Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਸਾ  

आसा ॥  

Āsā.  

Aasaa:  

xxx
xxx


ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ  

गज साढे तै तै धोतीआ तिहरे पाइनि तग ॥  

Gaj sādẖe ṯai ṯai ḏẖoṯī▫ā ṯihre pā▫in ṯag.  

They wear loin cloths, three and a half yards long, and triple-wound sacred threads.  

ਸਾਢੇ ਤੈ ਤੈ = ਸਾਢੇ ਤਿੰਨ ਤਿੰਨ। ਤਗ = ਧਾਗੇ, ਜਨੇਊ।
(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ,


ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ  

गली जिन्हा जपमालीआ लोटे हथि निबग ॥  

Galī jinĥā japmālī▫ā lote hath nibag.  

They have rosaries around their necks, and they carry glittering jugs in their hands.  

ਜਪਮਾਲੀਆ = ਮਾਲਾ। ਹਥਿ = ਹੱਥ ਵਿਚ। ਨਿਬਗ = ਬਹੁਤ ਹੀ ਚਿੱਟੇ, ਲਿਸ਼ਕਾਏ ਹੋਏ।
ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ,


ਓਇ ਹਰਿ ਕੇ ਸੰਤ ਆਖੀਅਹਿ ਬਾਨਾਰਸਿ ਕੇ ਠਗ ॥੧॥  

ओइ हरि के संत न आखीअहि बानारसि के ठग ॥१॥  

O▫e har ke sanṯ na ākẖī▫ahi bānāras ke ṯẖag. ||1||  

They are not called Saints of the Lord - they are thugs of Benares. ||1||  

ਓਇ = ਉਹ ਮਨੁੱਖ (ਬਹੁ-ਵਚਨ, Plural)। ਆਖੀਅਹਿ = ਕਹੇ ਜਾਂਦੇ ਹਨ ॥੧॥
(ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ॥੧॥


ਐਸੇ ਸੰਤ ਮੋ ਕਉ ਭਾਵਹਿ  

ऐसे संत न मो कउ भावहि ॥  

Aise sanṯ na mo ka▫o bẖāvėh.  

Such 'saints' are not pleasing to me;  

ਮੋ ਕਉ = ਮੈਨੂੰ।
ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ,


ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ  

डाला सिउ पेडा गटकावहि ॥१॥ रहाउ ॥  

Dālā si▫o pedā gatkāvahi. ||1|| rahā▫o.  

they eat the trees along with the branches. ||1||Pause||  

ਡਾਲਾ = ਟਾਹਣੀਆਂ। ਪੇਡਾ = ਪੇੜ, ਬੂਟਾ। ਸਿਉ = ਸਮੇਤ, ਸਣੇ। ਗਟਕਾਵਹਿ = ਖਾ ਜਾਂਦੇ ਹਨ ॥੧॥
ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ॥੧॥ ਰਹਾਉ॥


ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ  

बासन मांजि चरावहि ऊपरि काठी धोइ जलावहि ॥  

Bāsan māʼnj cẖarāvėh ūpar kāṯẖī ḏẖo▫e jalāvėh.  

They wash their pots and pans before putting them on the stove, and they wash the wood before lighting it.  

ਬਾਸਨ = ਭਾਂਡੇ। ਕਾਠੀ = ਲੱਕੜੀਆਂ, ਬਾਲਣ।
(ਇਹ ਲੋਕ) ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ,


ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥  

बसुधा खोदि करहि दुइ चूल्हे सारे माणस खावहि ॥२॥  

Basuḏẖā kẖoḏ karahi ḏu▫e cẖūlĥe sāre māṇas kẖāvėh. ||2||  

They dig up the earth and make two fireplaces, but they eat the whole person! ||2||  

ਬਸੁਧਾ = ਧਰਤੀ। ਖੋਦਿ = ਪੁੱਟ ਕੇ ॥੨॥
ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ॥੨॥


ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ  

ओइ पापी सदा फिरहि अपराधी मुखहु अपरस कहावहि ॥  

O▫e pāpī saḏā firėh aprāḏẖī mukẖahu apras kahāvėh.  

Those sinners continually wander in evil deeds, while they call themselves touch-nothing saints.  

ਮੁਖਹੁ = ਮੂੰਹੋਂ। ਅਪਰਸ = ਅ-ਪਰਸ, ਨਾਹ ਛੋਹਣ ਵਾਲੇ, ਉਹ ਸਾਧ ਜੋ ਕਿਸੇ ਮਾਇਕ ਪਦਾਰਥ ਨੂੰ ਛੋਂਹਦੇ ਨਹੀਂ ਹਨ, ਵਿਰੱਕਤ।
ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਛੋਂਹਦੇ।


ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥  

सदा सदा फिरहि अभिमानी सगल कुट्मब डुबावहि ॥३॥  

Saḏā saḏā firėh abẖimānī sagal kutamb dubāvėh. ||3||  

They wander around forever and ever in their self-conceit, and all their families are drowned. ||3||  

ਕੁਟੰਬ = ਪਰਵਾਰ ॥੩॥
ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ॥੩॥


ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ  

जितु को लाइआ तित ही लागा तैसे करम कमावै ॥  

Jiṯ ko lā▫i▫ā ṯiṯ hī lāgā ṯaise karam kamāvai.  

He is attached to that, to which the Lord has attached him, and he acts accordingly.  

ਜਿਤੁ = ਜਿਸ ਪਾਸੇ। ਕੋ = ਕੋਈ ਮਨੁੱਖ। ਤਿਤ ਹੀ = ਉਸੇ ਹੀ ਪਾਸੇ।
(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ।


ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਆਵੈ ॥੪॥੨॥  

कहु कबीर जिसु सतिगुरु भेटै पुनरपि जनमि न आवै ॥४॥२॥  

Kaho Kabīr jis saṯgur bẖetai punrap janam na āvai. ||4||2||  

Says Kabeer, one who meets the True Guru, is not reincarnated again. ||4||2||  

ਭੇਟੈ = ਮਿਲੇ। ਪੁਨਰਪਿ = ਪੁਨਹ ਅਪਿ, ਫਿਰ ਵੀ, ਫਿਰ ਕਦੇ। ਜਨਮਿ = ਜਨਮ ਵਿਚ, ਜਨਮ-ਮਰਨ ਦੇ ਗੇੜ ਵਿਚ ॥੪॥੨॥
ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ॥੪॥੨॥


ਆਸਾ  

आसा ॥  

Āsā.  

Aasaa:  

xxx
xxx


ਬਾਪਿ ਦਿਲਾਸਾ ਮੇਰੋ ਕੀਨ੍ਹ੍ਹਾ  

बापि दिलासा मेरो कीन्हा ॥  

Bāp ḏilāsā mero kīnĥā.  

My Father has comforted me.  

ਬਾਪਿ = ਬਾਪ ਨੇ, ਪਿਉ ਨੇ, ਪ੍ਰਭੂ-ਪਿਤਾ ਨੇ। ਦਿਲਾਸਾ = ਧਰਵਾਸ, ਧੀਰਜ, ਢਾਰਸ, ਆਸਰਾ। ਕੀਨ੍ਹ੍ਹਾ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ਕੀਤਾ ਹੈ।
(ਮੇਰੇ ਅੰਦਰ ਟਿਕ ਕੇ) ਮੇਰੇ ਪਿਤਾ-ਪ੍ਰਭੂ ਨੇ ਮੈਨੂੰ ਸਹਾਰਾ ਦੇ ਦਿੱਤਾ ਹੈ,


ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨ੍ਹ੍ਹਾ  

सेज सुखाली मुखि अम्रितु दीन्हा ॥  

Sej sukẖālī mukẖ amriṯ ḏīnĥā.  

He has given me a cozy bed, and placed His Ambrosial Nectar in my mouth.  

ਸੇਜ = ਹਿਰਦਾ-ਰੂਪ ਸੇਜ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ।
(ਜਪਣ ਲਈ) ਮੇਰੇ ਮੂੰਹ ਵਿਚ (ਉਸ ਨੇ ਆਪਣਾ) ਅੰਮ੍ਰਿਤ-ਨਾਮ ਦਿੱਤਾ ਹੈ, (ਇਸ ਵਾਸਤੇ) ਮੇਰੀ (ਹਿਰਦਾ-ਰੂਪ) ਸੇਜ ਸੁਖਦਾਈ ਹੋ ਗਈ।


ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ  

तिसु बाप कउ किउ मनहु विसारी ॥  

Ŧis bāp ka▫o ki▫o manhu visārī.  

How could I forget that Father from my mind?  

ਮਨਹੁ = ਮਨ ਤੋਂ। ਵਿਸਾਰੀ = ਮੈਂ ਵਿਸਾਰਾਂ।
(ਜਿਸ ਪਿਉ ਨੇ ਇਤਨਾ ਸੁਖ ਦਿੱਤਾ ਹੈ) ਉਸ ਪਿਉ ਨੂੰ ਮੈਂ (ਕਦੇ) ਮਨ ਤੋਂ ਨਹੀਂ ਭੁਲਾਵਾਂਗਾ।


ਆਗੈ ਗਇਆ ਬਾਜੀ ਹਾਰੀ ॥੧॥  

आगै गइआ न बाजी हारी ॥१॥  

Āgai ga▫i▫ā na bājī hārī. ||1||  

When I go to the world hereafter, I shall not lose the game. ||1||  

ਆਗੈ = ਪਰਲੋਕ ਵਿਚ। ਨ ਹਾਰੀ = ਮੈਂ ਨਹੀਂ ਹਾਰਾਂਗਾ ॥੧॥
(ਜਿਵੇਂ ਇੱਥੇ ਮੈਂ ਸੌਖਾ ਹੋ ਗਿਆ ਹਾਂ, ਤਿਵੇਂ) ਅਗਾਂਹ ਚੱਲ ਕੇ (ਭੀ) ਮੈਂ (ਮਨੁੱਖਾ-ਜਨਮ ਦੀ) ਖੇਡ ਨਹੀਂ ਹਾਰਾਂਗਾ ॥੧॥


ਮੁਈ ਮੇਰੀ ਮਾਈ ਹਉ ਖਰਾ ਸੁਖਾਲਾ  

मुई मेरी माई हउ खरा सुखाला ॥  

Mu▫ī merī mā▫ī ha▫o kẖarā sukẖālā.  

Maya is dead, O mother, and I am very happy.  

ਮਾਈ = ਮਾਂ, ਮਾਇਆ। ਮੁਈ.....ਮਾਈ = ਮੇਰੀ ਮਾਂ ਮਰ ਗਈ ਹੈ, ਮਾਇਆ ਦਾ ਦਬਾਉ ਮੇਰੇ ਉੱਤੋਂ ਹਟ ਗਿਆ ਹੈ। ਹਉ = ਮੈਂ। ਖਰਾ = ਬਹੁਤ।
ਮੇਰੇ ਉੱਤੋਂ ਮਾਇਆ ਦਾ ਪ੍ਰਭਾਵ ਮਿਟ ਗਿਆ ਹੈ, ਹੁਣ ਮੈਂ ਬੜਾ ਸੌਖਾ ਹੋ ਗਿਆ ਹਾਂ;


ਪਹਿਰਉ ਨਹੀ ਦਗਲੀ ਲਗੈ ਪਾਲਾ ॥੧॥ ਰਹਾਉ  

पहिरउ नही दगली लगै न पाला ॥१॥ रहाउ ॥  

Pahira▫o nahī ḏaglī lagai na pālā. ||1|| rahā▫o.  

I do not wear the patched coat, nor do I feel the chill. ||1||Pause||  

ਪਹਿਰਉ = ਮੈਂ ਪਹਿਨਦਾ ਹਾਂ। ਦਗਲੀ = ਰੂੰ-ਦਾਰ ਕੁੜਤੀ (ਭਾਵ, ਸਰੀਰ) {ਫ਼ਾਰਸੀ: ਦਗਲਾ}। (ਨੋਟ: ਸਾਰੇ ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੈ: ਮੇਰਾ ਮਾਇਆ ਦਾ ਮੋਹ ਮਿਟ ਗਿਆ ਹੈ, ਤੇ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ) ॥੧॥
ਨਾਹ ਹੁਣ ਮੈਨੂੰ ਮਾਇਆ ਦਾ ਮੋਹ ਸਤਾਉਂਦਾ ਹੈ, ਤੇ ਨਾਹ ਹੀ ਮੈਂ ਹੁਣ (ਮੁੜ ਮੁੜ) ਸਰੀਰ-ਰੂਪ ਗੋਦੜੀ ਪਹਿਨਾਂਗਾ ॥੧॥ ਰਹਾਉ॥


ਬਲਿ ਤਿਸੁ ਬਾਪੈ ਜਿਨਿ ਹਉ ਜਾਇਆ  

बलि तिसु बापै जिनि हउ जाइआ ॥  

Bal ṯis bāpai jin ha▫o jā▫i▫ā.  

I am a sacrifice to my Father, who gave me life.  

ਬਲਿ = ਸਦਕੇ, ਕੁਰਬਾਨ। ਜਿਨਿ = ਜਿਸ ਪਿਉ ਨੇ। ਜਾਇਆ = (ਇਹ ਨਵਾਂ) ਜਨਮ ਦਿੱਤਾ ਹੈ (ਨੋਟ: ਇੱਥੇ ਸਾਧਾਰਨ ਮਨੁੱਖਾ ਸਰੀਰ ਦੇਣ ਦਾ ਜ਼ਿਕਰ ਨਹੀਂ ਹੈ; ਉਸ ਸੁੰਦਰ ਤਬਦੀਲੀ ਦਾ ਜ਼ਿਕਰ ਹੈ ਜੋ ਪ੍ਰਭੂ ਦੀ ਮਿਹਰ ਨਾਲ ਹੋ ਗਈ ਹੈ, ਤੇ ਉਹ ਤਬਦੀਲੀ, ਉਹ ਨਵਾਂ ਜਨਮ, ਅਗਲੀ ਤੁਕ ਵਿਚ ਬਿਆਨ ਕੀਤਾ ਹੈ)।
ਜਿਸ ਪ੍ਰਭੂ-ਪਿਤਾ ਨੇ ਮੈਨੂੰ (ਇਹ ਨਵਾਂ) ਜਨਮ ਦਿੱਤਾ ਹੈ, ਉਸ ਤੋਂ ਮੈਂ ਸਦਕੇ ਹਾਂ,


ਪੰਚਾ ਤੇ ਮੇਰਾ ਸੰਗੁ ਚੁਕਾਇਆ  

पंचा ते मेरा संगु चुकाइआ ॥  

Pancẖā ṯe merā sang cẖukā▫i▫ā.  

He put an end to my association with the five deadly sins.  

xxx
ਉਸ ਨੇ ਪੰਜ ਕਾਮਾਦਿਕਾਂ ਤੋਂ ਮੇਰਾ ਖਹਿੜਾ ਛੁਡਾ ਦਿੱਤਾ ਹੈ।


ਪੰਚ ਮਾਰਿ ਪਾਵਾ ਤਲਿ ਦੀਨੇ  

पंच मारि पावा तलि दीने ॥  

Pancẖ mār pāvā ṯal ḏīne.  

I have conquered those five demons, and trampled them underfoot.  

xxx
ਹੁਣ ਉਹ ਪੰਜੇ ਮਾਰ ਕੇ ਮੈਂ ਆਪਣੇ ਪੈਰਾਂ ਹੇਠ ਦੇ ਲਏ ਹਨ,


ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥  

हरि सिमरनि मेरा मनु तनु भीने ॥२॥  

Har simran merā man ṯan bẖīne. ||2||  

Remembering the Lord in meditation, my mind and body are drenched with His Love. ||2||  

ਭੀਨੇ = ਭਿੱਜ ਗਏ ਹਨ। ਸਿਮਰਨਿ = ਸਿਮਰਨ ਵਿਚ ॥੨॥
ਕਿਉਂਕਿ (ਇਹਨਾਂ ਵਲੋਂ ਹਟ ਕੇ) ਮੇਰਾ ਮਨ ਤੇ ਤਨ ਪ੍ਰਭੂ ਦੇ ਸਿਮਰਨ ਵਿਚ ਮਸਤ ਹੋ ਗਏ ਹਨ ॥੨॥


ਪਿਤਾ ਹਮਾਰੋ ਵਡ ਗੋਸਾਈ  

पिता हमारो वड गोसाई ॥  

Piṯā hamāro vad gosā▫ī.  

My Father is the Great Lord of the Universe.  

ਗੋਸਾਈ = ਮਾਲਕ।
ਮੇਰਾ (ਉਹ) ਪਿਉ ਬੜਾ ਵੱਡਾ ਮਾਲਕ ਹੈ।


ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ  

तिसु पिता पहि हउ किउ करि जाई ॥  

Ŧis piṯā pėh ha▫o ki▫o kar jā▫ī.  

How shall I go to that Father?  

ਪਹਿ = ਕੋਲ, ਪਾਸ। ਕਿਉ ਕਰਿ = ਕਿਸ ਤਰ੍ਹਾਂ? ਕਿਸ ਵਸੀਲੇ ਨਾਲ? ਜਾਈ = ਮੈਂ ਜਾਵਾਂ।
(ਜੇ ਕੋਈ ਪੁੱਛੇ ਕਿ) ਮੈਂ (ਕੰਗਾਲ ਕਬੀਰ) ਉਸ ਪਿਤਾ ਪਾਸ ਕਿਵੇਂ ਅੱਪੜ ਗਿਆ ਹਾਂ?


ਸਤਿਗੁਰ ਮਿਲੇ ਮਾਰਗੁ ਦਿਖਾਇਆ  

सतिगुर मिले त मारगु दिखाइआ ॥  

Saṯgur mile ṯa mārag ḏikẖā▫i▫ā.  

When I met the True Guru, He showed me the Way.  

ਮਨਿ ਵਿਚ। ਤ = ਤਦੋਂ।
(ਤਾਂ ਇਸ ਦਾ ਉੱਤਰ ਇਹ ਹੈ ਕਿ ਜਦੋਂ) ਮੈਨੂੰ ਸਤਿਗੁਰੂ ਮਿਲ ਪਏ ਤਾਂ ਉਹਨਾਂ (ਪਿਤਾ-ਪ੍ਰਭੂ ਦੇ ਦੇਸ ਦਾ) ਰਾਹ ਵਿਖਾ ਦਿੱਤਾ,


ਜਗਤ ਪਿਤਾ ਮੇਰੈ ਮਨਿ ਭਾਇਆ ॥੩॥  

जगत पिता मेरै मनि भाइआ ॥३॥  

Jagaṯ piṯā merai man bẖā▫i▫ā. ||3||  

The Father of the Universe is pleasing to my mind. ||3||  

ਭਾਇਆ = ਪਿਆਰਾ ਲੱਗਣ ਲੱਗ ਪਿਆ ॥੩॥
ਤੇ ਜਗਤ ਦਾ ਪਿਉ-ਪ੍ਰਭੂ ਮੈਨੂੰ ਮੇਰੇ ਮਨ ਵਿਚ ਪਿਆਰਾ ਲੱਗ ਪਿਆ ॥੩॥


ਹਉ ਪੂਤੁ ਤੇਰਾ ਤੂੰ ਬਾਪੁ ਮੇਰਾ  

हउ पूतु तेरा तूं बापु मेरा ॥  

Ha▫o pūṯ ṯerā ṯūʼn bāp merā.  

I am Your son, and You are my Father.  

ਹਉ = ਮੈਂ।
(ਹੁਣ ਮੈਂ ਨਿਸੰਗ ਹੋ ਕੇ ਉਸ ਨੂੰ ਆਖਦਾ ਹਾਂ, ਹੇ ਪ੍ਰਭੂ!) ਮੈਂ ਤੇਰਾ ਬੱਚਾ ਹਾਂ, ਤੂੰ ਮੇਰਾ ਪਿਉ ਹੈਂ,


ਏਕੈ ਠਾਹਰ ਦੁਹਾ ਬਸੇਰਾ  

एकै ठाहर दुहा बसेरा ॥  

Ėkai ṯẖāhar ḏuhā baserā.  

We both dwell in the same place.  

ਬਸੇਰਾ = ਵਾਸਾ।
ਅਸਾਡਾ ਦੋਹਾਂ ਦਾ (ਹੁਣ) ਇੱਕੋ ਥਾਂ ਹੀ (ਮੇਰੇ ਹਿਰਦੇ ਵਿਚ) ਨਿਵਾਸ ਹੈ।


ਕਹੁ ਕਬੀਰ ਜਨਿ ਏਕੋ ਬੂਝਿਆ  

कहु कबीर जनि एको बूझिआ ॥  

Kaho Kabīr jan eko būjẖi▫ā.  

Says Kabeer, the Lord's humble servant knows only the One.  

ਜਨਿ = ਜਨ ਨੇ, ਦਾਸ ਨੇ। ਕਹੁ = ਆਖ।
ਹੇ ਕਬੀਰ! ਹੁਣ ਤੂੰ ਆਖ ਕਿ ਮੈਂ ਦਾਸ ਨੇ ਉਸ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ।)


ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥  

गुर प्रसादि मै सभु किछु सूझिआ ॥४॥३॥  

Gur parsāḏ mai sabẖ kicẖẖ sūjẖi▫ā. ||4||3||  

By Guru's Grace, I have come to know everything. ||4||3||  

xxx॥੪॥੩॥
ਸਤਿਗੁਰੂ ਦੀ ਕਿਰਪਾ ਨਾਲ ਮੈਨੂੰ (ਜੀਵਨ ਦੇ ਰਸਤੇ ਦੀ) ਸਾਰੀ ਸੂਝ ਪੈ ਗਈ ਹੈ ॥੪॥੩॥


ਆਸਾ  

आसा ॥  

Āsā.  

Aasaa:  

xxx
xxx


ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ  

इकतु पतरि भरि उरकट कुरकट इकतु पतरि भरि पानी ॥  

Ikaṯ paṯar bẖar urkat kurkat ikaṯ paṯar bẖar pānī.  

In one pot, they put a boiled chicken, and in the other pot, they put wine.  

ਇਕਤੁ ਪਤਰਿ = ਇੱਕ ਭਾਂਡੇ ਵਿਚ। ਉਰਕਟ {ਸੰ. ਅਰੰਕ੍ਰਿਤ} ਤਿਆਰ ਕੀਤਾ ਹੋਇਆ, ਰਿੰਨ੍ਹਿਆ ਹੋਇਆ। ਕੁਰਕਟ = ਕੁੱਕੜ (ਦਾ ਮਾਸ)। ਭਰਿ = ਭਰ ਕੇ, ਪਾ ਕੇ। (ਪਾਨੀ = ਭਾਵ,) ਸ਼ਰਾਬ।
(ਮਾਇਆ ਦੇ ਬਲਵਾਨ) ਪੰਜ ਕਾਮਦਿਕਾਂ ਨਾਲ ਮੇਲ-ਜੋਲ ਰੱਖਣ ਵਾਲੇ ਮਨੁੱਖ ਇੱਕ ਭਾਂਡੇ ਵਿਚ ਕੁੱਕੜ (ਆਦਿਕ) ਦਾ ਰਿੰਨ੍ਹਿਆ ਹੋਇਆ ਮਾਸ ਪਾ ਲੈਂਦੇ ਹਨ, ਦੂਜੇ ਭਾਂਡੇ ਵਿਚ ਸ਼ਰਾਬ ਪਾ ਲੈਂਦੇ ਹਨ।


ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥  

आसि पासि पंच जोगीआ बैठे बीचि नकट दे रानी ॥१॥  

Ās pās pancẖ jogī▫ā baiṯẖe bīcẖ nakat ḏe rānī. ||1||  

The five Yogis of the Tantric ritual sit there, and in their midst sits the noseless one, the shameless queen. ||1||  

ਆਸਿ ਪਾਸਿ = (ਇਸ ਮਾਸ ਅਤੇ ਸ਼ਰਾਬ ਦੇ) ਦੁਆਲੇ, ਆਸੇ ਪਾਸੇ। ਪੰਚ = ਕਾਮਾਦਿਕ ਵਿਕਾਰ। ਪੰਚ ਜੋਗੀਆ = ਪੰਜ ਕਾਮਾਦਿਕਾਂ ਨਾਲ ਮੇਲ ਜੋਲ ਰੱਖਣ ਵਾਲੇ {ਜੋਗ = ਮੇਲ ਮਿਲਾਪ, ਜੋੜ}। ਬੀਚਿ = (ਇਹਨਾਂ ਵਿਸ਼ਈ ਬੰਦਿਆਂ ਦੇ) ਅੰਦਰ, ਇਹਨਾਂ ਵਿਸ਼ਈ ਬੰਦਿਆਂ ਦੇ ਮਨ ਵਿਚ। ਨਕਟ = ਨਕ-ਕੱਟੀ, ਨਿਲੱਜ। ਦੇ ਰਾਨੀ = ਦੇਵ ਰਾਨੀ, ਮਾਇਆ ॥੧॥
(ਇਸ ਮਾਸ-ਸ਼ਰਾਬ ਦੇ) ਆਲੇ-ਦੁਆਲੇ ਬੈਠ ਜਾਂਦੇ ਹਨ, ਇਹਨਾਂ (ਵਿਸ਼ਈ ਬੰਦਿਆਂ) ਦੇ ਅੰਦਰ ਨਿਲੱਜ ਮਾਇਆ (ਦਾ ਪ੍ਰਭਾਵ) ਹੁੰਦਾ ਹੈ ॥੧॥


ਨਕਟੀ ਕੋ ਠਨਗਨੁ ਬਾਡਾ ਡੂੰ  

नकटी को ठनगनु बाडा डूं ॥  

Naktī ko ṯẖangan bādā dūʼn.  

The bell of the shameless queen, Maya, rings in both worlds.  

ਨਕਟੀ = ਨਿਲੱਜ ਮਾਇਆ। ਕੋ = ਦਾ। ਬਾਡਾ = ਵਾਜਾ। ਡੂੰ = ਡਹੂੰ-ਡਹੂੰ ਕਰਦਾ ਹੈ, ਵੱਜਦਾ ਹੈ। ਠਨਗਨੁ = ਠਨ-ਠਨ ਦੀ ਆਵਾਜ਼ ਕਰ ਕੇ।
ਨਿਲੱਜ ਮਾਇਆ ਦਾ ਵਾਜਾ (ਸਾਰੇ ਜਗਤ ਵਿਚ) ਠਨ-ਠਨ ਕਰ ਕੇ ਵੱਜ ਰਿਹਾ ਹੈ।


ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ  

किनहि बिबेकी काटी तूं ॥१॥ रहाउ ॥  

Kinėh bibekī kātī ṯūʼn. ||1|| rahā▫o.  

Some rare person of discriminating wisdom has cut off your nose. ||1||Pause||  

ਕਿਨਹਿ = ਕਿਸੇ ਵਿਰਲੇ ਨੇ। ਕਿਨਹਿ ਬਿਬੇਕੀ = ਕਿਸੇ ਵਿਰਲੇ ਵਿਚਾਰਵਾਨ ਨੇ। ਤੂੰ = ਤੈਨੂੰ। ਕਾਟੀ = ਕੱਟਿਆ ਹੈ, ਦਬਾਉ ਦੂਰ ਕੀਤਾ ਹੈ ॥੧॥
ਹੇ ਮਾਇਆ! ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ ॥੧॥ ਰਹਾਉ॥


ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ  

सगल माहि नकटी का वासा सगल मारि अउहेरी ॥  

Sagal māhi naktī kā vāsā sagal mār a▫uherī.  

Within all dwells the noseless Maya, who kills all, and destroys them.  

ਸਗਲ ਮਾਹਿ = ਸਭ ਜੀਵਾਂ ਵਿਚ। ਨਕਟੀ ਕਾ ਵਾਸਾ = ਨਿਲੱਜ ਮਾਇਆ ਦਾ ਪ੍ਰਭਾਵ। ਮਾਰਿ = ਮਾਰ ਕੇ। ਅਉਹੇਰੀ = ਤੱਕਦੀ ਹੈ, ਨੀਝ ਲਾ ਕੇ ਵੇਖਦੀ ਹੈ (ਕਿ ਕੋਈ ਮੇਰੀ ਮਾਰ ਤੋਂ ਬਚ ਤਾਂ ਨਹੀਂ ਗਿਆ)।
(ਜਿੱਧਰ ਤੱਕੋ) ਸਭ ਜੀਵਾਂ ਦੇ ਮਨਾਂ ਵਿਚ ਨਿਲੱਜ ਮਾਇਆ ਦਾ ਜ਼ੋਰ ਪੈ ਰਿਹਾ ਹੈ, ਮਾਇਆ ਸਭਨਾਂ (ਦੇ ਆਤਮਕ ਜੀਵਨ) ਨੂੰ ਮਾਰ ਕੇ ਗਹੁ ਨਾਲ ਵੇਖਦੀ ਹੈ (ਕਿ ਕੋਈ ਬਚ ਤਾਂ ਨਹੀਂ ਰਿਹਾ)।


ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥  

सगलिआ की हउ बहिन भानजी जिनहि बरी तिसु चेरी ॥२॥  

Sagli▫ā kī ha▫o bahin bẖānjī jinėh barī ṯis cẖerī. ||2||  

She says, "I am the sister, and the daughter of the sister of everyone; I am the hand-maiden of one who marries me". ||2||  

ਹਉ = ਮੈਂ। ਬਹਿਨ = ਭੈਣ। ਭਾਨਜੀ = ਭਣੇਵੀਂ। ਬਰੀ = ਵਿਆਹ ਲਿਆ, ਵਰਤਿਆ। ਚੇਰੀ = ਦਾਸੀ ॥੨॥
(ਮਾਇਆ, ਮਾਨੋ, ਆਖਦੀ ਹੈ-) ਮੈਂ ਸਭ ਜੀਵਾਂ ਦੀ ਭੈਣ ਭਣੇਵੀਂ ਹਾਂ (ਭਾਵ, ਸਾਰੇ ਜੀਵ ਮੈਨੂੰ ਤਰਲੇ ਲੈ ਲੈ ਕੇ ਇਕੱਠੀ ਕਰਦੇ ਹਨ), ਪਰ ਜਿਸ ਮਨੁੱਖ ਨੇ ਮੈਨੂੰ ਵਿਆਹ ਲਿਆ ਹੈ (ਭਾਵ, ਜਿਸ ਨੇ ਆਪਣੇ ਉੱਤੇ ਮੇਰਾ ਜ਼ੋਰ ਨਹੀਂ ਪੈਣ ਦਿੱਤਾ) ਮੈਂ ਉਸ ਦੀ ਦਾਸੀ ਹੋ ਜਾਂਦੀ ਹਾਂ ॥੨॥


ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ  

हमरो भरता बडो बिबेकी आपे संतु कहावै ॥  

Hamro bẖarṯā bado bibekī āpe sanṯ kahāvai.  

My Husband is the Great One of discriminating wisdom; He alone is called a Saint.  

ਹਮਰੋ = ਮੇਰਾ। ਬਿਬੇਕੀ = ਵਿਚਾਰਵਾਨ ਪੁਰਖ।
ਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ।


ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਆਵੈ ॥੩॥  

ओहु हमारै माथै काइमु अउरु हमरै निकटि न आवै ॥३॥  

Oh hamārai māthai kā▫im a▫or hamrai nikat na āvai. ||3||  

He stands by me, and no one else comes near me. ||3||  

ਮਾਥੈ = ਮੱਥੇ ਉਤੇ। ਕਾਇਮੁ = ਟਿਕਿਆ ਹੋਇਆ। ਮਾਥੈ ਕਾਇਮੁ = ਮੇਰੇ ਮੱਥੇ ਉੱਤੇ ਟਿਕਿਆ ਹੋਇਆ, ਮੇਰੇ ਉੱਤੇ ਕਾਬੂ ਰੱਖਣ ਵਾਲਾ। ਅਉਰੁ = ਕੋਈ ਹੋਰ। ਨਿਕਟਿ = ਨੇੜੇ ॥੩॥
ਉਹੀ ਮੇਰੇ ਉੱਤੇ ਕਾਬੂ ਪਾ ਰੱਖਣ ਦੇ ਸਮਰਥ ਹੁੰਦਾ ਹੈ। ਹੋਰ ਕੋਈ ਤਾਂ ਮੇਰੇ ਨੇੜੇ ਭੀ ਨਹੀਂ ਢੁਕ ਸਕਦਾ (ਭਾਵ, ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ) ॥੩॥


ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ  

नाकहु काटी कानहु काटी काटि कूटि कै डारी ॥  

Nākahu kātī kānahu kātī kāt kūt kai dārī.  

I have cut off her nose, and cut off her ears, and cutting her into bits, I have expelled her.  

ਨਾਕਹੁ = ਨੱਕ ਤੋਂ। ਕਾਟੀ = ਵੱਢ ਦਿੱਤਾ। ਕਾਨਹੁ = ਕੰਨ ਤੋਂ। ਕਾਟਿ ਕੂਟ ਕਰਿ = ਚੰਗੀ ਤਰ੍ਹਾਂ ਕੱਟ ਕੇ। ਡਾਰੀ = ਪਰੇ ਸੁੱਟ ਦਿੱਤਾ ਹੈ।
ਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਹੈ, ਚੰਗੀ ਤਰ੍ਹਾਂ ਕੱਟ ਕੇ ਪਰੇ ਸੁੱਟ ਦਿੱਤਾ ਹੈ।


ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥  

कहु कबीर संतन की बैरनि तीनि लोक की पिआरी ॥४॥४॥  

Kaho Kabīr sanṯan kī bairan ṯīn lok kī pi▫ārī. ||4||4||  

Says Kabeer, she is the darling of the three worlds, but the enemy of the Saints. ||4||4||  

ਬੈਰਨਿ = ਵੈਰ ਕਰਨ ਵਾਲੀ। ਤੀਨਿ ਲੋਕ = ਸਾਰਾ ਜਗਤ ॥੪॥੪॥
ਹੇ ਕਬੀਰ! ਆਖ ਕਿ ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ (ਕਿਉਂਕਿ ਉਹਨਾਂ ਦੇ ਆਤਮਕ ਜੀਵਨ ਉੱਤੇ ਚੋਟ ਕਰਨ ਦਾ ਸਦਾ ਜਤਨ ਕਰਦੀ ਹੈ), ਪਰ ਸਾਰੇ ਜਗਤ ਦੇ ਜੀਵ ਇਸ ਨਾਲ ਪਿਆਰ ਕਰਦੇ ਹਨ ॥੪॥੪॥


ਆਸਾ  

आसा ॥  

Āsā.  

Aasaa:  

xxx
xxx


ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ  

जोगी जती तपी संनिआसी बहु तीरथ भ्रमना ॥  

Jogī jaṯī ṯapī sani▫āsī baho ṯirath bẖarmanā.  

The Yogis, celibates, penitents and Sannyaasees make pilgrimages to all the sacred places.  

ਜਤੀ = ਜਿਸ ਨੇ ਕਾਮ-ਵਾਸ਼ਨਾ ਨੂੰ ਰੋਕ ਲਿਆ ਹੈ। ਤਪੀ = ਮਨ ਨੂੰ ਹਠ ਨਾਲ ਰੋਕਣ ਲਈ ਸਰੀਰ ਨੂੰ ਕਈ ਤਰ੍ਹਾਂ ਦੇ ਕਸ਼ਟ ਦੇਣ ਵਾਲੇ। ਭ੍ਰਮਨਾ = ਭੌਣ ਵਾਲੇ।
(ਕਈ ਲੋਕ) ਜੋਗੀ ਹਨ, ਜਤੀ ਹਨ, ਤਪੀ ਹਨ, ਸੰਨਿਆਸੀ ਹਨ, ਬਹੁਤ ਤੀਰਥਾਂ ਤੇ ਜਾਣ ਵਾਲੇ ਹਨ,


ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥੧॥  

लुंजित मुंजित मोनि जटाधर अंति तऊ मरना ॥१॥  

Luʼnjiṯ muʼnjiṯ mon jatāḏẖar anṯ ṯa▫ū marnā. ||1||  

The Jains with shaven heads, the silent ones, the beggars with matted hair - in the end, they all shall die. ||1||  

ਲੁੰਜਿਤ = ਸ੍ਰੇਵੜੇ ਜੋ ਸਿਰ ਦੇ ਵਾਲ ਮੋਚਨੇ ਨਾਲ ਪੁੱਟ ਦੇਂਦੇ ਹਨ। ਮੁੰਜਿਤ = ਮੁੰਜ ਦੀ ਤੜਾਗੀ ਪਾਣ ਵਾਲੇ ਬੈਰਾਗੀ। ਜਟਾਧਾਰ = ਜਟਾਧਾਰੀ ਸਾਧੂ। ਅੰਤਿ ਤਊ = ਆਖ਼ਰ ਨੂੰ, ਤਾਂ ਭੀ, ਫਿਰ ਭੀ। ਮਰਨਾ = ਮੌਤ, ਜਨਮ ਮਰਨ ਦਾ ਗੇੜ (ਨੋਟ: ਜੋ ਜੀਵ ਜਗਤ ਵਿਚ ਸਰੀਰ ਲੈ ਕੇ ਜੰਮਿਆ ਹੈ ਉਸ ਨੇ ਮਰਨਾ ਤਾਂ ਅਵੱਸ਼ ਹੈ। ਇੱਥੇ ਇਸ ਸਾਧਾਰਨ ਮੌਤ ਦਾ ਜ਼ਿਕਰ ਨਹੀਂ ਹੈ; ਇਸ 'ਮਰਨ' ਦਾ ਨਿਰਣਾ ਕਬੀਰ ਜੀ ਅਖ਼ੀਰਲੀ ਤੁਕ ਵਿਚ ਕਰਦੇ ਹਨ "ਜਨਮ ਮਰਨ") ॥੧॥
ਸ੍ਰੇਵੜੇ ਹਨ, ਬੈਰਾਗੀ ਹਨ, ਮੋਨਧਾਰੀ ਹਨ, ਜਟਾਧਾਰੀ ਹਨ-ਇਹ ਸਾਰੇ ਸਾਧਨ ਕਰਦਿਆਂ ਭੀ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥


ਤਾ ਤੇ ਸੇਵੀਅਲੇ ਰਾਮਨਾ  

ता ते सेवीअले रामना ॥  

Ŧā ṯe sevī▫ale rāmnā.  

Meditate, therefore, on the Lord.  

ਤਾ ਤੇ = ਤਾਂ ਫਿਰ, ਤਾਂ ਫਿਰ ਚੰਗੀ ਗੱਲ ਇਹ ਹੈ ਕਿ। ਸੇਵੀਅਲੇ = ਸਿਮਰਿਆ ਜਾਏ।
ਸੋ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰਭੂ ਦਾ ਨਾਮ ਸਿਮਰਿਆ ਜਾਏ।


ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ  

रसना राम नाम हितु जा कै कहा करै जमना ॥१॥ रहाउ ॥  

Rasnā rām nām hiṯ jā kai kahā karai jamnā. ||1|| rahā▫o.  

What can the Messenger of Death do to one whose tongue loves the Name of the Lord? ||1||Pause||  

ਹਿਤੁ ਜਾ ਕੈ = ਜਿਸ ਦੇ ਹਿਰਦੇ ਵਿਚ ਪਿਆਰ ਹੈ। ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਸਕਦਾ। ਜਮਨਾ = ਜਮ ॥੧॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਹੈ, ਜੋ ਮਨੁੱਖ ਜੀਭ ਨਾਲ ਨਾਮ ਸਿਮਰਦਾ ਹੈ, ਜਮ ਉਸ ਦਾ ਕੁਝ ਨਹੀਂ ਵਿਗਾੜ ਸਕਦਾ (ਕਿਉਂਕਿ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ) ॥੧॥ ਰਹਾਉ॥


ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ  

आगम निरगम जोतिक जानहि बहु बहु बिआकरना ॥  

Āgam nirgam joṯik jānėh baho baho bi▫ākarnā.  

Those who know the Shaastras and the Vedas, astrology and the rules of grammar of many languages;  

ਆਗਮ = ਸ਼ਾਸਤ੍ਰ। ਨਿਰਗਮ = ਨਿਗਮ, ਵੇਦ। ਜਾਨਹਿ = (ਜੋ ਲੋਕ) ਜਾਣਦੇ ਹਨ।
ਜੋ ਲੋਕ ਸ਼ਾਸਤ੍ਰ ਵੇਦ ਜੋਤਿਸ਼ ਤੇ ਕਈ ਵਿਆਕਰਣ ਜਾਣਦੇ ਹਨ,


        


© SriGranth.org, a Sri Guru Granth Sahib resource, all rights reserved.
See Acknowledgements & Credits