮ ਲਗਾ ਕਰ ਸਾਫ ਕਰ ਦੇਤੇ ਹੈਂ ਰਾਖ ਸੇ ਚਿਕਨਾਈ ਉਤਰ ਜਾਤੀ ਹੈ ਵਾ ਮੂਰਤ ਕੇ ਮੁਖ (ਛਾਰ) ਮਾਟੀ ਪਈ ਭਾਵ ਕੁਛ ਨਹੀਂ ਪੜਾ ਜੈਸੇ ਥੀ ਤੈਸੀ ਹੀ ਰਹੀ॥੪॥


ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ   ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥  

मालिनि भूली जगु भुलाना हम भुलाने नाहि ॥   कहु कबीर हम राम राखे क्रिपा करि हरि राइ ॥५॥१॥१४॥  

Mālin bẖūlī jag bẖulānā ham bẖulāne nāhi.   Kaho Kabīr ham rām rākẖe kirpā kar har rā▫e. ||5||1||14||  

The gardener is mistaken, and the world is mistaken, but I am not mistaken.   Says Kabeer, the Lord preserves me; the Lord, my King, has showered His Blessings upon me. ||5||1||14||  

ਮਾਲਣ ਗਲਤੀ ਵਿੱਚ ਹੈ, ਸੰਸਾਰ ਗਲਤੀ ਵਿੱਚ ਹੈ, ਪ੍ਰੰਤੂ ਮੈਂ ਗੁਮਰਾਹ ਨਹੀਂ ਹੋਇਆ।   ਕਬੀਰ ਜੀ ਆਖਦੇ ਹਨ, ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਸੁਆਮੀ, ਪਾਤਸ਼ਾਹ ਨੇ ਮੈਨੂੰ ਬਚਾ ਲਿਆ ਹੈ।  

ਮਾਲਨ ਭੀ ਭੂਲੀ ਹੈ ਵਾ ਮਾਇਆ ਮੈਂ ਲੀਨ ਹੂਈ ਪੰਡਿਤੋਂ ਕੀ ਬੁਧੀ ਭੂਲੀ ਅਰ ਔਰ ਜਗਤ ਭੀ ਭੂਲਾ ਹੈ ਪਰੰਤੂ ਹਮ ਨਹੀਂ ਭੂਲੇ ਜੇ ਕਹੈ ਆਪ ਕੈਸੇ ਨਹੀਂ ਭੂਲੇ ਤਿਸ ਪਰ ਕਬੀਰ ਜੀ ਕਹਤੇ ਹੈਂ ਹਰੀ ਬਿਆਪਕ ਰਾਜੇ ਨੇ ਕ੍ਰਿਪਾ ਕਰਕੇ ਹਮ ਰਾਖੇ ਹੈਂ॥੫॥੧॥੧੪॥


ਆਸਾ   ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਕੀਓ  

आसा ॥   बारह बरस बालपन बीते बीस बरस कछु तपु न कीओ ॥  

Āsā.   Bārah baras bālpan bīṯe bīs baras kacẖẖ ṯap na kī▫o.  

Aasaa:   Twelve years pass in childhood, and for another twenty years, he does not practice self-discipline and austerity.  

ਆਸਾ।   ਬਾਰਾਂ ਵਰ੍ਹੇ ਬਚਪਨ ਵਿੱਚ ਗੁਜਰ ਜਾਂਦੇ ਹਨ ਅਤੇ ਇਨਸਾਨ ਵੀਹ ਵਰ੍ਹੇ ਹੋਰ ਕੋਈ ਕਰੜੀ ਘਾਲ ਨਹੀਂ ਕਮਾਉਂਦਾ।  

ਬਾਰਹ ਬਰਸ ਤੌ ਬਾਲਪਨੇ ਮੇਂ ਬੀਤ ਗਏ ਤਿਸਤੇ ਉਪਰਾਂਤ ਕੌ ਬੀਸ ਬਰਸੋਂ ਮੈਂ ਭੀ ਕਛੁ ਤਪ ਨਹੀਂ ਕੀਆ॥


ਤੀਸ ਬਰਸ ਕਛੁ ਦੇਵ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥  

तीस बरस कछु देव न पूजा फिरि पछुताना बिरधि भइओ ॥१॥  

Ŧīs baras kacẖẖ ḏev na pūjā fir pacẖẖuṯānā biraḏẖ bẖa▫i▫o. ||1||  

For another thirty years, he does not worship God in any way, and then, when he is old, he repents and regrets. ||1||  

ਹੋਰ ਤੀਹ ਸਾਲਾਂ ਲਈ ਉਹ ਵਾਹਿਗੁਰੂ ਦੀ ਮੂਲੋਂ ਹੀ ਉਪਾਸ਼ਨਾ ਨਹੀਂ ਕਰਦਾ ਅਤੇ ਤਦ ਅਫਸੋਸ ਕਰਦਾ ਹੈ, ਜਦ ਉਹ ਬੁੱਢਾ ਹੋ ਜਾਂਦਾ ਹੈ।  

ਤਿਸਤੇ ਉਪਰਾਂਤ ਜੋ ਤੀਸ ਬਰਸ ਥੇ ਤਿਨਮੈਂ ਭੀ ਕਛ ਪਰਮਾਤਮ ਪੂਜਾ ਨਹੀਂ ਕਰੀ ਫਿਰ ਬ੍ਰਿਧਾਵਸਤਾ ਹੋ ਗਈ ਔਰ ਪਸਚਾਤਾਪ ਕਰਨੇ ਲਗਾ॥੧॥


ਮੇਰੀ ਮੇਰੀ ਕਰਤੇ ਜਨਮੁ ਗਇਓ   ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ  

मेरी मेरी करते जनमु गइओ ॥   साइरु सोखि भुजं बलइओ ॥१॥ रहाउ ॥  

Merī merī karṯe janam ga▫i▫o.   Sā▫ir sokẖ bẖujaʼn bali▫o. ||1|| rahā▫o.  

His life wastes away as he cries out, "Mine, mine!   The pool of his power has dried up. ||1||Pause||  

ਇਹ ਮੈਡੀਂ ਨਿਰੋਲ ਮੈਡੀਂ ਹੈ" ਕਹਿੰਦਿਆਂ ਉਸ ਦਾ ਜੀਵਨ ਬੀਤ ਜਾਂਦਾ ਹੈ।   ਉਸ ਦੀਆਂ ਬਾਹਾਂ ਦੇ ਬਲ ਦਾ ਤਾਲਾਬ ਸੁੱਕ ਜਾਂਦਾ ਹੈ। ਠਹਿਰਾਉ।  

ਮੇਰੀ ਮੇਰੀ ਕਰਤੇ ਹੂਏ ਕਾ ਜਨਮ ਨਸ਼ਟ ਹੋ ਗਿਆ ਭੁਜੋਂ ਕਾ ਬਲ ਰੂਪ (ਸਾਇਰੁ) ਸਮੁੰਦਰ ਬੁਢੇਪੇ ਰੂਪ ਅਗਸਤ ਨੇ ਸੋਖ ਲੀਆ ਹੈ॥


ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ  

सूके सरवरि पालि बंधावै लूणै खेति हथ वारि करै ॥  

Sūke sarvar pāl banḏẖāvai lūṇai kẖeṯ hath vār karai.  

He makes a dam around the dried-up pool, and with his hands, he makes a fence around the harvested field.  

ਆਪਣੇ ਹੱਥਾਂ ਨਾਲ ਉਹ ਸੁੱਕੇ ਹੋਏ ਤਾਲਾਬ ਉਦਾਲੇ ਜੰਗਲਾ ਬਣਾਉਂਦਾ ਹੈ ਅਤੇ ਵੱਢੀ ਹੋਈ ਪੈਲੀ ਉਦਾਲੇ ਬਾੜ ਕਰਦਾ ਹੈ।  

ਜੈਸੇ ਕੋਈ ਸੂਖ ਸਰੋਵਰ ਮੇਂ ਪਾਲ ਅਰਥਾਤ ਪਾਨੀ ਰੋਕਨੇ ਕੀ ਵਟ ਬੰਧਾਵੈ (ਲੂਣੈ ਖੇਤਿ) ਜੋ ਖੇਤ ਕਾਟ ਲੀਆ ਹੈ ਉਸਕੋ ਹਾਥੇ ਕਰ ਵਾੜ ਕਰੈ ਸੋ ਯਹ ਦੋਨੋ ਜਤਨ ਨਿਸਫਲ ਹੈਂ ਭਾਵ ਯਹਕਿ ਜੋ ਪੁਰਸ ਬੁਢੇਪੇ ਸਮੇਂ ਸਰੀਰ ਮੇਂ ਬਲ ਰਖਣੇ ਵਾਸਤੇ ਅਨੇਕ ਪ੍ਰਕਾਰ ਕੇ ਜਤਨ ਕਰਤਾ ਹੈ ਸੋ ਨਿਸਫਲ ਹੈ॥


ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥  

आइओ चोरु तुरंतह ले गइओ मेरी राखत मुगधु फिरै ॥२॥  

Ā▫i▫o cẖor ṯuranṯah le ga▫i▫o merī rākẖaṯ mugaḏẖ firai. ||2||  

When the thief of Death comes, he quickly carries away what the fool had tried to preserve as his own. ||2||  

ਜਦ ਮੌਤ (ਤਸ਼ਕਰ) ਆਉਂਦੀ ਹੈ, ਉਹ ਤੁਰੰਤ ਹੀ ਉਸ ਨੂੰ ਲੈ ਜਾਂਦੀ ਹੈ, ਜਿਸ ਨੂੰ ਮੂਰਖ ਆਪਣੀ ਨਿੱਜ ਦੀ ਜਾਣ ਕੇ ਸਾਂਭਦਾ ਫਿਰਦਾ ਸੀ।  

ਮੂਰਖ ਪੁਰਸ ਜਿਸ ਜਵਾਨੀ ਵਾ ਪ੍ਰਤਖ੍ਯ ਮਾਯਾ ਕੋ ਮੇਰੀ ਕਹਿ ਕਰ ਰਾਖਤਾ ਫਿਰਤਾ ਥਾ ਜਬ ਬੁਢੇਪਾ ਰੂਪ ਵਾ ਪ੍ਰਤਖ੍ਯ ਚੋਰ ਆਯਾ ਤਬ ਤਿਸ ਕੋ ਸੀਘਰ ਹੀ ਲੇ ਕਰ ਚਲਾ ਗਿਆ॥੨॥


ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ  

चरन सीसु कर क्मपन लागे नैनी नीरु असार बहै ॥  

Cẖaran sīs kar kampan lāge nainī nīr asār bahai.  

His feet and head and hands begin to tremble, and the tears flow copiously from his eyes.  

ਪੈਰ, ਸਿਰ ਅਤੇ ਹੱਥ ਕੰਬਣ ਲੱਗ ਜਾਂਦੇ ਹਨ ਅਤੇ ਅੱਖਾਂ ਤੋਂ ਬਹੁਤਾ ਪਾਣੀ ਵਗਦਾ ਹੈ।  

ਜਬ ਪੈਰ ਸਿਰ ਹਾਥ ਕਾਂਪਨੇ ਲਗ ਪੜੇ ਅਰੁ ਨੇਤ੍ਰੋਂ ਸੇ (ਅਸਾਰੁ) ਬਹੁਤ ਜਲ ਗਿਰਨੇ ਲਗਾ॥


ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥  

जिहवा बचनु सुधु नही निकसै तब रे धरम की आस करै ॥३॥  

Jihvā bacẖan suḏẖ nahī niksai ṯab re ḏẖaram kī ās karai. ||3||  

His tongue has not spoken the correct words, but now, he hopes to practice religion! ||3||  

ਜੀਭ ਤੋਂ ਦਰੁਸਤ ਲਫਜ਼ ਨਹੀਂ ਨਿਕਲਦੇ, ਕੀ, ਤੱਦੋ, ਤੂੰ ਹੇ ਬੰਦੇ ਈਸ਼ਵਰ-ਭਗਤੀ ਕਮਾਉਣ ਦੀ ਉਮੈਦ ਰਖਦਾ ਹੈਂ?  

ਅਰੁ ਰਸਨਾ ਸੇ ਜਬ ਸੁਧ ਬਚਨ ਨਹੀਂ ਨਿਕਲੇਗਾ ਹੇ ਭਾਈ ਤਬ ਧਰਮ ਕਰਨੇ ਕੀ ਆਸਾ ਕਰੇਗਾ ਭਾਵ ਫਿਰ ਕਛੁ ਨਹੀਂ ਹੋ ਸਕੇਗਾ ਭਾਵ ਯਹ ਹੈ ਕਿ ਐਸੀ ਦਸਾ ਮੇਂ ਪੂਰਨ ਮੋਖਛ੍ਹ੍ਹਾ ਕੇ ਲੀਏ ਯਤਨ ਕਰੇ॥੩॥


ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ  

हरि जीउ क्रिपा करै लिव लावै लाहा हरि हरि नामु लीओ ॥  

Har jī▫o kirpā karai liv lāvai lāhā har har nām lī▫o.  

If the Dear Lord shows His Mercy, one enshrines love for Him, and obtains the Profit of the Lord's Name.  

ਜੇਕਰ ਵਾਹਿਗੁਰੂ ਮਹਾਰਾਜ ਮਿਹਰ ਧਾਰੇ ਤਾਂ ਬੰਦੇ ਦਾ ਉਸ ਨਾਲ ਪਿਆਰ ਪੈਂਦਾ ਹੈ ਅਤੇ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਪਾ ਲੈਂਦਾ ਹੈ।  

ਹਰਿ ਜੀ ਜਿਸ ਪਰ ਕ੍ਰਿਪਾ ਕਰਤਾ ਹੈ ਸੋ ਬ੍ਰਿਤੀ ਕੋ ਲਗਾਵਤਾ ਹੈ ਔਰ ਤਿਸੀ ਨੇ ਹਰਿ ਹਰਿ ਨਾਮ ਕਾ ਲਾਹਾ ਲੀਆ ਹੈ॥


ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥  

गुर परसादी हरि धनु पाइओ अंते चलदिआ नालि चलिओ ॥४॥  

Gur parsādī har ḏẖan pā▫i▫o anṯe cẖalḏi▫ā nāl cẖali▫o. ||4||  

By Guru's Grace, he receives the wealth of the Lord's Name, which alone shall go with him, when he departs in the end. ||4||  

ਗੁਰਾਂ ਦੀ ਦਇਆ ਦੁਆਰਾ ਉਸ ਨੂੰ ਵਾਹਿਗੁਰੂ ਦੀ ਦੌਲਤ ਮਿਲਦੀ ਹੈ, ਜਿਹੜੀ ਅਖੀਰ ਨੂੰ ਤੁਰਨ ਵੇਲੇ ਉਸ ਦੇ ਸਾਥ ਜਾਂਦੀ ਹੈ।  

ਗੁਰੋਂ ਕੀ ਕ੍ਰਿਪਾ ਸੇ ਐਸਾ ਹਰਿ ਧਨੁ ਪਾਯਾ ਹੈ ਜੋ ਅੰਤ ਕੋ ਚਲਨੇ ਕੇ ਸਮ੍ਯ ਜੀਵੋਂ ਕੇ ਸਾਥ ਚਲਾ ਹੈ॥੪॥


ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਗਇਓ  

कहत कबीर सुनहु रे संतहु अनु धनु कछूऐ लै न गइओ ॥  

Kahaṯ Kabīr sunhu re sanṯahu an ḏẖan kacẖẖū▫ai lai na ga▫i▫o.  

Says Kabeer, listen, O Saints - he shall not take any other wealth with him.  

ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ! ਆਦਮੀ ਦੇ ਨਾਲ ਹੋਰ ਕੋਈ ਦੌਲਤ ਨਹੀਂ ਜਾਂਦੀ।  

ਸ੍ਰੀ ਕਬੀਰ ਜੀ ਕਹਤੇ ਹੈਂ ਹੇ ਸੰਤਹੁ ਸੁਨਹੁ ਹਰੀ ਨਾਮ ਧਨ ਸੇ ਬਿਨਾਂ ਔਰ ਕੋਈ ਧਨੁ ਅਪਨੇ ਸਾਥ ਜੀਵ ਲੈ ਨਹੀਂ ਗ੍ਯਾ ਹੈ॥


ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥  

आई तलब गोपाल राइ की माइआ मंदर छोडि चलिओ ॥५॥२॥१५॥  

Ā▫ī ṯalab gopāl rā▫e kī mā▫i▫ā manḏar cẖẖod cẖali▫o. ||5||2||15||  

When the summons comes from the King, the Lord of the Universe, the mortal departs, leaving behind his wealth and mansions. ||5||2||15||  

ਜਦ ਪ੍ਰਭੂ ਪਾਤਸ਼ਾਹ ਦਾ ਸੰਮਣ ਆ ਜਾਂਦਾ ਹੈ, ਉਹ ਧਨ-ਦੌਲਤ ਅਤੇ ਮਹੱਲਾਂ ਨੂੰ ਪਿੱਛੇ ਛੱਡ ਕੇ ਟੁਰ ਜਾਂਦਾ ਹੈ।  

ਜਬ ਗੋਪਾਲ ਰਾਇ ਕੀ ਤਲਬੀ ਆਈ ਭਾਵ ਜਬ ਬੁਲਾਵਾ ਆਯਾ ਤਬ ਜੀਵ ਮਾਯਾ ਅਰੁ ਮੰਦਰੋਂ ਕੋ ਛੋਡਿ ਕਰ ਚਲਾ ਗਿਆ॥੫॥੨॥੧੫॥ ❀ਪਰਾਈ ਬਿਭੂਤੀ ਕੋ ਦੇਖ ਕਰ ਜੋ ਈਰਖਾ ਕਰਤੇ ਹੈਂ ਤਿਨ ਕੇ ਪ੍ਰਥਾਇ ਉਪਦੇਸੁ॥


ਆਸਾ   ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ  

आसा ॥   काहू दीन्हे पाट पट्मबर काहू पलघ निवारा ॥  

Āsā.   Kāhū ḏīnĥe pāt patambar kāhū palagẖ nivārā.  

Aasaa:   To some, the Lord has given silks and satins, and to some, beds decorated with cotton ribbons.  

ਆਸਾ।   ਕਈਆਂ ਨੂੰ ਸੁਆਮੀ ਨੇ ਪੱਟ ਤੇ ਰੇਸ਼ਮ ਦੇ ਕੱਪੜੇ ਦਿੱਤੇ ਹਨ ਤੇ ਕਈਆਂ ਨੂੰ ਨਵਾਰ ਨਾਲ ਉਣੇ ਹੋਏ ਪਲੰਘ।  

ਪੂਰਬ ਕਿਸੀ ਨੇ ਬਸਤ੍ਰ ਔਰ (ਪਟੰਬਰ) ਰੇਸ਼ਮੀ ਬਸਤ੍ਰ ਨਿਵਾਰ ਕੇ ਬੁਨੇ ਪਲੰਘ ਦੀਏ ਹੈਂ ਸੋ ਤਿਸ ਕਾ ਫਲੁ ਅਬ ਪਰਮੇਸ੍ਵਰ ਨੇ ਉਨਕੋ ਵਹੀ ਪਦਾਰਥ ਦੀਏ ਹੈਂ ਸੋ ਸੁਖ ਭੋਗਤੇ ਹੈਂ॥


ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥  

काहू गरी गोदरी नाही काहू खान परारा ॥१॥  

Kāhū garī goḏrī nāhī kāhū kẖān parārā. ||1||  

Some do not even have a poor patched coat, and some live in thatched huts. ||1||  

ਕਈਆਂ ਕੋਲ ਗਲੀ ਸੜੀ ਗੋਦੜੀ ਭੀ ਨਹੀਂ ਅਤੇ ਕਈਆਂ ਕੋਲ ਕੱਖਾਂ ਦੀ ਕੁੱਲੀ ਹੈ।  

ਕਿਸੀ ਪੁਰਸ ਕੋ ਗਲੀ ਹੂਈ ਗੋਦੜੀ ਭੀ ਨਹੀਂ ਮਿਲਤੀ ਕਿਸੀ ਕੇ (ਪਰਾਰਾ) ਆਟੇ ਕੀ ਛਾਨੁ ਸੂੜੀ ਵਾ ਪਰਾ ਆਸਰੇ ਖਾਨੇ ਕੋ ਮਿਲਤਾ ਹੈ ਵਾ ਕਿਸੀ ਕੇ ਘਰ ਮੈਂ ਸੌਨੇ ਕੇ (ਪਰਾਚਾ) ਧਾਨੋਂ ਕਾ ਪਰਾਲੁ ਭਾਵ ਕਖ ਫੂਸਕਾ ਬਿਸਤ੍ਰਾ ਸੌਨੇ ਵਾਸਤੇ ਹੈ ਭਾਵ ਯਹਕਿ ਉਨੋਂ ਨੇ ਪੂਰਬ ਜਨਮ ਮੇਂ ਕਿਸੀ ਕੋ ਦਾਨ ਨਹੀਂ ਦੀਆ ਹੈ॥੧॥


ਅਹਿਰਖ ਵਾਦੁ ਕੀਜੈ ਰੇ ਮਨ   ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ  

अहिरख वादु न कीजै रे मन ॥   सुक्रितु करि करि लीजै रे मन ॥१॥ रहाउ ॥  

Ahirakẖ vāḏ na kījai re man.   Sukariṯ kar kar lījai re man. ||1|| rahā▫o.  

Do not indulge in envy and bickering, O my mind.   By continually doing good deeds, these are obtained, O my mind. ||1||Pause||  

ਈਰਖਾ ਅਤੇ ਬਖੇੜਾ ਨਾਂ ਕਰ, ਹੇ ਮੇਰੀ ਜਿੰਦੜੀਏ!   ਸ਼ੁਭ ਕਰਮ ਲਗਾਤਾਰ ਕਮਾਉਣ ਦੁਆਰਾ, ਇਹ ਪ੍ਰਾਪਤ ਹੁੰਦੇ ਹਨ ਹੇ ਮੇਰੇ ਮਨੂਏ! ਠਹਿਰਾਉ।  

ਰੇ ਮਨ (ਅਹਿਰਖ ਵਾਦੁ) ਈਰਖਾ ਅਰੁ (ਵਾਦ) ਝਗੜਾ ਨ ਕਰੀਏ ਹੇ ਮਨ ਜੋ ਬਸਤੁ ਲੇਨੀ ਹੈ ਸੋ (ਸੁਕ੍ਰਿਤੁ) ਪੁੰਨ ਕਰ ਕਰਕੇ ਲੇ ਭਾਵ ਯਹ ਕਿ ਜਿਸਨੇ ਪਾਈ ਹੈ ਪੁੰਨ ਕਰਕੇ ਪਾਈ ਹੈ॥੧॥


ਕੁਮ੍ਹ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ  

कुम्हारै एक जु माटी गूंधी बहु बिधि बानी लाई ॥  

Kumĥārai ek jo mātī gūnḏẖī baho biḏẖ bānī lā▫ī.  

The potter works the same clay, and colors the pots in different ways.  

ਘੁਮਾਰ ਉਸ ਦੀ ਮਿੱਟੀ ਨੂੰ ਗੁੰਨ੍ਹਦਾ ਹੈ ਅਤੇ ਭਾਂਡਿਆਂ ਨੂੰ ਅਨੇਕਾਂ ਤਰੀਕਿਆਂ ਨਾਲ ਰੰਗਦਾ ਹੈ।  

ਬ੍ਰਹਮਾ ਕੁਮਾਰ ਨੇ ਪੰਚ ਤਤ੍ਵੋਂ ਰੂਪ ਮਾਟੀ ਗੂੰਧੀ ਭਾਵ ਤਤੋਂ ਕੋ ਮਿਲਾਯਾ ਹੈ ਉਸ ਸੇ ਸਭ ਪ੍ਰਕਾਰ ਕੇ ਸਰੀਰੋਂ ਰੂਪ ਭਾਂਡੇ ਬਨਾਏ ਹੈਂ ਅਰੁ ਕਰਮੋਂ ਰੂਪ ਵੰਨੀ ਲਗਾਈ ਹੈ॥


ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥  

काहू महि मोती मुकताहल काहू बिआधि लगाई ॥२॥  

Kāhū mėh moṯī mukṯāhal kāhū bi▫āḏẖ lagā▫ī. ||2||  

Into some, he sets pearls, while to others, he attaches filth. ||2||  

ਕਈਆਂ ਵਿੱਚ ਉਹ ਮੋਤੀ ਤੇ ਮੋਤੀਆਂ ਦੀਆਂ ਲੜੀਆਂ ਜੜ ਦਿੰਦਾ ਹੈ ਅਤੇ ਹੋਰਨਾ ਨੂੰ ਉਹ ਗੰਦ ਬਲਾ ਲਾ ਦਿੰਦਾ ਹੈ।  

ਕਿਸੀ ਸਰੀਰ ਰੂਪ ਬਰਤਨ ਮੇਂ ਬੈਰਾਗਾਦਿ ਮੋਤੀ ਪਾਇ ਦੀਏ ਹੈਂ ਕਿਸੀ ਮੇਂ (ਮੁਕਤਾਹਲ) ਗਜ ਮੁਕਤਾ ਮੋਖਤਾ ਮੋਖ੍ਯਪਦ ਪਾਇ ਦੀਆ ਹੈ ਕਿਸੀ ਮੇਂ ਯਾਰੀ ਚੋਰੀ ਮਿਥ੍ਯਾਦ ਕਰਮੋਂ ਕੀ ਬਿਆਧ ਲਗਾਇ ਦਈ ਹੈ॥੨॥


ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ  

सूमहि धनु राखन कउ दीआ मुगधु कहै धनु मेरा ॥  

Sūmėh ḏẖan rākẖan ka▫o ḏī▫ā mugaḏẖ kahai ḏẖan merā.  

God gave wealth to the miser for him to preserve, but the fool calls it his own.  

ਕੰਜੂਸ ਨੂੰ ਵਾਹਿਗੁਰੂ ਨੇ ਦੌਲਤ ਸਾਂਭਣ ਲਈ ਦਿੱਤੀ ਹੈ, ਪ੍ਰੰਤੂ ਮੂਰਖ ਇਸ ਨੂੰ ਆਪਣੀ ਨਿੱਜ ਦੀ ਆਖਦਾ ਹੈ।  

ਸੂਮ ਕੋ ਧਨ ਇਸ ਵਾਸਤੇ ਦੀਆ ਕਿ ਸੰਭਾਲ ਕੇ ਰਖੇ ਸੋ ਮੂਰਖ ਕਹਤਾ ਹੈ ਕਿ ਧਨ ਹਮਾਰਾ ਹੈ ਭਾਵ ਇਹ ਕਿ ਜੇਕਰ ਧਨ ਅਪਨਾ ਹੋਤਾ ਤੋ ਖਰਚ ਕਰਤਾ॥


        


© SriGranth.org, a Sri Guru Granth Sahib resource, all rights reserved.
See Acknowledgements & Credits