Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ  

अम्रितु नामु निरंजन पाइआ गिआन काइआ रस भोगं ॥१॥ रहाउ ॥  

Amriṯ nām niranjan pā▫i▫ā gi▫ān kā▫i▫ā ras bẖogaʼn. ||1|| rahā▫o.  

One who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||  

ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ। ਨਿਰੰਜਨ = {ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੀ ਕਾਲਖ, ਮਾਇਆ ਦਾ ਪ੍ਰਭਾਵ} ਜਿਸ ਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਉਸ ਦਾ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਗਿਆਨ ਰਸ = ਪਰਮਾਤਮਾ ਨਾਲ ਡੂੰਘੀ ਸਾਂਝ ਦੇ ਆਤਮਕ ਆਨੰਦ। ਕਾਇਆ = ਸਰੀਰ ਵਿਚ, ਹਿਰਦੇ ਵਿਚ। ਭੋਗੰ = ਮਾਣਦਾ ਹੈ ॥੧॥ ਰਹਾਉ ॥
ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ॥੧॥ ਰਹਾਉ ॥


ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ  

सिव नगरी महि आसणि बैसउ कलप तिआगी बादं ॥  

Siv nagrī mėh āsaṇ baisa▫o kalap ṯi▫āgī bāḏaʼn.  

In the Lord's City, he sits in his Yogic posture, and he forsakes his desires and conflicts.  

ਸਿਵ = ਪਰਮਾਤਮਾ, ਕਲਿਆਣ-ਸਰੂਪ। ਆਸਣਿ = ਆਸਣ ਉਤੇ। ਬੈਸਉ = ਮੈਂ ਬੈਠਦਾ ਹਾਂ। ਕਲਪ = ਕਲਪਣਾ। ਬਾਦੰ = ਝਗੜੇ, ਧੰਧੇ।
(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)।


ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥  

सिंङी सबदु सदा धुनि सोहै अहिनिसि पूरै नादं ॥२॥  

Sińī sabaḏ saḏā ḏẖun sohai ahinis pūrai nāḏaʼn. ||2||  

The sound of the horn ever rings out its beautiful melody, and day and night, he is filled with the sound current of the Naad. ||2||  

ਧੁਨਿ = ਆਵਾਜ਼, ਸੁਰੀਲੀ ਸੁਰ। ਅਹਿ = ਦਿਨ। ਨਿਸਿ = ਰਾਤ। ਪੂਰੈ = ਪੂਰਦਾ ਹੈ, ਵਜਾਂਦਾ ਹੈ ॥੨॥
ਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥


ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ  

पतु वीचारु गिआन मति डंडा वरतमान बिभूतं ॥  

Paṯ vīcẖār gi▫ān maṯ dandā varaṯmān bibẖūṯaʼn.  

My cup is reflective meditation, and spiritual wisdom is my walking stick; to dwell in the Lord's Presence is the ashes I apply to my body.  

ਪਤੁ = ਪਾਤ੍ਰ, ਪੱਖਰ, ਚਿੱਪੀ। ਵਰਤਮਾਨ = ਹਰ ਥਾਂ ਮੌਜੂਦ। ਬਿਭੂਤ = ਸੁਆਹ।
(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।


ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥  

हरि कीरति रहरासि हमारी गुरमुखि पंथु अतीतं ॥३॥  

Har kīraṯ rahrās hamārī gurmukẖ panth aṯīṯaʼn. ||3||  

The Praise of the Lord is my occupation; and to live as Gurmukh is my pure religion. ||3||  

ਰਹਰਾਸਿ = ਮਰਯਾਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਅਤੀਤ ਪੰਥੁ = ਵਿਰਕਤ ਪੰਥ ॥੩॥
ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥


ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ  

सगली जोति हमारी समिआ नाना वरन अनेकं ॥  

Saglī joṯ hamārī sammi▫ā nānā varan anekaʼn.  

My arm-rest is to see the Lord's Light in all, although their forms and colors are so numerous.  

ਸੰਮਿਆ = ਬੈਰਾਗਣ, ਲੱਕੜ ਆਦਿਕ ਦੀ ਟਿਕਟਿਕੀ ਜਿਸ ਤੇ ਬਾਹਾਂ ਟਿਕਾ ਕੇ ਜੋਗੀ ਸਮਾਧੀ ਵਿਚ ਬੈਠਦਾ ਹੈ। ਨਾਨਾ = ਕਈ ਕਿਸਮਾਂ ਦੇ।
ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ-


ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥  

कहु नानक सुणि भरथरि जोगी पारब्रहम लिव एकं ॥४॥३॥३७॥  

Kaho Nānak suṇ bẖarthar jogī pārbarahm liv ekaʼn. ||4||3||37||  

Says Nanak, listen, O Bharthari Yogi: love only the Supreme Lord God. ||4||3||37||  

ਭਰਥਰਿ ਜੋਗੀ = ਹੇ ਭਰਥਰ ਜੋਗੀ! ॥੪॥੩॥੩੭॥
ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ॥੪॥੩॥੩੭॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

xxx
XXX


ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ  

गुड़ु करि गिआनु धिआनु करि धावै करि करणी कसु पाईऐ ॥  

Guṛ kar gi▫ān ḏẖi▫ān kar ḏẖāvai kar karṇī kas pā▫ī▫ai.  

Make spiritual wisdom your molasses, and meditation your scented flowers; let good deeds be the herbs.  

ਗਿਆਨੁ = ਅਕਾਲ ਪੁਰਖ ਨਾਲ ਡੂੰਘੀ ਸਾਂਝ। ਧਿਆਨੁ = ਪ੍ਰਭੂ ਦੀ ਯਾਦ ਵਿਚ ਸੁਰਤਿ ਜੁੜੀ ਰਹਿਣੀ। ਧਾਵੈ = ਮਹੂਏ ਦੇ ਫੁੱਲ। ਕਰਣੀ = ਉੱਚਾ ਆਚਰਨ। ਕਸੁ = ਕਿੱਕਰ ਦੇ ਸੱਕ।
(ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ।


ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥  

भाठी भवनु प्रेम का पोचा इतु रसि अमिउ चुआईऐ ॥१॥  

Bẖāṯẖī bẖavan parem kā pocẖā iṯ ras ami▫o cẖu▫ā▫ī▫ai. ||1||  

Let devotional faith be the distilling fire, and your love the ceramic cup. Thus the sweet nectar of life is distilled. ||1||  

ਭਵਨੁ = ਸਰੀਰ, ਦੇਹ-ਅੱਧਿਆਸ। ਭਾਠੀ = ਸ਼ਰਾਬ ਕੱਢਣ ਵਾਸਤੇ ਭੱਠੀ, (ਲਾਹਣ ਵਾਲਾ ਭਾਂਡਾ, ਭਾਂਡੇ ਦੇ ਉਪਰ ਨਾਲ, ਭਾਂਡੇ ਦੇ ਹੇਠ ਅੱਗ = ਇਸ ਸਾਰੇ ਦਾ ਸਮੂਹ)। ਪੋਚਾ = ਠੰਡੇ ਪਾਣੀ ਦਾ ਪੋਚਾ ਉਸ ਨਾਲੀ ਉਤੇ ਜਿਸ ਵਿਚੋਂ ਅਰਕ ਦੀ ਭਾਫ਼ ਨਿਕਲਦੀ ਹੈ, ਤਾਕਿ ਭਾਫ਼ ਠੰਡੀ ਹੋ ਕੇ ਅਰਕ ਬਣਦੀ ਜਾਏ। ਇਤੁ = ਇਸ ਦੀ ਰਾਹੀਂ। ਇਤੁ ਰਸਿ = ਇਸ (ਤਿਆਰ ਹੋਏ) ਰਸ ਦੀ ਰਾਹੀਂ। ਅਮਿਉ = ਅੰਮ੍ਰਿਤ ॥੧॥
ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ ॥੧॥


ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ  

बाबा मनु मतवारो नाम रसु पीवै सहज रंग रचि रहिआ ॥  

Bābā man maṯvāro nām ras pīvai sahj rang racẖ rahi▫ā.  

O Baba, the mind is intoxicated with the Naam, drinking in its Nectar. It remains absorbed in the Lord's Love.  

ਬਾਬਾ = ਜੇ ਜੋਗੀ! ਮਤਵਾਰੋ = ਮਸਤ। ਸਹਜ = ਅਡੋਲਤਾ।
ਜੇ ਜੋਗੀ! (ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ,


ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ  

अहिनिसि बनी प्रेम लिव लागी सबदु अनाहद गहिआ ॥१॥ रहाउ ॥  

Ahinis banī parem liv lāgī sabaḏ anāhaḏ gahi▫ā. ||1|| rahā▫o.  

Night and day, remaining attached to the Love of the Lord, the celestial music of the Shabad resounds. ||1||Pause||  

ਅਹਿ = ਦਿਨ। ਨਿਸਿ = ਰਾਤ। ਅਨਾਹਦ = ਇਕ-ਰਸ, ਲਗਾਤਾਰ। ਗਹਿਆ = ਪਕੜਿਆ, ਗ੍ਰਹਣ ਕੀਤਾ ॥੧॥ ਰਹਾਉ ॥
ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ॥੧॥ ਰਹਾਉ ॥


ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ  

पूरा साचु पिआला सहजे तिसहि पीआए जा कउ नदरि करे ॥  

Pūrā sācẖ pi▫ālā sėhje ṯisėh pī▫ā▫e jā ka▫o naḏar kare.  

The Perfect Lord naturally gives the cup of Truth, to the one upon whom He casts His Glance of Grace.  

ਪੂਰਾ = ਸਭ ਗੁਣਾਂ ਦਾ ਮਾਲਕ ਪ੍ਰਭੂ। ਸਾਚੁ = ਸਦਾ ਟਿਕੇ ਰਹਿਣ ਵਾਲਾ। ਸਹਜੇ = ਅਡੋਲ ਅਵਸਥਾ ਵਿਚ (ਰੱਖ ਕੇ)।
(ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ।


ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥  

अम्रित का वापारी होवै किआ मदि छूछै भाउ धरे ॥२॥  

Amriṯ kā vāpārī hovai ki▫ā maḏ cẖẖūcẖẖai bẖā▫o ḏẖare. ||2||  

One who trades in this Nectar - how could he ever love the wine of the world? ||2||  

ਮਦਿ = ਸ਼ਰਾਬ ਵਿਚ। ਛੂਛੈ = ਫੋਕੇ ਵਿਚ। ਭਾਉ = ਪਿਆਰ ॥੨॥
ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥੨॥


ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ  

गुर की साखी अम्रित बाणी पीवत ही परवाणु भइआ ॥  

Gur kī sākẖī amriṯ baṇī pīvaṯ hī parvāṇ bẖa▫i▫ā.  

The Teachings of the Guru, the Ambrosial Bani - drinking them in, one becomes acceptable and renowned.  

ਸਾਖੀ = ਸਿੱਖਿਆ, ਉਪਦੇਸ਼। ਅੰਮ੍ਰਿਤ = ਅਟੱਲ ਆਤਮਕ ਜੀਵਨ ਦੇਣ ਵਾਲੀ। ਪਰਵਾਣੁ = ਕਬੂਲ।
ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ,


ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥  

दर दरसन का प्रीतमु होवै मुकति बैकुंठै करै किआ ॥३॥  

Ḏar ḏarsan kā parīṯam hovai mukaṯ baikunṯẖe karai ki▫ā. ||3||  

Unto the one who loves the Lord's Court, and the Blessed Vision of His Darshan, of what use is liberation or paradise? ||3||  

xxx ॥੩॥
ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ ॥੩॥


ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਹਾਰੈ  

सिफती रता सद बैरागी जूऐ जनमु न हारै ॥  

Sifṯī raṯā saḏ bairāgī jū▫ai janam na hārai.  

Imbued with the Lord's Praises, one is forever a Bairaagee, a renunciate, and one's life is not lost in the gamble.  

ਰਤਾ = ਰੰਗਿਆ ਹੋਇਆ। ਜੂਐ = ਜੂਏ ਵਿਚ।
ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗਿਆ ਗਿਆ ਹੈ ਉਹ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ, ਉਹ ਆਤਮਕ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ,


ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥  

कहु नानक सुणि भरथरि जोगी खीवा अम्रित धारै ॥४॥४॥३८॥  

Kaho Nānak suṇ bẖarthar jogī kẖīvā amriṯ ḏẖārai. ||4||4||38||  

Says Nanak, listen, O Bharthari Yogi: drink in the intoxicating nectar of the Lord. ||4||4||38||  

ਖੀਵਾ = ਮਸਤ। ਧਾਰ = ਲਿਵ, ਬ੍ਰਿਤੀ ॥੪॥੪॥੩੮॥
ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰਦਾ ਹੈ ॥੪॥੪॥੩੮॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

xxx
XXX


ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ  

खुरासान खसमाना कीआ हिंदुसतानु डराइआ ॥  

Kẖurāsān kẖasmānā kī▫ā hinḏusaṯān darā▫i▫ā.  

Having attacked Khuraasaan, Baabar terrified Hindustan.  

ਖੁਰਾਸਾਨ = ਈਰਾਨ ਦੇ ਪੂਰਬ ਅਤੇ ਅਫ਼ਗ਼ਾਨਿਸਤਾਨ ਦੇ ਪੱਛਮ ਵਲ ਦਾ ਦੇਸ ਜਿਸ ਵਿਚ ਹਰਾਤ ਤੇ ਮਸ਼ਹਦ ਪ੍ਰਸਿੱਧ ਨਗਰ ਹਨ। ਹਿੰਦੁਸਤਾਨ ਦੇ ਲੋਕ ਸਿੰਧ ਦਰੀਆ ਦੇ ਪੱਛਮ ਵਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਆਖ ਦੇਂਦੇ ਹਨ। ਖਸਮ = ਮਾਲਕ। ਖਸਮਾਨਾ = ਸਪੁਰਦਗੀ।
ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ।


ਆਪੈ ਦੋਸੁ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ  

आपै दोसु न देई करता जमु करि मुगलु चड़ाइआ ॥  

Āpai ḏos na ḏe▫ī karṯā jam kar mugal cẖaṛā▫i▫ā.  

The Creator Himself does not take the blame, but has sent the Mogal as the messenger of death.  

ਆਪੈ = ਆਪਣੇ ਆਪ ਨੂੰ। ਕਰਤਾ = ਕਰਤਾਰ। ਮੁਗਲੁ = ਬਾਬਰ।
(ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ।


ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਆਇਆ ॥੧॥  

एती मार पई करलाणे तैं की दरदु न आइआ ॥१॥  

Ėṯī mār pa▫ī karlāṇe ṯaiʼn kī ḏaraḏ na ā▫i▫ā. ||1||  

There was so much slaughter that the people screamed. Didn't You feel compassion, Lord? ||1||  

ਏਤੀ = ਇਤਨੀ। ਕਰਲਾਣੈ = ਪੁਕਾਰ ਉਠੇ। ਦਰਦੁ = ਦੁੱਖ, ਤਰਸ ॥੧॥
(ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ॥੧॥


ਕਰਤਾ ਤੂੰ ਸਭਨਾ ਕਾ ਸੋਈ  

करता तूं सभना का सोई ॥  

Karṯā ṯūʼn sabẖnā kā so▫ī.  

O Creator Lord, You are the Master of all.  

ਕਰਤਾ = ਹੇ ਕਰਤਾਰ! ਸੋਈ = ਸਾਰ ਲੈਣ ਵਾਲਾ, ਰਾਖੀ ਕਰਨ ਵਾਲਾ।
ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ।


ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਹੋਈ ॥੧॥ ਰਹਾਉ  

जे सकता सकते कउ मारे ता मनि रोसु न होई ॥१॥ रहाउ ॥  

Je sakṯā sakṯe ka▫o māre ṯā man ros na ho▫ī. ||1|| rahā▫o.  

If some powerful man strikes out against another man, then no one feels any grief in their mind. ||1||Pause||  

ਸਕਤਾ = ਤਕੜਾ। ਮਨਿ = ਮਨ ਵਿਚ। ਰੋਸੁ = ਰੋਸਾ, ਗਿਲਾ, ਗ਼ੁੱਸਾ ॥੧॥ ਰਹਾਉ ॥
ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ॥੧॥ ਰਹਾਉ ॥


ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ  

सकता सीहु मारे पै वगै खसमै सा पुरसाई ॥  

Sakṯā sīhu māre pai vagai kẖasmai sā pursā▫ī.  

But if a powerful tiger attacks a flock of sheep and kills them, then its master must answer for it.  

ਸੀਹੁ = ਸ਼ੇਰ। ਪੈ = ਹੱਲਾ ਕਰ ਕੇ। ਵਗੈ = ਗਾਈਆਂ ਦੇ ਵੱਗ ਨੂੰ, ਨਿਹੱਥਿਆਂ ਨੂੰ, ਗਰੀਬਾਂ ਨੂੰ। ਪੁਰਸਾਈ = ਪੁਰਸਿਸ਼, ਪੁੱਛ।
ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ)।


ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਕਾਈ  

रतन विगाड़ि विगोए कुतीं मुइआ सार न काई ॥  

Raṯan vigāṛ vigo▫e kuṯīʼn mu▫i▫ā sār na kā▫ī.  

This priceless country has been laid waste and defiled by dogs, and no one pays any attention to the dead.  

ਰਤਨ = ਰਤਨਾਂ ਵਰਗੇ ਇਸਤ੍ਰੀਆਂ ਮਰਦ। ਵਿਗਾੜਿ = ਵਿਗਾੜ ਕੇ। ਵਿਗੋਏ = ਖ਼ੁਆਰ ਕੀਤੇ, ਨਾਸ ਕਰ ਦਿੱਤੇ। ਕੁਤੀ = ਕੁੱਤਿਆਂ ਨੇ, ਮੁਗ਼ਲਾਂ ਨੇ। ਸਾਰ = ਖ਼ਬਰ।
(ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।


ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥  

आपे जोड़ि विछोड़े आपे वेखु तेरी वडिआई ॥२॥  

Āpe joṛ vicẖẖoṛe āpe vekẖ ṯerī vadi▫ā▫ī. ||2||  

You Yourself unite, and You Yourself separate; I gaze upon Your Glorious Greatness. ||2||  

ਜੋੜਿ = ਜੋੜ ਕੇ। ਵੇਖੁ = ਹੇ ਪ੍ਰਭੂ! ਵੇਖ ॥੨॥
(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ॥੨॥


ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ  

जे को नाउ धराए वडा साद करे मनि भाणे ॥  

Je ko nā▫o ḏẖarā▫e vadā sāḏ kare man bẖāṇe.  

One may give himself a great name, and revel in the pleasures of the mind,  

ਸਾਦ = ਰੰਗ ਰਲੀਆਂ। ਮਨਿ = ਮਨ ਵਿਚ। ਭਾਣੇ = ਭਾਉਂਦੇ। ਮਨਿ ਭਾਣੇ = ਜੋ ਭੀ ਮਨ ਵਿਚ ਚੰਗੇ ਲੱਗਣ।
(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ,


ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ  

खसमै नदरी कीड़ा आवै जेते चुगै दाणे ॥  

Kẖasmai naḏrī kīṛā āvai jeṯe cẖugai ḏāṇe.  

but in the Eyes of the Lord and Master, he is just a worm, for all the corn that he eats.  

ਖਸਮੈ ਨਦਰੀ = ਖਸਮ-ਪ੍ਰਭੂ ਦੀਆਂ ਨਿਗਾਹਾਂ ਵਿਚ। ਜੇਤੇ = ਜਿਤਨੇ ਭੀ।
ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)।


ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥  

मरि मरि जीवै ता किछु पाए नानक नामु वखाणे ॥३॥५॥३९॥  

Mar mar jīvai ṯā kicẖẖ pā▫e Nānak nām vakẖāṇe. ||3||5||39||  

Only one who dies to his ego while yet alive, obtains the blessings, O Nanak, by chanting the Lord's Name. ||3||5||39||  

ਮਰਿ ਮਰਿ = ਮਰ ਕੇ ਮਰ ਕੇ, ਆਪਣੇ ਆਪ ਨੂੰ ਵਿਕਾਰਾਂ ਵਲੋਂ ਹਟਾ ਕੇ ॥੩॥੫॥੩੯॥
ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ॥੩॥੫॥੩੯॥


ਰਾਗੁ ਆਸਾ ਘਰੁ ਮਹਲਾ  

रागु आसा घरु २ महला ३  

Rāg āsā gẖar 2 mėhlā 3  

Raag Aasaa, Second House, Third Mehl:  

xxx
ਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਰਿ ਦਰਸਨੁ ਪਾਵੈ ਵਡਭਾਗਿ  

हरि दरसनु पावै वडभागि ॥  

Har ḏarsan pāvai vadbẖāg.  

The Blessed Vision of the Lord's Darshan is obtained by great good fortune.  

ਦਰਸਨੁ = ਸ਼ਾਸਤ੍ਰ। ਹਰਿ ਦਰਸਨੁ = ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ) ਸ਼ਾਸਤ੍ਰ। ਵਡਭਾਗਿ = ਵੱਡੇ ਭਾਗ ਨਾਲ, ਵੱਡੀ ਕਿਸਮਤਿ ਨਾਲ।
ਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ।


ਗੁਰ ਕੈ ਸਬਦਿ ਸਚੈ ਬੈਰਾਗਿ  

गुर कै सबदि सचै बैरागि ॥  

Gur kai sabaḏ sacẖai bairāg.  

Through the Word of the Guru's Shabad, true detachment is obtained.  

ਸਬਦਿ = ਸ਼ਬਦ ਦੀ ਰਾਹੀਂ। ਸਚੈ ਬੈਰਾਗਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਵੈਰਾਗ ਦੀ ਰਾਹੀਂ।
ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ (ਇਸ ਦੀ ਪ੍ਰਾਪਤੀ ਹੁੰਦੀ ਹੈ।)


ਖਟੁ ਦਰਸਨੁ ਵਰਤੈ ਵਰਤਾਰਾ  

खटु दरसनु वरतै वरतारा ॥  

Kẖat ḏarsan varṯai varṯārā.  

The six systems of philosophy are pervasive,  

ਖਟੁ = ਛੇ। ਖਟੁ ਦਰਸਨ = ਛੇ ਸ਼ਾਸਤ੍ਰ {ਸਾਂਖ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਵਰਤਾਰਾ = ਰਿਵਾਜ।
(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ,


ਗੁਰ ਕਾ ਦਰਸਨੁ ਅਗਮ ਅਪਾਰਾ ॥੧॥  

गुर का दरसनु अगम अपारा ॥१॥  

Gur kā ḏarsan agam apārā. ||1||  

but the Guru's system is profound and unequalled. ||1||  

ਗੁਰ ਕਾ ਦਰਸਨੁ = ਗੁਰੂ ਦਾ ਸ਼ਾਸਤ੍ਰ। ਅਗਮ = ਅਪਹੁੰਚ। ਅਪਾਰਾ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ ॥੧॥
ਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits