Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭਭਾ ਭੇਦਹਿ ਭੇਦ ਮਿਲਾਵਾ  

Bẖabẖā bẖeḏėh bẖeḏ milāvā.  

BHABHA: When doubt is pierced, union is achieved.  

ਭੇਦਹਿ = ਭੇਦ ਨੂੰ, (ਪ੍ਰਭੂ ਨਾਲੋਂ ਪਈ) ਵਿੱਥ ਨੂੰ। ਭੇਦਿ = ਵਿੰਨ੍ਹ ਕੇ, ਮੁਕਾ ਕੇ। ਮਿਲਾਵਾ = ਮਿਲਾ ਲਿਆ, ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲਿਆ, ਪ੍ਰਭੂ ਦੀ ਯਾਦ ਵਿਚ ਆਪਣੇ ਮਨ ਨੂੰ ਜੋੜ ਲਿਆ।
ਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ,


ਅਬ ਭਉ ਭਾਨਿ ਭਰੋਸਉ ਆਵਾ  

Ab bẖa▫o bẖān bẖarosa▫o āvā.  

I have shattered my fear, and now I have come to have faith.  

ਅਬ = ਹੁਣ, ਉਸ ਯਾਦ ਦੀ ਬਰਕਤ ਨਾਲ। ਭਾਨਿ = ਭੰਨਿ, ਦੂਰ ਕੇ। ਭਰੋਸਉ = ਭਰੋਸਾ, ਸ਼ਰਧਾ, ਇਹ ਯਕੀਨ ਕਿ ਪ੍ਰਭੂ ਮੇਰੇ ਅੰਗ-ਸੰਗ ਹੈ।
ਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ।


ਜੋ ਬਾਹਰਿ ਸੋ ਭੀਤਰਿ ਜਾਨਿਆ  

Jo bāhar so bẖīṯar jāni▫ā.  

I thought that He was outside of me, but now I know that He is within me.  

xxx
ਜੋ ਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ,


ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥  

Bẖa▫i▫ā bẖeḏ bẖūpaṯ pėhcẖāni▫ā. ||30||  

When I came to understand this mystery, then I recognized the Lord. ||30||  

ਭੇਦੁ = ਭੇਤ, ਰਾਜ਼, ਗੂਝ ਗੱਲ। ਭਇਆ = (ਪਰਗਟ) ਭਇਆ। ਭੂਪਤਿ = {ਭੂ = ਪਤਿ। ਧਰਤੀ ਦਾ ਪਤੀ} ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਚਾਨਿਆ = ਪਛਾਣ ਲਿਆ, ਸਾਂਝ ਬਣਾ ਲਈ ॥੩੦॥
(ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ ॥੩੦॥


ਮਮਾ ਮੂਲ ਗਹਿਆ ਮਨੁ ਮਾਨੈ  

Mamā mūl gahi▫ā man mānai.  

MAMMA: Clinging to the source, the mind is satisfied.  

ਮੂਲ = ਮੁੱਢ, ਜਗਤ ਦਾ ਮੂਲ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ। ਗਹਿਆ = ਪਕੜਿਆਂ, ਮਨ ਵਿਚ ਵਸਾਇਆਂ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਟਿਕ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ।
ਜੇ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ।


ਮਰਮੀ ਹੋਇ ਸੁ ਮਨ ਕਉ ਜਾਨੈ  

Marmī ho▫e so man ka▫o jānai.  

One who knows this mystery understands his own mind.  

ਮਰਮ = ਭੇਤ। ਮਰਮੀ = ਭੇਤੀ, ਵਾਕਫ਼। ਮਰਮੀ ਹੋਇ = ਜੋ ਕੋਈ ਭੇਤੀ ਹੋ ਜਾਂਦਾ ਹੈ, ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਭਟਕਣੋਂ ਹਟ ਜਾਂਦਾ ਹੈ)। ਸੁ = ਉਹ ਜੀਵ। ਮਨ ਕਉ = ਮਨ ਨੂੰ, ਮਨ ਦੀ ਦੌੜ-ਭੱਜ ਨੂੰ।
ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ) ਉਹ ਜੀਵ ਮਨ (ਦੀ ਦੌੜ-ਭੱਜ) ਨੂੰ ਸਮਝ ਲੈਂਦਾ ਹੈ।


ਮਤ ਕੋਈ ਮਨ ਮਿਲਤਾ ਬਿਲਮਾਵੈ  

Maṯ ko▫ī man milṯā bilmāvai.  

Let no one delay in uniting his mind.  

ਮਤ ਕੋਈ ਬਿਲਮਾਵੈ = ਮਤਾਂ ਕੋਈ ਦੇਰ ਲਾਏ।
(ਸੋ,) ਜੇ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਲੱਗੇ ਤਾਂ ਮਤਾਂ ਕੋਈ (ਇਸ ਕੰਮ ਵਿਚ) ਢਿੱਲ ਕਰੇ;


ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥  

Magan bẖa▫i▫ā ṯe so sacẖ pāvai. ||31||  

Those who obtain the True Lord are immersed in delight. ||31||  

ਮਗਨ = ਮਸਤ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪਾਵੈ = ਲੱਭ ਲੈਂਦਾ ਹੈ। ਤੈ = ਅਤੇ ॥੩੧॥
(ਕਿਉਂਕਿ ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਮਨ (ਪ੍ਰਭੂ ਵਿਚ) ਲੀਨ ਹੋ ਜਾਂਦਾ ਹੈ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ॥੩੧॥


ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ  

Mamā man si▫o kāj hai man sāḏẖe siḏẖ ho▫e.  

MAMMA: The mortal's business is with his own mind; one who disciplines his mind attains perfection.  

ਸਿਉ = ਨਾਲ। ਕਾਜੁ = (ਅਸਲ) ਕੰਮ। ਸਾਧੇ = ਸਾਧਣ ਨਾਲ, ਸਾਧਿਆਂ, ਵੱਸ ਵਿਚ ਕੀਤਿਆਂ। ਸਿਧਿ = ਸਫਲਤਾ, ਉਸ 'ਕਾਜ' ਦੀ ਸਫ਼ਲਤਾ ਜਿਸ ਵਾਸਤੇ ਜੀਵ ਜਗਤ ਵਿਚ ਆਇਆ ਹੈ।
(ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ)। ਮਨ ਨੂੰ ਵੱਸ ਵਿਚ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ।


ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਕੋਇ ॥੩੨॥  

Man hī man si▫o kahai kabīrā man sā mili▫ā na ko▫e. ||32||  

Only the mind can deal with the mind; says Kabeer, I have not met anything like the mind. ||32||  

ਮਨ ਹੀ ਮਨ ਸਿਉ = ਮਨ ਸਿਉ ਹੀ, ਮਨ ਸਿਉ ਹੀ, ਮਨ ਨਾਲ ਹੀ, ਮਨ ਨਾਲ ਹੀ; ਨਿਰੋਲ ਮਨ ਨਾਲ ਹੀ (ਕਾਜ ਹੈ)। ਮਨ ਸਾ = ਮਨ ਵਰਗਾ ॥੩੨॥
ਕਬੀਰ ਆਖਦਾ ਹੈ (ਕਿ ਜੀਵ ਦਾ ਅਸਲ ਕੰਮ) ਨਿਰੋਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀਂ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ) ॥੩੨॥


ਇਹੁ ਮਨੁ ਸਕਤੀ ਇਹੁ ਮਨੁ ਸੀਉ  

Ih man sakṯī ih man sī▫o.  

This mind is Shakti; this mind is Shiva.  

ਸਕਤੀ = ਮਾਇਆ। ਸਿਉ = ਸ਼ਿਵ, ਆਨੰਦ-ਸਰੂਪ ਪ੍ਰਭੂ।
(ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ ਬਣ ਜਾਂਦਾ ਹੈ।


ਇਹੁ ਮਨੁ ਪੰਚ ਤਤ ਕੋ ਜੀਉ  

Ih man pancẖ ṯaṯ ko jī▫o.  

This mind is the life of the five elements.  

ਪੰਚ ਤਤ ਕੋ ਜੀਉ = ਪੰਜ ਤੱਤਾਂ ਦਾ ਜੀਵ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ।
(ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ (ਭਾਵ, ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਬ ਖਾਣਾ-ਪੀਣਾ ਹੀ ਸਮਝਦਾ ਹੈ)।


ਇਹੁ ਮਨੁ ਲੇ ਜਉ ਉਨਮਨਿ ਰਹੈ  

Ih man le ja▫o unman rahai.  

When this mind is channeled, and guided to enlightenment,  

ਲੇ = ਲੈ ਕੇ, ਵੱਸ ਵਿਚ ਕਰ ਕੇ। ਜਉ = ਜਦੋਂ। ਉਨਮਨਿ = ਉਨਮਨ ਵਿਚ, ਖਿੜਾਉ ਵਿਚ। ਰਹੈ = ਟਿਕਦਾ ਹੈ।
ਪਰ ਜਦੋਂ ਮਨੁੱਖ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ,


ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥  

Ŧa▫o ṯīn lok kī bāṯai kahai. ||33||  

it can describe the secrets of the three worlds. ||33||  

ਤਉ = ਤਦੋਂ। ਤੀਨਿ ਲੋਕ ਕੀ ਬਾਤੈ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ। ਕਹੈ = ਆਖਦਾ ਹੈ ॥੩੩॥
ਤਦੋਂ ਉਹ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ॥੩੩॥


ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ  

Ya▫yā ja▫o jānėh ṯa▫o ḏurmaṯ han kar bas kā▫i▫ā gā▫o.  

YAYYA: If you know anything, then destroy your evil-mindedness, and subjugate the body-village.  

ਜਉ = ਜੇ। ਜਾਨਹਿ = ਤੂੰ ਸਮਝਣਾ ਚਾਹੈਂ, ਤੂੰ ਜੀਵਨ ਦਾ ਸਹੀ ਰਸਤਾ ਜਾਨਣਾ ਚਾਹੇਂ। ਤਉ = ਤਾਂ। ਦੁਰਮਤਿ = ਭੈੜੀ ਬੁੱਧ। ਹਨਿ = ਨਾਸ ਕਰ, ਦੂਰ ਕਰ। ਕਰਿ ਬਸਿ = ਵੱਸ ਵਿਚ ਲਿਆ। ਕਾਇਆ = ਸਰੀਰ। ਗਾਉ = ਪਿੰਡ।
(ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ)।


ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥  

Raṇ rūṯa▫o bẖājai nahī sūra▫o thāra▫o nā▫o. ||34||  

When you are engaged in the battle, don't run away; then, you shall be known as a spiritual hero. ||34||  

ਰਣਿ = ਰਣ ਵਿਚ, ਜੁੱਧ ਵਿਚ। ਰੂਤਉ = ਰੁੱਝਾ ਹੋਇਆ। ਸੂਰਉ = ਸੂਰਮਾ। ਥਾਰਉ = ਤੇਰਾ ॥੩੪॥
(ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ ॥੩੪॥


ਰਾਰਾ ਰਸੁ ਨਿਰਸ ਕਰਿ ਜਾਨਿਆ  

Rārā ras niras kar jāni▫ā.  

RARRA: I have found tastes to be tasteless.  

ਰਸੁ = ਸੁਆਦ, ਮਾਇਆ ਦਾ ਸੁਆਦ। ਨਿਰਸ = {ਨਿ-ਰਸ} ਫਿੱਕਾ। ਨਿਰਸ ਕਰਿ = ਫਿੱਕਾ ਕਰਕੇ, ਫਿੱਕਾ ਜਿਹਾ। ਜਾਨਿਆ = ਜਾਣ ਲਿਆ ਹੈ, ਸਮਝ ਲਿਆ ਹੈ।
ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ,


ਹੋਇ ਨਿਰਸ ਸੁ ਰਸੁ ਪਹਿਚਾਨਿਆ  

Ho▫e niras so ras pėhcẖāni▫ā.  

Becoming tasteless, I have realized that taste.  

ਹੋਇ ਨਿਰਸ = ਨਿਰਸ ਹੋ ਕੇ, ਰਸਾਂ ਤੋਂ ਨਿਰਾਲਾ ਹੋ ਕੇ, ਰਸਾਂ ਤੋਂ ਉਪਰਾਮ ਹੋ ਕੇ, ਮਾਇਕ ਚਸਕਿਆਂ ਤੋਂ ਬਚੇ ਰਹਿ ਕੇ। ਸੁ ਰਸੁ = ਉਹ ਸੁਆਦ, ਉਹ ਆਤਮਕ ਅਨੰਦ। ਪਹਿਚਾਨਿਆ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ, ਮਾਣ ਲਿਆ ਹੈ
ਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ।


ਇਹ ਰਸ ਛਾਡੇ ਉਹ ਰਸੁ ਆਵਾ  

Ih ras cẖẖāde uh ras āvā.  

Abandoning these tastes, I have found that taste.  

ਆਵਾ = ਆਗਿਆ।
ਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ;


ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥  

Uh ras pī▫ā ih ras nahī bẖāvā. ||35||  

Drinking in that taste, this taste is no longer pleasing. ||35||  

ਭਾਵਾ = ਚੰਗਾ ਲੱਗਾ ॥੩੫॥
(ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ ॥੩੫॥


ਲਲਾ ਐਸੇ ਲਿਵ ਮਨੁ ਲਾਵੈ  

Lalā aise liv man lāvai.  

LALLA: Embrace such love for the Lord in your mind,  

ਐਸੇ = ਅਜਿਹੇ ਤਰੀਕੇ ਨਾਲ। ਲਿਵ ਲਾਵੈ = ਸੁਰਤ ਜੋੜੇ, ਬਿਰਤੀ ਜੋੜੇ।
ਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ,


ਅਨਤ ਜਾਇ ਪਰਮ ਸਚੁ ਪਾਵੈ  

Anaṯ na jā▫e param sacẖ pāvai.  

that you shall not have to go to any other; you shall attain the supreme truth.  

ਅਨਤ = {अन्यत्र} ਕਿਸੇ ਹੋਰ ਥਾਂ। ਨ ਜਾਇ = ਨਾਹ ਜਾਵੇ, ਨਾਹ ਭਟਕੇ। ਪਰਮ = ਸਭ ਤੋਂ ਉੱਚਾ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਵੈ = ਪ੍ਰਾਪਤ ਕਰ ਲੈਂਦਾ ਹੈ, ਲੱਭ ਲੈਂਦਾ ਹੈ।
ਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ;


ਅਰੁ ਜਉ ਤਹਾ ਪ੍ਰੇਮ ਲਿਵ ਲਾਵੈ  

Ar ja▫o ṯahā parem liv lāvai.  

And if you embrace love and affection for Him there,  

ਅਰੁ = ਅਤੇ। ਜਉ = ਜੇ। ਤਹਾ = ਉਸ ਲਿਵਲੀਨਤਾ ਵਿਚ। ਪ੍ਰੇਮ ਲਿਵ = ਪ੍ਰੇਮ ਦੀ ਤਾਰ।
ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ)


ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥  

Ŧa▫o alah lahai lėh cẖaran samāvai. ||36||  

then you shall obtain the Lord; obtaining Him, you shall be absorbed in His Feet. ||36||  

ਤਉ = ਤਾਂ। ਅਲਹ = ਅਲੱਭ ਪ੍ਰਭੂ। ਲਹੈ = ਲੱਭ ਲੈਂਦਾ ਹੈ। ਲਹਿ = ਲੱਭ ਕੇ। ਸਮਾਵੈ = ਸਦਾ ਲਈ ਟਿਕਿਆ ਰਹਿੰਦਾ ਹੈ ॥੩੬॥
ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੩੬॥


ਵਵਾ ਬਾਰ ਬਾਰ ਬਿਸਨ ਸਮ੍ਹਾਰਿ  

vavā bār bār bisan samĥār.  

WAWA: Time and time again, dwell upon the Lord.  

ਬਾਰ ਬਾਰ = ਮੁੜ ਮੁੜ, ਹਰ ਵੇਲੇ। ਸਮ੍ਹਾਰਿ = ਚੇਤੇ ਕਰ, ਸੰਭਾਲ, ਯਾਦ ਕਰ।
(ਹੇ ਭਾਈ!) ਸਦਾ ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਯਾਦ ਰੱਖ ਕੇ-


ਬਿਸਨ ਸੰਮ੍ਹਾਰਿ ਆਵੈ ਹਾਰਿ  

Bisan sammhār na āvai hār.  

Dwelling upon the Lord, defeat shall not come to you.  

ਸੰਮ੍ਹਾਰਿ = ਸੰਭਾਲ ਕੇ, ਯਾਦ ਕਰ ਕੇ, ਸਿਮਰਿਆਂ। ਹਾਰਿ = ਹਾਰ ਕੇ, ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ।
(ਜੀਵ ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ।


ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ  

Bal bal je bisanṯanā jas gāvai.  

I am a sacrifice, a sacrifice to those, who sing the praises of the Saints, the sons of the Lord.  

ਬਲਿ ਬਲਿ = ਸਦਕੇ। ਬਿਸਨ ਤਨਾ = ਵਿਸ਼ਨੂ ਦਾ ਪੁਤਰ, ਪ੍ਰਭੂ ਦਾ ਭਗਤ।
ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਂਦਾ ਹੈ।


ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥  

visan mile sabẖ hī sacẖ pāvai. ||37||  

Meeting the Lord, total Truth is obtained. ||37||  

ਮਿਲੇ = ਮਿਲਿ, ਮਿਲ ਕੇ। ਸਭ ਹੀ = ਹਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੩੭॥
ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ॥੩੭॥


ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ  

vāvā vāhī jānī▫ai vā jāne ih ho▫e.  

WAWA: Know Him. By knowing Him, this mortal becomes Him.  

ਵਾ ਹੀ = ਉਸ (ਪ੍ਰਭੂ) ਨੂੰ ਹੀ। ਜਾਨੀਐ = ਸਮਝੀਏ, ਜਾਣ-ਪਛਾਣ ਪਾਈਏ, ਸਾਂਝ ਪਾਣੀ ਚਾਹੀਦੀ ਹੈ। ਵਾ = ਉਸ (ਪ੍ਰਭੂ) ਨੂੰ। ਜਾਨੇ = ਜਾਣਿਆਂ, ਸਾਂਝ ਪਾਇਆਂ। ਇਹੁ = ਇਹ ਜੀਵ।
(ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ।


ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਜਾਨੈ ਕੋਇ ॥੩੮॥  

Ih ar oh jab milai ṯab milaṯ na jānai ko▫e. ||38||  

When this soul and that Lord are blended, then, having been blended, they cannot be known separately. ||38||  

ਓਹੁ = ਉਹ ਪ੍ਰਭੂ। ਅਰੁ = ਅਤੇ ॥੩੮॥
ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) ॥੩੮॥


ਸਸਾ ਸੋ ਨੀਕਾ ਕਰਿ ਸੋਧਹੁ  

Sasā so nīkā kar soḏẖhu.  

SASSA: Discipline your mind with sublime perfection.  

ਸੋ = ਉਸ ਪ੍ਰਭੂ ਨੂੰ। ਨੀਕਾ ਕਰਿ = ਚੰਗੀ ਤਰ੍ਹਾਂ। ਸੋਧਹੁ = ਸੰਭਾਲ ਕਰੋ, ਯਾਦ ਕਰੋ।
ਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ।


ਘਟ ਪਰਚਾ ਕੀ ਬਾਤ ਨਿਰੋਧਹੁ  

Gẖat parcẖā kī bāṯ niroḏẖahu.  

Refrain from that talk which attracts the heart.  

ਪਰਚਾ = (skt. परिचय) ਮਿੱਤ੍ਰਤਾ, ਸਾਂਝ। ਬਾਤ = ਗੱਲਾਂ। ਨਿਰੋਧਹੁ = ਰੋਕੋ, ਟਿਕਾਓ।
ਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ।


ਘਟ ਪਰਚੈ ਜਉ ਉਪਜੈ ਭਾਉ  

Gẖat parcẖai ja▫o upjai bẖā▫o.  

The heart is attracted, when love wells up.  

ਘਟ = ਹਿਰਦਾ, ਮਨ। ਜਉ = ਜਦੋਂ। ਭਾਉ = ਪਿਆਰ।
ਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ,


ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥  

Pūr rahi▫ā ṯah ṯaribẖavaṇ rā▫o. ||39||  

The King of the three worlds is perfectly pervading and permeating there. ||39||  

ਤਹ = ਉਸ ਅਵਸਥਾ ਵਿਚ। ਤ੍ਰਿਭਵਣ ਰਾਉ = ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ॥੩੯॥
ਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ ॥੩੯॥


ਖਖਾ ਖੋਜਿ ਪਰੈ ਜਉ ਕੋਈ  

Kẖakẖā kẖoj parai ja▫o ko▫ī.  

KHAKHA: Anyone who seeks Him,  

ਖੋਜਿ ਪਰੈ = ਭਾਲ ਵਿਚ ਰੁੱਝ ਜਾਏ। ਜਉ = ਜੇ। ਖੋਜੈ = ਲੱਭ ਲਏ।
ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ,


ਜੋ ਖੋਜੈ ਸੋ ਬਹੁਰਿ ਹੋਈ  

Jo kẖojai so bahur na ho▫ī.  

and by seeking Him, finds Him, shall not be born again.  

ਸੋ = ਉਹ ਮਨੁੱਖ। ਬਹੁਰਿ = ਮੁੜ। ਨ ਹੋਈ = ਨਹੀਂ ਜੰਮਦਾ (ਮਰਦਾ)।
(ਇਸ ਤਰ੍ਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ।


ਖੋਜ ਬੂਝਿ ਜਉ ਕਰੈ ਬੀਚਾਰਾ  

Kẖoj būjẖ ja▫o karai bīcẖārā.  

When someone seeks Him, and comes to understand and contemplate Him,  

ਖੋਜ = ਲੱਛਣ, ਨਿਸ਼ਾਨ। ਬੂਝਿ = ਸਮਝ ਕੇ। ਜਉ = ਜੇ (ਕੋਈ)। ਬੀਚਾਰ = ਪ੍ਰਭੂ ਦੇ ਗੁਣਾਂ ਦੀ ਬੀਚਾਰ।
ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ,


ਤਉ ਭਵਜਲ ਤਰਤ ਲਾਵੈ ਬਾਰਾ ॥੪੦॥  

Ŧa▫o bẖavjal ṯaraṯ na lāvai bārā. ||40||  

then he crosses over the terrifying world-ocean in an instant. ||40||  

ਭਵਜਲ = ਸੰਸਾਰ-ਸਮੁੰਦਰ। ਬਾਰ = ਦੇਰ ॥੪੦॥
ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ ॥੪੦॥


ਸਸਾ ਸੋ ਸਹ ਸੇਜ ਸਵਾਰੈ  

Sasā so sah sej savārai.  

SASSA: The bed of the soul-bride is adorned by her Husband Lord;  

ਸਹ ਸੇਜ = ਖਸਮ ਦੀ ਸੇਜ, (ਜੀਵ-ਇਸਤ੍ਰੀ ਦਾ ਹਿਰਦਾ ਜੋ ਪ੍ਰਭੂ-) ਖਸਮ ਦੀ ਸੇਜ (ਹੈ)। ਸੋ = ਉਹ (ਸਖੀ)।
ਉਹ (ਜੀਵ-ਇਸਤ੍ਰੀ ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ,


ਸੋਈ ਸਹੀ ਸੰਦੇਹ ਨਿਵਾਰੈ  

So▫ī sahī sanḏeh nivārai.  

her skepticism is dispelled.  

ਸੋਈ ਸਹੀ = ਉਹੀ ਸਖੀ। ਸੰਦੇਹ = ਸ਼ੱਕ, ਸੰਸਾ, ਭਰਮ। ਨਿਵਾਰੈ = ਦੂਰ ਕਰਦੀ ਹੈ।
ਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ,


ਅਲਪ ਸੁਖ ਛਾਡਿ ਪਰਮ ਸੁਖ ਪਾਵਾ  

Alap sukẖ cẖẖād param sukẖ pāvā.  

Renouncing the shallow pleasures of the world, she obtains the supreme delight.  

ਅਲਪ = ਨਿੱਕਾ, ਹੋਛਾ। ਪਾਵਾ = ਪ੍ਰਾਪਤ ਕਰਦੀ ਹੈ।
ਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ।


ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ ॥੪੧॥  

Ŧab ih ṯarī▫a ohu kanṯ kahāvā. ||41||  

Then, she is the soul-bride; He is called her Husband Lord. ||41||  

ਤ੍ਰੀਅ = ਇਸਤ੍ਰੀ। ਕੰਤੁ = ਖਸਮ ॥੪੧॥
(ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ ॥੪੧॥


ਹਾਹਾ ਹੋਤ ਹੋਇ ਨਹੀ ਜਾਨਾ  

Hāhā hoṯ ho▫e nahī jānā.  

HAHA: He exists, but He is not known to exist.  

ਹੋਇ = ਹੋ ਕੇ, ਜਨਮ ਲੈ ਕੇ, ਮਨੁੱਖਾ-ਜਨਮ ਹਾਸਲ ਕਰ ਕੇ। ਹੋਤ = ਹੁੰਦਾ ਹੋਇਆ (ਪ੍ਰਭੂ), ਹੋਂਦ ਵਾਲੇ ਪ੍ਰਭੂ ਨੂੰ, ਪ੍ਰਭੂ ਨੂੰ ਜੋ ਸੱਚ-ਮੁੱਚ ਹਸਤੀ ਵਾਲਾ ਹੈ।
ਜੀਵ ਨੇ ਮਨੁੱਖਾ-ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ, ਜੋ ਸੱਚ-ਮੁੱਚ ਹਸਤੀ ਵਾਲਾ ਹੈ।


ਜਬ ਹੀ ਹੋਇ ਤਬਹਿ ਮਨੁ ਮਾਨਾ  

Jab hī ho▫e ṯabėh man mānā.  

When He is known to exist, then the mind is pleased and appeased.  

ਹੋਇ = (ਪ੍ਰਭੂ ਦੀ ਹੋਂਦ ਦਾ ਨਿਸ਼ਚਾ) ਹੋ ਜਾਏ। ਮਾਨਾ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ।
ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ (ਪ੍ਰਭੂ ਵਿਚ) ਪਤੀਜ ਜਾਂਦਾ ਹੈ।


ਹੈ ਤਉ ਸਹੀ ਲਖੈ ਜਉ ਕੋਈ  

Hai ṯa▫o sahī lakẖai ja▫o ko▫ī.  

Of course the Lord exists, if one could only understand Him.  

ਸਹੀ = ਸੱਚ-ਮੁੱਚ, ਜ਼ਰੂਰ। ਹੈ ਤਉ ਸਹੀ = ਹੈ ਤਾਂ ਸੱਚ-ਮੁੱਚ। ਜਉ = ਜੇ।
(ਪਰਮਾਤਮਾ) ਹੈ ਤਾਂ ਜ਼ਰੂਰ (ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ) ਜਦੋਂ ਕੋਈ ਜੀਵ (ਇਸ ਗੱਲ ਨੂੰ) ਸਮਝ ਲਏ।


ਤਬ ਓਹੀ ਉਹੁ ਏਹੁ ਹੋਈ ॥੪੨॥  

Ŧab ohī uho ehu na ho▫ī. ||42||  

Then, He alone exists, and not this mortal being. ||42||  

ਓਹੀ ਉਹੁ = ਉਹ ਪ੍ਰਭੂ ਹੀ ਪ੍ਰਭੂ। ਏਹੁ = ਇਹ ਜੀਵ ॥੪੨॥
ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ (ਵੱਖਰੀ ਹਸਤੀ ਵਾਲਾ) ਨਹੀਂ ਰਹਿ ਜਾਂਦਾ ॥੪੨॥


ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ  

Liʼn▫o liʼn▫o karaṯ firai sabẖ log.  

Everyone goes around saying, "I'll take this, and I'll take that".  

ਲਿੰਉ ਲਿੰਉ = ਮੈਂ (ਲੱਛਮੀ) ਹਾਸਲ ਕਰ ਲਵਾਂ, ਮੈਂ (ਮਾਇਆ) ਲੈ ਲਵਾਂ। ਕਰਤ ਫਿਰੈ = ਕਰਦਾ ਫਿਰਦਾ ਹੈ। ਸਭੁ ਲੋਗੁ = ਸਾਰਾ ਜਗਤ, ਹਰੇਕ ਜੀਵ।
ਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ।


ਤਾ ਕਾਰਣਿ ਬਿਆਪੈ ਬਹੁ ਸੋਗੁ  

Ŧā kāraṇ bi▫āpai baho sog.  

Because of that, they suffer in terrible pain.  

ਤਾ ਕਾਰਣਿ = ਉਸ ਮਾਇਆ ਦੀ ਖ਼ਾਤਰ। ਬਿਆਪੈ = ਵਾਪਰਦਾ ਹੈ, ਆਪਣਾ ਪ੍ਰਭਾਵ ਆ ਪਾਂਦਾ ਹੈ। ਸੋਗੁ = ਗ਼ਮ, ਫ਼ਿਕਰ।
ਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ।


ਲਖਿਮੀ ਬਰ ਸਿਉ ਜਉ ਲਿਉ ਲਾਵੈ  

Lakẖimī bar si▫o ja▫o li▫o lāvai.  

When someone comes to love the Lord of Lakhshmi,  

ਲਖਿਮੀਬਰ = ਲੱਛਮੀ ਦਾ ਵਰ, ਮਾਇਆ ਦਾ ਪਤੀ, ਪਰਮਾਤਮਾ। ਸਿਉ = ਨਾਲ। ਲਿਉ = ਲਿਵ, ਪ੍ਰੇਮ।
ਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ,


ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥  

Sog mitai sabẖ hī sukẖ pāvai. ||43||  

his sorrow departs, and he obtains total peace. ||43||  

xxx ॥੪੩॥
ਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ॥੪੩॥


ਖਖਾ ਖਿਰਤ ਖਪਤ ਗਏ ਕੇਤੇ  

Kẖakẖā kẖiraṯ kẖapaṯ ga▫e keṯe.  

KHAKHA: Many have wasted their lives, and then perished.  

ਖਿਰਤ = {Skt. क्षर = To glide, to waste away perish.} ਨਾਸ ਹੁੰਦੇ ਹੁੰਦੇ। ਕੇਤੇ = ਕਈ, ਬੇਅੰਤ (ਜਨਮ)। ਅਜਹੂੰ = ਅਜੇ ਤਕ।
ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ;


ਖਿਰਤ ਖਪਤ ਅਜਹੂੰ ਨਹ ਚੇਤੇ  

Kẖiraṯ kẖapaṯ ajahūʼn nah cẖeṯe.  

Wasting away, they do not remember the Lord, even now.  

ਚੇਤੇ = (ਪਰਮਾਤਮਾ ਨੂੰ) ਯਾਦ ਕਰਦਾ।
ਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ।


ਅਬ ਜਗੁ ਜਾਨਿ ਜਉ ਮਨਾ ਰਹੈ  

Ab jag jān ja▫o manā rahai.  

But if someone, even now, comes to know the transitory nature of the world and restrain his mind,  

ਜਗੁ ਜਾਨਿ = ਜਗਤ ਦੀ ਅਸਲੀਅਤ ਨੂੰ ਸਮਝ ਕੇ। ਜਉ = ਜੇ। ਮਨਾ = ਮਨ। ਰਹੈ = ਟਿਕ ਜਾਏ।
ਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ,


ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥  

Jah kā bicẖẖurā ṯah thir lahai. ||44||  

he shall find his permanent home, from which he was separated. ||44||  

ਜਹ ਕਾ = ਜਿਸ (ਪ੍ਰਭੂ) ਤੋਂ। ਤਹ = ਉਸੇ ਪ੍ਰਭੂ ਵਿਚ ॥੪੪॥
ਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ ॥੪੪॥


ਬਾਵਨ ਅਖਰ ਜੋਰੇ ਆਨਿ  

Bāvan akẖar jore ān.  

The fifty-two letters have been joined together.  

ਬਾਵਨ = ਬਵੰਜਾ। ਜੋਰੇ ਆਨਿ = ਲਿਆ ਕੇ ਜੋੜ ਦਿੱਤੇ, (ਅੱਖਰ) ਵਰਤ ਕੇ ਪੁਸਤਕਾਂ ਲਿਖ ਦਿੱਤੀਆਂ।
(ਜਗਤ ਨੇ) ਬਵੰਜਾ ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ,


        


© SriGranth.org, a Sri Guru Granth Sahib resource, all rights reserved.
See Acknowledgements & Credits