Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਿਆਨੁ ਗਲੀਈ ਢੂਢੀਐ ਕਥਨਾ ਕਰੜਾ ਸਾਰੁ  

Gi▫ān na galī▫ī dẖūdẖī▫ai kathnā karṛā sār.  

Wisdom cannot be found through mere words. To explain it is as hard as iron.  

ਗਲੀਈ = ਗੱਲਾਂ ਦੀ ਰਾਹੀਂ। ਕਥਨਾ = ਬਿਆਨ ਕਰਨਾ। ਸਾਰੁ = ਲੋਹਾ।
ਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ, (ਗਿਆਨ ਕਿਵੇਂ ਮਿਲ ਸਕਦਾ ਹੈ-ਇਸ ਗੱਲ ਦਾ) ਬਿਆਨ ਕਰਨਾ ਇਉਂ ਕਰੜਾ ਹੈ ਜਿਵੇਂ ਲੋਹਾ (ਭਾਵ, ਬਹੁਤ ਔਖਾ ਹੈ)।


ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥  

Karam milai ṯā pā▫ī▫ai hor hikmaṯ hukam kẖu▫ār. ||2||  

When the Lord bestows His Grace, then alone it is received; other tricks and orders are useless. ||2||  

ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਹਿਕਮਤਿ = ਚਲਾਕੀ, ਢੰਗ ॥੨॥
(ਹਾਂ) ਰੱਬ ਦੀ ਮੇਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ, (ਮੇਹਰ ਤੋਂ ਬਿਨਾ ਕੋਈ) ਹੋਰ ਚਾਰਾਜੋਈ ਤੇ ਹੁਕਮ (ਵਰਤਣਾ) ਵਿਅਰਥ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ  

Naḏar karahi je āpṇī ṯā naḏrī saṯgur pā▫i▫ā.  

If the Merciful Lord shows His Mercy, then the True Guru is found.  

ਨਦਰਿ = ਮਿਹਰ ਦੀ ਨਜ਼ਰ। ਕਰਹਿ = (ਹੇ ਪ੍ਰਭੂ! ਤੂੰ) ਕਰਹਿ। ਨਦਰੀ = ਤੇਰੀ ਮਿਹਰ ਦੀ ਨਜ਼ਰ ਨਾਲ।
ਹੇ ਪ੍ਰਭੂ! ਜੇ ਤੂੰ (ਜੀਵ ਉੱਤੇ) ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਨੂੰ ਤੇਰੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ।


ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ  

Ėhu jī▫o bahuṯe janam bẖarammi▫ā ṯā saṯgur sabaḏ suṇā▫i▫ā.  

This soul wandered through countless incarnations, until the True Guru instructed it in the Word of the Shabad.  

ਭਰੰਮਿਆ = ਭਟਕ ਚੁਕਿਆ। ਸਤਿਗੁਰਿ = ਸਤਿਗੁਰ ਨੇ।
ਇਹ (ਵਿਚਾਰਾ) ਜੀਵ (ਜਦੋਂ) ਬਹੁਤੇ ਜਨਮਾਂ ਵਿਚ ਭਟਕ ਚੁਕਿਆ (ਤੇ ਤੇਰੀ ਮਿਹਰ ਦੀ ਨਜ਼ਰ ਹੋਈ) ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾਇਆ।


ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ  

Saṯgur jevad ḏāṯā ko nahī sabẖ suṇi▫ahu lok sabā▫i▫ā.  

There is no giver as great as the True Guru; hear this, all you people.  

ਸਭਿ ਲੋਕ ਸਬਾਇਆ = ਹੇ ਸਾਰੇ ਲੋਕੋ!
ਹੇ ਸਾਰੇ ਲੋਕੋ! ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ।


ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ  

Saṯgur mili▫ai sacẖ pā▫i▫ā jinĥī vicẖahu āp gavā▫i▫ā.  

Meeting the True Guru, the True Lord is found; He removes self-conceit from within,  

ਸਤਿਗੁਰਿ ਮਿਲੀਐ = ਜੇ ਸਤਿਗੁਰੂ ਮਿਲ ਪਏ, (ਕਿਹੜਾ ਸਤਿਗੁਰੂ? ਉਤਰ: "ਜਿਨਿ ਸਚੋ ਸਚੁ ਬੁਝਾਇਆ")। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਿਨ੍ਹ੍ਹ੍ਹ੍ਹੀ = ਜਿਨ੍ਹਾਂ ਮਨੁੱਖਾਂ ਨੇ। ਆਪੁ = ਆਪਣਾ ਆਪ, ਅਪਣੱਤ, ਅਹੰਕਾਰ।
ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ ਗਵਾ ਦਿੱਤਾ ਹੈ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ,


ਜਿਨਿ ਸਚੋ ਸਚੁ ਬੁਝਾਇਆ ॥੪॥  

Jin sacẖo sacẖ bujẖā▫i▫ā. ||4||  

and instructs us in the Truth of Truths. ||4||  

ਸਚੋ ਸਚੁ = ਨਿਰੋਲ ਸੱਚ, ਸੱਚ ਹੀ ਸੱਚ। ਬੁਝਾਇਆ = ਸਮਝਾ ਦਿੱਤਾ। ਜਿਨਿ = ਜਿਸ (ਗੁਰੂ) ਨੇ ॥੪॥
ਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ। (ਭਾਵ, ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਉਂਦੇ ਹਨ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦੇਂਦਾ ਹੈ) ॥੪॥


ਸਲੋਕ ਮਃ  

Salok mėhlā 1.  

Shalok, First Mehl:  

xxx
xxx


ਘੜੀਆ ਸਭੇ ਗੋਪੀਆ ਪਹਰ ਕੰਨ੍ਹ੍ਹ ਗੋਪਾਲ  

Gẖaṛī▫ā sabẖe gopī▫ā pahar kanĥ gopāl.  

All the hours are the milk-maids, and the quarters of the day are the Krishnas.  

ਘੜੀਆ = ਜਿਵੇਂ ਸੰਸਕ੍ਰਿਤ 'ਘਟ' ਤੋਂ 'ਘੜਾ' ਪੰਜਾਬੀ ਸ਼ਬਦ ਹੈ, ਜਿਵੇਂ ਸੰਸਕ੍ਰਿਤ 'ਕਟਕ' ਤੋਂ 'ਕੜਾ' ਪੰਜਾਬੀ ਹੈ, ਤਿਵੇਂ ਸੰਸਕ੍ਰਿਤ 'ਘਟਿਕਾ' ਤੋਂ ਪੰਜਾਬੀ ਵਿਚ 'ਘੜੀ' ਹੈ। 'ਘੜੀ' ਸਮੇ ਦੀ ਇਕ ਵੰਡ ਦਾ ਨਾਉਂ ਹੈ, ਜੋ ੨੪ ਮਿੰਟਾਂ ਦੇ ਬਰਾਬਰ ਹੁੰਦੀ ਹੈ। ਗੋਪੀ = ਗਾਈਆਂ ਦੀ ਰਾਖੀ ਕਰਨ ਵਾਲੀ, ਗੁਜਰਾਣੀ। ਇਹ ਸ਼ਬਦ 'ਗੋਪੀ' ਖ਼ਾਸ ਤੌਰ ਤੇ ਬਿੰਦ੍ਰਾਬਨ ਦੀਆਂ ਗੁਜਰਾਣੀਆਂ ਵਾਸਤੇ ਵਰਤਿਆ ਜਾਂਦਾ ਹੈ ਜੋ ਕ੍ਰਿਸ਼ਨ ਜੀ ਦੇ ਗੋਕਲ ਰਹਿਣ ਦੇ ਸਮੇ ਉਹਨਾਂ ਨਾਲ ਖੇਡਿਆ ਕਰਦੀਆਂ ਸਨ। ਕ੍ਰਿਸ਼ਨ ਜੀ ਦਾ ਜਨਮ ਤਾਂ ਮਥਰਾ ਵਿਚ ਹੋਇਆ ਸੀ, ਜੋ ਹਿੰਦੂ ਮਤ ਅਨੁਸਾਰ ਭਾਰਤ ਦੀਆਂ ਸਭ ਤੋਂ ਵਧੀਕ ਸੱਤ ਪਵਿੱਤਰ ਨਗਰੀਆਂ ਵਿਚੋਂ ਇਕ ਹੈ। ਉਹ ਸੱਤ ਨਗਰੀਆਂ ਇਹ ਹਨ: ਅਜੁਧਿਆ, ਮਥਰਾ, ਮਾਯਾ, ਕਾਂਸੀ, ਕਾਂਚੀ, ਅਵੰਤਿਕਾ ਅਤੇ ਪੁਰੀ।। ਪਹਰ = ਸਾਰੇ ਦਿਨ ਦਾ ਅਠਵਾਂ ਹਿੱਸਾ, ਜੋ ੩ ਘੰਟੇ ਦੇ ਬਰਾਬਰ ਹੁੰਦਾ ਹੈ। ਕੰਨ੍ਹ੍ਹ = ਸੰਸਕ੍ਰਿਤ ਸ਼ਬਦ 'ਕ੍ਰਿਸ਼ਨ' ਦਾ ਪ੍ਰਾਕ੍ਰਿਤ ਰੂਪ ਹੈ। ਗੋਪਾਲ = ਕ੍ਰਿਸ਼ਨ ਜੀ ਦਾ ਨਾਮ ਹੈ।
(ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ;


ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ  

Gahṇe pa▫uṇ pāṇī baisanṯar cẖanḏ sūraj avṯār.  

The wind, water and fire are the ornaments; the sun and moon are the incarnations.  

ਬੈਸੰਤਰੁ = ਅੱਗ।
ਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ)। (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ।


ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ  

Saglī ḏẖarṯī māl ḏẖan varṯaṇ sarab janjāl.  

All of the earth, property, wealth and articles are all entanglements.  

xxx
ਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ।


ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥  

Nānak musai gi▫ān vihūṇī kẖā▫e ga▫i▫ā jamkāl. ||1||  

O Nanak, without divine knowledge, one is plundered, and devoured by the Messenger of Death. ||1||  

ਮੁਸੈ = ਠੱਗੀ ਜਾ ਰਹੀ ਹੈ। ਵਿਹੂਣੀ = ਸੱਖਣੀ, ਖ਼ਾਲੀ ॥੧॥
(ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ॥੧॥


ਮਃ  

Mėhlā 1.  

First Mehl:  

xxx
xxx


ਵਾਇਨਿ ਚੇਲੇ ਨਚਨਿ ਗੁਰ  

vā▫in cẖele nacẖan gur.  

The disciples play the music, and the gurus dance.  

ਵਾਇਨਿ = (ਸਾਜ) ਵਜਾਉਂਦੇ ਹਨ।
(ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ।


ਪੈਰ ਹਲਾਇਨਿ ਫੇਰਨ੍ਹ੍ਹਿ ਸਿਰ  

Pair halā▫in ferniĥ sir.  

They move their feet and roll their heads.  

xxx
(ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ।


ਉਡਿ ਉਡਿ ਰਾਵਾ ਝਾਟੈ ਪਾਇ  

Ud ud rāvā jẖātai pā▫e.  

The dust flies and falls upon their hair.  

ਰਾਵਾ = ਘੱਟਾ। ਝਾਟੈ = ਝਾਟੇ ਵਿਚ।
(ਉਹਨਾਂ ਦੇ ਪੈਰਾਂ ਨਾਲ) ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿਚ ਪੈਂਦਾ ਹੈ।


ਵੇਖੈ ਲੋਕੁ ਹਸੈ ਘਰਿ ਜਾਇ  

vekẖai lok hasai gẖar jā▫e.  

Beholding them, the people laugh, and then go home.  

xxx
(ਰਾਸ ਵੇਖਣ ਆਏ ਹੋਏ) ਲੋਕ (ਉਹਨਾਂ ਨੂੰ ਨੱਚਦਿਆਂ) ਵੇਖਦੇ ਹਨ ਅਤੇ ਹੱਸਦੇ ਹਨ (ਅੱਖਰੀਂ-ਲੋਕ ਵੇਖਦਾ ਹੈ ਅਤੇ ਹੱਸਦਾ ਹੈ)।


ਰੋਟੀਆ ਕਾਰਣਿ ਪੂਰਹਿ ਤਾਲ  

Rotī▫ā kāraṇ pūrėh ṯāl.  

They beat the drums for the sake of bread.  

ਪੂਰਹਿ ਤਾਲ = ਤਾਲ ਪੂਰਦੇ ਹਨ, ਨੱਚਦੇ ਹਨ।
(ਪਰ ਉਹ ਰਾਸਧਾਰੀਏ) ਰੋਜ਼ੀ ਦੀ ਖ਼ਾਤਰ ਨੱਚਦੇ ਹਨ,


ਆਪੁ ਪਛਾੜਹਿ ਧਰਤੀ ਨਾਲਿ  

Āp pacẖẖāṛėh ḏẖarṯī nāl.  

They throw themselves upon the ground.  

ਪਛਾੜਹਿ = ਪਛਾੜਦੇ ਹਨ, ਮਰਦੇ ਹਨ।
ਅਤੇ ਆਪਣੇ ਆਪ ਨੂੰ ਭੁਇਂ ਤੇ ਮਾਰਦੇ ਹਨ।


ਗਾਵਨਿ ਗੋਪੀਆ ਗਾਵਨਿ ਕਾਨ੍ਹ੍ਹ  

Gāvan gopī▫ā gāvan kānĥ.  

They sing of the milk-maids, they sing of the Krishnas.  

ਗਾਵਨਿ ਗੋਪੀਆ = ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ।
ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ, ਕਾਨ੍ਹ (ਦੇ ਸਾਂਗ ਬਣ ਕੇ) ਗਾਉਂਦੇ ਹਨ,


ਗਾਵਨਿ ਸੀਤਾ ਰਾਜੇ ਰਾਮ  

Gāvan sīṯā rāje rām.  

They sing of Sitas, and Ramas and kings.  

xxx
ਸੀਤਾ, ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ।


ਨਿਰਭਉ ਨਿਰੰਕਾਰੁ ਸਚੁ ਨਾਮੁ  

Nirbẖa▫o nirankār sacẖ nām.  

The Lord is fearless and formless; His Name is True.  

xxx
ਜਿਹੜਾ ਪ੍ਰਭੂ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟੱਲ ਹੈ,


ਜਾ ਕਾ ਕੀਆ ਸਗਲ ਜਹਾਨੁ  

Jā kā kī▫ā sagal jahān.  

The entire universe is His Creation.  

xxx
ਜਿਸ ਦਾ ਸਾਰਾ ਜਗਤ ਬਣਾਇਆ ਹੋਇਆ ਹੈ,


ਸੇਵਕ ਸੇਵਹਿ ਕਰਮਿ ਚੜਾਉ  

Sevak sevėh karam cẖaṛā▫o.  

Those servants, whose destiny is awakened, serve the Lord.  

ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਚੜਾਉ = ਚੜ੍ਹਦੀ ਕਲਾ।
ਉਸ ਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ (ਰੱਬ ਦੀ) ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ,


ਭਿੰਨੀ ਰੈਣਿ ਜਿਨ੍ਹ੍ਹਾ ਮਨਿ ਚਾਉ  

Bẖinnī raiṇ jinĥā man cẖā▫o.  

The night of their lives is cool with dew; their minds are filled with love for the Lord.  

ਰੈਣਿ = ਰਾਤ, ਜ਼ਿੰਦਗੀ ਰੂਪ ਰਾਤ।
ਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸੁਆਦਲੀ ਗੁਜ਼ਰਦੀ ਹੈ-


ਸਿਖੀ ਸਿਖਿਆ ਗੁਰ ਵੀਚਾਰਿ  

Sikẖī sikẖi▫ā gur vīcẖār.  

Contemplating the Guru, I have been taught these teachings;  

ਸਿਖੀ = ਸਿੱਖ ਲਈ। ਗੁਰ ਵੀਚਾਰਿ = ਗੁਰੂ ਦੀ ਵੀਚਾਰ ਦੀ ਰਾਹੀਂ।
ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ,


ਨਦਰੀ ਕਰਮਿ ਲਘਾਏ ਪਾਰਿ  

Naḏrī karam lagẖā▫e pār.  

granting His Grace, He carries His servants across.  

xxx
ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖ਼ਸ਼ਸ਼ ਦੁਆਰਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।


ਕੋਲੂ ਚਰਖਾ ਚਕੀ ਚਕੁ  

Kolū cẖarkẖā cẖakī cẖak.  

The oil-press, the spinning wheel, the grinding stones, the potter's wheel,  

xxx
(ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ, ਵੇਖੋ ਬੇਅੰਤ ਪਦਾਰਥ ਤੇ ਜੀਵ ਸਦਾ ਭੌਂਦੇ ਰਹਿੰਦੇ ਹਨ) ਕੋਹਲੂ, ਚਰਖਾ, ਚੱਕੀ, ਚੱਕ,


ਥਲ ਵਾਰੋਲੇ ਬਹੁਤੁ ਅਨੰਤੁ  

Thal vārole bahuṯ ananṯ.  

the numerous, countless whirlwinds in the desert,  

ਥਲ ਵਾਰੋਲੇ = ਥਲਾਂ ਦੇ ਵਾਰੋਲੇ।
ਥਲਾਂ ਦੇ ਬੇਅੰਤ ਵਰੋਲੇ,


ਲਾਟੂ ਮਾਧਾਣੀਆ ਅਨਗਾਹ  

Lātū māḏẖāṇī▫ā angāh.  

the spinning tops, the churning sticks, the threshers,  

ਅਨਗਾਹ = ਅੰਨ ਗਾਹੁਣ ਵਾਲੇ ਫਲ੍ਹੇ।
ਲਾਟੂ, ਮਧਾਣੀਆਂ, ਫਲ੍ਹੇ,


ਪੰਖੀ ਭਉਦੀਆ ਲੈਨਿ ਸਾਹ  

Pankẖī bẖa▫uḏī▫ā lain na sāh.  

the breathless tumblings of the birds,  

ਭਉਦੀਆ = ਭੰਭੀਰੀਆਂ।
ਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ-ਇਹ ਸਭ ਭੌਂਦੇ ਰਹਿੰਦੇ ਹਨ।


ਸੂਐ ਚਾੜਿ ਭਵਾਈਅਹਿ ਜੰਤ  

Sū▫ai cẖāṛ bẖavā▫ī▫ah janṯ.  

and the men moving round and round on spindles -  

xxx
ਸੂਲ ਉੱਤੇ ਚਾੜ੍ਹ ਕੇ ਕਈ ਜੰਤ ਭਵਾਈਂਦੇ ਹਨ।


ਨਾਨਕ ਭਉਦਿਆ ਗਣਤ ਅੰਤ  

Nānak bẖa▫uḏi▫ā gaṇaṯ na anṯ.  

O Nanak, the tumblers are countless and endless.  

xxx
ਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ।


ਬੰਧਨ ਬੰਧਿ ਭਵਾਏ ਸੋਇ  

Banḏẖan banḏẖ bẖavā▫e so▫e.  

The Lord binds us in bondage - so do we spin around.  

ਬਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ।
(ਇਸੇ ਤਰ੍ਹਾਂ) ਉਹ ਪ੍ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ,


ਪਇਐ ਕਿਰਤਿ ਨਚੈ ਸਭੁ ਕੋਇ  

Pa▫i▫ai kiraṯ nacẖai sabẖ ko▫e.  

According to their actions, so do all people dance.  

ਪਇਐ ਕਿਰਤਿ = ਕੀਤੇ ਹੋਏ ਕਰਮ ਦੇ ਸੰਸਕਾਰਾਂ ਅਨੁਸਾਰ।
ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ।


ਨਚਿ ਨਚਿ ਹਸਹਿ ਚਲਹਿ ਸੇ ਰੋਇ  

Nacẖ nacẖ hasėh cẖalėh se ro▫e.  

Those who dance and dance and laugh, shall weep on their ultimate departure.  

ਰੋਇ = ਰੋ ਕੇ।
ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ।


ਉਡਿ ਜਾਹੀ ਸਿਧ ਹੋਹਿ  

Ud na jāhī siḏẖ na hohi.  

They do not fly to the heavens, nor do they become Siddhas.  

ਉਡਿ ਨ ਜਾਹੀ = (ਕਿਸੇ ਉੱਚੀ ਅਵਸਥਾ ਉੱਤੇ) ਉੱਡ ਕੇ ਨਹੀਂ ਅੱਪੜਦੇ।
(ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ।


ਨਚਣੁ ਕੁਦਣੁ ਮਨ ਕਾ ਚਾਉ  

Nacẖaṇ kuḏaṇ man kā cẖā▫o.  

They dance and jump around on the urgings of their minds.  

xxx
ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ,


ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ ॥੨॥  

Nānak jinĥ man bẖa▫o ṯinĥā man bẖā▫o. ||2||  

O Nanak, those whose minds are filled with the Fear of God, have the love of God in their minds as well. ||2||  

xxx॥੨॥
ਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਜਾਈਐ  

Nā▫o ṯerā nirankār hai nā▫e la▫i▫ai narak na jā▫ī▫ai.  

Your Name is the Fearless Lord; chanting Your Name, one does not have to go to hell.  

ਨਾਇ ਲਇਐ = ਜੇ (ਤੇਰਾ) ਨਾਮ ਸਿਮਰੀਏ।
(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।


ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ  

Jī▫o pind sabẖ ṯis ḏā ḏe kẖājai ākẖ gavā▫ī▫ai.  

Soul and body all belong to Him; asking Him to give us sustenance is a waste.  

ਪਿੰਡੁ = ਸਰੀਰ। ਤਿਸ ਦਾ = ਉਸ (ਰੱਬ) ਦਾ। ਖਾਜੇ = ਖਾਜ, ਖ਼ੁਰਾਕ, ਭੋਜਨ।
ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ।


ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ  

Je loṛėh cẖanga āpṇā kar punnhu nīcẖ saḏā▫ī▫ai.  

If you yearn for goodness, then perform good deeds and feel humble.  

ਲੋੜਹਿ = ਤੂੰ ਲੋੜਦਾ ਹੈਂ, ਤੂੰ ਚਾਹੁੰਦਾ ਹੈਂ। ਕਰਿ ਪੁੰਨਹੁ = ਭਲਿਆਈ ਕਰ ਕੇ।
ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ।


ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ  

Je jarvāṇā parharai jar ves kareḏī ā▫ī▫ai.  

Even if you remove the signs of old age, old age shall still come in the guise of death.  

ਜਰਵਾਣਾ = ਬਲਵਾਨ। ਜਰੁ = ਬੁਢੇਪਾ। ਪਰਹਰੈ = ਛੱਡਣਾ ਚਾਹੁੰਦਾ ਹੈ। ਵੇਸ ਕਰੇਦੀ = ਵੇਸ ਧਾਰ ਧਾਰ ਕੇ। ਆਈਐ = (ਬੁਢੇਪਾ) ਆ ਰਿਹਾ ਹੈ।
ਜੇ (ਕੋਈ ਜੀਵ) ਬੁਢੇਪੇ ਨੂੰ ਪਰੇ ਹਟਾਉਣਾ ਚਾਹੇ (ਭਾਵ, ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ) ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ।


ਕੋ ਰਹੈ ਭਰੀਐ ਪਾਈਐ ॥੫॥  

Ko rahai na bẖarī▫ai pā▫ī▫ai. ||5||  

No one remains here when the count of the breaths is full. ||5||  

ਭਰੀਐ ਪਾਈਐ = ਜਦੋਂ ਪਾਈ ਭਰੀ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ ॥੫॥
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ ॥੫॥


ਸਲੋਕ ਮਃ  

Salok mėhlā 1.  

Shalok, First Mehl:  

xxx
xxx


ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ  

Musalmānā sifaṯ sarī▫aṯ paṛ paṛ karahi bīcẖār.  

The Muslims praise the Islamic law; they read and reflect upon it.  

xxx
ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ,


ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ  

Banḏe se jė pavėh vicẖ banḏī vekẖaṇ ka▫o ḏīḏār.  

The Lord's bound servants are those who bind themselves to see the Lord's Vision.  

ਬੰਦੇ ਸੇ = (ਸ਼ਰਹ ਅਨੁਸਾਰ ਇਹ ਵੀਚਾਰ ਕਰਦੇ ਹਨ ਕਿ) ਬੰਦੇ ਉਹੀ ਹਨ। ਬੰਦੀ = (ਸ਼ਰਹ ਦੀ) ਬੰਦਸ਼। ਦਰਸਨ = ਸ਼ਾਸਤਰ।
(ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।


ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ  

Hinḏū sālāhī sālāhan ḏarsan rūp apār.  

The Hindus praise the Praiseworthy Lord; the Blessed Vision of His Darshan, His form is incomparable.  

ਸਾਲਾਹਨਿ = ਸਲਾਹ ਕਰਦੇ ਹਨ। ਦਰਸਨਿ = ਸ਼ਾਸਤਰ ਦੁਆਰਾ। ਸਾਲਾਹੀ = ਸਾਲਾਹੁਣ-ਯੋਗ ਹਰੀ ਨੂੰ। ਰੂਪਿ = ਸੁੰਦਰ।
ਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ,


ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ  

Ŧirath nāvėh arcẖā pūjā agar vās bėhkār.  

They bathe at sacred shrines of pilgrimage, making offerings of flowers, and burning incense before idols.  

ਤੀਰਥਿ = ਤੀਰਥ ਉੱਤੇ। ਅਰਚਾ = ਆਦਰ ਸਤਕਾਰ, ਪੂਜਾ। ਅਗਰਵਾਸੁ = ਚੰਦਨ ਦੀ ਵਾਸ਼ਨਾ। ਬਹਕਾਰੁ = ਮਹਿਕਾਰ, ਖ਼ੁਸ਼ਬੋ।
ਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ।


ਜੋਗੀ ਸੁੰਨਿ ਧਿਆਵਨ੍ਹ੍ਹਿ ਜੇਤੇ ਅਲਖ ਨਾਮੁ ਕਰਤਾਰੁ  

Jogī sunn ḏẖi▫āvniĥ jeṯe alakẖ nām karṯār.  

The Yogis meditate on the absolute Lord there; they call the Creator the Unseen Lord.  

ਸੁੰਨਿ = ਸੁੰਨ ਵਿਚ, ਅਫੁਰ ਅਵਸਥਾ ਵਿਚ।
ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ 'ਅਲਖ, ਅਲਖ' ਉਸ ਦਾ ਨਾਮ ਉਚਾਰਦੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits