Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਦਸਮੀ ਦਹ ਦਿਸ ਹੋਇ ਅਨੰਦ  

Ḏasmī ḏah ḏis ho▫e anand.  

On the tenth day of the lunar cycle, there is ecstasy in all directions.  

ਦਹ ਦਿਸਿ = ਦਸੀਂ ਪਾਸੀਂ, ਹਰ ਪਾਸੇ, ਸਾਰੇ ਸੰਸਾਰ ਵਿਚ।
(ਪਰਮਾਤਮਾ ਨਾਲ ਮੇਲ ਹੋਇਆਂ) ਸਾਰੇ ਸੰਸਾਰ ਵਿਚ ਹੀ ਮਨੁੱਖ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ।


ਛੂਟੈ ਭਰਮੁ ਮਿਲੈ ਗੋਬਿੰਦ  

Cẖẖūtai bẖaram milai gobinḏ.  

Doubt is dispelled, and the Lord of the Universe is met.  

xxx
(ਇਸ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ,


ਜੋਤਿ ਸਰੂਪੀ ਤਤ ਅਨੂਪ  

Joṯ sarūpī ṯaṯ anūp.  

He is the Embodiment of light, the incomparable essence.  

ਜੋਤਿ ਸਰੂਪੀ = ਉਹ ਪ੍ਰਭੂ ਜੋ ਨਿਰਾ ਨੂਰ ਹੀ ਨੂਰ ਹੈ। ਤਤ = ਅਸਲਾ, ਸਭ ਦਾ ਮੁੱਢ। ਅਨੂਪ = ਜਿਸ ਵਰਗਾ ਹੋਰ ਕੋਈ ਨਹੀਂ।
ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ,


ਅਮਲ ਮਲ ਛਾਹ ਨਹੀ ਧੂਪ ॥੧੧॥  

Amal na mal na cẖẖāh nahī ḏẖūp. ||11||  

He is stainless, without stain, beyond both sunshine and shade. ||11||  

ਅਮਲ = ਅ-ਮਲ, ਵਿਕਾਰ-ਰਹਿਤ। ਛਾਹ = ਹਨੇਰਾ, ਅਗਿਆਨਤਾ ਦਾ ਹਨੇਰਾ। ਧੂਪ = ਧੁੱਪ, ਵਿਕਾਰਾਂ ਦੀ ਅੱਗ ॥੧੧॥
ਜਿਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ ॥੧੧॥


ਏਕਾਦਸੀ ਏਕ ਦਿਸ ਧਾਵੈ  

Ėkāḏasī ek ḏis ḏẖāvai.  

On the eleventh day of the lunar cycle, if you run in the direction of the One,  

ਏਕ ਦਿਸ = ਇੱਕ ਪਾਸੇ, ਇੱਕ ਪਰਮਾਤਮਾ ਵਲ। ਧਾਵੈ = ਦੌੜਦਾ ਹੈ, ਜਾਂਦਾ ਹੈ।
(ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ,


ਤਉ ਜੋਨੀ ਸੰਕਟ ਬਹੁਰਿ ਆਵੈ  

Ŧa▫o jonī sankat bahur na āvai.  

you will not have to suffer the pains of reincarnation again.  

ਤਉ = ਤਦੋਂ। ਸੰਕਟ = ਕਸ਼ਟ, ਦੁੱਖ-ਕਲੇਸ਼। ਬਹੁਰਿ = ਮੁੜ, ਫਿਰ।
ਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ।


ਸੀਤਲ ਨਿਰਮਲ ਭਇਆ ਸਰੀਰਾ  

Sīṯal nirmal bẖa▫i▫ā sarīrā.  

Your body will become cool, immaculate and pure.  

ਸੀਤਲ = ਠੰਢਾ। ਸਰੀਰਾ = (ਭਾਵ) ਗਿਆਨ-ਇੰਦ੍ਰੇ।
ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ।


ਦੂਰਿ ਬਤਾਵਤ ਪਾਇਆ ਨੀਰਾ ॥੧੨॥  

Ḏūr baṯāvaṯ pā▫i▫ā nīrā. ||12||  

The Lord was said to be far away, but He is found near at hand. ||12||  

ਨੀਰਾ = ਨੇੜੇ, ਆਪਣੇ ਅੰਦਰ ਹੀ ॥੧੨॥
ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ ॥੧੨॥


ਬਾਰਸਿ ਬਾਰਹ ਉਗਵੈ ਸੂਰ  

Bāras bārah ugvai sūr.  

On the twelfth day of the lunar cycle, twelve suns rise.  

ਬਾਰਸਿ = ਦੁਆਦਸੀ ਥਿੱਤ। ਬਾਰਹ ਸੂਰ = ਬਾਰ੍ਹਾਂ ਸੂਰਜ। ਉਗਵੈ = ਉਗਵੈਂ, ਚੜ੍ਹ ਪੈਂਦੇ ਹਨ।
(ਜਿਸ ਮਨੁੱਖ ਦਾ ਮਨ ਸਿਰਫ਼ "ਏਕ ਦਿਸ ਧਾਵੈ", ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।)


ਅਹਿਨਿਸਿ ਬਾਜੇ ਅਨਹਦ ਤੂਰ  

Ahinis bāje anhaḏ ṯūr.  

Day and night, the celestial bugles vibrate the unstruck melody.  

ਅਹਿ = ਦਿਨ। ਨਿਸਿ = ਰਾਤ। ਬਾਜੇ = ਵੱਜਦੇ ਹਨ। ਅਨਹਦ = ਬਿਨਾ ਵਜਾਇਆਂ, ਇੱਕ-ਰਸ, ਸਦਾ। ਤੂਰ = ਵਾਜੇ।
ਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ।


ਦੇਖਿਆ ਤਿਹੂੰ ਲੋਕ ਕਾ ਪੀਉ  

Ḏekẖi▫ā ṯihū▫aʼn lok kā pī▫o.  

Then, one beholds the Father of the three worlds.  

ਤਿਹੂੰ ਲੋਕ ਕਾ = ਤਿੰਨਾਂ ਹੀ ਭਵਨਾਂ ਦਾ। ਪੀਉ = ਮਾਲਕ।
ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ;


ਅਚਰਜੁ ਭਇਆ ਜੀਵ ਤੇ ਸੀਉ ॥੧੩॥  

Acẖraj bẖa▫i▫ā jīv ṯe sī▫o. ||13||  

This is wonderful! The human being has become God! ||13||  

ਤੇ = ਤੋਂ। ਸੀਉ = ਸ਼ਿਵ, ਕਲਿਆਣ-ਸਰੂਪ ਪਰਮਾਤਮਾ ॥੧੩॥
ਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੧੩॥


ਤੇਰਸਿ ਤੇਰਹ ਅਗਮ ਬਖਾਣਿ  

Ŧeras ṯerah agam bakẖāṇ.  

On the thirteenth day of the lunar cycle, the thirteen holy books proclaim  

ਤੇਰਸਿ = ਤ੍ਰਯੋਦਸ਼ੀ। ਤੇਰਹ = ਤ੍ਰਯੋਦਸ਼ੀ ਥਿੱਤ, ਮੱਸਿਆ ਤੋਂ ਅਗਾਂਹ ਤੇਰ੍ਹਵਾਂ ਦਿਨ। ਅਗਮ = ਅ-ਗਮ, ਜਿਸ ਪਰਮਾਤਮਾ ਤਕ ਪਹੁੰਚ ਨਹੀਂ, ਅਪਹੁੰਚ। ਬਖਾਣਿ = ਬਖਾਣੇ, ਬਖਾਣੈ, ਉਚਾਰਦਾ ਹੈ, ਗੁਣ ਗਾਉਂਦਾ ਹੈ, ਸਿਫ਼ਤਿ-ਸਾਲਾਹ ਕਰਦਾ ਹੈ।
(ਜਿਸ ਮਨੁੱਖ ਦਾ ਮਨ ਕੇਵਲ "ਏਕ ਦਿਸ ਧਾਵੈ") ਉਹ ਅਗੰਮ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ,


ਅਰਧ ਉਰਧ ਬਿਚਿ ਸਮ ਪਹਿਚਾਣਿ  

Araḏẖ uraḏẖ bicẖ sam pėhcẖāṇ.  

that you must recognize the Lord in the nether regions of the underworld as well as the heavens.  

ਅਰਧ = {ਅਧਹ} ਹੇਠਾਂ, ਪਤਾਲ। ਉਰਧ = ਉਤਾਂਹ, ਅਕਾਸ਼। ਅਰਧ ਉਰਧ ਬਿਚਿ = ਪਤਾਲ ਤੋਂ ਅਕਾਸ਼ ਤਕ, ਸਾਰੇ ਸੰਸਾਰ ਵਿਚ। ਸਮ = ਬਰਾਬਰ, ਇਕੋ ਜਿਹਾ।
(ਇਸ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ (ਵੇਖਦਾ ਹੈ)।


ਨੀਚ ਊਚ ਨਹੀ ਮਾਨ ਅਮਾਨ  

Nīcẖ ūcẖ nahī mān amān.  

There is no high or low, no honor or dishonor.  

ਮਾਨ = ਆਦਰ। ਅਮਾਨ = ਅ-ਮਾਨ, ਨਿਰਾਦਰੀ।
ਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ, ਨਾਹ ਉੱਚਾ; ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰੀ, ਉਸ ਲਈ ਇੱਕੋ ਜਿਹੇ ਹਨ,


ਬਿਆਪਿਕ ਰਾਮ ਸਗਲ ਸਾਮਾਨ ॥੧੪॥  

Bi▫āpik rām sagal sāmān. ||14||  

The Lord is pervading and permeating all. ||14||  

ਸਗਲ = ਸਾਰਿਆਂ ਵਿਚ ॥੧੪॥
ਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ॥੧੪॥


ਚਉਦਸਿ ਚਉਦਹ ਲੋਕ ਮਝਾਰਿ  

Cẖa▫uḏas cẖa▫oḏah lok majẖār.  

On the fourteenth day of the lunar cycle, in the fourteen worlds  

ਚਉਦਸਿ = ਚਉਦੇਂ ਦੀ ਥਿੱਤ, ਮੱਸਿਆ ਤੋਂ ਪਿਛੋਂ ਚੌਧਵੀਂ ਰਾਤ। ਚਉਦਹ ਲੋਕ = ਸੱਤ ਅਕਾਸ਼ ਅਤੇ ਸੱਤ ਪਤਾਲ; (ਭਾਵ) ਸਾਰੀ ਸ੍ਰਿਸ਼ਟੀ। ਮਝਾਰਿ = ਵਿਚ।
(ਹੇ ਭਾਈ!) ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ-


ਰੋਮ ਰੋਮ ਮਹਿ ਬਸਹਿ ਮੁਰਾਰਿ  

Rom rom mėh basėh murār.  

and on each and every hair, the Lord abides.  

ਰੋਮ ਰੋਮ ਮਹਿ = ਚੌਦ੍ਹਾਂ ਲੋਕਾਂ ਦੇ ਰੋਮ ਰੋਮ ਵਿਚ, ਸਾਰੀ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿਚ। ਬਸਹਿ = ਵੱਸਦੇ ਹਨ (ਪ੍ਰਭੂ ਜੀ)। ਮੁਰਾਰਿ = (ਮੁਰ-ਅਰਿ) ਮੁਰ ਦੈਂਤ ਦਾ ਵੈਰੀ, ਪ੍ਰਭੂ।
ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ।


ਸਤ ਸੰਤੋਖ ਕਾ ਧਰਹੁ ਧਿਆਨ  

Saṯ sanṯokẖ kā ḏẖarahu ḏẖi▫ān.  

Center yourself and meditate on truth and contentment.  

ਸਤ = ਦਾਨ, ਦੂਜਿਆਂ ਦੀ ਸੇਵਾ। ਸੰਤੋਖ = ਸਬਰ, ਉਸ ਦੀ ਬਖ਼ਸ਼ੀ ਦਾਤ ਵਿਚ ਰਾਜ਼ੀ ਰਹਿਣਾ। ਸਤ...ਧਿਆਨ = ਸਤ ਅਤੇ ਸੰਤੋਖ ਨੂੰ ਆਪਣੇ ਅੰਦਰ ਟਿਕਾਉ; ਇਹ ਵੇਖ ਕੇ ਕਿ ਪਰਮਾਤਮਾ ਹਰੇਕ ਘਟ ਵਿਚ ਵੱਸਦਾ ਹੈ। ਜੋ ਬਖ਼ਸ਼ਸ਼ ਤੁਹਾਡੇ ਉੱਤੇ ਹੋਈ ਹੈ ਉਸ ਵਿਚ ਰਾਜ਼ੀ ਰਹੋ ਅਤੇ ਇਸ ਦਾਤ ਵਿਚੋਂ ਪ੍ਰਭੂ ਦੇ ਪੈਦਾ ਕੀਤੇ ਹੋਏ ਹੋਰ ਜੀਵਾਂ ਦੀ ਭੀ ਸੇਵਾ ਕਰੋ, ਕਿਉਂਕਿ ਸਭ ਵਿਚ ਉਹੀ ਵੱਸ ਰਿਹਾ ਹੈ, ਜੋ ਤੁਹਾਨੂੰ ਰੋਜ਼ੀ ਦੇ ਰਿਹਾ ਹੈ।
(ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ।


ਕਥਨੀ ਕਥੀਐ ਬ੍ਰਹਮ ਗਿਆਨ ॥੧੫॥  

Kathnī kathī▫ai barahm gi▫ān. ||15||  

Speak the speech of God's spiritual wisdom. ||15||  

ਕਥਨੀ ਕਥੀਐ = (ਉਹ) ਗੱਲਾਂ ਕਰੀਏ, (ਉਹ) ਬੋਲ ਬੋਲੀਏ। ਬ੍ਰਹਮ ਗਿਆਨ = (ਜਿਨ੍ਹਾਂ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਹੋ ਜਾਏ, ਪਰਮਾਤਮਾ ਦੀ (ਸਰਬ-ਵਿਆਪਕਤਾ ਦੀ) ਸੂਝ ਪੈਦਾ ਹੋਵੇ ॥੧੫॥
ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ॥੧੫॥


ਪੂਨਿਉ ਪੂਰਾ ਚੰਦ ਅਕਾਸ  

Pūni▫o pūrā cẖanḏ akās.  

On the day of the full moon, the full moon fills the heavens.  

ਪੂਨਿਉ = ਪੁੰਨਿਆ, ਪੂਰਨਮਾਸ਼ੀ, ਉਹ ਥਿੱਤ ਜਦੋਂ ਚੰਦ ਮੁਕੰਮਲ ਹੁੰਦਾ ਹੈ। ਅਕਾਸ = ਗਗਨ, ਦਸਮ-ਦੁਆਰ, ਚਿਦਾਕਾਸ਼, ਚਿੱਤ-ਰੂਪ ਅਕਾਸ਼।
ਜਿਵੇਂ ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ,


ਪਸਰਹਿ ਕਲਾ ਸਹਜ ਪਰਗਾਸ  

Pasrahi kalā sahj pargās.  

Its power is diffused through its gentle light.  

ਪਸਰਹਿ = ਖਿਲਰਦੀਆਂ ਹਨ। ਕਲਾ = ਚੰਦ ਦੀਆਂ ਸਾਰੀਆਂ ਕਲਾਂ {ਨੋਟ: ਮੱਸਿਆ ਤੋਂ ਪਿੱਛੋਂ ਚੰਦ ਜਦੋਂ ਪਹਿਲੀ ਵਾਰ ਆਕਾਸ਼ ਵਿਚ ਚੜ੍ਹਦਾ ਹੈ, ਤਾਂ ਇਹ ਚੰਦ ਦੀ ਇੱਕ ਕਲਾ ਕਹੀ ਜਾਂਦੀ ਹੈ। ਹਰੇਕ ਰਾਤ ਨੂੰ ਇਕ ਇਕ ਕਲਾ ਵਧਦੀ ਜਾਂਦੀ ਹੈ, ਤੇ ਪੂਰਨਮਾਸ਼ੀ ਨੂੰ ਚੰਦ ਦੀਆਂ ਕਲਾਂ ਦਾ ਪਰਕਾਸ਼ ਹੋ ਜਾਂਦਾ ਹੈ}।
ਤਿਵੇਂ ਤੇਰੇ ਅੰਦਰ ਭੀ ਸਹਿਜ ਅਵਸਥਾ ਦਾ ਪਰਕਾਸ਼ ਹੋਵੇਗਾ,


ਆਦਿ ਅੰਤਿ ਮਧਿ ਹੋਇ ਰਹਿਆ ਥੀਰ  

Āḏ anṯ maḏẖ ho▫e rahi▫ā thīr.  

In the beginning, in the end, and in the middle, God remains firm and steady.  

ਆਦਿ ਅੰਤਿ ਮਧਿ = ਸ਼ੁਰੂ ਤੋਂ, ਅਖ਼ੀਰ ਤਕ, ਵਿਚਾਰਕਲੇ ਸਮੇ ਵਿਚ ਭੀ (ਭਾਵ, ਸਦਾ ਹੀ)। ਥੀਰ = ਥਿਰ, ਕਾਇਮ।
ਜੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਮੌਜੂਦ ਰਹਿਣ ਵਾਲੇ ਪਰਮਾਤਮਾ-


ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥  

Sukẖ sāgar mėh ramėh Kabīr. ||16||  

Kabeer is immersed in the ocean of peace. ||16||  

ਸੁਖ ਸਾਗਰ = ਸੁੱਖਾਂ ਦਾ ਸਮੁੰਦਰ-ਪ੍ਰਭੂ। ਰਮਹਿ = (ਜੇ) ਤੂੰ ਸਿਮਰੇਂ। ਕਬੀਰ = ਹੇ ਕਬੀਰ! ॥੧੬॥
ਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ, ਹੇ ਕਬੀਰ! ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇਂ ॥੧੬॥


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਗਉੜੀ ਵਾਰ ਕਬੀਰ ਜੀਉ ਕੇ  

Rāg ga▫oṛī vār Kabīr jī▫o ke 7.  

Raag Gauree, The Seven Days Of The Week Of Kabeer Jee:  

ਵਾਰ = ਦਿਨ,
ਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਵਾਰ'।


ਬਾਰ ਬਾਰ ਹਰਿ ਕੇ ਗੁਨ ਗਾਵਉ  

Bār bār har ke gun gāva▫o.  

Sing the Glorious Praises of the Lord each and every day.  

ਬਾਰ ਬਾਰ, ਮੁੜ ਮੁੜ, ਸਦਾ, ਹਰ ਵੇਲੇ। ਗਾਵਉ = ਗਾਵਉਂ, ਮੈਂ ਗਾਉਂਦਾ ਹਾਂ।
ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ)


ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ  

Gur gam bẖeḏ so har kā pāva▫o. ||1|| rahā▫o.  

Meeting with the Guru, you shall come to know the mystery of the Lord. ||1||Pause||  

ਗਮਿ = ਗਮ ਕੇ, ਜਾ ਕੇ, ਅੱਪੜ ਕੇ। ਗੁਰ ਗਮਿ = ਗੁਰੂ ਪਾਸ ਜਾ ਕੇ, ਗੁਰੂ ਦੇ ਚਰਨਾਂ ਵਿਚ ਅੱਪੜ ਕੇ। ਹਰਿ ਕਾ ਭੇਦੁ = ਪਰਮਾਤਮਾ ਦਾ ਭੇਤ, ਪਰਮਾਤਮਾ ਨੂੰ ਮਿਲਣ ਦਾ ਭੇਤ, ਉਹ ਡੂੰਘਾ ਰਾਜ਼ ਜਿਸ ਨਾਲ ਪਰਮਾਤਮਾ ਮਿਲ ਸਕਦਾ ਹੈ। ਪਾਵਉ = ਪਾਵਉਂ, ਮੈਂ ਲੱਭ ਰਿਹਾ ਹਾਂ, ਮੈਂ ਲੱਭ ਲਿਆ ਹੈ। ਸੁ = ਉਹ। ਸੁ ਭੇਦੁ = ਉਹ ਭੇਤ ॥॥੧॥ਰਹਾਉ॥
ਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਇਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੧॥ ਰਹਾਉ ॥


ਆਦਿਤ ਕਰੈ ਭਗਤਿ ਆਰੰਭ  

Āḏiṯ karai bẖagaṯ ārambẖ.  

On Sunday, begin the devotional worship of the Lord,  

ਆਦਿਤ = {Skt. आदित्य, ਆਦਿਤ੍ਯ} ਸੂਰਜ। ਆਦਿਤ = ਆਇਤ, ਐਤ। ਆਦਿਤ ਵਾਰ = ਐਤਵਾਰ। {ਨੋਟ: ਇਹ ਦਿਨ ਸੂਰਜ ਦੇ ਨਾਮ ਨਾਲ ਸੰਬੰਧਤ ਹੈ, ਇਹ ਦਿਨ ਸੂਰਜ ਦਾ ਮਿਥਿਆ ਗਿਆ ਹੈ}।
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਜੋ ਮਨੁੱਖ) ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ,


ਕਾਇਆ ਮੰਦਰ ਮਨਸਾ ਥੰਭ  

Kā▫i▫ā manḏar mansā thambẖ.  

and restrain the desires within the temple of the body.  

ਕਾਇਆ = ਸਰੀਰ। ਮੰਦਰ = ਘਰ। ਮਨਸਾ = ਫੁਰਨੇ। ਥੰਭ = ਥੰਮ੍ਹੀ, ਸਹਾਰਾ।
ਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ,


ਅਹਿਨਿਸਿ ਅਖੰਡ ਸੁਰਹੀ ਜਾਇ  

Ahinis akẖand surhī jā▫e.  

When your attention is focused day and night upon that imperishable place,  

ਅਹਿ = ਦਿਨ। ਨਿਸਿ = ਰਾਤ। ਅਖੰਡ = ਅਟੁੱਟ, ਲਗਾਤਾਰ। ਸੁਰਹੀ = ਸੁਰਭੀ, ਸੁਗੰਧੀ, ਭਗਤੀ ਨਾਲ ਸੁਗੰਧਤ ਹੋਈ ਸੁਰਤ। ਜਾਇ = ਤੁਰੀ ਜਾਂਦੀ ਹੈ, ਜਾਰੀ ਰਹਿੰਦੀ ਹੈ।
ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦੇਂਦੀ ਹੈ (ਭਾਵ, ਉਸ ਦੇ ਗਿਆਨ-ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ)। ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।


ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥  

Ŧa▫o anhaḏ beṇ sahj mėh bā▫e. ||1||  

then the celestial flutes play the unstruck melody in tranquil peace and poise. ||1||  

ਤਉ = ਤਦੋਂ। ਅਨਹਦ = ਇਕ-ਰਸ। ਬੇਣੁ = ਬੀਣਾ, ਬੰਸਰੀ। ਸਹਜ ਮਹਿ = ਸਹਿਜ ਅਵਸਥਾ ਵਿਚ, ਮਨ ਦੀ ਅਡੋਲ ਹਾਲਤ ਵਿਚ। ਬਾਇ = ਵੱਜਦੀ ਹੈ ॥੧॥
ਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ ॥੧॥


ਸੋਮਵਾਰਿ ਸਸਿ ਅੰਮ੍ਰਿਤੁ ਝਰੈ  

Somvār sas amriṯ jẖarai.  

On Monday, the Ambrosial Nectar trickles down from the moon.  

ਸੋਮ = ਚੰਦ੍ਰਮਾ। ਸੋਮਵਾਰ = ਚੰਦ ਨਾਲ ਸੰਬੰਧ ਰੱਖਣ ਵਾਲਾ ਦਿਨ। ਸੋਮਵਾਰਿ = ਸੋਮ ਦੇ ਦਿਹਾੜੇ। ਸਸਿ = ਚੰਦ, ਚੰਦ ਦੀ ਠੰਢ। ਸਸਿ ਅੰਮ੍ਰਿਤੁ = ਸ਼ਾਂਤੀ ਦਾ ਅੰਮ੍ਰਿਤ। ਝਰੈ = ਵਰ੍ਹਦਾ ਹੈ।
('ਬਾਰ ਬਾਰ ਹਰਿ ਕੇ ਗੁਨ' ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ,


ਚਾਖਤ ਬੇਗਿ ਸਗਲ ਬਿਖ ਹਰੈ  

Cẖākẖaṯ beg sagal bikẖ harai.  

Tasting it, all poisons are removed in an instant.  

ਚਾਖਤ = ਚੱਖਦਿਆਂ। ਬੇਗਿ = ਤੁਰਤ, ਛੇਤੀ। ਸਗਲ = ਸਾਰੇ। ਬਿਖੁ = ਜ਼ਹਿਰ, ਵਿਕਾਰ। ਹਰੈ = ਦੂਰ ਕਰ ਦੇਂਦਾ ਹੈ।
(ਇਹ ਅੰਮ੍ਰਿਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ,


ਬਾਣੀ ਰੋਕਿਆ ਰਹੈ ਦੁਆਰ  

Baṇī roki▫ā rahai ḏu▫ār.  

Restrained by Gurbani, the mind remains indoors;  

ਰਹੈ ਦੁਆਰਿ = ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ।
ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ


ਤਉ ਮਨੁ ਮਤਵਾਰੋ ਪੀਵਨਹਾਰ ॥੨॥  

Ŧa▫o man maṯvāro pīvanhār. ||2||  

drinking in this Nectar, it is intoxicated. ||2||  

ਮਤਵਾਰੋ = ਮਤਵਾਲਾ, ਮਸਤ ॥੨॥
ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ ॥੨॥


ਮੰਗਲਵਾਰੇ ਲੇ ਮਾਹੀਤਿ  

Mangalvāre le māhīṯ.  

On Tuesday, understand reality;  

ਮੰਗਲ = {मंगल The planet Mars} ਮੰਗਲ ਤਾਰਾ। ਮੰਗਲਵਾਰ = ਮੰਗਲ ਤਾਰੇ ਨਾਲ ਸੰਬੰਧ ਰੱਖਣ ਵਾਲਾ ਦਿਨ। ਲੇ = ਲੈਂਦਾ ਹੈ। ਮਾਹੀਤਿ = ਮੁਹੀਤ, ਘੇਰਾ, ਕਿਲ੍ਹਾ।
('ਬਾਰ ਬਾਰ ਹਰਿ ਕੇ ਗੁਨ' ਗਾ ਕੇ) ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ,


ਪੰਚ ਚੋਰ ਕੀ ਜਾਣੈ ਰੀਤਿ  

Pancẖ cẖor kī jāṇai rīṯ.  

you must know the way the five thieves work.  

ਜਾਣੈ = ਜਾਣ ਲੈਂਦਾ ਹੈ। ਰੀਤਿ = ਤਰੀਕਾ, ਢੰਗ।
ਕਾਮਾਦਿਕ ਪੰਜ ਚੋਰਾਂ ਦਾ (ਹੱਲਾ ਕਰਨ ਦਾ) ਢੰਗ ਸਮਝ ਲੈਂਦਾ ਹੈ (ਇਸ ਤਰ੍ਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ)।


ਘਰ ਛੋਡੇਂ ਬਾਹਰਿ ਜਿਨਿ ਜਾਇ  

Gẖar cẖẖodeʼn bāhar jin jā▫e.  

Those who leave their own home to go out wandering  

ਜਿਨਿ ਛੋਡੇਂ = ਮਤਾਂ ਛੱਡੇਂ, ਨਾਹ ਛੱਡੀਂ। ਜਿਨਿ ਜਾਏ = ਮਤਾਂ ਜਾਏਂ, ਨਾਹ ਜਾਈਂ। ਘਰ = ਹਿਰਦਾ-ਘਰ ਜਿਸ ਦੇ ਦੁਆਲੇ ਕਿਲ੍ਹਾ ਬਣ ਚੁਕਾ ਹੈ।
(ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ),


ਨਾਤਰੁ ਖਰਾ ਰਿਸੈ ਹੈ ਰਾਇ ॥੩॥  

Nāṯar kẖarā risai hai rā▫e. ||3||  

shall feel the terrible wrath of the Lord, their King. ||3||  

ਨਾਤਰੁ = ਨਹੀਂ ਤਾਂ, ਜੇ ਤੂੰ ਬਾਹਰ ਚਲਾ ਗਿਆ। ਰਿਸੈ ਹੈ = ਖਿੱਝ ਜਾਏਗਾ। ਰਿਸ = {Skt. रिष् to be injured, to meet with a misfortune} ਬਿਪਤਾ ਵਿਚ ਪੈ ਜਾਣਾ, ਦੁਖੀ ਹੋਣਾ। ਰਾਇ = ਰਾਜਾ, ਮਨ-ਰਾਜਾ ॥੩॥
ਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ ॥੩॥


ਬੁਧਵਾਰਿ ਬੁਧਿ ਕਰੈ ਪ੍ਰਗਾਸ  

Buḏẖvār buḏẖ karai pargās.  

On Wednesday, one's understanding is enlightened.  

ਬੁਧਿ = ਅਕਲ। ਪ੍ਰਗਾਸੁ = ਚਾਨਣ।
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ,


ਹਿਰਦੈ ਕਮਲ ਮਹਿ ਹਰਿ ਕਾ ਬਾਸ  

Hirḏai kamal mėh har kā bās.  

The Lord comes to dwell in the lotus of the heart.  

ਬਾਸੁ = ਨਿਵਾਸ।
ਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ;


ਗੁਰ ਮਿਲਿ ਦੋਊ ਏਕ ਸਮ ਧਰੈ  

Gur mil ḏo▫ū ek sam ḏẖarai.  

Meeting the Guru, one comes to look alike upon pleasure and pain,  

ਗੁਰ ਮਿਲਿ = ਗੁਰੂ ਨੂੰ ਮਿਲ ਕੇ। ਦੋਊ = ਦੋਵੇਂ, ਹਿਰਦਾ ਤੇ ਪਰਮਾਤਮਾ। ਏਕ ਸਮ = ਇਕੱਠੇ।
ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ,


ਉਰਧ ਪੰਕ ਲੈ ਸੂਧਾ ਕਰੈ ॥੪॥  

Uraḏẖ pank lai sūḏẖā karai. ||4||  

and the inverted lotus is turned upright. ||4||  

ਉਰਧ = (ਮਾਇਆ ਵਲ) ਉਲਟਿਆ ਹੋਇਆ, ਪਰਤਿਆ ਹੋਇਆ। ਪੰਕ = ਪੰਕਜ, ਹਿਰਦਾ-ਕਮਲ। ਸੂਧਾ = ਸਿੱਧਾ, ਪਰਮਾਤਮਾ ਵਲ ਸਨਮੁਖ। ਲੈ = ਵੱਸ ਵਿਚ ਕਰ ਕੇ ॥੪॥
(ਪਹਿਲਾਂ ਮਾਇਆ ਵਲ) ਪਰਤੇ ਮਨ ਨੂੰ ਵੱਸ ਵਿਚ ਕਰ ਕੇ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ ॥੪॥


ਬ੍ਰਿਹਸਪਤਿ ਬਿਖਿਆ ਦੇਇ ਬਹਾਇ  

Barihaspaṯ bikẖi▫ā ḏe▫e bahā▫e.  

On Thursday, wash off your corruption.  

ਬ੍ਰਿਹਸਪਤਿ = {The planet jupiter} ਇਕ ਤਾਰੇ ਦਾ ਨਾਮ ਹੈ। ਬ੍ਰਿਹਸਪਤਿ ਵਾਰ = ਵੀਰਵਾਰ। ਬਿਖਿਆ = ਮਾਇਆ। ਦੇਇ ਬਹਾਇ = ਬਹਾਇ ਦੇਇ, ਰੋੜ੍ਹ ਦੇਂਦਾ ਹੈ।
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ,


ਤੀਨਿ ਦੇਵ ਏਕ ਸੰਗਿ ਲਾਇ  

Ŧīn ḏev ek sang lā▫e.  

Forsake the trinity, and attach yourself to the One God.  

ਤੀਨਿ ਦੇਵ = ਬਿਖਿਆ ਦੇ ਤਿੰਨੇ ਦੇਵਤੇ, ਮਾਇਆ ਦੇ ਤਿੰਨ ਗੁਣ। ਏਕ ਸੰਗਿ = ਇੱਕ ਦੀ ਸੰਗਤ ਵਿਚ। ਲਾਇ = ਜੋੜ ਦੇਂਦਾ ਹੈ, ਲੀਨ ਕਰ ਦੇਂਦਾ ਹੈ।
ਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ।


ਤੀਨਿ ਨਦੀ ਤਹ ਤ੍ਰਿਕੁਟੀ ਮਾਹਿ  

Ŧīn naḏī ṯah ṯarikutī māhi.  

At the confluence of the three rivers of knowledge, right action and devotion, there,  

ਤੀਨਿ ਨਦੀ = ਮਾਇਆ ਦੇ ਤਿੰਨ ਗੁਣਾਂ ਦੀਆਂ ਨਦੀਆਂ। ਤ੍ਰਿਕੁਟੀ = {ਤ੍ਰਿ-ਕੁਟੀ। ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤ੍ਰਿਊੜੀ, ਤਿੰਨ ਵਿੰਗੀਆਂ ਲਕੀਰਾਂ, ਮੱਥੇ ਦੀ ਤਿਊੜੀ ਜੋ ਹਿਰਦੇ ਵਿਚ ਖਿੱਝ ਪੈਦਾ ਹੋਇਆਂ ਮੱਥੇ ਉੱਤੇ ਪੈ ਜਾਂਦੀ ਹੈ, ਖਿੱਝ।
(ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤ੍ਰਿ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ,


ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥  

Ahinis kasmal ḏẖovėh nāhi. ||5||  

why not wash away your sinful mistakes? ||5||  

ਅਹਿਨਿਸਿ = ਦਿਨ ਰਾਤ। ਕਸਮਲ = ਪਾਪ। ਧੋਵਹਿ ਨਾਹਿ = ਨਹੀਂ ਪੈਂਦੇ।੫। ❀ ਨੋਟ: ਕਈ ਟੀਕਾਕਾਰ ਸੱਜਣ ਲਫ਼ਜ਼ 'ਨਾਹਿ' ਦਾ ਅਰਥ ਕਰਦੇ ਹਨ, 'ਨ੍ਹਾ ਕੇ, ਇਸ਼ਨਾਨ ਕਰ ਕੇ'। ਪਰ ਇਹ ਬਿਲਕੁਲ ਗ਼ਲਤ ਹੈ, ਲਫ਼ਜ਼ 'ਨਾਹਿ' ਦਾ ਅਰਥ ਸਦਾ 'ਨਹੀਂ' ਹੀ ਹੁੰਦਾ ਹੈ ॥੫॥
ਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ ॥੫॥


ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ  

Sukariṯ sahārai so ih baraṯ cẖaṛai.  

On Friday, keep up and complete your fast;  

xxx
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ,


ਅਨਦਿਨ ਆਪਿ ਆਪ ਸਿਉ ਲੜੈ  

An▫ḏin āp āp si▫o laṛai.  

day and night, you must fight against your own self.  

ਅਨਦਿਨੁ = ਹਰ ਰੋਜ਼, ਹਰ ਵੇਲੇ। ਸਿਉ = ਨਾਲ।
ਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ),


ਸੁਰਖੀ ਪਾਂਚਉ ਰਾਖੈ ਸਬੈ  

Surkẖī pāʼncẖa▫o rākẖai sabai.  

If you restrain your five senses,  

ਸੁਰਖੀ = {Skt. हृषीक} ਇੰਦ੍ਰੇ। ਰਾਖੈ = ਵੱਸ ਵਿਚ ਰੱਖਦਾ ਹੈ।
ਪੰਜਾਂ ਹੀ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ,


ਤਉ ਦੂਜੀ ਦ੍ਰਿਸਟਿ ਪੈਸੈ ਕਬੈ ॥੬॥  

Ŧa▫o ḏūjī ḏarisat na paisai kabai. ||6||  

then you shall not cast your glance on another. ||6||  

ਦੂਜੀ ਦ੍ਰਿਸਟਿ = ਮੇਰ-ਤੇਰ ਵਾਲੀ ਨਿਗਾਹ, ਵਿਤਕਰੇ ਵਾਲੀ ਨਜ਼ਰ। ਕਬੈ = ਕਦੇ ਭੀ ॥੬॥
ਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ ॥੬॥


ਥਾਵਰ ਥਿਰੁ ਕਰਿ ਰਾਖੈ ਸੋਇ  

Thāvar thir kar rākẖai so▫e.  

On Saturday, keep steady;  

ਥਾਵਰ-ਛਨਿਛਰ ਵਾਰ। ਥਿਰੁ-ਟਿਕਵਾਂ। ਸੋਇ-ਸੋ (ਜੋਤਿ ਦੀਵਟੀ),
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ,


ਜੋਤਿ ਦੀ ਵਟੀ ਘਟ ਮਹਿ ਜੋਇ  

Joṯ ḏī vatī gẖat mėh jo▫e.  

the candle of God's Light within your heart;  

ਉਸ 'ਜੋਤਿ ਦੀਵਟੀ' ਨੂੰ। ਜੋਤਿ ਦੀਵਟੀ ਜੋਇ-ਜੋ ਜੋਤਿ ਦੀਵਟੀ। ਦੀਵਟੀ-ਸੁਹਣਾ ਜਿਹਾ ਨਿੱਕਾ ਜਿਹਾ ਦੀਵਾ। ਜੋਤਿ-ਪਰਮਾਤਮਾ ਦਾ ਨੂਰ। ਘਟਿ ਮਹਿ-ਹਿਰਦੇ ਵਿਚ, ਸਰੀਰ ਵਿਚ।
ਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈ


ਬਾਹਰਿ ਭੀਤਰਿ ਭਇਆ ਪ੍ਰਗਾਸੁ  

Bāhar bẖīṯar bẖa▫i▫ā pargās.  

you will be enlightened, inwardly and outwardly.  

ਭੀਤਰਿ-ਅੰਦਰ। ਪ੍ਰਗਾਸੁ-ਚਾਨਣ। ਕਰਮ-ਕੀਤੇ ਕੰਮਾਂ ਦੇ ਸੰਸਕਾਰ।
(ਉਸ ਦੀ ਬਰਕਤ ਨਾਲ ਉਸ ਦੇ) ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ (ਭਾਵ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਭੀ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ)।


ਤਬ ਹੂਆ ਸਗਲ ਕਰਮ ਕਾ ਨਾਸੁ ॥੭॥  

Ŧab hū▫ā sagal karam kā nās. ||7||  

All your karma will be erased. ||7||  

ਤਬ-ਤਦੋਂ, ਇਸ ਅਵਸਥਾ ਵਿਚ ਅੱਪੜ ਕੇ ॥੭॥
ਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ ॥੭॥


ਜਬ ਲਗੁ ਘਟ ਮਹਿ ਦੂਜੀ ਆਨ  

Jab lag gẖat mėh ḏūjī ān.  

Know that as long as you place your hopes in others,  

ਜਬ ਲਗੁ = ਜਦੋਂ ਤਕ। ਆਨ = ਆਣ, ਪਰਵਾਹ। ਦੂਜੀ ਆਨ = ਜਗਤ ਦੀ ਮੁਥਾਜੀ, ਲੋਕ-ਲਾਜ ਦਾ ਖ਼ਿਆਲ।
(ਪਰ) ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits