Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਗੁਰੁ ਨਾਨਕ ਜਾ ਕਉ ਭਇਆ ਦਇਆਲਾ
Gur Nānak jā ka▫o bẖa▫i▫ā ḏa▫i▫ālā.
That humble being, O Nanak, unto whom the Guru grants His Mercy,
ਉਹ ਪੁਰਸ਼ ਜਿਸ ਉਤੇ ਗੁਰੂ ਮਿਹਰਬਾਨ ਹਨ, ਹੇ ਨਾਨਕ,

ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥
So jan ho▫ā saḏā nihālā. ||4||6||100||
that person is forever enraptured. ||4||6||100||
ਹਮੇਸ਼ਾਂ ਲਈ ਪਰਸੰਨ ਹੋ ਜਾਂਦਾ ਹੈ।

ਆਸਾ ਮਹਲਾ
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।

ਸਤਿਗੁਰ ਸਾਚੈ ਦੀਆ ਭੇਜਿ
Saṯgur sācẖai ḏī▫ā bẖej.
The True Guru has truly given a child.
ਸੱਚੇ ਸਤਿਗੁਰਾਂ ਨੇ ਬੱਚਾ ਭੇਜਿਆ ਹੈ।

ਚਿਰੁ ਜੀਵਨੁ ਉਪਜਿਆ ਸੰਜੋਗਿ
Cẖir jīvan upji▫ā sanjog.
The long-lived one has been born to this destiny.
ਵੱਡੀ ਉਮਰ ਵਾਲਾ ਬੱਚਾ ਭਾਗਾਂ ਦੁਆਰਾ ਪੈਦਾ ਹੋਇਆ ਹੈ।

ਉਦਰੈ ਮਾਹਿ ਆਇ ਕੀਆ ਨਿਵਾਸੁ
Uḏrai māhi ā▫e kī▫ā nivās.
He came to acquire a home in the womb,
ਜਦ ਉਸ ਨੇ ਆ ਕੇ ਬੱਚੇਦਾਨੀ ਵਿੱਚ ਵਸੇਬਾ ਕੀਤਾ,

ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥
Māṯā kai man bahuṯ bigās. ||1||
and his mother's heart is so very glad. ||1||
ਉਸ ਦੀ ਮਾਤਾ ਦਾ ਦਿਲ ਨਿਹਾਇਤ ਹੀ ਪ੍ਰਸੰਨ ਹੋ ਗਿਆ।

ਜੰਮਿਆ ਪੂਤੁ ਭਗਤੁ ਗੋਵਿੰਦ ਕਾ
Jammi▫ā pūṯ bẖagaṯ govinḏ kā.
A son is born - a devotee of the Lord of the Universe.
ਸ੍ਰਿਸ਼ਟੀ ਦੇ ਸੁਆਮੀ ਦਾ ਸੰਤ ਪੁਤ੍ਰ ਪੈਦਾ ਹੋਇਆ ਹੈ।

ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ
Pargati▫ā sabẖ mėh likẖi▫ā ḏẖur kā. Rahā▫o.
This pre-ordained destiny has been revealed to all. ||Pause||
ਮੁੱਢਲੀ ਲਿਖਤ ਸਾਰਿਆਂ ਵਿੱਚ ਜਾਹਰ ਹੋ ਗਈ ਹੈ, ਠਹਿਰਾਉ।

ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ
Ḏasī māsī hukam bālak janam lī▫ā.
In the tenth month, by the Lord's Order, the baby has been born.
ਦਸਵੇਂ ਮਹੀਨੇ ਵਿੱਚ ਸਾਹਿਬ ਦੇ ਫਰਮਾਨ ਦੁਆਰਾ ਬਾਲ ਪੈਦਾ ਹੋਇਆ ਹੈ।

ਮਿਟਿਆ ਸੋਗੁ ਮਹਾ ਅਨੰਦੁ ਥੀਆ
Miti▫ā sog mahā anand thī▫ā.
Sorrow is dispelled, and great joy has ensued.
ਸੋਗ ਦੁਰ ਹੋ ਗਿਆ ਹੈ ਅਤੇ ਪਰਮ ਖੁਸ਼ੀ ਪਰਗਟ ਹੋ ਗਈ ਹੈ।

ਗੁਰਬਾਣੀ ਸਖੀ ਅਨੰਦੁ ਗਾਵੈ
Gurbāṇī sakẖī anand gāvai.
The companions blissfully sing the songs of the Guru's Bani.
ਖੁਸ਼ੀ ਵਿੱਚ ਸਈਆਂ ਗੁਰਾਂ ਦੀ ਬਾਣੀ ਗਾਇਨ ਕਰਦੀਆਂ ਹਨ।

ਸਾਚੇ ਸਾਹਿਬ ਕੈ ਮਨਿ ਭਾਵੈ ॥੨॥
Sācẖe sāhib kai man bẖāvai. ||2||
This is pleasing to the Lord Master. ||2||
ਇਹ ਸੱਚੇ ਸੁਆਮੀ ਦੇ ਦਿਲ ਨੂੰ ਚੰਗੀ ਲਗਦੀ ਹੈ।

ਵਧੀ ਵੇਲਿ ਬਹੁ ਪੀੜੀ ਚਾਲੀ
vaḏẖī vel baho pīṛī cẖālī.
The vine has grown, and shall last for many generations.
ਬੇਲ ਫੈਲਰੀ ਹੈ ਅਤੇ ਬਹੁਤੀਆਂ ਪੁਸ਼ਤਾ ਤੌੜੀ ਚਲਦੀ ਰਹੇਗੀ।

ਧਰਮ ਕਲਾ ਹਰਿ ਬੰਧਿ ਬਹਾਲੀ
Ḏẖaram kalā har banḏẖ bahālī.
The Power of the Dharma has been firmly established by the Lord.
ਸੁਆਮੀ ਨੇ ਸ਼ਰਧਾ ਪ੍ਰੇਮ ਦੀ ਮਸ਼ੀਨ ਪੱਕੇ ਪੈਰਾ ਤੇ ਅਸਥਾਪਨ ਕਰ ਦਿੱਤੀ ਹੈ।

ਮਨ ਚਿੰਦਿਆ ਸਤਿਗੁਰੂ ਦਿਵਾਇਆ
Man cẖinḏi▫ā saṯgurū ḏivā▫i▫ā.
That which my mind wishes for, the True Guru has granted.
ਸਤਿਗੁਰਾਂ ਨੇ ਮੈਨੂੰ ਉਹ ਕੁਛ ਬਖਸ਼ ਦਿੱਤਾ ਹੈ ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ।

ਭਏ ਅਚਿੰਤ ਏਕ ਲਿਵ ਲਾਇਆ ॥੩॥
Bẖa▫e acẖinṯ ek liv lā▫i▫ā. ||3||
I have become carefree, and I fix my attention on the One Lord. ||3||
ਮੈਂ ਬੇਫਿਕਰ ਹੋ ਗਿਆ ਹਾਂ, ਅਤੇ ਮੈਂ ਆਪਣੀ ਬਿਰਤੀ ਇਕ ਵਾਹਿਗੁਰੂ ਵਿੱਚ ਜੋੜ ਲਈ ਹੈ।

ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ
Ji▫o bālak piṯā ūpar kare baho māṇ.
As the child places so much faith in his father,
ਜਿਸ ਤਰ੍ਹਾਂ ਬੱਚਾ ਆਪਣੇ ਬਾਪ ਤੇ ਘਣੇਰਾ ਫਖਰ ਕਰਦਾ ਹੈ,

ਬੁਲਾਇਆ ਬੋਲੈ ਗੁਰ ਕੈ ਭਾਣਿ
Bulā▫i▫ā bolai gur kai bẖāṇ.
I speak as it pleases the Guru to have me speak.
ਏਸੇ ਤਰ੍ਹਾਂ ਮੈਂ ਉਹ ਕੁਛ ਆਖਦਾ ਹਾਂ, ਜੋ ਗੁਰਾਂ ਨੂੰ ਮੇਰੇ ਪਾਸੋ ਅਖਵਾਉਣਾ ਚੰਗਾ ਲਗਦਾ ਹੈ।

ਗੁਝੀ ਛੰਨੀ ਨਾਹੀ ਬਾਤ
Gujẖī cẖẖannī nāhī bāṯ.
This is not a hidden secret;
ਇਹ ਕੋਈ ਲੁਕੀ ਛਿਪੀ ਹੋਈ ਗੱਲ ਨਹੀਂ।

ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥
Gur Nānak ṯuṯẖā kīnī ḏāṯ. ||4||7||101||
Guru Nanak, greatly pleased, has bestowed this gift. ||4||7||101||
ਗੁਰੂ ਨਾਨਕ ਨੇ ਪਰਮ ਪਰਸੰਨ ਹੋ ਕੇ ਇਹ ਬਖਸ਼ੀਸ਼ ਮੈਨੂੰ ਬਖਸ਼ੀ ਹੈ।

ਆਸਾ ਮਹਲਾ
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।

ਗੁਰ ਪੂਰੇ ਰਾਖਿਆ ਦੇ ਹਾਥ
Gur pūre rākẖi▫ā ḏe hāth.
Giving His Hand, the Perfect Guru has protected the child.
ਆਪਣਾ ਹੱਥ ਦੇ ਕੇ ਪੂਰਨ ਗੁਰਾਂ ਨੇ ਬੱਚੇ ਨੂੰ ਬਚਾ ਲਿਆ ਹੈ।

ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥
Pargat bẖa▫i▫ā jan kā parṯāp. ||1||
The glory of His servant has become manifest. ||1||
ਉਸ ਸੇਵਕ ਦੀ ਨਾਮਵਰੀ ਊਜਾਗਰ ਹੋ ਗਈ ਹੈ।

ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ
Gur gur japī gurū gur ḏẖi▫ā▫ī.
I contemplate the Guru, the Guru; I meditate on the Guru, the Guru.
ਉਤਕ੍ਰਿਸ਼ਟ ਗੁਰਾਂ ਦਾ ਮੈਂ ਆਰਾਧਨ ਕਰਦਾ ਹਾਂ, ਅਤੇ ਵਿਸ਼ਾਲ ਗੁਰਾਂ ਨੂੰ ਹੀ ਮੈਂ ਸਿਰਮਦਾ ਹਾਂ।

ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ਰਹਾਉ
Jī▫a kī arḏās gurū pėh pā▫ī. Rahā▫o.
I offer my heart-felt prayer to the Guru, and it is answered. ||Pause||
ਜਿਸ ਕਾਸੇ ਲਈ ਮੈਂ ਆਪਣੇ ਦਿਲੋਂ ਪ੍ਰਾਰਥਨਾ ਕਰਦਾ ਹਾਂ, ਉਹ ਮੈਂ ਗੁਰਾ ਪਾਸੋਂ ਪਾ ਲੈਦਾ ਹਾਂ। ਠਹਿਰਾਉ।

ਸਰਨਿ ਪਰੇ ਸਾਚੇ ਗੁਰਦੇਵ
Saran pare sācẖe gurḏev.
I have taken to the Sanctuary of the True Divine Guru.
ਮੈਂ ਸੱਚੇ ਰੱਬ ਰੂਪ ਗੁਰਾਂ ਦੀ ਓਟ ਲਈ ਹੈ।

ਪੂਰਨ ਹੋਈ ਸੇਵਕ ਸੇਵ ॥੨॥
Pūran ho▫ī sevak sev. ||2||
The service of His servant has been fulfilled. ||2||
ਉਸ ਦੇ ਟਹਿਲੂਏ ਦੀ ਟਹਿਲ ਸੰਪੂਰਨ ਹੋ ਗਈ ਹੈ।

ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ
Jī▫o pind joban rākẖai parān.
He has preserved my soul, body, youth and breath of life.
ਉਸ ਨੇ ਮੇਰੀ ਆਤਮਾ, ਦੇਹਿ, ਜੁਆਨੀ ਅਤੇ ਜਿੰਦ ਜਾਨ ਦੀ ਰਖਿਆ ਕੀਤੀ ਹੈ।

ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥
Kaho Nānak gur ka▫o kurbān. ||3||8||102||
Says Nanak, I am a sacrifice to the Guru. ||3||8||102||
ਗੁਰੂ ਜੀ ਫੁਰਮਾਉਂਦੇ ਹਨ, ਮੈਂ ਆਪਣੇ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।

ਆਸਾ ਘਰੁ ਕਾਫੀ ਮਹਲਾ
Āsā gẖar 8 kāfī mėhlā 5
Aasaa, Eighth House, Kaafee, Fifth Mehl:
ਆਸਾ ਪੰਜਵੀਂ ਪਾਤਸ਼ਾਹੀ।

ਸਤਿਗੁਰ ਪ੍ਰਸਾਦਿ
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪਰਾਪਤ ਹੁੰਦਾ ਹੈ।

ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ
Mai banḏā bai kẖarīḏ sacẖ sāhib merā.
I am Your purchased slave, O True Lord Master.
ਮੈਂ ਤੇਰਾ ਮੁਲ ਲਿਆ ਹੋਇਆ ਗੋਲਾ ਹਾਂ। ਤੂੰ ਮੇਰਾ ਸੱਚਾ ਸੁਆਮੀ ਹੈ।

ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥
Jī▫o pind sabẖ ṯis ḏā sabẖ kicẖẖ hai ṯerā. ||1||
My soul and body, and all of this, everything is Yours. ||1||
ਮੇਰੀ ਆਤਮਾ ਅਤੇ ਦੇਹਿ ਸਮੁਹ ਉਸੇ ਦੀਆਂ ਹਨ। ਮੇਰੀ ਹਰ ਵਸਤੂ ਤੇਰੀ ਹੈ, ਹੇ ਸੁਆਮੀ।

ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ
Māṇ nimāṇe ṯūʼn ḏẖaṇī ṯerā bẖarvāsā.
You are the honor of the dishonored. O Master, in You I place my trust.
ਤੂੰ ਬੇਇਜ਼ਤਿਆਂ ਦੀ ਇਜ਼ਤ ਹੈ, ਹੇ ਮਾਲਕ। ਤੇਰੇ ਵਿੱਚ ਹੀ ਮੇਰਾ ਭਰੋਸਾ ਹੈ।

ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ
Bin sācẖe an tek hai so jāṇhu kācẖā. ||1|| rahā▫o.
Without the True One, any other support is false - know this well. ||1||Pause||
ਜਿਸ ਨੂੰ ਸਤਿਪੁਰਖ ਦੇ ਬਗੈਰ ਹੋਰ ਕਿਸੇ ਦੀ ਓਟ ਹੈ ਉਸ ਨੂੰ ਨਾਂ-ਮੁਕੰਮਲ ਸਮਝ। ਠਹਿਰਾਉ।

ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਪਾਏ
Ŧerā hukam apār hai ko▫ī anṯ na pā▫e.
Your Command is infinite; no one can find its limit.
ਤੇਰੀ ਹਕੂਮਤ ਬੇਹੱਦ ਹੈ। ਕੋਈ ਭੀ ਇਸ ਦਾ ਓੜਕ ਨਹੀਂ ਜਾਣਦਾ।

ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥
Jis gur pūrā bẖetsī so cẖalai rajā▫e. ||2||
One who meets with the Perfect Guru, walks in the Way of the Lord's Will. ||2||
ਜਿਸ ਨੂੰ ਪੂਰਨ ਮਿਲ ਪੈਦੇ ਹਨ, ਊਹ ਤੇਰੇ ਭਾਣੇ ਅਨੁਸਾਰ ਟੁਰਦਾ ਹੈ।

ਚਤੁਰਾਈ ਸਿਆਣਪਾ ਕਿਤੈ ਕਾਮਿ ਆਈਐ
Cẖaṯurā▫ī si▫āṇpā kiṯai kām na ā▫ī▫ai.
Cunning and cleverness are of no use.
ਚਾਲਾਕੀ ਅਤੇ ਹੁਸ਼ਿਆਰੀ ਕਿਸੇ ਕੰਮ ਨਹੀਂ ਆਉਂਦੀਆਂ।

ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥
Ŧuṯẖā sāhib jo ḏevai so▫ī sukẖ pā▫ī▫ai. ||3||
That which the Lord Master gives, by the Pleasure of His Will - that is pleasing to me. ||3||
ਜਿਹੜਾ ਕੁਛ ਆਪਣੀ ਪਰਸੰਨਤਾ ਰਾਹੀਂ ਸੁਆਮੀ ਦਿੰਦਾ ਹੈ, ਓਹੀ ਮੇਰਾ ਆਰਾਮ ਹੈ।

ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਬੰਧਾ
Je lakẖ karam kamā▫ī▫ahi kicẖẖ pavai na banḏẖā.
One may perform tens of thousands of actions, but attachment to things is not satisfied.
ਭਾਵੇਂ ਆਦਮੀ ਲੱਖਾਂ ਕਰਮ ਕਾਂਡ ਪਿਆ ਕਮਾਵੇ ਉਸਦੀ ਤ੍ਰਿਸ਼ਨਾ ਨੂੰ ਕੋਈ ਠੱਲ੍ਹ ਨਹੀਂ ਪੈਦੀ।

ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥
Jan Nānak kīṯā nām ḏẖar hor cẖẖodi▫ā ḏẖanḏẖā. ||4||1||103||
Servant Nanak has made the Naam his Support. He has renounced other entanglements. ||4||1||103||
ਨੌਕਰ ਨਾਨਕ ਨੇ ਰੱਬ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਹੈ ਅਤੇ ਬਾਕੀ ਕਾਰ ਵਿਹਾਰ ਤਿਆਗ ਦਿਤੇ ਹਨ।

ਆਸਾ ਮਹਲਾ
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।

ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਕੋਈ
Sarab sukẖā mai bẖāli▫ā har jevad na ko▫ī.
I have pursued all pleasures, but none is as great as the Lord.
ਮੈਂ ਸਾਰੀਆਂ ਖੁਸ਼ੀਆਂ ਢੂੰਡੀਆਂ ਹਨ, ਪ੍ਰੰਤੂ ਵਾਹਿਗੁਰੂ ਦੀ ਖੁਸ਼ੀ ਜਿੱਡੀ ਵੱਡੀ ਕੋਈ ਨਹੀਂ।

ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥
Gur ṯuṯẖe ṯe pā▫ī▫ai sacẖ sāhib so▫ī. ||1||
By the Pleasure of the Guru's Will, the True Lord Master is obtained. ||1||
ਗੁਰਾ ਦੀ ਪਰਸੰਨਤਾ ਰਾਹੀਂ, ਊਹ ਸੱਚਾ ਸੁਆਮੀ ਪਾਇਆ ਜਾਂਦਾ ਹੈ।

ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ
Balihārī gur āpṇe saḏ saḏ kurbānā.
I am a sacrifice to my Guru; I am forever and ever a sacrifice to Him.
ਮੈਂ ਆਪਣੇ ਗੁਰਾਂ ਉਤੋਂ ਸਦਕੇ ਹਾਂ ਅਤੇ ਹਮੇਸ਼ਾਂ ਹਮੇਸ਼ਾਂ ਉਨ੍ਹਾਂ ਉਤੋਂ ਵਾਰਨੇ ਹਾਂ।

ਨਾਮੁ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ
Nām na visra▫o ik kẖin cẖasā ih kījai ḏānā. ||1|| rahā▫o.
Please, grant me this one blessing, that I may never, even for an instant, forget Your Name. ||1||Pause||
ਮੇਰੇ ਮਾਲਕ, ਮੈਨੂੰ ਇਹ ਦਾਤ ਪਰਦਾਨ ਕਰ, ਕਿ ਮੈਂ ਤੇਰੇ ਨਾਮ ਨੂੰ ਇਹ ਮੁਹਤ ਤੇ ਛਿਨ ਭਰ ਲਈ ਭੀ ਨਾਂ ਭੁੱਲਾ। ਠਹਿਰਾਉਂ।

ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ
Bẖāgaṯẖ sacẖā so▫e hai jis har ḏẖan anṯar.
How very fortunate are those who have the wealth of the Lord deep within the heart.
ਸੱਚਾ ਧਨੀ ਕੇਵਲ ਉਹ ਹੀ ਹੈ, ਜਿਸ ਦੇ ਦਿਲ ਵਿੱਚ ਵਾਹਿਗੁਰੂ ਦੀ ਮਾਲ-ਦੌਲਤ ਹੈ।

        


© SriGranth.org, a Sri Guru Granth Sahib resource, all rights reserved.
See Acknowledgements & Credits