Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ  

तिन का जनम मरण दुखु लाथा ते हरि दरगह मिले सुभाइ ॥१॥ रहाउ ॥  

Ŧin kā janam maraṇ ḏukẖ lāthā ṯe har ḏargėh mile subẖā▫e. ||1|| rahā▫o.  

their pains of birth and death are taken away. They are automatically ushered into the Court of the Lord. ||1||Pause||  

ਦਰਗਹ = ਹਜ਼ੂਰੀ ਵਿਚ। ਸੁਭਾਇ = ਪ੍ਰੇਮ ਦੀ ਰਾਹੀਂ ॥੧॥ ਰਹਾਉ ॥
ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ, ਪ੍ਰੇਮ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥


ਸਬਦੁ ਚਾਖੈ ਸਾਚਾ ਸਾਦੁ ਪਾਏ  

सबदु चाखै साचा सादु पाए ॥  

Sabaḏ cẖākẖai sācẖā sāḏ pā▫e.  

One who has tasted the Shabad, obtains the true flavor.  

xxx
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦਾ ਰਸ ਚੱਖਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ (ਆਤਮਕ) ਆਨੰਦ ਮਾਣਦਾ ਹੈ,


ਹਰਿ ਕਾ ਨਾਮੁ ਮੰਨਿ ਵਸਾਏ  

हरि का नामु मंनि वसाए ॥  

Har kā nām man vasā▫e.  

The Name of the Lord abides within his mind.  

ਮੰਨਿ = ਮਨਿ, ਮਨ ਵਿਚ।
(ਕਿਉਂਕਿ) ਉਹ ਪਰਮਾਤਮਾ ਦੇ ਨਾਮ ਨੂੰ (ਸਦਾ ਆਪਣੇ) ਮਨ ਵਿਚ ਵਸਾਈ ਰੱਖਦਾ ਹੈ।


ਹਰਿ ਪ੍ਰਭੁ ਸਦਾ ਰਹਿਆ ਭਰਪੂਰਿ  

हरि प्रभु सदा रहिआ भरपूरि ॥  

Har parabẖ saḏā rahi▫ā bẖarpūr.  

The Lord God is Eternal and All-pervading.  

xxx
(ਉਸ ਨੂੰ ਫਿਰ ਪ੍ਰਤੱਖ ਇਉਂ ਦਿੱਸਦਾ ਹੈ ਕਿ) ਪਰਮਾਤਮਾ ਸਦਾ ਹਰ ਥਾਂ ਵਿਆਪ ਰਿਹਾ ਹੈ,


ਆਪੇ ਨੇੜੈ ਆਪੇ ਦੂਰਿ ॥੨॥  

आपे नेड़ै आपे दूरि ॥२॥  

Āpe neṛai āpe ḏūr. ||2||  

He Himself is near, and He Himself is far away. ||2||  

xxx ॥੨॥
ਉਹ ਆਪ ਹੀ (ਹਰੇਕ ਜੀਵ ਦੇ) ਅੰਗ-ਸੰਗ ਹੈ ਤੇ ਆਪ ਹੀ ਦੂਰ (ਅਪਹੁੰਚ) ਭੀ ਹੈ ॥੨॥


ਆਖਣਿ ਆਖੈ ਬਕੈ ਸਭੁ ਕੋਇ  

आखणि आखै बकै सभु कोइ ॥  

Ākẖaṇ ākẖai bakai sabẖ ko▫e.  

Everyone talks and speaks through speech;  

ਆਖਣਿ ਆਖੈ = ਆਖਣ ਨੂੰ ਆਖਦਾ ਹੈ, ਰਿਵਾਜੀ ਤੌਰ ਤੇ ਆਖਦਾ ਹੈ। ਬਕੈ = ਬੋਲਦਾ ਹੈ। ਸਭੁ ਕੋਇ = ਹਰੇਕ ਮਨੁੱਖ।
(ਹੇ ਭਾਈ!) ਰਿਵਾਜੀ ਤੌਰ ਤੇ ਹਰੇਕ ਮਨੁੱਖ ਆਖਦਾ ਹੈ, ਸੁਣਾਂਦਾ ਹੈ ਕਿ (ਪਰਮਾਤਮਾ) ਹਰੇਕ ਦੇ ਨੇੜੇ ਵੱਸਦਾ ਹੈ,


ਆਪੇ ਬਖਸਿ ਮਿਲਾਏ ਸੋਇ  

आपे बखसि मिलाए सोइ ॥  

Āpe bakẖas milā▫e so▫e.  

the Lord Himself forgives, and unites us with Himself.  

xxx
ਪਰ ਜਿਸ ਕਿਸੇ ਨੂੰ ਉਹ ਆਪਣੇ ਚਰਨਾਂ ਵਿਚ ਮਿਲਾਂਦਾ ਹੈ, ਉਹ ਆਪ ਹੀ ਮੇਹਰ ਕਰ ਕੇ ਮਿਲਾਂਦਾ ਹੈ।


ਕਹਣੈ ਕਥਨਿ ਪਾਇਆ ਜਾਇ  

कहणै कथनि न पाइआ जाइ ॥  

Kahṇai kathan na pā▫i▫ā jā▫e.  

By merely speaking and talking, He is not obtained.  

ਕਹਣੈ = ਆਖਣ ਨਾਲ। ਕਥਨਿ = ਆਖਣ ਨਾਲ।
ਜ਼ਬਾਨੀ ਆਖਣ ਨਾਲ ਗੱਲਾਂ ਕਰਨ ਨਾਲ ਪਰਮਾਤਮਾ ਮਿਲਦਾ ਨਹੀਂ,


ਗੁਰ ਪਰਸਾਦਿ ਵਸੈ ਮਨਿ ਆਇ ॥੩॥  

गुर परसादि वसै मनि आइ ॥३॥  

Gur parsāḏ vasai man ā▫e. ||3||  

By Guru's Grace, He comes to abide in the mind. ||3||  

ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ ॥੩॥
ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥


ਗੁਰਮੁਖਿ ਵਿਚਹੁ ਆਪੁ ਗਵਾਇ  

गुरमुखि विचहु आपु गवाइ ॥  

Gurmukẖ vicẖahu āp gavā▫e.  

The Gurmukh eradicates his self-conceit from within.  

ਆਪੁ = ਆਪਾ-ਭਾਵ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ,


ਹਰਿ ਰੰਗਿ ਰਾਤੇ ਮੋਹੁ ਚੁਕਾਇ  

हरि रंगि राते मोहु चुकाइ ॥  

Har rang rāṯe moh cẖukā▫e.  

He is imbued with the Lord's Love, having discarded worldly attachment.  

ਰੰਗਿ ਰਾਤੇ = ਰੰਗ ਵਿਚ ਰੰਗਿਆ ਜਾਣ ਕਰਕੇ।
ਤੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਮੁਕਾਂਦਾ ਹੈ।


ਅਤਿ ਨਿਰਮਲੁ ਗੁਰ ਸਬਦ ਵੀਚਾਰ  

अति निरमलु गुर सबद वीचार ॥  

Aṯ nirmal gur sabaḏ vīcẖār.  

He contemplates the utterly Immaculate Word of the Guru's Shabad.  

ਅਤਿ = ਬਹੁਤ।
ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ,


ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥  

नानक नामि सवारणहार ॥४॥४॥४३॥  

Nānak nām savāraṇhār. ||4||4||43||  

O Nanak, the Naam, the Name of the Lord, is our Salvation. ||4||4||43||  

ਨਾਮਿ = ਨਾਮ ਦੀ ਰਾਹੀਂ ॥੪॥੪॥੪੩॥
ਹੇ ਨਾਨਕ! ਪ੍ਰਭੂ-ਨਾਮ ਵਿਚ ਜੁੜ ਕੇ ਮਨੁੱਖ ਹੋਰਨਾਂ ਦਾ ਜੀਵਨ ਸੰਵਾਰਨ ਜੋਗਾ ਭੀ ਹੋ ਜਾਂਦਾ ਹੈ ॥੪॥੪॥੪੩॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਦੂਜੈ ਭਾਇ ਲਗੇ ਦੁਖੁ ਪਾਇਆ  

दूजै भाइ लगे दुखु पाइआ ॥  

Ḏūjai bẖā▫e lage ḏukẖ pā▫i▫ā.  

Attached to the love of duality, one only incurs pain.  

ਭਾਇ = ਪਿਆਰ ਵਿਚ। ਭਾਉ = ਪਿਆਰ। ਦੂਜੈ ਭਾਇ = ਹੋਰ ਦੇ ਪਿਆਰ ਵਿਚ।
(ਜੇਹੜੇ ਮਨੁੱਖ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ ਮੱਤੇ ਰਹਿੰਦੇ ਹਨ ਉਹਨਾਂ ਨੇ ਦੁੱਖ ਹੀ ਦੁੱਖ ਸਹੇੜਿਆ,


ਬਿਨੁ ਸਬਦੈ ਬਿਰਥਾ ਜਨਮੁ ਗਵਾਇਆ  

बिनु सबदै बिरथा जनमु गवाइआ ॥  

Bin sabḏai birthā janam gavā▫i▫ā.  

Without the Word of the Shabad, one's life is wasted away in vain.  

ਬਿਰਥਾ = ਵਿਅਰਥ।
ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ।


ਸਤਿਗੁਰੁ ਸੇਵੈ ਸੋਝੀ ਹੋਇ  

सतिगुरु सेवै सोझी होइ ॥  

Saṯgur sevai sojẖī ho▫e.  

Serving the True Guru, understanding is obtained,  

ਸੇਵੈ = ਸਰਨ ਪੈਂਦਾ ਹੈ।
ਜੇਹੜਾ ਕੋਈ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਸ ਨੂੰ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ,


ਦੂਜੈ ਭਾਇ ਲਾਗੈ ਕੋਇ ॥੧॥  

दूजै भाइ न लागै कोइ ॥१॥  

Ḏūjai bẖā▫e na lāgai ko▫e. ||1||  

and then, one is not attached to the love of duality. ||1||  

ਕੋਇ = ਕੋਈ ਭੀ ਮਨੁੱਖ ॥੧॥
ਉਹ ਫਿਰ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ ॥੧॥


ਮੂਲਿ ਲਾਗੇ ਸੇ ਜਨ ਪਰਵਾਣੁ  

मूलि लागे से जन परवाणु ॥  

Mūl lāge se jan parvāṇ.  

Those who hold fast to their roots, become acceptable.  

ਮੂਲਿ = (ਜਗਤ ਦੇ) ਮੂਲ (-ਪ੍ਰਭੂ) ਵਿਚ। ਸੇ ਜਨ = ਉਹ ਬੰਦੇ।
(ਹੇ ਭਾਈ! ਜੇਹੜੇ ਮਨੁੱਖ) ਜਗਤ ਦੇ ਰਚਨਹਾਰ ਪਰਮਾਤਮਾ (ਦੀ ਯਾਦ) ਵਿਚ ਜੁੜਦੇ ਹਨ, ਉਹ ਮਨੁੱਖ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦੇ ਹਨ।


ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ  

अनदिनु राम नामु जपि हिरदै गुर सबदी हरि एको जाणु ॥१॥ रहाउ ॥  

An▫ḏin rām nām jap hirḏai gur sabḏī har eko jāṇ. ||1|| rahā▫o.  

Night and day, they meditate within their hearts on the Lord's Name; through the Word of the Guru's Shabad, they know the One Lord. ||1||Pause||  

ਅਨਦਿਨੁ = {़अनुदिन} ਹਰ ਰੋਜ਼, ਹਰ ਵੇਲੇ। ਜਪਿ = ਜਪ ਕੇ। ਜਾਣੁ = ਜਾਣੂ, ਪਛਾਣੂ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਹਰ ਵੇਲੇ ਆਪਣੇ ਹਿਰਦੇ ਵਿਚ ਜਪ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੧॥ ਰਹਾਉ ॥


ਡਾਲੀ ਲਾਗੈ ਨਿਹਫਲੁ ਜਾਇ  

डाली लागै निहफलु जाइ ॥  

Dālī lāgai nihfal jā▫e.  

One who is attached to the branch, does not receive the fruits.  

ਨਿਹਫਲੁ = ਅੱਫਲ।
(ਜੇਹੜਾ ਮਨੁੱਖ ਜਗਤ ਦੇ ਮੂਲ-ਪ੍ਰਭੂ-ਰੁੱਖ ਨੂੰ ਛੱਡ ਕੇ ਉਸ ਦੀ ਰਚੀ ਮਾਇਆ-ਰੂਪ) ਟਹਣੀ ਨੂੰ ਚੰਬੜਿਆ ਰਹਿੰਦਾ ਹੈ ਉਹ ਅੱਫਲ ਹੀ ਜਾਂਦਾ ਹੈ (ਜੀਵਨ-ਫਲ ਪ੍ਰਾਪਤ ਨਹੀਂ ਕਰ ਸਕਦਾ।)


ਅੰਧੀ ਕੰਮੀ ਅੰਧ ਸਜਾਇ  

अंधीं कमी अंध सजाइ ॥  

Aʼnḏẖīʼn kammī anḏẖ sajā▫e.  

For blind actions, blind punishment is received.  

ਅੰਧ = (ਮਾਇਆ ਵਿਚ) ਅੰਨ੍ਹੇ ਹੋਏ ਮਨੁੱਖ ਨੂੰ।
ਬੇ-ਸਮਝੀ ਦੇ ਕੰਮਾਂ ਵਿਚ ਪੈ ਕੇ-


ਮਨਮੁਖੁ ਅੰਧਾ ਠਉਰ ਪਾਇ  

मनमुखु अंधा ठउर न पाइ ॥  

Manmukẖ anḏẖā ṯẖa▫ur na pā▫e.  

The blind, self-willed manmukh finds no place of rest.  

ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ (ਮਾਇਆ ਦੀ ਭਟਕਣਾ ਤੋਂ ਬਚਣ ਦਾ) ਟਿਕਾਣਾ ਨਹੀਂ ਲੱਭ ਸਕਦਾ।


ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥  

बिसटा का कीड़ा बिसटा माहि पचाइ ॥२॥  

Bistā kā kīṛā bistā māhi pacẖā▫e. ||2||  

He is a maggot in manure, and in manure he shall rot away. ||2||  

ਪਚਾਇ = ਸੜਦਾ ਹੈ ॥੨॥
(ਉਹ ਮਨੁੱਖ ਮਾਇਆ ਦੇ ਮੋਹ ਵਿਚ ਇਉਂ ਹੀ) ਖ਼ੁਆਰ ਹੁੰਦਾ ਹੈ (ਜਿਵੇਂ) ਗੰਦ ਦਾ ਕੀੜਾ ਗੰਦ ਵਿਚ ॥੨॥


ਗੁਰ ਕੀ ਸੇਵਾ ਸਦਾ ਸੁਖੁ ਪਾਏ  

गुर की सेवा सदा सुखु पाए ॥  

Gur kī sevā saḏā sukẖ pā▫e.  

Serving the Guru, everlasting peace is obtained.  

xxx
ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਸਦਾ ਆਤਮਕ ਆਨੰਦ ਮਾਣਦਾ ਹੈ,


ਸੰਤਸੰਗਤਿ ਮਿਲਿ ਹਰਿ ਗੁਣ ਗਾਏ  

संतसंगति मिलि हरि गुण गाए ॥  

Sanṯsangaṯ mil har guṇ gā▫e.  

Joining the True Congregation, the Sat Sangat, the Glorious Praises of the Lord are sung.  

ਮਿਲਿ = ਮਿਲ ਕੇ।
(ਕਿਉਂਕਿ) ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ)।


ਨਾਮੇ ਨਾਮਿ ਕਰੇ ਵੀਚਾਰੁ  

नामे नामि करे वीचारु ॥  

Nāme nām kare vīcẖār.  

One who contemplates the Naam, the Name of the Lord,  

ਨਾਮੇ = ਨਾਮਿ ਹੀ, ਨਾਮ ਵਿਚ ਹੀ।
ਉਹ ਸਦਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।


ਆਪਿ ਤਰੈ ਕੁਲ ਉਧਰਣਹਾਰੁ ॥੩॥  

आपि तरै कुल उधरणहारु ॥३॥  

Āp ṯarai kul uḏẖraṇhār. ||3||  

saves himself, and his family as well. ||3||  

ਉਧਰਣਹਾਰੁ = ਬਚਾਣ-ਯੋਗਾ ॥੩॥
(ਇਸ ਤਰ੍ਹਾਂ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਘਾਣ ਜੋਗਾ ਹੋ ਜਾਂਦਾ ਹੈ ॥੩॥


ਗੁਰ ਕੀ ਬਾਣੀ ਨਾਮਿ ਵਜਾਏ  

गुर की बाणी नामि वजाए ॥  

Gur kī baṇī nām vajā▫e.  

Through the Word of the Guru's Bani, the Naam resounds;  

ਵਜਾਏ = (ਵਾਜਾ) ਵਜਾਂਦਾ ਹੈ।
ਪਰਮਾਤਮਾ ਦੇ ਨਾਮ ਵਿਚ ਜੁੜ ਕੇ ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ (ਦਾ ਵਾਜਾ) ਵਜਾਂਦਾ ਹੈ (ਆਪਣੇ ਅੰਦਰ ਗੁਰੂ ਦੀ ਬਾਣੀ ਦਾ ਪੂਰਨ ਪ੍ਰਭਾਵ ਪਾਈ ਰੱਖਦਾ ਹੈ),


ਨਾਨਕ ਮਹਲੁ ਸਬਦਿ ਘਰੁ ਪਾਏ  

नानक महलु सबदि घरु पाए ॥  

Nānak mahal sabaḏ gẖar pā▫e.  

O Nanak, through the Word of the Shabad, one finds the Mansion of the Lord's Presence within the home of the heart.  

ਮਹਲੁ = ਟਿਕਾਣਾ, ਪ੍ਰਭੂ-ਚਰਨ। ਘਰੁ = ਪ੍ਰਭੂ ਦਾ ਘਰ।
ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਘਰ ਮਹਲ ਹਾਸਲ ਕਰ ਲੈਂਦਾ ਹੈ।


ਗੁਰਮਤਿ ਸਤ ਸਰਿ ਹਰਿ ਜਲਿ ਨਾਇਆ  

गुरमति सत सरि हरि जलि नाइआ ॥  

Gurmaṯ saṯ sar har jal nā▫i▫ā.  

Under Guru's Instruction, bathe in the Pool of Truth, in the Water of the Lord;  

ਸਤਸਰਿ = ਸਾਧ ਸੰਗਤਿ-ਰੂਪ ਸਰੋਵਰ ਵਿਚ। ਸਰਿ = ਸਰੋਵਰ ਵਿਚ। ਜਲਿ = ਜਲ ਨਾਲ, ਪਾਣੀ ਨਾਲ। ਨਾਇਆ = ਨ੍ਹਾਤਾ।
ਗੁਰੂ ਦੀ ਮਤਿ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿਚ ਪਰਮਾਤਮਾ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ,


ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥  

दुरमति मैलु सभु दुरतु गवाइआ ॥४॥५॥४४॥  

Ḏurmaṯ mail sabẖ ḏuraṯ gavā▫i▫ā. ||4||5||44||  

thus the filth of evil-mindedness and sin shall all be washed away. ||4||5||44||  

ਦੁਰਤੁ = ਪਾਪ ॥੪॥੫॥੪੪॥
ਉਸ ਨੇ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਉਸ ਨੇ (ਆਪਣੇ ਅੰਦਰੋਂ) ਸਾਰਾ ਪਾਪ ਦੂਰ ਕਰ ਲਿਆ ॥੪॥੫॥੪੪॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ  

मनमुख मरहि मरि मरणु विगाड़हि ॥  

Manmukẖ marėh mar maraṇ vigāṛėh.  

The self-willed manmukhs are dying; they are wasting away in death.  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮਰਹਿ = ਆਤਮਕ ਮੌਤ ਮਰਦੇ ਹਨ। ਮਰਿ = ਆਤਮਕ ਮੌਤੇ ਮਰ ਕੇ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਮੌਤੇ) ਮਰਦੇ ਹਨ (ਇਸ ਤਰ੍ਹਾਂ) ਮਰ ਕੇ ਉਹ ਆਪਣੀ ਮੌਤ ਖ਼ਰਾਬ ਕਰਦੇ ਹਨ,


ਦੂਜੈ ਭਾਇ ਆਤਮ ਸੰਘਾਰਹਿ  

दूजै भाइ आतम संघारहि ॥  

Ḏūjai bẖā▫e āṯam sangẖārėh.  

In the love of duality, they murder their own souls.  

ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਆਤਮ = ਆਤਮਕ ਜੀਵਨ। ਸੰਘਾਰਹਿ = ਨਾਸ ਕਰ ਲੈਂਦੇ ਹਨ।
ਕਿਉਂਕਿ ਮਾਇਆ ਦੇ ਮੋਹ ਵਿਚ ਪੈ ਕੇ ਉਹ ਆਪਣਾ ਆਤਮਕ ਜੀਵਨ ਤਬਾਹ ਕਰ ਲੈਂਦੇ ਹਨ।


ਮੇਰਾ ਮੇਰਾ ਕਰਿ ਕਰਿ ਵਿਗੂਤਾ  

मेरा मेरा करि करि विगूता ॥  

Merā merā kar kar vigūṯā.  

Crying out, "Mine, mine!", they are ruined.  

ਵਿਗੂਤਾ = ਖ਼ੁਆਰ ਹੁੰਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਹ ਧਨ) ਮੇਰਾ ਹੈ (ਇਹ ਪਰਵਾਰਾ) ਮੇਰਾ ਹੈ-ਨਿੱਤ ਇਹੀ ਆਖ ਆਖ ਕੇ ਖ਼ੁਆਰ ਹੁੰਦਾ ਰਹਿੰਦਾ ਹੈ,


ਆਤਮੁ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥੧॥  

आतमु न चीन्है भरमै विचि सूता ॥१॥  

Āṯam na cẖīnĥai bẖarmai vicẖ sūṯā. ||1||  

They do not remember their souls; they are asleep in superstition. ||1||  

ਆਤਮੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਚੀਨੈ = ਪਰਖਦਾ, ਪਛਾਣਦਾ। ਸੂਤਾ = ਗ਼ਾਫ਼ਲ ਹੋਇਆ ਰਹਿੰਦਾ ਹੈ ॥੧॥
ਕਦੇ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ, ਮਾਇਆ ਦੀ ਭਟਕਣਾ ਵਿਚ ਪੈ ਕੇ (ਆਤਮਕ ਜੀਵਨ) ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ ॥੧॥


ਮਰੁ ਮੁਇਆ ਸਬਦੇ ਮਰਿ ਜਾਇ  

मरु मुइआ सबदे मरि जाइ ॥  

Mar mu▫i▫ā sabḏe mar jā▫e.  

He alone dies a real death, who dies in the Word of the Shabad.  

ਮਰੁ = ਮੌਤ, ਅਸਲੀ ਮੌਤ, ਮਾਇਆ ਦੇ ਮੋਹ ਵਲੋਂ ਮੌਤ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ।
ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਰਖਰੂਈ ਮੌਤ ਮਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਅਛੋਹ ਰਹਿੰਦਾ ਹੈ,


ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ  

उसतति निंदा गुरि सम जाणाई इसु जुग महि लाहा हरि जपि लै जाइ ॥१॥ रहाउ ॥  

Usṯaṯ ninḏā gur sam jāṇā▫ī is jug mėh lāhā har jap lai jā▫e. ||1|| rahā▫o.  

The Guru has inspired me to realize, that praise and slander are one and the same; in this world, the profit is obtained by chanting the Name of the Lord. ||1||Pause||  

ਗੁਰਿ = ਗੁਰੂ ਨੇ। ਸਮ = ਬਰਾਬਰ। ਜਾਣਾਈ = ਸਮਝਾ ਦਿੱਤੀ। ਜੁਗ ਮਹਿ = ਜੀਵਨ ਵਿਚ। ਲਾਹਾ = ਲਾਭ, ਖੱਟੀ ॥੧॥ ਰਹਾਉ ॥
ਗੁਰੂ ਨੇ ਜਿਸ ਮਨੁੱਖ ਨੂੰ ਇਹ ਸੂਝ ਬਖ਼ਸ਼ ਦਿੱਤੀ ਹੈ, ਕਿ ਭਾਵੇਂ ਕੋਈ ਚੰਗਾ ਆਖੇ, ਕੋਈ ਮੰਦਾ ਆਖੇ, ਇਸ ਨੂੰ ਇਕੋ ਜਿਹਾ ਸਹਾਰਨਾ ਹੈ। ਉਹ ਮਨੁੱਖ ਇਸ ਜੀਵਨ ਵਿਚ ਪਰਮਾਤਮਾ ਦਾ ਨਾਮ ਜਪ ਕੇ (ਜਗਤ ਤੋਂ) ਖੱਟੀ ਖੱਟ ਕੇ ਜਾਂਦਾ ਹੈ ॥੧॥ ਰਹਾਉ ॥


ਨਾਮ ਵਿਹੂਣ ਗਰਭ ਗਲਿ ਜਾਇ  

नाम विहूण गरभ गलि जाइ ॥  

Nām vihūṇ garabẖ gal jā▫e.  

Those who lack the Naam, the Name of the Lord, are dissolved within the womb.  

ਗਰਭ = ਜਨਮ ਮਰਨ ਦੇ ਗੇੜਾਂ ਵਿਚ। ਗਲਿ ਜਾਇ = ਗਲ ਜਾਂਦਾ ਹੈ, ਆਤਮਕ ਜੀਵਨ ਨਾਸ ਕਰ ਲੈਂਦਾ ਹੈ।
ਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਜਨਮ ਮਰਨ ਦੇ ਗੇੜਾਂ ਵਿਚ ਆਤਮਕ ਜੀਵਨ ਨਾਸ ਕਰ ਲੈਂਦਾ ਹੈ,


ਬਿਰਥਾ ਜਨਮੁ ਦੂਜੈ ਲੋਭਾਇ  

बिरथा जनमु दूजै लोभाइ ॥  

Birthā janam ḏūjai lobẖā▫e.  

Useless is the birth of those who are lured by duality.  

ਲੋਭਾਇ = ਲੋਭ ਕਰਦਾ ਹੈ।
ਉਹ ਸਦਾ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਇਸ ਵਾਸਤੇ) ਉਸ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।


ਨਾਮ ਬਿਹੂਣੀ ਦੁਖਿ ਜਲੈ ਸਬਾਈ  

नाम बिहूणी दुखि जलै सबाई ॥  

Nām bihūṇī ḏukẖ jalai sabā▫ī.  

Without the Naam, all are burning in pain.  

ਦੁਖਿ = ਦੁੱਖ ਵਿਚ। ਸਬਾਈ = ਸਾਰੀ ਲੁਕਾਈ।
ਨਾਮ ਤੋਂ ਸੱਖਣੀ ਰਹਿ ਕੇ ਸਾਰੀ ਲੁਕਾਈ ਦੁੱਖ ਵਿਚ ਸੜਦੀ ਰਹਿੰਦੀ ਹੈ।


ਸਤਿਗੁਰਿ ਪੂਰੈ ਬੂਝ ਬੁਝਾਈ ॥੨॥  

सतिगुरि पूरै बूझ बुझाई ॥२॥  

Saṯgur pūrai būjẖ bujẖā▫ī. ||2||  

The Perfect True Guru has given me this understanding. ||2||  

ਸਤਿਗੁਰਿ = ਸਤਿਗੁਰੂ ਨੇ। ਬੂਝ = ਸਮਝ ॥੨॥
ਪਰ ਇਹ ਸਮਝ ਪੂਰੇ ਗੁਰੂ ਨੇ (ਕਿਸੇ ਵਿਰਲੇ ਨੂੰ) ਬਖ਼ਸ਼ੀ ਹੈ ॥੨॥


ਮਨੁ ਚੰਚਲੁ ਬਹੁ ਚੋਟਾ ਖਾਇ  

मनु चंचलु बहु चोटा खाइ ॥  

Man cẖancẖal baho cẖotā kẖā▫e.  

The fickle mind is struck down so many times.  

xxx
ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿਚ ਭਟਕਦਾ ਹੈ ਉਹ ਮੋਹ ਦੀਆਂ ਸੱਟਾਂ ਖਾਂਦਾ ਰਹਿੰਦਾ ਹੈ।


ਏਥਹੁ ਛੁੜਕਿਆ ਠਉਰ ਪਾਇ  

एथहु छुड़किआ ठउर न पाइ ॥  

Ėthahu cẖẖuṛki▫ā ṯẖa▫ur na pā▫e.  

Having lost this opportunity, no place of rest shall be found.  

ਏਥਹੁ ਛੁੜਕਿਆ = ਇਸ ਮਨੁੱਖਾ ਜਨਮ ਦੀ ਵਾਰੀ ਤੋਂ ਖੁੰਝਿਆ। ਠਉਰ = ਟਿਕਾਣਾ, ਥਾਂ।
ਇਸ ਮਨੁੱਖਾ ਜੀਵਨ ਵਿਚ (ਸਿਮਰਨ ਵਲੋਂ) ਖੁੰਝਿਆ ਹੋਇਆ ਫਿਰ ਆਤਮਕ ਆਨੰਦ ਦੀ ਥਾਂ ਨਹੀਂ ਪ੍ਰਾਪਤ ਕਰ ਸਕਦਾ।


ਗਰਭ ਜੋਨਿ ਵਿਸਟਾ ਕਾ ਵਾਸੁ  

गरभ जोनि विसटा का वासु ॥  

Garabẖ jon vistā kā vās.  

Cast into the womb of reincarnation, the mortal lives in manure;  

xxx
ਜਨਮ ਮਰਨ ਦਾ ਗੇੜ (ਮਾਨੋ) ਗੰਦ ਦਾ ਘਰ ਹੈ,


ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥  

तितु घरि मनमुखु करे निवासु ॥३॥  

Ŧiṯ gẖar manmukẖ kare nivās. ||3||  

in such a home, the self-willed manmukh takes up residence. ||3||  

ਤਿਤੁ ਘਰਿ = ਉਸ ਘਰ ਵਿਚ ॥੩॥
ਇਸ ਘਰ ਵਿਚ ਉਸ ਮਨੁੱਖ ਦਾ ਨਿਵਾਸ ਹੋਇਆ ਰਹਿੰਦਾ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ ॥੩॥


ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ  

अपुने सतिगुर कउ सदा बलि जाई ॥  

Apune saṯgur ka▫o saḏā bal jā▫ī.  

I am forever a sacrifice to my True Guru;  

ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ (ਜਾਈਂ)।
(ਹੇ ਭਾਈ!) ਮੈਂ ਆਪਣੇ ਸਤਿਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ।


ਗੁਰਮੁਖਿ ਜੋਤੀ ਜੋਤਿ ਮਿਲਾਈ  

गुरमुखि जोती जोति मिलाई ॥  

Gurmukẖ joṯī joṯ milā▫ī.  

the light of the Gurmukh blends with the Divine Light of the Lord.  

xxx
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਸੁਰਤਿ ਨੂੰ ਗੁਰੂ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ।


ਨਿਰਮਲ ਬਾਣੀ ਨਿਜ ਘਰਿ ਵਾਸਾ  

निरमल बाणी निज घरि वासा ॥  

Nirmal baṇī nij gẖar vāsā.  

Through the Immaculate Bani of the Word, the mortal dwells within the home of his own inner self.  

ਨਿਜ ਘਰਿ = ਆਪਣੇ ਘਰ ਵਿਚ।
ਗੁਰੂ ਦੀ ਪਵਿਤ੍ਰ ਬਾਣੀ ਦੀ ਬਰਕਤਿ ਨਾਲ ਆਪਣੇ ਅਸਲ ਘਰ ਵਿਚ (ਪ੍ਰਭੂ-ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ,


ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥  

नानक हउमै मारे सदा उदासा ॥४॥६॥४५॥  

Nānak ha▫umai māre saḏā uḏāsā. ||4||6||45||  

O Nanak, he conquers his ego, and remains forever detached. ||4||6||45||  

ਉਦਾਸਾ = ਵਿਰਕਤ ॥੪॥੬॥੪੫॥
ਹੇ ਨਾਨਕ! (ਗੁਰੂ ਦੀ ਮੇਹਰ ਨਾਲ ਮਨੁੱਖ) ਹਉਮੈ ਨੂੰ ਮੁਕਾ ਲੈਂਦਾ ਹੈ ਤੇ (ਮਾਇਆ ਦੇ ਮੋਹ ਵਲੋਂ) ਸਦਾ ਉਪਰਾਮ ਰਹਿੰਦਾ ਹੈ ॥੪॥੬॥੪੫॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਲਾਲੈ ਆਪਣੀ ਜਾਤਿ ਗਵਾਈ  

लालै आपणी जाति गवाई ॥  

Lālai āpṇī jāṯ gavā▫ī.  

The Lord's slave sets aside his own social status.  

ਲਾਲੈ = ਗ਼ੁਲਾਮ ਨੇ, ਦਾਸ ਨੇ,। ਜਾਤਿ = ਹਸਤੀ, ਹੋਂਦ।
ਸੇਵਕ ਨੇ ਆਪਣੀ (ਵੱਖਰੀ) ਹਸਤੀ ਮਿਟਾ ਲਈ ਹੁੰਦੀ ਹੈ,


ਤਨੁ ਮਨੁ ਅਰਪੇ ਸਤਿਗੁਰ ਸਰਣਾਈ  

तनु मनु अरपे सतिगुर सरणाई ॥  

Ŧan man arpe saṯgur sarṇā▫ī.  

He dedicates his mind and body to the True Guru, and seeks His Sanctuary.  

ਅਰਪੇ = ਅਰਪਿ, ਅਰਪ ਕੇ, ਹਵਾਲੇ ਕਰ ਕੇ।
ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਕੇ ਤੇ ਗੁਰੂ ਦੀ ਸਰਨ ਪੈ ਜਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits