Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ  

That man alone repeats the Name who is pleasing to Thee. Pause.  

ਤੁਧੁ ਭਾਵੈ = ਤੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥
(ਪਰ) ਉਹੀ ਮਨੁੱਖ ਤੇਰਾ ਨਾਮ ਜਪਦਾ ਹੈ ਜੇਹੜਾ ਤੈਨੂੰ ਪਿਆਰਾ ਲੱਗਦਾ ਹੈ (ਜਿਸ ਉੱਤੇ ਤੇਰੀ ਮੇਹਰ ਹੁੰਦੀ ਹੈ) ॥੧॥ ਰਹਾਉ ॥


ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ  

My body and mind are cooled by remembering Thy Name.  

ਸੀਤਲੁ = ਠੰਢਾ। ਜਪਿ = ਜਪ ਕੇ।
ਹੇ ਪ੍ਰਭੂ! ਤੇਰਾ ਨਾਮ ਜਪ ਕੇ ਮਨ ਸ਼ਾਂਤ ਹੋ ਜਾਂਦਾ ਹੈ। ਸਰੀਰ (ਭੀ, ਹਰੇਕ ਗਿਆਨ-ਇੰਦ੍ਰਾ ਭੀ) ਸ਼ਾਂਤ ਹੋ ਜਾਂਦਾ ਹੈ।


ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥  

By Lord God's meditation, the abode of pain is demolished.  

ਜਪਤ = ਜਪਦਿਆਂ। ਢਹੈ = ਡਿੱਗ ਪੈਂਦਾ ਹੈ। ਦੁਖ ਡੇਰਾ = ਦੁੱਖਾਂ ਦਾ ਡੇਰਾ ॥੨॥
ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਜਾਂਦਾ ਹੈ ॥੨॥


ਹੁਕਮੁ ਬੂਝੈ ਸੋਈ ਪਰਵਾਨੁ  

He, who understands God's will, is approved.  

ਹੁਕਮੁ = ਰਜ਼ਾ। ਸੋਈ = ਉਹੀ (ਮਨੁੱਖ)।
(ਹੇ ਭਾਈ! ਨਾਮ ਦੀ ਬਰਕਤਿ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਖਿੜੇ-ਮੱਥੇ ਰਾਜ਼ੀ ਰਹਿੰਦਾ ਹੈ) ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,


ਸਾਚੁ ਸਬਦੁ ਜਾ ਕਾ ਨੀਸਾਨੁ ॥੩॥  

The True Name is (such a man's) insignia.  

ਸਾਚੁ = ਸਦਾ ਕਾਇਮ ਰਹਿਣ ਵਾਲਾ। ਸਾਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਜਾ ਕਾ = ਜਿਸ ਦਾ, ਜਿਸ ਦੇ ਪਾਸ। ਨੀਸਾਨੁ = ਪਰਵਾਨਾ, ਰਾਹਦਾਰੀ ॥੩॥
ਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹਦਾਰੀ ਹੈ ॥੩॥


ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ  

The Perfect Guru has implanted in me the Lord's Name.  

ਗੁਰਿ ਪੂਰੈ = ਪੂਰੇ ਗੁਰੂ ਨੇ।
(ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,


ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥  

Says Nanak, my mind has attained peace.  

ਭਨਤਿ ਨਾਨਕੁ = ਨਾਨਕ ਆਖਦਾ ਹੈ। ਮਨਿ = ਮਨ ਨੇ ॥੪॥੮॥੫੯॥
ਨਾਨਕ ਆਖਦਾ ਹੈ- (ਤਦੋਂ ਤੋਂ) ਮੇਰੇ ਮਨ ਨੇ (ਸਦਾ) ਸੁਖ ਹੀ ਅਨੁਭਵ ਕੀਤਾ ਹੈ ॥੪॥੮॥੫੯॥


ਆਸਾ ਮਹਲਾ  

Asa 5th Guru.  

xxx
XXX


ਜਹਾ ਪਠਾਵਹੁ ਤਹ ਤਹ ਜਾਈ  

Whither Thou sendest me thither I go.  

ਪਠਾਵਹੁ = ਤੂੰ ਭੇਜਦਾ ਹੈਂ। ਤਹ ਤਹ = ਉਥੇ ਉਥੇ। ਜਾੲ​ੀ = ਮੈਂ ਜਾਂਦਾ ਹਾਂ।
(ਹੇ ਗੋਵਿੰਦ! ਇਹ ਤੇਰੀ ਹੀ ਮੇਹਰ ਹੈ ਕਿ) ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ,


ਜੋ ਤੁਮ ਦੇਹੁ ਸੋਈ ਸੁਖੁ ਪਾਈ ॥੧॥  

Whatever Thou givest me, in that I find peace.  

ਜੋ = ਜੋ ਕੁਝ। ਪਾੲ​ੀ = ਮੈਂ ਮਾਣਦਾ ਹਾਂ ॥੧॥
(ਸੁਖ ਹੋਵੇ ਚਾਹੇ ਦੁੱਖ ਹੋਵੇ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ ਨੂੰ (ਸਿਰ-ਮੱਥੇ ਉਤੇ) ਸੁਖ (ਜਾਣ ਕੇ) ਮੰਨਦਾ ਹਾਂ ॥੧॥


ਸਦਾ ਚੇਰੇ ਗੋਵਿੰਦ ਗੋਸਾਈ  

I am ever the slave of the world Preserver and the Lord of the Universe.  

ਚੇਰੇ = ਦਾਸ। ਗੋਵਿੰਦ = ਹੇ ਗੋਵਿੰਦ!
ਹੇ ਗੋਵਿੰਦ! ਹੇ ਗੋਸਾਈਂ! (ਮੇਹਰ ਕਰ, ਮੈਂ) ਸਦਾ ਤੇਰਾ ਦਾਸ ਬਣਿਆ ਰਹਾਂ,


ਤੁਮ੍ਹ੍ਹਰੀ ਕ੍ਰਿਪਾ ਤੇ ਤ੍ਰਿਪਤਿ ਅਘਾਈ ॥੧॥ ਰਹਾਉ  

By Thine grace, I remain sated and satiated. Pause.  

ਕ੍ਰਿਪਾ ਤੇ = ਕਿਰਪਾ ਨਾਲ। ਤ੍ਰਿਪਤਿ ਅਘਾੲ​ੀ = ਪੂਰਨ ਤੌਰ ਤੇ ਸੰਤੋਖ ਵਿਚ ਰਹਿੰਦਾ ਹਾਂ ॥੧॥ ਰਹਾਉ ॥
(ਕਿਉਂਕਿ) ਤੇਰੀ ਕਿਰਪਾ ਨਾਲ ਹੀ ਮੈਂ ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ ਰੱਜਿਆ ਰਹਿੰਦਾ ਹਾਂ ॥੧॥ ਰਹਾਉ ॥


ਤੁਮਰਾ ਦੀਆ ਪੈਨ੍ਹ੍ਹਉ ਖਾਈ  

What Thou givest me, that I wear and eat.  

ਪੈਨ੍ਹ੍ਹਉ = ਮੈਂ ਪਹਿਨਦਾ ਹਾਂ, ਪੈਨ੍ਹ੍ਹਉਂ। ਖਾੲ​ੀ = ਮੈਂ ਖਾਂਦਾ ਹਾਂ।
ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ (ਪਹਿਨਣ ਨੂੰ, ਖਾਣ ਨੂੰ,) ਦੇਂਦਾ ਹੈਂ ਉਹੀ ਮੈਂ (ਸੰਤੋਖ ਨਾਲ) ਪਹਿਨਦਾ ਤੇ ਖਾਂਦਾ ਹਾਂ,


ਤਉ ਪ੍ਰਸਾਦਿ ਪ੍ਰਭ ਸੁਖੀ ਵਲਾਈ ॥੨॥  

By Thy favour, O Lord, I pass my life in peace.  

ਤਉ ਪ੍ਰਸਾਦਿ = ਤੇਰੀ ਕਿਰਪਾ ਨਾਲ। ਪ੍ਰਭ = ਹੇ ਪ੍ਰਭੂ! ਵਲਾੲ​ੀ = ਮੈਂ ਉਮਰ ਗੁਜ਼ਾਰਦਾ ਹਾਂ ॥੨॥
ਤੇਰੀ ਕਿਰਪਾ ਨਾਲ ਮੈਂ (ਆਪਣਾ ਜੀਵਨ) ਸੁਖ-ਆਨੰਦ ਨਾਲ ਬਿਤੀਤ ਕਰ ਰਿਹਾ ਹਾਂ ॥੨॥


ਮਨ ਤਨ ਅੰਤਰਿ ਤੁਝੈ ਧਿਆਈ  

Within my mind and body, I remember Thee.  

xxx
ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ,


ਤੁਮ੍ਹ੍ਹਰੈ ਲਵੈ ਕੋਊ ਲਾਈ ॥੩॥  

I deem none at par with Thee.  

ਲਵੈ = ਬਰਾਬਰ ॥੩॥
ਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ ॥੩॥


ਕਹੁ ਨਾਨਕ ਨਿਤ ਇਵੈ ਧਿਆਈ  

Says Nanak, ever, do I dwell on Thee, like this.  

ਇਵੈ = ਇਸੇ ਤਰ੍ਹਾਂ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰਦਾ ਰਹੁ ਤੇ) ਆਖ-(ਹੇ ਪ੍ਰਭੂ! ਮੇਹਰ ਕਰ) ਮੈਂ ਇਸੇ ਤਰ੍ਹਾਂ ਸਦਾ ਤੈਨੂੰ ਸਿਮਰਦਾ ਰਹਾਂ।


ਗਤਿ ਹੋਵੈ ਸੰਤਹ ਲਗਿ ਪਾਈ ॥੪॥੯॥੬੦॥  

The Mortal is emancipated by clinging to the saints feet.  

ਗਤਿ = ਉੱਚੀ ਆਤਮਕ ਅਵਸਥਾ। ਸੰਤਹ ਪਾੲ​ੀ = ਸੰਤ ਜਨਾਂ ਦੀ ਚਰਨੀਂ ॥੪॥੯॥੬੦॥
(ਤੇਰੀ ਮੇਹਰ ਹੋਵੇ ਤਾਂ ਤੇਰੇ) ਸੰਤ ਜਨਾਂ ਦੀ ਚਰਨੀਂ ਲੱਗ ਕੇ ਮੈਨੂੰ ਉੱਚੀ ਆਤਮਕ ਅਵਸਥਾ ਮਿਲੀ ਰਹੇ ॥੪॥੯॥੬੦॥


ਆਸਾ ਮਹਲਾ  

Asa 5th Guru.  

xxx
XXX


ਊਠਤ ਬੈਠਤ ਸੋਵਤ ਧਿਆਈਐ  

Whether standing, sitting or sleeping, meditate thou on the Lord.  

xxx
(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ (ਜਾਗਦਿਆਂ ਹਰ ਵੇਲੇ) ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ,


ਮਾਰਗਿ ਚਲਤ ਹਰੇ ਹਰਿ ਗਾਈਐ ॥੧॥  

Walking on the way, sing thou the praise of the Lord Master.  

ਮਾਰਗਿ = ਰਸਤੇ ਉਤੇ। ਚਲਤ = ਤੁਰਦਿਆਂ। ਹਰੇ ਹਰਿ = ਹਰੀ ਹੀ ਹਰੀ ॥੧॥
ਰਸਤੇ ਤੁਰਦਿਆਂ ਭੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ ॥੧॥


ਸ੍ਰਵਨ ਸੁਨੀਜੈ ਅੰਮ੍ਰਿਤ ਕਥਾ  

With thine ears hear the ambrosial Divine discourse.  

ਸ੍ਰਵਨ = ਕੰਨਾਂ ਨਾਲ। ਸੁਨੀਜੈ = ਸੁਣਨੀ ਚਾਹੀਦੀ ਹੈ। ਅੰਮ੍ਰਿਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ।
(ਹੇ ਭਾਈ!) ਕੰਨਾਂ ਨਾਲ (ਪਰਮਾਤਮਾ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ ਚਾਹੀਦਾ ਹੈ,


ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ  

By listening to which, thy heart shall be glad, and all the troubles and ailments shall depart from the mind. Pause.  

ਜਾਸੁ ਸੁਨੀ = ਜਿਸ ਨੂੰ ਸੁਣਿਆਂ। ਮਨਿ = ਮਨ ਵਿਚ। ਮਨ = ਮਨ ਦੇ। ਸਗਲੇ = ਸਾਰੇ ॥੧॥ ਰਹਾਉ ॥
ਜਿਸ ਦੇ ਸੁਣਿਆਂ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ ਤੇ ਮਨ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ॥੧॥ ਰਹਾਉ ॥


ਕਾਰਜਿ ਕਾਮਿ ਬਾਟ ਘਾਟ ਜਪੀਜੈ  

Engaged in work and affair, on the way and quay, remember thou the Lord.  

ਕਾਰਜਿ = ਹਰੇਕ ਕਾਜ ਵਿਚ। ਕਾਮਿ = ਹਰੇਕ ਕੰਮ ਵਿਚ। ਬਾਟ = ਰਾਹੇ ਤੁਰਦਿਆਂ। ਘਾਟ = ਪੱਤਣ (ਲੰਘਦਿਆਂ)।
(ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲੰਘਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ,


ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥  

By Guru's grace, drink thou the Lord's elixir.  

xxx ॥੨॥
ਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ ॥੨॥


ਦਿਨਸੁ ਰੈਨਿ ਹਰਿ ਕੀਰਤਨੁ ਗਾਈਐ  

The Man, who day and night sings God's praise,  

ਦਿਨਸੁ = ਦਿਨ। ਰੈਨਿ = ਰਾਤ।
(ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ।


ਸੋ ਜਨੁ ਜਮ ਕੀ ਵਾਟ ਪਾਈਐ ॥੩॥  

goes not the way of Death's courier.  

ਜਮ ਕੀ ਵਾਟ = ਜਮ ਦੇ ਰਸਤੇ, ਉਸ ਜੀਵਨ-ਰਾਹ ਤੇ ਜਿਥੇ ਆਤਮਕ ਮੌਤ ਆ ਦਬਾਏ ॥੩॥
(ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ) ਜ਼ਿੰਦਗੀ ਦੇ ਸਫ਼ਰ ਵਿਚ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ ॥੩॥


ਆਠ ਪਹਰ ਜਿਸੁ ਵਿਸਰਹਿ ਨਾਹੀ  

He who forgets not God, throughout the eight watches,  

ਵਿਸਰਹਿ ਨਾਹੀ = ਤੂੰ ਨਹੀਂ ਵਿਸਰਦਾ।
(ਹੇ ਪ੍ਰਭੂ!) ਜਿਸ ਮਨੁੱਖ ਨੂੰ ਅੱਠੇ ਪਹਰ ਕਿਸੇ (ਵੇਲੇ ਭੀ) ਤੂੰ ਨਹੀਂ ਵਿਸਰਦਾ,


ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥  

emancipation is attained by falling at the feet of him, O Nanak!  

ਗਤਿ = ਉੱਚੀ ਆਤਮਕ ਅਵਸਥਾ। ਤਿਸੁ ਪਾਈ = ਉਸ ਦੇ ਚਰਨੀਂ ॥੪॥੧੦॥੬੧॥
ਹੇ ਨਾਨਕ! (ਆਖ-) ਉਸ ਦੀ ਚਰਨੀਂ ਲੱਗ ਕੇ (ਹੋਰ ਮਨੁੱਖਾਂ ਨੂੰ ਭੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੪॥੧੦॥੬੧॥


ਆਸਾ ਮਹਲਾ  

Asa 5th Guru.  

xxx
XXX


ਜਾ ਕੈ ਸਿਮਰਨਿ ਸੂਖ ਨਿਵਾਸੁ  

By His remembrance, man abides in peace,  

ਜਾ ਕੈ ਸਿਮਰਨਿ = ਜਿਸ (ਪਰਮਾਤਮਾ) ਦੇ ਸਿਮਰਨ ਦੀ ਰਾਹੀਂ। ਸੂਖ ਨਿਵਾਸੁ = (ਮਨ ਵਿਚ) ਆਨੰਦ ਦਾ ਵਾਸਾ।
(ਹੇ ਭਾਈ! ਗੁਰੂ ਦੇ ਕਹੇ ਅਨੁਸਾਰ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ) ਜਿਸ ਦੇ ਸਿਮਰਨ ਦੀ ਬਰਕਤਿ ਨਾਲ (ਮਨ ਵਿਚ) ਸੁਖ ਦਾ ਵਾਸ ਹੋ ਜਾਂਦਾ ਹੈ,


ਭਈ ਕਲਿਆਣ ਦੁਖ ਹੋਵਤ ਨਾਸੁ ॥੧॥  

obtains salvation and has his troubles ended.  

ਕਲਿਆਣ = ਸੁਖ-ਸਾਂਦ, ਖੈਰੀਅਤ ॥੧॥
ਸਦਾ ਸੁਖ-ਸਾਂਦ ਬਣੀ ਰਹਿੰਦੀ ਹੈ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੧॥


ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ  

Sing Lord's praise and revel in joy.  

ਕਰਹੁ = ਕਰੋਗੇ, ਮਾਣੋਗੇ।
(ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਤੁਰ ਕੇ) ਸਦਾ ਹੀ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਰਹੋ।


ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ  

Ever, ever propitiate thou thy True Guru. Pause.  

ਮਨਾਵਹੁ = ਖ਼ੁਸ਼ ਕਰੋ, ਪ੍ਰਸੰਨਤਾ ਹਾਸਲ ਕਰੋ ॥੧॥ ਰਹਾਉ ॥
(ਗੁਰੂ ਦੇ ਹੁਕਮ ਅਨੁਸਾਰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ (ਇਸ ਦਾ ਨਤੀਜਾ ਇਹ ਹੋਵੇਗਾ ਕਿ ਸਦਾ) ਆਤਮਕ ਆਨੰਦ ਮਾਣਦੇ ਰਹੋਗੇ ॥੧॥ ਰਹਾਉ ॥


ਸਤਿਗੁਰ ਕਾ ਸਚੁ ਸਬਦੁ ਕਮਾਵਹੁ  

Act up to the true Gurbani of the True Guru.  

ਸਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ = ਸ਼ਬਦ।
(ਹੇ ਭਾਈ!) ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਰੱਖੋ (ਸ਼ਬਦ ਅਨੁਸਾਰ ਆਪਣਾ ਜੀਵਨ ਘੜਦੇ ਰਹੋ।


ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥  

Sit in thy home and obtain thy ever-stable Lord.  

ਘਰਿ = ਹਿਰਦੇ-ਘਰ ਵਿਚ ॥੨॥
ਇਸ ਸ਼ਬਦ ਦੀ ਬਰਕਤਿ ਨਾਲ ਆਪਣੇ) ਹਿਰਦੇ-ਘਰ ਵਿਚ ਅਡੋਲ ਟਿਕੇ ਰਹੋਗੇ (ਭਟਕਣਾ ਮੁੱਕ ਜਾਏਗੀ) ਤੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲਵੋਗੇ ॥੨॥


ਪਰ ਕਾ ਬੁਰਾ ਰਾਖਹੁ ਚੀਤ  

Harbour not evil to another in thy mind,  

ਪਰ ਕਾ = ਕਿਸੇ ਹੋਰ ਦਾ। ਨ ਰਾਖਹੁ ਚੀਤ = ਨਾਹ ਚਿਤਵਿਆ ਕਰੋ।
ਹੇ ਵੀਰ! ਹੇ ਮਿੱਤਰ! ਕਦੇ ਕਿਸੇ ਦਾ ਬੁਰਾ ਨਾਹ ਚਿਤਵਿਆ ਕਰੋ।


ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥  

then, O brother and friend, trouble shall not befall thee.  

ਭਾਈ ਮੀਤ = ਹੇ ਵੀਰ! ਹੇ ਮਿੱਤਰ! ॥੩॥
(ਕਦੇ ਮਨ ਵਿਚ ਇਹ ਇੱਛਾ ਪੈਦਾ ਨਾਹ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ ਕਿ) ਤੁਹਾਨੂੰ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੩॥


ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹ੍ਹਾ  

God's Name is the sorcery and spell, which the Guru has given me.  

ਤੰਤੁ = ਟੂਣਾ। ਮੰਤੁ = ਮੰਤਰ। ਗੁਰਿ = ਗੁਰੂ ਨੇ।
ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਟੂਣਾ ਦਿੱਤਾ ਹੈ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,


ਇਹੁ ਸੁਖੁ ਨਾਨਕ ਅਨਦਿਨੁ ਚੀਨ੍ਹ੍ਹਾ ॥੪॥੧੧॥੬੨॥  

Night and day, Nanak knows of this pleasure alone.  

ਨਾਨਕ = ਹੇ ਨਾਨਕ! ਅਨਦਿਨੁ = ਹਰ ਰੋਜ਼। ਚੀਨਾ = (ਵੱਸਦਾ) ਪਛਾਣ ਲਿਆ ॥੪॥੧੧॥੬੨॥
ਹੇ ਨਾਨਕ! (ਉਹ ਮੰਤਰਾਂ ਟੂਣਿਆਂ ਦੀ ਰਾਹੀਂ ਹੋਰਨਾਂ ਦਾ ਬੁਰਾ ਚਿਤਵਨ ਦੇ ਥਾਂ, ਆਪਣੇ ਅੰਦਰ) ਹਰ ਵੇਲੇ (ਪਰਮਾਤਮਾ ਦੇ ਨਾਮ ਤੋਂ ਪੈਦਾ ਹੋਇਆ) ਆਤਮਕ ਆਨੰਦ ਵੱਸਦਾ ਪਛਾਣ ਲੈਂਦਾ ਹੈ ॥੪॥੧੧॥੬੨॥


ਆਸਾ ਮਹਲਾ  

Asa 5th Guru.  

xxx
XXX


ਜਿਸੁ ਨੀਚ ਕਉ ਕੋਈ ਜਾਨੈ  

The menial, whom no body knows,  

ਨੀਚ ਕਉ = ਨੀਵੀਂ ਜਾਤੀ ਵਾਲੇ ਮਨੁੱਖ ਨੂੰ। ਨ ਜਾਨੈ = ਨਹੀਂ ਜਾਣਦਾ-ਪਛਾਣਦਾ, ਕਿਸੇ ਗਿਣਤੀ ਵਿਚ ਨਹੀਂ ਗਿਣਦਾ।
ਹੇ ਪ੍ਰਭੂ! ਜਿਸ ਮਨੁੱਖ ਨੂੰ ਨੀਵੀਂ ਜਾਤਿ ਦਾ ਸਮਝ ਕੇ ਕੋਈ ਜਾਣਦਾ-ਪਛਾਣਦਾ ਭੀ ਨਹੀਂ,


ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥  

by repeating the Name he is honoured in four directions.  

ਚਹੁ ਕੁੰਟ = ਚਾਰੇ ਪਾਸੇ, ਸਾਰੇ ਸੰਸਾਰ ਵਿਚ। ਮਾਨੈ = ਮੰਨਿਆ ਜਾਂਦਾ ਹੈ, ਆਦਰ ਪਾਂਦਾ ਹੈ ॥੧॥
ਤੇਰਾ ਨਾਮ ਜਪਣ ਦੀ ਬਰਕਤਿ ਨਾਲ ਸਾਰੇ ਜਗਤ ਵਿਚ ਉਸ ਦਾ ਆਦਰ-ਮਾਣ ਹੋਣ ਲੱਗ ਪੈਂਦਾ ਹੈ ॥੧॥


ਦਰਸਨੁ ਮਾਗਉ ਦੇਹਿ ਪਿਆਰੇ  

I ask for Thine sight. Grant it to me, O My Beloved.  

ਮਾਗਉ = ਮਾਂਗਉ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ!
ਹੇ ਪਿਆਰੇ ਪ੍ਰਭੂ! ਮੈਂ ਤੇਰਾ ਦਰਸਨ ਮੰਗਦਾ ਹਾਂ (ਮੈਨੂੰ ਆਪਣੇ ਦਰਸਨ ਦੀ ਦਾਤਿ) ਦੇਹ।


ਤੁਮਰੀ ਸੇਵਾ ਕਉਨ ਕਉਨ ਤਾਰੇ ॥੧॥ ਰਹਾਉ  

Who and which have not been saved by Thy service? Pause.  

ਕਉਨ ਕਉਨ = ਕਿਸ ਕਿਸ ਨੂੰ, ਹਰੇਕ ਨੂੰ ॥੧॥ ਰਹਾਉ ॥
ਜਿਸ ਜਿਸ ਨੇ ਤੇਰੀ ਸੇਵਾ-ਭਗਤੀ ਕੀਤੀ ਉਸ ਉਸ ਨੂੰ (ਤੂੰ ਆਪਣਾ ਦਰਸਨ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥


ਜਾ ਕੈ ਨਿਕਟਿ ਆਵੈ ਕੋਈ  

He whom no one draws near,  

ਨਿਕਟਿ = ਨੇੜੇ।
ਹੇ ਪ੍ਰਭੂ! (ਕੰਗਾਲ ਜਾਣ ਕੇ) ਜਿਸ ਮਨੁੱਖ ਦੇ ਨੇੜੇ ਭੀ ਕੋਈ ਨਹੀਂ ਸੀ ਢੁਕਦਾ,


ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥  

The whole world washes the dirt of the feet of him.  

ਸਗਲ = ਸਾਰੀ। ਉਆ ਕੇ = ਉਸ ਦੇ। ਮਲਿ = ਮਲ ਮਲ ਕੇ। ਧੋਈ = ਧੋਂਦੀ ਹੈ ॥੨॥
(ਤੇਰਾ ਨਾਮ ਜਪਣ ਦੀ ਬਰਕਤਿ ਨਾਲ ਫਿਰ) ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ ॥੨॥


ਜੋ ਪ੍ਰਾਨੀ ਕਾਹੂ ਆਵਤ ਕਾਮ  

The mortal who is of no avail to any one,  

xxx
ਹੇ ਪ੍ਰਭੂ! ਜੇਹੜਾ ਮਨੁੱਖ (ਪਹਿਲਾਂ) ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ,


ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥  

his name is remembered by the saints grace.  

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਤਾ ਕੋ ਨਾਮ ਜਪੀਐ = ਉਸ ਨੂੰ ਯਾਦ ਕੀਤਾ ਜਾਂਦਾ ਹੈ ॥੩॥
(ਹੁਣ) ਗੁਰੂ ਦੀ ਕਿਰਪਾ ਨਾਲ (ਤੇਰਾ ਨਾਮ ਜਪਣ ਕਰਕੇ) ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ ॥੩॥


ਸਾਧਸੰਗਿ ਮਨ ਸੋਵਤ ਜਾਗੇ  

In the guild of saints, the sleeping soul awakens.  

ਮਨ = ਹੇ ਮਨ!
ਹੇ ਮਨ! ਸਾਧ ਸੰਗਤਿ ਵਿਚ ਆ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਲੋਕ ਜਾਗ ਪੈਂਦੇ ਹਨ (ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ, ਤੇ)


ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥  

Then, O Nanak, the Lord seems sweet.  

ਨਾਨਕ = ਹੇ ਨਾਨਕ! ॥੪॥੧੨॥੬੩॥
ਹੇ ਨਾਨਕ! (ਆਖ-) ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ॥੪॥੧੨॥੬੩॥


ਆਸਾ ਮਹਲਾ  

Asa 5th Guru.  

xxx
XXX


ਏਕੋ ਏਕੀ ਨੈਨ ਨਿਹਾਰਉ  

With mine eyes, I behold but one Lord.  

ਏਕੋ ਏਕੀ = ਇਕ ਪਰਮਾਤਮਾ ਹੀ। ਨਿਹਾਰਉ = ਨਿਹਾਰਉਂ, ਮੈਂ ਵੇਖਦਾ ਹਾਂ।
(ਹੇ ਭਾਈ! ਗੁਰੂ ਦੇ ਪ੍ਰਤਾਪ ਦਾ ਸਦਕਾ ਹੀ) ਮੈਂ ਹਰ ਥਾਂ ਪਰਮਾਤਮਾ ਨੂੰ ਹੀ ਵੱਸਦਾ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ,


ਸਦਾ ਸਦਾ ਹਰਿ ਨਾਮੁ ਸਮ੍ਹ੍ਹਾਰਉ ॥੧॥  

Ever, ever I meditate on God's Name.  

ਸਮ੍ਹ੍ਹਾਰਉ = ਮੈਂ ਹਿਰਦੇ ਵਿਚ ਟਿਕਾਈ ਰੱਖਦਾ ਹਾਂ ॥੧॥
ਤੇ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹਾਂ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits