Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਉ ਲਉ ਮਹਲਿ ਲਾਭੈ ਜਾਨ  

Ŧa▫o la▫o mahal na lābẖai jān.  

you shall not find the Mansion of the Lord's Presence.  

ਮਹਲਿ = ਮਹਿਲ ਵਿਚ, ਪ੍ਰਭੂ-ਚਰਨਾਂ ਵਿਚ। ਜਾਨ ਨ ਲਾਭੈ = ਜਾਣਾ ਨਹੀਂ ਮਿਲਦਾ, ਜੁੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ।
ਤਦ ਤਕ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ।


ਰਮਤ ਰਾਮ ਸਿਉ ਲਾਗੋ ਰੰਗੁ  

Ramaṯ rām si▫o lāgo rang.  

When you embrace love for the Lord,  

ਰਮਤ = ਸਿਮਰ ਸਿਮਰ ਕੇ। ਰਾਮ ਸਿਉ = ਪਰਮਾਤਮਾ ਨਾਲ। ਰੰਗੁ = ਪਿਆਰ।
ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ


ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥  

Kahi Kabīr ṯab nirmal ang. ||8||1||  

says Kabeer, then, you shall become pure in your very fiber. ||8||1||  

ਕਹਿ = ਕਹੇ, ਆਖਦਾ ਹੈ। ਨਿਰਮਲ = ਪਵਿੱਤਰ। ਅੰਗ = ਸਰੀਰ, ਗਿਆਨ-ਇੰਦ੍ਰੇ ਆਦਿਕ ॥੮॥੧॥
ਅਤੇ ਕਬੀਰ ਆਖਦਾ ਹੈ-ਤਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ ॥੮॥੧॥


ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ  

Rāg ga▫oṛī cẖeṯī baṇī nāmḏe▫o jī▫o kī  

Raag Gauree Chaytee, The Word Of Naam Dayv Jee:  

xxx
ਰਾਗ ਗਉੜੀ-ਚੇਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਦੇਵਾ ਪਾਹਨ ਤਾਰੀਅਲੇ  

Ḏevā pāhan ṯārī▫ale.  

God makes even stones float.  

ਦੇਵਾ = ਹੇ ਦੇਵ! ਹੇ ਪ੍ਰਭੂ! ਪਾਹਨ = {पाषाण} ਪੱਥਰ। ਤਾਰੀਅਲੇ = ਤਾਰੇ ਗਏ, ਤਾਰ ਦਿੱਤੇ, ਤਰਾ ਦਿੱਤੇ।
ਹੇ ਪ੍ਰਭੂ! (ਉਹ) ਪੱਥਰ (ਭੀ ਸਮੁੰਦਰ ਉੱਤੇ) ਤੂੰ ਤਰਾ ਦਿੱਤੇ (ਜਿਨ੍ਹਾਂ ਉੱਤੇ ਤੇਰਾ 'ਰਾਮ' ਨਾਮ ਲਿਖਿਆ ਗਿਆ ਸੀ)


ਰਾਮ ਕਹਤ ਜਨ ਕਸ ਤਰੇ ॥੧॥ ਰਹਾਉ  

Rām kahaṯ jan kas na ṯare. ||1|| rahā▫o.  

So why shouldn't Your humble slave also float across, chanting Your Name, O Lord? ||1||Pause||  

ਕਸ ਨ = ਕਿਉਂ ਨਾ? ॥੧॥ ਰਹਾਉ ॥
(ਭਲਾ) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ? ॥੧॥ ਰਹਾਉ ॥


ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ  

Ŧārīle ganikā bin rūp kubijā bi▫āḏẖ ajāmal ṯārī▫ale.  

You saved the prostitute, and the ugly hunch-back; You helped the hunter and Ajaamal swim across as well.  

ਤਾਰੀਲੇ = ਤਾਰ ਦਿੱਤੀ। ਗਨਿਕਾ = ਵੇਸਵਾ (ਜਿਸ ਨੂੰ ਇਕ ਮਹਾਂ ਪੁਰਖ ਇਕ ਤੋਤਾ ਦੇ ਗਏ ਤੇ ਕਹਿ ਗਏ ਇਸ ਨੂੰ ਰਾਮ ਨਾਮ ਪੜ੍ਹਾਉਣਾ)। ਬਿਨੁ ਰੂਪ-ਰੂਪ-ਹੀਣ। ਕੁਬਿਜਾ = {कुब्जा} ਇਹ ਇਕ ਜੁਆਨ ਲੜਕੀ ਕੰਸ ਦੀ ਗੋੱਲੀ ਸੀ, ਪਰ ਹੈ ਸੀ ਕੁੱਬੀ। ਜਦੋਂ ਕ੍ਰਿਸ਼ਨ ਜੀ ਤੇ ਬਲਰਾਮ ਮਥੁਰਾ ਨੂੰ ਜਾ ਰਹੇ ਸਨ, ਇਹ ਕੁਬਿਜਾ ਕੰਸ ਵਾਸਤੇ ਸੁਗੰਧੀ ਦਾ ਸਾਮਾਨ ਲਈ ਜਾਂਦੀ ਇਹਨਾਂ ਨੂੰ ਸੜਕ ਤੇ ਮਿਲੀ। ਕ੍ਰਿਸ਼ਨ ਜੀ ਦੇ ਮੰਗਣ ਤੇ ਇਸ ਨੇ ਕੁਝ ਅਤਰ ਆਦਿਕ ਇਹਨਾਂ ਨੂੰ ਭੀ ਦੇ ਦਿੱਤਾ। ਇਸ ਤੇ ਕ੍ਰਿਸ਼ਨ ਜੀ ਨੇ ਪ੍ਰਸੰਨ ਹੋ ਕੇ ਇਸ ਦਾ ਕੁੱਬ ਦੂਰ ਕਰ ਦਿੱਤਾ, ਜਿਸ ਕਰਕੇ ਉਹ ਬੜੀ ਸੁੰਦਰ ਕੁਮਾਰੀ ਦਿੱਸਣ ਲਗ ਪਈ। ਬਿਆਧਿ = ਰੋਗ (-ਗ੍ਰਸਤ), ਵਿਕਾਰਾਂ ਵਿਚ ਪ੍ਰਵਿਰਤ।
ਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ।


ਚਰਨ ਬਧਿਕ ਜਨ ਤੇਊ ਮੁਕਤਿ ਭਏ  

Cẖaran baḏẖik jan ṯe▫ū mukaṯ bẖa▫e.  

The hunter who shot Krishna in the foot - even he was liberated.  

ਬਧਿਕ = ਨਿਸ਼ਾਨਾ ਮਾਰਨ ਵਾਲਾ (ਸ਼ਿਕਾਰੀ)। ਚਰਨ ਬਧਿਕ = ਉਹ ਸ਼ਿਕਾਰੀ (ਜਿਸ ਨੇ ਹਰਨ ਦੇ ਭੁਲੇਖੇ ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਿਆ।
(ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ।


ਹਉ ਬਲਿ ਬਲਿ ਜਿਨ ਰਾਮ ਕਹੇ ॥੧॥  

Ha▫o bal bal jin rām kahe. ||1||  

I am a sacrifice, a sacrifice to those who chant the Lord's Name. ||1||  

ਬਲਿ ਬਲਿ = ਸਦਕੇ ॥੧॥
ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ॥੧॥


ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ  

Ḏāsī suṯ jan biḏar suḏāmā ugarsain ka▫o rāj ḏī▫e.  

You saved Bidur, the son of the slave-girl, and Sudama; You restored Ugrasain to his throne.  

ਦਾਸੀ ਸੁਤ = ਗੋੱਲੀ ਦਾ ਪੁੱਤਰ। ਜਨੁ = (ਤੇਰਾ) ਭਗਤ। ਬਿਦਰੁ = {बिदुर} ਵਿਆਸ ਦੀ ਅਸ਼ੀਰਵਾਦ ਨਾਲ ਗੋੱਲੀ ਦੇ ਪੇਟੋਂ ਜੰਮਿਆ ਪੁੱਤਰ ਪਾਂਡੂ ਦਾ ਛੋਟਾ ਭਰਾ, ਇਹ ਕ੍ਰਿਸ਼ਨ ਜੀ ਦਾ ਭਗਤ ਸੀ। ਸੁਦਾਮਾ = {सुदामन्} ਇਕ ਬਹੁਤ ਹੀ ਗਰੀਬ ਬ੍ਰਾਹਮਣ ਕ੍ਰਿਸ਼ਨ ਜੀ ਦਾ ਜਮਾਤੀ ਤੇ ਮਿੱਤਰ ਸੀ। ਆਪਣੀ ਵਹੁਟੀ ਦੀ ਪ੍ਰੇਰਨਾ ਤੇ ਇਕ ਮੁਠ ਚਾਵਲ ਲੈ ਕੇ ਇਹ ਕ੍ਰਿਸ਼ਨ ਜੀ ਪਾਸ ਦਵਾਰਕਾ ਹਾਜ਼ਰ ਹੋਇਆ ਤੇ ਉਹਨਾਂ ਇਸ ਨੂੰ ਮਿਹਰ ਦੀ ਨਜ਼ਰ ਨਾਲ ਅਮੁੱਕ ਧਨ ਤੇ ਸੋਭਾ ਬਖ਼ਸ਼ੀ। ਉਗ੍ਰਸੈਨ = ਕੰਸ ਦਾ ਪਿਉ, ਕੰਸ ਪਿਉ ਨੂੰ ਤਖ਼ਤੋਂ ਲਾਹ ਕੇ ਆਪ ਰਾਜ ਕਰਨ ਲੱਗ ਪਿਆ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਇਸ ਨੂੰ ਮੁੜ ਰਾਜ ਬਖ਼ਸ਼ਿਆ।
ਹੇ ਪ੍ਰਭੂ! ਗੋੱਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ); ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ), ਉਗਰਸੈਨ ਨੂੰ ਤੂੰ ਰਾਜ ਦਿੱਤਾ।


ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥  

Jap hīn ṯap hīn kul hīn karam hīn nāme ke su▫āmī ṯe▫ū ṯare. ||2||1||  

Without meditation, without penance, without a good family, without good deeds, Naam Dayv's Lord and Master saved them all. ||2||1||  

ਕ੍ਰਮ ਹੀਨ = ਕਰਮ-ਹੀਨ। ਤੇਊ = ਉਹ ਸਾਰੇ ॥੨॥੧॥
ਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ॥੨॥੧॥


ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ  

Rāg ga▫oṛī Raviḏās jī ke paḏe ga▫oṛī gu▫ārerī  

Raag Gauree, Padas Of Ravi Daas Jee, Gauree Gwaarayree:  

xxx
ਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ


ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ  

Ik▫oaʼnkār saṯnām karṯā purakẖ gurparsāḏ.  

One Universal Creator God. Truth Is The Name. Creative Being Personified. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ  

Merī sangaṯ pocẖ socẖ ḏin rāṯī.  

The company I keep is wretched and low, and I am anxious day and night;  

ਸੰਗਤਿ = ਬਹਿਣ-ਖਲੋਣ। ਪੋਚ = ਨੀਚ, ਮਾੜਾ। ਸੋਚ = ਚਿੰਤਾ, ਫਿਕਰ।
(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ,


ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥  

Merā karam kutilṯā janam kubẖāʼnṯī. ||1||  

my actions are crooked, and I am of lowly birth. ||1||  

ਕੁਟਿ = ਡਿੰਗੀ ਲਕੀਰ। ਕੁਟਿਲ = ਵਿੰਗੀਆਂ ਚਾਲਾਂ ਚੱਲਣ ਵਾਲਾ; ਖੋਟਾ। ਕੁਟਿਲਤਾ = ਵਿੰਗੀਆਂ ਚਾਲਾਂ ਚੱਲਣ ਦਾ ਸੁਭਾਉ, ਖੋਟ। ਕੁਭਾਂਤੀ = ਕੁ-ਭਾਂਤੀ, ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ, ਨੀਵੀਂ ਜਾਤਿ ਵਿਚੋਂ ॥੧॥
ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ ॥੧॥


ਰਾਮ ਗੁਸਈਆ ਜੀਅ ਕੇ ਜੀਵਨਾ  

Rām gus▫ī▫ā jī▫a ke jīvnā.  

O Lord, Master of the earth, Life of the soul,  

ਗੁਸਈਆ = ਹੇ ਗੋਸਾਈਂ! ਹੇ ਧਰਤੀ ਦੇ ਸਾਈਂ। ਜੀਅ ਕੇ = ਜਿੰਦ ਦੇ।
ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ!


ਮੋਹਿ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ  

Mohi na bisārahu mai jan ṯerā. ||1|| rahā▫o.  

please do not forget me! I am Your humble servant. ||1||Pause||  

ਮੋਹਿ = ਮੈਨੂੰ ॥੧॥ ਰਹਾਉ ॥
ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ ॥੧॥ ਰਹਾਉ ॥


ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ  

Merī harahu bipaṯ jan karahu subẖā▫ī.  

Take away my pains, and bless Your humble servant with Your Sublime Love.  

ਹਰਹੁ = ਦੂਰ ਕਰੋ। ਬਿਪਤਿ = ਮੁਸੀਬਤ, ਭੈੜੀ ਸੰਗਤਿ-ਰੂਪ ਬਿਪਤਾ। ਜਨ = ਮੈਨੂੰ ਦਾਸ ਨੂੰ। ਕਰਹੁ = ਬਣਾ ਲਵੋ। ਸੁਭਾਈ = ਸੁ-ਭਾਈ, ਚੰਗੇ ਭਾਓ ਵਾਲਾ, ਚੰਗੀ ਭਾਵਨਾ ਵਾਲਾ।
(ਹੇ ਪ੍ਰਭੂ! ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ;


ਚਰਣ ਛਾਡਉ ਸਰੀਰ ਕਲ ਜਾਈ ॥੨॥  

Cẖaraṇ na cẖẖāda▫o sarīr kal jā▫ī. ||2||  

I shall not leave Your Feet, even though my body may perish. ||2||  

ਨ ਛਾਡਉ = ਮੈਂ ਨਹੀਂ ਛੱਡਾਂਗਾ। ਕਲ = ਸੱਤਿਆ। ਜਾਈ = ਚਲੀ ਜਾਏ, ਨਾਸ ਹੋ ਜਾਏ ॥੨॥
ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ ॥੨॥


ਕਹੁ ਰਵਿਦਾਸ ਪਰਉ ਤੇਰੀ ਸਾਭਾ  

Kaho Raviḏās para▫o ṯerī sābẖā.  

Says Ravi Daas, I seek the protection of Your Sanctuary;  

ਕਹੁ = ਆਖ। ਰਵਿਦਾਸ = ਹੇ ਰਵਿਦਾਸ! ਪਰਉ = ਮੈਂ ਪੈਂਦਾ ਹਾਂ, ਮੈਂ ਪਿਆਂ ਹਾਂ। ਸਾਭਾ = ਸਾਂਭ, ਸੰਭਾਲ, ਸਰਨ।
ਹੇ ਰਵਿਦਾਸ! (ਪ੍ਰਭੂ-ਦਰ ਤੇ) ਆਖ-(ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ,


ਬੇਗਿ ਮਿਲਹੁ ਜਨ ਕਰਿ ਬਿਲਾਂਬਾ ॥੩॥੧॥  

Beg milhu jan kar na bilāʼnbā. ||3||1||  

please, meet Your humble servant - do not delay! ||3||1||  

ਬੇਗਿ = ਛੇਤੀ। ਬਿਲਾਂਬਾ = ਦੇਰ, ਢਿੱਲ।੩ ॥੩॥੧॥
ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ ॥੩॥੧॥


ਬੇਗਮ ਪੁਰਾ ਸਹਰ ਕੋ ਨਾਉ  

Begam purā sahar ko nā▫o.  

Baygumpura, 'the city without sorrow', is the name of the town.  

ਬੇਗਮ = ਬੇ-ਗ਼ਮ, ਜਿਥੇ ਕੋਈ ਗ਼ਮ ਨਹੀਂ। ਕੋ = ਦਾ।
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ);


ਦੂਖੁ ਅੰਦੋਹੁ ਨਹੀ ਤਿਹਿ ਠਾਉ  

Ḏūkẖ anḏohu nahī ṯihi ṯẖā▫o.  

There is no suffering or anxiety there.  

ਅੰਦੋਹੁ = ਚਿੰਤਾ। ਤਿਹਿ ਠਾਉ = ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ।
ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ,


ਨਾਂ ਤਸਵੀਸ ਖਿਰਾਜੁ ਮਾਲੁ  

Nāʼn ṯasvīs kẖirāj na māl.  

There are no troubles or taxes on commodities there.  

ਤਸਵੀਸ = ਸੋਚ, ਘਬਰਾਹਟ। ਖਿਰਾਜ = ਕਰ, ਮਸੂਲ, ਟੈਕਸ।
ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ;


ਖਉਫੁ ਖਤਾ ਤਰਸੁ ਜਵਾਲੁ ॥੧॥  

Kẖa▫uf na kẖaṯā na ṯaras javāl. ||1||  

There is no fear, blemish or downfall there. ||1||  

ਖਤਾ = ਦੋਸ਼, ਪਾਪ। ਤਰਸੁ = ਡਰ। ਜਵਾਲ = ਜ਼ਵਾਲ, ਘਾਟਾ ॥੧॥
ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥


ਅਬ ਮੋਹਿ ਖੂਬ ਵਤਨ ਗਹ ਪਾਈ  

Ab mohi kẖūb vaṯan gah pā▫ī.  

Now, I have found this most excellent city.  

ਮੋਹਿ = ਮੈਂ। ਵਤਨ ਗਹ = ਵਤਨ ਗਾਹ, ਵਤਨ ਦੀ ਥਾਂ, ਰਹਿਣ ਦੀ ਥਾਂ।
ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ,


ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ  

Ūhāʼn kẖair saḏā mere bẖā▫ī. ||1|| rahā▫o.  

There is lasting peace and safety there, O Siblings of Destiny. ||1||Pause||  

ਖੈਰਿ = ਖ਼ੈਰੀਅਤ, ਸੁਖ ॥੧॥ ਰਹਾਉ ॥
ਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥


ਕਾਇਮੁ ਦਾਇਮੁ ਸਦਾ ਪਾਤਿਸਾਹੀ  

Kā▫im ḏā▫im saḏā pāṯisāhī.  

God's Kingdom is steady, stable and eternal.  

ਕਾਇਮੁ = ਥਿਰ ਰਹਿਣ ਵਾਲੀ। ਦਾਇਮੁ = ਸਦਾ।
ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ,


ਦੋਮ ਸੇਮ ਏਕ ਸੋ ਆਹੀ  

Ḏom na sem ek so āhī.  

There is no second or third status; all are equal there.  

ਦੋਮ ਸੇਮ = ਦੂਜਾ ਤੀਜਾ (ਦਰਜਾ)। ਏਕ ਸੋ = ਇਕੋ ਜੈਸੇ। ਆਹੀ = ਹਨ।
ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ।


ਆਬਾਦਾਨੁ ਸਦਾ ਮਸਹੂਰ  

Ābāḏān saḏā mashūr.  

That city is populous and eternally famous.  

ਆਬਾਦਾਨੁ = ਆਬਾਦ, ਵੱਸਦਾ।
ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ,


ਊਹਾਂ ਗਨੀ ਬਸਹਿ ਮਾਮੂਰ ॥੨॥  

Ūhāʼn ganī basėh māmūr. ||2||  

Those who live there are wealthy and contented. ||2||  

ਗਨੀ = ਧਨੀ, ਧਨਾਢ। ਮਾਮੂਰ = ਰੱਜੇ ਹੋਏ ॥੨॥
ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥


ਤਿਉ ਤਿਉ ਸੈਲ ਕਰਹਿ ਜਿਉ ਭਾਵੈ  

Ŧi▫o ṯi▫o sail karahi ji▫o bẖāvai.  

They stroll about freely, just as they please.  

ਸੈਲ ਕਰਹਿ = ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ।
(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ;


ਮਹਰਮ ਮਹਲ ਕੋ ਅਟਕਾਵੈ  

Mahram mahal na ko atkāvai.  

They know the Mansion of the Lord's Presence, and no one blocks their way.  

ਮਹਰਮ = ਵਾਕਿਫ਼। ਮਹਰਮ ਮਹਲ = ਮਹਿਲ ਦੇ ਵਾਕਿਫ਼। ਕੋ = ਕੋਈ। ਨ ਅਟਕਾਵੈ = ਰੋਕਦਾ ਨਹੀਂ।
ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ।


ਕਹਿ ਰਵਿਦਾਸ ਖਲਾਸ ਚਮਾਰਾ  

Kahi Raviḏās kẖalās cẖamārā.  

Says Ravi Daas, the emancipated shoe-maker:  

ਕਹਿ = ਕਹੈ, ਆਖਦਾ ਹੈ। ਖਲਾਸ = ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੋਈ ਹੈ।
ਚਮਿਆਰ ਰਵਿਦਾਸ ਆਖਦਾ ਹੈ-


ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥  

Jo ham sahrī so mīṯ hamārā. ||3||2||  

whoever is a citizen there, is a friend of mine. ||3||2||  

ਹਮ ਸਹਰੀ = ਇੱਕੋ ਸ਼ਹਿਰ ਦੇ ਵੱਸਣ ਵਾਲਾ, ਹਮ-ਵਤਨ, ਸਤਸੰਗੀ ॥੩॥੨॥
ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ, ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ॥੩॥੨॥


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਗਉੜੀ ਬੈਰਾਗਣਿ ਰਵਿਦਾਸ ਜੀਉ  

Ga▫oṛī bairāgaṇ Raviḏās jī▫o.  

Gauree Bairaagan, Ravi Daas Jee:  

xxx
ਰਾਗ ਗਉੜੀ-ਬੈਰਾਗਣਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।


ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ  

Gẖat avgẖat dūgar gẖaṇā ik nirguṇ bail hamār.  

The path to God is very treacherous and mountainous, and all I have is this worthless ox.  

ਘਟ = ਰਸਤੇ। ਅਵਘਟ = ਔਖੇ। ਡੂਗਰ = ਪਹਾੜੀ, ਪਹਾੜ ਦਾ। ਘਣਾ = ਬਹੁਤਾ। ਨਿਰਗੁਨੁ = ਗੁਣ-ਹੀਨ, ਮਾੜਾ ਜਿਹਾ। ਹਮਾਰ = ਅਸਾਡਾ, ਮੇਰਾ।
(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ;


ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥  

Ram▫ī▫e si▫o ik benṯī merī pūnjī rākẖ murār. ||1||  

I offer this one prayer to the Lord, to preserve my capital. ||1||  

ਰਮਈਆ = ਸੋਹਣਾ ਰਾਮ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ! ॥੧॥
ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ-ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ॥੧॥


ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ  

Ko banjāro rām ko merā tāʼndā lāḏi▫ā jā▫e re. ||1|| rahā▫o.  

Is there any merchant of the Lord to join me? My cargo is loaded, and now I am leaving. ||1||Pause||  

ਕੋ = ਕੋਈ। ਬਨਜਾਰੋ = ਵਣਜ ਕਰਨ ਵਾਲਾ, ਵਪਾਰੀ। ਟਾਂਡਾ = ਬਲਦਾਂ ਜਾਂ ਗੱਡਿਆਂ ਰੇੜ੍ਹਿਆਂ ਦਾ ਸਮੂੰਹ ਜਿਨ੍ਹਾਂ ਉਤੇ ਵਪਾਰ-ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੋਵੇ, ਕਾਫ਼ਲਾ। ਰੇ = ਹੇ ਭਾਈ! ਲਾਦਿਆ ਜਾਇ = ਲੱਦਿਆ ਜਾ ਸਕੇ ॥੧॥ ਰਹਾਉ ॥
ਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ) ॥੧॥ ਰਹਾਉ ॥


ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ  

Ha▫o banjāro rām ko sahj kara▫o ba▫yāpār.  

I am the merchant of the Lord; I deal in spiritual wisdom.  

ਸਹਜ ਬ੍ਯ੍ਯਾਪਾਰੁ = ਸਹਜ ਦਾ ਵਾਪਾਰ, ਅਡੋਲਤਾ ਦਾ ਵਣਜ, ਉਹ ਵਣਜ ਜਿਸ ਵਿਚੋਂ ਸ਼ਾਂਤੀ-ਰੂਪ ਖੱਟੀ ਹਾਸਲ ਹੋਵੇ। ਕਰਉ = ਕਰਉਂ, ਮੈਂ ਕਰਦਾ ਹਾਂ। ਹਉ = ਮੈਂ।
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ।


        


© SriGranth.org, a Sri Guru Granth Sahib resource, all rights reserved.
See Acknowledgements & Credits