Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥  

तंत मंत्र सभ अउखध जानहि अंति तऊ मरना ॥२॥  

Ŧanṯ manṯar sabẖ a▫ukẖaḏẖ jānėh anṯ ṯa▫ū marnā. ||2||  

those who know Tantras and mantras and all medicines - even they shall die in the end. ||2||  

ਤੰਤ = ਟੂਣੇ ਜਾਦੂ। ਅਉਖਧ = ਦਵਾਈਆਂ ॥੨॥
ਜੋ ਮਨੁੱਖ ਜਾਦੂ ਟੂਣੇ ਮੰਤ੍ਰ ਤੇ ਦਵਾਈਆਂ ਜਾਣਦੇ ਹਨ, ਉਹਨਾਂ ਦਾ ਭੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ ॥੨॥


ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ  

राज भोग अरु छत्र सिंघासन बहु सुंदरि रमना ॥  

Rāj bẖog ar cẖẖaṯar singẖāsan baho sunḏar ramnā.  

Those who enjoy regal power and rule, royal canopies and thrones, many beautiful women,  

ਭੋਗ = ਮੌਜਾਂ। ਸਿੰਘਾਸਨ = ਤਖ਼ਤ। ਸੁੰਦਰਿ ਰਮਨਾ = ਸੋਹਣੀਆਂ ਇਸਤ੍ਰੀਆਂ।
ਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖ਼ਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਦਾ ਹੈ, (ਮਹਿਲਾਂ ਵਿਚ) ਸੁੰਦਰ ਨਾਰਾਂ ਹਨ,


ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥੩॥  

पान कपूर सुबासक चंदन अंति तऊ मरना ॥३॥  

Pān kapūr subāsak cẖanḏan anṯ ṯa▫ū marnā. ||3||  

betel nuts, camphor and fragrant sandalwood oil - in the end, they too shall die. ||3||  

ਸੁਬਾਸਕ ਚੰਦਨ = ਸੋਹਣੀ ਸੁਗੰਧੀ ਦੇਣ ਵਾਲਾ ਚੰਦਨ ॥੩॥
ਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ-ਮੌਤ ਦਾ ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ ॥੩॥


ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਊਬਰਨਾ  

बेद पुरान सिम्रिति सभ खोजे कहू न ऊबरना ॥  

Beḏ purān simriṯ sabẖ kẖoje kahū na ūbarnā.  

I have searched all the Vedas, Puraanas and Simritees, but none of these can save anyone.  

ਕਹੂ = ਕਿਤੇ ਭੀ। ਊਬਰਨਾ = (ਜਨਮ ਮਰਨ ਦੇ ਗੇੜ ਤੋਂ) ਬਚਾਉ।
ਹੇ ਕਬੀਰ! ਆਖ ਕਿ ਵੇਦ, ਪੁਰਾਨ, ਸਿਮ੍ਰਿਤੀਆਂ ਸਾਰੇ ਖੋਜ ਵੇਖੇ ਹਨ (ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਭੀ ਜਨਮ ਮਰਨ ਦੇ ਗੇੜ ਤੋਂ ਬਚਾਉ ਨਹੀਂ ਮਿਲਦਾ;


ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥੪॥੫॥  

कहु कबीर इउ रामहि ज्मपउ मेटि जनम मरना ॥४॥५॥  

Kaho Kabīr i▫o rāmėh jampa▫o met janam marnā. ||4||5||  

Says Kabeer, meditate on the Lord, and eliminate birth and death. ||4||5||  

ਇਉ = ਇਸ ਵਾਸਤੇ। ਜੰਪਉ = ਮੈਂ ਜਪਦਾ ਹਾਂ, ਮੈਂ ਸਿਮਰਦਾ ਹਾਂ। ਮੇਟਿ = ਮੇਟੈ, ਮਿਟਾਉਂਦਾ ਹੈ ॥੪॥੫॥
ਸੋ ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਂਦਾ ਹੈ ॥੪॥੫॥


ਆਸਾ  

आसा ॥  

Āsā.  

Aasaa:  

xxx
xxx


ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ  

फीलु रबाबी बलदु पखावज कऊआ ताल बजावै ॥  

Fīl rabābī balaḏ pakẖāvaj ka▫ū▫ā ṯāl bajāvai.  

The elephant is the guitar player, the ox is the drummer, and the crow plays the cymbals.  

ਫੀਲੁ = ਹਾਥੀ। ਪਖਾਵਜ = ਜੋੜੀ ਵਜਾਣ ਵਾਲਾ। ਕਊਆ = ਕਾਂ।
(ਮਨ ਦਾ) ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ), ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ।


ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥  

पहिरि चोलना गदहा नाचै भैसा भगति करावै ॥१॥  

Pahir cẖolnā gaḏhā nācẖai bẖaisā bẖagaṯ karāvai. ||1||  

Putting on the skirt, the donkey dances around, and the water buffalo performs devotional worship. ||1||  

xxx॥੧॥
ਖੋਤਾ (-ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ ॥੧॥


ਰਾਜਾ ਰਾਮ ਕਕਰੀਆ ਬਰੇ ਪਕਾਏ  

राजा राम ककरीआ बरे पकाए ॥  

Rājā rām kakrī▫ā bare pakā▫e.  

The Lord, the King, has cooked the cakes of ice,  

ਰਾਜਾ ਰਾਮ = ਹੇ ਸੁਹਣੇ ਰਾਮ! ਕਕਰੀਆ = ਅੱਕਾਂ ਦੀਆਂ ਖੱਖੜੀਆਂ। ਆਬਰੇ ਪਕਾਏ = ਪੱਕੇ ਅੰਬ।
ਹੇ ਮੇਰੇ ਸੁਹਣੇ ਰਾਮ ਅੱਕਾਂ ਦੀਆਂ ਖੱਖੜੀਆਂ (ਹੁਣ) ਪੱਕੇ ਹੋਏ ਅੰਬ ਬਣ ਗਏ ਹਨ,


ਕਿਨੈ ਬੂਝਨਹਾਰੈ ਖਾਏ ॥੧॥ ਰਹਾਉ  

किनै बूझनहारै खाए ॥१॥ रहाउ ॥  

Kinai būjẖanhārai kẖā▫e. ||1|| rahā▫o.  

but only the rare man of understanding eats them. ||1||Pause||  

ਕਿਨੈ = ਕਿਸੇ ਵਿਰਲੇ ਨੇ। ਬੂਝਨਹਾਰੈ = ਗਿਆਨਵਾਨ ਨੇ ॥੧॥
ਪਰ ਖਾਧੇ ਕਿਸੇ ਵਿਰਲੇ ਵਿਚਾਰ ਵਾਲੇ ਨੇ ਹਨ ॥੧॥ ਰਹਾਉ॥


ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ  

बैठि सिंघु घरि पान लगावै घीस गलउरे लिआवै ॥  

Baiṯẖ singẖ gẖar pān lagāvai gẖīs gal▫ure li▫āvai.  

Sitting in his den, the lion prepares the betel leaves, and the muskrat brings the betel nuts.  

ਬੈਠਿ ਘਰਿ = ਅੰਦਰ ਟਿਕ ਕੇ। ਸਿੰਘੁ = ਹਿੰਸਾ ਵਾਲਾ ਸੁਭਾਉ ਨਿਰਦਇਤਾ। ਪਾਨ ਲਗਾਵੈ = (ਜਾਂਞੀਆਂ ਲਈ) ਪਾਨ ਤਿਆਰ ਕਰਦਾ ਹੈ (ਭਾਵ, ਸਭ ਦੀ ਸੇਵਾ ਕਰਨ ਦਾ ਉੱਦਮ ਕਰਦਾ ਹੈ)। ਘੀਸ = ਛਛੂੰਦਰ, ਮਨ ਦਾ ਘੀਸ ਵਾਲਾ ਸੁਭਾਉ, ਤ੍ਰਿਸ਼ਨਾ। ਗਲਉਰੇ = ਪਾਨਾਂ ਦੇ ਬੀੜੇ। "ਘੀਸ.....ਲਿਆਵੈ = ਭਾਵ, ਪਹਿਲਾਂ ਮਨ ਇਤਨਾ ਤ੍ਰਿਸ਼ਨਾ ਦੇ ਅਧੀਨ ਸੀ ਕਿ ਆਪ ਹੀ ਨਹੀਂ ਸੀ ਰੱਜਦਾ, ਪਰ ਹੁਣ ਹੋਰਨਾਂ ਦੀ ਸੇਵਾ ਕਰਦਾ ਹੈ।
(ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)।


ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥  

घरि घरि मुसरी मंगलु गावहि कछूआ संखु बजावै ॥२॥  

Gẖar gẖar musrī mangal gāvahi kacẖẖū▫ā sankẖ bajāvai. ||2||  

Going from house to house, the mouse sings the songs of joy, and the turtle blows on the conch-shell. ||2||  

ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗੋਲਕ-ਅਸਥਾਨ ਵਿਚ। ਮੁਸਰੀ = ਚੂਹੀਆਂ, ਇੰਦ੍ਰੀਆਂ। (ਨੋਟ: ਸ਼ਬਦ 'ਮੁਸਰ' ਵਿਆਕਰਣ ਅਨੁਸਾਰ ਬਹੁ-ਵਚਨ ਹੈ, ਕਿਉਂਕਿ ਇਸ ਦੀ ਕ੍ਰਿਆ "ਗਾਵਹਿ" ਬਹੁ-ਵਚਨ ਹੈ)। ਕਛੂਆ = ਮਨ ਦਾ ਕੱਛੂ ਵਾਲਾ ਸੁਭਾਉ, ਮਨੁੱਖਾਂ ਤੋਂ ਸੰਕੋਚ, ਕਾਇਰਤਾ, ਮਨ ਦਾ ਸਤਸੰਗ ਤੋਂ ਡਰਨਾ। ਸੰਖੁ ਬਜਾਵੈ = ਭਾਵ, ਉਹ ਮਨ ਜੋ ਪਹਿਲਾਂ ਆਪ ਸਤਸੰਗ ਤੋਂ ਡਰਦਾ ਸੀ, ਹੁਣ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ॥੨॥
ਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕੱਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ॥੨॥


ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ  

बंस को पूतु बीआहन चलिआ सुइने मंडप छाए ॥  

Bans ko pūṯ bī▫āhan cẖali▫ā su▫ine mandap cẖẖā▫e.  

The son of the sterile woman goes to get married, and the golden canopy is spread out for him.  

ਬੰਸ ਕੋ ਪੂਤੁ = ਬਾਂਝ ਇਸਤ੍ਰੀ ਦਾ ਪੁੱਤਰ, ਮਾਇਆ ਦਾ ਪੁੱਤਰ, ਮਾਇਆ-ਵੇੜ੍ਹਿਆ ਮਨ।
(ਜੋ ਪਹਿਲਾਂ) ਮਾਇਆ ਵਿਚ ਵੇੜ੍ਹਿਆ ਹੋਇਆ (ਸੀ, ਉਹ) ਮਨ (ਸੁਅੱਛ ਬ੍ਰਿਤੀ) ਵਿਆਹੁਣ ਤੁਰ ਪਿਆ ਹੈ, (ਹੁਣ) ਅੰਦਰ ਖਿੜਾਉ ਹੀ ਖਿੜਾਉ ਬਣ ਗਿਆ ਹੈ।


ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥  

रूप कंनिआ सुंदरि बेधी ससै सिंघ गुन गाए ॥३॥  

Rūp kanniā sunḏar beḏẖī sasai singẖ gun gā▫e. ||3||  

He marries a beautiful and enticing young woman; the rabbit and the lion sing their praises. ||3||  

xxx॥੩॥
ਉਸ ਮਨ ਨੇ (ਹਰੀ ਨਾਲ ਜੁੜੀ ਉਹ ਬ੍ਰਿਤੀ-ਰੂਪ) ਸੁੰਦਰੀ ਵਿਆਹ ਲਈ ਹੈ ਜੋ ਵਿਕਾਰਾਂ ਵਲੋਂ ਕੁਆਰੀ ਹੈ (ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿਚ ਪੈਣ ਦੇ ਕਾਰਨ) ਸਹਿਆ (ਸੀ, ਭਾਵ, ਸਹਮਿਆ ਰਹਿੰਦਾ ਸੀ) ਨਿਰਭਉ ਹਰੀ ਦੇ ਗੁਣ ਗਾਉਂਦਾ ਹੈ ॥੩॥


ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ  

कहत कबीर सुनहु रे संतहु कीटी परबतु खाइआ ॥  

Kahaṯ Kabīr sunhu re sanṯahu kītī parbaṯ kẖā▫i▫ā.  

Says Kabeer, listen, O Saints - the ant has eaten the mountain.  

ਕੀਟੀ = ਕੀੜੀ, ਨਿੰਮ੍ਰਤਾ। ਪਰਬਤ = (ਮਨ ਦਾ) ਅਹੰਕਾਰ।
ਕਬੀਰ ਆਖਦਾ ਹੈ-ਹੇ ਸੰਤ ਜਨੋਂ! ਸੁਣਹੁ (ਹੁਣ ਮਨ ਦੀ) ਨਿੰਮ੍ਰਤਾ ਨੇ ਅਹੰਕਾਰ ਨੂੰ ਮੁਕਾ ਦਿੱਤਾ ਹੈ।


ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥  

कछूआ कहै अंगार भि लोरउ लूकी सबदु सुनाइआ ॥४॥६॥  

Kacẖẖū▫ā kahai angār bẖė lora▫o lūkī sabaḏ sunā▫i▫ā. ||4||6||  

The turtle says, "I need a burning coal, also". Listen to this mystery of the Shabad. ||4||6||  

ਕਛੂਆ = ਸਰਦ-ਮੇਹਰੀ, ਕੋਰਾਪਨ। ਅੰਗਾਰੁ = ਸੇਕ, ਨਿੱਘ, ਪਿਆਰ, ਹਮਦਰਦੀ। ਲੋਰਉ = ਚਾਹੁੰਦਾ ਹਾਂ, ਲੋੜਦਾ ਹਾਂ। ਲੂਕੀ = ਗੱਤੀ, ਜੋ ਹਨੇਰੇ ਵਿਚ ਰਹਿੰਦੀ ਹੈ ਤੇ ਡੰਗ ਮਾਰਦੀ ਹੈ, ਭਾਵ, (ਮਨ ਦੀ) ਅਗਿਆਨਤਾ ਜੋ ਜੀਵ ਨੂੰ ਹਨੇਰੇ ਵਿਚ ਰੱਖਦੀ ਹੈ ਤੇ ਦੁੱਖੀ ਕਰਦੀ ਹੈ। ਲੂਕੀ ਸਬਦੁ ਸੁਣਾਇਆ = ਅਗਿਆਨਤਾ ਉਲਟ ਕੇ ਗਿਆਨ ਹੋ ਗਿਆ ਹੈ, ਤੇ ਮਨ ਹੁਣ ਹੋਰਨਾਂ ਨੂੰ ਭੀ ਉਪਦੇਸ਼ ਦੇਣ ਲੱਗ ਪਿਆ ਹੈ ॥੪॥੬॥
(ਮਨ ਦਾ) ਕੋਰਾਪਨ (ਹਟ ਗਿਆ ਹੈ, ਤੇ ਮਨ) ਕਹਿੰਦਾ ਹੈ, ਮੈਨੂੰ ਨਿੱਘ ਚਾਹੀਦਾ ਹੈ, (ਭਾਵ, ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਵਾਨ ਹੈ)। (ਮਨ ਦੀ) ਅਗਿਆਨਤਾ ਉਲਟ ਕੇ ਗਿਆਨ ਬਣ ਗਿਆ ਹੈ, ਤੇ (ਹੁਣ ਮਨ ਹੋਰਨਾਂ ਨੂੰ) ਗੁਰੂ ਦਾ ਸ਼ਬਦ ਸੁਣਾ ਰਿਹਾ ਹੈ ॥੪॥੬॥


ਆਸਾ  

आसा ॥  

Āsā.  

Aasaa:  

xxx
xxx


ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ  

बटूआ एकु बहतरि आधारी एको जिसहि दुआरा ॥  

Batū▫ā ek bahṯar āḏẖārī eko jisahi ḏu▫ārā.  

The body is a bag with seventy-two chambers, and one opening, the Tenth Gate.  

ਬਟੂਆ = {ਸੰ. वर्तुल Pkt. ब-ल Plural ਬਟੂਆ} ਉਹ ਥੈਲਾ ਜਿਸ ਵਿਚ ਜੋਗੀ ਬਿਭੂਤ ਪਾ ਕੇ ਰੱਖਦਾ ਹੈ। ਏਕੁ = ਇੱਕ ਪ੍ਰਭੂ-ਨਾਮੁ। ਬਹਤਰਿ = ਬਹੱਤਰ ਵੱਡੀਆਂ ਨਾੜੀਆਂ ਵਾਲਾ ਸਰੀਰ। ਆਧਾਰੀ = ਝੋਲੀ। ਜਿਸਹਿ = ਜਿਸ ਸਰੀਰ-ਰੂਪ ਝੋਲੀ ਨੂੰ। ਏਕੋ ਦੁਆਰਾ = (ਪ੍ਰਭੂ ਨਾਲ ਮਿਲਣ ਲਈ) ਇੱਕੋ (ਦਸਮ-ਦੁਆਰ ਰੂਪ) ਬੂਹਾ ਹੈ।
ਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ।


ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥  

नवै खंड की प्रिथमी मागै सो जोगी जगि सारा ॥१॥  

Navai kẖand kī parithmī māgai so jogī jag sārā. ||1||  

He alone is a real Yogi on this earth, who asks for the primal world of the nine regions. ||1||  

ਨਵੈ ਖੰਡ ਕੀ = ਨੌ ਖੰਡਾਂ ਵਾਲੀ, ਨੌ ਗੋਲਕਾਂ ਵਾਲੀ (ਦੇਹੀ)। ਪ੍ਰਿਥਮੀ = ਸਰੀਰ-ਰੂਪ ਧਰਤੀ। ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ ॥੧॥
ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ ॥੧॥


ਐਸਾ ਜੋਗੀ ਨਉ ਨਿਧਿ ਪਾਵੈ  

ऐसा जोगी नउ निधि पावै ॥  

Aisā jogī na▫o niḏẖ pāvai.  

Such a Yogi obtains the nine treasures.  

ਨਉ ਨਿਧਿ = ਨੌ ਖ਼ਜ਼ਾਨੇ। ਬ੍ਰਹਮੁ = ਪਰਮਾਤਮਾ।
ਉਹ ਮਨੁੱਖ ਹੈ ਅਸਲ ਜੋਗੀ, ਉਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ,


ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ  

तल का ब्रहमु ले गगनि चरावै ॥१॥ रहाउ ॥  

Ŧal kā barahm le gagan cẖarāvai. ||1|| rahā▫o.  

He lifts his soul up from below, to the skies of the Tenth Gate. ||1||Pause||  

ਤਲ ਕਾ ਬ੍ਰਹਮੁ = ਪਰਮਾਤਮਾ ਦੀ ਉਹ ਅੰਸ ਜੋ ਹੇਠਾਂ ਹੀ ਟਿਕੀ ਰਹਿੰਦੀ ਹੈ, ਮਾਇਆ ਵਿਚ ਫਸਿਆ ਆਤਮਾ। {ਨੋਟ: 'ਬ੍ਰਹਮ' ਸੰਸਕ੍ਰਿਤ ਦਾ ਲਫ਼ਜ਼ ਹੈ, ਇਸ ਦਾ ਅਰਥ 'ਪ੍ਰਾਣ' ਨਹੀਂ ਹੈ; ਜੋਗ-ਮਤ ਦੇ ਸਾਰੇ ਲਫ਼ਜ਼ ਵੇਖ ਕੇ ਹਰੇਕ ਲਫ਼ਜ਼ ਦੇ ਅਰਥ ਬਦੋ-ਬਦੀ ਜੋਗ-ਮਤ ਨਾਲ ਮੇਲ ਖਾਣ ਵਾਲੇ ਕਰੀ ਜਾਣਾ ਠੀਕ ਨਹੀਂ ਹੈ। ਕਬੀਰ ਜੀ ਤਾਂ ਹਠ-ਜੋਗ ਦੇ ਥਾਂ ਇੱਥੇ ਨਾਮ ਸਿਮਰਨ ਦੀ ਵਡਿਆਈ ਦੱਸ ਰਹੇ ਹਨ। ਚੌਥੇ ਬੰਦ ਵਿਚ ਸਾਫ਼ ਦੱਸਦੇ ਹਨ ਕਿ ਨਾਮ ਦਾ ਸਿਮਰਨ ਸਭ ਤੋਂ ਸ੍ਰੇਸ਼ਟ 'ਜੋਗ' ਹੈ। ਪਹਿਲੇ ਬੰਦ ਵਿਚ ਭੀ ਇਹੀ ਦੱਸਦੇ ਹਨ ਕਿ ਸਾਡੀਆਂ ਨਜ਼ਰਾਂ ਵਿਚ ਉਹ ਜੋਗੀ ਸ੍ਰੇਸ਼ਟ ਹੈ, ਜਿਸ ਨੇ 'ਨਾਮ' ਨੂੰ ਬਟੂਆ ਬਣਾਇਆ ਹੈ}। ਗਗਨਿ = ਅਕਾਸ਼ ਵਿਚ, ਉਤਾਂਹ ਮਾਇਆ ਦੇ ਪ੍ਰਭਾਵ ਤੋਂ ਉੱਚਾ ॥੧॥
ਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ ॥੧॥ ਰਹਾਉ॥


ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ  

खिंथा गिआन धिआन करि सूई सबदु तागा मथि घालै ॥  

Kẖinthā gi▫ān ḏẖi▫ān kar sū▫ī sabaḏ ṯāgā math gẖālai.  

He makes spiritual wisdom his patched coat, and meditation his needle. He twists the thread of the Word of the Shabad.  

ਖਿੰਥਾ = ਗੋਦੜੀ। ਮਥਿ = ਵੱਟ ਕੇ। ਘਾਲੈ = ਪਾਂਦਾ ਹੈ।
ਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ;


ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥  

पंच ततु की करि मिरगाणी गुर कै मारगि चालै ॥२॥  

Pancẖ ṯaṯ kī kar mirgāṇī gur kai mārag cẖālai. ||2||  

Making the five elements his deer skin to sit on, he walks on the Guru's Path. ||2||  

ਪੰਚ ਤਤੁ = ਸਰੀਰ ਜੋ ਪੰਜ ਤੱਤਾਂ ਦਾ ਬਣਿਆ ਹੈ। ਮਿਰਗਾਣੀ = ਮ੍ਰਿਗਛਾਲਾ, ਆਸਣ। ਪੰਜ...ਮਿਰਗਾਣੀ = ਸਰੀਰ ਨੂੰ ਆਸਣ ਬਣਾ ਕੇ, ਸਰੀਰ ਦੇ ਮੋਹ ਨੂੰ ਪੈਰਾਂ ਹੇਠ ਰੱਖ ਕੇ, ਦੇਹ-ਅੱਧਿਆਸ ਨੂੰ ਮੁਕਾ ਕੇ। ਮਾਰਗਿ = ਰਸਤੇ ਉੱਤੇ। ਚਾਲੈ = ਤੁਰਦਾ ਹੈ ॥੨॥
ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ॥੨॥


ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ  

दइआ फाहुरी काइआ करि धूई द्रिसटि की अगनि जलावै ॥  

Ḏa▫i▫ā fāhurī kā▫i▫ā kar ḏẖū▫ī ḏarisat kī agan jalāvai.  

He makes compassion his shovel, his body the firewood, and he kindles the fire of divine vision.  

ਫਾਹੁਰੀ = ਧੂਏਂ ਦੀ ਸੁਆਹ ਇਕੱਠੀ ਕਰਨ ਵਾਲੀ ਪਹੌੜੀ। ਧੂਈ = ਧੂਆਂ, ਧੂਣੀ। ਦ੍ਰਿਸਟਿ = (ਹਰ ਥਾਂ ਪ੍ਰਭੂ ਨੂੰਵੇਖਣ ਵਾਲੀ) ਨਜ਼ਰ।
ਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ,


ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥  

तिस का भाउ लए रिद अंतरि चहु जुग ताड़ी लावै ॥३॥  

Ŧis kā bẖā▫o la▫e riḏ anṯar cẖahu jug ṯāṛī lāvai. ||3||  

He places love within his heart, and he remains in deep meditation throughout the four ages. ||3||  

ਤਿਸ ਕਾ = ਉਸ ਪ੍ਰਭੂ ਦਾ। ਭਾਉ = ਪਿਆਰ। ਚਹੁ ਜੁਗ = ਸਦਾ ਹੀ, ਅਟੱਲ। ਤਾੜੀ ਲਾਵੈ = ਸੁਰਤ ਜੋੜੀ ਰੱਖਦਾ ਹੈ ॥੩॥
ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ ॥੩॥


ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ  

सभ जोगतण राम नामु है जिस का पिंडु पराना ॥  

Sabẖ jogṯaṇ rām nām hai jis kā pind parānā.  

All Yoga is in the Name of the Lord; the body and the breath of life belong to Him.  

ਜੋਗਤਣ = ਜੋਗ ਕਮਾਉਣ ਦਾ ਉੱਦਮ। ਪਿੰਡੁ = ਸਰੀਰ।
ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ।


ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥  

कहु कबीर जे किरपा धारै देइ सचा नीसाना ॥४॥७॥  

Kaho Kabīr je kirpā ḏẖārai ḏe▫e sacẖā nīsānā. ||4||7||  

Says Kabeer, if God grants His Grace, He bestows the insignia of Truth. ||4||7||  

ਦੇਇ = ਦੇਂਦਾ ਹੈ। ਸਚਾ = ਸਦਾ ਟਿਕਿਆ ਰਹਿਣ ਵਾਲਾ। ਨੀਸਾਨਾ = ਨਿਸ਼ਾਨ, ਮੱਥੇ ਉੱਤੇ ਨੂਰ ॥੪॥੭॥
ਹੇ ਕਬੀਰ! ਆਖ ਕਿ ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ ॥੪॥੭॥


ਆਸਾ  

आसा ॥  

Āsā.  

Aasaa:  

xxx
xxx


ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ  

हिंदू तुरक कहा ते आए किनि एह राह चलाई ॥  

Hinḏū ṯurak kahā ṯe ā▫e kin eh rāh cẖalā▫ī.  

Where have the Hindus and Muslims come from? Who put them on their different paths?  

ਕਹਾ ਤੇ = ਕਿਥੋਂ? ਕਿਨਿ = ਕਿਸ ਨੇ? ਏਹ ਰਾਹ = ਹਿੰਦੂ ਤੇ ਮੁਸਲਮਾਨ ਦੀ ਮਰਯਾਦਾ ਦੇ ਇਹ ਰਸਤੇ।
ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ?)


ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥  

दिल महि सोचि बिचारि कवादे भिसत दोजक किनि पाई ॥१॥  

Ḏil mėh socẖ bicẖār kavāḏe bẖisaṯ ḏojak kin pā▫ī. ||1||  

Think of this, and contemplate it within your mind, O men of evil intentions. Who will go to heaven and hell? ||1||  

ਕਵਾਦੇ = ਹੇ ਕੋਝੇ ਝਗੜਾਲੂ! ॥੧॥
ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ) ॥੧॥


ਕਾਜੀ ਤੈ ਕਵਨ ਕਤੇਬ ਬਖਾਨੀ  

काजी तै कवन कतेब बखानी ॥  

Kājī ṯai kavan kaṯeb bakẖānī.  

O Qazi, which book have you read?  

ਤੈ = ਤੂੰ। ਬਖਾਨੀ = ਦੱਸ ਰਿਹਾ ਹੈਂ।
ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)?


ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਜਾਨੀ ॥੧॥ ਰਹਾਉ  

पड़्हत गुनत ऐसे सभ मारे किनहूं खबरि न जानी ॥१॥ रहाउ ॥  

Paṛĥaṯ gunaṯ aise sabẖ māre kinhūʼn kẖabar na jānī. ||1|| rahā▫o.  

Such scholars and students have all died, and none of them have discovered the inner meaning. ||1||Pause||  

ਗੁਨਤ = ਵਿਚਾਰਦੇ ॥੧॥
(ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ॥੧॥ ਰਹਾਉ॥


ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਬਦਉਗਾ ਭਾਈ  

सकति सनेहु करि सुंनति करीऐ मै न बदउगा भाई ॥  

Sakaṯ sanehu kar sunaṯ karī▫ai mai na baḏ▫ugā bẖā▫ī.  

Because of the love of woman, circumcision is done; I don't believe in it, O Siblings of Destiny.  

ਸਕਤਿ = ਇਸਤ੍ਰੀ। ਸਨੇਹੁ = ਪਿਆਰ। ਸੁੰਨਤਿ = ਮੁਸਲਮਾਨਾਂ ਦੀ ਮਜ਼ਹਬੀ ਰਸਮ; ਛੋਟੀ ਉਮਰੇ ਮੁੰਡੇ ਦੀ ਇੰਦ੍ਰੀ ਦਾ ਸਿਰੇ ਦਾ ਮਾਸ ਕੱਟ ਦੇਂਦੇ ਹਨ। ਬਦਉਗਾ = ਮੰਨਾਂਗਾ। ਭਾਈ = ਹੇ ਭਾਈ!
(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)।


ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥  

जउ रे खुदाइ मोहि तुरकु करैगा आपन ही कटि जाई ॥२॥  

Ja▫o re kẖuḏā▫e mohi ṯurak karaigā āpan hī kat jā▫ī. ||2||  

If God wished me to be a Muslim, it would be cut off by itself. ||2||  

ਜਉ = ਜੇ। ਰੇ = ਹੇ ਭਾਈ! ਮੋਹਿ = ਮੈਨੂੰ ॥੨॥
ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ ॥੨॥


ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ  

सुंनति कीए तुरकु जे होइगा अउरत का किआ करीऐ ॥  

Sunaṯ kī▫e ṯurak je ho▫igā a▫uraṯ kā ki▫ā karī▫ai.  

If circumcision makes one a Muslim, then what about a woman?  

ਕੀਏ = ਕੀਤਿਆਂ। ਕਿਆ ਕਰੀਐ = ਕੀਹ ਕੀਤਾ ਜਾਏ?
ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ।


ਅਰਧ ਸਰੀਰੀ ਨਾਰਿ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥  

अरध सरीरी नारि न छोडै ता ते हिंदू ही रहीऐ ॥३॥  

Araḏẖ sarīrī nār na cẖẖodai ṯā ṯe hinḏū hī rahī▫ai. ||3||  

She is the other half of a man's body, and she does not leave him, so he remains a Hindu. ||3||  

ਅਰਧਸਰੀਰੀ = ਅੱਧੇ ਸਰੀਰ ਵਾਲੀ, ਅੱਧੇ ਸਰੀਰ ਦੀ ਮਾਲਕ, ਮਨੁੱਖ ਦੇ ਅੱਧ ਦੀ ਮਾਲਕ, ਸਦਾ ਦੀ ਸਾਥਣ। ਨਾਰਿ = ਵਹੁਟੀ। ਤਾ ਤੇ = ਇਸ ਵਾਸਤੇ ॥੩॥
ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ ॥੩॥


ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ  

छाडि कतेब रामु भजु बउरे जुलम करत है भारी ॥  

Cẖẖād kaṯeb rām bẖaj ba▫ure julam karaṯ hai bẖārī.  

Give up your holy books, and remember the Lord, you fool, and stop oppressing others so badly.  

ਬਉਰੇ = ਹੇ ਕਮਲੇ!
ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ।


ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥  

कबीरै पकरी टेक राम की तुरक रहे पचिहारी ॥४॥८॥  

Kabīrai pakrī tek rām kī ṯurak rahe pacẖihārī. ||4||8||  

Kabeer has grasped hold of the Lord's Support, and the Muslims have utterly failed. ||4||8||  

ਪਚਿ ਹਾਰੀ = ਖਪਦੇ ਰਹੇ, ਖ਼ੁਆਰ ਹੋਏ ॥੪॥੮॥
ਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ ॥੪॥੮॥


ਆਸਾ  

आसा ॥  

Āsā.  

Aasaa:  

xxx
xxx


ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ  

जब लगु तेलु दीवे मुखि बाती तब सूझै सभु कोई ॥  

Jab lag ṯel ḏīve mukẖ bāṯī ṯab sūjẖai sabẖ ko▫ī.  

As long as the oil and the wick are in the lamp, everything is illuminated.  

ਮੁਖਿ = ਮੂੰਹ ਵਿਚ। ਬਾਤੀ = ਵੱਟੀ। ਸੂਝੈ = ਨਜ਼ਰੀਂ ਆਉਂਦਾ ਹੈ। ਸਭੁ ਕੋਈ = ਹਰੇਕ ਚੀਜ਼।
(ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits