Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ  

He goes to hell naked, and he looks hideous then.  

ਨੰਗਾ = ਨੰਗਾ ਕਰ ਕੇ, ਪਾਜ ਉਘੇੜ ਕੇ, ਨਸ਼ਰ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਚਲਾਇਆ ਜਾਂਦਾ ਹੈ, ਧੱਕਿਆ ਜਾਂਦਾ ਹੈ। ਤਾ = ਤਦੋਂ, ਉਸ ਵੇਲੇ। ਖਰਾ = ਬਹੁਤ।
(ਇਹੋ ਜਿਹਾ ਜੀਵ) ਨੰਗਾ (ਕੀਤਾ ਜਾਂਦਾ ਹੈ, ਭਾਵ, ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ) ਦੋਜ਼ਕ ਵਿਚ ਧਕਿਆ ਜਾਂਦਾ ਹੈ, ਅਤੇ ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ ਡਰਾਉਣਾ ਰੂਪ ਦਿਸਦਾ ਹੈ।


ਕਰਿ ਅਉਗਣ ਪਛੋਤਾਵਣਾ ॥੧੪॥  

He regrets the sins he committed. ||14||  

xxx॥੧੪॥
ਭੈੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ ॥੧੪॥


ਸਲੋਕੁ ਮਃ  

Shalok, First Mehl:  

xxx
xxx


ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ  

Make compassion the cotton, contentment the thread, modesty the knot and truth the twist.  

ਦਇਆ = ਪਿਆਰ, ਤਰਸ। ਜਤੁ = (ਆਪਣੇ ਆਪ ਨੂੰ) ਵੱਸ ਵਿਚ ਰੱਖਣਾ। ਗੰਢੀ = ਗੰਢਾਂ (ਗੰਢਿ ਇਕ-ਵਚਨ Singular) ਤੋਂ ਗੰਢੀ ਬਹੁ-ਵਚਨ ਹੈ, ਜਿਵੇਂ 'ਲਹਰਿ' ਇਕ-ਵਚਨ ਤੋਂ 'ਲਹਰੀ' ਬਹੁ-ਵਚਨ ਹੈ। ਸਤੁ = ਸੁੱਚਾ ਆਚਰਨ।
ਹੇ ਪੰਡਤ! ਉਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ,


ਏਹੁ ਜਨੇਊ ਜੀਅ ਕਾ ਹਈ ਪਾਡੇ ਘਤੁ  

This is the sacred thread of the soul; if you have it, then go ahead and put it on me.  

ਜੀਅ ਕਾ = ਆਤਮਾ ਦੇ ਵਾਸਤੇ। ਹਈ = ਜੇ ਤੇਰੇ ਪਾਸ ਹੈ। ਤ = ਤਾਂ।
ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ।


ਨਾ ਏਹੁ ਤੁਟੈ ਮਲੁ ਲਗੈ ਨਾ ਏਹੁ ਜਲੈ ਜਾਇ  

It does not break, it cannot be soiled by filth, it cannot be burnt, or lost.  

ਨ ਜਾਇ = ਨਾ ਹੀ ਇਹ ਜਨੇਊ ਗੁਆਚਦਾ ਹੈ।
(ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ।


ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ  

Blessed are those mortal beings, O Nanak, who wear such a thread around their necks.  

ਚਲੇ ਪਾਇ = ਪਾ ਚੱਲੇ ਹਨ, ਜਿਨ੍ਹਾਂ ਨੇ ਪਾ ਲਿਆ ਹੈ।
ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ।


ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ  

You buy the thread for a few shells, and seated in your enclosure, you put it on.  

ਚਉਕੜਿ = ਚਾਰ ਕੌਡੀਆਂ ਤੋਂ। ਅਣਾਇਆ = ਮੰਗਵਾਇਆ।
(ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ,


ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ  

Whispering instructions into others' ears, the Brahmin becomes a guru.  

ਸਿਖਾ = ਸਿਖਿਆ, ਉਪਦੇਸ਼। ਚੜਾਈਆ = ਦਿੱਤੀ, ਚਾੜ੍ਹੀ। ਥਿਆ = ਹੋ ਗਿਆ।
(ਫੇਰ ਤੂੰ ਉਸ ਦੇ) ਕੰਨ ਵਿਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ।


ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥  

But he dies, and the sacred thread falls away, and the soul departs without it. ||1||  

xxx॥੧॥
(ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ ॥੧॥


ਮਃ  

First Mehl:  

xxx
xxx


ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ  

He commits thousands of robberies, thousands of acts of adultery, thousands of falsehoods and thousands of abuses.  

ਕੂੜੀਆ = ਝੂਠ।
(ਮਨੁੱਖ) ਲੱਖਾਂ ਚੋਰੀਆਂ ਤੇ ਜਾਰੀਆਂ (ਯਾਰੀਆਂ ਪਰ-ਇਸਤ੍ਰੀ ਗਮਨ) ਕਰਦਾ ਹੈ; ਲੱਖਾਂ ਝੂਠ ਬੋਲਦਾ ਹੈ ਤੇ ਗਾਲ੍ਹੀਆਂ ਕੱਢਦਾ ਹੈ।


ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ  

He practices thousands of deceptions and secret deeds, night and day, against his fellow beings.  

ਪਹਿਨਾਮੀਆ = ਪਹਿਨਾਮੀਆਂ, ਅਮਾਨਤ ਵਿਚ ਖ਼ਿਆਨਤ ਕਰਨੀ। ਜੀਅ ਨਾਲਿ = ਆਪਣੇ ਮਨ ਨਾਲ, ਲੁਕ ਲੁਕ ਕੇ, ਲੋਕਾਂ ਤੋਂ ਲੁਕਾ ਲੁਕਾ ਕੇ, ਚੋਰੀ ਚੋਰੀ।
ਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ (ਅਮਾਨਤ ਵਿੱਚ ਖ਼ਿਆਨਤ) ਕਰਦਾ ਹੈ।


ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ  

The thread is spun from cotton, and the Brahmin comes and twists it.  

ਤਗੁ = ਤਾਗਾ। ਵਟੇ ਆਇ = ਆ ਕੇ ਵੱਟ ਦੇਂਦਾ ਹੈ (ਤੇ ਜਨੇਊ ਬਣਾ ਦੇਂਦਾ ਹੈ)।
(ਇਹ ਤਾਂ ਹੈ ਮਨੁੱਖ ਦੇ ਅੰਤਰ-ਆਤਮੇ ਦਾ ਹਾਲ ਪਰ ਬਾਹਰ ਤੱਕੋ, ਲੋਕਾ-ਚਾਰੀ ਕੀਹ ਕੁਝ ਹੋ ਰਿਹਾ ਹੈ) ਕਪਾਹ ਤੋਂ (ਭਾਵ, ਕਪਾਹ ਲਿਆ ਕੇ) ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ (ਜਜਮਾਨ ਦੇ ਘਰ) ਆ ਕੇ (ਉਸ ਧਾਗੇ ਨੂੰ) ਵੱਟ ਦੇਂਦਾ ਹੈ।


ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ  

The goat is killed, cooked and eaten, and everyone then says, "Put on the sacred thread".  

ਕੁਹਿ = ਵੱਢ ਕੇ। ਰਿੰਨ੍ਹ੍ਹਿ = ਰਿੰਨ੍ਹ ਕੇ। ਸਭੁ ਕੋ = ਹਰੇਕ ਜੀਵ, (ਪਰਵਾਰ ਦਾ) ਹਰੇਕ ਪ੍ਰਾਣੀ। ਪਾਇ = (ਜਨੇਊ) ਪਾ ਲਿਆ।
(ਘਰ ਆਏ ਹੋਏ ਸਾਰੇ ਅੰਗ-ਸਾਕਾਂ ਨੂੰ) ਬੱਕਰਾ ਮਾਰ ਕੇ ਤੇ ਰਿੰਨ੍ਹ ਕੇ ਖੁਆਇਆ ਜਾਂਦਾ ਹੈ; (ਘਰ ਦਾ) ਹਰੇਕ ਪ੍ਰਾਣੀ ਆਖਦਾ ਹੈ 'ਜਨੇਊ ਪਾਇਆ ਗਿਆ ਹੈ; ਜਨੇਊ ਪਾਇਆ ਗਿਆ ਹੈ'।


ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ  

When it wears out, it is thrown away, and another one is put on.  

xxx
ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਿੱਤਾ ਜਾਂਦਾ ਹੈ ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ।


ਨਾਨਕ ਤਗੁ ਤੁਟਈ ਜੇ ਤਗਿ ਹੋਵੈ ਜੋਰੁ ॥੨॥  

O Nanak, the thread would not break, if it had any real strength. ||2||  

ਤਗਿ = ਤਗ ਵਿਚ, ਧਾਗੇ ਵਿਚ, ਜਨੇਊ ਵਿਚ ॥੨॥
ਹੇ ਨਾਨਕ! ਜੇ ਧਾਗੇ ਵਿਚ ਜ਼ੋਰ ਹੋਵੇ (ਭਾਵ, ਜੇ ਆਤਮਾ ਦੇ ਕੰਮ ਆਉਣ ਵਾਲਾ ਆਤਮਾ ਨੂੰ ਬਲ ਦੇਣ ਵਾਲਾ ਕੋਈ ਜਨੇਊ ਹੋਵੇ) ਤਾਂ ਉਹ ਧਾਗਾ ਨਹੀਂ ਟੁੱਟਦਾ ॥੨॥


ਮਃ  

First Mehl:  

xxx
xxx


ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ  

Believing in the Name, honor is obtained. The Lord's Praise is the true sacred thread.  

ਨਾਇ ਮੰਨਿਐ = ਜੇ (ਪ੍ਰਭੂ ਦਾ) ਨਾਉਂ ਮੰਨ ਲਈਏ, ਜੇ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ। ਪਤਿ = ਇੱਜ਼ਤ, ਆਦਰ। ਸਾਲਾਹੀ = ਸਾਲਾਹ ਹੀ, ਪ੍ਰਭੂ ਦੀ ਵਡਿਆਈ ਕਰਨੀ ਹੀ। ਸਚੁ = ਸਦਾ ਕਾਇਮ ਰਹਿਣ ਵਾਲਾ।
(ਕਪਾਹ ਤੋਂ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਰੱਬ ਦੇ ਦਰ ਤੇ ਸੁਰਖ਼ਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ, ਰੱਬ ਦੀ ਦਰਗਾਹ ਵਿਚ ਤਦੋਂ ਹੀ) ਆਦਰ ਮਿਲਦਾ ਹੈ ਜੇ ਰੱਬ ਦਾ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ, (ਕਿਉਂਕਿ) ਰੱਬ ਦੀ ਸਿਫ਼ਤ-ਸਾਲਾਹ ਹੀ ਸੁੱਚਾ ਜਨੇਊ ਹੈ;


ਦਰਗਹ ਅੰਦਰਿ ਪਾਈਐ ਤਗੁ ਤੂਟਸਿ ਪੂਤ ॥੩॥  

Such a sacred thread is worn in the Court of the Lord; it shall never break. ||3||  

ਪੂਤ = ਪਵਿੱਤਰ, ਸੁੱਚਾ (ਤਗੁ)। ਨ ਤੂਟਸਿ = ਨਹੀਂ ਟੁੱਟੇਗਾ ॥੩॥
(ਇਹ ਸੁੱਚਾ ਜਨੇਊ ਧਾਰਨ ਕੀਤਿਆਂ) ਦਰਗਾਹ ਵਿਚ ਮਾਣ ਮਿਲਦਾ ਹੈ ਅਤੇ ਇਹ (ਕਦੇ) ਟੁੱਟਦਾ ਭੀ ਨਹੀਂ ॥੩॥


ਮਃ  

First Mehl:  

xxx
xxx


ਤਗੁ ਇੰਦ੍ਰੀ ਤਗੁ ਨਾਰੀ  

There is no sacred thread for the sexual organ, and no thread for woman.  

ਇੰਦ੍ਰੀ = ਸਰੀਰਕ ਇੰਦਰਿਆਂ ਨੂੰ। ਨਾਰੀ = ਨਾੜੀਆਂ।
(ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹ ਇੰਦਰੇ ਵਿਕਾਰਾਂ ਵਲ ਨਾ ਜਾਣ; ਇਸ ਵਾਸਤੇ)


ਭਲਕੇ ਥੁਕ ਪਵੈ ਨਿਤ ਦਾੜੀ  

The man's beard is spat upon daily.  

ਭਲਕੇ = ਨਿੱਤ, ਹਰ ਰੋਜ਼। ਦਾੜੀ ਥੁਕ ਪਵੈ = ਬੇਇੱਜ਼ਤੀ ਹੁੰਦੀ ਹੈ।
ਨਿਤ ਹਰ ਰੋਜ਼ ਉਸ ਦੀ ਬੇਇੱਜ਼ਤੀ ਹੁੰਦੀ ਹੈ;


ਤਗੁ ਪੈਰੀ ਤਗੁ ਹਥੀ  

There is no sacred thread for the feet, and no thread for the hands;  

xxx
ਪੈਰਾਂ ਨੂੰ (ਅਜਿਹਾ) ਜਨੇਊ ਨਹੀਂ ਪਾਇਆ (ਕਿ ਭੈੜੇ ਪਾਸੇ ਨਾ ਲੈ ਜਾਣ), ਹੱਥਾਂ ਨੂੰ ਜਨੇਊ ਨਹੀਂ ਪਾਇਆ (ਕਿ ਉਹ ਮੰਦੇ ਕੰਮ ਨ ਕਰਨ);


ਤਗੁ ਜਿਹਵਾ ਤਗੁ ਅਖੀ  

no thread for the tongue, and no thread for the eyes.  

xxx
ਜੀਭ ਨੂੰ (ਕੋਈ) ਜਨੇਊ ਨਹੀਂ ਪਾਇਆ (ਕਿ ਪਰਾਈ ਨਿੰਦਾ ਕਰਨ ਤੋਂ ਹਟੀ ਰਹੇ), ਅੱਖਾਂ ਨੂੰ (ਐਸਾ) ਜਨੇਊ ਨਹੀਂ ਪਾਇਆ (ਕਿ ਪਰਾਈ ਇਸਤ੍ਰੀ ਵਲ ਨਾ ਤੱਕਣ)।


ਵੇਤਗਾ ਆਪੇ ਵਤੈ  

The Brahmin himself goes to the world hereafter without a sacred thread.  

ਵਤੈ = ਭੌਂਦਾ ਫਿਰਦਾ ਹੈ।
ਆਪ ਤਾਂ ਇਹੋ ਜਿਹੇ ਜਨੇਊ ਤੋਂ ਵਾਂਜਿਆ ਹੋਇਆ ਭਟਕਦਾ ਫਿਰਦਾ ਹੈ,


ਵਟਿ ਧਾਗੇ ਅਵਰਾ ਘਤੈ  

Twisting the threads, he puts them on others.  

xxx
ਪਰ (ਕਪਾਹ ਦੇ ਸੂਤ ਦੇ) ਧਾਗੇ ਵੱਟ ਵੱਟ ਕੇ ਹੋਰਨਾਂ ਨੂੰ ਪਾਂਦਾ ਹੈ।


ਲੈ ਭਾੜਿ ਕਰੇ ਵੀਆਹੁ  

He takes payment for performing marriages;  

ਭਾੜਿ = ਭਾੜਾ, ਮਜੂਰੀ, ਲਾਗ, ਦੱਛਣਾ।
ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ,


ਕਢਿ ਕਾਗਲੁ ਦਸੇ ਰਾਹੁ  

reading their horoscopes, he shows them the way.  

ਕਾਗਲੁ = ਕਾਗਦ, ਪੱਤ੍ਰੀ।
ਤੇ ਪੱਤ੍ਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ।


ਸੁਣਿ ਵੇਖਹੁ ਲੋਕਾ ਏਹੁ ਵਿਡਾਣੁ  

Hear, and see, O people, this wondrous thing.  

ਏਹੁ ਵਿਡਾਣੁ = ਇਹ ਅਚਰਜ ਕੌਤਕ।
ਹੇ ਲੋਕੋ! ਸੁਣੋ, ਵੇਖੋ, ਇਹ ਅਚਰਜ ਤਮਾਸ਼ਾ!


ਮਨਿ ਅੰਧਾ ਨਾਉ ਸੁਜਾਣੁ ॥੪॥  

He is mentally blind, and yet his name is wisdom. ||4||  

ਸੁਜਾਣੁ = ਸਿਆਣਾ, ਪੰਡਤ ॥੪॥
(ਪੰਡਿਤ ਆਪ ਤਾਂ) ਮਨੋਂ ਅੰਨ੍ਹਾ ਹੈ (ਭਾਵ, ਅਗਿਆਨੀ ਹੈ), (ਪਰ ਆਪਣਾ) ਨਾਮ (ਰਖਵਾਇਆ ਹੋਇਆ ਹੈ) 'ਸਿਆਣਾ' ॥੪॥


ਪਉੜੀ  

Pauree:  

xxx
xxx


ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ  

One, upon whom the Merciful Lord bestows His Grace, performs His service.  

ਸਾਈ ਕਾਰ = ਉਹੀ ਕੰਮ (ਜੋ ਉਸ ਨੂੰ ਭਾਉਂਦਾ ਹੈ)।
(ਜਿਸ ਸੇਵਕ ਉੱਤੇ ਪ੍ਰਭੂ) ਮਾਲਕ ਦਇਆਲ ਹੋ ਜਾਏ, ਮਿਹਰ ਕਰੇ, ਤਾਂ ਉਸ ਪਾਸੋਂ ਉਹੀ ਕੰਮ ਕਰਾਂਦਾ ਹੈ (ਜੋ ਉਸ ਨੂੰ ਭਾਉਂਦਾ ਹੈ);


ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ  

That servant, whom the Lord causes to obey the Order of His Will, serves Him.  

xxx
ਜਿਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈ, ਉਹ ਸੇਵਕ (ਪ੍ਰਭੂ-ਪਤੀ ਦੀ) ਸੇਵਾ ਕਰਦਾ ਹੈ;


ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ  

Obeying the Order of His Will, he becomes acceptable, and then, he obtains the Mansion of the Lord's Presence.  

ਹੁਕਮਿ ਮੰਨਿਐ = ਜੇ ਮਾਲਕ ਦੀ ਆਗਿਆ ਵਿਚ ਤੁਰੀਏ, ਜੇ ਰਜ਼ਾ ਵਿਚ ਰਾਜ਼ੀ ਰਹੀਏ, ਰਜ਼ਾ ਵਿਚ ਰਾਜ਼ੀ ਰਹਿਣ ਨਾਲ। ਪਰਵਾਣੁ = (ਦਰਗਾਹ ਵਿਚ) ਕਬੂਲ, ਸੁਰਖ਼ਰੂ। ਖਸਮੈ ਕਾ ਮਹਲੁ = ਖਸਮ ਦਾ ਘਰ, ਉਹ ਟਿਕਾਣਾ ਜਿੱਥੇ ਪ੍ਰਭੂ-ਪਤੀ ਸਾਖਿਆਤ ਪਰਗਟ ਹੁੰਦਾ ਹੈ।
ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਕਰਕੇ ਸੇਵਕ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦਾ ਹੈ ਅਤੇ ਮਾਲਕ ਦਾ ਘਰ ਲੱਭ ਲੈਂਦਾ ਹੈ।


ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ  

One who acts to please His Lord and Master, obtains the fruits of his mind's desires.  

ਮਨਹੁ ਚਿੰਦਿਆ = ਮਨ-ਭਾਉਂਦਾ, ਮਨ-ਇੱਛਤ।
ਜਦੋਂ ਸੇਵਕ ਉਹੀ ਕੰਮ ਕਰਦਾ ਹੈ ਜੋ ਖਸਮ ਨੂੰ ਚੰਗਾ ਲੱਗਦਾ ਹੈ ਤਾਂ ਉਸ ਨੂੰ ਮਨ-ਭਾਉਂਦਾ ਫਲ ਮਿਲਦਾ ਹੈ,


ਤਾ ਦਰਗਹ ਪੈਧਾ ਜਾਇਸੀ ॥੧੫॥  

Then, he goes to the Court of the Lord, wearing robes of honor. ||15||  

ਪੈਧਾ = ਸਿਰੋਪਾਉ ਲੈ ਕੇ, ਇੱਜ਼ਤ ਨਾਲ ॥੧੫॥
ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ॥੧੫॥


ਸਲੋਕ ਮਃ  

Shalok, First Mehl:  

xxx
xxx


ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਜਾਈ  

They tax the cows and the Brahmins, but the cow-dung they apply to their kitchen will not save them.  

ਕਰੁ = ਮਸੂਲ। ਲਾਵਹੁ = ਤੁਸੀਂ ਲਾਂਦੇ ਹਉ। ਗੋਬਰਿ = ਗੋਬਰ ਨਾਲ, ਗੋਹੇ ਨਾਲ ਪੋਚਾ ਫੇਰਿਆਂ।
(ਦਰਿਆ ਦੇ ਪੱਤਣ ਤੇ ਬੈਠ ਕੇ) ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਂਦਾ ਹੈਂ (ਭਾਵ, ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਣ ਦਾ ਮਸੂਲ ਲਾ ਲੈਂਦਾ ਹੈਂ), (ਫੇਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ) ਗੋਹੇ ਨਾਲ (ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂ) ਤਰਿਆ ਨਹੀਂ ਜਾ ਸਕਦਾ।


ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ  

They wear their loin cloths, apply ritual frontal marks to their foreheads, and carry their rosaries, but they eat food with the Muslims.  

ਤੈ = ਅਤੇ। ਜਪਮਾਲੀ = ਮਾਲੀ। ਧਾਨੁ = ਪਦਾਰਥ, ਭੋਜਨ ਮਲੇਛਾਂ ਦਾ, ਮੁਸਲਮਾਨਾਂ ਦਾ। ਖਾਈ = ਖਾਂਦਾ ਹੈ।
ਧੋਤੀ (ਪਹਿਨਦਾ ਹੈਂ), ਟਿੱਕਾ (ਮੱਥੇ ਉਤੇ ਲਾਂਦਾ ਹੈਂ) ਅਤੇ ਮਾਲਾ (ਫੇਰਦਾ ਹੈਂ), ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ, (ਭਾਵ ਪਦਾਰਥ ਉਹਨਾਂ ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ)।


ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ  

O Siblings of Destiny, you perform devotional worship indoors, but read the Islamic sacred texts, and adopt the Muslim way of life.  

ਅੰਤਰਿ = ਅੰਦਰ, ਲੁਕ ਕੇ। ਸੰਜਮੁ = ਰਹਿਤ, ਰਹਿਣੀ। ਤੁਰਕਾ = ਤੁਰਕਾਂ ਵਾਲੀ, ਮੁਸਲਮਾਨਾਂ ਵਾਲੀ। ਭਾਈ = ਹੇ ਭਾਈ!
ਅੰਦਰ ਬੈਠ ਕੇ (ਭਾਵ, ਤੁਰਕ ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ, (ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ।


ਛੋਡੀਲੇ ਪਾਖੰਡਾ  

Renounce your hypocrisy!  

ਛੋਡੀਲੇ = ਛੱਡ ਦੇਹ।
(ਇਹ) ਪਾਖੰਡ ਤੂੰ ਛੱਡ ਦੇਹ।


ਨਾਮਿ ਲਇਐ ਜਾਹਿ ਤਰੰਦਾ ॥੧॥  

Taking the Naam, the Name of the Lord, you shall swim across. ||1||  

ਨਾਮਿ ਲਇਐ = ਜੇ ਨਾਮ ਲਏਂਗਾ। ਜਾਹਿ ਤਰੰਦਾ = ਤਰ ਜਾਹਿਂਗਾ ॥੧॥
ਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ (ਸੰਸਾਰ-ਸਮੁੰਦਰ ਤੋਂ) ਤਰੇਂਗਾ ॥੧॥


ਮਃ  

First Mehl:  

xxx
xxx


ਮਾਣਸ ਖਾਣੇ ਕਰਹਿ ਨਿਵਾਜ  

The man-eaters say their prayers.  

ਮਾਣਸ ਖਾਣੇ = ਮਨੁੱਖਾਂ ਨੂੰ ਖਾਣ ਵਾਲੇ, ਵੱਢੀਖ਼ੋਰ। ਕਰਹਿ ਨਿਵਾਜ = ਨਮਾਜ਼ ਪੜ੍ਹਦੇ ਹਨ।
(ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ।


ਛੁਰੀ ਵਗਾਇਨਿ ਤਿਨ ਗਲਿ ਤਾਗ  

Those who wield the knife wear the sacred thread around their necks.  

ਛੁਰੀ ਵਗਾਇਨਿ = (ਜੋ ਲੋਕ) ਛੁਰੀ ਚਲਾਂਦੇ ਹਨ, ਭਾਵ, ਜ਼ੁਲਮ ਕਰਦੇ ਹਨ। ਤਾਗ = ਜੰਞੂ, ਜਨੇਊ।
(ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿਚ ਜਨੇਊ ਹਨ।


ਤਿਨ ਘਰਿ ਬ੍ਰਹਮਣ ਪੂਰਹਿ ਨਾਦ  

In their homes, the Brahmins sound the conch.  

ਤਿਨ ਘਰਿ = ਉਹਨਾਂ (ਖੱਤ੍ਰੀਆਂ) ਦੇ ਘਰਾਂ ਵਿਚ। ਪੂਰਹਿ ਨਾਦ = ਨਾਦ ਪੂਰਦੇ ਹਨ, ਸੰਖ ਵਜਾਂਦੇ ਹਨ।
ਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ;


ਉਨ੍ਹ੍ਹਾ ਭਿ ਆਵਹਿ ਓਈ ਸਾਦ  

They too have the same taste.  

ਉਨ੍ਹ੍ਹਾ ਭਿ = ਉਹਨਾਂ ਬ੍ਰਾਹਮਣਾਂ ਨੂੰ ਭੀ। ਆਵਹਿ ਓਈ ਸਾਦ = ਉਹੀ ਸੁਆਦ ਆਉਂਦੇ ਹਨ, (ਭਾਵ, ਜੋ ਕੁਝ ਉਹ ਖੱਤ੍ਰੀ ਮੁਨਸ਼ੀ ਖਾਂਦੇ ਹਨ, ਉਹਨਾਂ ਪਦਾਰਥਾਂ ਦਾ ਹੀ ਸੁਆਦ ਉਹਨਾਂ ਬ੍ਰਾਹਮਣਾਂ ਨੂੰ ਆਉਂਦਾ ਹੈ)।
ਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ)।


ਕੂੜੀ ਰਾਸਿ ਕੂੜਾ ਵਾਪਾਰੁ  

False is their capital, and false is their trade.  

xxx
(ਇਹਨਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ।


ਕੂੜੁ ਬੋਲਿ ਕਰਹਿ ਆਹਾਰੁ  

Speaking falsehood, they take their food.  

ਕਰਹਿ ਆਹਾਰੁ = ਆਹਾਰ ਕਰਦੇ ਹਨ, ਖਾਣਾ ਖਾਂਦੇ ਹਨ, ਰੋਜ਼ੀ ਕਮਾਂਦੇ ਹਨ।
ਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ ਹਨ।


ਸਰਮ ਧਰਮ ਕਾ ਡੇਰਾ ਦੂਰਿ  

The home of modesty and Dharma is far from them.  

ਸਰਮ = ਲੱਜਾ, ਹਯਾ।
ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ)।


ਨਾਨਕ ਕੂੜੁ ਰਹਿਆ ਭਰਪੂਰਿ  

O Nanak, they are totally permeated with falsehood.  

xxx
ਹੇ ਨਾਨਕ! ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ।


ਮਥੈ ਟਿਕਾ ਤੇੜਿ ਧੋਤੀ ਕਖਾਈ  

The sacred marks are on their foreheads, and the saffron loin-cloths are around their waists;  

ਕਖਾਈ = ਗੇਰੀ ਰੰਗ ਵਾਲੀ।
(ਇਹ ਖੱਤ੍ਰੀ) ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ)


ਹਥਿ ਛੁਰੀ ਜਗਤ ਕਾਸਾਈ  

in their hands they hold the knives - they are the butchers of the world!  

ਜਗਤ ਕਾਸਾਈ = ਜਗਤ ਦਾ ਕਸਾਈ, ਜਗਤ ਦੇ ਹਰੇਕ ਜੀਵ ਉੱਤੇ ਵੱਸ ਲੱਗਿਆਂ ਜ਼ੁਲਮ ਕਰਨ ਵਾਲਾ।
ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits