Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਿਰਦੈ ਨਾਮੁ ਵਡੀ ਵਡਿਆਈ  

हिरदै नामु वडी वडिआई ॥  

Hirḏai nām vadī vadi▫ā▫ī.  

His greatest greatness is that the Naam, the Name of the Lord, is in his heart.  

ਹਿਰਦੈ = ਹਿਰਦੇ ਵਿਚ।
(ਪ੍ਰਭੂ ਤੋਂ ਵਿਕਿਆ ਹੋਏ ਦਾਸ ਵਾਸਤੇ) ਇਹੀ ਸਭ ਤੋਂ ਵੱਡੀ ਇੱਜ਼ਤ ਹੈ ਕਿ ਉਹ ਉਸ ਪ੍ਰਭੂ ਦਾ ਨਾਮ ਦਾਸ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,


ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥  

सदा प्रीतमु प्रभु होइ सखाई ॥१॥  

Saḏā parīṯam parabẖ ho▫e sakẖā▫ī. ||1||  

The Beloved Lord God is his constant companion. ||1||  

ਸਖਾਈ = ਮਿੱਤਰ ॥੧॥
ਜੇਹੜਾ ਪਰਮਾਤਮਾ ਸਭ ਦਾ ਪਿਆਰਾ ਹੈ ਤੇ ਸਭ ਦਾ ਸਾਥੀ-ਮਿੱਤਰ ਹੈ ॥੧॥


ਸੋ ਲਾਲਾ ਜੀਵਤੁ ਮਰੈ  

सो लाला जीवतु मरै ॥  

So lālā jīvaṯ marai.  

He alone is the Lord's slave, who remains dead while yet alive.  

ਸੋ ਲਾਲਾ = ਉਹ ਹੈ (ਅਸਲੀ) ਦਾਸ। ਜੀਵਤੁ ਮਰੈ = ਜੀਊਂਦਾ ਹੀ (ਜੀਵਨ ਦੀ ਵਾਸਨਾ ਵਲੋਂ) ਮਰਦਾ ਹੈ।
(ਹੇ ਭਾਈ!) ਅਸਲੀ ਦਾਸ ਉਹ ਹੈ (ਅਸਲੀ ਵਿਕਿਆ ਹੋਇਆ ਉਹ ਮਨੁੱਖ ਹੈ) ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਦੀਆਂ ਵਾਸਨਾਂ ਵਲੋਂ ਮਰਿਆ ਹੋਇਆ ਹੈ।


ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ  

सोगु हरखु दुइ सम करि जाणै गुर परसादी सबदि उधरै ॥१॥ रहाउ ॥  

Sog harakẖ ḏu▫e sam kar jāṇai gur parsādī sabaḏ uḏẖrai. ||1|| rahā▫o.  

He looks upon pleasure and pain alike; by Guru's Grace, he is saved through the Word of the Shabad. ||1||Pause||  

ਸੋਗੁ = ਗ਼ਮੀ। ਹਰਖੁ = ਖ਼ੁਸ਼ੀ। ਦੁਇ = ਦੋਵੇਂ। ਸਮ = ਬਰਾਬਰ। ਪਰਸਾਦੀ = ਕਿਰਪਾ ਨਾਲ। ਉਧਰੈ = ਵਿਕਾਰਾਂ ਤੋਂ ਬਚਦਾ ਹੈ ॥੧॥ ਰਹਾਉ ॥
(ਅਜੇਹਾ ਦਾਸ) ਖ਼ੁਸ਼ੀ ਗ਼ਮੀ ਦੋਹਾਂ ਨੂੰ ਇਕੋ ਜਿਹਾ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਦੁਨੀਆ ਦੀਆਂ ਵਾਸਨਾਂ ਤੋਂ) ਬਚਿਆ ਰਹਿੰਦਾ ਹੈ ॥੧॥ ਰਹਾਉ ॥


ਕਰਣੀ ਕਾਰ ਧੁਰਹੁ ਫੁਰਮਾਈ  

करणी कार धुरहु फुरमाई ॥  

Karṇī kār ḏẖarahu furmā▫ī.  

He does his deeds according to the Lord's Primal Command.  

ਕਰਣੀ = {करणीय} ਕਰਨ-ਯੋਗ। ਧੁਰਹੁ = ਆਪਣੀ ਹਜ਼ੂਰੀ ਤੋਂ।
ਪਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ-ਜੋਗ ਕਾਰ ਆਪਣੀ ਹਜ਼ੂਰੀ ਤੋਂ ਦੱਸੀ ਹੋਈ ਹੈ।


ਬਿਨੁ ਸਬਦੈ ਕੋ ਥਾਇ ਪਾਈ  

बिनु सबदै को थाइ न पाई ॥  

Bin sabḏai ko thā▫e na pā▫ī.  

Without the Shabad, no one is approved.  

ਕੋ = ਕੋਈ ਮਨੁੱਖ। ਥਾਇ ਨ ਪਾਈ = ਕਬੂਲ ਨਹੀਂ ਹੁੰਦਾ।
(ਪਰਮਾਤਮਾ ਨੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ (ਉਸ ਦੇ ਦਰ ਤੇ) ਕਬੂਲ ਨਹੀਂ ਹੋ ਸਕਦਾ।


ਕਰਣੀ ਕੀਰਤਿ ਨਾਮੁ ਵਸਾਈ  

करणी कीरति नामु वसाई ॥  

Karṇī kīraṯ nām vasā▫ī.  

Singing the Kirtan of the Lord's Praises, the Naam abides within the mind.  

ਕੀਰਤਿ = ਸਿਫ਼ਤਿ-ਸਾਲਾਹ। ਵਸਾਈ = ਵਸਾਇ, ਵਸਾਂਦਾ ਹੈ।
ਇਸ ਵਾਸਤੇ ਸੇਵਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਨਾਮ (ਆਪਣੇ ਮਨ ਵਿਚ) ਵਸਾਈ ਰੱਖਦਾ ਹੈ-ਇਹੀ ਉਸ ਦੇ ਵਾਸਤੇ ਕਰਨ-ਜੋਗ ਕਾਰ ਹੈ।


ਆਪੇ ਦੇਵੈ ਢਿਲ ਪਾਈ ॥੨॥  

आपे देवै ढिल न पाई ॥२॥  

Āpe ḏevai dẖil na pā▫ī. ||2||  

He Himself gives His gifts, without hesitation. ||2||  

ਆਪੇ = (ਪ੍ਰਭੂ) ਆਪ ਹੀ ॥੨॥
(ਪਰ ਇਹ ਦਾਤਿ ਪ੍ਰਭੂ) ਆਪ ਹੀ (ਆਪਣੇ ਦਾਸ ਨੂੰ) ਦੇਂਦਾ ਹੈ (ਤੇ ਦੇਂਦਿਆਂ) ਚਿਰ ਨਹੀਂ ਲਾਂਦਾ ॥੨॥


ਮਨਮੁਖਿ ਭਰਮਿ ਭੁਲੈ ਸੰਸਾਰੁ  

मनमुखि भरमि भुलै संसारु ॥  

Manmukẖ bẖaram bẖulai sansār.  

The self-willed manmukh wanders around the world in doubt.  

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭਰਮਿ = ਭਟਕਣਾ ਵਿਚ। ਭੁਲੈ = ਕੁਰਾਹ ਪਿਆ ਰਹਿੰਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,


ਬਿਨੁ ਰਾਸੀ ਕੂੜਾ ਕਰੇ ਵਾਪਾਰੁ  

बिनु रासी कूड़ा करे वापारु ॥  

Bin rāsī kūṛā kare vāpār.  

Without any capital, he makes false transactions.  

ਰਾਸੀ = ਰਾਸਿ, ਪੂੰਜੀ, ਸਰਮਾਇਆ। ਕੂੜਾ = ਝੂਠਾ, ਠੱਗੀ ਦਾ।
(ਜਿਵੇਂ ਕੋਈ ਵਪਾਰੀ) ਸਰਮਾਏ ਤੋਂ ਬਿਨਾ ਠੱਗੀ ਦਾ ਹੀ ਵਪਾਰ ਕਰਦਾ ਹੈ।


ਵਿਣੁ ਰਾਸੀ ਵਖਰੁ ਪਲੈ ਪਾਇ  

विणु रासी वखरु पलै न पाइ ॥  

viṇ rāsī vakẖar palai na pā▫e.  

Without any capital, he does not obtain any merchandise.  

ਵਖਰੁ = ਸੌਦਾ। ਪਲੈ ਨ ਪਾਇ = ਹਾਸਲ ਨਹੀਂ ਕਰ ਸਕਦਾ।
ਜਿਸ ਦੇ ਪਾਸ ਸਰਮਾਇਆ ਨਹੀਂ ਉਸ ਨੂੰ ਸੌਦਾ ਨਹੀਂ ਮਿਲ ਸਕਦਾ।


ਮਨਮੁਖਿ ਭੁਲਾ ਜਨਮੁ ਗਵਾਇ ॥੩॥  

मनमुखि भुला जनमु गवाइ ॥३॥  

Manmukẖ bẖulā janam gavā▫e. ||3||  

The mistaken manmukh wastes away his life. ||3||  

xxx ॥੩॥
(ਇਸੇ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝਾ ਹੋਇਆ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ ॥੩॥


ਸਤਿਗੁਰੁ ਸੇਵੇ ਸੁ ਲਾਲਾ ਹੋਇ  

सतिगुरु सेवे सु लाला होइ ॥  

Saṯgur seve so lālā ho▫e.  

One who serves the True Guru is the Lord's slave.  

xxx
(ਪ੍ਰਭੂ ਦੇ ਦਰ ਤੇ ਵਿੱਕਿਆ ਹੋਇਆ ਅਸਲੀ) ਦਾਸ ਉਹੀ ਹੈ ਜੋ ਸਤਿਗੁਰੂ ਦੀ ਸਰਨ ਪੈਂਦਾ ਹੈ,


ਊਤਮ ਜਾਤੀ ਊਤਮੁ ਸੋਇ  

ऊतम जाती ऊतमु सोइ ॥  

Ūṯam jāṯī ūṯam so▫e.  

His social status is exalted, and his reputation is exalted.  

ਊਤਮੁ = ਸ੍ਰੇਸ਼ਟ, ਉੱਚੇ ਜੀਵਨ ਵਾਲਾ। ਸੋਇ = ਉਹੀ (ਲਾਲਾ)।
ਉਹੀ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ ਉਹੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ,


ਗੁਰ ਪਉੜੀ ਸਭ ਦੂ ਊਚਾ ਹੋਇ  

गुर पउड़ी सभ दू ऊचा होइ ॥  

Gur pa▫oṛī sabẖ ḏū ūcẖā ho▫e.  

Climbing the Guru's Ladder, he becomes the most exalted of all.  

ਗੁਰ ਪਉੜੀ = ਗੁਰੂ ਦੀ (ਦਿੱਤੀ ਹੋਈ ਸਿਮਰਨ-ਰੂਪ) ਪਉੜੀ (ਤੇ ਚੜ੍ਹ ਕੇ)। ਦੂ = ਤੋਂ। ਸਭਦੂ = ਸਭਨਾਂ ਨਾਲੋਂ।
ਗੁਰੂ ਦੀ (ਦਿੱਤੀ ਹੋਈ ਨਾਮ-ਸਿਮਰਨ ਦੀ) ਪਉੜੀ ਦਾ ਆਸਰਾ ਲੈ ਕੇ ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ।


ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥  

नानक नामि वडाई होइ ॥४॥७॥४६॥  

Nānak nām vadā▫ī ho▫e. ||4||7||46||  

O Nanak, through the Naam, the Name of the Lord, greatness is obtained. ||4||7||46||  

ਨਾਮਿ = ਨਾਮ ਦੀ ਰਾਹੀਂ ॥੪॥੭॥੪੬॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਵਿਚ ਹੀ ਇੱਜ਼ਤ ਹੈ ॥੪॥੭॥੪੬॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਮਨਮੁਖਿ ਝੂਠੋ ਝੂਠੁ ਕਮਾਵੈ  

मनमुखि झूठो झूठु कमावै ॥  

Manmukẖ jẖūṯẖo jẖūṯẖ kamāvai.  

The self-willed manmukh practices falsehood, only falsehood.  

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਝੂਠੋ ਝੂਠ = ਝੂਠ ਹੀ ਝੂਠ, ਉਹੀ ਕੰਮ ਜੋ ਬਿਲਕੁਲ ਉਸ ਦੇ ਕੰਮ ਨਹੀਂ ਆ ਸਕਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਉਹੀ ਕੁਝ ਕਰਦੀ ਹੈ ਜੋ ਉਸ ਦੇ (ਆਤਮਕ ਜੀਵਨ ਦੇ) ਕਿਸੇ ਕੰਮ ਨਹੀਂ ਆ ਸਕਦਾ,


ਖਸਮੈ ਕਾ ਮਹਲੁ ਕਦੇ ਪਾਵੈ  

खसमै का महलु कदे न पावै ॥  

Kẖasmai kā mahal kaḏe na pāvai.  

He never attains the Mansion of the Lord Presence.  

xxx
(ਉਹਨਾਂ ਉੱਦਮਾਂ ਨਾਲ ਉਹ ਜੀਵ-ਇਸਤ੍ਰੀ) ਖਸਮ-ਪ੍ਰਭੂ ਦਾ ਟਿਕਾਣਾ ਕਦੇ ਭੀ ਨਹੀਂ ਲੱਭ ਸਕਦੀ।


ਦੂਜੈ ਲਗੀ ਭਰਮਿ ਭੁਲਾਵੈ  

दूजै लगी भरमि भुलावै ॥  

Ḏūjai lagī bẖaram bẖulāvai.  

Attached to duality, he wanders, deluded by doubt.  

ਦੂਜੇ = ਮਾਇਆ ਦੇ ਮੋਹ ਵਿਚ। ਭੁਲਾਵੈ = ਕੁਰਾਹੇ ਪਈ ਰਹਿੰਦੀ ਹੈ।
ਮਾਇਆ ਦੇ ਮੋਹ ਵਿਚ ਫਸੀ ਹੋਈ ਮਾਇਆ ਦੀ ਭਟਕਣਾ ਵਿਚ ਪੈ ਕੇ ਉਹ ਕੁਰਾਹੇ ਪਈ ਰਹਿੰਦੀ ਹੈ।


ਮਮਤਾ ਬਾਧਾ ਆਵੈ ਜਾਵੈ ॥੧॥  

ममता बाधा आवै जावै ॥१॥  

Mamṯā bāḏẖā āvai jāvai. ||1||  

Entangled in worldly attachments, he comes and goes. ||1||  

ਮਮਤਾ ਬਾਧਾ = ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ॥੧॥
(ਹੇ ਮਨ!) ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੧॥


ਦੋਹਾਗਣੀ ਕਾ ਮਨ ਦੇਖੁ ਸੀਗਾਰੁ  

दोहागणी का मन देखु सीगारु ॥  

Ḏuhāgaṇī kā man ḏekẖ sīgār.  

Behold, the decorations of the discarded bride!  

ਦੋਹਾਗਣੀ = ਮੰਦ-ਭਾਗਣ, ਖਸਮ ਦੀ ਛੱਡੀ ਹੋਈ। ਮਨ = ਹੇ ਮਨ!
ਹੇ ਮਨ! (ਖਸਮ ਦੀ ਛੱਡੀ ਹੋਈ) ਮੰਦ-ਕਰਮਣ ਇਸਤ੍ਰੀ ਦਾ ਸਿੰਗਾਰ ਵੇਖ, ਨਿਰਾ ਪਖੰਡ ਹੈ ਨਿਰਾ ਵਿਕਾਰ ਹੈ।


ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ  

पुत्र कलति धनि माइआ चितु लाए झूठु मोहु पाखंड विकारु ॥१॥ रहाउ ॥  

Puṯar kalaṯ ḏẖan mā▫i▫ā cẖiṯ lā▫e jẖūṯẖ moh pakẖand vikār. Rahā▫o. ||1||  

Her consciousness is attached to children, spouse, wealth, and Maya, falsehood, emotional attachment, hypocrisy and corruption. ||1||Pause||  

ਕਲਤਿ = ਇਸਤ੍ਰੀ (ਦੇ ਮੋਹ) ਵਿਚ। ਧਨਿ = ਧਨ ਵਿਚ ॥੧॥ ਰਹਾਉ ॥
(ਇਸੇ ਤਰ੍ਹਾਂ) ਜੇਹੜਾ ਮਨੁੱਖ ਪੁੱਤਰਾਂ ਵਿਚ ਇਸਤ੍ਰੀ ਵਿਚ ਧਨ ਵਿਚ ਮਾਇਆ ਵਿਚ ਚਿੱਤ ਜੋੜਦਾ ਹੈ ਉਸ ਦਾ ਇਹ ਸਾਰਾ ਮੋਹ ਵਿਅਰਥ ਹੈ ॥੧॥ ਰਹਾਉ ॥


ਸਦਾ ਸੋਹਾਗਣਿ ਜੋ ਪ੍ਰਭ ਭਾਵੈ  

सदा सोहागणि जो प्रभ भावै ॥  

Saḏā sohagaṇ jo parabẖ bẖāvai.  

She who is pleasing to God is forever a happy soul-bride.  

ਪ੍ਰਭ ਭਾਵੈ = ਪ੍ਰਭੂ ਨੂੰ ਪਿਆਰੀ ਲੱਗਦੀ ਹੈ।
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਉਹ ਸਦਾ ਚੰਗੇ ਭਾਗਾਂ ਵਾਲੀ ਹੈ।


ਗੁਰ ਸਬਦੀ ਸੀਗਾਰੁ ਬਣਾਵੈ  

गुर सबदी सीगारु बणावै ॥  

Gur sabḏī sīgār baṇāvai.  

She makes the Word of the Guru's Shabad her decoration.  

xxx
ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਮਿਲਾਪ ਨੂੰ ਆਪਣਾ ਆਤਮਕ) ਸੋਹਜ ਬਣਾਂਦੀ ਹੈ,


ਸੇਜ ਸੁਖਾਲੀ ਅਨਦਿਨੁ ਹਰਿ ਰਾਵੈ  

सेज सुखाली अनदिनु हरि रावै ॥  

Sej sukẖālī an▫ḏin har rāvai.  

Her bed is so comfortable; she enjoys her Lord, night and day.  

ਸੇਜ = ਹਿਰਦਾ-ਸੇਜ। ਸੁਖਾਲੀ = ਸੁਖੀ। ਅਨਦਿਨੁ = ਹਰ ਰੋਜ਼, ਹਰ ਵੇਲੇ।
ਉਸ ਦੇ ਹਿਰਦੇ ਦੀ ਸੇਜ ਸੁਖਦਾਈ ਹੋ ਜਾਂਦੀ ਹੈ ਕਿਉਂਕਿ ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ,


ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥  

मिलि प्रीतम सदा सुखु पावै ॥२॥  

Mil parīṯam saḏā sukẖ pāvai. ||2||  

Meeting her Beloved, the obtains eternal peace. ||2||  

ਮਿਲਿ = ਮਿਲ ਕੇ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ॥੨॥
ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਆਤਮਕ ਆਨੰਦ ਮਾਣਦੀ ਹੈ ॥੨॥


ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ  

सा सोहागणि साची जिसु साचि पिआरु ॥  

Sā sohagaṇ sācẖī jis sācẖ pi▫ār.  

She is a true, virtuous soul-bride, who enshrines love for the True Lord.  

ਸਾਚੀ = ਸਦਾ-ਥਿਰ ਰਹਿਣ ਵਾਲੀ, ਸਦਾ ਲਈ। ਜਿਸੁ ਪਿਆਰੁ = ਜਿਸ ਦਾ ਪਿਆਰ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ।
(ਹੇ ਮਨ!) ਜਿਸ ਜੀਵ-ਇਸਤ੍ਰੀ ਦਾ ਪਿਆਰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਪੈ ਜਾਂਦਾ ਹੈ ਉਹ ਸਦਾ ਲਈ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ,


ਅਪਣਾ ਪਿਰੁ ਰਾਖੈ ਸਦਾ ਉਰ ਧਾਰਿ  

अपणा पिरु राखै सदा उर धारि ॥  

Apṇā pir rākẖai saḏā ur ḏẖār.  

She keeps her Husband Lord always clasped to her heart.  

ਉਰ = ਹਿਰਦਾ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।
ਉਹ ਆਪਣੇ ਪਤੀ-ਪ੍ਰਭੂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ,


ਨੇੜੈ ਵੇਖੈ ਸਦਾ ਹਦੂਰਿ  

नेड़ै वेखै सदा हदूरि ॥  

Neṛai vekẖai saḏā haḏūr.  

She sees Him near at hand, ever-present.  

xxx
ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ,


ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥  

मेरा प्रभु सरब रहिआ भरपूरि ॥३॥  

Merā parabẖ sarab rahi▫ā bẖarpūr. ||3||  

My God is all-pervading everywhere. ||3||  

xxx ॥੩॥
ਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਵਿਆਪਕ ਦਿੱਸਦਾ ਹੈ ॥੩॥


ਆਗੈ ਜਾਤਿ ਰੂਪੁ ਜਾਇ  

आगै जाति रूपु न जाइ ॥  

Āgai jāṯ rūp na jā▫e.  

Social status and beauty will not go with you hereafter.  

ਆਗੈ = ਪਰਲੋਕ ਵਿਚ। ਨ ਜਾਇ = ਨਹੀਂ ਜਾਂਦਾ।
(ਹੇ ਮਨ! ਉੱਚੀ ਜਾਤਿ ਤੇ ਸੋਹਣੇ ਰੂਪ ਦਾ ਕੀਹ ਮਾਣ?) ਪਰਲੋਕ ਵਿਚ ਨਾਹ ਇਹ (ਉੱਚੀ) ਜਾਤਿ ਜਾਂਦੀ ਹੈ ਨਾਹ ਇਹ (ਸੋਹਣਾ) ਰੂਪ ਜਾਂਦਾ ਹੈ।


ਤੇਹਾ ਹੋਵੈ ਜੇਹੇ ਕਰਮ ਕਮਾਇ  

तेहा होवै जेहे करम कमाइ ॥  

Ŧehā hovai jehe karam kamā▫e.  

As are the deeds done here, so does one become.  

xxx
(ਇਸ ਲੋਕ ਵਿਚ ਮਨੁੱਖ) ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ (ਬੱਸ! ਇਹੀ ਹੈ ਮਨੁੱਖ ਦੀ ਜਾਤਿ ਤੇ ਇਹੀ ਹੈ ਮਨੁੱਖ ਦਾ ਰੂਪ)।


ਸਬਦੇ ਊਚੋ ਊਚਾ ਹੋਇ  

सबदे ऊचो ऊचा होइ ॥  

Sabḏe ūcẖo ūcẖā ho▫e.  

Through the Word of the Shabad, one becomes the highest of the high.  

xxx
(ਜਿਉਂ ਜਿਉਂ ਮਨੁੱਖ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਵਿਚ) ਹੋਰ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ,


ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥  

नानक साचि समावै सोइ ॥४॥८॥४७॥  

Nānak sācẖ samāvai so▫e. ||4||8||47||  

O Nanak, he is absorbed in the True Lord. ||4||8||47||  

xxx ॥੪॥੮॥੪੭॥
ਹੇ ਨਾਨਕ! ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੁੰਦਾ ਜਾਂਦਾ ਹੈ ॥੪॥੮॥੪੭॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਭਗਤਿ ਰਤਾ ਜਨੁ ਸਹਜਿ ਸੁਭਾਇ  

भगति रता जनु सहजि सुभाइ ॥  

Bẖagaṯ raṯā jan sahj subẖā▫e.  

The Lord's humble servant is imbued with devotional love, effortlessly and spontaneously.  

ਰਤਾ = ਰੱਤਾ, ਰੰਗਿਆ ਹੋਇਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ,


ਗੁਰ ਕੈ ਭੈ ਸਾਚੈ ਸਾਚਿ ਸਮਾਇ  

गुर कै भै साचै साचि समाइ ॥  

Gur kai bẖai sācẖai sācẖ samā▫e.  

Through awe and fear of the Guru, he is truly absorbed in the True One.  

ਭੈ = ਭਉ ਦੀ ਰਾਹੀਂ। ਭਉ = ਡਰ, ਅਦਬ। ਗੁਰ ਕੈ ਭੈ = ਗੁਰੂ ਦੇ ਅਦਬ ਦੀ ਰਾਹੀਂ। ਭੈ ਸਾਚੈ = ਸਦਾ-ਥਿਰ ਪ੍ਰਭੂ ਦੇ ਡਰ ਦੀ ਰਾਹੀਂ। ਸਾਚਿ = ਸਦਾ-ਥਿਰ ਪ੍ਰਭੂ ਵਿਚ।
ਗੁਰੂ ਦੇ ਅਦਬ ਵਿਚ ਰਹਿ ਕੇ ਸਦਾ-ਥਿਰ ਪਰਮਾਤਮਾ ਦੇ ਡਰ ਵਿਚ ਰਹਿ ਕੇ ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।


ਬਿਨੁ ਗੁਰ ਪੂਰੇ ਭਗਤਿ ਹੋਇ  

बिनु गुर पूरे भगति न होइ ॥  

Bin gur pūre bẖagaṯ na ho▫e.  

Without the Perfect Guru, devotional love is not obtained.  

xxx
(ਪਰ) ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।


ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥  

मनमुख रुंने अपनी पति खोइ ॥१॥  

Manmukẖ runne apnī paṯ kẖo▫e. ||1||  

The self-willed manmukhs lose their honor, and cry out in pain. ||1||  

ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ। ਖੋਇ = ਗਵਾ ਕੇ। ਪਤਿ = ਇੱਜ਼ਤ ॥੧॥
ਜੇਹੜੇ ਮਨੁੱਖ (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਆਪਣੇ ਮਨ ਦੇ ਪਿਛੇ ਤੁਰਦੇ ਹਨ ਉਹ (ਅੰਤ) ਆਪਣੀ ਇੱਜ਼ਤ ਗਵਾ ਕੇ ਪਛੁਤਾਂਦੇ ਹਨ ॥੧॥


ਮੇਰੇ ਮਨ ਹਰਿ ਜਪਿ ਸਦਾ ਧਿਆਇ  

मेरे मन हरि जपि सदा धिआइ ॥  

Mere man har jap saḏā ḏẖi▫ā▫e.  

O my mind, chant the Lord's Name, and meditate on Him forever.  

ਮਨ = ਹੇ ਮਨ!
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਚੇਤੇ ਕਰ, ਸਦਾ ਪਰਮਾਤਮਾ ਦਾ ਧਿਆਨ ਧਰ।


ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ  

सदा अनंदु होवै दिनु राती जो इछै सोई फलु पाइ ॥१॥ रहाउ ॥  

Saḏā anand hovai ḏin rāṯī jo icẖẖai so▫ī fal pā▫e. ||1|| rahā▫o.  

You shall always be in ecstasy, day and night, and you shall obtain the fruits of your desires. ||1||Pause||  

ਇਛੈ = ਇੱਛਾ ਕਰਦਾ ਹੈ ॥੧॥ ਰਹਾਉ ॥
(ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ) ਦਿਨ ਰਾਤ ਸਦਾ ਆਤਮਕ ਚਾਉ ਬਣਿਆ ਰਹਿੰਦਾ ਹੈ, ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥


ਗੁਰ ਪੂਰੇ ਤੇ ਪੂਰਾ ਪਾਏ  

गुर पूरे ते पूरा पाए ॥  

Gur pūre ṯe pūrā pā▫e.  

Through the Perfect Guru, the Perfect Lord is obtained,  

ਤੇ = ਤੋਂ, ਪਾਸੋਂ। ਪੂਰਾ = ਸਾਰੇ ਗੁਣਾਂ ਦਾ ਮਾਲਕ ਪ੍ਰਭੂ।
ਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਲੱਭਦਾ ਹੈ,


ਹਿਰਦੈ ਸਬਦੁ ਸਚੁ ਨਾਮੁ ਵਸਾਏ  

हिरदै सबदु सचु नामु वसाए ॥  

Hirḏai sabaḏ sacẖ nām vasā▫e.  

and the Shabad, the True Name, is enshrined in the mind.  

ਹਿਰਦੈ = ਹਿਰਦੇ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ।
(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਪ੍ਰਭੂ ਦਾ ਸਦਾ-ਥਿਰ ਨਾਮ ਵਸਾਂਦਾ ਹੈ,


ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ  

अंतरु निरमलु अम्रित सरि नाए ॥  

Anṯar nirmal amriṯ sar nā▫e.  

One who bathes in the Pool of Ambrosial Nectar becomes immaculately pure within.  

ਅੰਤਰੁ = ਅੰਦਰਲਾ, ਹਿਰਦਾ, ਮਨ। ਅੰਮ੍ਰਿਤਸਰਿ = ਅੰਮ੍ਰਿਤ ਦੇ ਸਰੋਵਰ ਵਿਚ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ। ਨਾਏ = ਨਾਇ, ਨ੍ਹਾਇ, ਨ੍ਹਾ ਕੇ।
(ਜਿਉਂ ਜਿਉਂ) ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ ਦਾ ਹਿਰਦਾ ਪਵਿਤ੍ਰ ਹੁੰਦਾ ਜਾਂਦਾ ਹੈ।


ਸਦਾ ਸੂਚੇ ਸਾਚਿ ਸਮਾਏ ॥੨॥  

सदा सूचे साचि समाए ॥२॥  

Saḏā sūcẖe sācẖ samā▫e. ||2||  

He becomes forever sanctified, and is absorbed in the True Lord. ||2||  

ਸੂਚੇ = ਪਵਿਤ੍ਰ ॥੨॥
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿਤ੍ਰ ਹੋ ਜਾਂਦੇ ਹਨ ॥੨॥


ਹਰਿ ਪ੍ਰਭੁ ਵੇਖੈ ਸਦਾ ਹਜੂਰਿ  

हरि प्रभु वेखै सदा हजूरि ॥  

Har parabẖ vekẖai saḏā hajūr.  

He sees the Lord God ever-present.  

ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।
(ਹੇ ਮੇਰੇ ਮਨ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ) ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਵੇਖਦਾ ਹੈ,


ਗੁਰ ਪਰਸਾਦਿ ਰਹਿਆ ਭਰਪੂਰਿ  

गुर परसादि रहिआ भरपूरि ॥  

Gur parsāḏ rahi▫ā bẖarpūr.  

By Guru's Grace, he sees the Lord permeating and pervading everywhere.  

ਪਰਸਾਦਿ = ਕਿਰਪਾ ਨਾਲ।
ਗੁਰੂ ਦੀ ਕਿਰਪਾ ਨਾਲ ਉਸ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ।


ਜਹਾ ਜਾਉ ਤਹ ਵੇਖਾ ਸੋਇ  

जहा जाउ तह वेखा सोइ ॥  

Jahā jā▫o ṯah vekẖā so▫e.  

Wherever I go, there I see Him.  

ਜਾਉ = ਮੈਂ ਜਾਂਦਾ ਹਾਂ। ਵੇਖਾ = ਵੇਖਾਂ, ਮੈਂ ਵੇਖਦਾ ਹਾਂ।
(ਹੇ ਮੇਰੇ ਮਨ! ਮੇਰੇ ਤੇ ਭੀ ਗੁਰੂ ਨੇ ਮੇਹਰ ਕੀਤੀ ਹੈ, ਤੇ) ਮੈਂ ਜਿਧਰ ਜਾਂਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।


ਗੁਰ ਬਿਨੁ ਦਾਤਾ ਅਵਰੁ ਕੋਇ ॥੩॥  

गुर बिनु दाता अवरु न कोइ ॥३॥  

Gur bin ḏāṯā avar na ko▫e. ||3||  

Without the Guru, there is no other Giver. ||3||  

xxx ॥੩॥
(ਪਰ) ਗੁਰੂ ਤੋਂ ਬਿਨਾ ਕੋਈ ਹੋਰ ਇਹ (ਉੱਚੀ) ਦਾਤਿ ਦੇਣ ਜੋਗਾ ਨਹੀਂ ਹੈ ॥੩॥


ਗੁਰੁ ਸਾਗਰੁ ਪੂਰਾ ਭੰਡਾਰ  

गुरु सागरु पूरा भंडार ॥  

Gur sāgar pūrā bẖandār.  

The Guru is the ocean, the perfect treasure,  

ਸਾਗਰੁ = ਸਮੁੰਦਰ। ਪੂਰਾ = ਭਰਿਆ ਹੋਇਆ। ਭੰਡਾਰ = ਖ਼ਜ਼ਾਨੇ।
ਗੁਰੂ ਸਮੁੰਦਰ ਹੈ ਅਤੇ ਉਸ ਦਾ ਖ਼ਜ਼ਾਨਾ ਅਖੁੱਟ ਹੈ,


ਊਤਮ ਰਤਨ ਜਵਾਹਰ ਅਪਾਰ  

ऊतम रतन जवाहर अपार ॥  

Ūṯam raṯan javāhar apār.  

the most precious jewel and priceless ruby.  

ਅਪਾਰ = ਬੇਅੰਤ।
ਜਿਸ ਵਿਚ ਪਰਮਾਤਮਾ ਤੇ ਸਿਫ਼ਤਿ-ਸਾਲਾਹ ਦੇ ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ।


ਗੁਰ ਪਰਸਾਦੀ ਦੇਵਣਹਾਰੁ  

गुर परसादी देवणहारु ॥  

Gur parsādī ḏevaṇhār.  

By Guru's Grace, the Great Giver blesses us;  

ਪਰਸਾਦੀ = ਪਰਸਾਦਿ, ਕਿਰਪਾ ਦੀ ਰਾਹੀਂ। ਦੇਵਣਹਾਰੁ = ਦੇਣ ਦੀ ਸਮਰੱਥਾ ਵਾਲਾ।
ਗੁਰੂ ਦੀ ਕਿਰਪਾ ਦੀ ਰਾਹੀਂ ਉਹ ਪ੍ਰਭੂ-ਦਾਤਾਰ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨ ਜਵਾਹਰ ਦੇਂਦਾ ਹੈ।


ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥  

नानक बखसे बखसणहारु ॥४॥९॥४८॥  

Nānak bakẖse bakẖsaṇhār. ||4||9||48||  

O Nanak, the Forgiving Lord forgives us. ||4||9||48||  

xxx ॥੪॥੯॥੪੮॥
ਹੇ ਨਾਨਕ! ਜੀਵਾਂ ਦੀ ਬਖ਼ਸ਼ਸ਼ ਕਰਨ ਵਾਲਾ ਪਰਮਾਤਮਾ ਬਖ਼ਸ਼ਸ਼ ਕਰਦਾ ਹੈ (ਤੇ ਇਹ ਕੀਮਤੀ ਖ਼ਜ਼ਾਨੇ ਦੇਂਦਾ ਹੈ) ॥੪॥੯॥੪੮॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਗੁਰੁ ਸਾਇਰੁ ਸਤਿਗੁਰੁ ਸਚੁ ਸੋਇ  

गुरु साइरु सतिगुरु सचु सोइ ॥  

Gur sā▫ir saṯgur sacẖ so▫e.  

The Guru is the Ocean; the True Guru is the Embodiment of Truth.  

ਸਾਇਰੁ = ਸਾਗਰ, ਸਮੁੰਦਰ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਸੋਇ = ਉਹੀ।
(ਹੇ ਭਾਈ!) ਗੁਰੂ (ਗੁਣਾਂ ਦਾ) ਸਮੁੰਦਰ ਹੈ, ਗੁਰੂ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੈ,


ਪੂਰੈ ਭਾਗਿ ਗੁਰ ਸੇਵਾ ਹੋਇ  

पूरै भागि गुर सेवा होइ ॥  

Pūrai bẖāg gur sevā ho▫e.  

Through perfect good destiny, one serves the Guru.  

ਭਾਗਿ = ਕਿਸਮਤ ਨਾਲ।
ਵੱਡੀ ਕਿਸਮਤਿ ਨਾਲ ਹੀ ਗੁਰੂ ਦੀ (ਦੱਸੀ) ਸੇਵਾ ਹੋ ਸਕਦੀ ਹੈ।


ਸੋ ਬੂਝੈ ਜਿਸੁ ਆਪਿ ਬੁਝਾਏ  

सो बूझै जिसु आपि बुझाए ॥  

So būjẖai jis āp bujẖā▫e.  

He alone understands, whom the Lord Himself inspires to understand.  

ਬੂਝੈ = ਸਮਝਦਾ ਹੈ।
(ਇਸ ਭੇਤ ਨੂੰ) ਉਹ ਮਨੁੱਖ ਸਮਝਦਾ ਹੈ ਜਿਸ ਨੂੰ (ਪਰਮਾਤਮਾ) ਆਪ ਸਮਝਾਂਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits