Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਗੈ ਸਹ ਭਾਵਾ ਕਿ ਭਾਵਾ ॥੨॥  

आगै सह भावा कि न भावा ॥२॥  

Āgai sah bẖāvā kė na bẖāvā. ||2||  

but I do not know whether He will be pleased with me or not. ||2||  

xxx ॥੨॥
(ਅਜੇਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ) ਮੈਂ ਖਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਹ ਪਸੰਦ ਆਵਾਂ ॥੨॥


ਕਿਆ ਜਾਨਾ ਕਿਆ ਹੋਇਗਾ ਰੀ ਮਾਈ  

किआ जाना किआ होइगा री माई ॥  

Ki▫ā jānā ki▫ā ho▫igā rī mā▫ī.  

How do I know what will happen to me, O my mother?  

xxx
ਹੇ ਮਾਂ! (ਸਾਰੀ ਉਮਰ ਮਾਇਆ ਦੀ ਨੀਂਦ ਵਿਚ ਸੁੱਤੀ ਰਹਿਣ ਕਰ ਕੇ) ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀਹ ਬਣੇਗਾ,


ਹਰਿ ਦਰਸਨ ਬਿਨੁ ਰਹਨੁ ਜਾਈ ॥੧॥ ਰਹਾਉ  

हरि दरसन बिनु रहनु न जाई ॥१॥ रहाउ ॥  

Har ḏarsan bin rahan na jā▫ī. ||1|| rahā▫o.  

Without the Blessed Vision of the Lord's Darshan, I cannot survive. ||1||Pause||  

xxx ॥੧॥ਰਹਾਉ॥
(ਮੈਨੂੰ ਪਤੀ-ਪ੍ਰਭੂ ਪਰਵਾਨ ਕਰੇਗਾ ਕਿ ਨਹੀਂ, ਪਰ ਹੁਣ) ਪ੍ਰਭੂ-ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਧਰਵਾਸ ਭੀ ਨਹੀਂ ਬੱਝਦਾ ॥੧॥ ਰਹਾਉ ॥


ਪ੍ਰੇਮੁ ਚਾਖਿਆ ਮੇਰੀ ਤਿਸ ਬੁਝਾਨੀ  

प्रेमु न चाखिआ मेरी तिस न बुझानी ॥  

Parem na cẖākẖi▫ā merī ṯis na bujẖānī.  

I have not tasted His Love, and my thirst is not quenched.  

ਤਿਸ = ਪਿਆਸ, ਮਾਇਆ ਦੀ ਤ੍ਰਿਸ਼ਨਾ।
(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ।


ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥  

गइआ सु जोबनु धन पछुतानी ॥३॥  

Ga▫i▫ā so joban ḏẖan pacẖẖuṯānī. ||3||  

My beautiful youth has run away, and now I, the soul-bride, repent and regret. ||3||  

ਧਨ = ਜੀਵ-ਇਸਤ੍ਰੀ ॥੩॥
ਮੇਰੀ ਜਵਾਨੀ ਲੰਘ ਗਈ ਹੈ, ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ ॥੩॥


ਅਜੈ ਸੁ ਜਾਗਉ ਆਸ ਪਿਆਸੀ  

अजै सु जागउ आस पिआसी ॥  

Ajai so jāga▫o ās pi▫āsī.  

Even now, I am held by hope and desire.  

ਅਜੈ = ਹੁਣ ਭੀ ਜਦੋਂ ਕਿ ਸਰੀਰ ਕਾਇਮ ਹੈ।
(ਹੇ ਮਾਂ! ਜਵਾਨੀ ਤਾਂ ਲੰਘ ਗਈ ਹੈ, ਪਰ ਅਰਦਾਸ ਕਰ) ਅਜੇ ਭੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵਲੋਂ-


ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ  

भईले उदासी रहउ निरासी ॥१॥ रहाउ ॥  

Bẖa▫īle uḏāsī raha▫o nirāsī. ||1|| rahā▫o.  

I am depressed; I have no hope at all. ||1||Pause||  

ਰਹਉ = ਮੈਂ ਰਹਿ ਪਵਾਂ, ਮੈਂ ਹੋ ਜਾਵਾਂ ॥੧॥ ਰਹਾਉ ॥
ਉਪਰਾਮ ਹੋ ਕੇ ਮਾਇਆ ਦੀਆਂ ਆਸਾਂ ਲਾਹ ਕੇ ਜੀਵਨ ਗੁਜ਼ਾਰਾਂ (ਸ਼ਾਇਦ ਮੇਹਰ ਕਰ ਹੀ ਦੇਵੇ) ॥੧॥ ਰਹਾਉ ॥


ਹਉਮੈ ਖੋਇ ਕਰੇ ਸੀਗਾਰੁ  

हउमै खोइ करे सीगारु ॥  

Ha▫umai kẖo▫e kare sīgār.  

She overcomes her egotism, and adorns herself;  

ਖੋਇ = ਨਾਸ ਕਰ ਕੇ। ਸੀਗਾਰੁ = ਆਤਮਕ ਸਿੰਗਾਰ, ਆਤਮਾ ਨੂੰ ਸੁੰਦਰ ਬਨਾਣ ਵਾਲਾ ਉੱਦਮ।
ਜਦੋਂ ਜੀਵ-ਇਸਤ੍ਰੀ ਹਉਮੈ ਗਵਾਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਨ ਦਾ ਇਹ ਉੱਦਮ ਕਰਦੀ ਹੈ,


ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥  

तउ कामणि सेजै रवै भतारु ॥४॥  

Ŧa▫o kāmaṇ sejai ravai bẖaṯār. ||4||  

the Husband Lord now ravishes and enjoys the soul-bride on His Bed. ||4||  

ਭਤਾਰੁ = ਖਸਮ-ਪ੍ਰਭੂ ॥੪॥
ਤਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਉਸ ਦੀ ਹਿਰਦਾ-ਸੇਜ ਤੇ ਆ ਕੇ ਮਿਲਦਾ ਹੈ ॥੪॥


ਤਉ ਨਾਨਕ ਕੰਤੈ ਮਨਿ ਭਾਵੈ  

तउ नानक कंतै मनि भावै ॥  

Ŧa▫o Nānak kanṯai man bẖāvai.  

Then, O Nanak, the bride becomes pleasing to the Mind of her Husband Lord;  

xxx
ਹੇ ਨਾਨਕ! ਤਦੋਂ ਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਮਨ ਵਿਚ ਚੰਗੀ ਲੱਗਦੀ ਹੈ,


ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥  

छोडि वडाई अपणे खसम समावै ॥१॥ रहाउ ॥२६॥  

Cẖẖod vadā▫ī apṇe kẖasam samāvai. ||1|| rahā▫o. ||26||  

she sheds her self-conceit, and is absorbed in her Lord and Master. ||1||Pause||26||  

xxx ॥੧॥ਰਹਾਉ॥੨੬॥
ਜਦੋਂ ਮਾਣ-ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ ॥੧॥ ਰਹਾਉ ॥੨੬॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

xxx
XXX


ਪੇਵਕੜੈ ਧਨ ਖਰੀ ਇਆਣੀ  

पेवकड़ै धन खरी इआणी ॥  

Pevkaṛai ḏẖan kẖarī i▫āṇī.  

In this world of my father's house, I, the soul-bride, have been very childish;  

ਪੇਵਕੜੈ = ਪੇਕੇ ਘਰ ਵਿਚ, ਜਗਤ ਦੇ ਮੋਹ ਵਿਚ। ਧਨ = ਇਸਤ੍ਰੀ, ਜੀਵ-ਇਸਤ੍ਰੀ। ਖਰੀ = ਬਹੁਤ। ਇਆਣੀ = ਅੰਞਾਣ, ਮੂਰਖ।
ਪਰ ਜਗਤ ਦੇ ਮੋਹ ਵਿਚ ਫਸ ਕੇ ਜੀਵ-ਇਸਤ੍ਰੀ ਬਹੁਤ ਮੂਰਖ ਰਹਿੰਦੀ ਹੈ।


ਤਿਸੁ ਸਹ ਕੀ ਮੈ ਸਾਰ ਜਾਣੀ ॥੧॥  

तिसु सह की मै सार न जाणी ॥१॥  

Ŧis sah kī mai sār na jāṇī. ||1||  

I did not realize the value of my Husband Lord. ||1||  

ਸਹ ਕੀ = ਖਸਮ ਦੀ। {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰਖਣ-ਯੋਗ ਹੈ। ਲਫ਼ਜ਼ 'ਸਹੁ' ਕਰਤਾ ਕਾਰਕ ਇਕ-ਵਚਨ ਹੈ ਤੇ ( ੁ) ਅੰਤ ਹੈ। ਸੰਬੰਧਕ 'ਕੀ' ਦੇ ਕਾਰਨ ਇਸ ਦਾ ਇਹ ( ੁ) ਲਹਿ ਗਿਆ ਹੈ}। ਸਾਰ = ਕਦਰ ॥੧॥
(ਇਸ ਮੋਹ ਵਿਚ ਫਸ ਕੇ ਹੀ) ਮੈਂ ਉਸ ਖਸਮ-ਪ੍ਰਭੂ (ਦੀ ਮੇਹਰ ਦੀ ਨਜ਼ਰ) ਦੀ ਕਦਰ ਨਹੀਂ ਸਮਝ ਸਕੀ (ਤੇ ਉਸ ਦੇ ਚਰਨਾਂ ਤੋਂ ਵਿਛੁੜੀ ਰਹੀ) ॥੧॥


ਸਹੁ ਮੇਰਾ ਏਕੁ ਦੂਜਾ ਨਹੀ ਕੋਈ  

सहु मेरा एकु दूजा नही कोई ॥  

Saho merā ek ḏūjā nahī ko▫ī.  

My Husband is the One; there is no other like Him.  

ਏਕੁ = ਸਦਾ ਇਕ-ਰਸ ਰਹਿਣ ਵਾਲਾ।
ਮੇਰਾ ਖਸਮ-ਪ੍ਰਭੂ ਹਰ ਵੇਲੇ ਇਕ-ਰਸ ਰਹਿੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ।


ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ  

नदरि करे मेलावा होई ॥१॥ रहाउ ॥  

Naḏar kare melāvā ho▫ī. ||1|| rahā▫o.  

If He bestows His Glance of Grace, then I shall meet Him. ||1||Pause||  

xxx ॥੧॥ ਰਹਾਉ ॥
ਉਹ ਸਦਾ ਮੇਹਰ ਦੀ ਨਜ਼ਰ ਕਰਦਾ ਹੈ (ਉਸ ਦੀ ਮੇਹਰ ਦੀ ਨਜ਼ਰ ਨਾਲ ਹੀ) ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥ ਰਹਾਉ ॥


ਸਾਹੁਰੜੈ ਧਨ ਸਾਚੁ ਪਛਾਣਿਆ  

साहुरड़ै धन साचु पछाणिआ ॥  

Sāhurṛai ḏẖan sācẖ pacẖẖāṇi▫ā.  

In the next world of my in-law's house, I, the soul-bride, shall realize Truth;  

ਸਾਹੁਰੜੈ = ਸਹੁਰੇ ਘਰ ਵਿਚ, ਜਗਤ ਦੇ ਮੋਹ ਤੋਂ ਨਿਕਲ ਕੇ, ਪ੍ਰਭੂ-ਚਰਨਾਂ ਵਿਚ ਜੁੜ ਕੇ।
ਜੇਹੜੀ ਜੀਵ-ਇਸਤ੍ਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਹ (ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ) ਉਸ ਸਦਾ-ਥਿਰ ਪ੍ਰਭੂ (ਦੀ ਕਦਰ) ਪਛਾਣ ਲੈਂਦੀ ਹੈ;


ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥  

सहजि सुभाइ अपणा पिरु जाणिआ ॥२॥  

Sahj subẖā▫e apṇā pir jāṇi▫ā. ||2||  

I shall come to know the celestial peace of my Husband Lord. ||2||  

ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਵਿਚ ॥੨॥
ਅਡੋਲ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਉਹ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ॥੨॥


ਗੁਰ ਪਰਸਾਦੀ ਐਸੀ ਮਤਿ ਆਵੈ  

गुर परसादी ऐसी मति आवै ॥  

Gur parsādī aisī maṯ āvai.  

By Guru's Grace, such wisdom comes to me,  

ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ।
ਜਦੋਂ ਗੁਰੂ ਦੀ ਕਿਰਪਾ ਨਾਲ (ਜੀਵ-ਇਸਤ੍ਰੀ ਨੂੰ) ਅਜੇਹੀ ਅਕਲ ਆ ਜਾਂਦੀ ਹੈ (ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਕਰਦੀ ਹੈ)


ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥  

तां कामणि कंतै मनि भावै ॥३॥  

Ŧāʼn kāmaṇ kanṯai man bẖāvai. ||3||  

so that the soul-bride becomes pleasing to the Mind of the Husband Lord. ||3||  

ਕੰਤੈ ਮਨਿ = ਕੰਤ ਦੇ ਮਨ ਵਿਚ ॥੩॥
ਤਦੋਂ ਜੀਵ-ਇਸਤ੍ਰੀ ਕੰਤ-ਪ੍ਰਭੂ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ ॥੩॥


ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ  

कहतु नानकु भै भाव का करे सीगारु ॥  

Kahaṯ Nānak bẖai bẖāv kā kare sīgār.  

Says Nanak, she who adorns herself with the Love and the Fear of God,  

ਭੈ ਕਾ = ਡਰ ਦਾ। ਭਾਵ ਕਾ = ਪ੍ਰੇਮ ਦਾ। ਸੀਗਾਰੁ = ਆਤਮਕ ਸੋਹਜ।
ਨਾਨਕ ਆਖਦਾ ਹੈ ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਬਣਾਂਦੀ ਹੈ,"


ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥  

सद ही सेजै रवै भतारु ॥४॥२७॥  

Saḏ hī sejai ravai bẖaṯār. ||4||27||  

enjoys her Husband Lord forever on His Bed. ||4||27||  

xxx ॥੪॥੨੭॥
ਉਸ ਦੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਸਦਾ ਟਿਕਿਆ ਰਹਿੰਦਾ ਹੈ ॥੪॥੨੭॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

xxx
XXX


ਕਿਸ ਕਾ ਪੂਤੁ ਕਿਸ ਕੀ ਮਾਈ  

न किस का पूतु न किस की माई ॥  

Na kis kā pūṯ na kis kī mā▫ī.  

No one is anyone else's son, and no one is anyone else's mother.  

xxx
ਅਸਲ ਵਿਚ ਨਾਹ ਮਾਂ ਨਾਹ ਪੁੱਤਰ ਕੋਈ ਭੀ ਕਿਸੇ ਦਾ ਪੱਕਾ ਸਾਥੀ ਨਹੀਂ ਹੈ।


ਝੂਠੈ ਮੋਹਿ ਭਰਮਿ ਭੁਲਾਈ ॥੧॥  

झूठै मोहि भरमि भुलाई ॥१॥  

Jẖūṯẖai mohi bẖaram bẖulā▫ī. ||1||  

Through false attachments, people wander around in doubt. ||1||  

ਝੂਠੈ ਮੋਹਿ = ਝੂਠੈ ਮੋਹ ਦੇ ਕਾਰਨ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਈ = (ਦੁਨੀਆ) ਭੁੱਲੀ ਹੋਈ ਹੈ, ਕੁਰਾਹੇ ਪਈ ਹੋਈ ਹੈ ॥੧॥
(ਪਰ) ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਹੋਈ ਹੈ (ਮਾਂ ਪਿਉ ਪੁਤ੍ਰ ਆਦਿਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ) ॥੧॥


ਮੇਰੇ ਸਾਹਿਬ ਹਉ ਕੀਤਾ ਤੇਰਾ  

मेरे साहिब हउ कीता तेरा ॥  

Mere sāhib ha▫o kīṯā ṯerā.  

O My Lord and Master, I am created by You.  

ਕੀਤਾ ਤੇਰਾ = ਤੇਰਾ ਪੈਦਾ ਕੀਤਾ ਹੋਇਆ।
ਹੇ ਮੇਰੇ ਮਾਲਿਕ-ਪ੍ਰਭੂ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ।


ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ  

जां तूं देहि जपी नाउ तेरा ॥१॥ रहाउ ॥  

Jāʼn ṯūʼn ḏėh japī nā▫o ṯerā. ||1|| rahā▫o.  

If You give it to me, I will chant Your Name. ||1||Pause||  

ਜਪੀ = ਮੈਂ ਜਪਦਾ ਹਾਂ ॥੧॥ ਰਹਾਉ ॥
ਮੇਰੇ ਆਤਮਕ ਜੀਵਨ ਦੀ ਖ਼ਾਤਰ) ਜਦੋਂ ਤੂੰ ਮੈਨੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ ॥੧॥ ਰਹਾਉ ॥


ਬਹੁਤੇ ਅਉਗਣ ਕੂਕੈ ਕੋਈ  

बहुते अउगण कूकै कोई ॥  

Bahuṯe a▫ugaṇ kūkai ko▫ī.  

That person who is filled with all sorts of sins may pray at the Lord's Door,  

ਕੂਕੈ = ਪੁਕਾਰ ਕਰੇ।
ਅਨੇਕਾਂ ਹੀ ਪਾਪ ਕੀਤੇ ਹੋਏ ਹੋਣ, ਫਿਰ ਭੀ ਜੇ ਕੋਈ ਮਨੁੱਖ (ਪਰਮਾਤਮਾ ਦੇ ਦਰ ਤੇ) ਅਰਜ਼ੋਈ ਕਰਦਾ ਹੈ (ਪਰਮਾਤਮਾ ਪੈਦਾ ਕੀਤੇ ਦੀ ਲਾਜ ਰੱਖਦਾ ਹੈ)


ਜਾ ਤਿਸੁ ਭਾਵੈ ਬਖਸੇ ਸੋਈ ॥੨॥  

जा तिसु भावै बखसे सोई ॥२॥  

Jā ṯis bẖāvai bakẖse so▫ī. ||2||  

but he is forgiven only when the Lord so wills. ||2||  

ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ ॥੨॥
ਜਦੋਂ ਉਸ ਨੂੰ (ਉਸ ਅੱਤ ਵਿਕਾਰੀ ਦੀ ਭੀ ਅਰਜ਼ੋਈ) ਪਸੰਦ ਆਉਂਦੀ ਹੈ ਤਾਂ ਉਹ ਬਖ਼ਸ਼ਸ਼ ਕਰਦਾ ਹੈ (ਤੇ ਉਸ ਦੇ ਆਤਮਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ) ॥੨॥


ਗੁਰ ਪਰਸਾਦੀ ਦੁਰਮਤਿ ਖੋਈ  

गुर परसादी दुरमति खोई ॥  

Gur parsādī ḏurmaṯ kẖo▫ī.  

By Guru's Grace, evil-mindedness is destroyed.  

ਦੁਰਮਤਿ = ਖੋਟੀ ਮਤਿ।
ਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤਿ ਨਾਸ ਹੁੰਦੀ ਹੈ।


ਜਹ ਦੇਖਾ ਤਹ ਏਕੋ ਸੋਈ ॥੩॥  

जह देखा तह एको सोई ॥३॥  

Jah ḏekẖā ṯah eko so▫ī. ||3||  

Wherever I look, there I find the One Lord. ||3||  

ਜਹ = ਜਿਸ ਪਾਸੇ, ਜਿਧਰ। ਦੇਖਾ = ਮੈਂ ਵੇਖਦਾ ਹਾਂ ॥੩॥
(ਹੁਣ) ਮੈਂ ਜਿਧਰ ਵੇਖਦਾ ਹਾਂ ਉਧਰ (ਸਭ ਜੀਵਾਂ ਨੂੰ ਪੈਦਾ ਕਰਨ ਵਾਲਾ) ਉਹ ਪਰਮਾਤਮਾ ਹੀ ਵਿਆਪਕ ਵੇਖਦਾ ਹਾਂ ॥੩॥


ਕਹਤ ਨਾਨਕ ਐਸੀ ਮਤਿ ਆਵੈ  

कहत नानक ऐसी मति आवै ॥  

Kahaṯ Nānak aisī maṯ āvai.  

Says Nanak, if one comes to such an understanding,  

xxx
ਨਾਨਕ ਆਖਦਾ ਹੈ ਕਿ ਜਦੋਂ (ਪ੍ਰਭੂ ਦੀ ਆਪਣੀ ਹੀ ਮੇਹਰ ਨਾਲ ਗੁਰੂ ਦੀ ਰਾਹੀਂ) ਜੀਵ ਨੂੰ ਅਜੇਹੀ ਅਕਲ ਆ ਜਾਵੇ,


ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥  

तां को सचे सचि समावै ॥४॥२८॥  

Ŧāʼn ko sacẖe sacẖ samāvai. ||4||28||  

then he is absorbed into the Truest of the True. ||4||28||  

ਸਚੇ = ਸਚ ਵਿਚ ਹੀ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ ॥੪॥੨੮॥
ਕਿ ਹਰ ਪਾਸੇ ਉਸ ਨੂੰ ਪਰਮਾਤਮਾ ਹੀ ਦਿੱਸੇ, ਤਾਂ ਜੀਵ ਸਦਾ ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨੮॥


ਆਸਾ ਮਹਲਾ ਦੁਪਦੇ  

आसा महला १ दुपदे ॥  

Āsā mėhlā 1 ḏupḏe.  

Aasaa, First Mehl, Du-Padas:  

ਦੁਪਦੇ = ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ ਸ਼ਬਦ।
XXX


ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ  

तितु सरवरड़ै भईले निवासा पाणी पावकु तिनहि कीआ ॥  

Ŧiṯ saravraṛai bẖa▫īle nivāsā pāṇī pāvak ṯinėh kī▫ā.  

In that pool of the world, the people have their homes; there, the Lord has created water and fire.  

ਤਿਤੁ = ਉਸ ਵਿਚ। ਸਰਵਰੜੈ = ਭਿਆਨਕ ਸਰੋਵਰ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰੋਵਰ ਵਿਚ। ਭਲੀਲੇ = ਹੋਇਆ ਹੈ। ਪਾਵਕੁ = ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।
(ਸਾਡੀ ਜੀਵਾਂ ਦੀ) ਉਸ ਭਿਆਨਕ ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ (ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੈ,


ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥  

पंकजु मोह पगु नही चालै हम देखा तह डूबीअले ॥१॥  

Pankaj moh pag nahī cẖālai ham ḏekẖā ṯah dūbī▫ale. ||1||  

In the mud of earthly attachment, their feet have become mired, and I have seen them drowning there. ||1||  

ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦੀ ਪੰਕ ਹੈ, ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ, ਸਾਡੇ ਸਾਹਮਣੇ ਹੀ। ਤਹ = ਉਸ ਵਿਚ, ਉਥੇ। ਡੂਬੀਅਲੇ = ਡੁੱਬ ਗਏ ॥੧॥
(ਤੇ ਉਸ ਸਰੋਵਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚਲ ਨਹੀਂ ਸਕਦਾ (ਭਾਵ, ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ), ਸਾਡੇ ਸਾਹਮਣੇ ਹੀ ਕਈ ਜੀਵ (ਮੋਹ ਦੇ ਚਿੱਕੜ ਵਿਚ ਫਸ ਕੇ ਤ੍ਰਿਸ਼ਨਾ-ਅੱਗ ਦੇ ਅਸਗਾਹ ਜਲ ਵਿਚ) ਡੁੱਬਦੇ ਜਾ ਰਹੇ ਹਨ ॥੧॥


ਮਨ ਏਕੁ ਚੇਤਸਿ ਮੂੜ ਮਨਾ  

मन एकु न चेतसि मूड़ मना ॥  

Man ek na cẖeṯas mūṛ manā.  

O foolish people, why don't you remember the One Lord?  

ਮਨ = ਹੇ ਮਨ! ਮੂੜ = ਮੂਰਖ!
ਹੇ ਮਨ! ਹੇ ਮੂਰਖ ਮਨ! ਤੂੰ ਇਕ ਪ੍ਰਭੂ ਨੂੰ ਯਾਦ ਨਹੀਂ ਕਰਦਾ।


ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ  

हरि बिसरत तेरे गुण गलिआ ॥१॥ रहाउ ॥  

Har bisraṯ ṯere guṇ gali▫ā. ||1|| rahā▫o.  

Forgetting the Lord, your virtues shall wither away. ||1||Pause||  

ਗਲਿਆ = ਗਲਦੇ ਜਾਂਦੇ ਹਨ, ਘਟਦੇ ਜਾਂਦੇ ਹਨ ॥੧॥ ਰਹਾਉ ॥
ਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥


ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ  

ना हउ जती सती नही पड़िआ मूरख मुगधा जनमु भइआ ॥  

Nā ha▫o jaṯī saṯī nahī paṛi▫ā mūrakẖ mugḏẖā janam bẖa▫i▫ā.  

I am not a celibate, nor am I truthful, nor a scholar; I was born foolish and ignorant.  

ਹਉ = ਮੈਂ। ਜਤੀ = ਜਤ ਵਾਲਾ, ਕਾਮ-ਵਾਸਨਾ ਨੂੰ ਰੋਕ ਰੱਖਣ ਵਾਲਾ। ਸਤੀ = ਸਤ ਵਾਲਾ, ਉੱਚੇ ਆਚਰਨ ਵਾਲਾ। ਮੁਗਧਾ = ਮੂਰਖ, ਬੇ-ਸਮਝ। ਜਨਮੁ = ਜੀਵਨ।
ਹੇ ਪ੍ਰਭੂ! ਨਾਹ ਮੈਂ ਜਤੀ ਹਾਂ ਨਾਹ ਮੈਂ ਸਤੀ ਹਾਂ ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖਾਂ ਬੇ-ਸਮਝਾਂ ਵਾਲਾ ਬਣਿਆ ਹੋਇਆ ਹੈ, (ਭਾਵ, ਜਤ ਸਤ ਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚਿੱਕੜ ਵਿਚ ਡਿੱਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।


ਪ੍ਰਣਵਤਿ ਨਾਨਕ ਤਿਨ੍ਹ੍ਹ ਕੀ ਸਰਣਾ ਜਿਨ੍ਹ੍ਹ ਤੂੰ ਨਾਹੀ ਵੀਸਰਿਆ ॥੨॥੨੯॥  

प्रणवति नानक तिन्ह की सरणा जिन्ह तूं नाही वीसरिआ ॥२॥२९॥  

Paraṇvaṯ Nānak ṯinĥ kī sarṇā jinĥ ṯūʼn nāhī vīsri▫ā. ||2||29||  

Prays Nanak, I seek the Sanctuary of those who do not forget You, Lord. ||2||29||  

ਪ੍ਰਣਵਤਿ = ਬੇਨਤੀ ਕਰਦਾ ਹੈ ॥੨॥੨੯॥
(ਸੋ) ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੨੯॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

xxx
XXX


ਛਿਅ ਘਰ ਛਿਅ ਗੁਰ ਛਿਅ ਉਪਦੇਸ  

छिअ घर छिअ गुर छिअ उपदेस ॥  

Cẖẖi▫a gẖar cẖẖi▫a gur cẖẖi▫a upḏes.  

There are six systems of philosophy, six teachers, and six doctrines;  

ਛਿਅ = ਛੇ। ਘਰ = ਸ਼ਾਸਤ੍ਰ। ਛਿਅ ਘਰ = ਸਾਂਖ, ਨਿਆਇ, ਵੈਸ਼ੇਨਿਕ, ਮੀਮਾਂਸਾ, ਯੋਗ, ਵੇਦਾਂਤ। ਗੁਰ = ਕਰਤਾ, ਸ਼ਾਸਤ੍ਰ-ਕਾਰ। ਛਿਅ ਗੁਰ = ਕਲਪ, ਗੋਤਮ, ਕਣਾਦ, ਜੈਮਿਨੀ ਪਤੰਜਲੀ, ਵਿਆਸ। ਉਪਦੇਸ = ਸਿੱਖਿਆ, ਸਿੱਧਾਂਤ।
ਛੇ ਸ਼ਾਸਤ੍ਰ ਹਨ, ਛੇ ਹੀ (ਇਹਨਾਂ ਸ਼ਾਸਤ੍ਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।


ਗੁਰ ਗੁਰੁ ਏਕੋ ਵੇਸ ਅਨੇਕ ॥੧॥  

गुर गुरु एको वेस अनेक ॥१॥  

Gur gur eko ves anek. ||1||  

but the Teacher of teachers is the One Lord, who appears in so many forms. ||1||  

ਗੁਰੁ ਗੁਰੁ = ਇਸ਼ਟ ਗੁਰੂ। ਏਕੋ = ਇੱਕ ਹੀ ॥੧॥
ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿੱਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਕਈ ਰੂਪ ਹਨ) ॥੧॥


ਜੈ ਘਰਿ ਕਰਤੇ ਕੀਰਤਿ ਹੋਇ  

जै घरि करते कीरति होइ ॥  

Jai gẖar karṯe kīraṯ ho▫e.  

That system, where the Praises of the Creator are sung -  

ਜੈ ਘਰਿ = ਜਿਸ ਘਰ ਦੀ ਰਾਹੀਂ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤਿ-ਸਾਲਾਹ।
ਜਿਸ (ਸਤਸੰਗ-) ਘਰ ਵਿਚ ਅਕਾਲ-ਪੁਰਖ ਦੀ ਸਿਫ਼ਤਿ-ਸਾਲਾਹ ਹੁੰਦੀ ਹੈ,


ਸੋ ਘਰੁ ਰਾਖੁ ਵਡਾਈ ਤੋਹਿ ॥੧॥ ਰਹਾਉ  

सो घरु राखु वडाई तोहि ॥१॥ रहाउ ॥  

So gẖar rākẖ vadā▫ī ṯohi. ||1|| rahā▫o.  

follow that system; in it rests greatness. ||1||Pause||  

ਵਡਾਈ = ਵਡਿਆਈ। ਤੋਹਿ = ਤੈਨੂੰ ॥੧॥ ਰਹਾਉ ॥
(ਹੇ ਭਾਈ!) ਤੂੰ ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲੈ, ਇਸੇ ਵਿਚ) ਤੈਨੂੰ ਵਡਿਆਈ ਮਿਲੇਗੀ ॥੧॥ ਰਹਾਉ ॥


ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ  

विसुए चसिआ घड़ीआ पहरा थिती वारी माहु भइआ ॥  

visu▫e cẖasi▫ā gẖaṛī▫ā pahrā thiṯī vārī māhu bẖa▫i▫ā.  

As the seconds, minutes, hours, days, weekdays, months,  

ਅੱਖ ਦੇ ੧੫ ਫੋਰ = ੧ ਵਿਸਾ। ੧੫ ਵਿਸੁਏ = ੧ ਚਸਾ। ੩੦ ਚਸੇ = ੧ ਪਲ। ੩੦ ਪਲ = ੧ ਘੜੀ। ੭½ ਘੜੀਆਂ = ੧ ਪਹਰ। ੧੫ ਥਿੱਤਾਂ। ੭ ਵਾਰ। ੧੨ ਮਹੀਨੇ।
ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਤੇ ਹੋਰ ਅਨੇਕਾਂ ਰੁੱਤਾਂ ਹਨ,


ਸੂਰਜੁ ਏਕੋ ਰੁਤਿ ਅਨੇਕ  

सूरजु एको रुति अनेक ॥  

Sūraj eko ruṯ anek.  

and seasons, all originate from the one sun,  

੬ ਰੁੱਤਾਂ।
ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ),


ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥  

नानक करते के केते वेस ॥२॥३०॥  

Nānak karṯe ke keṯe ves. ||2||30||  

O Nanak, so do all forms originate from the One Creator. ||2||30||  

ਵੇਸ = ਰੂਪ। ਕੇਤੇ = ਅਨੇਕਾਂ ॥੨॥੩੦॥
ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਜੀਆ ਜੰਤ) ਅਨੇਕਾਂ ਸਰੂਪ ਹਨ ॥੨॥੩੦॥


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits