Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਕਿਆ ਅਖਰੁ ਏਕੁ ਪਛਾਨਿ  

Saki▫ā na akẖar ek pacẖẖān.  

But people cannot recognize the One Word of God.  

ਅਖਰੁ ਏਕੁ = ਇੱਕ ਪ੍ਰਭੂ ਨੂੰ ਜੋ ਨਾਸ-ਰਹਿਤ ਹੈ। ਅਖਰੁ = {Skt. अ-क्षर} ਨਾਸ-ਰਹਿਤ।
ਪਰ (ਇਹ ਜਗਤ ਇਹਨਾਂ ਪੁਸਤਕਾਂ ਦੀ ਰਾਹੀਂ) ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ, ਜੋ ਨਾਸ-ਰਹਿਤ ਹੈ।


ਸਤ ਕਾ ਸਬਦੁ ਕਬੀਰਾ ਕਹੈ  

Saṯ kā sabaḏ kabīrā kahai.  

Kabeer speaks the Shabad, the Word of Truth.  

ਸਤ ਕਾ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਬੀਰਾ = ਹੇ ਕਬੀਰ! ਕਹੈ = (ਜੋ ਮਨੁੱਖ) ਆਖਦਾ ਹੈ।
ਹੇ ਕਬੀਰ! ਜੋ ਮਨੁੱਖ (ਇਹਨਾਂ ਅੱਖਰਾਂ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ,


ਪੰਡਿਤ ਹੋਇ ਸੁ ਅਨਭੈ ਰਹੈ  

Pandiṯ ho▫e so anbẖai rahai.  

One who is a Pandit, a religious scholar, must remain fearless.  

ਸੁ = ਉਹ ਮਨੁੱਖ। ਅਨਭੈ = ਅਨੁਭਵ ਵਿਚ, ਗਿਆਨ-ਅਵਸਥਾ ਵਿਚ। ਰਹੈ = ਟਿਕਿਆ ਰਹਿੰਦਾ ਹੈ।
ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ।


ਪੰਡਿਤ ਲੋਗਹ ਕਉ ਬਿਉਹਾਰ  

Pandiṯ logah ka▫o bi▫uhār.  

It is the business of the scholarly person to join letters.  

ਕਉ = ਨੂੰ, ਦਾ। ਬਿਉਹਾਰ = ਵਿਹਾਰ, ਰੋਜ਼ੀ ਕਮਾਵਣ ਦਾ ਢੰਗ।
ਪਰ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਭਾ ਹੋਇਆ ਹੈ (ਕਿ ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ),


ਗਿਆਨਵੰਤ ਕਉ ਤਤੁ ਬੀਚਾਰ  

Gi▫ānvanṯ ka▫o ṯaṯ bīcẖār.  

The spiritual person contemplates the essence of reality.  

ਤਤੁ = ਅਸਲੀਅਤ।
ਗਿਆਨ-ਵਾਨ ਲੋਕਾਂ ਲਈ (ਇਹ ਅੱਖਰ) ਤੱਤ ਦੇ ਵਿਚਾਰਨ ਦਾ ਵਸੀਲਾ ਹਨ।


ਜਾ ਕੈ ਜੀਅ ਜੈਸੀ ਬੁਧਿ ਹੋਈ  

Jā kai jī▫a jaisī buḏẖ ho▫ī.  

According to the wisdom within the mind,  

ਜਾ ਕੇ ਜੀਅ = ਜਿਸ ਮਨੁੱਖ ਦੇ ਜੀ ਵਿਚ, ਜਿਸ ਦੇ ਅੰਦਰ। ਜੈਸੀ ਬੁਧਿ = ਜਿਹੋ ਜਿਹੀ ਅਕਲ।
ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ,


ਕਹਿ ਕਬੀਰ ਜਾਨੈਗਾ ਸੋਈ ॥੪੫॥  

Kahi Kabīr jānaigā so▫ī. ||45||  

says Kabeer, so does one come to understand. ||45||  

ਸੋਈ = ਉਹੀ ਕੁਝ। ਕਹਿ = ਕਹੈ, ਆਖਦਾ ਹੈ ॥੪੫॥
ਕਬੀਰ ਆਖਦਾ ਹੈ- ਉਹ (ਇਹਨਾਂ ਅੱਖਰਾਂ ਦੀ ਰਾਹੀਂ ਭੀ) ਉਹੀ ਕੁਝ ਸਮਝੇਗਾ (ਭਾਵ, ਪੁਸਤਕਾਂ ਲਿਖ ਪੜ੍ਹ ਕੇ ਆਤਮਕ ਜੀਵਨ ਦਾ ਜਾਣਨ ਵਾਲਾ ਹੋ ਜਾਣਾ ਜ਼ਰੂਰੀ ਨਹੀਂ ਹੈ) ॥੪੫॥


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਗਉੜੀ ਥਿਤੀ ਕਬੀਰ ਜੀ ਕੀ  

Rāg ga▫oṛī thiṯīʼn Kabīr jī kīʼn.  

Raag Gauree, T'hitee ~ The Lunar Days Of Kabeer Jee:  

xxx
ਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ 'ਥਿਤੀ' (ਚੰਦ੍ਰਮਾ ਦੇ ਚੜ੍ਹਾ-ਉਤਰਾ ਨਾਲ ਸਭੰਧਤ ਦਿਨਾ ਬਾਰੇ) ਬਾਣੀ।


ਸਲੋਕੁ  

Salok.  

Shalok:  

xxx
XXX


ਪੰਦ੍ਰਹ ਥਿਤੀ ਸਾਤ ਵਾਰ  

Panḏrėh thiṯīʼn sāṯ vār.  

There are fifteen lunar days, and seven days of the week.  

xxx
(ਭਰਮੀ ਲੋਕ ਤਾਂ ਵਰਤ ਆਦਿਕ ਰੱਖ ਕੇ) ਪੰਦ੍ਰਹ ਥਿੱਤਾਂ ਤੇ ਸੱਤ ਵਾਰ (ਮਨਾਉਂਦੇ ਹਨ),


ਕਹਿ ਕਬੀਰ ਉਰਵਾਰ ਪਾਰ  

Kahi Kabīr urvār na pār.  

Says Kabeer, it is neither here nor there.  

ਕਹਿ = ਕਹੈ, ਆਖਦਾ ਹੈ। ਉਰਵਾਰ ਨ ਪਾਰ = ਜਿਸ ਪ੍ਰਭੂ ਦਾ ਨਾਹ ਉਰਲਾ ਬੰਨਾ ਤੇ ਨਾਹ ਪਾਰਲਾ ਬੰਨਾ ਦਿੱਸਦਾ ਹੈ, ਜੋ ਪਰਮਾਤਮਾ ਬੇਅੰਤ ਹੈ।
ਪਰ ਕਬੀਰ (ਇਹਨਾਂ ਥਿੱਤਾਂ ਵਾਰਾਂ ਦੀ ਰਾਹੀਂ ਹਰ ਰੋਜ਼) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜੋ ਬੇਅੰਤ ਹੈ।


ਸਾਧਿਕ ਸਿਧ ਲਖੈ ਜਉ ਭੇਉ  

Sāḏẖik siḏẖ lakẖai ja▫o bẖe▫o.  

When the Siddhas and seekers come to know the Lord's mystery,  

ਸਾਧਿਕ = ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲੇ। ਸਿਧ = ਪੁੱਗੇ ਹੋਏ, ਜੋ ਪ੍ਰਭੂ ਚਰਨਾਂ ਵਿਚ ਜੁੜ ਚੁਕੇ ਹਨ। ਭੇਉ = ਭੇਤ।
ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਭੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ (ਭਾਵ, ਡੂੰਘੀ ਸਾਂਝ ਉਸ ਨਾਲ ਬਣਾ ਲੈਂਦਾ ਹੈ)


ਆਪੇ ਕਰਤਾ ਆਪੇ ਦੇਉ ॥੧॥  

Āpe karṯā āpe ḏe▫o. ||1||  

they themselves become the Creator; they themselves become the Divine Lord. ||1||  

ਕਰਤਾ = ਕਰਤਾਰ। ਦੇਉ = ਪ੍ਰਕਾਸ਼-ਸਰੂਪ ਪ੍ਰਭੂ। ਆਪੇ = ਆਪ ਹੀ ਆਪ, ਹਰ ਥਾਂ ਵਿਆਪਕ ॥੧॥
ਉਸ ਨੂੰ ਪ੍ਰਕਾਸ਼-ਸਰੂਪ ਕਰਤਾਰ ਆਪ ਹੀ ਆਪ ਹਰ ਥਾਂ ਦਿੱਸਦਾ ਹੈ ॥੧॥


ਥਿਤੀ  

Thiṯīʼn.  

T'hitee:  

xxx
XXX


ਅੰਮਾਵਸ ਮਹਿ ਆਸ ਨਿਵਾਰਹੁ  

Ammāvas mėh ās nivārahu.  

On the day of the new moon, give up your hopes.  

ਨਿਵਾਰਹੁ = ਦੂਰ ਕਰੋ। ਅੰਮਾਵਸ ਮਹਿ = ਮੱਸਿਆ ਵਾਲੇ ਦਿਨ।
ਮੱਸਿਆ ਵਾਲੇ ਦਿਨ (ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ,


ਅੰਤਰਜਾਮੀ ਰਾਮੁ ਸਮਾਰਹੁ  

Anṯarjāmī rām samārahu.  

Remember the Lord, the Inner-knower, the Searcher of hearts.  

ਸਮ੍ਹਾਰਹੁ = ਚੇਤੇ ਕਰੋ, ਸਿਮਰੋ।
ਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ।


ਜੀਵਤ ਪਾਵਹੁ ਮੋਖ ਦੁਆਰ  

Jīvaṯ pāvhu mokẖ ḏu▫ār.  

You shall attain the Gate of Liberation while yet alive.  

ਮੋਖ = ਮੁਕਤੀ, ਭਰਮਾਂ ਤੋਂ ਖ਼ਲਾਸੀ।
(ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿਚ (ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ) ਖ਼ਲਾਸੀ ਹਾਸਲ ਕਰ ਲਵੋਗੇ।


ਅਨਭਉ ਸਬਦੁ ਤਤੁ ਨਿਜੁ ਸਾਰ ॥੧॥  

Anbẖa▫o sabaḏ ṯaṯ nij sār. ||1||  

You shall come to know the Shabad, the Word of the Fearless Lord, and the essence of your own inner being. ||1||  

ਅਨਭਉ = {Skt. अनुभव = Direct perception or cognition, knowledge derived from personal observation} ਉਹ ਸੂਝ ਜੋ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਦੇ ਥਾਂ ਸਿੱਧਾ ਪ੍ਰਭੂ-ਚਰਨਾਂ ਵਿਚ ਜੁੜਿਆਂ ਹਾਸਲ ਹੁੰਦੀ ਹੈ। ਸਬਦੁ = ਸਤਿਗੁਰੂ ਦਾ ਸ਼ਬਦ। ਤਤੁ = ਅਸਲਾ। ਨਿਜੁ = ਨਿਰੋਲ ਆਪਣਾ। ਸਾਰੁ = ਸ੍ਰੇਸ਼ਟ। ਨਿਜੁ ਸਾਰੁ ਤਤੁ = ਨਿਰੋਲ ਆਪਣਾ ਸ੍ਰੇਸ਼ਟ ਅਸਲਾ ॥੧॥
(ਇਸ ਸਿਮਰਨ ਦੀ ਬਰਕਤ ਨਾਲ) ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ ॥੧॥


ਚਰਨ ਕਮਲ ਗੋਬਿੰਦ ਰੰਗੁ ਲਾਗਾ  

Cẖaran kamal gobinḏ rang lāgā.  

One who enshrines love for the Lotus Feet of the Lord of the Universe -  

ਰੰਗੁ = ਪਿਆਰ।
ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ,


ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ  

Sanṯ parsāḏ bẖa▫e man nirmal har kīrṯan mėh an▫ḏin jāgā. ||1|| rahā▫o.  

by the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||  

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਰਹਿੰਦਾ ਹੈ, ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ ॥੧॥ ਰਹਾਉ ॥
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥੧॥ ਰਹਾਉ ॥


ਪਰਿਵਾ ਪ੍ਰੀਤਮ ਕਰਹੁ ਬੀਚਾਰ  

Parivā parīṯam karahu bīcẖār.  

On the first day of the lunar cycle, contemplate the Beloved Lord.  

ਪਰਿਵਾ = {Skt. पर्वन् = the day of the new moon} ਏਕਮ ਥਿੱਤ। ਅਘਟ = ਅ-ਘਟ, ਜੋ ਸਰੀਰ-ਰਹਿਤ ਹੈ, ਜੋ ਸਰੀਰਾਂ ਦੀ ਕੈਦ ਵਿਚ ਨਹੀਂ ਹੈ।
(ਹੇ ਭਾਈ!) ਉਸ ਪ੍ਰੀਤਮ (ਦੇ ਗੁਣਾਂ) ਦਾ ਵਿਚਾਰ ਕਰੋ (ਉਸ ਪ੍ਰੀਤਮ ਦੀ ਸਿਫ਼ਤਿ-ਸਾਲਾਹ ਕਰੋ,


ਘਟ ਮਹਿ ਖੇਲੈ ਅਘਟ ਅਪਾਰ  

Gẖat mėh kẖelai agẖat apār.  

He is playing within the heart; He has no body - He is Infinite.  

ਅਪਾਰ = ਅ-ਪਾਰ, ਬੇਅੰਤ।
ਜੋ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਬੇਅੰਤ ਹੈ ਅਤੇ (ਫਿਰ ਭੀ) ਹਰੇਕ ਸਰੀਰ ਵਿਚ ਖੇਡ ਰਿਹਾ ਹੈ


ਕਾਲ ਕਲਪਨਾ ਕਦੇ ਖਾਇ  

Kāl kalpanā kaḏe na kẖā▫e.  

The pain of death never consumes that person  

ਕਲਪਨਾ = ਚਿੰਤਾ = ਫਿਕਰ।
ਜੋ ਮਨੁੱਖ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ) ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੁਂਹਦਾ,


ਆਦਿ ਪੁਰਖ ਮਹਿ ਰਹੈ ਸਮਾਇ ॥੨॥  

Āḏ purakẖ mėh rahai samā▫e. ||2||  

who remains absorbed in the Primal Lord God. ||2||  

ਰਹੈ ਸਮਾਇ = ਲੀਨ ਰਹਿੰਦਾ ਹੈ।॥੨॥
(ਕਿਉਂਕਿ) ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ॥੨॥


ਦੁਤੀਆ ਦੁਹ ਕਰਿ ਜਾਨੈ ਅੰਗ  

Ḏuṯī▫ā ḏuh kar jānai ang.  

On the second day of the lunar cycle, know that there are two beings within the fiber of the body.  

ਅੰਗ = ਹਿੱਸੇ। ਦੁਹ = ਦੋ।
(ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ,


ਮਾਇਆ ਬ੍ਰਹਮ ਰਮੈ ਸਭ ਸੰਗ  

Mā▫i▫ā barahm ramai sabẖ sang.  

Maya and God are blended with everything.  

ਰਮੈ = ਮੌਜੂਦ ਹੈ, ਵਿਆਪਕ ਹੈ।
ਉਹ ਇਸ ਸੰਸਾਰ ਦੇ) ਦੋ ਅੰਗ ਸਮਝਦਾ ਹੈ-ਮਾਇਆ ਅਤੇ ਬ੍ਰਹਮ।


ਨਾ ਓਹੁ ਬਢੈ ਘਟਤਾ ਜਾਇ  

Nā oh badẖai na gẖatṯā jā▫e.  

God does not increase or decrease.  

xxx
ਬ੍ਰਹਮ (ਇਸ ਮਾਇਆ ਦੇ ਵਿਚ) ਹਰੇਕ ਦੇ ਨਾਲ ਵੱਸ ਰਿਹਾ ਹੈ, ਉਹ ਕਦੇ ਵਧਦਾ ਘਟਦਾ ਨਹੀਂ ਹੈ, ਸਦਾ ਇਕੋ ਜਿਹਾ ਰਹਿੰਦਾ ਹੈ।


ਅਕੁਲ ਨਿਰੰਜਨ ਏਕੈ ਭਾਇ ॥੩॥  

Akul niranjan ekai bẖā▫e. ||3||  

He is unknowable and immaculate; He does not change. ||3||  

ਏਕੈ ਭਾਇ = ਇਕ-ਸਾਰ, ਇਕ-ਸਮਾਨ, ਇਕੋ ਜਿਹਾ ॥੩॥
ਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਹ ਨਿਰੰਜਨ ਹੈ (ਭਾਵ, ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ॥੩॥


ਤ੍ਰਿਤੀਆ ਤੀਨੇ ਸਮ ਕਰਿ ਲਿਆਵੈ  

Ŧariṯī▫ā ṯīne sam kar li▫āvai.  

On the third day of the lunar cycle, one who maintains his equilibrium amidst the three modes  

ਸਮ ਕਰਿ = ਸਾਵੇਂ ਕਰ ਕੇ।
(ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਸਾਵੇਂ ਰੱਖਦਾ ਹੈ (ਭਾਵ, ਉਹ ਇਹਨਾਂ ਗੁਣਾਂ ਵਿਚ ਕਦੇ ਨਹੀਂ ਡੋਲਦਾ),


ਆਨਦ ਮੂਲ ਪਰਮ ਪਦੁ ਪਾਵੈ  

Ānaḏ mūl param paḏ pāvai.  

finds the source of ecstasy and the highest status.  

ਪਦੁ = ਦਰਜਾ, ਅਵਸਥਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਆਨਦ ਮੂਲ = ਆਨੰਦ ਦਾ ਸੋਮਾ।
ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ।


ਸਾਧਸੰਗਤਿ ਉਪਜੈ ਬਿਸ੍ਵਾਸ  

Sāḏẖsangaṯ upjai bisvās.  

In the Saadh Sangat, the Company of the Holy, faith wells up.  

ਬਿਸ੍ਵਾਸ = ਯਕੀਨ, ਭਰੋਸਾ, ਸ਼ਰਧਾ।
ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ,


ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥  

Bāhar bẖīṯar saḏā pargās. ||4||  

Outwardly, and deep within, God's Light is always radiant. ||4||  

ਪ੍ਰਗਾਸ = ਚਾਨਣ, ਪ੍ਰਕਾਸ਼ ॥੪॥
ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ ॥੪॥


ਚਉਥਹਿ ਚੰਚਲ ਮਨ ਕਉ ਗਹਹੁ  

Cẖa▫othahi cẖancẖal man ka▫o gahhu.  

On the fourth day of the lunar cycle, restrain your fickle mind,  

ਚਉਥਹਿ = ਚੌਥੀ ਥਿੱਤ ਨੂੰ। ਕਉ = ਨੂੰ। ਗਹਹੁ = ਪਕੜ ਰੱਖੋ, ਵੱਸ ਵਿਚ ਲਿਆਓ।
ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ,


ਕਾਮ ਕ੍ਰੋਧ ਸੰਗਿ ਕਬਹੁ ਬਹਹੁ  

Kām kroḏẖ sang kabahu na bahhu.  

and do not ever associate with sexual desire or anger.  

ਸੰਗਿ = ਨਾਲ। ਬਹਹੁ = ਬੈਠੋ।
ਕਦੇ ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ।


ਜਲ ਥਲ ਮਾਹੇ ਆਪਹਿ ਆਪ  

Jal thal māhe āpėh āp.  

On land and sea, He Himself is in Himself.  

ਮਾਹੇ = ਵਿਚ। ਆਪਹਿ ਆਪ = ਆਪ ਹੀ ਆਪ।
ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ,


ਆਪੈ ਜਪਹੁ ਆਪਨਾ ਜਾਪ ॥੫॥  

Āpai japahu āpnā jāp. ||5||  

He Himself meditates and chants His Chant. ||5||  

ਆਪੈ = ਉਸ 'ਆਪ' ਵਿਚ, ਉਸ ਦੀ ਜੋਤ ਵਿਚ। ਆਪਨਾ ਜਾਪੁ = ਉਹ ਜਾਪ ਜੋ ਤੁਹਾਡੇ ਕੰਮ ਆਵੇਗਾ ॥੫॥
ਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ॥੫॥


ਪਾਂਚੈ ਪੰਚ ਤਤ ਬਿਸਥਾਰ  

Pāʼncẖai pancẖ ṯaṯ bisthār.  

On the fifth day of the lunar cycle, the five elements expand outward.  

ਪਾਂਚੈ = ਪੰਜਵੀਂ ਥਿੱਤ ਨੂੰ, ਪੰਚਮੀ ਨੂੰ (ਇਹ ਚੇਤੇ ਰੱਖੋ)। ਬਿਸਥਾਰ = ਪਸਾਰਾ, ਖਿਲਾਰਾ।
ਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ,


ਕਨਿਕ ਕਾਮਿਨੀ ਜੁਗ ਬਿਉਹਾਰ  

Kanik kāminī jug bi▫uhār.  

Men are occupied in the pursuit of gold and women.  

ਕਨਿਕ = ਸੋਨਾ, ਧਨ। ਕਾਮਿਨੀ = ਇਸਤ੍ਰੀ। ਜੁਗ = ਦੋਹਾਂ ਵਿਚ। ਬਿਉਹਾਰ = ਵਿਹਾਰ, ਰੁਝੇਵਾਂ।
(ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ।


ਪ੍ਰੇਮ ਸੁਧਾ ਰਸੁ ਪੀਵੈ ਕੋਇ  

Parem suḏẖā ras pīvai ko▫e.  

How rare are those who drink in the pure essence of the Lord's Love.  

ਸੁਧਾ = ਅੰਮ੍ਰਿਤ। ਕੋਇ = ਕੋਈ, ਵਿਰਲਾ।
ਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦਾ ਘੁਟ ਪੀਂਦਾ ਹੈ,


ਜਰਾ ਮਰਣ ਦੁਖੁ ਫੇਰਿ ਹੋਇ ॥੬॥  

Jarā maraṇ ḏukẖ fer na ho▫e. ||6||  

They shall never again suffer the pains of old age and death. ||6||  

ਜਰਾ = ਬੁਢੇਪਾ ॥੬॥
(ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ ॥੬॥


ਛਠਿ ਖਟੁ ਚਕ੍ਰ ਛਹੂੰ ਦਿਸ ਧਾਇ  

Cẖẖaṯẖ kẖat cẖakar cẖẖahū▫aʼn ḏis ḏẖā▫e.  

On the sixth day of the lunar cycle, the six chakras run in six directions.  

ਛਠਿ = ਛਟ, ਛੇਵੀਂ ਥਿੱਤ। ਖਟੁ ਚਕ੍ਰ = ਪੰਜ ਗਿਆਨ-ਇੰਦਰੇ ਅਤੇ ਛੇਵਾਂ ਮਨ, ਇਹਨਾਂ ਛਿਆਂ ਦਾ ਜੱਥਾ। ਛਹੂੰ ਦਿਸ = ਛੇ ਪਾਸੀਂ, ਚਾਰ-ਤਰਫ਼ਾਂ, ਤੇ ਹੇਠਾਂ ਉਤਾਂਹ; (ਭਾਵ) ਸਾਰੇ ਸੰਸਾਰ ਵਿਚ। ਧਾਇ = ਭਟਕਦਾ ਹੈ।
ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ-ਇਹ ਸਾਰਾ ਸਾਥ ਸੰਸਾਰ (ਦੇ ਪਦਾਰਥਾਂ ਦੀ ਲਾਲਸਾ) ਵਿਚ ਭਟਕਦਾ ਫਿਰਦਾ ਹੈ।


ਬਿਨੁ ਪਰਚੈ ਨਹੀ ਥਿਰਾ ਰਹਾਇ  

Bin parcẖai nahī thirā rahā▫e.  

Without enlightenment, the body does not remain steady.  

ਬਿਨੁ ਪਰਚੈ = ਪ੍ਰਭੂ ਵਿਚ ਪਤੀਜਣ ਤੋਂ ਬਿਨਾ, ਪ੍ਰਭੂ ਵਿਚ ਜੁੜਨ ਤੋਂ ਬਿਨਾ।
ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ (ਇਸ ਭਟਕਣਾ ਵਿਚੋਂ ਹਟ ਕੇ) ਟਿਕਦਾ ਨਹੀਂ।


ਦੁਬਿਧਾ ਮੇਟਿ ਖਿਮਾ ਗਹਿ ਰਹਹੁ  

Ḏubiḏẖā met kẖimā gėh rahhu.  

So erase your duality and hold tight to forgiveness,  

ਦੁਬਿਧਾ = ਦੁਚਿੱਤਾ-ਪਨ, ਭਟਕਣਾ। ਖਿਮਾ = ਧੀਰਜ, ਜਿਰਾਂਦ। ਗਹਿ ਰਹਹੁ = ਧਾਰਨ ਕਰੋ।
ਹੇ ਭਾਈ! ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ।


ਕਰਮ ਧਰਮ ਕੀ ਸੂਲ ਸਹਹੁ ॥੭॥  

Karam ḏẖaram kī sūl na sahhu. ||7||  

and you will not have to endure the torture of karma or religious rituals. ||7||  

ਸੂਲ = ਦੁੱਖ, ਕਜ਼ੀਆ ॥੭॥
ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ (ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ) ॥੭॥


ਸਾਤੈਂ ਸਤਿ ਕਰਿ ਬਾਚਾ ਜਾਣਿ  

Sāṯaiʼn saṯ kar bācẖā jāṇ.  

On the seventh day of the lunar cycle, know the Word as True,  

ਬਾਚਾ = ਗੁਰੂ ਦੇ ਬਚਨ। ਸਤਿ ਕਰਿ ਜਾਣਿ = ਸੱਚੇ ਸਮਝ, ਪੂਰੀ ਸ਼ਰਧਾ ਧਾਰ।
ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ,"


ਆਤਮ ਰਾਮੁ ਲੇਹੁ ਪਰਵਾਣਿ  

Āṯam rām leho parvāṇ.  

and you shall be accepted by the Lord, the Supreme Soul.  

ਆਤਮ ਰਾਮੁ = ਪਰਮਾਤਮਾ। ਲੇਹੁ ਪਰਵਾਣਿ = ਪ੍ਰੋ ਲਵੋ।
(ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ;


ਛੂਟੈ ਸੰਸਾ ਮਿਟਿ ਜਾਹਿ ਦੁਖ  

Cẖẖūtai sansā mit jāhi ḏukẖ.  

Your doubts shall be eradicated, and your pains eliminated,  

ਛੂਟੈ = ਦੂਰ ਹੋ ਜਾਂਦਾ ਹੈ। ਸੰਸਾ = ਸਹਿਸਾ, ਸਹਿਮ।
(ਇਸ ਤਰ੍ਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ,


ਸੁੰਨ ਸਰੋਵਰਿ ਪਾਵਹੁ ਸੁਖ ॥੮॥  

Sunn sarovar pāvhu sukẖ. ||8||  

and in the ocean of the celestial void, you shall find peace. ||8||  

ਸੁੰਨ = ਸੁੰਞ, ਉਹ ਅਵਸਥਾ ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ। ਸਰੋਵਰਿ = ਸਰੋਵਰ ਵਿਚ ॥੮॥
ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ ॥੮॥


ਅਸਟਮੀ ਅਸਟ ਧਾਤੁ ਕੀ ਕਾਇਆ  

Astamī asat ḏẖāṯ kī kā▫i▫ā.  

On the eighth day of the lunar cycle, the body is made of the eight ingredients.  

ਅਸਟ = ਅੱਠ। ਅਸਟ ਧਾਤੁ = ਅੱਠ ਧਾਤਾਂ (ਰਸ, ਰੁਧਿਰ, ਮਾਸ, ਮੇਧਾ, ਅਸਥੀ, ਮਿੱਝ, ਵੀਰਜ, ਨਾੜੀ)।
ਇਹ ਸਰੀਰ (ਲਹੂ ਆਦਿਕ) ਅੱਠ ਧਾਤਾਂ ਦਾ ਬਣਿਆ ਹੋਇਆ ਹੈ,


ਤਾ ਮਹਿ ਅਕੁਲ ਮਹਾ ਨਿਧਿ ਰਾਇਆ  

Ŧā mėh akul mahā niḏẖ rā▫i▫ā.  

Within it is the Unknowable Lord, the King of the supreme treasure.  

ਅਕੁਲ = ਅਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਮਹਾ ਨਿਧਿ = ਵੱਡਾ ਖ਼ਜ਼ਾਨਾ, ਸਭ ਗੁਰੂ ਦਾ ਖ਼ਜ਼ਾਨਾ।
ਇਸ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ।


ਗੁਰ ਗਮ ਗਿਆਨ ਬਤਾਵੈ ਭੇਦ  

Gur gam gi▫ān baṯāvai bẖeḏ.  

The Guru, who knows this spiritual wisdom, reveals the secret of this mystery.  

ਗੁਰ ਗਮ ਗਿਆਨ = ਪਹੁੰਚ ਵਾਲੇ ਗੁਰੂ ਦਾ ਗਿਆਨ।
ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ (ਕਿ ਸਰੀਰ ਦੇ ਵਿੱਚ ਹੀ ਹੈ ਪ੍ਰਭੂ) ਦੱਸਦਾ ਹੈ,


ਉਲਟਾ ਰਹੈ ਅਭੰਗ ਅਛੇਦ ॥੯॥  

Ultā rahai abẖang acẖẖeḏ. ||9||  

Turning away from the world, He abides in the Unbreakable and Impenetrable Lord. ||9||  

ਉਲਟਾ = ਦੇਹ ਅੱਧਿਆਸ ਵਲੋਂ ਪਰਤ ਕੇ, ਸਰੀਰਕ ਮੋਹ ਛੱਡ ਕੇ। ਅਭੰਗ = ਅ-ਭੰਗ, ਅਬਿਨਾਸ਼ੀ। ਅਛੇਦ = ਅ-ਛੇਦ, ਜੋ ਵਿੰਨਿ੍ਹਆ ਨਾਹ ਜਾ ਸਕੇ ॥੯॥
ਉਹ ਸਰੀਰਕ ਮੋਹ ਵਲੋਂ ਪਰਤ ਕੇ ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੯॥


ਨਉਮੀ ਨਵੈ ਦੁਆਰ ਕਉ ਸਾਧਿ  

Na▫umī navai ḏu▫ār ka▫o sāḏẖ.  

On the ninth day of the lunar cycle, discipline the nine gates of the body.  

ਸਾਧਿ = (ਰਾਖਹੁ) ਸਾਧਿ, ਵੱਸ ਵਿਚ ਰੱਖੋ।
(ਹੇ ਭਾਈ!) ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ,


ਬਹਤੀ ਮਨਸਾ ਰਾਖਹੁ ਬਾਂਧਿ  

Bahṯī mansā rākẖo bāʼnḏẖ.  

Keep your pulsating desires restrained.  

ਬਹਤੀ ਮਨਸਾ = ਚੱਲਦੇ ਫੁਰਨੇ। ਬਾਂਧਿ = ਰੋਕ ਕੇ।
ਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ,


ਲੋਭ ਮੋਹ ਸਭ ਬੀਸਰਿ ਜਾਹੁ  

Lobẖ moh sabẖ bīsar jāhu.  

Forget all your greed and emotional attachment;  

xxx
ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ।


ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥  

Jug jug jīvhu amar fal kẖāhu. ||10||  

you shall live throughout the ages, eating the fruit of immortality. ||10||  

ਜੁਗੁ ਜੁਗੁ = ਸਦਾ ਹੀ। ਅਮਰ = ਅ-ਮਰ, ਕਦੇ ਨਾਹ ਮੁੱਕਣ ਵਾਲਾ ॥੧੦॥
(ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥


        


© SriGranth.org, a Sri Guru Granth Sahib resource, all rights reserved.
See Acknowledgements & Credits