Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥  

जैसे मीठै सादि लोभाए झूठ धंधि दुरगाधे ॥२॥  

Jaise mīṯẖai sāḏ lobẖā▫e jẖūṯẖ ḏẖanḏẖ ḏurgāḏẖe. ||2||  

The sweet flavors tempt you, and you are occupied by your false and filthy business. ||2||  

ਸਾਦਿ = ਸੁਆਦ ਵਿਚ। ਧੰਧਿ = ਧੰਧੇ ਵਿਚ। ਦੁਰਗਾਧੇ = ਦੁਰਗੰਧ ਵਿਚ ॥੨॥
ਜਿਵੇਂ ਮਿੱਠੇ ਦੇ ਸੁਆਦ ਵਿਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿਚ ਦੁਰਗੰਧ ਵਿਚ ਫਸਿਆ ਰਹਿੰਦਾ ਹੈ ॥੨॥


ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ  

काम क्रोध अरु लोभ मोह इह इंद्री रसि लपटाधे ॥  

Kām kroḏẖ ar lobẖ moh ih inḏrī ras laptāḏẖe.  

Your senses are beguiled by sensual pleasures of sex, by anger, greed and emotional attachment.  

ਇੰਦ੍ਰੀ ਰਸਿ = ਇੰਦ੍ਰਿਆਂ ਦੇ ਰਸ ਵਿਚ।
ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰਾਂ ਵਿਚ) ਇੰਦ੍ਰਿਆਂ ਦੇ ਰਸ ਵਿਚ (ਮਨੁੱਖ) ਗ਼ਲਤਾਨ ਰਹਿੰਦਾ ਹੈ।


ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥  

दीई भवारी पुरखि बिधातै बहुरि बहुरि जनमाधे ॥३॥  

Ḏī▫ī bẖavārī purakẖ biḏẖāṯai bahur bahur janmāḏẖe. ||3||  

The All-powerful Architect of Destiny has ordained that you shall be reincarnated over and over again. ||3||  

ਦੀਈ = ਦਿੱਤੀ। ਭਵਾਰੀ = ਭਵਾਟਣੀ। ਪੁਰਖਿ = ਪੁਰਖ ਨੇ। ਬਿਧਾਤੈ = ਵਿਧਾਤਾ ਨੇ ॥੩॥
(ਇਹਨਾਂ ਕੁਕਰਮਾਂ ਦੇ ਕਾਰਨ ਜਦੋਂ) ਸਿਰਜਨਹਾਰ ਅਕਾਲ ਪੁਰਖ ਨੇ (ਇਸ ਨੂੰ ਚੌਰਾਸੀ ਲੱਖ ਜੂਨਾਂ ਵਾਲੀ) ਭਵਾਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿਚ ਭਟਕਦਾ ਫਿਰਦਾ ਹੈ ॥੩॥


ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ  

जउ भइओ क्रिपालु दीन दुख भंजनु तउ गुर मिलि सभ सुख लाधे ॥  

Ja▫o bẖa▫i▫o kirpāl ḏīn ḏukẖ bẖanjan ṯa▫o gur mil sabẖ sukẖ lāḏẖe.  

When the Destroyer of the pains of the poor becomes merciful, then, as Gurmukh, you shall find absolute peace.  

ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ। ਤਉ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ।
ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਇਸ ਉਤੇ) ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ।


ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥  

कहु नानक दिनु रैनि धिआवउ मारि काढी सगल उपाधे ॥४॥  

Kaho Nānak ḏin rain ḏẖi▫āva▫o mār kādẖī sagal upāḏẖe. ||4||  

Says Nanak, meditate on the Lord, day and night, and all your sickness shall be banished. ||4||  

ਧਿਆਵਉ = ਮੈਂ ਧਿਆਉਂਦਾ ਹਾਂ। ਉਪਾਧੇ = ਉਪਾਧੀਆਂ, ਵਿਕਾਰ ॥੪॥
ਹੇ ਨਾਨਕ! (ਪਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ) ਮੈਂ ਦਿਨ ਰਾਤ (ਹਰ ਵੇਲੇ ਪਰਮਾਤਮਾ ਦਾ) ਧਿਆਨ ਧਰਦਾ ਹਾਂ, ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ ॥੪॥


ਇਉ ਜਪਿਓ ਭਾਈ ਪੁਰਖੁ ਬਿਧਾਤੇ  

इउ जपिओ भाई पुरखु बिधाते ॥  

I▫o japi▫o bẖā▫ī purakẖ biḏẖāṯe.  

Meditate in this way, O Siblings of Destiny, on the Lord, the Architect of Destiny.  

ਇਉ = ਇਸ ਤਰ੍ਹਾਂ (ਭਾਵ, ਗੁਰੂ ਨੂੰ ਮਿਲ ਕੇ)। ਜਪਿਓ = ਜਿਸ ਨੇ ਜਪਿਆ।
ਇਸ ਤਰ੍ਹਾਂ ਹੀ (ਪਰਮਾਤਮਾ ਦੀ ਮੇਹਰ ਨਾਲ ਗੁਰੂ ਨੂੰ ਮਿਲ ਕੇ ਹੀ, ਮਨੁੱਖ) ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ।


ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥  

भइओ क्रिपालु दीन दुख भंजनु जनम मरण दुख लाथे ॥१॥ रहाउ दूजा ॥४॥४॥१२६॥  

Bẖa▫i▫o kirpāl ḏīn ḏukẖ bẖanjan janam maraṇ ḏukẖ lāthe. ||1|| rahā▫o ḏūjā. ||4||4||126||  

The Destroyer of the pains of the poor has become merciful; He has removed the pains of birth and death. ||1||Second. Pause||4||4||126||  

xxx੧।ਰਹਾਉ ਦੂਜਾ ॥੧॥ਰਹਾਉ ਦੂਜਾ॥੪॥੪॥੧੨੬॥
ਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ (ਦੇ ਗੇੜ) ਦੇ ਦੁੱਖ ਲਹਿ ਜਾਂਦੇ ਹਨ ॥੧॥ਰਹਾਉ ਦੂਜਾ॥੪॥੪॥੧੨੬॥


ਆਸਾ ਮਹਲਾ  

आसा महला ५ ॥  

Āsā mėhlā 5.  

Aasaa, Fifth Mehl:  

xxx
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ  

निमख काम सुआद कारणि कोटि दिनस दुखु पावहि ॥  

Nimakẖ kām su▫āḏ kāraṇ kot ḏinas ḏukẖ pāvahi.  

For a moment of sexual pleasure, you shall suffer in pain for millions of days.  

ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਕਾਰਣਿ = ਦੀ ਖ਼ਾਤਰ। ਕੋਟਿ = ਕ੍ਰੋੜਾਂ।
ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ।


ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥  

घरी मुहत रंग माणहि फिरि बहुरि बहुरि पछुतावहि ॥१॥  

Gẖarī muhaṯ rang māṇėh fir bahur bahur pacẖẖuṯāvahi. ||1||  

For an instant, you may savor pleasure, but afterwards, you shall regret it, again and again. ||1||  

ਘਰੀ = ਘੜੀ। ਮੁਹਤ = ਮੁਹੂਰਤ, ਦੋ ਘੜੀਆਂ, ਪਲ ਮਾਤ੍ਰ। ਮਾਣਹਿ = ਤੂੰ ਮਾਣਦਾ ਹੈਂ ॥੧॥
ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ ॥੧॥


ਅੰਧੇ ਚੇਤਿ ਹਰਿ ਹਰਿ ਰਾਇਆ  

अंधे चेति हरि हरि राइआ ॥  

Anḏẖe cẖeṯ har har rā▫i▫ā.  

O blind man, meditate on the Lord, the Lord, your King.  

ਅੰਧੇ = ਹੇ ਕਾਮ ਵਾਸਨਾ ਵਿਚ ਅੰਨ੍ਹੇ ਹੋਏ ਜੀਵ! ਹਰਿ ਰਾਇਆ = ਪ੍ਰਭੂ ਪਾਤਿਸ਼ਾਹ।
ਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ।


ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ  

तेरा सो दिनु नेड़ै आइआ ॥१॥ रहाउ ॥  

Ŧerā so ḏin neṛai ā▫i▫ā. ||1|| rahā▫o.  

Your day is drawing near. ||1||Pause||  

xxx॥੧॥
ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ॥੧॥ ਰਹਾਉ॥


ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ  

पलक द्रिसटि देखि भूलो आक नीम को तूमरु ॥  

Palak ḏarisat ḏekẖ bẖūlo āk nīm ko ṯūʼnmar.  

You are deceived, beholding with your eyes, the bitter melon and swallow-wort.  

ਪਲਕ ਦ੍ਰਿਸਟਿ = ਅੱਖ ਝਮਕਣ ਜਿਤਨਾ ਸਮਾ। ਆਕ ਨੀਮ ਕੋ ਤੂੰਮਰੁ = ਅੱਕ ਨਿੰਮ ਵਰਗਾ ਕੌੜਾ ਤੁੰਮਾ।
ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ।


ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥  

जैसा संगु बिसीअर सिउ है रे तैसो ही इहु पर ग्रिहु ॥२॥  

Jaisā sang bisī▫ar si▫o hai re ṯaiso hī ih par garihu. ||2||  

But, like the companionship of a poisonous snake, so is the desire for another's spouse. ||2||  

ਸੰਗੁ = ਸਾਥ। ਬਿਸੀਅਰ = ਸੱਪ। ਪਰ ਗ੍ਰਿਹੁ = ਪਰਾਇਆ ਘਰ, ਪਰਾਈ ਇਸਤ੍ਰੀ ਦਾ ਸੰਗ ॥੨॥
ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ ॥੨॥


ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ  

बैरी कारणि पाप करता बसतु रही अमाना ॥  

Bairī kāraṇ pāp karṯā basaṯ rahī amānā.  

For the sake of your enemy, you commit sins, while you neglect the reality of your faith.  

ਬੈਰੀ = ਵੈਰਨ, ਮਾਇਆ। ਬਸਤੁ = (ਅਸਲ) ਚੀਜ਼। ਅਮਾਨਾ = ਅਮਨ ਅਮਾਨ, ਲਾਂਭੇ ਹੀ।
ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ।


ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥  

छोडि जाहि तिन ही सिउ संगी साजन सिउ बैराना ॥३॥  

Cẖẖod jāhi ṯin hī si▫o sangī sājan si▫o bairānā. ||3||  

Your friendship is with those who abandon you, and you are angry with your friends. ||3||  

ਬੈਰਾਨਾ = ਵੈਰ ॥੩॥
ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ ॥੩॥


ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ  

सगल संसारु इहै बिधि बिआपिओ सो उबरिओ जिसु गुरु पूरा ॥  

Sagal sansār ihai biḏẖ bi▫āpi▫o so ubri▫o jis gur pūrā.  

The entire world is entangled in this way; he alone is saved, who has the Perfect Guru.  

ਇਹੈ ਬਿਧਿ = ਇਸੇ ਤਰ੍ਹਾਂ। ਬਿਆਪਿਓ = ਫਸਿਆ ਹੋਇਆ ਹੈ। ਉਬਰਿਓ = ਬਚਿਆ।
ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ।


ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥  

कहु नानक भव सागरु तरिओ भए पुनीत सरीरा ॥४॥५॥१२७॥  

Kaho Nānak bẖav sāgar ṯari▫o bẖa▫e punīṯ sarīrā. ||4||5||127||  

Says Nanak, I have crossed over the terrifying world-ocean; my body has become sanctified. ||4||5||127||  

ਭਵ ਸਾਗਰੁ = ਸੰਸਾਰ-ਸਮੁੰਦਰ ॥੪॥੫॥੧੨੭॥
ਹੇ ਨਾਨਕ, ਆਖ! ਐਸਾ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ) ॥੪॥੫॥੧੨੭॥


ਆਸਾ ਮਹਲਾ ਦੁਪਦੇ  

आसा महला ५ दुपदे ॥  

Āsā mėhlā 5 ḏupḏe.  

Aasaa, Fifth Mehl Dupadas:  

xxx
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾ ਵਿਲੀ ਬਾਣੀ।


ਲੂਕਿ ਕਮਾਨੋ ਸੋਈ ਤੁਮ੍ਹ੍ਹ ਪੇਖਿਓ ਮੂੜ ਮੁਗਧ ਮੁਕਰਾਨੀ  

लूकि कमानो सोई तुम्ह पेखिओ मूड़ मुगध मुकरानी ॥  

Lūk kamāno so▫ī ṯumĥ pekẖi▫o mūṛ mugaḏẖ mukrānī.  

O Lord, You behold whatever we do in secrecy; the fool may stubbornly deny it.  

ਲੂਕਿ = ਲੁਕ ਕੇ, ਲੋਕਾਂ ਤੋਂ ਛਿਪਾ ਕੇ। ਪੇਖਿਓ = ਵੇਖ ਲਿਆ, ਵੇਖ ਲੈਂਦਾ ਹੈਂ। ਮੂੜ ਮੁਗਧ = ਮੂਰਖ ਬੰਦੇ। ਮੁਕਰਾਨੀ = ਮੁੱਕਰਦੇ ਹਨ।
ਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ।


ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥  

आप कमाने कउ ले बांधे फिरि पाछै पछुतानी ॥१॥  

Āp kamāne ka▫o le bāʼnḏẖe fir pācẖẖai pacẖẖuṯānī. ||1||  

By his own actions, he is tied down, and in the end, he regrets and repents. ||1||  

ਬਾਂਧੇ = ਬੱਝ ਜਾਂਦੇ ਹਨ ॥੧॥
ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ (ਤੇਰੀ ਹਜ਼ੂਰੀ ਵਿਚ ਉਹ ਵਿਕਾਰ ਉੱਘੜਨ ਤੇ) ਫਿਰ ਪਿਛੋਂ ਉਹ ਪਛੁਤਾਂਦੇ ਹਨ ॥੧॥


ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ  

प्रभ मेरे सभ बिधि आगै जानी ॥  

Parabẖ mere sabẖ biḏẖ āgai jānī.  

My God knows, ahead of time, all things.  

ਆਗੈ = ਅੱਗੇ ਹੀ, ਪਹਿਲਾਂ ਹੀ।
(ਹੇ ਮੂਰਖ ਮਨੁੱਖ! ਤੂੰ ਇਸ ਭੁਲੇਖੇ ਵਿਚ ਰਹਿੰਦਾ ਹੈਂ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ, ਪਰ) ਮੇਰਾ ਮਾਲਕ-ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ।


ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ  

भ्रम के मूसे तूं राखत परदा पाछै जीअ की मानी ॥१॥ रहाउ ॥  

Bẖaram ke mūse ṯūʼn rākẖaṯ parḏā pācẖẖai jī▫a kī mānī. ||1|| rahā▫o.  

Deceived by doubt, you may hide your actions, but in the end, you shall have to confess the secrets of your mind. ||1||Pause||  

ਮੂਸੇ = ਠੱਗੇ ਹੋਏ। ਪਾਛੈ = ਲੁਕ ਕੇ। ਜੀਅ ਕੀ ਮਾਨੀ = ਮਨ-ਮੰਨੀ (ਕਰਦਾ ਹੈ) ॥੧॥
ਹੇ ਭੁਲੇਖੇ ਵਿਚ ਆਤਮਕ ਜੀਵਨ ਲੁਟਾ ਰਹੇ ਜੀਵ! ਤੂੰ ਪਰਮਾਤਮਾ ਪਾਸੋਂ ਉਹਲਾ ਕਰਦਾ ਹੈਂ, ਤੇ, ਲੁਕ ਕੇ ਮਨ-ਮੰਨੀਆਂ ਕਰਦਾ ਹੈਂ ॥੧॥ ਰਹਾਉ॥


ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ  

जितु जितु लाए तितु तितु लागे किआ को करै परानी ॥  

Jiṯ jiṯ lā▫e ṯiṯ ṯiṯ lāge ki▫ā ko karai parānī.  

Whatever they are attached to, they remain joined to that. What can any mere mortal do?  

ਕੋ ਪਰਾਨੀ = ਕੋਈ ਜੀਵ।
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਜਿਸ ਪਾਸੇ ਪਰਮਾਤਮਾ ਜੀਵਾਂ ਨੂੰ ਲਾਂਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ। ਕੋਈ ਜੀਵ (ਪਰਮਾਤਮਾ ਦੀ ਪ੍ਰੇਰਨਾ ਅੱਗੇ) ਕੋਈ ਹੀਲ-ਹੁੱਜਤ ਨਹੀਂ ਕਰ ਸਕਦਾ।


ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥  

बखसि लैहु पारब्रहम सुआमी नानक सद कुरबानी ॥२॥६॥१२८॥  

Bakẖas laihu pārbarahm su▫āmī Nānak saḏ kurbānī. ||2||6||128||  

Please, forgive me, O Supreme Lord Master. Nanak is forever a sacrifice to You. ||2||6||128||  

xxx॥੨॥੬॥੧੨੮॥
ਨਾਨਕ ਆਖਦਾ ਹੈ ਕਿ ਹੇ ਪਰਮਾਤਮਾ! ਹੇ ਜੀਵਾਂ ਦੇ ਖਸਮ! ਤੂੰ ਆਪ ਜੀਵਾਂ ਉਤੇ ਬਖ਼ਸ਼ਸ਼ ਕਰ, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੬॥੧੨੮॥


ਆਸਾ ਮਹਲਾ  

आसा महला ५ ॥  

Āsā mėhlā 5.  

Aasaa, Fifth Mehl:  

xxx
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ  

अपुने सेवक की आपे राखै आपे नामु जपावै ॥  

Apune sevak kī āpe rākẖai āpe nām japāvai.  

He Himself preserves His servants; He causes them to chant His Name.  

ਰਾਖੈ = ਰੱਖ ਲੈਂਦਾ ਹੈ, ਇੱਜ਼ਤ ਰੱਖਦਾ ਹੈ। ਆਪੇ = ਆਪ ਹੀ।
ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ।


ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥  

जह जह काज किरति सेवक की तहा तहा उठि धावै ॥१॥  

Jah jah kāj kiraṯ sevak kī ṯahā ṯahā uṯẖ ḏẖāvai. ||1||  

Wherever the business and affairs of His servants are, there the Lord hurries to be. ||1||  

ਜਹ ਜਹ = ਜਿੱਥੇ ਜਿੱਥੇ। ਕਾਜ ਕਿਰਤਿ = ਕੰਮ-ਕਾਰ। ਉਠਿ ਧਾਵੈ = ਉੱਠ ਕੇ ਦੌੜ ਪੈਂਦਾ ਹੈ, ਛੇਤੀ ਪਹੁੰਚ ਜਾਂਦਾ ਹੈ ॥੧॥
ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ ॥੧॥


ਸੇਵਕ ਕਉ ਨਿਕਟੀ ਹੋਇ ਦਿਖਾਵੈ  

सेवक कउ निकटी होइ दिखावै ॥  

Sevak ka▫o niktī ho▫e ḏikẖāvai.  

The Lord appears near at hand to His servant.  

ਕਉ = ਨੂੰ। ਦਿਖਾਵੈ = ਆਪਣਾ ਆਪ ਵਿਖਾਂਦਾ ਹੈ। ਨਿਕਟੀ = ਨਿਕਟ-ਵਰਤੀ, ਅੰਗ-ਸੰਗ ਰਹਿਣ ਵਾਲਾ।
ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ),


ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ  

जो जो कहै ठाकुर पहि सेवकु ततकाल होइ आवै ॥१॥ रहाउ ॥  

Jo jo kahai ṯẖākur pėh sevak ṯaṯkāl ho▫e āvai. ||1|| rahā▫o.  

Whatever the servant asks of his Lord and Master, immediately comes to pass. ||1||Pause||  

ਠਾਕੁਰ ਪਹਿ = ਮਾਲਕ-ਪ੍ਰਭੂ ਪਾਸ। ਕਹੈ = ਆਖਦਾ ਹੈ। ਤਤਕਾਲ = ਤੁਰਤ, ਉਸੇ ਵੇਲੇ ॥੧॥
ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ॥੧॥ ਰਹਾਉ॥


ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ  

तिसु सेवक कै हउ बलिहारी जो अपने प्रभ भावै ॥  

Ŧis sevak kai ha▫o balihārī jo apne parabẖ bẖāvai.  

I am a sacrifice to that servant, who is pleasing to his God.  

ਹਉ = ਮੈਂ। ਬਲਿਹਾਰੀ = ਸਦਕੇ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।
ਹੇ ਨਾਨਕ! ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।


ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥  

तिस की सोइ सुणी मनु हरिआ तिसु नानक परसणि आवै ॥२॥७॥१२९॥  

Ŧis kī so▫e suṇī man hari▫ā ṯis Nānak parsaṇ āvai. ||2||7||129||  

Hearing of his glory, the mind is rejuvenated; Nanak comes to touch his feet. ||2||7||129||  

ਤਿਸ ਕੀ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਸੁਣੀ = ਸੁਣਿਆਂ। ਪਰਸਣਿ = ਛੁਹਣ ਲਈ ॥੨॥੭॥੧੨੯॥
ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ ॥੨॥੭॥੧੨੯॥


ਆਸਾ ਘਰੁ ੧੧ ਮਹਲਾ  

आसा घरु ११ महला ५  

Āsā gẖar 11 mėhlā 5  

Aasaa, Eleventh House, Fifth Mehl:  

xxx
ਰਾਗ ਆਸਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ  

नटूआ भेख दिखावै बहु बिधि जैसा है ओहु तैसा रे ॥  

Natū▫ā bẖekẖ ḏikẖāvai baho biḏẖ jaisā hai oh ṯaisā re.  

The actor displays himself in many disguises, but he remains just as he is.  

ਨਟੂਆ = ਬਹੁ-ਰੂਪੀਆ। ਭੇਖ = ਸਾਂਗ। ਬਹੁ ਬਿਧ = ਕਈ ਤਰ੍ਹਾਂ ਦੇ। ਰੇ = ਹੇ ਭਾਈ!
ਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ)।


ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥  

अनिक जोनि भ्रमिओ भ्रम भीतरि सुखहि नाही परवेसा रे ॥१॥  

Anik jon bẖarmi▫o bẖaram bẖīṯar sukẖėh nāhī parvesā re. ||1||  

The soul wanders through countless incarnations in doubt, but it does not come to dwell in peace. ||1||  

ਭ੍ਰਮ ਭੀਤਰਿ = ਭਟਕਣਾ ਵਿਚ ਪੈ ਕੇ। ਸੁਖਹਿ = ਸੁਖ ਵਿਚ ॥੧॥
ਇਸੇ ਤਰ੍ਹਾਂ ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits