Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ਰਹਾਉ
Kar kirpā apunai nā▫e lā▫e sarab sūkẖ parabẖ ṯumrī rajā▫e. Rahā▫o.
Bestowing Your Mercy, God, You attach us to Your Name; all peace comes by Your Will. ||Pause||
ਤੂੰ ਹੇ ਸੁਆਮੀ! ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ। ਸਾਰੇ ਆਰਾਮ ਤੇਰੇ ਹੁਕਮ ਦੀ ਤਾਬੇਦਾਰੀ ਵਿੱਚ ਹਨ। ਠਹਿਰਾਉ।

ਸੰਗਿ ਹੋਵਤ ਕਉ ਜਾਨਤ ਦੂਰਿ
Sang hovaṯ ka▫o jānaṯ ḏūr.
The Lord is Ever-present; one who deems Him to be far away,
ਜੋ ਪੁਰਸ਼ ਸਦੀਵੀ-ਹਾਜ਼ਰ ਨਾਜ਼ਰ ਵਾਹਿਗੁਰੂ ਨੂੰ ਦੁਰੇਡੇ ਖਿਆਲ ਕਰਦਾ ਹੈ,

ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥
So jan marṯā niṯ niṯ jẖūr. ||2||
that person dies again and again, repenting. ||2||
ਉਹ ਹਮੇਸ਼ਾਂ ਹੀ ਪਸਚਾਤਾਪ ਕਰਦਾ ਹੋਇਆ ਮਰ ਜਾਂਦਾ ਹੈ।

ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ
Jin sabẖ kicẖẖ ḏī▫ā ṯis cẖiṯvaṯ nāhi.
The mortals do not remember the One, who has given them everything.
ਜਿਸ ਨੇ ਉਸ ਨੂੰ ਸਾਰਾ ਕੁਝ ਦਿੱਤਾ ਹੈ ਉਸ ਨੂੰ ਬੰਦਾ ਚੇਤੇ ਨਹੀਂ ਕਰਦਾ।

ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥
Mahā bikẖi▫ā mėh ḏin rain jāhi. ||3||
Engrossed in such terrible corruption, their days and nights waste away. ||3||
ਖਰੇ ਹੀ ਪ੍ਰਾਣਨਾਸ਼ਕ ਪਾਪਾਂ ਵਿੱਚ ਖਚਤ ਹੋਇਆ ਹੋਇਆ ਉਸ ਦੇ ਦਿਹੁੰ ਤੇ ਰੈਣ ਬਰਬਾਦ ਹੋ ਜਾਂਦੇ ਹਨ।

ਕਹੁ ਨਾਨਕ ਪ੍ਰਭੁ ਸਿਮਰਹੁ ਏਕ
Kaho Nānak parabẖ simrahu ek.
Says Nanak, meditate in remembrance of the One Lord God.
ਗੁਰੂ ਜੀ ਆਖਦੇ ਹਨ, ਤੂੰ ਇਕ ਸੁਆਮੀ ਦਾ ਆਰਾਧਨ ਕਰ।

ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥
Gaṯ pā▫ī▫ai gur pūre tek. ||4||3||97||
Salvation is obtained, in the Shelter of the Perfect Guru. ||4||3||97||
ਪੂਰਨ ਗੁਰਾਂ ਦੀ ਪਨਾਹ ਲੈਣ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।

ਆਸਾ ਮਹਲਾ
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।

ਨਾਮੁ ਜਪਤ ਮਨੁ ਤਨੁ ਸਭੁ ਹਰਿਆ
Nām japaṯ man ṯan sabẖ hari▫ā.
Meditating on the Naam, the Name of the Lord, the mind and body are totally rejuvenated.
ਰੱਬ ਦੇ ਨਾਮ ਦਾ ਸਿਮਰਨ ਕਰਨ ਨਾਲ ਆਦਮੀ ਦੀ ਆਤਮਾਂ ਅਤੇ ਦੇਹਿ ਸਮੂਹ ਹਰੇ ਭਰੇ ਥੀਂ ਜਾਂਵਦੇ ਹਨ।

ਕਲਮਲ ਦੋਖ ਸਗਲ ਪਰਹਰਿਆ ॥੧॥
Kalmal ḏokẖ sagal parhari▫ā. ||1||
All sins and sorrows are washed away. ||1||
ਉਸ ਦੇ ਸਾਰੇ ਪਾਪ ਅਤੇ ਅਉਗਣ ਧੋਤੇ ਜਾਂਦੇ ਹਨ।

ਸੋਈ ਦਿਵਸੁ ਭਲਾ ਮੇਰੇ ਭਾਈ
So▫ī ḏivas bẖalā mere bẖā▫ī.
How blessed is that day, O my Siblings of Destiny,
ਮੁਬਾਰਕ ਹੈ ਉਹ ਦਿਹਾੜਾ, ਮੇਰੇ ਵੀਰ,

ਹਰਿ ਗੁਨ ਗਾਇ ਪਰਮ ਗਤਿ ਪਾਈ ਰਹਾਉ
Har gun gā▫e param gaṯ pā▫ī. Rahā▫o.
when the Glorious Praises of the Lord are sung, and the supreme status is obtained. ||Pause||
ਜਦ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਨ ਮਰਤਬਾ ਪਾਇਆ ਜਾਂਦਾ ਹੈ। ਠਹਿਰਾਉ।

ਸਾਧ ਜਨਾ ਕੇ ਪੂਜੇ ਪੈਰ
Sāḏẖ janā ke pūje pair.
Worshipping the feet of the Holy Saints,
ਪਵਿੱਤਰ ਪੁਰਸ਼ਾਂ ਦੇ ਪੈਰ ਪੂਜਣ ਦੁਆਰਾ,

ਮਿਟੇ ਉਪਦ੍ਰਹ ਮਨ ਤੇ ਬੈਰ ॥੨॥
Mite upḏarėh man ṯe bair. ||2||
troubles and hatred are eliminated from the mind. ||2||
ਮਨੁੱਖ ਦੇ ਮਨੂਏ ਤੋਂ ਬਖੇੜਾ ਤੇ ਦੁਸ਼ਮਣੀ ਮਿੱਟ ਜਾਂਦੇ ਹਨ।

ਗੁਰ ਪੂਰੇ ਮਿਲਿ ਝਗਰੁ ਚੁਕਾਇਆ
Gur pūre mil jẖagar cẖukā▫i▫ā.
Meeting with the Perfect Guru, conflict is ended,
ਪੂਰਨ ਗੁਰਾਂ ਨੂੰ ਮਿਲਣ ਦੁਆਰਾ ਝਗੜਾ ਮਿਟ ਜਾਂਦਾ ਹੈ,

ਪੰਚ ਦੂਤ ਸਭਿ ਵਸਗਤਿ ਆਇਆ ॥੩॥
Pancẖ ḏūṯ sabẖ vasgaṯ ā▫i▫ā. ||3||
and the five demons are totally subdued. ||3||
ਅਤੇ ਸਮੂਹ ਪੰਜੇ ਭੂਤਨੇ ਕਾਬੂ ਆ ਜਾਂਦੇ ਹਨ।

ਜਿਸੁ ਮਨਿ ਵਸਿਆ ਹਰਿ ਕਾ ਨਾਮੁ
Jis man vasi▫ā har kā nām.
One whose mind is filled with the Name of the Lord,
ਨਾਨਕ ਉਸ ਉਤੋਂ ਬਲਿਹਾਰਨੇ ਜਾਂਦਾ ਹੈ,

ਨਾਨਕ ਤਿਸੁ ਊਪਰਿ ਕੁਰਬਾਨ ॥੪॥੪॥੯੮॥
Nānak ṯis ūpar kurbān. ||4||4||98||
O Nanak - I am a sacrifice to him. ||4||4||98||
ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ।

ਆਸਾ ਮਹਲਾ
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।

ਗਾਵਿ ਲੇਹਿ ਤੂ ਗਾਵਨਹਾਰੇ
Gāv lehi ṯū gāvanhāre.
O singer, sing of the One,
ਹੇ ਗਵੱਈਏ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ,

ਜੀਅ ਪਿੰਡ ਕੇ ਪ੍ਰਾਨ ਅਧਾਰੇ
Jī▫a pind ke parān aḏẖāre.
who is the Support of the soul, the body and the breath of life.
ਜੋ ਆਤਮਾ, ਦੇਹਿ ਅਤੇ ਜਿੰਦ-ਜਾਨ ਦਾ ਆਸਰਾ ਹੈ।

ਜਾ ਕੀ ਸੇਵਾ ਸਰਬ ਸੁਖ ਪਾਵਹਿ
Jā kī sevā sarab sukẖ pāvahi.
Serving Him, all peace is obtained.
ਉਸ ਦੀ ਟਹਿਲ ਕਮਾ, ਜਿਸ ਦੀ ਟਹਿਲ ਅੰਦਰ ਤੂੰ ਸਾਰੇ ਆਰਾਮ ਪਰਾਪਤ ਕਰ ਲਵੇਗਾਂ।

ਅਵਰ ਕਾਹੂ ਪਹਿ ਬਹੁੜਿ ਜਾਵਹਿ ॥੧॥
Avar kāhū pėh bahuṛ na jāvėh. ||1||
You shall no longer go to any other. ||1||
ਤਦ ਤੂੰ ਮੁੜ ਕੇ ਕਿਸੇ ਹੋਰ ਕੋਲ ਨਹੀਂ ਜਾਵੇਗਾਂ।

ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ
Saḏā anand anandī sāhib gun niḏẖān niṯ niṯ jāpī▫ai.
My Blissful Lord Master is forever in bliss; meditate continually and forever, on the Lord, the treasure of excellence.
ਮੇਰਾ ਖੁਸ਼ ਬਾਸ਼ ਮਾਲਕ, ਹਮੇਸ਼ਾਂ ਪ੍ਰਸੰਨ ਰਹਿੰਦਾ ਹੈ। ਸਦਾ ਸਦਾ ਤੂੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਸਾਹਿਬ ਦਾ ਸਿਮਰਨ ਕਰ।

ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ਰਹਾਉ
Balihārī ṯis sanṯ pi▫āre jis parsāḏ parabẖ man vāsī▫ai. Rahā▫o.
I am a sacrifice to the Beloved Saints; by their kind favor, God comes to dwell in the mind. ||Pause||
ਮੈਂ ਉਸ ਲਾਡਲੇ ਸਾਧੂ ਉਤੋਂ ਸਦਕੇ ਜਾਂਦਾ ਹਾਂ, ਜਿਸ ਦੀ ਦਇਆ ਦੁਆਰਾ ਸੁਆਮੀ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਠਹਿਰਾਉ।

ਜਾ ਕਾ ਦਾਨੁ ਨਿਖੂਟੈ ਨਾਹੀ
Jā kā ḏān nikẖūtai nāhī.
His gifts are never exhausted.
ਜਿਸ ਦੀਆਂ ਬਖਸ਼ੀਸ਼ਾਂ ਮੁਕਦੀਆਂ ਨਹੀਂ।

ਭਲੀ ਭਾਤਿ ਸਭ ਸਹਜਿ ਸਮਾਹੀ
Bẖalī bẖāṯ sabẖ sahj samāhī.
In His subtle way, He easily absorbs all.
ਸ਼੍ਰੇਸ਼ਟ ਜੀਵਨ ਰਹੁ-ਰੀਤੀ ਧਾਰਨ ਕਰਨ ਦੁਆਰਾ ਸਾਰੇ ਉਸ ਸੁਆਮੀ ਅੰਦਰ ਲੀਨ ਹੋ ਸਕਦੇ ਹਨ।

ਜਾ ਕੀ ਬਖਸ ਮੇਟੈ ਕੋਈ
Jā kī bakẖas na metai ko▫ī.
His benevolence cannot be erased.
ਜਿਸ ਦੀਆਂ ਦਾਤਾਂ ਨੂੰ ਕੋਈ ਮੇਟ ਨਹੀਂ ਸਕਦਾ।

ਮਨਿ ਵਾਸਾਈਐ ਸਾਚਾ ਸੋਈ ॥੨॥
Man vāsā▫ī▫ai sācẖā so▫ī. ||2||
So enshrine that True Lord within your mind. ||2||
ਉਹ ਸੱਚੇ ਸੁਆਮੀ ਨੂੰ ਤੂੰ ਆਪਣੇ ਚਿੱਤ ਵਿੱਚ ਟਿਕਾ।

ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ
Sagal samagrī garih jā kai pūran.
His house is filled with all sorts of articles;
ਜਿਸ ਦੇ ਘਰ ਵਿੱਚ ਸਾਰੀਆਂ ਵਸਤੂਆਂ ਪਰੀਪੂਰਨ ਹਨ,

ਪ੍ਰਭ ਕੇ ਸੇਵਕ ਦੂਖ ਝੂਰਨ
Parabẖ ke sevak ḏūkẖ na jẖūran.
God's servants never suffer pain.
ਉਹ ਸਾਹਿਬ ਦੇ ਗੋਲੇ ਕਦਾਚਿਤ ਤਕਲੀਫ ਅੰਦਰ ਪਛਤਾਵਾ ਨਹੀਂ ਕਰਦੇ।

ਓਟਿ ਗਹੀ ਨਿਰਭਉ ਪਦੁ ਪਾਈਐ
Ot gahī nirbẖa▫o paḏ pā▫ī▫ai.
Holding to His Support, the state of fearless dignity is obtained.
ਉਸ ਦੀ ਪਨਾਹ ਪਕੜਨ ਦੁਆਰਾ ਡਰ-ਰਹਿਤ ਮਰਤਬਾ ਪਾ ਲਈਦਾ ਹੈ।

ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥
Sās sās so gun niḏẖ gā▫ī▫ai. ||3||
With each and every breath, sing of the Lord, the treasure of excellence. ||3||
ਹਰ ਸੁਆਸ ਨਾਲ ਤੂੰ ਹੇ ਬੰਦੇ! ਉਸ ਖੂਬੀਆਂ ਦੇ ਖ਼ਜ਼ਾਨੇ ਸੁਆਮੀ ਦੀ ਕੀਰਤੀ ਗਾਇਨ ਕਰ।

ਦੂਰਿ ਹੋਈ ਕਤਹੂ ਜਾਈਐ
Ḏūr na ho▫ī kaṯhū jā▫ī▫ai.
He is not far from us, wherever we go.
ਉਹ ਪ੍ਰਾਣੀ ਕੋਲੋਂ ਦੁਰੇਡੇ ਨਹੀਂ ਅਤੇ ਕਿਧਰੇ ਜਾਂਦਾ ਨਹੀਂ।

ਨਦਰਿ ਕਰੇ ਤਾ ਹਰਿ ਹਰਿ ਪਾਈਐ
Naḏar kare ṯā har har pā▫ī▫ai.
When He shows His Mercy, we obtain the Lord, Har, Har.
ਜੇਕਰ ਉਹ ਮਿਹਰ ਧਾਰੇ, ਕੇਵਲ ਤਦ ਹੀ ਸੁਆਮੀ ਦਾ ਨਾਮ ਪਰਾਪਤ ਹੁੰਦਾ ਹੈ।

ਅਰਦਾਸਿ ਕਰੀ ਪੂਰੇ ਗੁਰ ਪਾਸਿ
Arḏās karī pūre gur pās.
I offer this prayer to the Perfect Guru.
ਮੈਂ ਪੁਰਨ ਗੁਰਾਂ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦਾ ਹਾਂ।

ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥
Nānak mangai har ḏẖan rās. ||4||5||99||
Nanak begs for the treasure of the Lord's Name. ||4||5||99||
ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਦੀ ਯਾਂਚਨਾ ਕਰਦਾ ਹੈ।

ਆਸਾ ਮਹਲਾ
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।

ਪ੍ਰਥਮੇ ਮਿਟਿਆ ਤਨ ਕਾ ਦੂਖ
Parathme miti▫ā ṯan kā ḏūkẖ.
First, the pains of the body vanish;
ਪਹਿਲਾਂ ਦੇਹਿ ਦੀ ਪੀੜ ਨਾਸ ਹੋ ਗਈ ਹੈ,

ਮਨ ਸਗਲ ਕਉ ਹੋਆ ਸੂਖੁ
Man sagal ka▫o ho▫ā sūkẖ.
then, the mind becomes totally peaceful.
ਅਤੇ ਮਗਰੋਂ ਚਿੱਤ ਨੂੰ ਸਮੂਹ ਆਰਾਮ ਪਰਾਪਤ ਹੋ ਗਿਆ ਹੈ।

ਕਰਿ ਕਿਰਪਾ ਗੁਰ ਦੀਨੋ ਨਾਉ
Kar kirpā gur ḏīno nā▫o.
In His Mercy, the Guru bestows the Lord's Name.
ਮਿਹਰਬਾਨੀ ਕਰਕੇ ਗੁਰਾਂ ਨੇ ਮੈਨੂੰ ਹਰੀ ਦਾ ਨਾਮ ਦਿੱਤਾ ਹੈ।

ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥
Bal bal ṯis saṯgur ka▫o jā▫o. ||1||
I am a sacrifice, a sacrifice to that True Guru. ||1||
ਕੁਰਬਾਨ, ਕੁਰਬਾਨ ਹਾਂ, ਮੈਂ ਉਸ ਸੱਚੇ ਗੁਰੂ ਉਤੋਂ।

ਗੁਰੁ ਪੂਰਾ ਪਾਇਓ ਮੇਰੇ ਭਾਈ
Gur pūrā pā▫i▫o mere bẖā▫ī.
I have obtained the Perfect Guru, O my Siblings of Destiny.
ਪੂਰਨ ਗੁਰਾਂ ਨੂੰ ਪਰਾਪਤ ਕਰ ਲਿਆ ਹੈ, ਹੇ ਮੈਡੇ ਵੀਰ!

ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ਰਹਾਉ
Rog sog sabẖ ḏūkẖ bināse saṯgur kī sarṇā▫ī. Rahā▫o.
All illness, sorrows and sufferings are dispelled, in the Sanctuary of the True Guru. ||Pause||
ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ, ਮੇਰੀਆਂ ਸਾਰੀਆਂ ਬੀਮਾਰੀਆਂ ਗਮ ਅਤੇ ਤਕਲੀਫਾਂ ਨਾਸ ਹੋ ਗਈਆਂ ਹਨ। ਠਹਿਰਾਉ।

ਗੁਰ ਕੇ ਚਰਨ ਹਿਰਦੈ ਵਸਾਏ
Gur ke cẖaran hirḏai vasā▫e.
The feet of the Guru abide within my heart;
ਗੁਰਾਂ ਦੇ ਪੈਰ ਮੈਂ ਆਪਣੇ ਚਿੱਤ ਅੰਦਰ ਟਿਕਾਏ ਹਨ,

ਮਨ ਚਿੰਤਤ ਸਗਲੇ ਫਲ ਪਾਏ
Man cẖinṯaṯ sagle fal pā▫e.
I have received all the fruits of my heart's desires.
ਅਤੇ ਮੈਂ ਆਪਣੇ ਦਿਲ ਲੁੜੀਦੇ (ਚਿੱਤ ਚਾਹੁੰਦੇ) ਮੇਵੇ ਪਾ ਲਏ ਹਨ।

ਅਗਨਿ ਬੁਝੀ ਸਭ ਹੋਈ ਸਾਂਤਿ
Agan bujẖī sabẖ ho▫ī sāʼnṯ.
The fire is extinguished, and I am totally peaceful.
ਮੇਰੀ ਅੱਗ ਬੁਝ ਗਈ ਹੈ ਅਤੇ ਮੈਂ ਸਮੂਹ ਠੰਢ ਚੈਨ ਵਿੱਚ ਹਾਂ।

ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥
Kar kirpā gur kīnī ḏāṯ. ||2||
Showering His Mercy, the Guru has given this gift. ||2||
ਆਪਣੀ ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ।

ਨਿਥਾਵੇ ਕਉ ਗੁਰਿ ਦੀਨੋ ਥਾਨੁ
Nithāve ka▫o gur ḏīno thān.
The Guru has given shelter to the shelterless.
ਆਸਰਾ ਵਿਹੂਣ ਨੂੰ ਗੁਰੂ ਨੇ ਆਸਰਾ ਦਿੱਤਾ ਹੈ।

ਨਿਮਾਨੇ ਕਉ ਗੁਰਿ ਕੀਨੋ ਮਾਨੁ
Nimāne ka▫o gur kīno mān.
The Guru has given honor to the dishonored.
ਬੇਇਜ਼ਤੇ ਨੂੰ ਗੁਰਾਂ ਨੇ ਇੱਜ਼ਤ ਬਖਸ਼ੀ ਹੈ।

ਬੰਧਨ ਕਾਟਿ ਸੇਵਕ ਕਰਿ ਰਾਖੇ
Banḏẖan kāt sevak kar rākẖe.
Shattering his bonds, the Guru has saved His servant.
ਬੇੜੀਆਂ ਵੱਢ ਕੇ, ਗੁਰਾਂ ਨੇ ਮੇਰੀ ਆਪਣੇ ਗੋਲੇ ਦੀ ਤਰ੍ਹਾਂ ਰੱਖਿਆ ਕੀਤੀ ਹੈ।

ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥
Amriṯ bānī rasnā cẖākẖe. ||3||
I taste with my tongue the Ambrosial Bani of His Word. ||3||
ਸੁਧਾ ਸਰੂਪ ਗੁਰਬਾਣੀ, ਹੁਣ ਮੈਂ ਆਪਣੀ ਜੀਭ ਨਾਲ ਚੱਖਦਾ ਹਾਂ।

ਵਡੈ ਭਾਗਿ ਪੂਜ ਗੁਰ ਚਰਨਾ
vadai bẖāg pūj gur cẖarnā.
By great good fortune, I worship the Guru's feet.
ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕੀਤੀ ਹੈ।

ਸਗਲ ਤਿਆਗਿ ਪਾਈ ਪ੍ਰਭ ਸਰਨਾ
Sagal ṯi▫āg pā▫ī parabẖ sarnā.
Forsaking everything, I have obtained God's Sanctuary.
ਸਭ ਨੂੰ ਛੱਡ ਕੇ ਮੈਂ ਸੁਆਮੀ ਦੀ ਪਨਾਹ ਪਰਾਪਤ ਕੀਤੀ ਹੈ।

        


© SriGranth.org, a Sri Guru Granth Sahib resource, all rights reserved.
See Acknowledgements & Credits