Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਓਨ੍ਹ੍ਹੀ ਮੰਦੈ ਪੈਰੁ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ  

ओन्ही मंदै पैरु न रखिओ करि सुक्रितु धरमु कमाइआ ॥  

Onĥī manḏai pair na rakẖi▫o kar sukariṯ ḏẖaram kamā▫i▫ā.  

They do not place their feet in sin, but do good deeds and live righteously in Dharma.  

ਉਹ ਆਪਣਾ ਪੱਗ ਪਾਪ ਵਿੱਚ ਨਹੀਂ ਟਿਕਾਉਂਦੇ, ਚੰਗੇ ਕਰਮ ਕਮਾਉਂਦੇ, ਅਤੇ ਈਸ਼ਵਰ ਭਗਤੀ ਕਰਦੇ ਹਨ।  

ਮੰਦੈ = ਮੰਦੇ ਥਾਂ ਤੇ। ਸੁਕ੍ਰਿਤੁ = ਭਲਾ ਕੰਮ। ਧਰਮੁ ਕਮਾਇਆ = ਧਰਮ ਅਨੁਸਾਰ ਆਪਣਾ ਜੀਵਨ ਬਣਾਇਆ ਹੈ।
ਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ-ਅਨੁਸਾਰ ਆਪਣਾ ਜੀਵਨ ਨਿਬਾਹੁੰਦੇ ਹਨ।


ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ  

ओन्ही दुनीआ तोड़े बंधना अंनु पाणी थोड़ा खाइआ ॥  

Onĥī ḏunī▫ā ṯoṛe banḏẖnā ann pāṇī thoṛā kẖā▫i▫ā.  

They burn away the bonds of the world, and eat a simple diet of grain and water.  

ਉਹ ਜਗਤ ਦੇ ਜੰਜਾਲਾਂ ਨੂੰ ਤੋੜ ਸੁੱਟਦੇ ਹਨ ਅਤੇ ਥੋੜੇ ਦਾਣੇ ਪਾਣੀ ਤੇ ਗੁਜ਼ਾਰਾ ਕਰਦੇ ਹਨ।  

xxx
ਦੁਨੀਆ ਦੇ ਧੰਧਿਆਂ ਵਿਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜ਼ੰਜੀਰ ਉਹਨਾਂ ਤੋੜ ਦਿੱਤੇ ਹਨ, ਥੋੜਾ ਖਾਂਦੇ ਹਨ, ਅਤੇ ਥੋੜਾ ਹੀ ਪੀਂਦੇ ਹਨ (ਭਾਵ, ਖਾਣ ਪੀਣ ਚਸਕੇ ਦੀ ਖ਼ਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ ਹੈ)।


ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ  

तूं बखसीसी अगला नित देवहि चड़हि सवाइआ ॥  

Ŧūʼn bakẖsīsī aglā niṯ ḏevėh cẖaṛėh savā▫i▫ā.  

You are the Great Forgiver; You give continually, more and more each day.  

ਤੂੰ ਵੱਡਾ ਦਾਤਾਰ ਹੈਂ ਅਤੇ ਸਦੀਵ ਹੀ ਦਾਤਾਂ ਦਿੰਦਾ ਹੈਂ ਜੋ ਰੋਜ ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।  

ਬਖਸੀਸੀ = ਬਖ਼ਸ਼ਸ਼ ਕਰਨ ਵਾਲਾ। ਅਗਲਾ = ਵੱਡਾ, ਬਹੁਤ। ਦੇਵਹਿ = (ਹੇ ਹਰੀ!) ਤੂੰ ਜੀਵਾਂ ਨੂੰ ਦਾਤਾਂ ਦੇਂਦਾ ਹੈਂ। ਚੜਹਿ = ਤੂੰ ਚੜ੍ਹਦਾ ਹੈਂ, ਤੂੰ ਵਧਦਾ ਹੈਂ। ਸਵਾਇਆ = ਬਹੁਤ, ਵਧੀਕ।
'ਹੇ ਪ੍ਰਭੂ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ,'


ਵਡਿਆਈ ਵਡਾ ਪਾਇਆ ॥੭॥  

वडिआई वडा पाइआ ॥७॥  

vadi▫ā▫ī vadā pā▫i▫ā. ||7||  

By His greatness, the Great Lord is obtained. ||7||  

ਵੱਡੇ ਵਾਹਿਗੁਰੂ ਦੇ ਜੱਸ ਦੁਆਰਾ ਬੰਦਾ ਉਸ ਨੂੰ ਪਾ ਲੈਂਦਾ ਹੈ।  

ਵਡਿਆਈ = (ਇਸ ਤਰ੍ਹਾਂ) ਵਡਿਆਈ ਕਰ ਕੇ ॥੭॥
ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ ॥੭॥


ਸਲੋਕ ਮਃ  

सलोक मः १ ॥  

Salok mėhlā 1.  

Shalok, First Mehl:  

ਸਲੋਕ ਪਹਿਲੀ ਪਾਤਸ਼ਾਹੀ।  

xxx
xxx


ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ  

पुरखां बिरखां तीरथां तटां मेघां खेतांह ॥  

Purkẖāʼn birkẖāʼn ṯīrthāʼn ṯatāʼn megẖāʼn kẖeṯāʼnh.  

Men, trees, sacred shrines of pilgrimage, banks of sacred rivers, clouds, fields,  

ਇਨਸਾਨ, ਦਰਖਤਾਂ, ਧਰਮ-ਅਸਥਾਨਾਂ, ਪਵਿੱਤਰ ਨਦੀਆਂ ਦਿਆਂ ਕਿਨਾਰਿਆਂ, ਬੱਦਲਾਂ, ਪੈਲੀਆਂ,  

ਮਿਤਿ = ਅੰਦਾਜ਼ਾ, ਮਰਯਾਦਾ। ਤਟ = ਨਦੀਆਂ ਦੇ ਕਿਨਾਰਿਆ ਦਾ। ਮੇਘ = ਬੱਦਲ। ਦੀਪ = ਉਹ ਧਰਤੀ ਜਿਸ ਦੇ ਦੋ ਪਾਸਿਆਂ ਵਲ ਪਾਣੀ ਹੋਵੇ।
ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ,


ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ  

दीपां लोआं मंडलां खंडां वरभंडांह ॥  

Ḏīpāʼn lo▫āʼn mandlāʼn kẖandāʼn varbẖandāʼnh.  

islands, continents, worlds, solar systems, and universes;  

ਟਾਪੂਆਂ, ਗੋਲਾਕਾਰਾਂ ਆਲਮਾਂ, ਮਹਾਂ ਦੀਪਾਂ, ਸੂਰਜ-ਮੰਡਲਾਂ,  

ਲੋਅ = ਲੋਕ, ਸਾਰੇ ਜਗਤ ਦਾ ਇਕ ਹਿੱਸਾ। ਸਾਧਾਰਨ ਤੌਰ ਤੇ ਤਿੰਨ ਲੋਕ ਗਿਣੇ ਗਏ ਹਨ: ਸੁਰਗ, ਪ੍ਰਿਥਵੀ ਅਤੇ ਪਤਾਲ; ਪਰ ਇਸ ਤੋਂ ਵਧੇਰੀ ਗਿਣਤੀ ੧੪ ਭੀ ਕੀਤੀ ਗਈ ਹੈ, ਸੱਤ ਲੋਕ ਧਰਤੀ ਤੋਂ ਉਤਾਂਹ ਅਤੇ ਸੱਤ ਲੋਕ ਧਰਤੀ ਦੇ ਹੇਠਲੇ ਪਾਸੇ। ਮੰਡਲ = ਚੱਕਰ; ਚੰਦ, ਸੂਰਜ, ਧਰਤੀ ਆਦਿਕ ਕੁਝ ਗ੍ਰੈਹਾਂ ਦਾ ਇਕ ਇਕੱਠ ਜਾਂ ਚੱਕਰ। ਖੰਡ = ਟੋਟਾ, ਹਿੱਸਾ, ਧਰਤੀ ਦਾ ਹਿੱਸਾ, ਜਿਵੇਂ 'ਭਰਤਖੰਡ'। ਵਰਭੰਡ = ਬ੍ਰਹਿਮੰਡ, ਬ੍ਰਹਮ ਦਾ ਅੰਡਾ, ਸ੍ਰਿਸ਼ਟੀ।
ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ,


ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ  

अंडज जेरज उतभुजां खाणी सेतजांह ॥  

Andaj jeraj uṯ▫bẖujāʼn kẖāṇī seṯjāʼnh.  

the four sources of creation - born of eggs, born of the womb, born of the earth and born of sweat;  

ਉਤਪਤੀ ਦੇ ਨਿਕਾਸਾਂ, ਜੋ ਆਂਡੇ ਤੋਂ ਪੈਦਾ ਹੋਇਆ, ਗਰਭ ਤੋਂ ਪੈਦਾ ਹੋਇਆ, ਧਰਤੀ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਪੈਦਾ ਹੋਇਆ,  

ਅੰਡਜ = ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਪੰਛੀ ਆਦਿਕ। ਜੇਰਜ = ਜਿਓਰ ਤੋਂ ਪੈਦਾ ਹੋਏ ਜੀਵ, ਪਸ਼ੂ ਮਨੁੱਖ ਆਦਿਕ। ਉਤਭੁਜ = ਧਰਤੀ ਵਿਚੋਂ ਉੱਗਣ ਵਾਲੇ, ਬਨਸਪਤੀ। ਖਾਣੀ = ਉਤਪੱਤੀ ਦੀ ਥਾਂ। (ਸ੍ਰਿਸ਼ਟੀ ਦੀ ਉਤਪੱਤੀ ਦੇ ਚਾਰ ਤਰੀਕੇ ਮੰਨੇ ਗਏ ਹਨ: ਅੰਡਜ, ਜੇਰਜ, ਉਤਭੁਜ ਅਤੇ ਸੇਤਜ)। ਸੇਤਜ = (ਸ੍ਵੇਦਜ) ਪਸੀਨੇ ਤੋਂ ਪੈਦਾ ਹੋਏ ਜੀਵ, ਜੂਆਂ ਆਦਿਕ। ਸੋ = ਉਹ ਪ੍ਰਭੂ।
ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ-


ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ  

सो मिति जाणै नानका सरां मेरां जंताह ॥  

So miṯ jāṇai nānkā sarāʼn merāʼn janṯāh.  

oceans, mountains, and all beings - O Nanak, He alone knows their condition.  

ਸਮੁੰਦਰਾਂ, ਪਹਾੜਾਂ ਅਤੇ ਪ੍ਰਾਣਧਾਰੀਆਂ, ਉਹ ਸਾਹਿਬ ਉਹਨਾਂ ਸਭ ਦੀ ਦਿਸ਼ਾ ਨੂੰ ਜਾਣਦਾ ਹੈ, ਹੇ ਨਾਨਕ!  

ਸਰਾਂ = ਸਰੋਵਰਾਂ ਦੀ। ਮੇਰਾਂ = ਮੇਰੂ (ਵਰਗੇ) ਪਰਬਤਾਂ ਦੀ। ਜੰਤਾਹ = ਸਾਰੇ ਜੀਵਾਂ ਦੀ।
ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ)।


ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ  

नानक जंत उपाइ कै समाले सभनाह ॥  

Nānak janṯ upā▫e kai sammāle sabẖnāh.  

O Nanak, having created the living beings, He cherishes them all.  

ਨਾਨਕ, ਜੀਵਾਂ ਨੂੰ ਪੈਦਾ ਕਰਕੇ, ਸੁਆਮੀ ਉਨ੍ਹਾਂ ਸਾਰਿਆਂ ਦੀ ਸੰਭਾਲ ਕਰਦਾ ਹੈ।  

ਸੰਮਾਲੇ = ਸੰਭਾਲ ਕਰਦਾ ਹੈ।
ਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ।


ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ  

जिनि करतै करणा कीआ चिंता भि करणी ताह ॥  

Jin karṯai karṇā kī▫ā cẖinṯā bẖė karṇī ṯāh.  

The Creator who created the creation, takes care of it as well.  

ਸਿਰਜਣਹਾਰ, ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦਾ ਖਿਆਲ ਭੀ ਕਰਦਾ ਹੈ।  

ਜਿਨਿ ਕਰਤੈ = ਜਿਸ ਕਰਤਾਰ ਨੇ। ਕਰਣਾ = ਸ੍ਰਿਸ਼ਟੀ। ਤਾਹ = ਉਸ ਕਰਤਾਰ ਨੇ।
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ।


ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ  

सो करता चिंता करे जिनि उपाइआ जगु ॥  

So karṯā cẖinṯā kare jin upā▫i▫ā jag.  

He, the Creator who formed the world, cares for it.  

ਉਹ ਘੜਨਹਾਰ: ਜਿਸਨੇ ਆਲਮ ਘੜਿਆ ਹੈ, ਇਸ ਦਾ ਫਿਕਰ ਭੀ ਕਰਦਾ ਹੈ।  

xxx
ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ।


ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ  

तिसु जोहारी सुअसति तिसु तिसु दीबाणु अभगु ॥  

Ŧis johārī su▫asaṯ ṯis ṯis ḏībāṇ abẖag.  

Unto Him I bow and offer my reverence; His Royal Court is eternal.  

ਉਸ ਨੂੰ ਮੇਰੀ ਨਮਸਕਾਰ ਹੈ ਅਤੇ ਉਸੇ ਨੂੰ ਹੀ ਮੇਰੀ ਪ੍ਰਣਾਮ। ਅਬਿਨਾਸ਼ੀ ਹੈ ਉਸ ਦਾ ਦਰਬਾਰ।  

ਜੋਹਾਰੀ = ਮੈਂ ਪ੍ਰਣਾਮ ਕਰਦਾ ਹਾਂ, ਮੈਂ ਸਦਕੇ ਹਾਂ। ਸੁਅਸਤਿ = ਜੈ ਹੋਵੇ, ਸਦਾ ਅਟੱਲ ਰਹੇ। ਸੁਅਸਤਿ ਤਿਸੁ = ਉਸ ਪ੍ਰਭੂ ਦੀ ਜੈ ਹੋਵੇ। ਤਿਸੁ ਦੀਬਾਣੁ = ਉਸ ਪ੍ਰਭੂ ਦਾ ਆਸਰਾ। ਅਭਗੁ = ਨਾ ਨਾਸ ਹੋਣ ਵਾਲਾ।
ਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ, ਉਸੇ ਦੀ ਸਿਫ਼ਤ-ਸਾਲਾਹ ਕਰਦਾ ਹਾਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ।


ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥  

नानक सचे नाम बिनु किआ टिका किआ तगु ॥१॥  

Nānak sacẖe nām bin ki▫ā tikā ki▫ā ṯag. ||1||  

O Nanak, without the True Name, of what use is the frontal mark of the Hindus, or their sacred thread? ||1||  

ਨਾਨਕ, ਸਤਿਨਾਮ ਦੇ ਬਗੈਰ ਕੀ ਫਾਇਦਾ ਹੈ ਤਿਲਕ ਦਾ, ਅਤੇ ਕੀ ਜਨੇਊ ਦਾ?  

ਕਿਆ ਟਿਕਾ ਕਿਆ ਤਗੁ = ਟਿੱਕਾ ਤੇ ਜਨੇਊ ਕੀਹ ਹਨ? ਟਿੱਕਾ ਤੇ ਜਨੇਊ ਆਦਿਕ ਬਾਹਰ ਦੇ ਦਿਖਾਵੇ ਦੇ ਚਿੰਨ੍ਹ ਵਿਅਰਥ ਹਨ। {ਨੋਟ: ਅਰਥ ਕਰਨ ਵੇਲੇ ਚੌਥੀ ਤੁਕ ਦਾ ਲਫ਼ਜ਼ 'ਮਿਤਿ', ਲਫ਼ਜ਼ 'ਪੁਰਖਾਂ' ਤੋਂ ਲੈ ਕੇ 'ਜੰਤਾਹ' ਤਕ ਹਰੇਕ 'ਨਾਵ' ਦੇ ਨਾਲ ਵਰਤਿਆ ਜਾਇਗਾ} ॥੧॥
ਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ ॥੧॥


ਮਃ  

मः १ ॥  

Mėhlā 1.  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ  

लख नेकीआ चंगिआईआ लख पुंना परवाणु ॥  

Lakẖ nekī▫ā cẖang▫ā▫ī▫ā lakẖ punnā parvāṇ.  

Hundreds of thousands of virtues and good actions, and hundreds of thousands of blessed charities,  

ਲੱਖਾਂ ਪਵਿੱਤਰਤਾਈਆਂ ਅਤੇ ਸ਼ੁਭ ਕਰਮ, ਲੱਖਾਂ ਹੀ ਪ੍ਰਮਾਣੀਕ ਦਾਨ,  

ਪੁੰਨਾ = ਧਰਮ ਦੇ ਕੰਮ। ਪਰਵਾਣੁ = (ਜੋ ਲੋਕਾਂ ਦੀਆਂ ਨਜ਼ਰਾਂ ਵਿਚ) ਕਬੂਲ (ਹੋਣ)।
ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ;


ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ  

लख तप उपरि तीरथां सहज जोग बेबाण ॥  

Lakẖ ṯap upar ṯīrthāʼn sahj jog bebāṇ.  

hundreds of thousands of penances at sacred shrines, and the practice of Sehj Yoga in the wilderness,  

ਧਰਮ ਅਸਥਾਨਾਂ ਤੇ ਲੱਖਾਂ ਹੀ ਤਪੱਸਿਆ ਅਤੇ ਬੀਆਬਾਨ ਵਿੱਚ ਸੁਆਮੀ ਦੇ ਮਿਲਾਪ ਦੇ ਰਸਤੇ ਅਭਿਆਸ,  

ਸਹਜ = ਸੁਭਾਵਕ, ਸ਼ਾਂਤੀ-ਪੂਰਵਕ, ਆਪਣੇ ਧੁਰ ਅਸਲੇ ਨਾਲ ਇਕ-ਮਿਕ ਹੋ ਕੇ। ਜੋਗ = ਜੋਗ ਮੱਤ ਅਨੁਸਾਰ ਚਿੱਤ ਦੇ ਫੁਰਨਿਆਂ ਨੂੰ ਰੋਕਣ ਦਾ ਨਾਉਂ 'ਜੋਗ' ਹੈ। ਬੇਬਾਣ = ਜੰਗਲਾਂ ਵਿਚ।
ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ;


ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ  

लख सूरतण संगराम रण महि छुटहि पराण ॥  

Lakẖ sūrṯaṇ sangrām raṇ mėh cẖẖutėh parāṇ.  

hundreds of thousands of courageous actions and giving up the breath of life on the field of battle,  

ਲੱਖਾਂ ਸੂਰਮਤਾਈਆਂ ਅਤੇ ਮੁਠ ਭੀੜ ਵਿੱਚ ਲੜਾਈ ਦੇ ਮੈਦਾਨਾਂ ਵਿੱਚ ਸੁਆਸ ਤਿਆਗਣੇ,  

ਛੁਟਹਿ ਪਰਾਣ = ਪਰਾਣ ਨਿਕਲਣ, ਅੰਤ ਸਮਾ ਆਵੇ।
ਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ,


ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ  

लख सुरती लख गिआन धिआन पड़ीअहि पाठ पुराण ॥  

Lakẖ surṯī lakẖ gi▫ān ḏẖi▫ān paṛī▫ah pāṯẖ purāṇ.  

hundreds of thousands of divine understandings, hundreds of thousands of divine wisdoms and meditations and readings of the Vedas and the Puraanas -  

ਲੱਖਾਂ ਬ੍ਰਹਿਮ-ਗਿਆਨ ਤੇ ਤਾਈਆਂ ਅਤੇ ਲੱਖਾਂ ਹੀ ਵੇਦਾਂ ਦੇ ਪੜ੍ਹਨੇ ਅਤੇ ਪੁਰਾਣਾਂ ਦੇ ਪਾਠ ਕਰਨੇ,  

ਸੁਰਤੀ = ਧਿਆਨ ਜੋੜਨਾ। ਪੜੀਅਹਿ = ਪੜ੍ਹੇ ਜਾਣ। ਪਾਠ ਪੁਰਾਣ = ਪੁਰਾਣਾਂ ਦੇ ਪਾਠ।
ਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ;


ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ  

जिनि करतै करणा कीआ लिखिआ आवण जाणु ॥  

Jin karṯai karṇā kī▫ā likẖi▫ā āvaṇ jāṇ.  

before the Creator who created the creation, and who ordained coming and going,  

ਜਿਸ ਨੇ ਸੰਸਾਰ ਸਾਜਿਆ ਹੈ, ਅਤੇ ਆਵਨ ਤੇ ਗਮਨ ਲਿਖਿਆ ਹੈ,  

ਲਿਖਿਆ = ਲਿਖ ਦਿੱਤਾ ਹੈ। ਆਵਣ ਜਾਣੁ = ਜੀਵਾਂ ਦਾ ਜੰਮਣਾ ਮਰਨਾ।
ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ (ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨਾ ਹੀ ਉੱਤਮ ਮੱਤ ਹੈ)


ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥  

नानक मती मिथिआ करमु सचा नीसाणु ॥२॥  

Nānak maṯī mithi▫ā karam sacẖā nīsāṇ. ||2||  

O Nanak, all these things are false. True is the Insignia of His Grace. ||2||  

ਨਾਨਕ, ਸਿਰਜਣਹਾਰ ਅੱਗੇ, ਅਕਲਮੰਦੀ ਦੇ ਇਹ ਕਰਮ ਕੂੜੇ ਹਨ ਅਤੇ ਸੱਚਾ ਹੈ ਰਹਿਮਤ ਦਾ ਚਿੰਨ੍ਹ।  

ਮਤੀ = ਹੋਰ ਮੱਤਾਂ। ਮਿਥਿਆ = ਵਿਅਰਥ। ਕਰਮੁ = ਮਿਹਰ, ਬਖ਼ਸ਼ਸ਼। ਨੀਸਾਣੁ = ਪਰਵਾਨਾ, ਰਾਹਦਾਰੀ, ਨਿਸ਼ਾਨ। ਸਚਾ ਨੀਸਾਣੁ = ਸੱਚਾ ਪਰਵਾਨਾ, ਸਦਾ ਕਾਇਮ ਰਹਿਣ ਵਾਲੀ ਰਾਹਦਾਰੀ ॥੨॥
(ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ  

सचा साहिबु एकु तूं जिनि सचो सचु वरताइआ ॥  

Sacẖā sāhib ek ṯūʼn jin sacẖo sacẖ varṯā▫i▫ā.  

You alone are the True Lord. The Truth of Truths is pervading everywhere.  

ਕੇਵਲ ਤੂੰ ਹੀ ਸੱਚਾ ਸੁਆਮੀ ਹੈਂ, ਜਿਸ ਨੇ ਨਿਰੋਲ ਸੱਚ ਹੀ ਫੈਲਾਇਆ ਹੈ।  

ਏਕ ਤੂੰ = ਕੇਵਲ ਤੂੰ। ਸਚੋ ਸਚੁ = ਪੂਰਨ ਅਡੋਲਤਾ, ਪੂਰਨ ਖਿੜਾਉ। ਵਰਤਾਇਆ = ਵੰਡ ਦਿੱਤਾ, ਉਤਪੰਨ ਕਰ ਦਿੱਤਾ।
ਹੇ ਪ੍ਰਭੂ! ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ (ਪੂਰਨ ਤੌਰ ਤੇ ਖਿੜਿਆ ਹੋਇਆ) ਹੈਂ, ਅਤੇ ਤੂੰ ਆਪ ਹੀ ਆਪਣੀ ਅਡੋਲਤਾ ਦਾ ਗੁਣ (ਜਗਤ ਵਿਚ) ਵਰਤਾ ਦਿੱਤਾ ਹੈ।


ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ  

जिसु तूं देहि तिसु मिलै सचु ता तिन्ही सचु कमाइआ ॥  

Jis ṯūʼn ḏėh ṯis milai sacẖ ṯā ṯinĥī sacẖ kamā▫i▫ā.  

He alone receives the Truth, unto whom You give it; then, he practices Truth.  

ਜਿਸ ਨੂੰ ਤੂੰ ਦਿੰਦਾ ਹੈਂ, ਓਹੀ ਸੱਚ ਨੂੰ ਪਾਉਂਦਾ ਹੈ। ਅਤੇ ਤਦ ਉਹ ਸੱਚ ਦੀ ਕਮਾਈ ਕਰਦਾ ਹੈ।  

ਤੂੰ ਦੇਹਿ = ਤੂੰ ਦੇਂਦਾ ਹੈਂ। ਤਾ = ਤਾਂ, ਉਸ ਦਾਤਾਰ ਦੀ ਬਰਕਤਿ ਨਾਲ। ਤਿਨੀ = ਉਹਨਾਂ (ਵਡਭਾਗੀਆਂ) ਨੇ। ਸਚੁ ਕਮਾਇਆ = ਸੱਚ ਨੂੰ ਕਮਾਇਆ ਹੈ, ਪੂਰਨ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਇਆ ਹੈ।
(ਪਰ) ਇਹ ਖਿੜਾਉ ਵਾਲਾ ਗੁਣ (ਕੇਵਲ) ਉਸ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਜਿਸ ਨੂੰ ਤੂੰ ਆਪ ਦੇਂਦਾ ਹੈਂ, ਤੇਰੀ ਬਖ਼ਸ਼ਸ਼ ਦੀ ਬਰਕਤਿ ਨਾਲ, ਉਹ ਮਨੁੱਖ ਉਸ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ।


ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ  

सतिगुरि मिलिऐ सचु पाइआ जिन्ह कै हिरदै सचु वसाइआ ॥  

Saṯgur mili▫ai sacẖ pā▫i▫ā jinĥ kai hirḏai sacẖ vasā▫i▫ā.  

Meeting the True Guru, Truth is found. In His Heart, Truth is abiding.  

ਸੱਚੇ ਗੁਰਾਂ, ਜਿਨ੍ਹਾਂ ਦੇ ਮਨ ਅੰਦਰ ਸੱਚ ਵੱਸਦਾ ਹੈ, ਨੂੰ ਭੇਟਣ ਦੁਆਰਾ ਸੱਚ ਪ੍ਰਾਪਤ ਹੁੰਦਾ ਹੈ।  

ਜਿਨ ਕੈ = ਜਿਨ੍ਹਾਂ ਮਨੁੱਖਾਂ ਦੇ। ਵਸਾਇਆ = ਗੁਰੂ ਨੇ ਟਿਕਾਇ ਦਿੱਤਾ।
ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਇਹ ਪੂਰਨ ਖਿੜਾਉ ਵਾਲੀ ਦਾਤ ਮਿਲਦੀ ਹੈ, ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਖਿੜਾਉ ਟਿਕਾ ਦੇਂਦਾ ਹੈ।


ਮੂਰਖ ਸਚੁ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ  

मूरख सचु न जाणन्ही मनमुखी जनमु गवाइआ ॥  

Mūrakẖ sacẖ na jāṇanĥī manmukẖī janam gavā▫i▫ā.  

The fools do not know the Truth. The self-willed manmukhs waste their lives away in vain.  

ਬੇਵਕੂਫ ਸੱਚ ਨੂੰ ਨਹੀਂ ਜਾਣਦੇ। ਆਪ-ਹੁਦਰੇ ਹੋਣ ਕਾਰਣ ਉਹ ਆਪਣਾ ਜੀਵਨ ਗੁਆ ਲੈਂਦੇ ਹਨ।  

ਮਨਮੁਖੀ = ਉਹਨਾਂ ਮਨਮੁਖਾਂ ਨੇ।
ਮੂਰਖਾਂ ਨੂੰ ਇਸ ਖਿੜਾਉ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ (ਇਸ ਤੋਂ ਵਾਂਜੇ ਰਹਿ ਕੇ) ਆਪਣਾ ਜਨਮ ਅਜਾਈਂ ਗਵਾਉਂਦੇ ਹਨ,


ਵਿਚਿ ਦੁਨੀਆ ਕਾਹੇ ਆਇਆ ॥੮॥  

विचि दुनीआ काहे आइआ ॥८॥  

vicẖ ḏunī▫ā kāhe ā▫i▫ā. ||8||  

Why have they even come into the world? ||8||  

ਅਹਿਜੇ ਲੋਕ ਕਿਉਂ ਜਹਾਨ ਵਿੱਚ ਆਏ ਹਨ?  

ਕਾਹੇ ਆਇਆ = ਕਿਉਂ ਆਏ, ਆਉਣ ਦਾ ਕੋਈ ਲਾਭ ਨਾਹ ਹੋਇਆ ॥੮॥
ਜਗਤ ਵਿਚ ਜਨਮ ਲੈਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੮॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

ਸਲੋਕ ਪਹਿਲੀ ਪਾਤਸ਼ਾਹੀ।  

xxx
xxx


ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ  

पड़ि पड़ि गडी लदीअहि पड़ि पड़ि भरीअहि साथ ॥  

Paṛ paṛ gadī laḏī▫ah paṛ paṛ bẖarī▫ah sāth.  

You may read and read loads of books; you may read and study vast multitudes of books.  

ਬੰਦਾ ਗ੍ਰੰਥ ਪੜ੍ਹ-ਵਾਚ ਕੇ ਛਕੜ ਭਰ ਲਵੇ। ਉਹ ਪੁਸਤਕਾਂ ਦੇ ਸਾਰੇ ਸਮੁਦਾਇ ਪੜ੍ਹ-ਵਾਚ ਲਵੇ।  

ਲਦੀਅਹਿ = ਲੱ ਦੀਆਂ ਜਾਣ, (ਪੜ੍ਹੀਆਂ ਹੋਈਆਂ ਪੁਸਤਕਾਂ ਨਾਲ ਗੱਡੀਆਂ) ਭਰੀਆਂ ਜਾਣ। ਭਰੀਅਹਿ = ਭਰ ਲਏ ਜਾਣ। ਸਾਥ = ਢੇਰ। ਭਰੀਅਹਿ ਸਾਥ = ਢੇਰਾਂ ਦੇ ਢੇਰ ਲਾਏ ਜਾ ਸਕਣ।
ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;


ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ  

पड़ि पड़ि बेड़ी पाईऐ पड़ि पड़ि गडीअहि खात ॥  

Paṛ paṛ beṛī pā▫ī▫ai paṛ paṛ gadī▫ah kẖāṯ.  

You may read and read boat-loads of books; you may read and read and fill pits with them.  

ਉਹ ਕਿਤਾਬਾਂ ਪੜ੍ਹ ਵਾਚ ਕੇ ਉਹਨਾਂ ਨੂੰ ਕਿਸ਼ਤੀਆਂ ਵਿੱਚ ਪਾ ਲਵੇ। ਉਹ ਪੋਥੀਆਂ ਪੜ੍ਹ-ਵਾਚ ਕੇ ਉਹਨਾਂ ਨਾਲ ਟੋਏ ਭਰ ਲਵੇ।  

ਬੇੜੀ ਪਾਈਐ = (ਪੜ੍ਹੀਆਂ ਹੋਈਆਂ ਪੋਥੀਆਂ ਨਾਲ) ਇਕ ਬੇੜੀ ਭਰੀ ਜਾ ਸਕੇ। ਗਡੀਅਹਿ = ਗੱਡੇ ਜਾ ਸਕਣ, ਪੂਰੇ ਜਾ ਸਕਣ। ਖਾਤ = ਟੋਏ, ਖਾਤੇ।
ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ;


ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ  

पड़ीअहि जेते बरस बरस पड़ीअहि जेते मास ॥  

Paṛī▫ah jeṯe baras baras paṛī▫ah jeṯe mās.  

You may read them year after year; you may read them as many months are there are.  

ਉਹ ਸਾਲ-ਬ-ਸਾਲ ਪੜ੍ਹਦਾ ਰਹੇ, ਅਤੇ ਉਹ ਜਿੰਨੇ ਭੀ ਮਹੀਨੇ ਹਨ, ਸਾਰੇ ਵਾਚਦਾ ਹੀ ਰਹੇ।  

ਜੇਤੇ ਬਰਸ = ਜਿਤਨੇ ਸਾਲ ਹਨ, ਕਈ ਸਾਲ। ਪੜੀਅਹਿ ਜੇਤੇ ਬਰਸ ਬਰਸ = ਕਈ ਸਾਲਾਂ ਦੇ ਸਾਲ ਪੜ੍ਹ ਕੇ ਗੁਜ਼ਾਰੇ ਜਾ ਸਕਣ। ਮਾਸ = ਮਹੀਨੇ। ਜੇਤੇ ਮਾਸ = ਜਿਤਨੇ ਭੀ ਮਹੀਨੇ ਹਨ।
ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ;


ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ  

पड़ीऐ जेती आरजा पड़ीअहि जेते सास ॥  

Paṛī▫ai jeṯī ārjā paṛī▫ah jeṯe sās.  

You may read them all your life; you may read them with every breath.  

ਉਹ ਆਪਣੀ ਸਾਰੀ ਉਮਰ ਵਾਚਦਾ ਹੀ ਰਹੇ ਅਤੇ ਆਪਣੇ ਹਰ ਸੁਆਸ ਨਾਲ ਪੜ੍ਹੇ।  

ਪੜੀਐ = ਪੜ੍ਹ ਕੇ ਬਿਤਾਈ ਜਾਏ। ਜੇਤੀ ਆਰਜਾ = ਜਿਤਨੀ ਉਮਰ ਹੈ। ਸਾਸ = ਸੁਆਸ। ❀ ਨੋਟ: 'ਪੜੀਐ' ਵਿਆਕਰਣ ਅਨੁਸਾਰ ਵਰਤਮਾਨ ਕਾਲ, ਕਰਮ ਵਾਚ (Passive Voice), ਅੱਨ ਪੁਰਖ, ਇਕ-ਵਚਨ ਹੈ। 'ਪੜੀਅਹਿ' ਇਸੇ ਦਾ 'ਬਹੁ-ਵਚਨ' ਹੈ। 'ਪੜਹਿ' ਵਰਤਮਾਨ ਕਾਲ, ਕਰਤ੍ਰੀ ਵਾਚ (Active Voice) ਹੈ।
ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ)।


ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥  

नानक लेखै इक गल होरु हउमै झखणा झाख ॥१॥  

Nānak lekẖai ik gal hor ha▫umai jẖakẖ▫ṇā jẖākẖ. ||1||  

O Nanak, only one thing is of any account: everything else is useless babbling and idle talk in ego. ||1||  

ਨਾਨਕ, ਕੇਵਲ ਇੱਕ ਚੀਜ, ਰੱਬ ਦਾ ਨਾਮ, ਹਿਸਾਬ ਵਿੱਚ ਹੈ। ਬਾਕੀ ਸਮੂਹ ਹੰਕਾਰ ਵਿੱਚ ਬਕਣਾ ਤੇ ਬਕਵਾਸ ਕਰਨਾ ਹੈ।  

ਲੇਖੈ = ਲੇਖੇ ਵਿਚ, ਪਰਵਾਨਗੀ ਵਿਚ। ਇਕ ਗਲ = ਇਕ ਰੱਬ ਦੀ ਗੱਲ, ਇੱਕ ਦੀ ਸਿਫ਼ਤਿ-ਸਾਲਾਹ। ਹੋਰੁ = ਹੋਰ ਜਤਨ। ਝਖਣਾ ਝਾਖ = ਝਾਖ ਝਖਣਾ, ਝਖਾਂ ਮਾਰਨੀਆਂ ॥੧॥
ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ॥੧॥


ਮਃ  

मः १ ॥  

Mėhlā 1.  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਲਿਖਿ ਲਿਖਿ ਪੜਿਆ  

लिखि लिखि पड़िआ ॥  

Likẖ likẖ paṛi▫ā.  

The more one write and reads,  

ਜਿੰਨ੍ਹਾਂ ਬਹੁਤਾ ਬੰਦਾ ਲਿਖਦਾ-ਪੜ੍ਹਦਾ ਹੈ,  

ਲਿਖਿ ਲਿਖਿ ਪੜਿਆ = (ਜਿਤਨਾ ਹੀ ਮਨੁੱਖ ਵਿੱਦਿਆ) ਲਿਖਦਾ ਪੜ੍ਹਦਾ ਹੈ।
ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ,


ਤੇਤਾ ਕੜਿਆ  

तेता कड़िआ ॥  

Ŧeṯā kaṛi▫ā.  

the more one burns.  

ਓਨਾ ਹੀ ਬਹੁਤਾ ਸੜਦਾ ਬਲਦਾ ਹੈ।  

ਤੇਤਾ = ਉਤਨਾ ਹੀ। ਕੜਿਆ = ਅਹੰਕਾਰੀ ਹੋ ਜਾਂਦਾ ਹੈ।
ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ)।


ਬਹੁ ਤੀਰਥ ਭਵਿਆ  

बहु तीरथ भविआ ॥  

Baho ṯirath bẖavi▫ā.  

The more one wanders at sacred shrines of pilgrimage,  

ਜਿੰਨਾਂ ਜਿਆਦਾ ਉਹ ਯਾਤ੍ਰਾ ਅਸਥਾਨਾਂ ਤੇ ਭਾਉਂਦਾ ਹੈ,  

xxx
ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ,


ਤੇਤੋ ਲਵਿਆ  

तेतो लविआ ॥  

Ŧeṯo lavi▫ā.  

the more one talks uselessly.  

ਉਨ੍ਹਾਂ ਜਿਆਦਾ ਹੀ ਉਹ ਬੋਲਦਾ ਹੈ।  

ਤੇਤੋ = ਉਤਨਾ ਹੀ ਵਧੀਕ। ਲਵਿਆ = (ਕਾਂ ਵਾਂਗ) ਲਉਂ ਲਉਂ ਕਰਦਾ ਹੈ, ਭਾਵ, ਥਾਂ ਥਾਂ ਆਖਦਾ ਫਿਰਦਾ ਹੈ ਕਿ ਮੈਂ ਤੀਰਥਾਂ ਦੀ ਯਾਤਰਾ ਕਰ ਆਇਆ ਹਾਂ।
ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ)।


ਬਹੁ ਭੇਖ ਕੀਆ ਦੇਹੀ ਦੁਖੁ ਦੀਆ  

बहु भेख कीआ देही दुखु दीआ ॥  

Baho bẖekẖ kī▫ā ḏehī ḏukẖ ḏī▫ā.  

The more one wears religious robes, the more pain he causes his body.  

ਜਿੰਨੇ ਜਿਆਦਾ ਉਹ ਮਜਹਬੀ ਬਾਣੇ ਪਾਉਂਦਾ ਹੈ, ਓਨੀ ਜਿਆਦਾ ਤਕਲੀਫ ਹੀ ਉਹ ਆਪਣੇ ਸਰੀਰ ਨੂੰ ਦਿੰਦਾ ਹੈ।  

ਦੇਹੀ = ਸਰੀਰ।
ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ,


ਸਹੁ ਵੇ ਜੀਆ ਅਪਣਾ ਕੀਆ  

सहु वे जीआ अपणा कीआ ॥  

Saho ve jī▫ā apṇā kī▫ā.  

O my soul, you must endure the consequences of your own actions.  

ਸਹਾਰ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਅਮਲਾਂ ਦੇ ਫਲ।  

ਸਹੁ = ਸਹਾਰ। ਵੇ ਜੀਆ = ਹੇ ਜੀਵ!
(ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ)।


ਅੰਨੁ ਖਾਇਆ ਸਾਦੁ ਗਵਾਇਆ  

अंनु न खाइआ सादु गवाइआ ॥  

Ann na kẖā▫i▫ā sāḏ gavā▫i▫ā.  

One who does not eat the corn, misses out on the taste.  

ਜੋ ਅਨਾਜ ਨਹੀਂ ਖਾਂਦਾ, ਉਹ ਜੀਵਨ ਦਾ ਸੁਆਦ ਵੰਞਾ ਲੈਂਦਾ ਹੈ।  

ਸਾਦੁ = ਸੁਆਦ। ਸਾਦੁ ਗਵਾਇਆ = ਸੁਆਦ ਗਵਾ ਲੈਂਦਾ ਹੈ, ਕੋਈ ਲੁਤਫ ਨਹੀਂ ਰਹਿ ਜਾਂਦਾ ਹੈ।
(ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ,


ਬਹੁ ਦੁਖੁ ਪਾਇਆ ਦੂਜਾ ਭਾਇਆ  

बहु दुखु पाइआ दूजा भाइआ ॥  

Baho ḏukẖ pā▫i▫ā ḏūjā bẖā▫i▫ā.  

One obtains great pain, in the love of duality.  

ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਹੁਤੀ ਤਕਲੀਫ ਉਠਾਉਂਦਾ ਹੈ।  

ਦੂਜਾ = (ਨਾਮ ਤੋਂ ਬਿਨਾ) ਕੋਈ ਅਡੰਬਰ। ਭਾਇਆ = ਚੰਗਾ ਲੱਗਾ।
ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ।


ਬਸਤ੍ਰ ਪਹਿਰੈ  

बसत्र न पहिरै ॥  

Basṯar na pahirai.  

One who does not wear any clothes,  

ਜੋ ਕੱਪੜੇ ਨਹੀਂ ਪਹਿਨਦਾ,  

xxx
ਕੱਪੜੇ ਨਹੀਂ ਪਾਂਦਾ,


ਅਹਿਨਿਸਿ ਕਹਰੈ  

अहिनिसि कहरै ॥  

Ahinis kahrai.  

suffers night and day.  

ਉਹ ਦਿਹੁੰ ਰੈਣ ਮੁਸੀਬਤ ਸਹਾਰਦਾ ਹੈ।  

ਅਹਿ = ਦਿਨ। ਨਿਸਿ = ਰਾਤ। ਕਹਰੈ = ਦੁੱਖ ਸਹਾਰਦਾ ਹੈ।
ਤੇ ਦਿਨ ਰਾਤ ਔਖਾ ਹੋ ਰਿਹਾ ਹੈ।


ਮੋਨਿ ਵਿਗੂਤਾ  

मोनि विगूता ॥  

Mon vigūṯā.  

Through silence, he is ruined.  

ਚੁੱਪ-ਚਾਪ ਰਾਹੀਂ ਬੰਦਾ ਤਬਾਹ ਹੋ ਜਾਂਦਾ ਹੈ।  

ਮੋਨਿ = ਮੋਨ-ਧਾਰੀ ਜੋ ਚੁੱਪ ਬੈਠਾ ਰਹੇ। ਵਿਗੂਤਾ = ਕੁਰਾਹੇ ਪਿਆ ਹੋਇਆ ਹੈ।
(ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ,


ਕਿਉ ਜਾਗੈ ਗੁਰ ਬਿਨੁ ਸੂਤਾ  

किउ जागै गुर बिनु सूता ॥  

Ki▫o jāgai gur bin sūṯā.  

How can the sleeping one be awakened without the Guru?  

ਸੁੱਤਾ ਹੋਇਆ ਇਨਸਾਨ ਗੁਰੂ ਬਗੈਰ ਕਿਸ ਤਰ੍ਹਾਂ ਜਾਗ ਸਕਦਾ ਹੈ?  

xxx
ਭਲਾ ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?


ਪਗ ਉਪੇਤਾਣਾ  

पग उपेताणा ॥  

Pag upeṯāṇā.  

One who goes barefoot  

ਜੋ ਨੰਗੀਂ ਪੈਰੀਂ ਫਿਰਦਾ ਹੈ,  

ਪਗ = ਪੈਰ, ਚਰਨ। ਉਪੇਤਾਣਾ = ਜੁੱਤੀ ਤੋਂ ਬਿਨਾ।
(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ,


ਅਪਣਾ ਕੀਆ ਕਮਾਣਾ  

अपणा कीआ कमाणा ॥  

Apṇā kī▫ā kamāṇā.  

suffers by his own actions.  

ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।  

xxx
ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ।


ਅਲੁ ਮਲੁ ਖਾਈ ਸਿਰਿ ਛਾਈ ਪਾਈ  

अलु मलु खाई सिरि छाई पाई ॥  

Al mal kẖā▫ī sir cẖẖā▫ī pā▫ī.  

One who eats filth and throws ashes on his head -  

ਜੋ ਗੰਦਗੀ ਖਾਂਦਾ ਹੈ, ਉਹ ਆਪਣੇ ਸੀਸ ਤੇ ਸੁਆਹ ਪਾਉਂਦਾ ਹੈ।  

ਅਲੁ ਮਲੁ = ਗੰਦੀਆਂ ਚੀਜ਼ਾਂ। ਸਿਰਿ = ਸਿਰ ਉਤੇ। ਛਾਈ = ਸੁਆਹ।
(ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ,


ਮੂਰਖਿ ਅੰਧੈ ਪਤਿ ਗਵਾਈ  

मूरखि अंधै पति गवाई ॥  

Mūrakẖ anḏẖai paṯ gavā▫ī.  

the blind fool loses his honor.  

ਉਹ ਅੰਨ੍ਹਾਂ, ਬੇਵਕੂਫ ਆਪਣੀ ਇਜ਼ਤ ਗੁਆ ਲੈਂਦਾ ਹੈ।  

ਮੂਰਖਿ = ਮੂਰਖ ਨੇ। ਪਤਿ = ਇੱਜ਼ਤ। ਥਾਇ ਨ ਪਾਈ = ਥਾਂ ਤੇ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ।
ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ।


ਵਿਣੁ ਨਾਵੈ ਕਿਛੁ ਥਾਇ ਪਾਈ  

विणु नावै किछु थाइ न पाई ॥  

viṇ nāvai kicẖẖ thā▫e na pā▫ī.  

Without the Name, nothing is of any use.  

ਨਾਮ ਦੇ ਬਾਝੋਂ ਕੋਈ ਚੀਜ ਭੀ ਕਬੂਲ ਨਹੀਂ ਪੈਂਦੀ।  

xxx
ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।


ਰਹੈ ਬੇਬਾਣੀ ਮੜੀ ਮਸਾਣੀ  

रहै बेबाणी मड़ी मसाणी ॥  

Rahai bebāṇī maṛī masāṇī.  

One who lives in the wilderness, in cemeteries and cremation grounds -  

ਉਹ ਬੀਆਬਾਨ ਅਤੇ ਕਬਰਸਤਾਨ ਤੇ ਸ਼ਮਸ਼ਾਨ ਭੂਮੀਆਂ ਤੇ ਰਹਿੰਦਾ ਹੈ।  

ਬੇਬਾਣੀ = ਜੰਗਲਾਂ ਵਿਚ।
ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ,


ਅੰਧੁ ਜਾਣੈ ਫਿਰਿ ਪਛੁਤਾਣੀ  

अंधु न जाणै फिरि पछुताणी ॥  

Anḏẖ na jāṇai fir pacẖẖuṯāṇī.  

that blind man does not know the Lord; he regrets and repents in the end.  

ਅੰਨ੍ਹਾਂ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ ਅਤੇ ਮਗਰੋਂ ਅਫਸੋਸ ਕਰਦਾ ਹੈ।  

ਅੰਧੁ = ਅੰਨ੍ਹਾ, ਮੂਰਖ ਮਨੁੱਖ।
ਅੰਨ੍ਹਾ (ਮੂਰਖ ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits