Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿਗੁਰੁ ਭੇਟੇ ਸੋ ਸੁਖੁ ਪਾਏ  

सतिगुरु भेटे सो सुखु पाए ॥  

Saṯgur bẖete so sukẖ pā▫e.  

One who meets the True Guru finds peace.  

ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਆਰਾਮ ਪਾਉਂਦਾ ਹੈ।  

ਸਤਿਗੁਰੁ ਭੇਟੇ = (ਜਿਸ ਮਨੁੱਖ ਨੂੰ) ਗੁਰੂ ਮਿਲ ਪਏ।
ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ,


ਹਰਿ ਕਾ ਨਾਮੁ ਮੰਨਿ ਵਸਾਏ  

हरि का नामु मंनि वसाए ॥  

Har kā nām man vasā▫e.  

He enshrines the Name of the Lord in his mind.  

ਰੱਬ ਦੇ ਨਾਮ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ।  

ਮੰਨਿ = ਮਨ ਵਿਚ।
ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ।


ਨਾਨਕ ਨਦਰਿ ਕਰੇ ਸੋ ਪਾਏ  

नानक नदरि करे सो पाए ॥  

Nānak naḏar kare so pā▫e.  

O Nanak, when the Lord grants His Grace, He is obtained.  

ਨਾਨਕ ਜਿਸ ਉਤੇ ਸਾਈਂ ਮਿਹਰ ਕਰਦਾ ਹੈ, ਉਹ ਉਸ ਨੂੰ ਪਾ ਲੈਂਦਾ ਹੈ।  

xxx
(ਪਰ) ਹੇ ਨਾਨਕ! ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ।


ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥  

आस अंदेसे ते निहकेवलु हउमै सबदि जलाए ॥२॥  

Ās anḏese ṯe nihkeval ha▫umai sabaḏ jalā▫e. ||2||  

He becomes free of hope and fear, and burns away his ego with the Word of the Shabad. ||2||  

ਉਮੈਦ ਅਤੇ ਫਿਕਰ ਤੋਂ ਉਹ ਮੁਬਰਰਾ (ਪਾਕਸਾਫ) ਹੋ ਜਾਂਦਾ ਹੈ, ਅਤੇ ਆਪਣੀ ਹੰਗਤਾ ਨੂੰ ਰੱਬ ਦੇ ਨਾਂਮ ਨਾਲ ਸਾੜ ਸੁੱਟਦਾ ਹੈ।  

ਅੰਦੇਸੇ = ਚਿੰਤਾ। ਤੇ = ਤੋਂ। ਨਿਹਕੇਵਲੁ = ਅਛੋਹ, ਨਿਰਲੇਪ। ਸਬਦਿ = ਸ਼ਬਦ ਦੁਆਰਾ ॥੨॥
ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ  

भगत तेरै मनि भावदे दरि सोहनि कीरति गावदे ॥  

Bẖagaṯ ṯerai man bẖāvḏe ḏar sohan kīraṯ gāvḏe.  

Your devotees are pleasing to Your Mind, Lord. They look beautiful at Your door, singing Your Praises.  

ਭਗਤ, ਹੇ ਸੁਆਮੀ! ਤੇਰੇ ਚਿੱਤ ਨੂੰ ਚੰਗੇ ਲਗਦੇ ਹਨ। ਤੇਰੇ ਬੂਹੇ ਤੇਰੀਆਂ ਸਿਫਤਾਂ ਗਾਇਨ ਕਰਦੇ ਹੋਏ ਉਹ ਸੁੰਦਰ ਲਗਦੇ ਹਨ।  

ਤੇਰੈ ਮਨਿ = ਤੇਰੇ ਮਨ ਵਿਚ। ਦਰਿ = (ਤੇਰੇ) ਦਰਵਾਜ਼ੇ ਉੱਤੇ। ਕੀਰਤਿ = ਸੋਭਾ, ਵਡਿਆਈ।
(ਹੇ ਪ੍ਰਭੂ!) ਤੈਨੂੰ ਆਪਣੇ ਮਨ ਵਿਚ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ।


ਨਾਨਕ ਕਰਮਾ ਬਾਹਰੇ ਦਰਿ ਢੋਅ ਲਹਨ੍ਹ੍ਹੀ ਧਾਵਦੇ  

नानक करमा बाहरे दरि ढोअ न लहन्ही धावदे ॥  

Nānak karmā bāhre ḏar dẖo▫a na lėhnĥī ḏẖāvḏe.  

O Nanak, those who are denied Your Grace, find no shelter at Your Door; they continue wandering.  

ਨਾਨਕ ਜੋ ਤੇਰੀ ਰਹਿਮਤ ਤੋਂ ਸੱਖਣੇ ਹਨ, ਉਹਨਾਂ ਨੂੰ ਤੇਰੇ ਦਰਵਾਜੇ ਤੇ ਪਨਾਹ ਨਹੀਂ ਮਿਲਦੀ ਅਤੇ ਉਹ ਭਟਕਦੇ ਫਿਰਦੇ ਹਨ।  

ਕਰਮਾ ਬਾਹਰੇ = ਭਾਗ ਹੀਣ। ਢੋਅ = ਆਸਰਾ। ਧਾਵਦੇ = ਭਟਕਦੇ ਫਿਰਦੇ ਹਨ।
ਹੇ ਨਾਨਕ! ਭਾਗ-ਹੀਣ ਮਨੁੱਖ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ,


ਇਕਿ ਮੂਲੁ ਬੁਝਨ੍ਹ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ  

इकि मूलु न बुझन्हि आपणा अणहोदा आपु गणाइदे ॥  

Ik mūl na bujẖniĥ āpṇā aṇhoḏā āp gaṇā▫iḏe.  

Some do not understand their origins, and without cause, they display their self-conceit.  

ਕਈ ਆਪਣੇ ਮੁੱਢ ਨੂੰ ਨਹੀਂ ਜਾਣਦੇ ਅਤੇ ਬਿਨਾਂ ਵਜ੍ਹਾ ਆਪਣੀ ਸਵੈ-ਹੰਗਤਾ ਨੂੰ ਵਿਖਾਲਦੇ ਹਨ।  

ਇਕਿ = ਕਈ ਜੀਵ। ਮੂਲੁ = ਮੁੱਢ, ਪ੍ਰਭੂ। ਅਣਹੋਦਾ = (ਘਰ ਵਿਚ) ਪਦਾਰਥ ਤੋਂ ਬਿਨਾ ਹੀ। ਆਪੁ = ਆਪਣੇ ਆਪ ਨੂੰ। ਗਣਾਇਦੇ = ਵੱਡਾ ਜਤਲਾਂਦੇ ਹਨ।
(ਕਿਉਂਕਿ) ਇਹ (ਵਿਚਾਰੇ) ਆਪਣੇ ਅਸਲੇ ਨੂੰ ਨਹੀਂ ਸਮਝਦੇ, (ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ) ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਤਲਾਂਦੇ ਹਨ।


ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ  

हउ ढाढी का नीच जाति होरि उतम जाति सदाइदे ॥  

Ha▫o dẖādẖī kā nīcẖ jāṯ hor uṯam jāṯ saḏā▫iḏe.  

I am the Lord's minstrel, of low social status; others call themselves high caste.  

ਮੈਂ ਨੀਵੇਂ ਘਰਾਣੇ ਦਾ ਸਾਹਿਬ ਦਾ ਭੱਟ ਹਾਂ। ਬਾਕੀ ਦੇ ਆਪਣੇ ਆਪ ਨੂੰ ਉਚੀ ਜਾਤੀ ਦੇ ਅਖਵਾਉਂਦੇ ਹਨ।  

ਹਉ = ਮੈਂ। ਢਾਢੀ = ਵਡਿਆਈ ਕਰਨ ਵਾਲਾ, ਵਾਰ ਗਾਉਣ ਵਾਲਾ, ਭੱਟ। ਢਾਢੀ ਕਾ = ਮਾੜਾ ਜਿਹਾ ਢਾਢੀ (ਜਿਵੇਂ ਘਟੁਕਾ = ਨਿੱਕਾ ਜਿਹਾ ਘੜਾ)। ਨੀਚ ਜਾਤਿ = ਨੀਵੀ ਜ਼ਾਤ ਵਾਲਾ। ਹੋਰਿ = ਹੋਰ ਲੋਕ। ਉਤਮ ਜਾਤਿ = ਉੱਚੀ ਜ਼ਾਤ ਵਾਲੇ।
(ਹੇ ਪ੍ਰਭੂ!) ਮੈਂ ਨੀਵੀਂ ਜਾਤ ਵਾਲਾ (ਤੇਰੇ ਦਰ ਦਾ) ਇਕ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ (ਆਪਣੇ ਆਪ ਨੂੰ) ਉੱਤਮ ਜਾਤ ਵਾਲੇ ਅਖਵਾਂਦੇ ਹਨ।


ਤਿਨ੍ਹ੍ਹ ਮੰਗਾ ਜਿ ਤੁਝੈ ਧਿਆਇਦੇ ॥੯॥  

तिन्ह मंगा जि तुझै धिआइदे ॥९॥  

Ŧinĥ mangā jė ṯujẖai ḏẖi▫ā▫iḏe. ||9||  

I seek those who meditate on You. ||9||  

ਮੈਂ ਉਹਨਾਂ ਦੀ ਸੰਗਤ ਮੰਗਦਾ ਹਾਂ, ਜੋ ਤੇਰੀ ਬੰਦਗੀ ਕਰਦੇ ਹਨ।  

xxx॥੯॥
ਜੋ ਤੇਰਾ ਭਜਨ ਕਰਦੇ ਹਨ, ਮੈਂ ਉਹਨਾਂ ਪਾਸੋਂ (ਤੇਰਾ 'ਨਾਮ') ਮੰਗਦਾ ਹਾਂ ॥੯॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

ਸਲੋਕ ਪਹਿਲੀ ਪਾਤਸ਼ਾਹੀ।  

xxx
xxx


ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ  

कूड़ु राजा कूड़ु परजा कूड़ु सभु संसारु ॥  

Kūṛ rājā kūṛ parjā kūṛ sabẖ sansār.  

False is the king, false are the subjects; false is the whole world.  

ਝੂਠਾ ਹੈ ਪਾਤਸ਼ਾਹ, ਝੂਠੀ ਹੀ ਰਿਆਇਆ ਅਤੇ ਝੂਠਾ ਹੈ ਸਾਰਾ ਸੰਸਾਰ।  

ਕੂੜੁ = ਛਲ, ਭਰਮ (ਨੋਟ: ਸ਼ਬਦ 'ਕੂੜੁ' ਵਿਸ਼ੇਸ਼ਣ ਨਹੀਂ ਹੈ, 'ਨਾਂਵ' ਹੈ ਅਤੇ ਪੁਲਿੰਗ ਹੈ। ਇਹੀ ਕਾਰਨ ਹੈ ਕਿ 'ਮਾੜੀ', 'ਕਾਇਆ', 'ਬੀਬੀ' ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ 'ਕੂੜੁ' ਪੁਲਿੰਗ ਇਕ-ਵਚਨ ਹੀ ਹੈ)।
ਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ), (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ)। ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ।


ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ  

कूड़ु मंडप कूड़ु माड़ी कूड़ु बैसणहारु ॥  

Kūṛ mandap kūṛ māṛī kūṛ baisaṇhār.  

False is the mansion, false are the skyscrapers; false are those who live in them.  

ਝੂਠਾ ਹੈ ਮਹਿਲ, ਝੂਠੀ ਹੀ ਉਚੀ ਅਟਾਰੀ ਅਤੇ ਝੂਠਾ ਹੈ ਅੰਦਰ ਰਹਿਣ ਵਾਲਾ।  

ਮੰਡਪ = ਸ਼ਾਮਿਆਨੇ। ਮਾੜੀ = ਮਹਲ। ਬੈਸਣਹਾਰੁ = (ਮਹਲ ਵਿਚ) ਵੱਸਣ ਵਾਲਾ।
(ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ।


ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ  

कूड़ु सुइना कूड़ु रुपा कूड़ु पैन्हणहारु ॥  

Kūṛ su▫inā kūṛ rupā kūṛ painĥaṇhār.  

False is gold, and false is silver; false are those who wear them.  

ਝੂਠਾ ਹੈ ਸੋਨਾ, ਝੂਠੀ ਹੈ ਚਾਂਦੀ ਅਤੇ ਝੂਠਾ ਹੀ ਹੈ ਪਾਉਣ ਵਾਲਾ।  

ਰੁਪਾ = ਚਾਂਦੀ।
ਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ,


ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ  

कूड़ु काइआ कूड़ु कपड़ु कूड़ु रूपु अपारु ॥  

Kūṛ kā▫i▫ā kūṛ kapaṛ kūṛ rūp apār.  

False is the body, false are the clothes; false is incomparable beauty.  

ਝੂਠੀ ਹੈ ਦੇਹਿ, ਝੂਠੀ ਪੁਸ਼ਾਕ ਅਤੇ ਝੂਠੀ ਹੈ ਲਾਸਾਨੀ ਸੁੰਦਰਤਾ।  

ਕਾਇਆ = ਸਰੀਰ। ਅਪਾਰੁ = ਬੇਅੰਤ, ਬਹੁਤ।
ਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ)।


ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ  

कूड़ु मीआ कूड़ु बीबी खपि होए खारु ॥  

Kūṛ mī▫ā kūṛ bībī kẖap ho▫e kẖār.  

False is the husband, false is the wife; they mourn and waste away.  

ਝੂਠਾ ਹੈ ਪਤੀ, ਝੂਠੀ ਹੈ ਪਤਨੀ, ਜੋ ਖੁਰ ਜਾਂਦੇ ਅਤੇ ਖੁਆਰ ਹੁੰਦੇ ਹਨ।  

ਮੀਆ = ਖਸਮ, ਪਤੀ। ਬੀਬੀ = ਬੀਵੀ, ਔਰਤ, ਇਸਤ੍ਰੀ। ਖਪਿ = ਖਪ ਕੇ, ਖਚਿਤ ਹੋ ਕੇ। ਖਾਰੁ = ਖੁਆਰ, ਜ਼ਲੀਲ, ਬੇਇੱਜ਼ਤ।
(ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ।


ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ  

कूड़ि कूड़ै नेहु लगा विसरिआ करतारु ॥  

Kūṛ kūrhai nehu lagā visri▫ā karṯār.  

The false ones love falsehood, and forget their Creator.  

ਝੂਠਾ ਆਦਮੀ ਝੂਠ ਨੂੰ ਪਿਆਰ ਕਰਦਾ ਹੈ ਅਤੇ ਸਿਰਜਣਹਾਰ ਨੂੰ ਭੁਲਾ ਦਿੰਦਾ ਹੈ।  

ਕੂੜਿ = ਕੂੜ ਵਿਚ, ਛਲ ਵਿਚ। ਕੂੜੈ = ਕੂੜੇ ਮਨੁੱਖ ਦਾ, ਛਲ ਵਿਚ ਫਸੇ ਹੋਏ ਜੀਵ ਦਾ।
(ਇਸ ਦ੍ਰਿਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ।


ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ  

किसु नालि कीचै दोसती सभु जगु चलणहारु ॥  

Kis nāl kīcẖai ḏosṯī sabẖ jag cẖalaṇhār.  

With whom should I become friends, if all the world shall pass away?  

ਮੈਂ ਕੀਹਦੇ ਸੰਗ ਯਾਰੀ ਪਾਵਾਂ। ਸਾਰਾ ਜਹਾਨ ਟੁਰ ਵੰਞਣ ਵਾਲਾ ਹੈ।  

ਕੀਚੈ = ਕੀਤੀ ਜਾਏ।
(ਇਸ ਨੂੰ ਯਾਦ ਨਹੀਂ ਰਹਿ ਗਿਆ ਕਿ) ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਣਾ ਚਾਹੀਦਾ।


ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ  

कूड़ु मिठा कूड़ु माखिउ कूड़ु डोबे पूरु ॥  

Kūṛ miṯẖā kūṛ mākẖi▫o kūṛ dobe pūr.  

False is sweetness, false is honey; through falsehood, boat-loads of men have drowned.  

ਝੂਠਾ ਹੈ ਮਿਠਾਸ ਅਤੇ ਝੂਠਾ ਹੀ ਮਖਿਆਲ। ਝੂਠਾਂ ਅੰਦਰ ਬੇੜੀਆਂ ਦੇ ਪੁਰਾਂ ਦੇ ਪੂਰ ਡੁੱਬ ਗਏ ਹਨ।  

ਮਿਠਾ = ਸੁਆਦਲਾ, ਪਿਆਰਾ। ਪੂਰੁ = (ਜ਼ਿੰਦਗੀ-ਰੂਪ ਬੇੜੀ ਹੈ, ਸਾਰੇ ਜੀਵ ਇਸ ਦਾ 'ਪੂਰ' ਹਨ); ਸਾਰੇ ਜੀਵ।
(ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ) ਛਲ (ਸਾਰੇ ਜੀਵਾਂ ਨੂੰ) ਪਿਆਰਾ ਲੱਗ ਰਿਹਾ ਹੈ, ਸ਼ਹਿਦ (ਵਾਂਗ) ਮਿੱਠਾ ਲੱਗਦਾ ਹੈ, ਇਸ ਤਰ੍ਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ।


ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥  

नानकु वखाणै बेनती तुधु बाझु कूड़ो कूड़ु ॥१॥  

Nānak vakẖāṇai benṯī ṯuḏẖ bājẖ kūṛo kūṛ. ||1||  

Nanak speaks this prayer: without You, Lord, everything is totally false. ||1||  

ਨਾਨਕ ਪ੍ਰਾਰਥਨਾਂ ਕਰਦਾ ਹੈ, ਤੇਰੇ ਬਗੈਰ ਹੇ ਮੇਰੇ ਮਾਲਕ ਹਰ ਸ਼ੈ ਝੂਠ ਹੀ ਝੂਠ ਹੈ।  

ਨਾਨਕੁ ਵਖਾਣੈ = ਨਾਨਕ ਆਖਦਾ ਹੈ। ਕੂੜੋ ਕੂੜੀ = ਕੂੜ ਹੀ ਕੂੜ, ਛਲ ਹੀ ਛਲ।੧। ❀ ਨੋਟ: ਇਸ ਸਲੋਕ ਵਿਚ ਸ਼ਬਦ 'ਕੂੜੁ', 'ਕੂੜਿ' ਅਤੇ 'ਕੂੜੈ' ਤ੍ਰੈਵੇਂ ਸਮਝਣ-ਜੋਗ ਹਨ। 'ਕੂੜੁ' ਨਾਂਵ (noun) ਹੈ, ਕਰਤਾ ਕਾਰਕ, ਇਕ-ਵਚਨ। 'ਕੂੜਿ' ਸ਼ਬਦ 'ਕੂੜੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ। 'ਕੂੜੈ' ਸ਼ਬਦ 'ਕੂੜਾ' ਤੋਂ ਸੰਬੰਧ ਕਾਰਕ, ਇਕ-ਵਚਨ ਹੈ। ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ 'ਕੂੜੈ' ਸ਼ਬਦ 'ਕੂੜਾ' ਤੋਂ ਹੈ, 'ਕੂੜੁ' ਤੋਂ ਨਹੀਂ। ਸ਼ਬਦ 'ਕੂੜਾ' ਸੰਸਕ੍ਰਿਤ ਦੇ ਸ਼ਬਦ ਕੂਟਕ (क्त्र्टक) ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ, ਜੋ ਵਿਸ਼ੇਸ਼ਣ ਹੈ ਤੇ ਜਿਸ ਦਾ ਅਰਥ ਹੈ 'ਝੂਠਾ, ਛਲ ਵਿਚ ਫਸਿਆ ਹੋਇਆ' ॥੧॥
(ਹੇ ਪ੍ਰਭੂ!) ਨਾਨਕ (ਤੇਰੇ ਅੱਗੇ) ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ (ਇਹ ਜਗਤ) ਛਲ ਹੈ ॥੧॥


ਮਃ  

मः १ ॥  

Mėhlā 1.  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ  

सचु ता परु जाणीऐ जा रिदै सचा होइ ॥  

Sacẖ ṯā par jāṇī▫ai jā riḏai sacẖā ho▫e.  

One knows the Truth only when the Truth is in his heart.  

ਕੇਵਲ ਤਦ ਹੀ ਆਦਮੀ ਸੱਚਾ ਜਾਣਿਆਂ ਜਾਂਦਾ ਹੈ, ਜੇਕਰ ਸੱਚ ਉਸ ਦੇ ਦਿਲ ਵਿੱਚ ਹੋਵੇ।  

ਤਾ ਪਰੁ = ਤਾਂ ਹੀ, ਤਦੋਂ ਹੀ। ਜਾਣੀਐ = ਜਾਣਿਆ ਜਾ ਸਕਦਾ ਹੈ। ਸਚੁ = (ਸ਼ਬਦ 'ਕੂੜੁ' ਦੇ ਉਲਟ ਸ਼ਬਦ 'ਸਚੁ' ਹੈ; 'ਕੂੜੁ' ਦਾ ਅਰਥ ਹੈ 'ਛਲੁ' ਜੋ ਅਸਲੀਅਤ ਤੋਂ ਬਿਨਾ ਹੈ, ਜੋ ਉਤਨਾ ਚਿਰ ਹੀ ਹੈ, ਜਿਤਨਾ ਚਿਰ ਉਸ ਦਾ ਬਣਾਣ ਵਾਲਾ ਉਸ ਦੀ ਹੋਂਦ ਚਾਹੁੰਦਾ ਹੈ। ਇਸ ਦੇ ਉਲਟ 'ਸਚੁ' ਦਾ ਅਰਥ ਹੈ) ਅਸਲੀਅਤ। ਰਿਦੈ = ਹਿਰਦੇ ਵਿਚ। ਸਚਾ = ਅਸਲੀਅਤ ਵਾਲਾ, ਹਰੀ।
(ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ।


ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ  

कूड़ की मलु उतरै तनु करे हछा धोइ ॥  

Kūṛ kī mal uṯrai ṯan kare hacẖẖā ḏẖo▫e.  

The filth of falsehood departs, and the body is washed clean.  

ਉਸ ਦੀ ਝੂਠ ਦੀ ਮੈਲ ਲਹਿ ਜਾਂਦੀ ਹੈ ਅਤੇ ਉਹ ਆਪਣੀ ਦੇਹਿ ਨੂੰ ਧੋ ਕੇ ਸਾਫ ਸੁਥਰੀ ਕਰ ਲੈਂਦਾ ਹੈ।  

ਕੂੜ ਕੀ ਮਲੁ = ਮਾਇਆ ਰੂਪ ਛਲ ਦੀ (ਮਨ ਉੱਤੇ) ਮੈਲ।
ਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ।


ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ  

सचु ता परु जाणीऐ जा सचि धरे पिआरु ॥  

Sacẖ ṯā par jāṇī▫ai jā sacẖ ḏẖare pi▫ār.  

One knows the Truth only when he bears love to the True Lord.  

ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਣਾ ਹੈ, ਜੇਕਰ ਉਹ ਸਤਿਪੁਰਖ ਨੂੰ ਪ੍ਰੇਮ ਕਰਦਾ ਹੈ।  

xxx
(ਮਾਇਆ ਛਲ ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿਚ ਮਨ ਜੋੜਦਾ ਹੈ,


ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ  

नाउ सुणि मनु रहसीऐ ता पाए मोख दुआरु ॥  

Nā▫o suṇ man rėhsī▫ai ṯā pā▫e mokẖ ḏu▫ār.  

Hearing the Name, the mind is enraptured; then, he attains the gate of salvation.  

ਜਦ ਨਾਮ ਨੂੰ ਸਰਵਣ ਕਰਕੇ ਹਿਰਦਾ ਪਰਮ ਪ੍ਰਸੰਨ ਹੋ ਜਾਂਦਾ ਹੈ, ਤਦ, ਪ੍ਰਾਣੀ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।  

ਰਹਸੀਐ = ਖਿੜ ਪੈਂਦਾ ਹੈ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ, ਮਾਇਆ ਰੂਪ ਛਲ ਦੇ ਜ਼ੰਜੀਰਾਂ ਤੋਂ ਛੁੱਟਣ ਦਾ ਰਸਤਾ।
(ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ।


ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ  

सचु ता परु जाणीऐ जा जुगति जाणै जीउ ॥  

Sacẖ ṯā par jāṇī▫ai jā jugaṯ jāṇai jī▫o.  

One knows the Truth only when he knows the true way of life.  

ਕੇਵਲ ਤਦ ਹੀ ਇਨਸਾਨ ਸੱਚਾ ਸਮਝਿਆ ਜਾਂਦਾ ਹੈ, ਜੇਕਰ ਉਹ ਜੀਵਨ ਦੇ ਸੱਚੇ ਰਸਤੇ ਨੂੰ ਜਾਣਦਾ ਹੈ।  

ਜੁਗਤਿ = ਜ਼ਿੰਦਗੀ ਸੋਹਣੇ ਤਰੀਕੇ ਨਾਲ ਗੁਜ਼ਾਰਨ ਦਾ ਢੰਗ।
ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ,


ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ  

धरति काइआ साधि कै विचि देइ करता बीउ ॥  

Ḏẖaraṯ kā▫i▫ā sāḏẖ kai vicẖ ḏe▫e karṯā bī▫o.  

Preparing the field of the body, he plants the Seed of the Creator.  

ਦੇਹਿ ਦੀ ਪੈਲੀ ਨੂੰ ਬਣਾ ਸੁਆਰ ਕੇ, ਉਹ ਇਸ ਅੰਦਰ ਸਿਰਜਨਹਾਰ ਦਾ ਬੀਜ ਬੀਜਦਾ ਹੈ।  

ਧਰਤਿ ਕਾਇਆ = ਸਰੀਰ ਰੂਪ ਧਰਤੀ। ਦੇਇ = ਦੇ ਦੇਵੇ, ਬੀਜ ਦੇਵੇ। ਕਰਤਾ ਬੀਉ = ਕਰਤਾਰ ਦਾ ('ਨਾਮ' ਰੂਪ) ਬੀਜ।
ਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿਚ ਪ੍ਰਭੂ ਦਾ ਨਾਮ ਬੀਜ ਦੇਵੇ।


ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ  

सचु ता परु जाणीऐ जा सिख सची लेइ ॥  

Sacẖ ṯā par jāṇī▫ai jā sikẖ sacẖī le▫e.  

One knows the Truth only when he receives true instruction.  

ਕੇਵਲ ਤਦ ਹੀ ਪ੍ਰਾਣੀ ਸੱਚਾ ਸਮਝਿਆ ਜਾਂਦਾ ਹੈ, ਜਦ ਉਹ ਸੱਚੀ ਸਿਖਮਤ ਪ੍ਰਾਪਤ ਕਰਦਾ ਹੈ।  

xxx
ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ,


ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ  

दइआ जाणै जीअ की किछु पुंनु दानु करेइ ॥  

Ḏa▫i▫ā jāṇai jī▫a kī kicẖẖ punn ḏān kare▫i.  

Showing mercy to other beings, he makes donations to charities.  

ਉਹ ਪ੍ਰਾਣ-ਧਾਰੀਆਂ ਤੇ ਤਰਸ ਕਰਦਾ ਹੈ, ਕੁਝ ਖੈਰਾਤ ਵਜੋਂ ਭੀ ਦਿੰਦਾ ਹੈ।  

xxx
ਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁਝ ਦਾਨ ਪੁੰਨ ਕਰੇ।


ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ  

सचु तां परु जाणीऐ जा आतम तीरथि करे निवासु ॥  

Sacẖ ṯāʼn par jāṇī▫ai jā āṯam ṯirath kare nivās.  

One knows the Truth only when he dwells in the sacred shrine of pilgrimage of his own soul.  

ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਦਾ ਹੈ, ਜਦ ਉਹ ਆਪਣੇ ਦਿਲ ਦੇ ਧਰਮ-ਅਸਥਾਨ ਤੇ ਵੱਸਦਾ ਹੈ।  

ਆਤਮ ਤੀਰਥਿ = ਆਤਮ ਰੂਪ ਤੀਰਥ ਉੱਤੇ।
ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ,


ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ  

सतिगुरू नो पुछि कै बहि रहै करे निवासु ॥  

Saṯgurū no pucẖẖ kai bahi rahai kare nivās.  

He sits and receives instruction from the True Guru, and lives in accordance with His Will.  

ਉਹ ਗੁਰਾਂ ਪਾਸੋਂ ਸਿਖਮਤ ਲੈਂਦਾ ਹੈ ਅਤੇ ਉਹਨਾਂ ਦੀ ਰਜਾ ਅਨੁਸਾਰ ਬੈਠਦਾ ਅਤੇ ਵੱਸਦਾ ਹੈ।  

ਬਹਿ ਰਹੈ = ਬੈਠਾ ਰਹੇ, ਮਨ ਨੂੰ ਵਿਕਾਰਾਂ ਵਲ ਦੌੜਨ ਤੋਂ ਰੋਕ ਰੱਖੇ।
ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ।


ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ  

सचु सभना होइ दारू पाप कढै धोइ ॥  

Sacẖ sabẖnā ho▫e ḏārū pāp kadẖai ḏẖo▫e.  

Truth is the medicine for all; it removes and washes away our sins.  

ਸੱਚ ਸਾਰਿਆਂ ਲਈ ਇਕ ਦਵਾਈ ਹੈ। ਇਹ ਕਸਮਲ (ਪਾਪ) ਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ।  

xxx
ਉਨ੍ਹਾਂ ਮਨੁੱਖਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ),


ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥  

नानकु वखाणै बेनती जिन सचु पलै होइ ॥२॥  

Nānak vakẖāṇai benṯī jin sacẖ palai ho▫e. ||2||  

Nanak speaks this prayer to those who have Truth in their laps. ||2||  

ਨਾਨਕ ਉਹਨਾਂ ਦੇ ਮੂਹਰੇ ਪ੍ਰਾਰਥਨਾਂ ਕਰਦਾ ਹੈ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ।  

xxx॥੨॥
ਨਾਨਕ ਅਰਜ਼ ਕਰਦਾ ਹੈ- ਜਿਨ੍ਹਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਮਸਤਕਿ ਲਾਈਐ  

दानु महिंडा तली खाकु जे मिलै त मसतकि लाईऐ ॥  

Ḏān mahindā ṯalī kẖāk je milai ṯa masṯak lā▫ī▫ai.  

The gift I seek is the dust of the feet of the Saints; if I were to obtain it, I would apply it to my forehead.  

ਮੇਰੀ ਦਾਤ ਸੰਤਾਂ ਦੇ ਪੈਰਾਂ ਦੀ ਧੂੜ ਹੈ। ਜੇਕਰ ਇਹ ਮੈਨੂੰ ਮਿਲ ਜਾਵੇ, ਤਦ ਮੈਂ ਇਸ ਨੂੰ ਆਪਣੇ ਮੱਥੇ ਨੂੰ ਲਾਵਾਂਗਾ।  

ਦਾਨੁ = ਬਖ਼ਸ਼ਸ਼। ਮਹਿੰਡਾ = ਮੇਰਾ, ਭਾਵ, ਮੇਰੇ ਵਾਸਤੇ। ਤਲੀ ਖਾਕੁ = (ਪੈਰਾਂ ਦੀਆਂ ਤਲੀਆਂ ਦੀ ਖਾਕ, ਚਰਨ-ਧੂੜ। ਤ = ਤਾਂ।
(ਮੇਰਾ ਇਹ ਚਿੱਤ ਕਰਦਾ ਹੈ ਕਿ ਮੈਨੂੰ ਸੰਤਾਂ ਦੇ) ਪੈਰਾਂ ਦੀ ਖ਼ਾਕ ਦਾ ਦਾਨ ਮਿਲੇ। ਜੇ ਇਹ ਦਾਨ ਮਿਲ ਜਾਏ, ਤਾਂ ਮੱਥੇ ਉੱਤੇ ਲਾਣੀ ਚਾਹੀਦੀ ਹੈ।


ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ  

कूड़ा लालचु छडीऐ होइ इक मनि अलखु धिआईऐ ॥  

Kūṛā lālacẖ cẖẖadī▫ai ho▫e ik man alakẖ ḏẖi▫ā▫ī▫ai.  

Renounce false greed, and meditate single-mindedly on the unseen Lord.  

ਝੂਠੇ ਲੋਭ ਨੂੰ ਤਿਆਗ ਦੇ ਅਤੇ ਇੱਕ ਚਿੱਤ ਹੋ ਕੇ ਤੂੰ ਅਦ੍ਰਿਸ਼ਟ ਸੁਆਮੀ ਦਾ ਸਿਮਰਨ ਕਰ।  

ਕੂੜਾ = ਕੂੜ ਵਿਚ ਫਸਾਣ ਵਾਲਾ, ਮਾਇਆ ਦੇ ਜਾਲ ਵਿਚ ਫਸਾਣ ਵਾਲਾ। ਅਲਖੁ = ਅਦ੍ਰਿਸ਼ਟ।
(ਹੋਰ) ਲਾਲਚ, ਜੋ ਮਾਇਆ ਦੇ ਜਾਲ ਵਿਚ ਹੀ ਫਸਾਂਦਾ ਹੈ, ਛੱਡ ਦੇਣਾ ਚਾਹੀਦਾ ਹੈ, ਅਤੇ ਮਨ ਨੂੰ ਕੇਵਲ ਪ੍ਰਭੂ ਵਿਚ ਜੋੜ ਕੇ ਉਸ ਦੀ ਭਗਤੀ ਕਰਨੀ ਚਾਹੀਦੀ ਹੈ,


ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ  

फलु तेवेहो पाईऐ जेवेही कार कमाईऐ ॥  

Fal ṯeveho pā▫ī▫ai jevehī kār kamā▫ī▫ai.  

As are the actions we commit, so are the rewards we receive.  

ਜੇਹੋ ਜਿਹੇ ਕਰਮ ਅਸੀਂ ਕਰਦੇ ਹਾਂ, ਓਹੋ ਜਿਹਾ ਹੀ ਮੇਵਾ ਅਸੀਂ ਪ੍ਰਾਪਤ ਕਰਦੇ ਹਾਂ।  

ਤੇਵੇਹੋ = ਤਿਹੋ ਜਿਹਾ ਹੀ। ਜੇਵੇਹੀ = ਜਿਹੋ ਜਿਹੀ।
(ਕਿਉਂਕਿ) ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ।


ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ  

जे होवै पूरबि लिखिआ ता धूड़ि तिन्हा दी पाईऐ ॥  

Je hovai pūrab likẖi▫ā ṯā ḏẖūṛ ṯinĥā ḏī pā▫ī▫ai.  

If it is so pre-ordained, then one obtains the dust of the feet of the Saints.  

ਜੇਕਰ ਮੁੱਢ ਤੋਂ ਐਸੀ ਲਿਖਤਾਕਾਰ ਹੋਵੇ, ਤਦ ਆਦਮੀ ਉਹਨਾਂ ਸੰਤਾਂ ਦੇ ਪੈਰਾਂ ਦੀ ਖਾਕ ਨੂੰ ਪ੍ਰਾਪਤ ਹੁੰਦਾ ਹੈ।  

ਪੂਰਬਿ = ਪਹਿਲੇ ਤੋਂ, ਮੁੱਢ ਤੋਂ, ਧੁਰ ਤੋਂ। ਲਿਖਿਆ = ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ।
ਪਰ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਤਾਂ ਹੀ ਮਿਲਦੀ ਹੈ ਜੇ ਚੰਗੇ ਭਾਗ ਹੋਣ।


ਮਤਿ ਥੋੜੀ ਸੇਵ ਗਵਾਈਐ ॥੧੦॥  

मति थोड़ी सेव गवाईऐ ॥१०॥  

Maṯ thoṛī sev gavā▫ī▫ai. ||10||  

But through small-mindedness, we forfeit the merits of selfless service. ||10||  

ਥੋੜੀ ਮਤ ਕਾਰਣ ਅਸੀਂ ਸੇਵਾ ਦੇ ਮਹਾਤਮ (ਫਲ) ਨੂੰ ਗਵਾ ਲੈਂਦੇ ਹਾਂ।  

ਮਤਿ ਥੋੜੀ = ਆਪਣੀ ਮੱਤ ਥੋੜ ਹੋਵੇ, ਜੇ ਆਪਣੀ ਥੋੜੀ ਮੱਤ ਦੀ ਟੇਕ ਰੱਖੀਏ ॥੧੦॥
(ਗੁਰਮੁਖਾਂ ਦਾ ਆਸਰਾ-ਪਰਨਾ ਛੱਡ ਕੇ) ਜੇ ਆਪਣੀ ਹੋਛੀ ਜਿਹੀ ਮੱਤ ਦੀ ਟੇਕ ਰੱਖੀਏ ਤਾਂ (ਇਸ ਦੇ ਆਸਰੇ) ਕੀਤੀ ਹੋਈ ਘਾਲ-ਕਮਾਈ ਵਿਅਰਥ ਜਾਂਦੀ ਹੈ ॥੧੦॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

ਸਲੋਕ ਪਹਿਲੀ ਪਾਤਸ਼ਾਹੀ।  

xxx
xxx


ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ  

सचि कालु कूड़ु वरतिआ कलि कालख बेताल ॥  

Sacẖ kāl kūṛ varṯi▫ā kal kālakẖ beṯāl.  

There is a famine of Truth; falsehood prevails, and the blackness of the Dark Age of Kali Yuga has turned men into demons.  

ਸੱਚਾਈ ਦਾ ਕਹਿਤ (ਕਾਲ) ਪੈ ਗਿਆ ਹੈ, ਝੂਠ ਪ੍ਰਚੱਲਤ ਹੋ ਰਿਹਾ ਹੈ, ਅਤੇ ਕਾਲੇ ਯੁੱਗ ਦੀ ਸਿਆਹੀ ਨੇ ਬੰਦਿਆਂ ਨੂੰ ਭੂਤਨੇ ਬਣਾ ਛੱਡਿਆ ਹੈ।  

ਸਚਿ = ਸੱਚ ਵਿਚ। ਸਚਿ ਕਾਲੁ = ਸੱਚ ਵਿਚ ਕਾਲ ਪੈ ਗਿਆ ਹੈ ਅਸਲੀਅਤ ਦੀ ਪਰਖ ਨਹੀਂ ਰਹੀ। ਕਾਲਖ = ਕਾਲਾਪਨ, ਵਿਕਾਰਾਂ ਦੀ ਸਿਆਹੀ। ਬੇਤਾਲ = ਭੂਤ ਪ੍ਰੇਤ।
(ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉੱਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ)।


ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ  

बीउ बीजि पति लै गए अब किउ उगवै दालि ॥  

Bī▫o bīj paṯ lai ga▫e ab ki▫o ugvai ḏāl.  

Those who planted their seed have departed with honor; now, how can the shattered seed sprout?  

ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਹੈ, ਉਹ ਇਜਤ ਆਬਰੂ ਨਾਲ ਗਏ ਹਨ। ਹੁਣ ਟੁਟਿਆ ਹੋਇਆ ਬੀਜ ਕਿਸ ਤਰ੍ਹਾਂ ਪੁੰਗਰ ਸਕਦਾ ਹੈ?  

ਬੀਉ = ਨਾਮ ਰੂਪ ਬੀਜ। ਬੀਜਿ = ਬੀਜ ਕੇ। ਕਿਉ ਉਗਵੈ = ਨਹੀਂ ਉੱਗ ਸਕਦੀ। ਦਾਲਿ = ਦਾਣੇ ਦੇ ਦੋਵੇਂ ਹਿੱਸੇ ਵਖੋ ਵਖਰੇ।
ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ। ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ)।


ਜੇ ਇਕੁ ਹੋਇ ਉਗਵੈ ਰੁਤੀ ਹੂ ਰੁਤਿ ਹੋਇ  

जे इकु होइ त उगवै रुती हू रुति होइ ॥  

Je ik ho▫e ṯa ugvai ruṯī hū ruṯ ho▫e.  

If the seed is whole, and it is the proper season, then the seed will sprout.  

ਜੇਕਰ ਬੀਜ ਮੁਕੰਮਲ ਹੋਵੇ ਅਤੇ ਮੁਨਾਸਿਬ ਮੌਸਮ ਹੋਵੇ, ਤਦ ਹੀ ਬੀ ਜੰਮ ਪੈਂਦਾ ਹੈ।  

ਇਕੁ = ਸਾਬਤ ਬੀਜ। ਰੁਤੀ ਹੂ ਰੁਤਿ = ਰੁਤਾਂ ਵਿਚੋਂ ਰੁਤ, ਭਾਵ ਚੰਗੀ ਰੁਤ, ਫਬਵੀਂ ਰੁਤ। ਪਾਹ = ਲਾਗ, ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਲਈ ਜੋ ਪਾਣੀ ਵਿਚ ਰੰਗ ਤੋਂ ਪਹਿਲਾਂ ਪਾਈਦੀ ਹੈ।
ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ)।


ਨਾਨਕ ਪਾਹੈ ਬਾਹਰਾ ਕੋਰੈ ਰੰਗੁ ਸੋਇ  

नानक पाहै बाहरा कोरै रंगु न सोइ ॥  

Nānak pāhai bāhrā korai rang na so▫e.  

O Nanak, without treatment, the raw fabric cannot be dyed.  

ਨਾਨਕ ਲਾਗ ਦੇ ਬਗੈਰ ਨਵਾਂ ਨਕੋਰ ਕੱਪੜਾ ਰੰਗਿਆ ਨਹੀਂ ਜਾ ਸਕਦਾ।  

ਕੋਰੈ = ਕੋਰੇ (ਕੱਪੜੇ) ਨੂੰ। ਰੰਗੁ ਸੋਇ = ਉਹ (ਪੱਕਾ) ਰੰਗ ਜੋ (ਹੋਣਾ ਚਾਹੀਦਾ ਹੈ, ਭਾਵ) ਵਧੀਆ ਪੱਕਾ ਰੰਗ।
ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ।


ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ  

भै विचि खु्मबि चड़ाईऐ सरमु पाहु तनि होइ ॥  

Bẖai vicẖ kẖumb cẖaṛā▫ī▫ai saram pāhu ṯan ho▫e.  

In the Fear of God it is bleached white, if the treatment of modesty is applied to the cloth of the body.  

ਜੇਕਰ ਦੇਹਿ ਨੂੰ ਲੱਜਿਆ ਦੀ ਲਾਗ ਲਾ ਦਿੱਤੀ ਜਾਵੇ, ਤਾਂ ਇਹ ਪ੍ਰਭੂ ਦੇ ਡਰ ਅੰਦਰ ਪਾਪਾਂ ਤੋਂ ਧੋ ਕੇ ਉਜਲ ਹੋ ਜਾਂਦੀ ਹੈ।  

ਸਰਮੁ = ਮਿਹਨਤ। ਰਪੈ = ਰੰਗਿਆ ਜਾਏ।
ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ।


ਨਾਨਕ ਭਗਤੀ ਜੇ ਰਪੈ ਕੂੜੈ ਸੋਇ ਕੋਇ ॥੧॥  

नानक भगती जे रपै कूड़ै सोइ न कोइ ॥१॥  

Nānak bẖagṯī je rapai kūrhai so▫e na ko▫e. ||1||  

O Nanak, if one is imbued with devotional worship, his reputation is not false. ||1||  

ਨਾਨਕ ਜੇਕਰ ਇਨਸਾਨ ਵਾਹਿਗੁਰੂ ਦੇ ਸਿਮਰਨ ਨਾਲ ਰੰਗਿਆ ਜਾਵੇ ਤਾਂ ਉਸ ਦੀ ਸੋਭਾ ਭੋਰਾਭਰ ਭੀ ਝੂਠੀ ਨਹੀਂ ਹੁੰਦੀ।  

ਕੂੜੈ = ਕੂੜ ਦੀ ਛਲ ਠੱਗੀ ਦੀ। ਸੋਇ = ਖ਼ਬਰ, ਭਿਣਖ ॥੧॥
(ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ॥੧॥


ਮਃ  

मः १ ॥  

Mėhlā 1.  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ  

लबु पापु दुइ राजा महता कूड़ु होआ सिकदारु ॥  

Lab pāp ḏu▫e rājā mahṯā kūṛ ho▫ā sikḏār.  

Greed and sin are the king and prime minister; falsehood is the treasurer.  

ਲਾਲਚ ਅਤੇ ਕਸਮਲ (ਪਾਪ) ਦੋਵੇਂ ਪਾਤਸ਼ਾਹ ਅਤੇ ਵਜੀਰ ਹਨ ਅਤੇ ਝੂਠ ਟਕਸਾਲ ਦਾ ਸਰਦਾਰ (ਚੌਧਰੀ) ਹੈ।  

ਲਬੁ = ਜੀਭ ਦਾ ਚਸਕਾ। ਮਹਤਾ = ਵਜ਼ੀਰ। ਸਿਕਦਾਰੁ = ਚੌਧਰੀ।
(ਜਗਤ ਵਿਚ ਜੀਵਾਂ ਵਾਸਤੇ) ਜੀਭ ਦਾ ਚਸਕਾ, ਮਾਨੋ, ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ,


ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ  

कामु नेबु सदि पुछीऐ बहि बहि करे बीचारु ॥  

Kām neb saḏ pucẖẖī▫ai bahi bahi kare bīcẖār.  

Sexual desire, the chief advisor, is summoned and consulted; they all sit together and contemplate their plans.  

ਭੋਗ-ਬਿਲਾਸ ਦੇ ਛੋਟੇ ਹਾਕਮ ਨੂੰ ਬੁਲਾ ਕੇ ਉਸ ਦੀ ਸਲਾਹ ਲਈ ਜਾਂਦੀ ਹੈ। ਸਾਰੇ ਇਕੱਠੇ ਬੈਠ ਕੇ ਮੰਦੇ ਦਾਉ ਪੇਚ ਸੋਚਦੇ ਹਨ।  

ਨੇਬੁ = ਨਾਇਬ। ਸਦਿ = ਸੱਦ ਕੇ, ਬੁਲਾ ਕੇ।
(ਇਸੇ ਲੱਬ ਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ, (ਇਸ ਨੂੰ) ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits