Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਸਾ ਮਹਲਾ  

Āsā mėhlā 5.  

Aasaa, Fifth Mehl:  

xxx
XXX


ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ  

Ŧū merā ṯarang ham mīn ṯumāre.  

You are my waves, and I am Your fish.  

ਤਰੰਗੁ = ਪਾਣੀ ਦੀ ਲਹਿਰ, ਪਾਣੀ, ਦਰਿਆ। ਮੀਨ = ਮੱਛੀ।
ਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ)।


ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥  

Ŧū merā ṯẖākur ham ṯerai ḏu▫āre. ||1||  

You are my Lord and Master; I wait at Your Door. ||1||  

ਠਾਕੁਰੁ = ਮਾਲਕ। ਤੇਰੈ ਦੁਆਰੇ = ਤੇਰੇ ਦਰ ਤੇ ॥੧॥
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ ॥੧॥


ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ  

Ŧūʼn merā karṯā ha▫o sevak ṯerā.  

You are my Creator, and I am Your servant.  

ਕਰਤਾ = ਪੈਦਾ ਕਰਨ ਵਾਲਾ। ਹਉ = ਮੈਂ।
ਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ।


ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ  

Saraṇ gahī parabẖ gunī gaherā. ||1|| rahā▫o.  

I have taken to Your Sanctuary, O God, most profound and excellent. ||1||Pause||  

ਗਹੀ = ਫੜੀ। ਪ੍ਰਭੂ = ਹੇ ਪ੍ਰਭੂ! ਗੁਨੀ ਗਹੇਰਾ = ਗੁਣਾਂ ਦਾ ਡੂੰਘਾ ਸਮੁੰਦਰ ॥੧॥ ਰਹਾਉ ॥
ਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ ॥੧॥ ਰਹਾਉ ॥


ਤੂ ਮੇਰਾ ਜੀਵਨੁ ਤੂ ਆਧਾਰੁ  

Ŧū merā jīvan ṯū āḏẖār.  

You are my life, You are my Support.  

ਆਧਾਰੁ = ਆਸਰਾ।
ਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ,


ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥  

Ŧujẖėh pekẖ bigsai ka▫ulār. ||2||  

Beholding You, my heart-lotus blossoms forth. ||2||  

ਪੇਖਿ = ਵੇਖ ਕੇ। ਕਉਲਾਰੁ = ਕੌਲ-ਫੁੱਲ। ਬਿਗਸੈ = ਖਿੜਦਾ ਹੈ ॥੨॥
ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ॥੨॥


ਤੂ ਮੇਰੀ ਗਤਿ ਪਤਿ ਤੂ ਪਰਵਾਨੁ  

Ŧū merī gaṯ paṯ ṯū parvān.  

You are my salvation and honor; You make me acceptable.  

ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਪਰਵਾਨੁ = ਕਬੂਲ।
ਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ।


ਤੂ ਸਮਰਥੁ ਮੈ ਤੇਰਾ ਤਾਣੁ ॥੩॥  

Ŧū samrath mai ṯerā ṯāṇ. ||3||  

You are All-powerful, You are my strength. ||3||  

ਸਮਰਥੁ = ਤਾਕਤਾਂ ਦਾ ਮਾਲਕ ॥੩॥
ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ ॥੩॥


ਅਨਦਿਨੁ ਜਪਉ ਨਾਮ ਗੁਣਤਾਸਿ  

An▫ḏin japa▫o nām guṇṯās.  

Night and day, I chant the Naam, the Name of the Lord, the treasure of excellence.  

ਅਨਦਿਨੁ = ਹਰ ਰੋਜ਼। ਜਪਉ = ਮੈਂ ਜਪਾਂ, ਜਪਉਂ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!
ਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ,


ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥  

Nānak kī parabẖ pėh arḏās. ||4||23||74||  

This is Nanak's prayer to God. ||4||23||74||  

ਪਹਿ = ਪਾਸ ॥੪॥੨੩॥੭੪॥
(ਮੇਹਰ ਕਰ) ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ ॥੪॥੨੩॥੭੪॥


ਆਸਾ ਮਹਲਾ  

Āsā mėhlā 5.  

Aasaa, Fifth Mehl:  

xxx
XXX


ਰੋਵਨਹਾਰੈ ਝੂਠੁ ਕਮਾਨਾ  

Rovanhārai jẖūṯẖ kamānā.  

The mourner practices falsehood;  

ਰੋਵਨਹਾਰੈ = ਰੋਣ ਵਾਲੇ ਨੇ। ਝੂਠੁ ਕਮਾਨਾ = ਝੂਠ-ਮੂਠ ਹੀ ਰੋਣ ਦਾ ਕੰਮ ਕੀਤਾ, ਝੂਠਾ ਰੋਂਦਾ ਹੈ, ਆਪਣੇ ਸੁਆਰਥ ਦੀ ਖ਼ਾਤਰ ਰੋਂਦਾ ਹੈ।
(ਹੇ ਭਾਈ! ਜਿੱਥੇ ਕੋਈ ਮਰਦਾ ਹੈ ਤੇ ਉਸ ਨੂੰ ਕੋਈ ਸੰਬੰਧੀ ਰੋਂਦਾ ਹੈ ਉਹ) ਰੋਣ ਵਾਲਾ ਭੀ (ਆਪਣੇ ਦੁੱਖਾਂ ਨੂੰ ਰੋਂਦਾ ਹੈ ਤੇ ਇਸ ਤਰ੍ਹਾਂ) ਝੂਠਾ ਰੋਣ ਹੀ ਰੋਂਦਾ ਹੈ।


ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥  

Has has sog karaṯ begānā. ||1||  

he laughs with glee, while mourning for others. ||1||  

ਹਸਿ = ਹੱਸ ਕੇ। ਸੋਗੁ = (ਕਿਸੇ ਦੀ ਮੌਤ ਉੱਤੇ) ਅਫ਼ਸੋਸ। ਬੇਗਾਨਾ = ਓਪਰਾ ਮਨੁੱਖ ॥੧॥
ਜੇਹੜਾ ਕੋਈ ਓਪਰਾ ਮਨੁੱਖ (ਉਸ ਦੇ ਮਰਨ ਤੇ ਅਫ਼ਸੋਸ ਕਰਨ ਆਉਂਦਾ ਹੈ ਉਹ) ਹੱਸ ਹੱਸ ਕੇ ਅਫ਼ਸੋਸ ਕਰਦਾ ਹੈ ॥੧॥


ਕੋ ਮੂਆ ਕਾ ਕੈ ਘਰਿ ਗਾਵਨੁ  

Ko mū▫ā kā kai gẖar gāvan.  

Someone has died, while there is singing in someone else's house.  

ਕੋ = ਕੋਈ ਮਨੁਖ। ਮੂਆ = ਮਰਿਆ, ਮਰਦਾ ਹੈ। ਕਾ ਕੈ ਘਰਿ = ਕਿਸੇ ਦਾ ਘਰ ਵਿਚ। ਗਾਵਨੁ = ਗਾਉਣਾ, ਖ਼ੁਸ਼ੀ ਆਦਿਕ ਦੇ ਕਾਰਨ ਗਾਉਣਾ।
(ਹੇ ਭਾਈ!) ਜਗਤ ਵਿਚ ਸੁਖ ਦੁਖ ਦਾ ਚੱਕਰ ਚਲਦਾ ਹੀ ਰਹਿੰਦਾ ਹੈ, ਜਿੱਥੇ ਕੋਈ ਮਰਦਾ ਹੈ (ਉੱਥੇ ਰੋਣ-ਪਿੱਟਣ ਹੋ ਰਿਹਾ ਹੈ), ਤੇ ਕਿਸੇ ਦੇ ਘਰ ਵਿਚ (ਕਿਸੇ ਖ਼ੁਸ਼ੀ ਆਦਿਕ ਦੇ ਕਾਰਨ) ਗਾਉਣ ਹੋ ਰਿਹਾ ਹੈ।


ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ  

Ko rovai ko has has pāvan. ||1|| rahā▫o.  

One mourns and bewails, while another laughs with glee. ||1||Pause||  

ਹਸਿ ਹਸਿ ਪਾਵਨੁ = ਹੱਸ ਹੱਸ ਪੈਂਦਾ ਹੈ ॥੧॥ ਰਹਾਉ ॥
ਕੋਈ ਰੋਂਦਾ ਹੈ ਕੋਈ ਹੱਸ ਹੱਸ ਪੈਂਦਾ ਹੈ ॥੧॥ ਰਹਾਉ ॥


ਬਾਲ ਬਿਵਸਥਾ ਤੇ ਬਿਰਧਾਨਾ  

Bāl bivasthā ṯe birḏẖānā.  

From childhood to old age,  

ਤੇ = ਤੋਂ (ਸ਼ੁਰੂ ਕਰ ਕੇ)।
ਬਾਲ ਉਮਰ ਤੋਂ ਲੈ ਕੇ ਬੁੱਢਾ ਹੋਣ ਤਕ-


ਪਹੁਚਿ ਮੂਕਾ ਫਿਰਿ ਪਛੁਤਾਨਾ ॥੨॥  

Pahucẖ na mūkā fir pacẖẖuṯānā. ||2||  

the mortal does not attain his goals, and he comes to regret in the end. ||2||  

ਪਹੁਚਿ ਨ ਮੂਕਾ = ਅਜੇ ਪਹੁੰਚਾ ਭੀ ਨਹੀਂ, ਅਜੇ ਮਸਾਂ ਪਹੁੰਚਦਾ ਹੀ ਹੈ ॥੨॥
(ਮਨੁੱਖ ਅਗਾਂਹ ਅਗਾਂਹ ਆਉਣ ਵਾਲੀ ਉਮਰ ਵਿਚ ਸੁਖ ਦੀ ਆਸ ਧਾਰਦਾ ਹੈ, ਪਰ ਅਗਲੀ ਅਵਸਥਾ ਤੇ) ਮਸਾਂ ਪਹੁੰਚਦਾ ਹੀ ਹੈ (ਕਿ ਉਥੇ ਹੀ ਦੁੱਖ ਭੀ ਵੇਖ ਕੇ ਸੁਖ ਦੀ ਆਸ ਲਾਹ ਬੈਠਦਾ ਹੈ, ਤੇ) ਫਿਰ ਪਛਤਾਂਦਾ ਹੈ (ਕਿ ਆਸਾਂ ਐਵੇਂ ਹੀ ਬਣਾਂਦਾ ਰਿਹਾ) ॥੨॥


ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ  

Ŧarihu guṇ mėh varṯai sansārā.  

The world is under the influence of the three qualities.  

ਵਰਤੈ = ਦੌੜ-ਭੱਜ ਕਰ ਰਿਹਾ ਹੈ।
(ਹੇ ਭਾਈ!) ਜਗਤ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ ਹੀ ਦੌੜ-ਭੱਜ ਕਰ ਰਿਹਾ ਹੈ,


ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥  

Narak surag fir fir a▫uṯārā. ||3||  

The mortal is reincarnated, again and again, into heaven and hell. ||3||  

ਫਿਰਿ ਫਿਰਿ = ਮੁੜ ਮੁੜ। ਅਉਤਾਰਾ = ਜਨਮ ॥੩॥
ਤੇ ਮੁੜ ਮੁੜ (ਕਦੇ) ਨਰਕਾਂ (ਦੁੱਖਾਂ) ਵਿਚ (ਕਦੇ) ਸੁਰਗ (ਸੁਖਾਂ) ਵਿਚ ਪੈਂਦਾ ਹੈ (ਕਦੇ ਸੁਖ ਮਾਣਦਾ ਹੈ ਕਦੇ ਦੁੱਖ ਭੋਗਦਾ ਹੈ) ॥੩॥


ਕਹੁ ਨਾਨਕ ਜੋ ਲਾਇਆ ਨਾਮ  

Kaho Nānak jo lā▫i▫ā nām.  

Says Nanak, one who is attached to the Naam, the Name of the Lord,  

ਜੋ = ਜਿਸ ਮਨੁੱਖ ਨੂੰ।
ਹੇ ਨਾਨਕ! ਆਖ-ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਵਿਚ ਜੋੜਦਾ ਹੈ,


ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥  

Safal janam ṯā kā parvān. ||4||24||75||  

becomes acceptable, and his life becomes fruitful. ||4||24||75||  

ਸਫਲ = ਕਾਮਯਾਬ। ਪਰਵਾਨ = ਕਬੂਲ ॥੪॥੨੪॥੭੫॥
ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ ॥੪॥੨੪॥੭੫॥


ਆਸਾ ਮਹਲਾ  

Āsā mėhlā 5.  

Aasaa, Fifth Mehl:  

xxx
XXX


ਸੋਇ ਰਹੀ ਪ੍ਰਭ ਖਬਰਿ ਜਾਨੀ  

So▫e rahī parabẖ kẖabar na jānī.  

She remains asleep, and does not know the news of God.  

ਸੋਇ ਰਹੀ = (ਉਮਰ ਦੀ ਸਾਰੀ ਰਾਤ) ਸੁੱਤੀ ਰਹੀ, ਸਾਰੀ ਉਮਰ ਆਤਮਕ ਜੀਵਨ ਵਲੋਂ ਬੇ-ਪਰਵਾਹੀ ਟਿਕੀ ਰਹੀ।
ਹੇ ਸਖੀ! (ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ (ਆਤਮਕ ਜੀਵਨ ਵਲੋਂ ਬੇ-ਪਰਵਾਹ ਟਿਕੀ ਰਹਿੰਦੀ ਹੈ) ਉਹ ਪ੍ਰਭੂ (ਦੇ ਮਿਲਾਪ) ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ।


ਭੋਰੁ ਭਇਆ ਬਹੁਰਿ ਪਛੁਤਾਨੀ ॥੧॥  

Bẖor bẖa▫i▫ā bahur pacẖẖuṯānī. ||1||  

The day dawns, and then, she regrets. ||1||  

ਭੋਰੁ = ਦਿਨ, ਉਮਰ-ਰਾਤ ਦਾ ਅੰਤ, ਮੌਤ ਦਾ ਸਮਾ। ਬਹੁਰਿ = ਮੁੜ, ਫਿਰ, ਤਦੋਂ ॥੧॥
ਪਰ ਜਦੋਂ ਦਿਨ ਚੜ੍ਹ ਆਉਂਦਾ ਹੈ (ਜ਼ਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾ ਆ ਜਾਂਦਾ ਹੈ) ਤਦੋਂ ਉਹ ਪਛੁਤਾਂਦੀ ਹੈ ॥੧॥


ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ  

Pari▫a parem sahj man anaḏ ḏẖara▫o rī.  

Loving the Beloved, the mind is filled with celestial bliss.  

ਸਹਜਿ = ਆਤਮਕ ਅਡੋਲਤਾ ਵਿਚ। ਪ੍ਰਿਅ ਪ੍ਰੇਮ = ਪਿਆਰੇ ਦੇ ਪ੍ਰੇਮ (ਦੀ ਬਰਕਤਿ ਨਾਲ)। ਮਨਿ = ਮਨ ਵਿਚ। ਅਨਦੁ = ਆਨੰਦ। ਧਰਉ = ਧਰਉਂ, ਮੈਂ ਟਿਕਾਈ ਰੱਖਦੀ ਹਾਂ। ਰੀ = ਹੇ ਸਖੀ!
ਹੇ ਸਖੀ! ਪਿਆਰੇ (ਪ੍ਰਭੂ) ਦੇ ਪ੍ਰੇਮ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਆਪਣੇ ਮਨ ਵਿਚ (ਉਸ ਦੇ ਦਰਸਨ ਦੀ ਤਾਂਘ ਦਾ) ਆਨੰਦ ਟਿਕਾਈ ਰੱਖਦੀ ਹਾਂ।


ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ  

Parabẖ milbe kī lālsā ṯā ṯe ālas kahā kara▫o rī. ||1|| rahā▫o.  

You yearn to meet with God, so why do you delay? ||1||Pause||  

ਮਿਲਬੇ ਕੀ = ਮਿਲਣ ਦੀ। ਲਾਲਸਾ = ਤਾਂਘ। ਤਾ ਤੇ = ਇਸ ਕਰਕੇ। ਕਹਾ ਕਰਉ = ਮੈਂ ਕਿਥੇ ਕਰ ਸਕਦੀ ਹਾਂ? ॥੧॥ ਰਹਾਉ ॥
ਹੇ ਸਖੀ! (ਮੇਰੇ ਅੰਦਰ ਹਰ ਵੇਲੇ) ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ, ਇਸ ਵਾਸਤੇ (ਉਸ ਨੂੰ ਯਾਦ ਰੱਖਣ ਵਲੋਂ) ਮੈਂ ਕਦੇ ਭੀ ਆਲਸ ਨਹੀਂ ਕਰ ਸਕਦੀ ॥੧॥ ਰਹਾਉ ॥


ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ  

Kar mėh amriṯ āṇ nisāri▫o.  

He came and poured His Ambrosial Nectar into your hands,  

ਕਰ ਮਹਿ = ਹੱਥਾਂ ਵਿਚ। ਆਣਿ = ਲਿਆ ਕੇ। ਨਿਸਾਰਿਓ = ਪਾ ਦਿੱਤਾ, ਵਗਾ ਦਿੱਤਾ।
ਹੇ ਸਖੀ! (ਮਨੁੱਖਾ ਜਨਮ ਦੇ ਕੇ ਪਰਮਾਤਮਾ ਨੇ) ਸਾਡੇ ਹੱਥਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲਿਆ ਕੇ ਪਾਇਆ ਸੀ (ਸਾਨੂੰ ਨਾਮ-ਅੰਮ੍ਰਿਤ ਪੀਣ ਦਾ ਮੌਕਾ ਦਿੱਤਾ ਸੀ।


ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥  

Kẖisar ga▫i▫o bẖūm par ḏāri▫o. ||2||  

but it slipped through your fingers, and fell onto the ground. ||2||  

ਖਿਸਰਿ ਗਇਓ = ਡੁੱਲ੍ਹ ਗਿਆ। ਭੂਮ ਪਰਿ = ਧਰਤੀ ਉਤੇ, ਮਿੱਟੀ ਵਿਚ ॥੨॥
ਪਰ ਜੇਹੜੀ ਜੀਵ-ਇਸਤ੍ਰੀ ਸਾਰੀ ਉਮਰ ਮੋਹ ਦੀ ਨੀਂਦ ਵਿਚ ਸੁੱਤੀ ਰਹਿੰਦੀ ਹੈ, ਉਸ ਦੇ ਹੱਥਾਂ ਵਿਚ ਉਹ ਅੰਮ੍ਰਿਤ) ਤਿਲਕ ਜਾਂਦਾ ਹੈ ਤੇ ਮਿੱਟੀ ਵਿਚ ਜਾ ਰਲਦਾ ਹੈ ॥੨॥


ਸਾਦਿ ਮੋਹਿ ਲਾਦੀ ਅਹੰਕਾਰੇ  

Sāḏ mohi lāḏī ahaʼnkāre.  

You are burdened with desire, emotional attachment and egotism;  

ਸਾਦਿ = ਸੁਆਦ ਵਿਚ। ਮੋਹਿ = ਮੋਹ ਵਿਚ, ਮੋਹ ਦੇ ਭਾਰ ਹੇਠ। ਲਾਦੀ = ਲੱਦੀ ਰਹੀ, ਦੱਬੀ ਰਹੀ। ਅਹੰਕਾਰੇ = ਅਹੰਕਾਰਿ, ਅਹੰਕਾਰ ਦੇ ਭਾਰ ਹੇਠ।
ਹੇ ਸਖੀ! (ਜੀਵ-ਇਸਤ੍ਰੀ ਆਪ ਹੀ) ਪਦਾਰਥਾਂ ਦੇ ਸੁਆਦ ਵਿਚ ਮਾਇਆ ਦੇ ਮੋਹ ਵਿਚ, ਅਹੰਕਾਰ ਵਿਚ ਦੱਬੀ ਰਹਿੰਦੀ ਹੈ


ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥  

Ḏos nāhī parabẖ karṇaihāre. ||3||  

it is not the fault of God the Creator. ||3||  

xxx ॥੩॥
(ਇਸ ਦੀ ਇਸ ਮੰਦ-ਭਾਗਤਾ ਬਾਰੇ) ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ॥੩॥


ਸਾਧਸੰਗਿ ਮਿਟੇ ਭਰਮ ਅੰਧਾਰੇ  

Sāḏẖsang mite bẖaram anḏẖāre.  

In the Saadh Sangat, the Company of the Holy, the darkness of doubt is dispelled.  

ਸਾਧ ਸੰਗਿ = ਸਾਧ ਸੰਗਤਿ ਵਿਚ। ਅੰਧਾਰੇ = ਹਨੇਰੇ।
ਸਾਧ ਸੰਗਤਿ ਵਿਚ ਆ ਕੇ (ਜਿਸ ਜੀਵ-ਇਸਤ੍ਰੀ ਦੇ ਅੰਦਰੋਂ) ਮਾਇਆ ਦੀ ਭਟਕਣ ਦੇ ਹਨੇਰੇ ਮਿਟ ਜਾਂਦੇ ਹਨ,


ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥  

Nānak melī sirjaṇhāre. ||4||25||76||  

O Nanak, the Creator Lord blends us with Himself. ||4||25||76||  

ਸਿਰਜਣਹਾਰੇ = ਸਿਰਜਣ-ਹਾਰਿ, ਸਿਰਜਣਹਾਰ ਨੇ ॥੪॥੨੫॥੭੬॥
ਹੇ ਨਾਨਕ! ਸਿਰਜਣਹਾਰ ਪ੍ਰਭੂ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੪॥੨੫॥੭੬॥


ਆਸਾ ਮਹਲਾ  

Āsā mėhlā 5.  

Aasaa, Fifth Mehl:  

xxx
XXX


ਚਰਨ ਕਮਲ ਕੀ ਆਸ ਪਿਆਰੇ  

Cẖaran kamal kī ās pi▫āre.  

I long for the Lotus Feet of my Beloved Lord.  

ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਪਿਆਰੇ = ਹੇ ਪਿਆਰੇ! ਕੰਕਰ = {किंकर} ਸੇਵਕ।
ਹੇ ਪਿਆਰੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ,


ਜਮਕੰਕਰ ਨਸਿ ਗਏ ਵਿਚਾਰੇ ॥੧॥  

Jamkankar nas ga▫e vicẖāre. ||1||  

The wretched Messenger of Death has run away from me. ||1||  

ਜਮ ਕੰਕਰ = ਜਮ-ਦੂਤ। ਵਿਚਾਰੇ = ਨਿਮਾਣੇ, ਬੇ-ਵੱਸ ਜਿਹੇ, ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ॥੧॥
ਜਮ-ਦੂਤ ਭੀ ਉਸ ਉੱਤੇ ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ ॥੧॥


ਤੂ ਚਿਤਿ ਆਵਹਿ ਤੇਰੀ ਮਇਆ  

Ŧū cẖiṯ āvahi ṯerī ma▫i▫ā.  

You enter into my mind, by Your Kind Mercy.  

ਚਿਤਿ = ਚਿੱਤ ਵਿਚ। ਮਇਆ = ਦਇਆ।
ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੇਰੀ ਮਿਹਰ ਹੁੰਦੀ ਹੈ ਉਸ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ,


ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ  

Simraṯ nām sagal rog kẖa▫i▫ā. ||1|| rahā▫o.  

Meditating on the Naam, the Name of the Lord, all diseases are destroyed. ||1||Pause||  

ਸਗਲ ਰੋਗ = ਸਾਰੇ ਰੋਗ। ਖਇਆ = ਖੈ ਹੋ ਜਾਂਦੇ ਹਨ ॥੧॥ ਰਹਾਉ ॥
ਤੇਰਾ ਨਾਮ ਸਿਮਰਿਆਂ ਉਸ ਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥ ਰਹਾਉ ॥


ਅਨਿਕ ਦੂਖ ਦੇਵਹਿ ਅਵਰਾ ਕਉ  

Anik ḏūkẖ ḏevėh avrā ka▫o.  

Death gives so much pain to others,  

ਅਵਰਾ ਕਉ = ਹੋਰਨਾਂ ਨੂੰ।
ਹੇ ਪ੍ਰਭੂ! ਹੋਰਨਾਂ ਨੂੰ ਤਾਂ (ਇਹ ਜਮ-ਦੂਤ) ਅਨੇਕਾਂ ਕਿਸਮਾਂ ਦੇ ਦੁੱਖ ਦੇਂਦੇ ਹਨ,


ਪਹੁਚਿ ਸਾਕਹਿ ਜਨ ਤੇਰੇ ਕਉ ॥੨॥  

Pahucẖ na sākėh jan ṯere ka▫o. ||2||  

but it cannot even come near Your slave. ||2||  

xxx ॥੨॥
ਪਰ ਸੇਵਕ ਦੇ ਇਹ ਨੇੜੇ ਭੀ ਨਹੀਂ ਢੁੱਕ ਸਕਦੇ ॥੨॥


ਦਰਸ ਤੇਰੇ ਕੀ ਪਿਆਸ ਮਨਿ ਲਾਗੀ  

Ḏaras ṯere kī pi▫ās man lāgī.  

My mind thirsts for Your Vision;  

ਮਨਿ = ਮਨ ਵਿਚ।
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ,


ਸਹਜ ਅਨੰਦ ਬਸੈ ਬੈਰਾਗੀ ॥੩॥  

Sahj anand basai bairāgī. ||3||  

in peaceful ease and bliss, I dwell in detachment. ||3||  

ਸਹਜ = ਆਤਮਕ-ਅਡੋਲਤਾ। ਬੈਰਾਗੀ = ਵੈਰਾਗਣ ਹੋ ਕੇ, ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ॥੩॥
ਉਹ ਮਾਇਆ ਵਲੋਂ ਵੈਰਾਗਵਾਨ ਹੋ ਕੇ ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੩॥


ਨਾਨਕ ਕੀ ਅਰਦਾਸਿ ਸੁਣੀਜੈ  

Nānak kī arḏās suṇījai.  

Hear this prayer of Nanak:  

xxx
ਹੇ ਪ੍ਰਭੂ! (ਆਪਣੇ ਸੇਵਕ) ਨਾਨਕ ਦੀ ਭੀ ਅਰਜ਼ੋਈ ਸੁਣ,


ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥  

Keval nām riḏe mėh ḏījai. ||4||26||77||  

please, infuse Your Name into his heart. ||4||26||77||  

ਰਿਦੇ ਮਹਿ = ਹਿਰਦੇ ਵਿਚ। ਦੀਜੈ = ਦੇਹ ॥੪॥੨੬॥੭੭॥
(ਨਾਨਕ ਨੂੰ ਆਪਣਾ) ਸਿਰਫ਼ ਨਾਮ ਹਿਰਦੇ ਵਿਚ (ਵਸਾਣ ਲਈ) ਦੇਹ ॥੪॥੨੬॥੭੭॥


ਆਸਾ ਮਹਲਾ  

Āsā mėhlā 5.  

Aasaa, Fifth Mehl:  

xxx
XXX


ਮਨੁ ਤ੍ਰਿਪਤਾਨੋ ਮਿਟੇ ਜੰਜਾਲ  

Man ṯaripṯāno mite janjāl.  

My mind is satisfied, and my entanglements have been dissolved.  

ਤ੍ਰਿਪਤਾਨੋ = ਰੱਜ ਗਿਆ। ਜੰਜਾਲ = ਮਾਇਆ ਦੇ ਮੋਹ ਦੇ ਬੰਧਨ।
(ਹੇ ਭਾਈ!) ਉਸ ਮਨੁੱਖ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ,


ਪ੍ਰਭੁ ਅਪੁਨਾ ਹੋਇਆ ਕਿਰਪਾਲ ॥੧॥  

Parabẖ apunā ho▫i▫ā kirpāl. ||1||  

God has become merciful to me. ||1||  

ਕਿਰਪਾਲ = ਦਇਆਵਾਨ ॥੧॥
ਜਿਸ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੧॥


ਸੰਤ ਪ੍ਰਸਾਦਿ ਭਲੀ ਬਨੀ  

Sanṯ parsāḏ bẖalī banī.  

By the Grace of the Saints, everything has turned out well.  

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ,


ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ  

Jā kai garihi sabẖ kicẖẖ hai pūran so bẖeti▫ā nirbẖai ḏẖanī. ||1|| rahā▫o.  

His House is overflowing with all things; I have met Him, the Fearless Master. ||1||Pause||  

ਪੂਰਨ = ਮੁਕੰਮਲ। ਭੇਟਿਆ = ਮਿਲਿਆ। ਧਨੀ = ਮਾਲਕ ॥੧॥ ਰਹਾਉ ॥
ਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਸ ਦੇ ਘਰ ਵਿਚ ਹਰੇਕ ਚੀਜ਼ ਅਮੁੱਕ ਹੈ ॥੧॥ ਰਹਾਉ ॥


ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ  

Nām driṛ▫ā▫i▫ā sāḏẖ kirpāl.  

By the Kind Mercy of the Holy Saints, the Naam has been implanted within me.  

ਸਾਧ = ਗੁਰੂ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।
(ਹੇ ਭਾਈ!) ਦਇਆ-ਸਰੂਪ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਪੱਕਾ ਕਰ ਦਿੱਤਾ,


ਮਿਟਿ ਗਈ ਭੂਖ ਮਹਾ ਬਿਕਰਾਲ ॥੨॥  

Mit ga▫ī bẖūkẖ mahā bikrāl. ||2||  

The most dreadful desires have been eliminated. ||2||  

ਬਿਕਰਾਲ = ਡਰਾਉਣੀ, ਭਿਆਨਕ ॥੨॥
(ਉਸ ਦੇ ਅੰਦਰੋਂ) ਬੜੀ ਡਰਾਉਣੀ (ਮਾਇਆ ਦੀ) ਭੁੱਖ ਦੂਰ ਹੋ ਗਈ ॥੨॥


ਠਾਕੁਰਿ ਅਪੁਨੈ ਕੀਨੀ ਦਾਤਿ  

Ŧẖākur apunai kīnī ḏāṯ.  

My Master has given me a gift;  

ਠਾਕੁਰਿ = ਠਾਕੁਰ ਨੇ।
(ਹੇ ਭਾਈ!) ਠਾਕੁਰ-ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤਿ ਬਖ਼ਸ਼ੀ,


ਜਲਨਿ ਬੁਝੀ ਮਨਿ ਹੋਈ ਸਾਂਤਿ ॥੩॥  

Jalan bujẖī man ho▫ī sāʼnṯ. ||3||  

the fire has been extinguished, and my mind is now at peace. ||3||  

ਜਲਨਿ = ਸੜਨ। ਮਨਿ = ਮਨ ਵਿਚ ॥੩॥
(ਉਸ ਦੇ ਮਨ ਵਿਚੋਂ ਤ੍ਰਿਸ਼ਨਾ ਦੀ) ਸੜਨ ਬੁੱਝ ਗਈ ਉਸ ਦੇ ਮਨ ਵਿਚ ਠੰਢ ਪੈ ਗਈ ॥੩॥


ਮਿਟਿ ਗਈ ਭਾਲ ਮਨੁ ਸਹਜਿ ਸਮਾਨਾ  

Mit ga▫ī bẖāl man sahj samānā.  

My search has ended, and my mind is absorbed in celestial bliss.  

ਭਾਲ = (ਦੁਨੀਆ ਦੇ ਧਨ-ਪਦਾਰਥ ਦੀ) ਢੂੰਢ। ਸਹਜਿ = ਆਤਮਕ ਅਡੋਲਤਾ ਵਿਚ।
(ਦੁਨੀਆ ਦੇ ਖ਼ਜ਼ਾਨਿਆਂ ਵਾਸਤੇ ਉਸ ਮਨੁੱਖ ਦੀ) ਢੂੰਢ ਦੂਰ ਹੋ ਗਈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕ ਗਿਆ,


        


© SriGranth.org, a Sri Guru Granth Sahib resource, all rights reserved.
See Acknowledgements & Credits