Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਹਲਾ  

Mėhlā 2.  

Second Mehl:  

xxx
xxx


ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ  

Je sa▫o cẖanḏā ugvahi sūraj cẖaṛėh hajār.  

If a hundred moons were to rise, and a thousand suns appeared,  

ਸਉ ਚੰਦਾ = ਇਕ ਸੌ ਚੰਦ੍ਰਮਾ।
ਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ,


ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥  

Ėṯe cẖānaṇ hiḏi▫āʼn gur bin gẖor anḏẖār. ||2||  

even with such light, there would still be pitch darkness without the Guru. ||2||  

ਏਤੇ ਚਾਨਣ = ਇਤਨੇ ਚਾਨਣ। ਗੁਰ ਬਿਨੁ = ਗੁਰੂ ਤੋਂ ਬਿਨਾ। ਘੋਰ ਅੰਧਾਰ = ਘੁੱਪ ਹਨੇਰਾ।੨।
ਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿਚ ਚੜ੍ਹ ਪੈਣ), ਗੁਰੂ ਤੋਂ ਬਿਨਾ (ਫੇਰ ਭੀ) ਘੁੱਪ ਹਨੇਰਾ ਹੈ ॥੨॥


ਮਃ  

Mėhlā 1.  

First Mehl:  

xxx
xxx


ਨਾਨਕ ਗੁਰੂ ਚੇਤਨੀ ਮਨਿ ਆਪਣੈ ਸੁਚੇਤ  

Nānak gurū na cẖeṯnī man āpṇai sucẖeṯ.  

O Nanak, those who do not think of the Guru, and who think of themselves as clever,  

ਨਾਨਕ = ਹੇ ਨਾਨਕ! ਨ ਚੇਤਨੀ = ਨਹੀਂ ਚੇਤਦੇ। ਮਨਿ ਆਪਣੈ = ਆਪਣੇ ਮਨ ਵਿਚ।
ਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ,


ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ  

Cẖẖute ṯil bū▫āṛ ji▫o suñe anḏar kẖeṯ.  

shall be left abandoned in the field, like the scattered sesame.  

ਤਿਲ ਬੂਆੜ ਜਿਉ = ਬੂਆੜ ਤਿਲਾਂ ਵਾਂਗ। ਛੁਟੇ = ਛੁੱਟੜ ਪਏ ਹਨ।
ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ।


ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ  

Kẖeṯai anḏar cẖẖuti▫ā kaho Nānak sa▫o nāh.  

They are abandoned in the field, says Nanak, and they have a hundred masters to please.  

ਛੁਟਿਆ = ਛੁੱਟੜ ਪਏ ਹੋਇਆਂ ਦੇ। ਸਉ = (ਇਕ) ਸੌ। ਨਾਹ = ਖਸਮ।
ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ,


ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥  

Falī▫ah fulī▫ah bapuṛe bẖī ṯan vicẖ su▫āh. ||3||  

The wretches bear fruit and flower, but within their bodies, they are filled with ashes. ||3||  

ਬਪੁੜੇ = ਵਿਚਾਰੇ। ਬੂਆੜ = ਸੜਿਆ ਹੋਇਆ (सः व्युष्ट) ॥੩॥
ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ ॥੩॥


ਪਉੜੀ  

Pa▫oṛī.  

Pauree:  

xxx
xxx


ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ  

Āpīnĥai āp sāji▫o āpīnĥai racẖi▫o nā▫o.  

He Himself created Himself; He Himself assumed His Name.  

ਆਪੀਨ੍ਹ੍ਹੈ = ਆਪ ਹੀ ਨੇ, (ਅਕਾਲ ਪੁਰਖ) ਨੇ ਆਪ ਹੀ। ਆਪੁ = ਆਪਣੇ ਆਪ ਨੂੰ। ਨਾਉ = ਨਾਮਣਾ, ਵਡਿਆਈ।
ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ।


ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ  

Ḏuyī kuḏraṯ sājī▫ai kar āsaṇ diṯẖo cẖā▫o.  

Secondly, He fashioned the creation; seated within the creation, He beholds it with delight.  

ਦੁਯੀ = ਦੂਜੀ। ਸਾਜੀਐ = ਬਣਾਈ ਹੈ। ਕਰਿ = ਕਰ ਕੇ, ਬਣਾ ਕੇ। ਚਾਉ = ਤਮਾਸ਼ਾ।
ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।


ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ  

Ḏāṯā karṯā āp ṯūʼn ṯus ḏevėh karahi pasā▫o.  

You Yourself are the Giver and the Creator; by Your Pleasure, You bestow Your Mercy.  

ਤੁਸਿ = ਤ੍ਰੁੱਠ ਕੇ, ਪ੍ਰਸੰਨ ਹੋ ਕੇ। ਦੇਵਹਿ = ਤੂੰ ਦੇਂਦਾ ਹੈਂ। ਕਰਹਿ = ਤੂੰ ਕਰਦਾ ਹੈਂ। ਪਸਾਉ = ਪ੍ਰਸਾਦ, ਕਿਰਪਾ, ਬਖ਼ਸ਼ਸ਼।
(ਹੇ ਪ੍ਰਭੂ!) ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਹਨਾਂ ਦੇ) ਸਾਜਣ ਵਾਲਾ ਹੈਂ। (ਤੂੰ ਆਪ ਹੀ ਤ੍ਰੁੱਠ ਕੇ (ਜੀਵਾਂ ਨੂੰ) ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ।


ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ  

Ŧūʼn jāṇo▫ī sabẖsai ḏe laisahi jinḏ kavā▫o.  

You are the Knower of all; You give life, and take it away again with a word.  

ਜਾਣੋਈ = ਜਾਣਨਹਾਰਾ, ਜਾਣੂ। ਸਭਸੈ = ਸਭਨਾਂ ਦਾ। ਦੇ = ਦੇ ਕੇ। ਲੈਸਹਿ = ਲੈ ਲਵੇਂਗਾ। ਜਿੰਦੁ ਕਵਾਉ = ਜਿੰਦ ਅਤੇ ਜਿੰਦ ਦਾ ਕਵਾਉ (ਲਿਬਾਸ, ਪੋਸ਼ਾਕ), ਭਾਵ, ਸਰੀਰ।
ਤੂੰ ਸਭਨਾਂ ਜੀਆਂ ਦੀ ਜਾਣਨਹਾਰ ਹੈਂ। ਜਿੰਦ ਅਤੇ ਸਰੀਰ ਦੇ ਕੇ (ਤੂੰ ਆਪ ਹੀ) ਲੈ ਲਵੇਂਗਾ (ਭਾਵ, ਤੂੰ ਆਪ ਹੀ ਜਿੰਦ ਤੇ ਸਰੀਰ ਦੇਂਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ)।


ਕਰਿ ਆਸਣੁ ਡਿਠੋ ਚਾਉ ॥੧॥  

Kar āsaṇ diṯẖo cẖā▫o. ||1||  

Seated within the creation, You behold it with delight. ||1||  

xxx॥੧॥
ਤੂੰ (ਕੁਦਰਤ ਵਿਚ) ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈਂ ॥੧॥


ਸਲੋਕੁ ਮਃ  

Salok mėhlā 1.  

Shalok, First Mehl:  

xxx
xxx


ਸਚੇ ਤੇਰੇ ਖੰਡ ਸਚੇ ਬ੍ਰਹਮੰਡ  

Sacẖe ṯere kẖand sacẖe barahmand.  

True are Your worlds, True are Your solar Systems.  

ਸਚੇ = ਸਦਾ-ਥਿਰ ਰਹਿਣ ਵਾਲੇ। ਖੰਡ = ਟੁਕੜੇ, ਹਿੱਸੇ, ਸ੍ਰਿਸ਼ਟੀ ਦੇ ਹਿੱਸੇ। ਬ੍ਰਹਮੰਡ = ਸ੍ਰਿਸ਼ਟੀ, ਜਗਤ।
ਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ)।


ਸਚੇ ਤੇਰੇ ਲੋਅ ਸਚੇ ਆਕਾਰ  

Sacẖe ṯere lo▫a sacẖe ākār.  

True are Your realms, True is Your creation.  

ਲੋਅ = ਚੌਦਾਂ ਲੋਕ। ਆਕਾਰ = ਸਰੂਪ, ਸ਼ਕਲ, ਰੰਗ ਰੰਗ ਦੇ ਜੀਅ ਜੰਤ, ਪਦਾਰਥ ਆਦਿਕ ਜੋ ਦਿਖਾਈ ਦੇ ਰਹੇ ਹਨ।
ਤੇਰੇ (ਸਿਰਜੇ ਹੋਏ ਚੌਂਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ-ਥਿਰ ਰਹਿਣ ਵਾਲੇ ਹਨ;


ਸਚੇ ਤੇਰੇ ਕਰਣੇ ਸਰਬ ਬੀਚਾਰ  

Sacẖe ṯere karṇe sarab bīcẖār.  

True are Your actions, and all Your deliberations.  

ਕਰਣੇ = ਕੰਮ। ਸਰਬ = ਸਾਰੇ।
ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ।


ਸਚਾ ਤੇਰਾ ਅਮਰੁ ਸਚਾ ਦੀਬਾਣੁ  

Sacẖā ṯerā amar sacẖā ḏībāṇ.  

True is Your Command, and True is Your Court.  

ਅਮਰੁ = ਹੁਕਮੁ, ਪਾਤਸ਼ਾਹੀ। ਦੀਬਾਣੁ = ਦੀਵਾਨ, ਕਚਹਿਰੀ, ਦਰਬਾਰ।
ਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ,


ਸਚਾ ਤੇਰਾ ਹੁਕਮੁ ਸਚਾ ਫੁਰਮਾਣੁ  

Sacẖā ṯerā hukam sacẖā furmāṇ.  

True is the Command of Your Will, True is Your Order.  

xxx
ਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ।


ਸਚਾ ਤੇਰਾ ਕਰਮੁ ਸਚਾ ਨੀਸਾਣੁ  

Sacẖā ṯerā karam sacẖā nīsāṇ.  

True is Your Mercy, True is Your Insignia.  

ਨੀਸਾਣੁ = ਨਿਸ਼ਾਨ, ਜਲਵਾ, ਜ਼ਹੂਰ। ਕਰਮੁ = ਬਖ਼ਸ਼ਸ਼।
ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ।


ਸਚੇ ਤੁਧੁ ਆਖਹਿ ਲਖ ਕਰੋੜਿ  

Sacẖe ṯuḏẖ ākẖahi lakẖ karoṛ.  

Hundreds of thousands and millions call You True.  

ਸਚੇ = (ਉਹ ਜੀਵ) ਸੱਚੇ ਹਨ, ਸਦਾ-ਥਿਰ ਹਨ।
ਲੱਖਾਂ ਕਰੋੜਾਂ ਜੀਵ, ਜੋ ਤੈਨੂੰ ਸਿਮਰ ਰਹੇ ਹਨ, ਸੱਚੇ ਹਨ (ਭਾਵ, ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ-ਇਹ ਭੀ ਤੇਰਾ ਇਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ)।


ਸਚੈ ਸਭਿ ਤਾਣਿ ਸਚੈ ਸਭਿ ਜੋਰਿ  

Sacẖai sabẖ ṯāṇ sacẖai sabẖ jor.  

In the True Lord is all power, in the True Lord is all might.  

ਸਚੈ = ਸੱਚੇ ਦੇ (ਵਿਚ)। ਤਾਣਿ = ਤਾਣ ਵਿਚ। ਸਚੈ ਜੋਰਿ = ਸੱਚੇ ਦੇ ਜੋਰ ਵਿਚ।
(ਇਹ ਖੰਡ, ਬ੍ਰਹਿਮੰਡ, ਲੋਕ, ਆਕਾਰ, ਜੀਅ ਜੰਤ ਆਦਿਕ) ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿਚ ਹਨ (ਭਾਵ, ਇਹਨਾਂ ਸਭਨਾਂ ਦੀ ਹਸਤੀ, ਸਭਨਾਂ ਦਾ ਆਸਰਾ ਪ੍ਰਭੂ ਆਪ ਹੈ)।


ਸਚੀ ਤੇਰੀ ਸਿਫਤਿ ਸਚੀ ਸਾਲਾਹ  

Sacẖī ṯerī sifaṯ sacẖī sālāh.  

True is Your Praise, True is Your Adoration.  

xxx
ਤੇਰੀ ਸਿਫ਼ਤ-ਸਾਲਾਹ ਕਰਨੀ ਤੇਰਾ ਇਕ ਅਟੱਲ ਸਿਲਸਿਲਾ ਹੈ;


ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ  

Sacẖī ṯerī kuḏraṯ sacẖe pāṯisāh.  

True is Your almighty creative power, True King.  

ਸਚੇ ਪਾਤਿਸਾਹ = ਹੇ ਸੱਚੇ ਪਾਤਸ਼ਾਹ! ਕੁਦਰਤਿ = ਰਚਨਾ।
ਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ।


ਨਾਨਕ ਸਚੁ ਧਿਆਇਨਿ ਸਚੁ  

Nānak sacẖ ḏẖi▫ā▫in sacẖ.  

O Nanak, true are those who meditate on the True One.  

xxx
ਹੇ ਨਾਨਕ! ਜੋ ਜੀਵ ਉਸ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ;


ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥  

Jo mar jamme so kacẖ nikacẖ. ||1||  

Those who are subject to birth and death are totally false. ||1||  

ਮਰਿ = ਮਰ ਕੇ। ਮਰਿ ਜੰਮੇ = ਮਰ ਕੇ ਜੰਮੇ, ਭਾਵ, ਮਰਦੇ ਹਨ ਤੇ ਜੰਮਦੇ ਹਨ, ਜੰਮਣ ਮਰਨ ਦੇ ਗੇੜ ਵਿਚ ਪੈਂਦੇ ਹਨ। ਸੁ = ਉਹ ਜੀਵ। ਕਚੁ = ਨਿਕਚੁ ਨਿਰੋਲ ਕੱਚੇ ॥੧॥
ਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਉਹ (ਅਜੇ) ਬਿਲਕੁਲ ਕੱਚੇ ਹਨ (ਭਾਵ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ) ॥੧॥


ਮਃ  

Mėhlā 1.  

First Mehl:  

xxx
xxx


ਵਡੀ ਵਡਿਆਈ ਜਾ ਵਡਾ ਨਾਉ  

vadī vadi▫ā▫ī jā vadā nā▫o.  

Great is His greatness, as great as His Name.  

ਜਾ = ਜਿਸ ਦਾ, ਜਿਸ ਪ੍ਰਭੂ ਦਾ, ਕਿ ਉਸ ਪ੍ਰਭੂ ਦਾ। ਨਾਉ = ਨਾਮ, ਨਾਮਣਾ, ਜਸ।
ਉਸ ਪ੍ਰਭੂ ਦੀ ਸਿਫ਼ਤ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ।


ਵਡੀ ਵਡਿਆਈ ਜਾ ਸਚੁ ਨਿਆਉ  

vadī vadi▫ā▫ī jā sacẖ ni▫ā▫o.  

Great is His greatness, as True is His justice.  

xxx
ਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਾਉਂ (ਸਦਾ) ਅਟੱਲ ਹੈ।


ਵਡੀ ਵਡਿਆਈ ਜਾ ਨਿਹਚਲ ਥਾਉ  

vadī vadi▫ā▫ī jā nihcẖal thā▫o.  

Great is His greatness, as permanent as His Throne.  

ਨਿਹਚਲ = ਅਚੱਲ, ਨਾ ਚੱਲਣ ਵਾਲਾ, ਅਬਿਨਾਸੀ।
ਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ।


ਵਡੀ ਵਡਿਆਈ ਜਾਣੈ ਆਲਾਉ  

vadī vadi▫ā▫ī jāṇai ālā▫o.  

Great is His greatness, as He knows our utterances.  

ਆਲਾਉ = ਅਲਾਪ, ਜੀਵਾਂ ਦੇ ਅਲਾਪ, ਜੀਵਾਂ ਦੇ ਬਚਨ, ਜੋ ਕੁਝ ਜੀਵ ਬੋਲਦੇ ਹਨ, ਜੀਆਂ ਦੀਆਂ ਅਰਦਾਸਾਂ।
ਪ੍ਰਭੂ ਦੀ ਇਹ ਇਕ ਬੜੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ,


ਵਡੀ ਵਡਿਆਈ ਬੁਝੈ ਸਭਿ ਭਾਉ  

vadī vadi▫ā▫ī bujẖai sabẖ bẖā▫o.  

Great is His greatness, as He understands all our affections.  

ਭਾਉ = ਵਲਵਲੇ, ਤਰੰਗ।
ਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ।


ਵਡੀ ਵਡਿਆਈ ਜਾ ਪੁਛਿ ਦਾਤਿ  

vadī vadi▫ā▫ī jā pucẖẖ na ḏāṯ.  

Great is His greatness, as He gives without being asked.  

ਜਾ = ਕਿ ਉਹ। ਪੁਛਿ = (ਕਿਸੇ ਨੂੰ) ਪੁੱਛ ਕੇ।
ਰੱਬ ਦੀ ਇਹ ਇਕ ਉੱਚੀ ਸਿਫ਼ਤ ਹੈ ਕਿ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ,


ਵਡੀ ਵਡਿਆਈ ਜਾ ਆਪੇ ਆਪਿ  

vadī vadi▫ā▫ī jā āpe āp.  

Great is His greatness, as He Himself is all-in-all.  

ਆਪੇ ਆਪਿ = ਆਪ ਹੀ ਆਪ ਹੈ, ਭਾਵ, ਸੁਤੰਤਰ ਹੈ।
(ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) (ਕਿਉਂਕਿ) ਉਸ ਵਰਗਾ ਹੋਰ ਕੋਈ ਨਹੀਂ ਹੈ।


ਨਾਨਕ ਕਾਰ ਕਥਨੀ ਜਾਇ  

Nānak kār na kathnī jā▫e.  

O Nanak, His actions cannot be described.  

ਕਾਰ = ਉਸ ਦਾ ਰਚਿਆ ਹੋਇਆ ਇਹ ਸਾਰਾ ਖੇਲ, ਉਸ ਦੀ ਕੁਦਰਤੀ ਕਲਾ।
ਹੇ ਨਾਨਕ! ਰੱਬ ਦੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ,


ਕੀਤਾ ਕਰਣਾ ਸਰਬ ਰਜਾਇ ॥੨॥  

Kīṯā karṇā sarab rajā▫e. ||2||  

Whatever He has done, or will do, is all by His Own Will. ||2||  

ਕੀਤਾ ਕਰਣਾ = ਉਸ ਦੀ ਰਚੀ ਹੋਈ ਸ੍ਰਿਸ਼ਟੀ। ਰਜਾਇ = ਰੱਬ ਦੇ ਹੁਕਮ ਵਿਚ ॥੨॥
ਸਾਰੀ ਰਚਨਾ ਉਸ ਆਪਣੇ ਹੁਕਮ ਵਿਚ ਰਚੀ ਹੈ ॥੨॥


ਮਹਲਾ  

Mėhlā 2.  

Second Mehl:  

xxx
xxx


ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ  

Ih jag sacẖai kī hai koṯẖ▫ṛī sacẖe kā vicẖ vās.  

This world is the room of the True Lord; within it is the dwelling of the True Lord.  

ਸਚੈ ਕੀ ਹੈ ਕੋਠੜੀ = ਸਦਾ ਕਾਇਮ ਰਹਿਣ ਵਾਲੇ ਰੱਬ ਦੀ ਥਾਂ ਹੈ।
ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ।


ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ  

Iknĥā hukam samā▫e la▫e iknĥā hukme kare viṇās.  

By His Command, some are merged into Him, and some, by His Command, are destroyed.  

ਇਕਨ੍ਹ੍ਹਾ = ਕਈ ਜੀਵਾਂ ਨੂੰ। ਹੁਕਮਿ = ਆਪਣੇ ਹੁਕਮ ਅਨੁਸਾਰ। ਸਮਾਇ ਲਏ = ਆਪਣੇ ਵਿਚ ਸਮਾ ਲੈਂਦਾ ਹੈ।
ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ।


ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ  

Iknĥā bẖāṇai kadẖ la▫e iknĥā mā▫i▫ā vicẖ nivās.  

Some, by the Pleasure of His Will, are lifted up out of Maya, while others are made to dwell within it.  

ਭਾਣੈ = ਆਪਣੀ ਰਜ਼ਾ ਅਨੁਸਾਰ। ਕਢਿ ਲਏ = (ਮਾਇਆ ਦੇ ਮੋਹ ਵਿਚੋਂ) ਕੱਢ ਲੈਂਦਾ ਹੈ।
ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ।


ਏਵ ਭਿ ਆਖਿ ਜਾਪਈ ਜਿ ਕਿਸੈ ਆਣੇ ਰਾਸਿ  

Ėv bẖė ākẖ na jāp▫ī jė kisai āṇe rās.  

No one can say who will be rescued.  

ਏਵ ਭਿ = ਏਸ ਤਰ੍ਹਾਂ ਭੀ, ਇਹ ਗੱਲ ਭੀ। ਆਖਿ ਨ ਜਾਪਈ = ਆਖੀ ਨਹੀਂ ਜਾ ਸਕਦੀ। ਜਿ = ਕਿ। ਕਿਸੈ = ਕਿਸ ਜੀਵ ਨੂੰ। ਆਣੈ ਰਾਸਿ = ਰਾਸ ਲਿਆਉਂਦਾ ਹੈ, ਸਿੱਧੇ ਰਾਹੇ ਪਾਉਂਦਾ ਹੈ, ਬੇੜਾ ਪਾਰ ਕਰਦਾ ਹੈ।
ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ।


ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥  

Nānak gurmukẖ jāṇī▫ai jā ka▫o āp kare pargās. ||3||  

O Nanak, he alone is known as Gurmukh, unto whom the Lord reveals Himself. ||3||  

ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਸਮਝ ਆਉਂਦੀ ਹੈ। ਜਾ ਕਉ = ਜਿਸ ਮਨੁੱਖ ਉੱਤੇ ॥੩॥
ਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ ॥੩॥


ਪਉੜੀ  

Pa▫oṛī.  

Pauree:  

xxx
xxx


ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ  

Nānak jī▫a upā▫e kai likẖ nāvai ḏẖaram bahāli▫ā.  

O Nanak, having created the souls, the Lord installed the Righteous Judge of Dharma to read and record their accounts.  

ਜੀਅ ਉਪਾਇ ਕੈ = ਜੀਵਾਂ ਨੂੰ ਪੈਦਾ ਕਰ ਕੇ। ਧਰਮੁ = ਧਰਮ ਰਾਜ। ਲਿਖਿ ਨਾਵੈ = ਨਾਵਾਂ ਲਿਖਣ ਲਈ, ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਲਈ।
ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ।


ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ  

Othai sacẖe hī sacẖ nibṛai cẖuṇ vakẖ kadẖe jajmāli▫ā.  

There, only the Truth is judged true; the sinners are picked out and separated.  

ਓਥੈ = ਉਸ ਸਰਬ-ਰਾਜ ਦੇ ਅੱਗੇ। ਨਿਬੜੈ = ਨਿਬੜਦੀ ਹੈ। ਚੁਣਿ = ਚੁਣ ਕੇ। ਜਜਮਾਲਿਆ = ਜਜ਼ਾਮੀ ਜੀਵ, ਕੋਹੜੇ ਜੀਵ, ਗੰਦੇ ਜੀਵ, ਮੰਦ-ਕਰਮੀ ਜੀਵ। ਸਚੇ ਹੀ ਸਚਿ = ਨਿਰੋਲ ਸੱਚ ਹੀ ਰਾਹੀਂ, ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ।
ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ, ਜਿਨ੍ਹਾਂ ਦੇ ਪੱਲੇ 'ਸਚੁ' ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ।


ਥਾਉ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ  

Thā▫o na pā▫in kūṛi▫ār muh kālĥai ḏojak cẖāli▫ā.  

The false find no place there, and they go to hell with their faces blackened.  

ਥਾਉ ਨ ਪਾਇਨਿ = ਥਾਂ ਨਹੀਂ ਪਾਂਦੇ। ਮੁਹ ਕਾਲ੍ਹ੍ਹੈ = ਮੂੰਹ ਕਾਲੇ ਨਾਲ, ਮੂੰਹ ਕਾਲਾ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਧੱਕੇ ਜਾਂਦੇ ਹਨ, ਪਾਏ ਜਾਂਦੇ ਹਨ।
ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ।


ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ  

Ŧerai nā▫e raṯe se jiṇ ga▫e hār ga▫e sė ṯẖagaṇ vāli▫ā.  

Those who are imbued with Your Name win, while the cheaters lose.  

ਤੇਰੈ ਨਾਇ = ਤੇਰੇ ਨਾਮ ਵਿਚ। ਜਿਣਿ = ਜਿੱਤ ਕੇ। ਹਾਰਿ = (ਬਾਜ਼ੀ) ਹਾਰ ਕੇ। ਸਿ = ਉਹ ਮਨੁੱਖ। ਠਗਣ ਵਾਲਿਆ = ਠੱਗਣ ਵਾਲੇ ਮਨੁੱਖ, ਵਲ-ਫਰੇਬ ਕਰਨ ਵਾਲੇ ਮਨੁੱਖ।
(ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।


ਲਿਖਿ ਨਾਵੈ ਧਰਮੁ ਬਹਾਲਿਆ ॥੨॥  

Likẖ nāvai ḏẖaram bahāli▫ā. ||2||  

The Lord installed the Righteous Judge of Dharma to read and record the accounts. ||2||  

xxx॥੨॥
(ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ ॥੨॥


ਸਲੋਕ ਮਃ  

Salok mėhlā 1.  

Shalok, First Mehl:  

xxx
xxx


ਵਿਸਮਾਦੁ ਨਾਦ ਵਿਸਮਾਦੁ ਵੇਦ  

vismāḏ nāḏ vismāḏ veḏ.  

Wonderful is the sound current of the Naad, wonderful is the knowledge of the Vedas.  

ਨਾਦ = ਅਵਾਜ਼, ਰਾਗ। ਵੇਦ = ਹਿੰਦੂ ਮਤ ਦੇ ਧਰਮ ਪੁਸਤਕ।
ਕਈ ਨਾਦ ਤੇ ਕਈ ਵੇਦ;


ਵਿਸਮਾਦੁ ਜੀਅ ਵਿਸਮਾਦੁ ਭੇਦ  

vismāḏ jī▫a vismāḏ bẖeḏ.  

Wonderful are the beings, wonderful are the species.  

ਭੇਦ = ਜੀਵਾਂ ਦੇ ਭੇਦ, ਜੀਵਾਂ ਦੀਆਂ ਬੇਅੰਤ ਕਿਸਮਾਂ।
ਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ;


ਵਿਸਮਾਦੁ ਰੂਪ ਵਿਸਮਾਦੁ ਰੰਗ  

vismāḏ rūp vismāḏ rang.  

Wonderful are the forms, wonderful are the colors.  

xxx
ਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ ਰੂਪ ਤੇ ਕਈ ਰੰਗ


ਵਿਸਮਾਦੁ ਨਾਗੇ ਫਿਰਹਿ ਜੰਤ  

vismāḏ nāge firėh janṯ.  

Wonderful are the beings who wander around naked.  

xxx
ਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਇਹ ਸਭ ਕੁਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits