Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ  

By what means hast thou found deliverance from the oppressive lust, wrath and self-conceit?  

ਗਾਖਰੋ = ਗਾਖੜੋ, ਔਖਾ, ਔਖਿਆਈ ਦੇਣ ਵਾਲਾ। ਸੰਜਮਿ ਕਉਨ = ਕਿਸ ਜੁਗਤਿ ਨਾਲ?
ਹੇ ਭੈਣ! ਇਹ ਕਾਮ ਕ੍ਰੋਧ, ਇਹ ਅਹੰਕਾਰ (ਜੀਵਾਂ ਨੂੰ ਇਹ ਹਰੇਕ) ਬੜੀ ਔਖਿਆਈ ਦੇਣ ਵਾਲਾ ਹੈ, (ਤੇਰੇ ਅੰਦਰੋਂ) ਕਿਸ ਜੁਗਤਿ ਨਾਲ ਇਹਨਾਂ ਦਾ ਨਾਸ ਹੋਇਆ ਹੈ?


ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥੧॥  

(By this mammon) the godly men, deities, demons of three qualities and the entire world have been plundered.  

ਸੁਰਿ ਨਰ = ਭਲੇ ਮਨੁੱਖ। ਦੇਵ = ਦੇਵਤੇ। ਅਸੁਰ = ਦੈਂਤ। ਤ੍ਰੈ ਗੁਨੀਆ = ਤ੍ਰਿ-ਗੁਣੀ ਜੀਵ। ਭਵਨੁ = ਸੰਸਾਰ ॥੧॥
ਹੇ ਭੈਣ! ਭਲੇ ਮਨੁੱਖ, ਦੇਵਤੇ, ਦੈਂਤ, ਸਾਰੇ ਤ੍ਰੈ-ਗੁਣੀ ਜੀਵ-ਸਾਰਾ ਜਗਤ ਹੀ ਇਨ੍ਹਾਂ ਨੇ ਲੁੱਟ ਲਿਆ ਹੈ (ਸਾਰੇ ਜਗਤ ਦਾ ਆਤਮਕ ਜੀਵਨ ਦਾ ਸਰਮਾਇਆ ਇਹਨਾਂ ਲੁੱਟ ਲਿਆ ਹੈ) ॥੧॥


ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ  

The forest fire has burnt down much grass. Some rare plant has escaped green.  

ਦਾਵਾ ਅਗਨਿ = ਜੰਗਲ ਦੀ ਅੱਗ। ਤ੍ਰਿਣ = ਘਾਹ, ਬਨਸਪਤੀ। ਬੂਟ = ਬੂਟਾ।
ਹੇ ਸਹੇਲੀ! ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਘਾਹ-ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ।


ਐਸੋ ਸਮਰਥੁ ਵਰਨਿ ਸਾਕਉ ਤਾ ਕੀ ਉਪਮਾ ਜਾਤ ਕਹਿਓ ਰੀ ॥੨॥  

So powerful is the Lord, that I cannot describe him. His praise, one cannot utter.  

ਐਸੋ ਸਮਰਥ = ਅਜੇਹਾ ਬਲੀ ਜੋ ਇਸ ਅੱਗ ਤੋਂ ਬਚ ਰਿਹਾ। ਵਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦੀ। ਉਪਮਾ = ਵਡਿਆਈ ॥੨॥
(ਜਗਤ-ਜੰਗਲ ਨੂੰ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਕੋਈ ਵਿਰਲਾ ਆਤਮਕ ਬਲੀ ਮਨੁੱਖ ਬਚ ਸਕਦਾ ਹੈ, ਜੇਹੜਾ ਇਸ ਤ੍ਰਿਸ਼ਨਾ-ਅੱਗ ਦੀ ਸੜਨ ਤੋਂ ਬਚਿਆ ਹੈ।) ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਮੈਂ ਬਿਆਨ ਨਹੀਂ ਕਰ ਸਕਦੀ, ਮੈਂ ਦੱਸ ਨਹੀਂ ਸਕਦੀ ਕਿ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ ॥੨॥


ਕਾਜਰ ਕੋਠ ਮਹਿ ਭਈ ਕਾਰੀ ਨਿਰਮਲ ਬਰਨੁ ਬਨਿਓ ਰੀ  

In the chamber of the lamp- black, thou hast not gone black but thou hast assumed the pure colour.  

ਕਾਜਰ ਕੋਠ = ਕੱਜਲ ਦੀ ਕੋਠੜੀ। ਕਾਰੀ = ਕਾਲੀ। ਬਰਨੁ = ਰੰਗ। ਨਿਰਮਲ = ਸਫ਼ੈਦ।
(ਨੋਟ: ਉਪਰਲੇ ਪ੍ਰਸ਼ਨ ਦਾ ਉੱਤਰ-) ਹੇ ਭੈਣ! ਕੱਜਲ-ਭਰੀ ਕੋਠੜੀ (ਸੰਸਾਰ ਵਿਚ ਰਹਿੰਦਿਆਂ ਭੀ) ਮੈਂ ਵਿਕਾਰਾਂ ਦੀ (ਕਾਲਖ ਨਾਲ) ਕਾਲੀ ਨਹੀਂ ਹੋਈ, ਮੇਰਾ ਸਾਫ਼-ਸੁਥਰਾ ਰੰਗ ਹੀ ਟਿਕਿਆ ਰਿਹਾ ਹੈ,


ਮਹਾ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ ॥੩॥  

The great mantra of the Guru (God's Name) has secured dwelling in my mind and I have heard the wondrous Name.  

ਮੰਤ੍ਰੁ ਗੁਰ = ਗੁਰੂ ਦਾ ਮੰਤ੍ਰ ॥੩॥
(ਕਿਉਂਕਿ) ਮੇਰੇ ਹਿਰਦੇ ਵਿਚ ਸਤਿਗੁਰੂ ਦਾ (ਸ਼ਬਦ-ਰੂਪ) ਬੜਾ ਬਲੀ ਮੰਤਰ ਵੱਸ ਰਿਹਾ ਹੈ, ਮੈਂ ਅਸਚਰਜ (ਤਾਕਤ ਵਾਲੇ) ਪ੍ਰਭੂ ਦਾ ਨਾਮ ਸੁਣਦੀ ਰਹਿੰਦੀ ਹਾਂ ॥੩॥


ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ ਅਪੁਨੈ ਚਰਣਿ ਲਗਾਈ  

Showering his benediction, the Lord has looked on me with favour and attached me to his feet.  

ਪ੍ਰਭਿ = ਪ੍ਰਭੂ ਨੇ। ਨਦਰਿ = ਮੇਹਰ ਦੀ ਨਿਗਾਹ (ਨਾਲ)। ਅਵਲੋਕਨ = ਵੇਖਣਾ, (ਕ੍ਰਿਆ)। ਚਰਣਿ = ਚਰਨ ਵਿਚ।
ਹੇ ਭੈਣ! ਪ੍ਰਭੂ ਨੇ ਕਿਰਪਾ ਕਰ ਕੇ ਆਪਣੀ (ਮੇਹਰ ਦੀ) ਨਿਗਾਹ ਨਾਲ ਮੈਨੂੰ ਤੱਕਿਆ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਿਆ,


ਪ੍ਰੇਮ ਭਗਤਿ ਨਾਨਕ ਸੁਖੁ ਪਾਇਆ ਸਾਧੂ ਸੰਗਿ ਸਮਾਈ ॥੪॥੧੨॥੫੧॥  

Through love-worship, O Nanak, I have obtained peace in the congregation of saints and absorbed in the Lord.  

ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਸਮਾਈ = ਮੈਂ ਸਮਾ ਗਈ ॥੪॥੧੨॥੫੧॥
ਮੈਨੂੰ ਉਸ ਦਾ ਪ੍ਰੇਮ ਪ੍ਰਾਪਤ ਹੋਇਆ। ਹੇ ਨਾਨਕ! (ਆਖ-) ਮੈਨੂੰ ਉਸ ਦੀ ਭਗਤੀ (ਦੀ ਦਾਤਿ) ਮਿਲੀ, ਮੈਂ (ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਸੰਸਾਰ ਵਿਚ ਭੀ) ਆਤਮਕ ਆਨੰਦ ਮਾਣ ਰਹੀ ਹਾਂ, ਮੈਂ ਸਾਧ ਸੰਗਤਿ ਵਿਚ ਲੀਨ ਰਹਿੰਦੀ ਹਾਂ ॥੪॥੧੨॥੫੧॥


ਸਤਿਗੁਰ ਪ੍ਰਸਾਦਿ  

There is but one God. By True Guru's grace he is obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਆਸਾ ਘਰੁ ਮਹਲਾ  

Asa Measure 5th Guru.  

xxx
ਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ।


ਲਾਲੁ ਚੋਲਨਾ ਤੈ ਤਨਿ ਸੋਹਿਆ  

The red gown looks beautiful on thy body.  

ਤੈ ਤਨਿ = ਤੇਰੇ ਸਰੀਰ ਉਤੇ। ਸੋਹਿਆ = ਸੋਭ ਰਿਹਾ ਹੈ, ਸੋਹਣਾ ਲੱਗ ਰਿਹਾ ਹੈ।
(ਹੇ ਭੈਣ!) ਤੇਰੇ ਸਰੀਰ ਉਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ।


ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥  

When thou became pleasing to the Lord, then, is His heart bewitched.  

ਸੁਰਿਜਨ ਭਾਨੀ = ਸੱਜਣ ਹਰੀ ਨੂੰ ਪਿਆਰੀ ਲੱਗੀ। ਤਾਂ = ਤਾਂਹੀਏਂ। ਮੋਹਿਆ = ਮੋਹ ਲਿਆ ਹੈ ॥੧॥
(ਤੇਰੇ ਮੂੰਹ ਦੀ ਲਾਲੀ ਸੋਹਣੀ ਡਲ੍ਹਕ ਮਾਰ ਰਹੀ ਹੈ ਸ਼ਾਇਦ) ਤੂੰ ਸੱਜਣ-ਹਰੀ ਨੂੰ ਪਿਆਰੀ ਲੱਗ ਰਹੀ ਹੈਂ, ਤਾਹੀਏਂ ਤੂੰ ਮੇਰਾ ਮਨ (ਭੀ) ਮੋਹ ਲਿਆ ਹੈ ॥੧॥


ਕਵਨ ਬਨੀ ਰੀ ਤੇਰੀ ਲਾਲੀ  

What has given thee this red bloom?  

ਕਵਨ = ਕਿਵੇਂ? ਰੀ = ਹੇ ਸਹੇਲੀ! ਲਾਲੀ = ਮੂੰਹ ਦੀ ਲਾਲੀ।
ਹੇ ਭੈਣ! (ਦੱਸ,) ਤੇਰੇ ਚੇਹਰੇ ਉਤੇ ਲਾਲੀ ਕਿਵੇਂ ਆ ਬਣੀ ਹੈ?


ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ  

Whose love has rendered thee tulip-crimsons. Pause.  

ਰੰਗਿ = ਰੰਗ ਨਾਲ। ਗੁਲਾਲੀ = ਗੂੜ੍ਹੇ ਰੰਗ ਵਾਲੀ ॥੧॥ ਰਹਾਉ ॥
ਕਿਸ ਰੰਗ ਦੀ ਬਰਕਤਿ ਨਾਲ ਤੂੰ ਸੋਹਣੇ ਗੂੜ੍ਹੇ ਰੰਗ ਵਾਲੀ ਬਣ ਗਈ ਹੈਂ? ॥੧॥ ਰਹਾਉ ॥


ਤੁਮ ਹੀ ਸੁੰਦਰਿ ਤੁਮਹਿ ਸੁਹਾਗੁ  

Thou art beautiful and thou the happy wife.  

ਸੁੰਦਰਿ = {ਇਸਤ੍ਰੀ ਲਿੰਗ} ਸੋਹਣੀ। ਤੁਮਹਿ ਸੁਹਾਗੁ = ਤੇਰਾ ਹੀ ਸੁਹਾਗ।
ਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ।


ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥  

In thy home is the beloved and in thy home is good fortune.  

ਤੁਮ ਘਰਿ = ਤੇਰੇ ਹਿਰਦੇ-ਘਰ ਵਿਚ। ਲਾਲਨੁ = ਪ੍ਰੀਤਮ-ਪ੍ਰਭੂ ॥੨॥
(ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿਚ ਕਿਸਮਤ ਜਾਗ ਪਈ ਹੈ ॥੨॥


ਤੂੰ ਸਤਵੰਤੀ ਤੂੰ ਪਰਧਾਨਿ  

Thou art chaste and thou the most distinguished.  

ਸਤਸੰਗੀ = ਉੱਚੇ ਆਚਰਨ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ।
ਹੇ ਭੈਣ! ਤੂੰ ਸੁੱਚੇ ਆਚਰਨ ਵਾਲੀ ਹੋ ਗਈ ਹੈਂ ਤੂੰ ਹੁਣ ਸਭ ਥਾਂ ਆਦਰ-ਮਾਣ ਪਾ ਰਹੀ ਹੈਂ।


ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥  

Thou art pleasing to thy beloved and thou possesseth superior understanding.  

ਪ੍ਰੀਤਮ ਭਾਨੀ = ਪ੍ਰੀਤਮ-ਪ੍ਰਭੂ ਨੂੰ ਪਿਆਰੀ ਲੱਗੀ। ਸੁਰ ਗਿਆਨਿ = ਸ੍ਰੇਸ਼ਟ ਗਿਆਨ ਵਾਲੀ ॥੩॥
(ਜੇ) ਤੂੰ ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਰਹੀ ਹੈਂ (ਤਾਂ) ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈਂ ॥੩॥


ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ  

I am pleasing to my darling, therefore I have assumed tulip-red dye.  

ਰੰਗਿ ਗੁਲਾਲ = ਗੂੜ੍ਹੇ ਰੰਗ ਵਿਚ।
(ਹੇ ਭੈਣ! ਮੈਂ) ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਗਈ ਹਾਂ, ਤਾਹੀਏਂ, ਮੈਂ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀ ਗਈ ਹਾਂ।


ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥  

Say Nanak that the Lord has looked on me with a favouring glance.  

ਨਿਹਾਲ = ਵੇਖਿਆ, ਤੱਕਿਆ ॥੪॥
ਹੇ ਨਾਨਕ! ਆਖ-ਉਹ ਪ੍ਰੀਤਮਪ੍ਰਭੂ ਮੈਨੂੰ ਚੰਗੀ (ਪਿਆਰ-ਭਰੀ) ਨਿਗਾਹ ਨਾਲ ਤੱਕਦਾ ਹੈ ॥੪॥


ਸੁਨਿ ਰੀ ਸਖੀ ਇਹ ਹਮਰੀ ਘਾਲ  

Listen thou, O my mate, this is the only toil of mine.  

ਘਾਲ = ਮੇਹਨਤ।
(ਪਰ) ਹੇ ਸਹੇਲੀ! ਤੂੰ ਪੁੱਛਦੀ ਹੈਂ (ਮੈਂ ਕੇਹੜੀ ਮੇਹਨਤ ਕੀਤੀ, ਬੱਸ!) ਇਹੀ ਹੈ ਮੇਹਨਤ ਜੋ ਮੈਂ ਕੀਤੀ,


ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥  

The Lord himself is the Decker and Adorner. Pause second.  

ਪ੍ਰਭ ਆਪਿ = ਪ੍ਰਭੂ ਨੇ ਆਪ ਹੀ। ਸੀਗਾਰਿ = ਸਿੰਗਾਰ ਕੇ, ਸਜਾ ਕੇ ॥੧॥ਰਹਾਉ ਦੂਜਾ॥੧॥੫੨॥
ਕਿ ਉਸ ਸੁੰਦਰਤਾ ਦੀ ਦਾਤਿ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ (ਆਪਣੇ ਪਿਆਰ ਦੀ ਦਾਤਿ ਦੇ ਕੇ) ਸੋਹਣੀ ਬਣਾ ਲਿਆ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥੫੨॥


ਆਸਾ ਮਹਲਾ  

Asa 5th Guru.  

xxx
XXX


ਦੂਖੁ ਘਨੋ ਜਬ ਹੋਤੇ ਦੂਰਿ  

when thou wert distant, I suffered much pain.  

ਘਨੋ = ਬਹੁਤ। ਦੂਰਿ = (ਪਰਮਾਤਮਾ ਦੀ ਹਜ਼ੂਰੀ ਤੋਂ) ਦੂਰ।
ਹੇ ਸਖੀ! ਹੇ ਸਹੇਲੀ! ਜਦੋਂ ਮੈਂ ਪ੍ਰਭੂ-ਚਰਨਾਂ ਤੋਂ ਦੂਰ ਰਹਿੰਦੀ ਸਾਂ ਮੈਨੂੰ ਬਹੁਤ ਦੁੱਖ (ਵਾਪਰਦਾ ਰਹਿੰਦਾ ਸੀ।)


ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥  

Now, from Lord s presence, I have received the instruction of the name.  

ਮਸਲਤਿ = ਸਲਾਹ, ਸਿਖਿਆ, ਗੁਰੂ ਦੀ ਸਿਖਿਆ। ਮੋਹਿ = ਮੈਨੂੰ। ਹਦੂਰਿ = ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ ॥੧॥
ਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ॥੧॥


ਚੁਕਾ ਨਿਹੋਰਾ ਸਖੀ ਸਹੇਰੀ  

Gone is the up-braiding of my friends and mates.  

ਚੁਕਾ = ਮੁੱਕ ਗਿਆ ਹੈ। ਨਿਹੋਰਾ = ਉਲਾਹਮਾ, ਗਿਲਾ-ਗੁਜ਼ਾਰੀ। ਸਖੀ ਸਹੇਰੀ = ਹੇ ਸਖੀ! ਹੇ ਸਹੇਲੀ!
ਹੇ ਸਖੀ! ਹੇ ਸਹੇਲੀ! (ਪ੍ਰਭੂ-ਚਰਨਾਂ ਤੋਂ ਪਹਿਲੇ ਵਿਛੋੜੇ ਦੇ ਕਾਰਨ ਪੈਦਾ ਹੋਏ ਦੁੱਖਾਂ ਕਲੇਸ਼ਾਂ ਦਾ) ਉਲਾਹਮਾ ਦੇਣਾ ਮੁੱਕ ਗਿਆ ਹੈ।


ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ  

My doubt is dispelled and the Guru has united me with my beloved. Pause.  

ਗੁਰਿ = ਗੁਰੂ ਨੇ। ਮੇਰੀ = ਮੇਲੀ, ਮਿਲਾ ਦਿੱਤੀ ॥੧॥ ਰਹਾਉ ॥
ਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ। ਮੈਨੂੰ ਗੁਰੂ ਨੇ ਪਤੀ-ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ ॥੧॥ ਰਹਾਉ ॥


ਨਿਕਟਿ ਆਨਿ ਪ੍ਰਿਅ ਸੇਜ ਧਰੀ  

My beloved, drawing near me, has seaten me on the couch,  

ਨਿਕਟਿ = ਨੇੜੇ। ਆਨਿ = ਲਿਆ ਕੇ। ਪ੍ਰਿਅ ਸੇਜ = ਪਿਆਰੇ ਦੀ ਸੇਜ ਉਤੇ। ਧਰੀ = ਬਿਠਾ ਦਿੱਤੀ।
ਹੇ ਸਖੀ! (ਗੁਰੂ ਨੇ) ਮੈਨੂੰ ਪ੍ਰਭੂ-ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ-ਪਤੀ ਦੀ ਸੇਜ ਉਤੇ ਬਿਠਾਲ ਦਿੱਤਾ ਹੈ (ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ)।


ਕਾਣਿ ਕਢਨ ਤੇ ਛੂਟਿ ਪਰੀ ॥੨॥  

and I have escaped the people's subservience.  

ਕਾਣਿ = ਮੁਥਾਜੀ। ਤੇ = ਤੋਂ। ਛੂਟਿ ਪਰੀ = ਬਚ ਗਈ ਹਾਂ ॥੨॥
ਹੁਣ (ਧਿਰ ਧਿਰ ਦੀ) ਮੁਥਾਜੀ ਕਰਨ ਤੋਂ ਮੈਂ ਬਚ ਗਈ ਹਾਂ ॥੨॥


ਮੰਦਰਿ ਮੇਰੈ ਸਬਦਿ ਉਜਾਰਾ  

In my mansion (heart) is the light of God's Name.  

ਮੰਦਰਿ = ਹਿਰਦੇ-ਮੰਦਰ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਜਾਰਾ = ਆਤਮਕ ਜੀਵਨ ਦਾ ਚਾਨਣ।
(ਹੇ ਸਖੀ! ਹੇ ਸਹੇਲੀ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਹਿਰਦੇ-ਮੰਦਰ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ।


ਅਨਦ ਬਿਨੋਦੀ ਖਸਮੁ ਹਮਾਰਾ ॥੩॥  

My spouse is Joyful and sportive.  

ਅਨਦ ਬਿਨੋਦੀ = ਸਾਰੇ ਆਨੰਦਾਂ ਦਾ ਚੋਜ-ਤਮਾਸ਼ਿਆਂ ਦਾ ਮਾਲਕ ॥੩॥
ਸਾਰੇ ਆਨੰਦਾਂ ਤੇ ਚੋਜ-ਤਮਾਸ਼ਿਆਂ ਦਾ ਮਾਲਕ ਮੇਰਾ ਖਸਮ-ਪ੍ਰਭੂ (ਮੈਨੂੰ ਮਿਲ ਗਿਆ ਹੈ) ॥੩॥


ਮਸਤਕਿ ਭਾਗੁ ਮੈ ਪਿਰੁ ਘਰਿ ਆਇਆ  

Through the good destiny, recorded on my brow, my groom has come home to me.  

ਮਸਤਕਿ = ਮੱਥੇ ਉਤੇ। ਘਰਿ = ਹਿਰਦੇ-ਘਰ ਵਿਚ।
(ਹੇ ਸਖੀ!) ਮੇਰੇ ਮੱਥੇ ਉਤੇ (ਦਾ) ਭਾਗ ਜਾਗ ਪਿਆ ਹੈ (ਕਿਉਂਕਿ) ਮੇਰਾ ਪਤੀ-ਪ੍ਰਭੂ ਮੇਰੇ (ਹਿਰਦੇ-) ਘਰ ਵਿਚ ਆ ਗਿਆ ਹੈ,


ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥  

Slave Nanak has obtained lasting wedded life.  

ਥਿਰੁ = ਸਦਾ ਕਾਇਮ ਰਹਿਣ ਵਾਲਾ ॥੪॥੨॥੫੩॥
ਹੇ ਦਾਸ ਨਾਨਕ! (ਆਖ) ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ ॥੪॥੨॥੫੩॥


ਆਸਾ ਮਹਲਾ  

Asa 5th Guru.  

xxx
XXX


ਸਾਚਿ ਨਾਮਿ ਮੇਰਾ ਮਨੁ ਲਾਗਾ  

With the True Name, my soul is attached.  

ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਨਾਮਿ = ਨਾਮ ਵਿਚ।
(ਹੇ ਭਾਈ!) ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਸਦਾ) ਜੁੜਿਆ ਰਹਿੰਦਾ ਹੈ,


ਲੋਗਨ ਸਿਉ ਮੇਰਾ ਠਾਠਾ ਬਾਗਾ ॥੧॥  

With people I have but artificial dealing.  

ਸਿਉ = ਨਾਲ। ਠਾਠਾ ਬਾਗਾ = ਠੱਠ, ਵੱਗ, ਠਾਹ-ਠੀਆ, ਕੰਮ ਸਾਰਨ ਜੋਗਾ ਉੱਦਮ, ਉਤਨਾ ਕੁ ਵਰਤਣ-ਵਿਹਾਰ ਜਿਤਨੇ ਦੀ ਅੱਤ ਜ਼ਰੂਰੀ ਲੋੜ ਪਵੇ ॥੧॥
ਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁ ਹੀ ਵਰਤਣ-ਵਿਹਾਰ ਹੈ ਜਿਤਨੇ ਦੀ ਅੱਤ ਜ਼ਰੂਰੀ ਲੋੜ ਪੈਂਦੀ ਹੈ ॥੧॥


ਬਾਹਰਿ ਸੂਤੁ ਸਗਲ ਸਿਉ ਮਉਲਾ  

My ties are but external and I am happy with all.  

ਬਾਹਰਿ = ਦੁਨੀਆ ਵਿਚ, ਦੁਨੀਆ ਨਾਲ ਵਰਤਣ ਸਮੇਂ। ਸੂਤੁ ਮਉਲਾ = ਸੂਤ ਮਿਲਿਆ ਹੋਇਆ ਹੈ, ਪਿਆਰ ਬਣਿਆ ਹੋਇਆ ਹੈ, ਪਿਆਰ ਵਾਲਾ ਸੰਬੰਧ ਹੈ।
(ਹੇ ਭਾਈ!) ਦੁਨੀਆ ਨਾਲ ਵਰਤਣ-ਵਿਹਾਰ ਸਮੇ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ,


ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥੧॥ ਰਹਾਉ  

Like lotus in water, I live separate from them. Pause.  

ਅਲਿਪਤੁ = ਨਿਰਲੇਪ। ਰਹਉ = ਮੈਂ ਰਹਿੰਦਾ ਹਾਂ। ਕਉਲਾ = ਕੌਲ-ਫੁੱਲ ॥੧॥ ਰਹਾਉ ॥
(ਪਰ ਦੁਨੀਆ ਨਾਲ ਵਰਤਦਾ ਹੋਇਆ ਭੀ ਦੁਨੀਆ ਨਾਲ ਇਉਂ) ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿਚ (ਟਿਕਿਆ ਹੋਇਆ ਭੀ) ਕੌਲ-ਫੁੱਲ (ਪਾਣੀ ਤੋਂ ਨਿਰਲੇਪ ਰਹਿੰਦਾ ਹੈ) ॥੧॥ ਰਹਾਉ ॥


ਮੁਖ ਕੀ ਬਾਤ ਸਗਲ ਸਿਉ ਕਰਤਾ  

By words of mouth I talk with all.  

ਮੁਖ ਕੀ ਬਾਤ = ਮੂੰਹੋਂ ਗੱਲਾਂ।
(ਹੇ ਭਾਈ!) ਮੈਂ ਸਭ ਲੋਕਾਂ ਨਾਲ (ਲੋੜ ਅਨੁਸਾਰ) ਮੂੰਹੋਂ ਤਾਂ ਗੱਲਾਂ ਕਰਦਾ ਹਾਂ,


ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ॥੨॥  

But my Lord, I keep close to my heart.  

ਜੀਅ ਸੰਗਿ = ਹਿਰਦੇ ਵਿਚ, ਜਿੰਦ ਵਿਚ ॥੨॥
(ਪਰ ਕਿਤੇ ਮੋਹ ਵਿਚ ਆਪਣੇ ਮਨ ਨੂੰ ਫਸਣ ਨਹੀਂ ਦੇਂਦਾ) ਆਪਣੇ ਹਿਰਦੇ ਵਿਚ ਮੈਂ ਸਿਰਫ਼ ਆਪਣੇ ਪਰਮਾਤਮਾ ਨੂੰ ਹੀ ਟਿਕਾਈ ਰੱਖਦਾ ਹਾਂ ॥੨॥


ਦੀਸਿ ਆਵਤ ਹੈ ਬਹੁਤੁ ਭੀਹਾਲਾ  

Though, I appear to be very terrible,  

ਭੀਹਾਲਾ = ਡਰਾਉਣਾ, ਰੁੱਖਾ, ਬੇ-ਮੇਹਰਾ, ਕੋਰਾ।
(ਹੇ ਭਾਈ! ਮੇਰੇ ਇਸ ਤਰ੍ਹਾਂ ਦੇ ਆਤਮਕ ਜੀਵਨ ਦੇ ਅੱਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ) ਬੜਾ ਰੁੱਖਾ ਕੋਰਾ ਦਿੱਸਦਾ ਹੈ;


ਸਗਲ ਚਰਨ ਕੀ ਇਹੁ ਮਨੁ ਰਾਲਾ ॥੩॥  

but my mind is the dust of all men's feet.  

ਰਾਲਾ = ਚਰਨ-ਧੂੜ, ਖ਼ਾਕ ॥੩॥
ਪਰ (ਅਸਲ ਵਿਚ ਮੇਰਾ) ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ॥੩॥


ਨਾਨਕ ਜਨਿ ਗੁਰੁ ਪੂਰਾ ਪਾਇਆ  

This serf, O Nanak, has found the perfect Guru.  

ਜਨਿ = ਜਨ ਨੇ, ਦਾਸ ਨੇ।
ਹੇ ਨਾਨਕ! ਜਿਸ (ਭੀ) ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits