Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰ ਕੈ ਦਰਸਨਿ ਮੁਕਤਿ ਗਤਿ ਹੋਇ  

गुर कै दरसनि मुकति गति होइ ॥  

Gur kai ḏarsan mukaṯ gaṯ ho▫e.  

The Guru's system is the way to liberation.  

ਦਰਸਨਿ = ਸ਼ਾਸਤ੍ਰ ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ।
ਗੁਰੂ ਦੇ (ਦਿੱਤੇ ਹੋਏ) ਸ਼ਾਸਤ੍ਰ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ,


ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ  

साचा आपि वसै मनि सोइ ॥१॥ रहाउ ॥  

Sācẖā āp vasai man so▫e. ||1|| rahā▫o.  

The True Lord Himself comes to dwell in the mind. ||1||Pause||  

ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਨਿ = ਮਨ ਵਿਚ। ਸੋਇ = ਉਹ ਹੀ ॥੧॥ ਰਹਾਉ ॥
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥


ਗੁਰ ਦਰਸਨਿ ਉਧਰੈ ਸੰਸਾਰਾ  

गुर दरसनि उधरै संसारा ॥  

Gur ḏarsan uḏẖrai sansārā.  

Through the Guru's system, the world is saved,  

ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ।
ਜਗਤ ਗੁਰੂ ਦੇ ਸ਼ਾਸਤ੍ਰ ਦੀ ਬਰਕਤਿ ਨਾਲ (ਵਿਕਾਰਾਂ ਤੋਂ) ਬਚ ਜਾਂਦਾ ਹੈ।


ਜੇ ਕੋ ਲਾਏ ਭਾਉ ਪਿਆਰਾ  

जे को लाए भाउ पिआरा ॥  

Je ko lā▫e bẖā▫o pi▫ārā.  

if it is embraced with love and affection.  

ਕੋ = ਕੋਈ ਮਨੁੱਖ। ਭਾਉ = ਪ੍ਰੇਮ।
(ਪਰ ਤਾਂ) ਜੇ ਕੋਈ ਮਨੁੱਖ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਜੋੜੇ।


ਭਾਉ ਪਿਆਰਾ ਲਾਏ ਵਿਰਲਾ ਕੋਇ  

भाउ पिआरा लाए विरला कोइ ॥  

Bẖā▫o pi▫ārā lā▫e virlā ko▫e.  

How rare is that person who truly loves the Guru's Way.  

xxx
ਪਰ ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਪੈਦਾ ਕਰਦਾ ਹੈ।


ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥  

गुर कै दरसनि सदा सुखु होइ ॥२॥  

Gur kai ḏarsan saḏā sukẖ ho▫e. ||2||  

Through the Guru's system, everlasting peace is obtained. ||2||  

xxx ॥੨॥
(ਹੇ ਭਾਈ!) ਗੁਰੂ ਦੇ ਸ਼ਾਸਤ੍ਰ ਵਿਚ (ਚਿੱਤ ਜੋੜਿਆਂ) ਸਦਾ ਆਤਮਕ ਆਨੰਦ ਮਿਲਦਾ ਹੈ ॥੨॥


ਗੁਰ ਕੈ ਦਰਸਨਿ ਮੋਖ ਦੁਆਰੁ  

गुर कै दरसनि मोख दुआरु ॥  

Gur kai ḏarsan mokẖ ḏu▫ār.  

Through the Guru's system, the Door of Salvation is obtained.  

ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਦਰਵਾਜ਼ਾ।
ਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ।


ਸਤਿਗੁਰੁ ਸੇਵੈ ਪਰਵਾਰ ਸਾਧਾਰੁ  

सतिगुरु सेवै परवार साधारु ॥  

Saṯgur sevai parvār sāḏẖār.  

Serving the True Guru, one's family is saved.  

ਸਾਧਾਰੁ = ਸ-ਅਦਾਰੁ, ਆਸਰੇ ਵਾਲਾ।
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਪਰਵਾਰ ਵਾਸਤੇ ਭੀ (ਵਿਕਾਰਾਂ ਤੋਂ ਬਚਣ ਲਈ) ਸਹਾਰਾ ਬਣ ਜਾਂਦਾ ਹੈ।


ਨਿਗੁਰੇ ਕਉ ਗਤਿ ਕਾਈ ਨਾਹੀ  

निगुरे कउ गति काई नाही ॥  

Nigure ka▫o gaṯ kā▫ī nāhī.  

There is no salvation for those who have no Guru.  

ਕਾਈ ਗਤਿ = ਉੱਚੀ ਆਤਮਕ ਅਵਸਥਾ।
ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਸ ਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ।


ਅਵਗਣਿ ਮੁਠੇ ਚੋਟਾ ਖਾਹੀ ॥੩॥  

अवगणि मुठे चोटा खाही ॥३॥  

Avgaṇ muṯẖe cẖotā kẖāhī. ||3||  

Beguiled by worthless sins, they are struck down. ||3||  

ਅਵਗਣਿ = ਅਵਗਣ ਵਿਚ, ਪਾਪ ਵਿਚ। ਮੁੱਠੇ = ਲੁੱਟੇ ਜਾ ਰਹੇ। ਖਾਹੀ = ਖਾਹਿ, ਖਾਂਦੇ ਹਨ ॥੩॥
(ਹੇ ਭਾਈ!) ਜਿਹੜੇ ਮਨੁੱਖ ਪਾਪ (-ਕਰਮ) ਵਿਚ (ਫਸ ਕੇ ਆਤਮਕ ਜੀਵਨ ਵਲੋਂ) ਲੁੱਟੇ ਜਾ ਰਹੇ ਹਨ, ਉਹ (ਜੀਵਨ-ਸਫ਼ਰ ਵਿਚ) (ਵਿਕਾਰਾਂ ਦੀਆਂ) ਸੱਟਾਂ ਖਾਂਦੇ ਹਨ ॥੩॥


ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ  

गुर कै सबदि सुखु सांति सरीर ॥  

Gur kai sabaḏ sukẖ sāʼnṯ sarīr.  

Through the Word of the Guru's Shabad, the body finds peace and tranquility.  

xxx
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜਿਆਂ (ਮਨੁੱਖ ਦੇ) ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ,


ਗੁਰਮੁਖਿ ਤਾ ਕਉ ਲਗੈ ਪੀਰ  

गुरमुखि ता कउ लगै न पीर ॥  

Gurmukẖ ṯā ka▫o lagai na pīr.  

The Gurmukh is not afflicted by pain.  

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਤਾ ਕਉ = ਉਸ (ਮਨੁੱਖ) ਨੂੰ। ਪੀਰ = ਪੀੜ, ਦੁੱਖ।
ਗੁਰੂ ਦੀ ਸਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।


ਜਮਕਾਲੁ ਤਿਸੁ ਨੇੜਿ ਆਵੈ  

जमकालु तिसु नेड़ि न आवै ॥  

Jamkāl ṯis neṛ na āvai.  

The Messenger of Death does not come near him.  

ਜਮਕਾਲੁ = ਮੌਤ, ਆਤਮਕ ਮੌਤ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ।


ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥  

नानक गुरमुखि साचि समावै ॥४॥१॥४०॥  

Nānak gurmukẖ sācẖ samāvai. ||4||1||40||  

O Nanak, the Gurmukh is absorbed in the True Lord. ||4||1||40||  

ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ ॥੪॥੧॥੪੦॥
ਹੇ ਨਾਨਕ! ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੧॥੪੦॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਸਬਦਿ ਮੁਆ ਵਿਚਹੁ ਆਪੁ ਗਵਾਇ  

सबदि मुआ विचहु आपु गवाइ ॥  

Sabaḏ mu▫ā vicẖahu āp gavā▫e.  

One who dies in the Word of the Shabad, eradicates his self-conceit from within.  

ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮੁਆ = (ਮਾਇਆ ਦੇ ਮੋਹ ਵਲੋਂ) ਅਛੋਹ ਹੋ ਗਿਆ। ਆਪੁ = ਆਪਾ-ਭਾਵ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਨਿਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ।


ਸਤਿਗੁਰੁ ਸੇਵੇ ਤਿਲੁ ਤਮਾਇ  

सतिगुरु सेवे तिलु न तमाइ ॥  

Saṯgur seve ṯil na ṯamā▫e.  

He serves the True Guru, with no iota of self-interest.  

ਤਿਲੁ = ਰਤਾ ਭਰ ਭੀ। ਤਮਾਇਆ = ਲਾਲਚ।
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ (ਮਾਇਆ ਦਾ) ਰਤਾ ਭਰ ਭੀ ਲਾਲਚ ਨਹੀਂ ਰਹਿੰਦਾ।


ਨਿਰਭਉ ਦਾਤਾ ਸਦਾ ਮਨਿ ਹੋਇ  

निरभउ दाता सदा मनि होइ ॥  

Nirbẖa▫o ḏāṯā saḏā man ho▫e.  

The Fearless Lord, the Great Giver, ever abides in his mind.  

ਮਨਿ = ਮਨ ਵਿਚ।
ਉਸ ਮਨੁੱਖ ਦੇ ਮਨ ਵਿਚ ਉਹ ਦਾਤਾਰ ਸਦਾ ਵੱਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ।


ਸਚੀ ਬਾਣੀ ਪਾਏ ਭਾਗਿ ਕੋਇ ॥੧॥  

सची बाणी पाए भागि कोइ ॥१॥  

Sacẖī baṇī pā▫e bẖāg ko▫e. ||1||  

The True Bani of the Word is obtained only by good destiny. ||1||  

ਭਾਗਿ = ਕਿਸਮਤਿ ਨਾਲ ॥੧॥
ਪਰ ਕੋਈ ਵਿਰਲਾ ਮਨੁੱਖ ਹੀ ਚੰਗੀ ਕਿਸਮਤਿ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਨੂੰ ਮਿਲ ਸਕਦਾ ਹੈ ॥੧॥


ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ  

गुण संग्रहु विचहु अउगुण जाहि ॥  

Guṇ sangrahu vicẖahu a▫oguṇ jāhi.  

So gather merits, and let your demerits depart from within you.  

ਸੰਗ੍ਰਹੁ = ਇਕੱਠੇ ਕਰੋ (ਆਪਣੇ ਅੰਦਰ)। ਜਾਹਿ = ਦੂਰ ਹੋ ਜਾਣਗੇ।
(ਹੇ ਭਾਈ! ਆਪਣੇ ਅੰਦਰ ਪਰਮਾਤਮਾ ਦੇ) ਗੁਣ ਇਕੱਠੇ ਕਰੋ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ।


ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ  

पूरे गुर कै सबदि समाहि ॥१॥ रहाउ ॥  

Pūre gur kai sabaḏ samāhi. ||1|| rahā▫o.  

You shall be absorbed into the Shabad, the Word of the Perfect Guru. ||1||Pause||  

ਸਮਾਹਿ = (ਪ੍ਰਭੂ ਵਿਚ) ਲੀਨ ਹੋ ਜਾਹਿਂਗਾ ॥੧॥ ਰਹਾਉ ॥
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ (ਸਿਫ਼ਤਿ-ਸਾਲਾਹ ਕਰ ਕੇ ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ) ਟਿਕਿਆ ਰਹੇਂਗਾ ॥੧॥ ਰਹਾਉ ॥


ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ  

गुणा का गाहकु होवै सो गुण जाणै ॥  

Guṇā kā gāhak hovai so guṇ jāṇai.  

One who purchases merits, knows the value of these merits.  

xxx
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝਦਾ ਹੈ ਉਹ ਉਸ ਸਿਫ਼ਤਿ-ਸਾਲਾਹ ਦੀ ਕਦਰ ਸਮਝਦਾ ਹੈ;


ਅੰਮ੍ਰਿਤ ਸਬਦਿ ਨਾਮੁ ਵਖਾਣੈ  

अम्रित सबदि नामु वखाणै ॥  

Amriṯ sabaḏ nām vakẖāṇai.  

He chants the Ambrosial Nectar of the Word, and the Name of the Lord.  

ਵਖਾਣੈ = ਉਚਾਰਦਾ ਹੈ, ਸਿਮਰਦਾ ਹੈ।
ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।


ਸਾਚੀ ਬਾਣੀ ਸੂਚਾ ਹੋਇ  

साची बाणी सूचा होइ ॥  

Sācẖī baṇī sūcẖā ho▫e.  

Through the True Bani of the Word, he becomes pure.  

ਸੂਚਾ = ਪਵਿਤ੍ਰ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।


ਗੁਣ ਤੇ ਨਾਮੁ ਪਰਾਪਤਿ ਹੋਇ ॥੨॥  

गुण ते नामु परापति होइ ॥२॥  

Guṇ ṯe nām parāpaṯ ho▫e. ||2||  

Through merit, the Name is obtained. ||2||  

ਤੇ = ਤੋਂ ॥੨॥
ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ ॥੨॥


ਗੁਣ ਅਮੋਲਕ ਪਾਏ ਜਾਹਿ  

गुण अमोलक पाए न जाहि ॥  

Guṇ amolak pā▫e na jāhi.  

The invaluable merits cannot be acquired.  

xxx
ਪਰਮਾਤਮਾ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕਿਸੇ ਭੀ ਕੀਮਤਿ ਤੋਂ ਮਿਲ ਨਹੀਂ ਸਕਦੇ,


ਮਨਿ ਨਿਰਮਲ ਸਾਚੈ ਸਬਦਿ ਸਮਾਹਿ  

मनि निरमल साचै सबदि समाहि ॥  

Man nirmal sācẖai sabaḏ samāhi.  

The pure mind is absorbed into the True Word of the Shabad.  

ਮਨਿ ਨਿਰਮਲ = ਪਵਿਤ੍ਰ ਮਨ ਵਿਚ। ਸਬਦਿ = ਸ਼ਬਦ ਦੀ ਰਾਹੀਂ।
(ਹਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ (ਇਹ ਗੁਣ) ਪਵਿਤ੍ਰ ਹੋਏ ਮਨ ਵਿਚ ਆ ਵੱਸਦੇ ਹਨ।


ਸੇ ਵਡਭਾਗੀ ਜਿਨ੍ਹ੍ਹ ਨਾਮੁ ਧਿਆਇਆ  

से वडभागी जिन्ह नामु धिआइआ ॥  

Se vadbẖāgī jinĥ nām ḏẖi▫ā▫i▫ā.  

How very fortunate are those who meditate on the Naam,  

xxx
(ਹੇ ਭਾਈ!) ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ


ਸਦਾ ਗੁਣਦਾਤਾ ਮੰਨਿ ਵਸਾਇਆ ॥੩॥  

सदा गुणदाता मंनि वसाइआ ॥३॥  

Saḏā guṇḏāṯā man vasā▫i▫ā. ||3||  

and ever enshrine in their minds the Lord, the Giver of merit. ||3||  

ਮੰਨਿ = ਮਨਿ, ਮਨ ਵਿਚ ॥੩॥
ਅਤੇ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਪ੍ਰਭੂ ਆਪਣੇ ਮਨ ਵਿਚ ਵਸਾਇਆ ਹੈ ॥੩॥


ਜੋ ਗੁਣ ਸੰਗ੍ਰਹੈ ਤਿਨ੍ਹ੍ਹ ਬਲਿਹਾਰੈ ਜਾਉ  

जो गुण संग्रहै तिन्ह बलिहारै जाउ ॥  

Jo guṇ sangrahai ṯinĥ balihārai jā▫o.  

I am a sacrifice to those who gather merits.  

ਜਾਉ = ਮੈਂ ਜਾਂਦਾ ਹਾਂ।
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਗੁਣ (ਆਪਣੇ ਅੰਦਰ) ਇਕੱਠੇ ਕਰਦਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।


ਦਰਿ ਸਾਚੈ ਸਾਚੇ ਗੁਣ ਗਾਉ  

दरि साचै साचे गुण गाउ ॥  

Ḏar sācẖai sācẖe guṇ gā▫o.  

At the Gate of Truth, I sing the Glorious Praises of the True One.  

ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਗਾਉ = ਮੈਂ ਗਾਂਦਾ ਹਾਂ।
(ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕ ਕੇ) ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਂਦਾ ਹਾਂ।


ਆਪੇ ਦੇਵੈ ਸਹਜਿ ਸੁਭਾਇ  

आपे देवै सहजि सुभाइ ॥  

Āpe ḏevai sahj subẖā▫e.  

He Himself spontaneously bestows His gifts.  

ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
(ਗੁਣਾਂ ਦੀ ਦਾਤਿ ਜਿਸ ਮਨੁੱਖ ਨੂੰ) ਪ੍ਰਭੂ ਆਪ ਹੀ ਦੇਂਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ।


ਨਾਨਕ ਕੀਮਤਿ ਕਹਣੁ ਜਾਇ ॥੪॥੨॥੪੧॥  

नानक कीमति कहणु न जाइ ॥४॥२॥४१॥  

Nānak kīmaṯ kahaṇ na jā▫e. ||4||2||41||  

O Nanak, the value of the Lord cannot be described. ||4||2||41||  

xxx ॥੪॥੨॥੪੧॥
ਹੇ ਨਾਨਕ! (ਉਸ ਦੇ ਉੱਚੇ ਜੀਵਨ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੪॥੨॥੪੧॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਸਤਿਗੁਰ ਵਿਚਿ ਵਡੀ ਵਡਿਆਈ  

सतिगुर विचि वडी वडिआई ॥  

Saṯgur vicẖ vadī vadi▫ā▫ī.  

Great is the greatness of the True Guru;  

xxx
(ਹੇ ਭਾਈ!) ਸਤਿਗੁਰੂ ਵਿਚ ਇਹ ਵੱਡਾ ਭਾਰਾ ਗੁਣ ਹੈ,


ਚਿਰੀ ਵਿਛੁੰਨੇ ਮੇਲਿ ਮਿਲਾਈ  

चिरी विछुंने मेलि मिलाई ॥  

Cẖirī vicẖẖune mel milā▫ī.  

He merges in His Merger, those who have been separated for so long.  

ਮੇਲਿ = (ਪ੍ਰਭੂ ਦੇ) ਮਿਲਾਪ ਵਿਚ।
ਕਿ ਉਹ ਅਨੇਕਾਂ ਜਨਮਾਂ ਦੇ ਵਿਛੁੜੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ।


ਆਪੇ ਮੇਲੇ ਮੇਲਿ ਮਿਲਾਏ  

आपे मेले मेलि मिलाए ॥  

Āpe mele mel milā▫e.  

He Himself merges the merged in His Merger.  

ਆਪੇ = (ਪ੍ਰਭੂ) ਆਪ ਹੀ।
ਪ੍ਰਭੂ ਆਪ ਹੀ (ਗੁਰੂ) ਮਿਲਾਂਦਾ ਹੈ, ਗੁਰੂ ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ,


ਆਪਣੀ ਕੀਮਤਿ ਆਪੇ ਪਾਏ ॥੧॥  

आपणी कीमति आपे पाए ॥१॥  

Āpṇī kīmaṯ āpe pā▫e. ||1||  

He Himself knows His own worth. ||1||  

ਕੀਮਤਿ = ਕਦਰ ॥੧॥
ਤੇ (ਇਸ ਤਰ੍ਹਾਂ ਜੀਵਾਂ ਦੇ ਹਿਰਦੇ ਵਿਚ) ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ ॥੧॥


ਹਰਿ ਕੀ ਕੀਮਤਿ ਕਿਨ ਬਿਧਿ ਹੋਇ  

हरि की कीमति किन बिधि होइ ॥  

Har kī kīmaṯ kin biḏẖ ho▫e.  

How can anyone appraise the Lord's worth?  

ਕਿਨ ਬਿਧਿ = ਕਿਸ ਤਰੀਕੇ ਨਾਲ?
(ਹੇ ਭਾਈ!) ਕਿਸ ਤਰੀਕੇ ਨਾਲ (ਮਨੁੱਖ ਦੇ ਮਨ ਵਿਚ) ਪਰਮਾਤਮਾ (ਦੇ ਨਾਮ) ਦੀ ਕਦਰ ਪੈਦਾ ਹੋਵੇ?


ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ  

हरि अपर्मपरु अगम अगोचरु गुर कै सबदि मिलै जनु कोइ ॥१॥ रहाउ ॥  

Har aprampar agam agocẖar gur kai sabaḏ milai jan ko▫e. ||1|| rahā▫o.  

Through the Word of the Guru's Shabad, one may merge with the Infinite, Unapproachable and Incomprehensible Lord. ||1||Pause||  

ਅਪਰੰਪਰੁ = ਪਰੇ ਤੋਂ ਪਰੇ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਕੋਇ = ਕੋਈ ਵਿਰਲਾ ॥੧॥ ਰਹਾਉ ॥
ਪਰਮਾਤਮਾ ਪਰੇ ਤੋਂ ਪਰੇ ਹੈ, ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ। (ਬੱਸ!) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ (ਤੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ) ॥੧॥ ਰਹਾਉ ॥


ਗੁਰਮੁਖਿ ਕੀਮਤਿ ਜਾਣੈ ਕੋਇ  

गुरमुखि कीमति जाणै कोइ ॥  

Gurmukẖ kīmaṯ jāṇai ko▫e.  

Few are the Gurmukhs who know His worth.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ।


ਵਿਰਲੇ ਕਰਮਿ ਪਰਾਪਤਿ ਹੋਇ  

विरले करमि परापति होइ ॥  

virle karam parāpaṯ ho▫e.  

How rare are those who receive the Lord's Grace.  

ਕਰਮਿ = ਮੇਹਰ ਨਾਲ।
ਕਿਸੇ ਵਿਰਲੇ ਨੂੰ ਪਰਮਾਤਮਾ ਦੀ ਮੇਹਰ ਨਾਲ (ਪਰਮਾਤਮਾ ਦਾ ਨਾਮ) ਮਿਲਦਾ ਹੈ।


ਊਚੀ ਬਾਣੀ ਊਚਾ ਹੋਇ  

ऊची बाणी ऊचा होइ ॥  

Ūcẖī baṇī ūcẖā ho▫e.  

Through the Sublime Bani of His Word, one becomes sublime.  

ਊਚਾ = ਉੱਚੇ ਜੀਵਨ ਵਾਲਾ।
ਸਭ ਤੋਂ ਉੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ।


ਗੁਰਮੁਖਿ ਸਬਦਿ ਵਖਾਣੈ ਕੋਇ ॥੨॥  

गुरमुखि सबदि वखाणै कोइ ॥२॥  

Gurmukẖ sabaḏ vakẖāṇai ko▫e. ||2||  

The Gurmukh chants the Word of the Shabad. ||2||  

xxx ॥੨॥
ਕੋਈ (ਵਿਰਲਾ ਭਾਗਾਂ ਵਾਲਾ ਮਨੁੱਖ) ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੨॥


ਵਿਣੁ ਨਾਵੈ ਦੁਖੁ ਦਰਦੁ ਸਰੀਰਿ  

विणु नावै दुखु दरदु सरीरि ॥  

viṇ nāvai ḏukẖ ḏaraḏ sarīr.  

Without the Name, the body suffers in pain;  

ਸਰੀਰਿ = ਸਰੀਰ ਵਿਚ, ਹਿਰਦੇ ਵਿਚ।
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿਚ (ਵਿਕਾਰਾਂ ਦਾ) ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ,


ਸਤਿਗੁਰੁ ਭੇਟੇ ਤਾ ਉਤਰੈ ਪੀਰ  

सतिगुरु भेटे ता उतरै पीर ॥  

Saṯgur bẖete ṯā uṯrai pīr.  

but when one meets the True Guru, then that pain is removed.  

ਭੇਟੇ = ਮਿਲੇ। ਤਾ = ਤਦੋਂ।
ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ।


ਬਿਨੁ ਗੁਰ ਭੇਟੇ ਦੁਖੁ ਕਮਾਇ  

बिनु गुर भेटे दुखु कमाइ ॥  

Bin gur bẖete ḏukẖ kamā▫e.  

Without meeting the Guru, the mortal earns only pain.  

ਬਿਨੁ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ।
ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਮਾਂਦਾ ਹੈ ਜੋ ਦੁੱਖ ਪੈਦਾ ਕਰਨ,


ਮਨਮੁਖਿ ਬਹੁਤੀ ਮਿਲੈ ਸਜਾਇ ॥੩॥  

मनमुखि बहुती मिलै सजाइ ॥३॥  

Manmukẖ bahuṯī milai sajā▫e. ||3||  

The self-willed manmukh receives only more punishment. ||3||  

ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ॥੩॥
(ਇਸ ਤਰ੍ਹਾਂ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਬਹੁਤ ਸਜ਼ਾ ਮਿਲਦੀ ਰਹਿੰਦੀ ਹੈ ॥੩॥


ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ  

हरि का नामु मीठा अति रसु होइ ॥  

Har kā nām mīṯẖā aṯ ras ho▫e.  

The essence of the Lord's Name is so very sweet;  

ਅਤਿ ਰਸੁ = ਬਹੁਤ ਰਸ ਵਾਲਾ।
(ਹੇ ਭਾਈ!) ਪਰਮਾਤਮਾ ਦਾ ਨਾਮ (ਇਕ ਐਸਾ ਅੰਮ੍ਰਿਤ ਹੈ ਜੋ) ਮਿੱਠਾ ਹੈ, ਬੜੇ ਰਸ ਵਾਲਾ ਹੈ।


ਪੀਵਤ ਰਹੈ ਪੀਆਏ ਸੋਇ  

पीवत रहै पीआए सोइ ॥  

Pīvaṯ rahai pī▫ā▫e so▫e.  

he alone drinks it, whom the Lord causes to drink it.  

ਪੀਆਏ = ਪਿਲਾਂਦਾ ਹੈ। ਸੋਇ = ਉਹ (ਪ੍ਰਭੂ) ਹੀ।
ਪਰ ਉਹੀ ਮਨੁੱਖ ਇਹ ਨਾਮ-ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਉਹ ਪਰਮਾਤਮਾ ਆਪ ਪਿਲਾਏ।


ਗੁਰ ਕਿਰਪਾ ਤੇ ਹਰਿ ਰਸੁ ਪਾਏ  

गुर किरपा ते हरि रसु पाए ॥  

Gur kirpā ṯe har ras pā▫e.  

By Guru's Grace, the essence of the Lord is obtained.  

ਤੇ = ਤੋਂ।
ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਨਾਮ-ਜਲ ਦਾ ਆਨੰਦ ਮਾਣਦਾ ਹੈ।


ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥  

नानक नामि रते गति पाए ॥४॥३॥४२॥  

Nānak nām raṯe gaṯ pā▫e. ||4||3||42||  

O Nanak, imbued with the Naam, the Name of the Lord, salvation is attained. ||4||3||42||  

ਨਾਮਿ = ਨਾਮ ਵਿਚ। ਰਤੇ = ਰੰਗੀਜ ਕੇ। ਗਤਿ = ਉੱਚੀ ਆਤਮਕ ਅਵਸਥਾ ॥੪॥੩॥੪੨॥
ਹੇ ਨਾਨਕ! ਨਾਮ-ਰੰਗਿ ਵਿਚ ਰੰਗੀਜ ਕੇ ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੩॥੪੨॥


ਆਸਾ ਮਹਲਾ  

आसा महला ३ ॥  

Āsā mėhlā 3.  

Aasaa, Third Mehl:  

xxx
XXX


ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ  

मेरा प्रभु साचा गहिर ग्मभीर ॥  

Merā parabẖ sācẖā gahir gambẖīr.  

My God is True, deep and profound.  

ਸਾਚਾ = ਸਦਾ ਕਾਇਮ ਰਹਿਣ ਵਾਲਾ। ਗਹਿਰ = ਡੂੰਘਾ, ਜਿਸ ਦੇ ਦਿਲ ਦਾ ਭੇਤ ਨਾਹ ਪਾਇਆ ਜਾ ਸਕੇ। ਗੰਭੀਰ = ਡੂੰਘੇ ਜਿਗਰੇ ਵਾਲਾ, ਵੱਡੇ ਜਿਗਰੇ ਵਾਲਾ।
(ਹੇ ਭਾਈ!) ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ।


ਸੇਵਤ ਹੀ ਸੁਖੁ ਸਾਂਤਿ ਸਰੀਰ  

सेवत ही सुखु सांति सरीर ॥  

Sevaṯ hī sukẖ sāʼnṯ sarīr.  

Serving Him, the body acquires peace and tranquility.  

ਸੇਵਤ = ਸਿਮਰਦਿਆਂ।
ਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ।


ਸਬਦਿ ਤਰੇ ਜਨ ਸਹਜਿ ਸੁਭਾਇ  

सबदि तरे जन सहजि सुभाइ ॥  

Sabaḏ ṯare jan sahj subẖā▫e.  

Through the Word of the Shabad, His humble servants easily swim across.  

ਸਬਦਿ = ਗੁਰ-ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
(ਜੇਹੜੇ ਮਨੁੱਖ) ਗੁਰੂ ਦੀ ਰਾਹੀਂ (ਸਿਮਰਨ ਕਰਦੇ ਹਨ ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ,


ਤਿਨ ਕੈ ਹਮ ਸਦ ਲਾਗਹ ਪਾਇ ॥੧॥  

तिन कै हम सद लागह पाइ ॥१॥  

Ŧin kai ham saḏ lāgah pā▫e. ||1||  

I fall at their feet forever and ever. ||1||  

ਸਦ = ਸਦਾ। ਲਾਗਹ = (ਅਸੀ) ਲਗਦੇ ਹਾਂ। ਪਾਇ = ਪੈਰੀਂ ॥੧॥
ਅਸੀਂ (ਮੈਂ) ਸਦਾ ਉਹਨਾਂ ਦੀ ਚਰਨੀਂ ਲੱਗਦੇ (ਲੱਗਦਾ) ਹਾਂ ॥੧॥


ਜੋ ਮਨਿ ਰਾਤੇ ਹਰਿ ਰੰਗੁ ਲਾਇ  

जो मनि राते हरि रंगु लाइ ॥  

Jo man rāṯe har rang lā▫e.  

Those being whose minds are imbued and drenched with the Lord's Love -  

ਮਨਿ = ਮਨ ਵਿਚ। ਲਾਇ = ਲਾ ਕੇ।
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦਾ ਪ੍ਰੇਮ-ਰੰਗ ਵਰਤ ਵਰਤ ਕੇ ਆਪਣੇ ਮਨ ਵਿਚ (ਪ੍ਰੇਮ-ਰੰਗ ਨਾਲ) ਰੰਗੇ ਜਾਂਦੇ ਹਨ,


        


© SriGranth.org, a Sri Guru Granth Sahib resource, all rights reserved.
See Acknowledgements & Credits