Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥  

तेल जले बाती ठहरानी सूंना मंदरु होई ॥१॥  

Ŧel jale bāṯī ṯẖėhrānī sūnnā manḏar ho▫ī. ||1||  

But when the oil is burnt, the wick goes out, and the mansion becomes desolate. ||1||  

ਠਹਰਾਨੀ = ਖਲੋ ਗਈ, ਸੁੱਕ ਗਈ, ਬੁੱਝ ਗਈ। ਸੂੰਨਾ = ਸੁੰਞਾ, ਖ਼ਾਲੀ। ਮੰਦਰੁ = ਘਰ ॥੧॥
ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ 'ਆਪਣੀ' ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ) ॥੧॥


ਰੇ ਬਉਰੇ ਤੁਹਿ ਘਰੀ ਰਾਖੈ ਕੋਈ  

रे बउरे तुहि घरी न राखै कोई ॥  

Re ba▫ure ṯuhi gẖarī na rākẖai ko▫ī.  

O mad-man, no one will keep you, for even a moment.  

ਰੇ ਬਉਰੇ = ਹੇ ਕਮਲੇ ਜੀਵ! ਤੁਹਿ = ਤੈਨੂੰ।
(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ।


ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ  

तूं राम नामु जपि सोई ॥१॥ रहाउ ॥  

Ŧūʼn rām nām jap so▫ī. ||1|| rahā▫o.  

Meditate on the Name of that Lord. ||1||Pause||  

ਸੋਈ = ਸਾਰ ਲੈਣ ਵਾਲਾ, ਸੱਚਾ ਸਾਥੀ ॥੧॥
ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ ॥੧॥ ਰਹਾਉ॥


ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ  

का की मात पिता कहु का को कवन पुरख की जोई ॥  

Kā kī māṯ piṯā kaho kā ko kavan purakẖ kī jo▫ī.  

Tell me, whose mother is that, whose father is that, and which man has a wife?  

ਕਾ ਕੀ = ਕਿਸ ਦੀ? ਜੋਈ = ਜੋਰੂ, ਇਸਤ੍ਰੀ, ਵਹੁਟੀ।
ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ?


ਘਟ ਫੂਟੇ ਕੋਊ ਬਾਤ ਪੂਛੈ ਕਾਢਹੁ ਕਾਢਹੁ ਹੋਈ ॥੨॥  

घट फूटे कोऊ बात न पूछै काढहु काढहु होई ॥२॥  

Gẖat fūte ko▫ū bāṯ na pūcẖẖai kādẖahu kādẖahu ho▫ī. ||2||  

When the pitcher of the body breaks, no one cares for you at all. Everyone says, "Take him away, take him away!"||2||  

ਘਟ = ਸਰੀਰ। ਫੂਟੇ = ਟੁੱਟ ਜਾਣ ਤੇ ॥੨॥
ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ ॥੨॥


ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ  

देहुरी बैठी माता रोवै खटीआ ले गए भाई ॥  

Ḏehurī baiṯẖī māṯā rovai kẖatī▫ā le ga▫e bẖā▫ī.  

Sitting on the threshold, his mother cries, and his brothers take away the coffin.  

ਦੇਹੁਰੀ = ਦਲੀਜ਼। ਖਟੀਆ = ਮੰਜੀ।
ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ।


ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥  

लट छिटकाए तिरीआ रोवै हंसु इकेला जाई ॥३॥  

Lat cẖẖitkā▫e ṯirī▫ā rovai hans ikelā jā▫ī. ||3||  

Taking down her hair, his wife cries out in sorrow, and the swan-soul departs all alone. ||3||  

ਲਟ ਛਿਟਕਾਏ = ਕੇਸ ਖੋਲ੍ਹ ਕੇ। ਤਿਰੀਆ = ਵਹੁਟੀ। ਹੰਸੁ = ਜੀਵਾਤਮਾ ॥੩॥
ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ ॥੩॥


ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ  

कहत कबीर सुनहु रे संतहु भै सागर कै ताई ॥  

Kahaṯ Kabīr sunhu re sanṯahu bẖai sāgar kai ṯā▫ī.  

Says Kabeer, listen, O Saints, about the terrifying world-ocean.  

ਭੈ ਸਾਗਰੁ = ਤੌਖ਼ਲਿਆਂ ਦਾ ਸਮੁੰਦਰ, ਤੌਖ਼ਲਿਆਂ ਨਾਲ ਭਰਿਆ ਸੰਸਾਰ-ਸਮੁੰਦਰ। ਕੈ ਤਾਈ = ਦੀ ਬਾਬਤ, ਦੇ ਬਾਰੇ।
ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ)


ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥  

इसु बंदे सिरि जुलमु होत है जमु नही हटै गुसाई ॥४॥९॥  

Is banḏe sir julam hoṯ hai jam nahī hatai gusā▫ī. ||4||9||  

This human suffers torture and the Messenger of Death will not leave him alone, O Lord of the World. ||4||9||  

ਗੁਸਾਈ = ਹੇ ਸੰਤ ਜੀ! ॥੪॥੯॥
(ਕਿ ਜਿਨ੍ਹਾਂ ਨੂੰ 'ਆਪਣਾ' ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ ॥੪॥੯॥


ਦੁਤੁਕੇ  

दुतुके  

Ḏuṯuke  

Du-Tukas  

xxx
ਦੋ-ਤੁਕਿਆਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ  

आसा स्री कबीर जीउ के चउपदे इकतुके ॥  

Āsā sarī Kabīr jī▫o ke cẖa▫upḏe ikṯuke.  

Aasaa Of Kabeer Jee, Chau-Padas, Ik-Tukas:  

xxx
ਰਾਗ ਆਸਾ ਵਿੱਚ, ਭਗਤ ਕਬੀਰ ਜੀ ਦੀ ਚਾਰ-ਪਦਿਆਂ-ਇਕ-ਤੁਕਿਆਂ ਵਾਲੀ ਬਾਣੀ।


ਸਨਕ ਸਨੰਦ ਅੰਤੁ ਨਹੀ ਪਾਇਆ  

सनक सनंद अंतु नही पाइआ ॥  

Sanak sanand anṯ nahī pā▫i▫ā.  

Sanak and Sanand, the sons of Brahma, could not find the Lord's limits.  

ਸਨਕ ਸਨੰਦ = ਬ੍ਰਹਮਾ ਦੇ ਪੁੱਤਰਾਂ ਦੇ ਨਾਮ ਹਨ।
ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ,


ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥  

बेद पड़े पड़ि ब्रहमे जनमु गवाइआ ॥१॥  

Beḏ paṛe paṛ barahme janam gavā▫i▫ā. ||1||  

Brahma wasted his life away, continually reading the Vedas. ||1||  

ਬ੍ਰਹਮੇ ਬੇਦ = ਬ੍ਰਹਮਾ ਦੇ ਰਚੇ ਹੋਏ ਵੇਦ। ਪੜੇ ਪੜਿ = ਪੜ੍ਹ ਪੜ੍ਹ ਕੇ ॥੧॥
ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ ॥੧॥


ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ  

हरि का बिलोवना बिलोवहु मेरे भाई ॥  

Har kā bilovanā bilovahu mere bẖā▫ī.  

Churn the churn of the Lord, O my Siblings of Destiny.  

ਬਿਲੋਵਨਾ = ਰਿੜਕਣਾ। ਹਰਿ ਕਾ ਬਿਲੋਵਨਾ = ਜਿਵੇਂ ਦੁੱਧ ਨੂੰ ਮੁੜ ਮੁੜ ਚੋਖਾ ਚਿਰ ਰਿੜਕੀਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਮੁੜ ਮੁੜ ਯਾਦ।
ਹੇ ਮੇਰੇ ਵੀਰ! ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ,


ਸਹਜਿ ਬਿਲੋਵਹੁ ਜੈਸੇ ਤਤੁ ਜਾਈ ॥੧॥ ਰਹਾਉ  

सहजि बिलोवहु जैसे ततु न जाई ॥१॥ रहाउ ॥  

Sahj bilovahu jaise ṯaṯ na jā▫ī. ||1|| rahā▫o.  

Churn it steadily, so that the essence, the butter, may not be lost. ||1||Pause||  

ਸਹਜਿ = ਸਹਿਜ ਅਵਸਥਾ ਵਿਚ (ਟਿਕ ਕੇ); ਜਿਵੇਂ ਦੁੱਧ ਨੂੰ ਸਹਿਜੇ ਸਹਿਜੇ ਰਿੜਕੀਦਾ ਹੈ, ਕਾਹਲੀ ਵਿਚ ਰਿੜਕਿਆਂ ਮੱਖਣ ਵਿੱਚੇ ਹੀ ਘੁਲ ਜਾਂਦਾ ਹੈ, ਤਿਵੇਂ ਮਨ ਨੂੰ ਸਹਿਜ ਅਵਸਥਾ ਵਿਚ ਰੱਖ ਕੇ ਪ੍ਰਭੂ ਦਾ ਸਿਮਰਨ ਕਰਨਾ ਹੈ (ਨੋਟ: ਇਥੇ ਲਫ਼ਜ਼ "ਸਹਜਿ" ਨੂੰ 'ਦੁੱਧ ਰਿੜਕਣ' ਅਤੇ 'ਸਿਮਰਨ' ਦੇ ਨਾਲ ਦੋ ਤਰੀਕਿਆਂ ਵਿਚ ਵਰਤਣਾ ਹੈ: ਸਹਿਜੇ ਸਹਿਜੇ ਰਿੜਕਣਾ; ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰਨਾ)। ਤਤੁ = ਦੁੱਧ ਦਾ ਤੱਤ=ਮੱਖਣ। ਸਿਮਰਨ ਦਾ ਤੱਤ=ਪ੍ਰਭੂ ਦਾ ਮਿਲਾਪ ॥੧॥
ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ) ॥੧॥ ਰਹਾਉ॥


ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ  

तनु करि मटुकी मन माहि बिलोई ॥  

Ŧan kar matukī man māhi bilo▫ī.  

Make your body the churning jar, and use the stick of your mind to churn it.  

ਮਟੁਕੀ = ਚਾਟੀ। ਬਿਲੋਈ = ਮਧਾਣੀ। ਮਨ ਮਾਹਿ = ਮਨ ਦੇ ਅੰਦਰ ਹੀ, (ਭਾਵ, ਮਨ ਨੂੰ ਅੰਦਰ ਹੀ ਰਖਣਾ, ਮਨ ਨੂੰ ਭਟਕਣਾ ਤੋਂ ਬਚਾਈ ਰੱਖਣਾ; ਇਹ ਮਧਾਣੀ ਹੋਵੇ)।
ਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ); ਮਨ ਨੂੰ ਭਟਕਣ ਤੋਂ ਬਚਾਈ ਰੱਖੋ-ਇਹ ਮਧਾਣੀ ਬਣਾਓ;


ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥  

इसु मटुकी महि सबदु संजोई ॥२॥  

Is matukī mėh sabaḏ sanjo▫ī. ||2||  

Gather the curds of the Word of the Shabad. ||2||  

ਸੰਜੋਈ = ਜਾਗ, ਜੋ ਦੁੱਧ ਦਹੀਂ ਬਣਾਉਣ ਵਾਸਤੇ ਲਾਈਦੀ ਹੈ ॥੨॥
ਇਸ (ਸਰੀਰ-ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ-ਰੂਪ ਜਾਗ ਲਾਓ (ਜੋ ਸਿਮਰਨ-ਰੂਪ ਦੁੱਧ ਵਿਚੋਂ ਪ੍ਰਭੂ-ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ) ॥੨॥


ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ  

हरि का बिलोवना मन का बीचारा ॥  

Har kā bilovanā man kā bīcẖārā.  

The churning of the Lord is to reflect upon Him within your mind.  

xxx
ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ,


ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥  

गुर प्रसादि पावै अम्रित धारा ॥३॥  

Gur parsāḏ pāvai amriṯ ḏẖārā. ||3||  

By Guru's Grace, the Ambrosial Nectar flows into us. ||3||  

ਅੰਮ੍ਰਿਤ ਧਾਰਾ = ਅੰਮ੍ਰਿਤ ਦਾ ਸੋਮਾ ॥੩॥
ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ ॥੩॥


ਕਹੁ ਕਬੀਰ ਨਦਰਿ ਕਰੇ ਜੇ ਮੀਰਾ  

कहु कबीर नदरि करे जे मींरा ॥  

Kaho Kabīr naḏar kare je mīʼnrā.  

Says Kabeer, if the Lord, our King casts His Glance of Grace,  

ਮਂ​ੀਰਾ = ਪਾਤਸ਼ਾਹ।
ਹੇ ਕਬੀਰ! ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ,


ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥  

राम नाम लगि उतरे तीरा ॥४॥१॥१०॥  

Rām nām lag uṯre ṯīrā. ||4||1||10||  

one is carried across to the other side, holding fast to the Lord's Name. ||4||1||10||  

ਲਗਿ = ਲੱਗ ਕੇ, ਜੁੜ ਕੇ। ਤੀਰਾ = ਕੰਢਾ। ਕਹੁ = ਆਖ, (ਭਾਵ, ਅਸਲ ਗੱਲ ਇਹ ਹੈ) ॥੪॥੧॥੧੦॥
ਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ ॥੪॥੧॥੧੦॥


ਆਸਾ  

आसा ॥  

Āsā.  

Aasaa:  

xxx
xxx


ਬਾਤੀ ਸੂਕੀ ਤੇਲੁ ਨਿਖੂਟਾ  

बाती सूकी तेलु निखूटा ॥  

Bāṯī sūkī ṯel nikẖūtā.  

The wick has dried up, and the oil is exhausted.  

ਤੇਲੁ = ਮਾਇਆ ਦਾ ਮੋਹ-ਰੂਪ ਤੇਲ। ਬਾਤੀ = ਵੱਟੀ ਜਿਸ ਦੇ ਆਸਰੇ ਤੇਲ ਬਲਦਾ ਹੈ ਤੇ ਦੀਵਾ ਜਗਦਾ ਰਹਿੰਦਾ ਹੈ; ਮਨ ਦੀ ਸੁਰਤ ਜੋ ਮੋਹ ਵਿਚ ਫਸਾਈ ਰੱਖਦੀ ਹੈ।
ਜਦੋਂ ਮਾਇਆ ਦੇ ਮੋਹ ਦਾ ਤੇਲ (ਜੀਵ ਦੇ ਅੰਦਰੋਂ) ਮੁੱਕ ਜਾਂਦਾ ਹੈ, ਉਸ ਦੀ ਸੁਰਤ (ਮਾਇਆ ਵਾਲੇ ਪਾਸੇ ਤੋਂ) ਹਟ ਜਾਂਦੀ ਹੈ,


ਮੰਦਲੁ ਬਾਜੈ ਨਟੁ ਪੈ ਸੂਤਾ ॥੧॥  

मंदलु न बाजै नटु पै सूता ॥१॥  

Manḏal na bājai nat pai sūṯā. ||1||  

The drum does not sound, and the actor has gone to sleep. ||1||  

ਨਟੁ = ਜੀਵ-ਨਟ ਜੋ ਮਾਇਆ ਦਾ ਨਚਾਇਆ ਨੱਚ ਰਿਹਾ ਸੀ। ਪੈ = ਬੇਪਰਵਾਹ ਹੋ ਕੇ, ਮਾਇਆ ਵਲੋਂ ਬੇਫ਼ਿਕਰ ਹੋ ਕੇ। ਸੂਤਾ = ਸੌਂ ਗਿਆ ਹੈ, ਸ਼ਾਂਤ-ਚਿੱਤ ਹੋ ਗਿਆ ਹੈ, ਡੋਲਣੋਂ ਹਟ ਗਿਆ ਹੈ। ਮੰਦਲੁ = ਢੋਲ, ਮਾਇਆ ਦਾ ਪ੍ਰਭਾਵ-ਰੂਪ ਢੋਲ ॥੧॥
ਉਹ ਜੀਵ-ਨਟ (ਜੋ ਪਹਿਲਾਂ ਮਾਇਆ ਦਾ ਨਚਾਇਆ ਨੱਚ ਰਿਹਾ ਸੀ) ਹੁਣ (ਮਾਇਆ ਵਲੋਂ) ਬੇ-ਪਰਵਾਹ ਹੋ ਕੇ ਭਟਕਣੋਂ ਰਹਿ ਜਾਂਦਾ ਹੈ, ਉਸ ਦੇ ਅੰਦਰ ਮਾਇਆ ਦਾ ਸ਼ੋਰ-ਰੂਪ ਢੋਲ ਨਹੀਂ ਵੱਜਦਾ ॥੧॥


ਬੁਝਿ ਗਈ ਅਗਨਿ ਨਿਕਸਿਓ ਧੂੰਆ  

बुझि गई अगनि न निकसिओ धूंआ ॥  

Bujẖ ga▫ī agan na niksi▫o ḏẖūʼn▫ā.  

The fire has gone out, and no smoke is produced.  

ਅਗਨਿ = ਤ੍ਰਿਸ਼ਨਾ ਦੀ ਅੱਗ। ਨ...ਧੂੰਆ = ਉਸ ਅੱਗ ਦਾ ਧੂੰ ਭੀ ਮੁੱਕ ਗਿਆ, ਉਸ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾਂ ਖ਼ਤਮ ਹੋ ਗਈਆਂ।
ਜਿਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਤੇ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾ ਮੁੱਕ ਜਾਂਦੀਆ ਹਨ,


ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥੧॥ ਰਹਾਉ  

रवि रहिआ एकु अवरु नही दूआ ॥१॥ रहाउ ॥  

Rav rahi▫ā ek avar nahī ḏū▫ā. ||1|| rahā▫o.  

The One Lord is pervading and permeating everywhere; there is no other second. ||1||Pause||  

ਰਵਿ ਰਹਿਆ ਏਕੁ = ਹਰ ਥਾਂ ਇੱਕ ਪ੍ਰਭੂ ਹੀ ਦਿੱਸ ਰਿਹਾ ਹੈ ॥੧॥
ਉਸ ਨੂੰ ਹਰ ਥਾਂ ਇੱਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਜਾਪਦਾ ॥੧॥ ਰਹਾਉ॥


ਟੂਟੀ ਤੰਤੁ ਬਜੈ ਰਬਾਬੁ  

टूटी तंतु न बजै रबाबु ॥  

Tūtī ṯanṯ na bajai rabāb.  

The string has broken, and the guitar makes no sound.  

ਨ ਬਜੈ ਰਬਾਬੁ = ਰਬਾਬ ਵੱਜਣੋਂ ਹਟ ਗਿਆ ਹੈ, ਸਰੀਰ ਨਾਲ ਪਿਆਰ ਮੁੱਕ ਗਿਆ ਹੈ ਦੇਹ-ਅਧਿਆਸ ਖ਼ਤਮ ਹੋ ਗਿਆ ਹੈ। ਤੰਤੁ = ਤਾਰ ਜਿਸ ਨਾਲ ਰਬਾਬ ਵੱਜਦਾ ਹੈ, ਮਾਇਆ ਦੀ ਲਗਨ।
(ਤ੍ਰਿਸ਼ਨਾ ਮੁੱਕਣ ਤੇ) ਮੋਹ ਦੀ ਤਾਰ ਟੁੱਟ ਜਾਂਦੀ ਹੈ।


ਭੂਲਿ ਬਿਗਾਰਿਓ ਅਪਨਾ ਕਾਜੁ ॥੨॥  

भूलि बिगारिओ अपना काजु ॥२॥  

Bẖūl bigāri▫o apnā kāj. ||2||  

He mistakenly ruins his own affairs. ||2||  

xxx॥੨॥
(ਜਿਸ ਸਰੀਰਕ ਮੋਹ ਵਿਚ) ਫਸ ਕੇ ਪਹਿਲਾਂ ਮਨੁੱਖ ਆਪਣਾ (ਅਸਲ ਕਰਨ ਵਾਲਾ) ਕੰਮ ਖ਼ਰਾਬ ਕਰੀ ਜਾ ਰਿਹਾ ਸੀ, ਹੁਣ ਉਹ ਸਰੀਰਕ ਮੋਹ-ਰੂਪ ਰਬਾਬ ਵੱਜਦਾ ਹੀ ਨਹੀਂ ॥੨॥


ਕਥਨੀ ਬਦਨੀ ਕਹਨੁ ਕਹਾਵਨੁ  

कथनी बदनी कहनु कहावनु ॥  

Kathnī baḏnī kahan kahāvan.  

All preaching, ranting and raving, and arguing,  

xxx
(ਸਰੀਰ ਦੀ ਖ਼ਾਤਰ ਹੀ) ਉਹ ਪਹਿਲੀਆਂ ਗੱਲਾਂ, ਉਹ ਤਰਲੇ-


ਸਮਝਿ ਪਰੀ ਤਉ ਬਿਸਰਿਓ ਗਾਵਨੁ ॥੩॥  

समझि परी तउ बिसरिओ गावनु ॥३॥  

Samajẖ parī ṯa▫o bisri▫o gāvan. ||3||  

is forgotton when one comes to understand. ||3||  

xxx॥੩॥
ਹੁਣ ਜਦੋਂ (ਜੀਵਨ ਦੀ) ਸਹੀ ਸਮਝ ਆ ਗਈ ਤਾਂ ਉਹ ਕੀਰਨੇ ਸਭ ਭੁੱਲ ਗਏ ॥੩॥


ਕਹਤ ਕਬੀਰ ਪੰਚ ਜੋ ਚੂਰੇ  

कहत कबीर पंच जो चूरे ॥  

Kahaṯ Kabīr pancẖ jo cẖūre.  

Says Kabeer, who conquer the five demons of the body passions,  

ਚੂਰੇ = ਨਾਸ ਕਰੇ।
ਕਬੀਰ ਆਖਦਾ ਹੈ-ਜੋ ਮਨੁੱਖ ਪੰਜੇ ਕਾਮਾਦਿਕਾਂ ਨੂੰ ਮਾਰ ਲੈਂਦੇ ਹਨ,


ਤਿਨ ਤੇ ਨਾਹਿ ਪਰਮ ਪਦੁ ਦੂਰੇ ॥੪॥੨॥੧੧॥  

तिन ते नाहि परम पदु दूरे ॥४॥२॥११॥  

Ŧin ṯe nāhi param paḏ ḏūre. ||4||2||11||  

for them the state of supreme dignity is never far. ||4||2||11||  

ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥੨॥੧੧॥
ਉਹਨਾਂ ਮਨੁੱਖਾਂ ਤੋਂ ਉੱਚੀ ਆਤਮਕ ਅਵਸਥਾ ਦੂਰ ਨਹੀਂ ਰਹਿ ਜਾਂਦੀ ॥੪॥੨॥੧੧॥


ਆਸਾ  

आसा ॥  

Āsā.  

Aasaa:  

xxx
xxx


ਸੁਤੁ ਅਪਰਾਧ ਕਰਤ ਹੈ ਜੇਤੇ  

सुतु अपराध करत है जेते ॥  

Suṯ aprāḏẖ karaṯ hai jeṯe.  

As many mistakes as the son commits,  

ਸੁਤੁ = ਪੁੱਤਰ। ਅਪਰਾਧ = ਭੁੱਲਾਂ, ਗ਼ਲਤੀਆਂ। ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ।
ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ,


ਜਨਨੀ ਚੀਤਿ ਰਾਖਸਿ ਤੇਤੇ ॥੧॥  

जननी चीति न राखसि तेते ॥१॥  

Jannī cẖīṯ na rākẖas ṯeṯe. ||1||  

his mother does not hold them against him in her mind. ||1||  

ਜਨਨੀ = ਮਾਂ। ਚੀਤਿ = ਚਿੱਤ ਵਿਚ। ਤੇਤੇ = ਉਹ ਸਾਰੇ ਹੀ ॥੧॥
ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ ॥੧॥


ਰਾਮਈਆ ਹਉ ਬਾਰਿਕੁ ਤੇਰਾ  

रामईआ हउ बारिकु तेरा ॥  

Rām▫ī▫ā ha▫o bārik ṯerā.  

O Lord, I am Your child.  

ਰਾਮਈਆ = ਹੇ ਸੁਹਣੇ ਰਾਮ! ਹਉ = ਮੈਂ। ਬਾਰਿਕੁ = ਬਾਲਕ, ਅੰਞਾਣ ਬੱਚਾ।
ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ,


ਕਾਹੇ ਖੰਡਸਿ ਅਵਗਨੁ ਮੇਰਾ ॥੧॥ ਰਹਾਉ  

काहे न खंडसि अवगनु मेरा ॥१॥ रहाउ ॥  

Kāhe na kẖandas avgan merā. ||1|| rahā▫o.  

Why not destroy my sins? ||1||Pause||  

ਨ ਖੰਡਸਿ = ਤੂੰ ਨਹੀਂ ਨਾਸ ਕਰਦਾ ॥੧॥
ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ? ॥੧॥ ਰਹਾਉ॥


ਜੇ ਅਤਿ ਕ੍ਰੋਪ ਕਰੇ ਕਰਿ ਧਾਇਆ  

जे अति क्रोप करे करि धाइआ ॥  

Je aṯ karop kare kar ḏẖā▫i▫ā.  

If the son, in anger, runs away,  

ਅਤਿ = ਬਹੁਤ। ਕ੍ਰੋਪ = ਕ੍ਰੋਧ, ਗੁੱਸਾ। ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ। ਧਾਇਆ = ਦੌੜੇ।
ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ,


ਤਾ ਭੀ ਚੀਤਿ ਰਾਖਸਿ ਮਾਇਆ ॥੨॥  

ता भी चीति न राखसि माइआ ॥२॥  

Ŧā bẖī cẖīṯ na rākẖas mā▫i▫ā. ||2||  

even then, his mother does not hold it against him in her mind. ||2||  

ਮਾਇਆ = ਮਾਂ ॥੨॥
ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ ॥੨॥


ਚਿੰਤ ਭਵਨਿ ਮਨੁ ਪਰਿਓ ਹਮਾਰਾ  

चिंत भवनि मनु परिओ हमारा ॥  

Cẖinṯ bẖavan man pari▫o hamārā.  

My mind has fallen into the whirlpool of anxiety.  

ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ।
ਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ।)


ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥  

नाम बिना कैसे उतरसि पारा ॥३॥  

Nām binā kaise uṯras pārā. ||3||  

Without the Naam, how can I cross over to the other side? ||3||  

xxx॥੩॥
ਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ? ॥੩॥


ਦੇਹਿ ਬਿਮਲ ਮਤਿ ਸਦਾ ਸਰੀਰਾ  

देहि बिमल मति सदा सरीरा ॥  

Ḏėh bimal maṯ saḏā sarīrā.  

Please, bless my body with pure and lasting understanding, Lord;  

ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ।
ਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ,


ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥  

सहजि सहजि गुन रवै कबीरा ॥४॥३॥१२॥  

Sahj sahj gun ravai kabīrā. ||4||3||12||  

in peace and poise, Kabeer chants the Praises of the Lord. ||4||3||12||  

ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ। ਰਵੈ = ਚੇਤੇ ਕਰੇ ॥੪॥੩॥੧੨॥
ਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ ॥੪॥੩॥੧੨॥


ਆਸਾ  

आसा ॥  

Āsā.  

Aasaa:  

xxx
xxx


ਹਜ ਹਮਾਰੀ ਗੋਮਤੀ ਤੀਰ  

हज हमारी गोमती तीर ॥  

Haj hamārī gomṯī ṯīr.  

My pilgrimage to Mecca is on the banks of the Gomati River;  

ਗੋਮਤੀ ਤੀਰ = ਗੋਮਤੀ ਦੇ ਕੰਢੇ।
ਸਾਡਾ ਹੱਜ ਤੇ ਸਾਡਾ ਗੋਮਤੀ ਦਾ ਕੰਢਾ (ਇਹ ਮਨ ਹੀ ਹੈ),


ਜਹਾ ਬਸਹਿ ਪੀਤੰਬਰ ਪੀਰ ॥੧॥  

जहा बसहि पीत्मबर पीर ॥१॥  

Jahā basėh pīṯambar pīr. ||1||  

the spiritual teacher in his yellow robes dwells there. ||1||  

ਜਹਾ = ਜਿੱਥੇ। ਬਸਹਿ = ਵੱਸ ਰਹੇ ਹਨ। ਪੀਤੰਬਰ ਪੀਰ = ਪ੍ਰਭੂ ਜੀ ॥੧॥
ਜਿਥੇ ਸ੍ਰੀ ਪ੍ਰਭੂ ਜੀ ਵੱਸ ਰਹੇ ਹਨ ॥੧॥


ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ  

वाहु वाहु किआ खूबु गावता है ॥  

vāhu vāhu ki▫ā kẖūb gāvṯā hai.  

Waaho! Waaho! Hail! Hail! How wondrously he sings.  

ਵਾਹੁ ਵਾਹੁ = ਸਿਫ਼ਤਿ-ਸਾਲਾਹ। ਖੂਬੁ = ਸੁਹਣਾ। ਖੂਬੁ ਵਾਹੁ ਵਾਹੁ = ਸੁਹਣੀ ਸਿਫ਼ਤਿ-ਸਾਲਾਹ।
(ਮੇਰਾ ਮਨ) ਕਿਆ ਸੁਹਣੀ ਸਿਫ਼ਤ-ਸਾਲਾਹ ਕਰ ਰਿਹਾ ਹੈ,


ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥੧॥ ਰਹਾਉ  

हरि का नामु मेरै मनि भावता है ॥१॥ रहाउ ॥  

Har kā nām merai man bẖāvṯā hai. ||1|| rahā▫o.  

The Name of the Lord is pleasing to my mind. ||1||Pause||  

ਮੇਰੈ ਮਨਿ = ਮੇਰੇ ਮਨ ਵਿਚ ॥੧॥
(ਅਤੇ) ਹਰੀ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ (ਤਾਂ ਤੇ ਇਹੀ ਮਨ ਮੇਰਾ ਤੀਰਥ ਤੇ ਇਹੀ ਮੇਰਾ ਹੱਜ ਹੈ) ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits