Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥  

नानक सा करमाति साहिब तुठै जो मिलै ॥१॥  

Nānak sā karmāṯ sāhib ṯuṯẖai jo milai. ||1||  

O Nanak, that is the most wonderful gift, which is received from the Lord, when He is totally pleased. ||1||  

ਕਰਮਾਤਿ = (ਫ਼ਾ: ਕਰਾਮਾਤ) ਬਖ਼ਸ਼ਸ਼, ਦਾਤ ॥੧॥
ਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤ੍ਰੁੱਠਿਆਂ ਮਿਲੇ ॥੧॥


ਮਹਲਾ  

महला २ ॥  

Mėhlā 2.  

Second Mehl:  

xxx
xxx


ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਜਾਇ  

एह किनेही चाकरी जितु भउ खसम न जाइ ॥  

Ėh kinehī cẖākrī jiṯ bẖa▫o kẖasam na jā▫e.  

What sort of service is this, by which the fear of the Lord Master does not depart?  

ਜਿਤੁ = ਜਿਸ ਦੀ ਰਾਹੀਂ, ਜਿਸ ਦੀ ਚਾਕਰੀ ਦੇ ਕਰਨ ਨਾਲ।
ਜਿਸ ਸੇਵਾ ਦੇ ਕਰਨ ਨਾਲ (ਸੇਵਕ ਦੇ ਦਿਲ ਵਿਚੋਂ) ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ, ਉਹ ਸੇਵਾ ਅਸਲੀ ਸੇਵਾ ਨਹੀਂ।


ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥  

नानक सेवकु काढीऐ जि सेती खसम समाइ ॥२॥  

Nānak sevak kādẖī▫ai jė seṯī kẖasam samā▫e. ||2||  

O Nanak, he alone is called a servant, who merges with the Lord Master. ||2||  

ਕਾਢੀਐ = ਆਖੀਦਾ ਹੈ, ਕਿਹਾ ਜਾਂਦਾ ਹੈ। ਜਿ = ਜੋ ਸੇਵਕ। ਸਮਾਇ = ਲੀਨ ਹੋ ਜਾਏ, ਸਮਾ ਜਾਏ, ਇਕ-ਰੂਪ ਹੋ ਜਾਏ ॥੨॥
ਹੇ ਨਾਨਕ! (ਸੱਚਾ) ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਨਾਨਕ ਅੰਤ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ  

नानक अंत न जापन्ही हरि ता के पारावार ॥  

Nānak anṯ na jāpnĥī har ṯā ke pārāvār.  

O Nanak, the Lord's limits cannot be known; He has no end or limitation.  

ਹਰਿ ਤਾ ਕੇ = ਉਸ ਹਰੀ ਦੇ।
ਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ।


ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ  

आपि कराए साखती फिरि आपि कराए मार ॥  

Āp karā▫e sākẖ▫ṯī fir āp karā▫e mār.  

He Himself creates, and then He Himself destroys.  

ਸਾਖਤੀ = ਬਨਾਵਟ, ਪੈਦਾਇਸ਼।
ਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ।


ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ  

इकन्हा गली जंजीरीआ इकि तुरी चड़हि बिसीआर ॥  

Iknĥā galī janjīrī▫ā ik ṯurī cẖaṛėh bisī▫ār.  

Some have chains around their necks, while some ride on many horses.  

ਇਕਿ = ਕਈ ਜੀਵ। ਤੁਰੀ = ਘੋੜਿਆਂ ਉੱਤੇ। ਬਿਸੀਆਰ = ਬਹੁਤ ਸਾਰੇ।
ਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਭਾਵ, ਕਈ ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ), ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਭਾਵ, ਮਾਇਆ ਦੀਆਂ ਮੌਜਾਂ ਲੈ ਰਹੇ ਹਨ)।


ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ  

आपि कराए करे आपि हउ कै सिउ करी पुकार ॥  

Āp karā▫e kare āp ha▫o kai si▫o karī pukār.  

He Himself acts, and He Himself causes us to act. Unto whom should I complain?  

ਹਉ = ਮੈਂ। ਕੈ ਸਿਉ = ਕਿਸ ਦੇ ਅਗੇ।
(ਇਹ ਸਾਰੇ ਖੇਡ ਤਮਾਸ਼ੇ) ਉਹ ਪ੍ਰਭੂ ਆਪ ਹੀ ਕਰ ਰਿਹਾ ਹੈ, (ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ) ਮੈਂ ਕਿਸ ਦੇ ਅੱਗੇ (ਇਸ ਦੀ) ਫ਼ਰਿਆਦ ਕਰ ਸਕਦਾ ਹਾਂ?


ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥  

नानक करणा जिनि कीआ फिरि तिस ही करणी सार ॥२३॥  

Nānak karṇā jin kī▫ā fir ṯis hī karṇī sār. ||23||  

O Nanak, the One who created the creation - He Himself takes care of it. ||23||  

ਕਰਣਾ = ਸ੍ਰਿਸ਼ਟੀ। ਜਿਨਿ = ਜਿਸ (ਪ੍ਰਭੂ) ਨੇ ॥੨੩॥
ਹੇ ਨਾਨਕ! ਜਿਸ ਕਰਤਾਰ ਨੇ ਸ੍ਰਿਸ਼ਟੀ ਰਚੀ ਹੈ, ਫਿਰ ਉਹੀ ਉਸ ਦੀ ਸੰਭਾਲਣਾ ਕਰ ਰਿਹਾ ਹੈ ॥੨੩॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

xxx
xxx


ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ  

आपे भांडे साजिअनु आपे पूरणु देइ ॥  

Āpe bẖāʼnde sāji▫an āpe pūraṇ ḏe▫e.  

He Himself fashioned the vessel of the body, and He Himself fills it.  

ਪੂਰਣੁ ਦੇਇ = ਭਰਦਾ ਹੈ, ਪੂਰਨਤਾ (ਉਹਨਾਂ ਭਾਂਡਿਆਂ ਵਿਚ) ਦੇਂਦਾ ਹੈ।
ਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)।


ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ  

इकन्ही दुधु समाईऐ इकि चुल्है रहन्हि चड़े ॥  

Iknĥī ḏuḏẖ samā▫ī▫ai ik cẖulĥai rėhniĥ cẖaṛe.  

Into some, milk is poured, while others remain on the fire.  

ਇਕਨ੍ਹ੍ਹੀ = ਕਈ ਭਾਂਡਿਆਂ ਵਿਚ। ਸਮਾਈਐ = ਸਮਾਉਂਦਾ ਹੈ, ਪੈਂਦਾ ਹੈ।
ਕਈ ਭਾਂਡਿਆਂ ਵਿਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ, ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ)।


ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ  

इकि निहाली पै सवन्हि इकि उपरि रहनि खड़े ॥  

Ik nihālī pai savniĥ ik upar rahan kẖaṛe.  

Some lie down and sleep on soft beds, while others remain watchful.  

ਨਿਹਾਲੀ = ਤੁਲਾਈ। ਪੈ ਸਵਨ੍ਹ੍ਹਿ = ਲੰਮੀਆਂ ਤਾਣ ਕੇ ਸੌਂਦੇ ਹਨ, ਬੇ-ਫ਼ਿਕਰ ਹੋ ਕੇ ਸੌਂਦੇ ਹਨ। ਉਪਰਿ = (ਉਹਨਾਂ ਦੀ) ਸੇਵਾ ਵਾਸਤੇ, ਰਾਖੀ ਵਾਸਤੇ।
ਕਈ (ਭਾਗਾਂ ਵਾਲੇ) ਤੁਲਾਈਆਂ ਉੱਤੇ ਬੇਫ਼ਿਕਰ ਹੋ ਕੇ ਸੌਂਦੇ ਹਨ, ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ) ਉਹਨਾਂ ਦੀ ਹਜ਼ੂਰੀ ਵਿਚ ਖਲੋਤੇ ਰਹਿੰਦੇ ਹਨ।


ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥  

तिन्हा सवारे नानका जिन्ह कउ नदरि करे ॥१॥  

Ŧinĥā savāre nānkā jinĥ ka▫o naḏar kare. ||1||  

He adorns those, O Nanak, upon whom He casts His Glance of Grace. ||1||  

ਨਦਰਿ = ਮਿਹਰ ਦੀ ਨਜ਼ਰ ॥੧॥
ਪਰ, ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ) ॥੧॥


ਮਹਲਾ  

महला २ ॥  

Mėhlā 2.  

Second Mehl:  

xxx
xxx


ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ  

आपे साजे करे आपि जाई भि रखै आपि ॥  

Āpe sāje kare āp jā▫ī bẖė rakẖai āp.  

He Himself creates and fashions the world, and He Himself keeps it in order.  

ਜਾਈ = ਪੈਦਾ ਕੀਤੀ ਹੋਈ ਨੂੰ, ਸ੍ਰਿਸ਼ਟੀ ਨੂੰ।
ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ, ਸ੍ਰਿਸ਼ਟੀ ਦੀ ਸੰਭਾਲ ਭੀ ਆਪ ਹੀ ਕਰਦਾ ਹੈ,


ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ  

तिसु विचि जंत उपाइ कै देखै थापि उथापि ॥  

Ŧis vicẖ janṯ upā▫e kai ḏekẖai thāp uthāp.  

Having created the beings within it, He oversees their birth and death.  

ਥਾਪਿ = ਥਾਪ ਕੇ, ਟਿਕਾ ਕੇ। ਉਥਾਪਿ = ਨਾਸ ਕਰ ਕੇ।
ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।


ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥  

किस नो कहीऐ नानका सभु किछु आपे आपि ॥२॥  

Kis no kahī▫ai nānkā sabẖ kicẖẖ āpe āp. ||2||  

Unto whom should we speak, O Nanak, when He Himself is all-in-all? ||2||  

ਸਭੁ ਕਿਛੁ = ਭਾਵ, ਸਭ ਕੁਝ ਕਰਨ ਦੇ ਸਮਰੱਥ ॥੨॥
ਹੇ ਨਾਨਕ! (ਉਸ ਤੋਂ ਬਿਨਾ) ਕਿਸੇ ਹੋਰ ਦੇ ਅਗੇ ਫ਼ਰਿਆਦ ਨਹੀਂ ਹੋ ਸਕਦੀ, ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਜਾਇ  

वडे कीआ वडिआईआ किछु कहणा कहणु न जाइ ॥  

vade kī▫ā vaḏi▫ā▫ī▫ā kicẖẖ kahṇā kahaṇ na jā▫e.  

The description of the greatness of the Great Lord cannot be described.  

ਵਡਿਆਈਆ = ਗੁਣ, ਸਿਫ਼ਤਾਂ।
ਪ੍ਰਭੂ ਦੇ ਗੁਣਾਂ ਸੰਬੰਧੀ ਕੋਈ ਗੱਲ ਕਹੀ ਨਹੀਂ ਜਾ ਸਕਦੀ, (ਭਾਵ, ਗੁਣਾਂ ਦਾ ਅੰਤ ਨਹੀਂ ਪੈ ਸਕਦਾ)।


ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ  

सो करता कादर करीमु दे जीआ रिजकु स्मबाहि ॥  

So karṯā kāḏar karīm ḏe jī▫ā rijak sambāhi.  

He is the Creator, all-powerful and benevolent; He gives sustenance to all beings.  

ਕਰੀਮੁ = ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾ। ਦੇ = ਦੇਂਦਾ ਹੈ। ਸੰਬਾਹਿ = (ਸੰਵਹ = To carry or bear along. Cause, to collect, to essemble. ਇਕੱਤਰ ਕਰਨਾ) ਇਕੱਠਾ ਕਰ ਕੇ। ਦੇ ਸੰਬਾਹਿ = ਸੰਬਾਹਿ ਦੇਂਦਾ ਹੈ, ਅਪੜਾਂਦਾ ਹੈ।
ਉਹ ਆਪ ਹੀ ਸਿਰਜਨਹਾਰ ਹੈ, ਆਪ ਹੀ ਕੁਦਰਤ ਦਾ ਮਾਲਕ ਹੈ, ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।


ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ  

साई कार कमावणी धुरि छोडी तिंनै पाइ ॥  

Sā▫ī kār kamāvṇī ḏẖur cẖẖodī ṯinnai pā▫e.  

The mortal does that work, which has been pre-destined from the very beginning.  

ਤਿੰਨੈ = ਤਿਨ੍ਹ ਹੀ, ਉਸੇ ਨੇ ਆਪ ਹੀ, ਪ੍ਰ੍ਰਭੂ ਨੇ ਆਪ ਹੀ।
ਸਾਰੇ ਜੀਵ ਉਹੀ ਕਰਦੇ ਹਨ ਜੋ ਉਸ ਪ੍ਰਭੂ ਨੇ ਆਪ ਹੀ (ਉਹਨਾਂ ਦੇ ਭਾਗਾਂ ਵਿਚ) ਪਾ ਛੱਡੀ ਹੈ।


ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ  

नानक एकी बाहरी होर दूजी नाही जाइ ॥  

Nānak ekī bāhrī hor ḏūjī nāhī jā▫e.  

O Nanak, except for the One Lord, there is no other place at all.  

ਏਕੀ ਬਾਹਰੀ = ਇਕ ਥਾਂ ਤੋਂ ਬਿਨਾ, ਪ੍ਰਭੂ ਦੀ ਇਕ ਥਾਂ ਤੋਂ ਬਿਨਾ। ਜਾਇ = ਤਾਂ।
ਹੇ ਨਾਨਕ! ਇਕ ਪ੍ਰਭੂ ਦੀ ਟੇਕ ਤੋਂ ਬਿਨਾ ਹੋਰ ਕੋਈ ਥਾਂ ਨਹੀਂ,


ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ  

सो करे जि तिसै रजाइ ॥२४॥१॥ सुधु  

So kare jė ṯisai rajā▫e. ||24||1|| suḏẖu  

He does whatever He wills. ||24||1|| Sudh||  

ਰਜਾਇ = ਮਰਜ਼ੀ ॥੨੪॥੧॥ਸੁਧੁ
ਜੋ ਕੁਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ ॥੨੪॥੧॥ ਸੁਧੁ


ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ  

ੴ सतिनामु करता पुरखु निरभउ निरवैरु अकाल मूरति अजूनी सैभं गुरप्रसादि ॥  

Ik▫oaʼnkār saṯnām karṯā purakẖ nirbẖa▫o nirvair akāl mūraṯ ajūnī saibẖaʼn gurparsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

xxx
xxx


ਰਾਗੁ ਆਸਾ ਬਾਣੀ ਭਗਤਾ ਕੀ  

रागु आसा बाणी भगता की ॥  

Rāg āsā baṇī bẖagṯā kī.  

Raag Aasaa, The Word Of The Devotees:  

xxx
xxx


ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ  

कबीर जीउ नामदेउ जीउ रविदास जीउ ॥  

Kabīr jī▫o nāmḏe▫o jī▫o Raviḏās jī▫o.  

Kabeer, Naam Dayv And Ravi Daas.  

xxx
xxx


ਆਸਾ ਸ੍ਰੀ ਕਬੀਰ ਜੀਉ  

आसा स्री कबीर जीउ ॥  

Āsā sarī Kabīr jī▫o.  

Aasaa, Kabeer Jee:  

xxx
xxx


ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ  

गुर चरण लागि हम बिनवता पूछत कह जीउ पाइआ ॥  

Gur cẖaraṇ lāg ham binvaṯā pūcẖẖaṯ kah jī▫o pā▫i▫ā.  

Falling at the Feet of the Guru, I pray, and ask Him, "Why was man created?  

ਗੁਰ ਚਰਣ ਲਾਗਿ = ਆਪਣੇ ਸਤਿਗੁਰੂ ਦੀ ਚਰਨੀਂ ਪੈ ਕੇ। ਬਿਨਵਤਾ = ਬੇਨਤੀ ਕਰਦਾ ਹਾਂ। ਕਹ = ਕਾਹਦੇ ਲਈ? ਜੀ = ਜੀਵ। ਉਪਾਇਆ = ਪੈਦਾ ਕੀਤਾ ਜਾਂਦਾ ਹੈ।
ਮੈਂ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਬੇਨਤੀ ਕਰਦਾ ਹਾਂ ਤੇ ਪੁੱਛਦਾ ਹਾਂ-ਹੇ ਗੁਰੂ! ਮੈਨੂੰ ਇਹ ਗੱਲ ਸਮਝਾ ਕੇ ਦੱਸ ਕਿ ਜੀਵ ਕਾਹਦੇ ਲਈ ਪੈਦਾ ਕੀਤਾ ਜਾਂਦਾ ਹੈ,


ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥  

कवन काजि जगु उपजै बिनसै कहहु मोहि समझाइआ ॥१॥  

Kavan kāj jag upjai binsai kahhu mohi samjẖā▫i▫ā. ||1||  

What deeds cause the world to come into being, and be destroyed? Tell me, that I may understand".||1||  

ਕਵਨ ਕਾਜਿ = ਕਿਸ ਕੰਮ ਕਰਕੇ? ਉਪਜੈ = ਪੈਦਾ ਹੁੰਦਾ। ਮੋਹਿ = ਮੈਨੂੰ ॥੧॥
ਤੇ ਕਿਸ ਕਾਰਨ ਜਗਤ ਜੰਮਦਾ ਮਰਦਾ ਰਹਿੰਦਾ ਹੈ (ਭਾਵ, ਜੀਵ ਨੂੰ ਮਨੁੱਖਾ-ਜਨਮ ਦੇ ਮਨੋਰਥ ਦੀ ਸੂਝ ਗੁਰੂ ਤੋਂ ਹੀ ਪੈ ਸਕਦੀ ਹੈ) ॥੧॥


ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ  

देव करहु दइआ मोहि मारगि लावहु जितु भै बंधन तूटै ॥  

Ḏev karahu ḏa▫i▫ā mohi mārag lāvhu jiṯ bẖai banḏẖan ṯūtai.  

O Divine Guru, please, show Mercy to me, and place me on the right path, by which the bonds of fear may be cut away.  

ਦੇਵ = ਹੇ ਗੁਰਦੇਵ! ਹੇ ਸਤਿਗੁਰੂ! ਮਾਰਗਿ = (ਸਿੱਧੇ) ਰਸਤੇ ਉਤੇ। ਜਿਤੁ = ਜਿਸ ਰਾਹ ਉੱਤੇ ਤੁਰਿਆਂ। ਭੈ = ਜਗਤ ਦਾ ਡਰ। ਬੰਧਨ = ਮਾਇਆ ਵਾਲੇ ਜਕੜ। ਤੂਟੈ = ਟੁੱਟ ਜਾਣ।
ਹੇ ਗੁਰਦੇਵ! ਮੇਰੇ ਉੱਤੇ ਮਿਹਰ ਕਰ, ਮੈਨੂੰ (ਜ਼ਿੰਦਗੀ ਦੇ ਸਹੀ) ਰਸਤੇ ਉੱਤੇ ਪਾ, ਜਿਸ ਰਾਹ ਤੇ ਤੁਰਿਆਂ ਮੇਰੇ ਦੁਨੀਆ ਵਾਲੇ ਸਹਮ ਤੇ ਮਾਇਆ ਵਾਲੇ ਜਕੜ ਟੁਟ ਜਾਣ,


ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ  

जनम मरन दुख फेड़ करम सुख जीअ जनम ते छूटै ॥१॥ रहाउ ॥  

Janam maran ḏukẖ feṛ karam sukẖ jī▫a janam ṯe cẖẖūtai. ||1|| rahā▫o.  

The pains of birth and death come from past actions and karma; peace comes when the soul finds release from reincarnation. ||1||Pause||  

ਜੀਅ = ਜੀਵ ਦੇ। ਫੇੜ ਕਰਮ = ਕੀਤੇ ਕਰਮਾਂ (ਅਨੁਸਾਰ)। ਜੀਅ ਫੇੜ ਕਰਮ = ਜੀਵ ਦੇ ਕੀਤੇ ਕਰਮਾਂ ਅਨੁਸਾਰ। ਜਨਮ ਮਰਨ ਦੁਖ ਸੁਖ = ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਸੁਖ-ਦੁੱਖ, ਸਾਰੀ ਉਮਰ ਦੇ ਜੰਜਾਲ। ਜਨਮ ਤੇ = ਜਨਮ ਤੋਂ ਹੀ, ਮੂਲੋਂ ਹੀ, ਉੱਕੇ ਹੀ। ਛੂਟੈ = ਮੁੱਕ ਜਾਣ ॥੧॥
ਮੇਰੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੇਰੀ ਜਿੰਦ ਦੇ ਸਾਰੀ ਉਮਰ ਦੇ ਜੰਜਾਲ ਉੱਕਾ ਹੀ ਮੁੱਕ ਜਾਣ ॥੧॥ ਰਹਾਉ॥


ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਲੂਕੇ  

माइआ फास बंध नही फारै अरु मन सुंनि न लूके ॥  

Mā▫i▫ā fās banḏẖ nahī fārai ar man sunn na lūke.  

The mortal does not break free from the bonds of the noose of Maya, and he does not seek the shelter of the profound, absolute Lord.  

ਫਾਸ = ਫਾਹੀਆਂ। ਬੰਧ = ਬੰਧਨ। ਫਾਰੈ = ਪਾੜਦਾ, ਮੁਕਾਉਂਦਾ। ਅਰੁ = ਅਤੇ। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨੇ ਪੈਦਾ ਨ ਹੋਣ। ਨ ਲੂਕੇ = ਲੁਕਦਾ ਨਹੀਂ, ਟਿਕਦਾ ਨਹੀਂ, ਆਸਰਾ ਨਹੀਂ ਲੈਂਦਾ।
ਹੇ ਮੇਰੇ ਗੁਰਦੇਵ! ਮੇਰਾ ਮਨ (ਆਪਣੇ ਗਲੋਂ) ਮਾਇਆ ਦੀਆਂ ਫਾਹੀਆਂ ਤੇ ਬੰਧਨ ਤੋੜਦਾ ਨਹੀਂ, ਨਾਹ ਹੀ ਇਹ (ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਅਫੁਰ ਪ੍ਰਭੂ ਵਿਚ ਜੁੜਦਾ ਹੈ।


ਆਪਾ ਪਦੁ ਨਿਰਬਾਣੁ ਚੀਨ੍ਹ੍ਹਿਆ ਇਨ ਬਿਧਿ ਅਭਿਉ ਚੂਕੇ ॥੨॥  

आपा पदु निरबाणु न चीन्हिआ इन बिधि अभिउ न चूके ॥२॥  

Āpā paḏ nirbāṇ na cẖīnĥi▫ā in biḏẖ abẖi▫o na cẖūke. ||2||  

He does not realize the dignity of the self, and Nirvaanaa; because of this, his doubt does not depart. ||2||  

ਆਪਾ ਪਦੁ = ਆਪਣਾ ਅਸਲਾ। ਨਿਰਬਾਣੁ = ਵਾਸ਼ਨਾ-ਰਹਿਤ। ਚੀਨ੍ਹ੍ਹਿਆ = ਪਛਾਣਿਆ। ਇਨ ਬਿਧਿ = ਇਹਨੀਂ ਕਰਨੀਂ। ਅਭਿਉ = {ਅ-ਭਿਉ} ਨਾਹ ਭਿੱਜਣ ਵਾਲੀ ਅਵਸਥਾ, ਕੋਰਾਪਨ ॥੨॥
ਮੇਰੇ ਇਸ ਮਨ ਨੇ ਆਪਣੇ ਵਾਸ਼ਨਾ-ਰਹਿਤ ਅਸਲੇ ਦੀ ਪਛਾਣ ਨਹੀਂ ਕੀਤੀ, ਤੇ ਇਹਨੀਂ ਗੱਲੀਂ ਇਸ ਦਾ ਕੋਰਾ-ਪਨ ਦੂਰ ਨਹੀਂ ਹੋਇਆ ॥੨॥


ਕਹੀ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ  

कही न उपजै उपजी जाणै भाव अभाव बिहूणा ॥  

Kahī na upjai upjī jāṇai bẖāv abẖāv bihūṇā.  

The soul is not born, even though he thinks it is born; it is free from birth and death.  

ਕਹੀ ਨ = ਕਿਤੇ ਭੀ ਨਹੀਂ, ਕਹੀਂ ਨ, (ਪ੍ਰਭੂ ਤੋਂ ਵੱਖਰੀ) ਕਿਤੇ ਭੀ ਨਹੀਂ। ਉਪਜੀ ਜਾਣੈ = (ਪ੍ਰਭੂ ਤੋਂ ਵੱਖਰੀ) ਪੈਦਾ ਹੋਈ ਸਮਝਦਾ ਹੈ, (ਪ੍ਰਭੂ ਤੋਂ ਵੱਖਰੀ) ਹਸਤੀ ਵਾਲਾ ਸਮਝਦਾ ਹੈ। ਬਿਹੂਣਾ = ਸੱਖਣਾ, ਸੁੰਞਾ। ਭਾਵ ਅਭਾਵ ਬਿਹੂਣਾ = ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਤੋਂ ਸੱਖਣਾ।
ਹੇ ਗੁਰਦੇਵ! ਮੇਰਾ ਮਨ, ਜੋ ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਦੇ ਅਸਮਰੱਥ ਸੀ, ਇਸ ਜਗਤ ਨੂੰ-ਜੋ ਕਿਸੇ ਹਾਲਤ ਵਿਚ ਭੀ ਪ੍ਰਭੂ ਤੋਂ ਵੱਖਰਾ ਟਿਕ ਨਹੀਂ ਸਕਦਾ-ਉਸ ਤੋਂ ਵੱਖਰੀ ਹਸਤੀ ਵਾਲਾ ਸਮਝਦਾ ਰਿਹਾ ਹੈ।


ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥  

उदै असत की मन बुधि नासी तउ सदा सहजि लिव लीणा ॥३॥  

Uḏai asaṯ kī man buḏẖ nāsī ṯa▫o saḏā sahj liv līṇā. ||3||  

When the mortal gives up his ideas of birth and death, he remains constantly absorbed in the Lord's Love. ||3||  

ਉਦੈ = ਜੰਮਣਾ, ਜਨਮ। ਅਸਤ = ਡੁੱਬ ਜਾਣਾ, ਮੌਤ। ਮਨ ਬੁਧਿ = ਮਨ ਦੀ ਮੱਤ। ਉਦੈ......ਬੁਧਿ = ਮਨ ਦੀ ਉਦੇ ਅਸਤ ਵਾਲੀ ਮੱਤ, ਮਨ ਦੀ ਉਹ ਮੱਤ ਜੋ ਉਦੇ ਅਸਤ ਵਿਚ ਪਾਣ ਵਾਲੀ ਹੈ, ਮਨ ਦੀ ਉਹ ਮੱਤ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ। ਨਾਸੀ = (ਜਦੋਂ) ਨਾਸ ਹੁੰਦੀ ਹੈ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ॥੩॥
(ਪਰ ਤੇਰੀ ਮਿਹਰ ਨਾਲ ਜਦੋਂ ਤੋਂ) ਮੇਰੇ ਮਨ ਦੀ ਉਹ ਮੱਤ ਨਾਸ ਹੋਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ, ਤਾਂ ਹੁਣ ਸਦਾ ਇਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੩॥


ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ  

जिउ प्रतिबि्मबु बि्मब कउ मिली है उदक कु्मभु बिगराना ॥  

Ji▫o parṯibimb bimb ka▫o milī hai uḏak kumbẖ bigrānā.  

As the reflection of an object blends in the water when the pitcher is broken,  

ਪ੍ਰਤਿਬਿੰਬੁ = {ਸੰ. प्रतिबिन्ब = reflection, an image} ਅਕਸ। ਬਿੰਬ = Skt. बिन्ब = An object compared. प्रतिबिन्ब = An object to which a बिन्ब is compared} ਜਿਸ ਵਿਚ ਅਕਸ ਦਿੱਸਦਾ ਹੈ, ਸ਼ੀਸ਼ਾ ਜਾਂ ਪਾਣੀ। ਉਦਕ ਕੁੰਭੁ = ਪਾਣੀ ਦਾ ਭਰਿਆ ਹੋਇਆ ਘੜਾ। ਬਿਗਰਾਨਾ = ਟੁੱਟਦਾ ਹੈ।
(ਹੇ ਗੁਰਦੇਵ!) ਜਿਵੇਂ, ਜਦੋਂ ਪਾਣੀ ਨਾਲ ਭਰਿਆ ਹੋਇਆ ਘੜਾ ਟੁੱਟ ਜਾਂਦਾ ਹੈ ਤਾਂ (ਉਸ ਪਾਣੀ ਵਿਚ ਪੈਣ ਵਾਲਾ) ਅਕਸ ਪਾਣੀ ਨਾਲ ਹੀ ਮਿਲ ਜਾਂਦਾ ਹੈ (ਭਾਵ, ਜਿਵੇਂ ਪਾਣੀ ਅਤੇ ਅਕਸ ਦੀ ਹਸਤੀ ਉਸ ਘੜੇ ਵਿਚੋਂ ਮੁੱਕ ਜਾਂਦੀ ਹੈ),


ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥  

कहु कबीर ऐसा गुण भ्रमु भागा तउ मनु सुंनि समानां ॥४॥१॥  

Kaho Kabīr aisā guṇ bẖaram bẖāgā ṯa▫o man sunn samānāʼn. ||4||1||  

says Kabeer, just so virtue dispels doubt, and then the soul is absorbed in the profound, absolute Lord. ||4||1||  

ਗੁਣ = ਰੱਸੀ। ਗੁਣ ਭ੍ਰਮੁ = ਰੱਸੀ ਦਾ ਭੁਲੇਖਾ, ਰੱਸੀ ਦੇ ਸੱਪ ਦਿੱਸਣ ਦਾ ਭੁਲੇਖਾ (ਇਹ ਭੁਲੇਖਾ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ)। ਤਉ = ਤਦੋਂ। ਸੁੰਨਿ = ਅਫੁਰ ਪ੍ਰਭੂ ਵਿਚ ॥੪॥੧॥
ਹੇ ਕਬੀਰ! ਆਖ ਕਿ ਤਿਵੇਂ ਤੇਰੀ ਮਿਹਰ ਨਾਲ ਰੱਸੀ (ਤੇ ਸੱਪ) ਵਾਲਾ ਭੁਲੇਖਾ ਮਿਟ ਗਿਆ ਹੈ (ਇਹ ਭੁਲੇਖਾ ਮੁੱਕ ਗਿਆ ਹੈ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ), ਤੇ ਮੇਰਾ ਮਨ ਅਫੁਰ ਪ੍ਰਭੂ ਵਿਚ ਟਿਕ ਗਿਆ ਹੈ ॥੪॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits