Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਓਨ੍ਹ੍ਹੀ ਮੰਦੈ ਪੈਰੁ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ  

They do not place their feet in sin, but do good deeds and live righteously in Dharma.  

ਮੰਦੈ = ਮੰਦੇ ਥਾਂ ਤੇ। ਸੁਕ੍ਰਿਤੁ = ਭਲਾ ਕੰਮ। ਧਰਮੁ ਕਮਾਇਆ = ਧਰਮ ਅਨੁਸਾਰ ਆਪਣਾ ਜੀਵਨ ਬਣਾਇਆ ਹੈ।
ਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ-ਅਨੁਸਾਰ ਆਪਣਾ ਜੀਵਨ ਨਿਬਾਹੁੰਦੇ ਹਨ।


ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ  

They burn away the bonds of the world, and eat a simple diet of grain and water.  

xxx
ਦੁਨੀਆ ਦੇ ਧੰਧਿਆਂ ਵਿਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜ਼ੰਜੀਰ ਉਹਨਾਂ ਤੋੜ ਦਿੱਤੇ ਹਨ, ਥੋੜਾ ਖਾਂਦੇ ਹਨ, ਅਤੇ ਥੋੜਾ ਹੀ ਪੀਂਦੇ ਹਨ (ਭਾਵ, ਖਾਣ ਪੀਣ ਚਸਕੇ ਦੀ ਖ਼ਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ ਹੈ)।


ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ  

You are the Great Forgiver; You give continually, more and more each day.  

ਬਖਸੀਸੀ = ਬਖ਼ਸ਼ਸ਼ ਕਰਨ ਵਾਲਾ। ਅਗਲਾ = ਵੱਡਾ, ਬਹੁਤ। ਦੇਵਹਿ = (ਹੇ ਹਰੀ!) ਤੂੰ ਜੀਵਾਂ ਨੂੰ ਦਾਤਾਂ ਦੇਂਦਾ ਹੈਂ। ਚੜਹਿ = ਤੂੰ ਚੜ੍ਹਦਾ ਹੈਂ, ਤੂੰ ਵਧਦਾ ਹੈਂ। ਸਵਾਇਆ = ਬਹੁਤ, ਵਧੀਕ।
'ਹੇ ਪ੍ਰਭੂ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ,'


ਵਡਿਆਈ ਵਡਾ ਪਾਇਆ ॥੭॥  

By His greatness, the Great Lord is obtained. ||7||  

ਵਡਿਆਈ = (ਇਸ ਤਰ੍ਹਾਂ) ਵਡਿਆਈ ਕਰ ਕੇ ॥੭॥
ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ ॥੭॥


ਸਲੋਕ ਮਃ  

Shalok, First Mehl:  

xxx
xxx


ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ  

Men, trees, sacred shrines of pilgrimage, banks of sacred rivers, clouds, fields,  

ਮਿਤਿ = ਅੰਦਾਜ਼ਾ, ਮਰਯਾਦਾ। ਤਟ = ਨਦੀਆਂ ਦੇ ਕਿਨਾਰਿਆ ਦਾ। ਮੇਘ = ਬੱਦਲ। ਦੀਪ = ਉਹ ਧਰਤੀ ਜਿਸ ਦੇ ਦੋ ਪਾਸਿਆਂ ਵਲ ਪਾਣੀ ਹੋਵੇ।
ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ,


ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ  

islands, continents, worlds, solar systems, and universes;  

ਲੋਅ = ਲੋਕ, ਸਾਰੇ ਜਗਤ ਦਾ ਇਕ ਹਿੱਸਾ। ਸਾਧਾਰਨ ਤੌਰ ਤੇ ਤਿੰਨ ਲੋਕ ਗਿਣੇ ਗਏ ਹਨ: ਸੁਰਗ, ਪ੍ਰਿਥਵੀ ਅਤੇ ਪਤਾਲ; ਪਰ ਇਸ ਤੋਂ ਵਧੇਰੀ ਗਿਣਤੀ ੧੪ ਭੀ ਕੀਤੀ ਗਈ ਹੈ, ਸੱਤ ਲੋਕ ਧਰਤੀ ਤੋਂ ਉਤਾਂਹ ਅਤੇ ਸੱਤ ਲੋਕ ਧਰਤੀ ਦੇ ਹੇਠਲੇ ਪਾਸੇ। ਮੰਡਲ = ਚੱਕਰ; ਚੰਦ, ਸੂਰਜ, ਧਰਤੀ ਆਦਿਕ ਕੁਝ ਗ੍ਰੈਹਾਂ ਦਾ ਇਕ ਇਕੱਠ ਜਾਂ ਚੱਕਰ। ਖੰਡ = ਟੋਟਾ, ਹਿੱਸਾ, ਧਰਤੀ ਦਾ ਹਿੱਸਾ, ਜਿਵੇਂ 'ਭਰਤਖੰਡ'। ਵਰਭੰਡ = ਬ੍ਰਹਿਮੰਡ, ਬ੍ਰਹਮ ਦਾ ਅੰਡਾ, ਸ੍ਰਿਸ਼ਟੀ।
ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ,


ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ  

the four sources of creation - born of eggs, born of the womb, born of the earth and born of sweat;  

ਅੰਡਜ = ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਪੰਛੀ ਆਦਿਕ। ਜੇਰਜ = ਜਿਓਰ ਤੋਂ ਪੈਦਾ ਹੋਏ ਜੀਵ, ਪਸ਼ੂ ਮਨੁੱਖ ਆਦਿਕ। ਉਤਭੁਜ = ਧਰਤੀ ਵਿਚੋਂ ਉੱਗਣ ਵਾਲੇ, ਬਨਸਪਤੀ। ਖਾਣੀ = ਉਤਪੱਤੀ ਦੀ ਥਾਂ। (ਸ੍ਰਿਸ਼ਟੀ ਦੀ ਉਤਪੱਤੀ ਦੇ ਚਾਰ ਤਰੀਕੇ ਮੰਨੇ ਗਏ ਹਨ: ਅੰਡਜ, ਜੇਰਜ, ਉਤਭੁਜ ਅਤੇ ਸੇਤਜ)। ਸੇਤਜ = (ਸ੍ਵੇਦਜ) ਪਸੀਨੇ ਤੋਂ ਪੈਦਾ ਹੋਏ ਜੀਵ, ਜੂਆਂ ਆਦਿਕ। ਸੋ = ਉਹ ਪ੍ਰਭੂ।
ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ-


ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ  

oceans, mountains, and all beings - O Nanak, He alone knows their condition.  

ਸਰਾਂ = ਸਰੋਵਰਾਂ ਦੀ। ਮੇਰਾਂ = ਮੇਰੂ (ਵਰਗੇ) ਪਰਬਤਾਂ ਦੀ। ਜੰਤਾਹ = ਸਾਰੇ ਜੀਵਾਂ ਦੀ।
ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ)।


ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ  

O Nanak, having created the living beings, He cherishes them all.  

ਸੰਮਾਲੇ = ਸੰਭਾਲ ਕਰਦਾ ਹੈ।
ਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ।


ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ  

The Creator who created the creation, takes care of it as well.  

ਜਿਨਿ ਕਰਤੈ = ਜਿਸ ਕਰਤਾਰ ਨੇ। ਕਰਣਾ = ਸ੍ਰਿਸ਼ਟੀ। ਤਾਹ = ਉਸ ਕਰਤਾਰ ਨੇ।
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ।


ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ  

He, the Creator who formed the world, cares for it.  

xxx
ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ।


ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ  

Unto Him I bow and offer my reverence; His Royal Court is eternal.  

ਜੋਹਾਰੀ = ਮੈਂ ਪ੍ਰਣਾਮ ਕਰਦਾ ਹਾਂ, ਮੈਂ ਸਦਕੇ ਹਾਂ। ਸੁਅਸਤਿ = ਜੈ ਹੋਵੇ, ਸਦਾ ਅਟੱਲ ਰਹੇ। ਸੁਅਸਤਿ ਤਿਸੁ = ਉਸ ਪ੍ਰਭੂ ਦੀ ਜੈ ਹੋਵੇ। ਤਿਸੁ ਦੀਬਾਣੁ = ਉਸ ਪ੍ਰਭੂ ਦਾ ਆਸਰਾ। ਅਭਗੁ = ਨਾ ਨਾਸ ਹੋਣ ਵਾਲਾ।
ਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ, ਉਸੇ ਦੀ ਸਿਫ਼ਤ-ਸਾਲਾਹ ਕਰਦਾ ਹਾਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ।


ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥  

O Nanak, without the True Name, of what use is the frontal mark of the Hindus, or their sacred thread? ||1||  

ਕਿਆ ਟਿਕਾ ਕਿਆ ਤਗੁ = ਟਿੱਕਾ ਤੇ ਜਨੇਊ ਕੀਹ ਹਨ? ਟਿੱਕਾ ਤੇ ਜਨੇਊ ਆਦਿਕ ਬਾਹਰ ਦੇ ਦਿਖਾਵੇ ਦੇ ਚਿੰਨ੍ਹ ਵਿਅਰਥ ਹਨ। {ਨੋਟ: ਅਰਥ ਕਰਨ ਵੇਲੇ ਚੌਥੀ ਤੁਕ ਦਾ ਲਫ਼ਜ਼ 'ਮਿਤਿ', ਲਫ਼ਜ਼ 'ਪੁਰਖਾਂ' ਤੋਂ ਲੈ ਕੇ 'ਜੰਤਾਹ' ਤਕ ਹਰੇਕ 'ਨਾਵ' ਦੇ ਨਾਲ ਵਰਤਿਆ ਜਾਇਗਾ} ॥੧॥
ਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ ॥੧॥


ਮਃ  

First Mehl:  

xxx
xxx


ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ  

Hundreds of thousands of virtues and good actions, and hundreds of thousands of blessed charities,  

ਪੁੰਨਾ = ਧਰਮ ਦੇ ਕੰਮ। ਪਰਵਾਣੁ = (ਜੋ ਲੋਕਾਂ ਦੀਆਂ ਨਜ਼ਰਾਂ ਵਿਚ) ਕਬੂਲ (ਹੋਣ)।
ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ;


ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ  

hundreds of thousands of penances at sacred shrines, and the practice of Sehj Yoga in the wilderness,  

ਸਹਜ = ਸੁਭਾਵਕ, ਸ਼ਾਂਤੀ-ਪੂਰਵਕ, ਆਪਣੇ ਧੁਰ ਅਸਲੇ ਨਾਲ ਇਕ-ਮਿਕ ਹੋ ਕੇ। ਜੋਗ = ਜੋਗ ਮੱਤ ਅਨੁਸਾਰ ਚਿੱਤ ਦੇ ਫੁਰਨਿਆਂ ਨੂੰ ਰੋਕਣ ਦਾ ਨਾਉਂ 'ਜੋਗ' ਹੈ। ਬੇਬਾਣ = ਜੰਗਲਾਂ ਵਿਚ।
ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ;


ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ  

hundreds of thousands of courageous actions and giving up the breath of life on the field of battle,  

ਛੁਟਹਿ ਪਰਾਣ = ਪਰਾਣ ਨਿਕਲਣ, ਅੰਤ ਸਮਾ ਆਵੇ।
ਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ,


ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ  

hundreds of thousands of divine understandings, hundreds of thousands of divine wisdoms and meditations and readings of the Vedas and the Puraanas -  

ਸੁਰਤੀ = ਧਿਆਨ ਜੋੜਨਾ। ਪੜੀਅਹਿ = ਪੜ੍ਹੇ ਜਾਣ। ਪਾਠ ਪੁਰਾਣ = ਪੁਰਾਣਾਂ ਦੇ ਪਾਠ।
ਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ;


ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ  

before the Creator who created the creation, and who ordained coming and going,  

ਲਿਖਿਆ = ਲਿਖ ਦਿੱਤਾ ਹੈ। ਆਵਣ ਜਾਣੁ = ਜੀਵਾਂ ਦਾ ਜੰਮਣਾ ਮਰਨਾ।
ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ (ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨਾ ਹੀ ਉੱਤਮ ਮੱਤ ਹੈ)


ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥  

O Nanak, all these things are false. True is the Insignia of His Grace. ||2||  

ਮਤੀ = ਹੋਰ ਮੱਤਾਂ। ਮਿਥਿਆ = ਵਿਅਰਥ। ਕਰਮੁ = ਮਿਹਰ, ਬਖ਼ਸ਼ਸ਼। ਨੀਸਾਣੁ = ਪਰਵਾਨਾ, ਰਾਹਦਾਰੀ, ਨਿਸ਼ਾਨ। ਸਚਾ ਨੀਸਾਣੁ = ਸੱਚਾ ਪਰਵਾਨਾ, ਸਦਾ ਕਾਇਮ ਰਹਿਣ ਵਾਲੀ ਰਾਹਦਾਰੀ ॥੨॥
(ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ ॥੨॥


ਪਉੜੀ  

Pauree:  

xxx
xxx


ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ  

You alone are the True Lord. The Truth of Truths is pervading everywhere.  

ਏਕ ਤੂੰ = ਕੇਵਲ ਤੂੰ। ਸਚੋ ਸਚੁ = ਪੂਰਨ ਅਡੋਲਤਾ, ਪੂਰਨ ਖਿੜਾਉ। ਵਰਤਾਇਆ = ਵੰਡ ਦਿੱਤਾ, ਉਤਪੰਨ ਕਰ ਦਿੱਤਾ।
ਹੇ ਪ੍ਰਭੂ! ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ (ਪੂਰਨ ਤੌਰ ਤੇ ਖਿੜਿਆ ਹੋਇਆ) ਹੈਂ, ਅਤੇ ਤੂੰ ਆਪ ਹੀ ਆਪਣੀ ਅਡੋਲਤਾ ਦਾ ਗੁਣ (ਜਗਤ ਵਿਚ) ਵਰਤਾ ਦਿੱਤਾ ਹੈ।


ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ  

He alone receives the Truth, unto whom You give it; then, he practices Truth.  

ਤੂੰ ਦੇਹਿ = ਤੂੰ ਦੇਂਦਾ ਹੈਂ। ਤਾ = ਤਾਂ, ਉਸ ਦਾਤਾਰ ਦੀ ਬਰਕਤਿ ਨਾਲ। ਤਿਨੀ = ਉਹਨਾਂ (ਵਡਭਾਗੀਆਂ) ਨੇ। ਸਚੁ ਕਮਾਇਆ = ਸੱਚ ਨੂੰ ਕਮਾਇਆ ਹੈ, ਪੂਰਨ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਇਆ ਹੈ।
(ਪਰ) ਇਹ ਖਿੜਾਉ ਵਾਲਾ ਗੁਣ (ਕੇਵਲ) ਉਸ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਜਿਸ ਨੂੰ ਤੂੰ ਆਪ ਦੇਂਦਾ ਹੈਂ, ਤੇਰੀ ਬਖ਼ਸ਼ਸ਼ ਦੀ ਬਰਕਤਿ ਨਾਲ, ਉਹ ਮਨੁੱਖ ਉਸ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ।


ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ  

Meeting the True Guru, Truth is found. In His Heart, Truth is abiding.  

ਜਿਨ ਕੈ = ਜਿਨ੍ਹਾਂ ਮਨੁੱਖਾਂ ਦੇ। ਵਸਾਇਆ = ਗੁਰੂ ਨੇ ਟਿਕਾਇ ਦਿੱਤਾ।
ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਇਹ ਪੂਰਨ ਖਿੜਾਉ ਵਾਲੀ ਦਾਤ ਮਿਲਦੀ ਹੈ, ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਖਿੜਾਉ ਟਿਕਾ ਦੇਂਦਾ ਹੈ।


ਮੂਰਖ ਸਚੁ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ  

The fools do not know the Truth. The self-willed manmukhs waste their lives away in vain.  

ਮਨਮੁਖੀ = ਉਹਨਾਂ ਮਨਮੁਖਾਂ ਨੇ।
ਮੂਰਖਾਂ ਨੂੰ ਇਸ ਖਿੜਾਉ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ (ਇਸ ਤੋਂ ਵਾਂਜੇ ਰਹਿ ਕੇ) ਆਪਣਾ ਜਨਮ ਅਜਾਈਂ ਗਵਾਉਂਦੇ ਹਨ,


ਵਿਚਿ ਦੁਨੀਆ ਕਾਹੇ ਆਇਆ ॥੮॥  

Why have they even come into the world? ||8||  

ਕਾਹੇ ਆਇਆ = ਕਿਉਂ ਆਏ, ਆਉਣ ਦਾ ਕੋਈ ਲਾਭ ਨਾਹ ਹੋਇਆ ॥੮॥
ਜਗਤ ਵਿਚ ਜਨਮ ਲੈਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੮॥


ਸਲੋਕੁ ਮਃ  

Shalok, First Mehl:  

xxx
xxx


ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ  

You may read and read loads of books; you may read and study vast multitudes of books.  

ਲਦੀਅਹਿ = ਲੱ ਦੀਆਂ ਜਾਣ, (ਪੜ੍ਹੀਆਂ ਹੋਈਆਂ ਪੁਸਤਕਾਂ ਨਾਲ ਗੱਡੀਆਂ) ਭਰੀਆਂ ਜਾਣ। ਭਰੀਅਹਿ = ਭਰ ਲਏ ਜਾਣ। ਸਾਥ = ਢੇਰ। ਭਰੀਅਹਿ ਸਾਥ = ਢੇਰਾਂ ਦੇ ਢੇਰ ਲਾਏ ਜਾ ਸਕਣ।
ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;


ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ  

You may read and read boat-loads of books; you may read and read and fill pits with them.  

ਬੇੜੀ ਪਾਈਐ = (ਪੜ੍ਹੀਆਂ ਹੋਈਆਂ ਪੋਥੀਆਂ ਨਾਲ) ਇਕ ਬੇੜੀ ਭਰੀ ਜਾ ਸਕੇ। ਗਡੀਅਹਿ = ਗੱਡੇ ਜਾ ਸਕਣ, ਪੂਰੇ ਜਾ ਸਕਣ। ਖਾਤ = ਟੋਏ, ਖਾਤੇ।
ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ;


ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ  

You may read them year after year; you may read them as many months are there are.  

ਜੇਤੇ ਬਰਸ = ਜਿਤਨੇ ਸਾਲ ਹਨ, ਕਈ ਸਾਲ। ਪੜੀਅਹਿ ਜੇਤੇ ਬਰਸ ਬਰਸ = ਕਈ ਸਾਲਾਂ ਦੇ ਸਾਲ ਪੜ੍ਹ ਕੇ ਗੁਜ਼ਾਰੇ ਜਾ ਸਕਣ। ਮਾਸ = ਮਹੀਨੇ। ਜੇਤੇ ਮਾਸ = ਜਿਤਨੇ ਭੀ ਮਹੀਨੇ ਹਨ।
ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ;


ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ  

You may read them all your life; you may read them with every breath.  

ਪੜੀਐ = ਪੜ੍ਹ ਕੇ ਬਿਤਾਈ ਜਾਏ। ਜੇਤੀ ਆਰਜਾ = ਜਿਤਨੀ ਉਮਰ ਹੈ। ਸਾਸ = ਸੁਆਸ। ❀ ਨੋਟ: 'ਪੜੀਐ' ਵਿਆਕਰਣ ਅਨੁਸਾਰ ਵਰਤਮਾਨ ਕਾਲ, ਕਰਮ ਵਾਚ (Passive Voice), ਅੱਨ ਪੁਰਖ, ਇਕ-ਵਚਨ ਹੈ। 'ਪੜੀਅਹਿ' ਇਸੇ ਦਾ 'ਬਹੁ-ਵਚਨ' ਹੈ। 'ਪੜਹਿ' ਵਰਤਮਾਨ ਕਾਲ, ਕਰਤ੍ਰੀ ਵਾਚ (Active Voice) ਹੈ।
ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ)।


ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥  

O Nanak, only one thing is of any account: everything else is useless babbling and idle talk in ego. ||1||  

ਲੇਖੈ = ਲੇਖੇ ਵਿਚ, ਪਰਵਾਨਗੀ ਵਿਚ। ਇਕ ਗਲ = ਇਕ ਰੱਬ ਦੀ ਗੱਲ, ਇੱਕ ਦੀ ਸਿਫ਼ਤਿ-ਸਾਲਾਹ। ਹੋਰੁ = ਹੋਰ ਜਤਨ। ਝਖਣਾ ਝਾਖ = ਝਾਖ ਝਖਣਾ, ਝਖਾਂ ਮਾਰਨੀਆਂ ॥੧॥
ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ॥੧॥


ਮਃ  

First Mehl:  

xxx
xxx


ਲਿਖਿ ਲਿਖਿ ਪੜਿਆ  

The more one write and reads,  

ਲਿਖਿ ਲਿਖਿ ਪੜਿਆ = (ਜਿਤਨਾ ਹੀ ਮਨੁੱਖ ਵਿੱਦਿਆ) ਲਿਖਦਾ ਪੜ੍ਹਦਾ ਹੈ।
ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ,


ਤੇਤਾ ਕੜਿਆ  

the more one burns.  

ਤੇਤਾ = ਉਤਨਾ ਹੀ। ਕੜਿਆ = ਅਹੰਕਾਰੀ ਹੋ ਜਾਂਦਾ ਹੈ।
ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ)।


ਬਹੁ ਤੀਰਥ ਭਵਿਆ  

The more one wanders at sacred shrines of pilgrimage,  

xxx
ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ,


ਤੇਤੋ ਲਵਿਆ  

the more one talks uselessly.  

ਤੇਤੋ = ਉਤਨਾ ਹੀ ਵਧੀਕ। ਲਵਿਆ = (ਕਾਂ ਵਾਂਗ) ਲਉਂ ਲਉਂ ਕਰਦਾ ਹੈ, ਭਾਵ, ਥਾਂ ਥਾਂ ਆਖਦਾ ਫਿਰਦਾ ਹੈ ਕਿ ਮੈਂ ਤੀਰਥਾਂ ਦੀ ਯਾਤਰਾ ਕਰ ਆਇਆ ਹਾਂ।
ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ)।


ਬਹੁ ਭੇਖ ਕੀਆ ਦੇਹੀ ਦੁਖੁ ਦੀਆ  

The more one wears religious robes, the more pain he causes his body.  

ਦੇਹੀ = ਸਰੀਰ।
ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ,


ਸਹੁ ਵੇ ਜੀਆ ਅਪਣਾ ਕੀਆ  

O my soul, you must endure the consequences of your own actions.  

ਸਹੁ = ਸਹਾਰ। ਵੇ ਜੀਆ = ਹੇ ਜੀਵ!
(ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ)।


ਅੰਨੁ ਖਾਇਆ ਸਾਦੁ ਗਵਾਇਆ  

One who does not eat the corn, misses out on the taste.  

ਸਾਦੁ = ਸੁਆਦ। ਸਾਦੁ ਗਵਾਇਆ = ਸੁਆਦ ਗਵਾ ਲੈਂਦਾ ਹੈ, ਕੋਈ ਲੁਤਫ ਨਹੀਂ ਰਹਿ ਜਾਂਦਾ ਹੈ।
(ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ,


ਬਹੁ ਦੁਖੁ ਪਾਇਆ ਦੂਜਾ ਭਾਇਆ  

One obtains great pain, in the love of duality.  

ਦੂਜਾ = (ਨਾਮ ਤੋਂ ਬਿਨਾ) ਕੋਈ ਅਡੰਬਰ। ਭਾਇਆ = ਚੰਗਾ ਲੱਗਾ।
ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ।


ਬਸਤ੍ਰ ਪਹਿਰੈ  

One who does not wear any clothes,  

xxx
ਕੱਪੜੇ ਨਹੀਂ ਪਾਂਦਾ,


ਅਹਿਨਿਸਿ ਕਹਰੈ  

suffers night and day.  

ਅਹਿ = ਦਿਨ। ਨਿਸਿ = ਰਾਤ। ਕਹਰੈ = ਦੁੱਖ ਸਹਾਰਦਾ ਹੈ।
ਤੇ ਦਿਨ ਰਾਤ ਔਖਾ ਹੋ ਰਿਹਾ ਹੈ।


ਮੋਨਿ ਵਿਗੂਤਾ  

Through silence, he is ruined.  

ਮੋਨਿ = ਮੋਨ-ਧਾਰੀ ਜੋ ਚੁੱਪ ਬੈਠਾ ਰਹੇ। ਵਿਗੂਤਾ = ਕੁਰਾਹੇ ਪਿਆ ਹੋਇਆ ਹੈ।
(ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ,


ਕਿਉ ਜਾਗੈ ਗੁਰ ਬਿਨੁ ਸੂਤਾ  

How can the sleeping one be awakened without the Guru?  

xxx
ਭਲਾ ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?


ਪਗ ਉਪੇਤਾਣਾ  

One who goes barefoot  

ਪਗ = ਪੈਰ, ਚਰਨ। ਉਪੇਤਾਣਾ = ਜੁੱਤੀ ਤੋਂ ਬਿਨਾ।
(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ,


ਅਪਣਾ ਕੀਆ ਕਮਾਣਾ  

suffers by his own actions.  

xxx
ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ।


ਅਲੁ ਮਲੁ ਖਾਈ ਸਿਰਿ ਛਾਈ ਪਾਈ  

One who eats filth and throws ashes on his head -  

ਅਲੁ ਮਲੁ = ਗੰਦੀਆਂ ਚੀਜ਼ਾਂ। ਸਿਰਿ = ਸਿਰ ਉਤੇ। ਛਾਈ = ਸੁਆਹ।
(ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ,


ਮੂਰਖਿ ਅੰਧੈ ਪਤਿ ਗਵਾਈ  

the blind fool loses his honor.  

ਮੂਰਖਿ = ਮੂਰਖ ਨੇ। ਪਤਿ = ਇੱਜ਼ਤ। ਥਾਇ ਨ ਪਾਈ = ਥਾਂ ਤੇ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ।
ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ।


ਵਿਣੁ ਨਾਵੈ ਕਿਛੁ ਥਾਇ ਪਾਈ  

Without the Name, nothing is of any use.  

xxx
ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।


ਰਹੈ ਬੇਬਾਣੀ ਮੜੀ ਮਸਾਣੀ  

One who lives in the wilderness, in cemeteries and cremation grounds -  

ਬੇਬਾਣੀ = ਜੰਗਲਾਂ ਵਿਚ।
ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ,


ਅੰਧੁ ਜਾਣੈ ਫਿਰਿ ਪਛੁਤਾਣੀ  

that blind man does not know the Lord; he regrets and repents in the end.  

ਅੰਧੁ = ਅੰਨ੍ਹਾ, ਮੂਰਖ ਮਨੁੱਖ।
ਅੰਨ੍ਹਾ (ਮੂਰਖ ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits