Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ  

रागु गउड़ी पूरबी बावन अखरी कबीर जीउ की  

Rāg ga▫oṛī pūrbī bāvan akẖrī Kabīr jī▫o kī  

Raag Gauree Poorbee, Baawan Akhree Of Kabeer Jee:  

ਬਾਵਨ = ਬਵੰਜਾ। ਅਖਰੀ = ਅੱਖਰਾਂ ਵਾਲੀ। ਬਾਵਨ ਅਖਰੀ = ਬਵੰਜਾ ਅੱਖਰਾਂ ਵਾਲੀ ਬਾਣੀ।
ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਬਾਵਨ ਅਖਰੀ'।


ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ  

ੴ सतिनामु करता पुरखु गुरप्रसादि ॥  

Ik▫oaʼnkār saṯnām karṯā purakẖ gurparsāḏ.  

One Universal Creator God. Truth Is The Name. Creative Being Personified. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ  

बावन अछर लोक त्रै सभु कछु इन ही माहि ॥  

Bāvan acẖẖar lok ṯarai sabẖ kacẖẖ in hī māhi.  

Through these fifty-two letters, the three worlds and all things are described.  

ਅਛਰ = ਅੱਖਰ। ਲੋਕ ਤ੍ਰੈ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ (ਵਰਤੇ ਜਾ ਰਹੇ ਹਨ)। ਸਭੁ ਕਛੁ = (ਜਗਤ ਦਾ) ਸਾਰਾ ਵਰਤਾਰਾ। ਇਨ ਹੀ ਮਾਹਿ = ਇਹਨਾਂ (ਬਵੰਜਾ ਅੱਖਰਾਂ) ਵਿਚ ਹੀ।
ਬਵੰਜਾ ਅੱਖਰ (ਭਾਵ, ਲਿਪੀਆਂ ਦੇ ਅੱਖਰ) ਸਾਰੇ ਜਗਤ ਵਿਚ (ਵਰਤੇ ਜਾ ਰਹੇ ਹਨ), ਜਗਤ ਦਾ ਸਾਰਾ ਵਰਤਾਰਾ ਇਹਨਾਂ (ਲਿਪੀਆਂ ਦੇ) ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ।


ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥  

ए अखर खिरि जाहिगे ओइ अखर इन महि नाहि ॥१॥  

Ė akẖar kẖir jāhige o▫e akẖar in mėh nāhi. ||1||  

These letters shall perish; they cannot describe the Imperishable Lord. ||1||  

ਏ ਅੱਖਰ = ਇਹ ਬਵੰਜਾ ਅੱਖਰ (ਜਿਨ੍ਹਾਂ ਦੀ ਰਾਹੀਂ ਜਗਤ ਦਾ ਵਰਤਾਰਾ ਨਿਭ ਰਿਹਾ ਹੈ)। ਖਿਰਿ ਜਾਹਿਗੇ = ਨਾਸ ਹੋ ਜਾਣਗੇ। ਓਇ ਅਖਰ = ਉਹ ਅੱਖਰ (ਜੋ 'ਅਨੁਭਵ' ਅਵਸਥਾ ਬਿਆਨ ਕਰ ਸਕਣ, ਜੋ ਪਰਾਮਤਮਾ ਦੇ ਮਿਲਾਪ ਦੀ ਅਵਸਥਾ ਦੱਸ ਸਕਣ) ॥੧॥
ਪਰ ਇਹ ਅੱਖਰ ਨਾਸ ਹੋ ਜਾਣਗੇ (ਭਾਵ, ਜਿਵੇਂ ਜਗਤ ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਭੀ ਨਾਸਵੰਤ ਹੈ, ਬੋਲੀਆਂ ਭੀ ਨਾਸਵੰਤ ਹਨ, ਤੇ ਬੋਲੀਆਂ ਵਿਚ ਵਰਤੇ ਜਾਣ ਵਾਲੇ ਅੱਖਰ ਭੀ ਨਾਸਵੰਤ ਹਨ)। ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿਚ ਅਨੁਭਵ ਹੁੰਦਾ ਹੈ, ਉਹਦੇ ਬਿਆਨ ਕਰਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ ॥੧॥


ਜਹਾ ਬੋਲ ਤਹ ਅਛਰ ਆਵਾ  

जहा बोल तह अछर आवा ॥  

Jahā bol ṯah acẖẖar āvā.  

Wherever there is speech, there are letters.  

ਆਵਾ = ਆਉਂਦੇ ਹਨ, ਵਰਤੇ ਜਾਂਦੇ ਹਨ।
ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ (ਕੇਵਲ) ਉਥੇ (ਹੀ) ਵਰਤੇ ਜਾਂਦੇ ਹਨ;


ਜਹ ਅਬੋਲ ਤਹ ਮਨੁ ਰਹਾਵਾ  

जह अबोल तह मनु न रहावा ॥  

Jah abol ṯah man na rahāvā.  

Where there is no speech, there, the mind rests on nothing.  

ਜਹਾ ਬੋਲ = ਜਿਥੇ ਬਚਨ ਹਨ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ। ਤਹ = ਉਸ ਅਵਸਥਾ ਵਿਚ। ਅਬੋਲ = {ਅ-ਬੋਲ} ਉਹ ਅਵਸਥਾ ਜੋ ਬਿਆਨ ਨਹੀਂ ਹੋ ਸਕਦੀ। ਨ ਰਹਾਵਾ = ਨਹੀਂ ਰਹਿੰਦਾ, ਹਸਤੀ ਮਿਟ ਜਾਂਦੀ ਹੈ।
ਜੋ ਅਵਸਥਾ ਬਿਆਨ ਤੋਂ ਪਰੇ ਹੈ (ਭਾਵ, ਜਦੋਂ ਅਕਾਲ ਪੁਰਖ ਵਿਚ ਲੀਨਤਾ ਹੁੰਦੀ ਹੈ) ਉਥੇ (ਬਿਆਨ ਕਰਨ ਵਾਲਾ) ਮਨ (ਆਪ ਹੀ) ਨਹੀਂ ਰਹਿ ਜਾਂਦਾ।


ਬੋਲ ਅਬੋਲ ਮਧਿ ਹੈ ਸੋਈ  

बोल अबोल मधि है सोई ॥  

Bol abol maḏẖ hai so▫ī.  

He is in both speech and silence.  

ਮਧਿ = ਵਿਚ। ਸੋਈ = ਉਹੀ ਅਕਾਲ ਪੁਰਖ।
ਜਿਥੇ ਅੱਖਰ ਵਰਤੇ ਜਾ ਸਕਦੇ ਹਨ (ਭਾਵ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ) ਤੇ ਜਿਸ ਹਾਲਤ ਦਾ ਬਿਆਨ ਨਹੀਂ ਹੋ ਸਕਦਾ (ਭਾਵ, ਪਰਮਾਤਮਾ ਵਿਚ ਲੀਨਤਾ ਦੀ ਅਵਸਥਾ)-ਇਹਨੀਂ (ਦੋਹੀਂ) ਥਾਈਂ ਪਰਮਾਤਮਾ ਆਪ ਹੀ ਹੈ,


ਜਸ ਓਹੁ ਹੈ ਤਸ ਲਖੈ ਕੋਈ ॥੨॥  

जस ओहु है तस लखै न कोई ॥२॥  

Jas oh hai ṯas lakẖai na ko▫ī. ||2||  

No one can know Him as He is. ||2||  

ਜਸ = ਜੈਸਾ, ਜਿਹੋ ਜਿਹਾ। ਤਸ = ਤੈਸਾ, ਤਿਹੋ ਜਿਹਾ। ਲਖੈ = ਬਿਆਨ ਕਰਦਾ ਹੈ। ਓਹੁ = ਪਰਮਾਤਮਾ ॥੨॥
ਅਤੇ ਜਿਹੋ ਜਿਹਾ ਉਹ (ਪਰਮਾਤਮਾ) ਹੈ ਤਿਹੋ ਜਿਹਾ (ਹੂ-ਬ-ਹੂ) ਕੋਈ ਬਿਆਨ ਨਹੀਂ ਕਰ ਸਕਦਾ ॥੨॥


ਅਲਹ ਲਹਉ ਤਉ ਕਿਆ ਕਹਉ ਕਹਉ ਕੋ ਉਪਕਾਰ  

अलह लहउ तउ किआ कहउ कहउ त को उपकार ॥  

Alah laha▫o ṯa▫o ki▫ā kaha▫o kaha▫o ṯa ko upkār.  

If I come to know the Lord, what can I say; what good does it do to speak?  

ਅਲਹ = ਅਲੱਭ, ਜੋ ਵੇਖਿਆ ਨਹੀਂ ਜਾ ਸਕਦਾ। ਲਹਉ = (ਜੇ) ਮੈਂ ਲੱਭ ਲਵਾਂ। ਕਿਆ ਕਹਉ = ਮੈਂ ਕੀਹ ਆਖਾਂ? ਮੈਥੋਂ ਬਿਆਨ ਨਹੀਂ ਹੋ ਸਕਦਾ। ਕੋ = ਕੀਹ? ਉਪਕਾਰ = ਭਲਾਈ।
ਜੇ ਉਸ ਅਲੱਭ (ਪਰਮਾਤਮਾ) ਨੂੰ ਮੈਂ ਲੱਭ (ਭੀ) ਲਵਾਂ ਤਾਂ ਮੈਂ (ਉਸ ਦਾ ਸਹੀ ਸਰੂਪ) ਬਿਆਨ ਨਹੀਂ ਕਰ ਸਕਦਾ; ਜੇ (ਕੁਝ) ਬਿਆਨ ਕਰਾਂ ਭੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ।


ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥  

बटक बीज महि रवि रहिओ जा को तीनि लोक बिसथार ॥३॥  

Batak bīj mėh rav rahi▫o jā ko ṯīn lok bisthār. ||3||  

He is contained in the seed of the banyan-tree, and yet, His expanse spreads across the three worlds. ||3||  

ਬਟਕ = ਬੋਹੜ। ਜਾ ਕੋ = ਜਿਸ (ਅਕਾਲ ਪੁਰਖ) ਦਾ ॥੩॥
(ਉਂਞ) ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ (ਭਾਵ, ਸਾਰਾ ਜਗਤ) ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋਹੜ (ਦਾ ਰੁੱਖ) ਬੀਜ ਵਿਚ (ਅਤੇ ਬੀਜ, ਬੋਹੜ ਵਿਚ) ਹੈ ॥੩॥


ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ  

अलह लहंता भेद छै कछु कछु पाइओ भेद ॥  

Alah lahanṯā bẖeḏ cẖẖai kacẖẖ kacẖẖ pā▫i▫o bẖeḏ.  

One who knows the Lord understands His mystery, and bit by bit, the mystery disappears.  

ਅਲਹ ਲਹੰਤਾ = ਅਲੱਭ (ਅਕਾਲ ਪੁਰਖ) ਨੂੰ ਲੱਭਦਿਆਂ ਲੱਭਦਿਆਂ। ਭੇਦ ਛੈ = ਭੇਦ ਦਾ ਛੈ, ਦੁਬਿਧਾ ਦਾ ਨਾਸ। ਕਛੁ ਕਛੁ = ਕੁਝ ਕੁਝ, ਥੋੜਾ ਥੋੜਾ।
ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ (ਮੇਰੀ) ਦੁਬਿਧਾ ਦਾ ਨਾਸ ਹੋ ਗਿਆ ਹੈ, ਅਤੇ (ਦੁਬਿਧਾ ਦਾ ਨਾਸ ਹੋਇਆਂ ਮੈਂ ਪਰਮਾਤਮਾ ਦਾ) ਕੁਝ ਕੁਝ ਰਾਜ਼ ਸਮਝ ਲਿਆ ਹੈ।


ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥  

उलटि भेद मनु बेधिओ पाइओ अभंग अछेद ॥४॥  

Ulat bẖeḏ man beḏẖi▫o pā▫i▫o abẖang acẖẖeḏ. ||4||  

Turning away from the world, one's mind is pierced through with this mystery, and one obtains the Indestructible, Impenetrable Lord. ||4||  

ਭੇਦ = ਭੇਤ, ਸੂਝ। ਉਲਟਿ ਭੇਦ = ਦੁਬਿਧਾ ਨੂੰ ਉਲਟਿਆਂ, ਦੁਬਿਧਾ ਦਾ ਨਾਸ ਹੋਇਆਂ। ਬੇਧਿਓ = ਵਿੰਨਿ੍ਹਆ ਗਿਆ। ਅਭੰਗ = {ਅ-ਭੰਗ} ਜਿਸ ਦਾ ਨਾਸ ਨਾਹ ਹੋ ਸਕੇ। ਅਛੇਦ = {ਅ-ਛੇਦ} ਜੋ ਵਿੰਨਿ੍ਹਆ ਨਾਹ ਜਾ ਸਕੇ ॥੪॥
ਦੁਬਿਧਾ ਨੂੰ ਉਲਟਿਆਂ (ਮੇਰਾ) ਮਨ (ਪਰਮਾਤਮਾ ਵਿਚ) ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸ਼ੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੪॥


ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ  

तुरक तरीकति जानीऐ हिंदू बेद पुरान ॥  

Ŧurak ṯarīkaṯ jānī▫ai hinḏū beḏ purān.  

The Muslim knows the Muslim way of life; the Hindu knows the Vedas and Puraanas.  

ਤਰੀਕਤਿ = ਮੁਸਲਮਾਨ ਫ਼ਕੀਰ ਰੱਬ ਨੂੰ ਮਿਲਣ ਦੇ ਰਾਹ ਦੇ ਚਾਰ ਦਰਜੇ ਮੰਨਦੇ ਹਨ: ਸ਼ਰੀਅਤ, ਤਰੀਕਤ, ਮਾਅਰਫ਼ਤ ਅਤੇ ਹਕੀਕਤ। ਤਰੀਕਤ ਦੂਜਾ ਦਰਜਾ ਹੈ ਜਿਸ ਵਿਚ ਹਿਰਦੇ ਦੀ ਪਵਿੱਤ੍ਰਤਾ ਦੇ ਢੰਗ ਦੱਸੇ ਗਏ ਹਨ।
ਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ।


ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥  

मन समझावन कारने कछूअक पड़ीऐ गिआन ॥५॥  

Man samjẖāvan kārne kacẖẖū▫ak paṛī▫ai gi▫ān. ||5||  

To instruct their minds, people ought to study some sort of spiritual wisdom. ||5||  

ਕਾਰਨੇ = ਵਾਸਤੇ। ਕਛੂਅ ਕ = ਥੋੜ੍ਹਾ ਜਿਹਾ, ਥੋੜ੍ਹਾ ਬਹੁਤ, ਕੁਝ ਨ ਕੁਝ। ਸਮਝਾਵਨ ਕਾਰਨੇ = ਸਮਝਾਣ ਵਾਸਤੇ। ਮਨ ਸਮਝਾਵਨ ਕਾਰਨੇ = ਮਨ ਨੂੰ ਸਮਝਾਉਣ ਲਈ, ਮਨ ਵਿਚੋਂ ਭੇਦ ਦਾ ਛੈ ਕਰਨ ਲਈ, ਮਨ ਵਿਚੋਂ ਦੁਬਿਧਾ ਮਿਟਾਉਣ ਲਈ, ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਲਈ ॥੫॥
(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ ॥੫॥


ਓਅੰਕਾਰ ਆਦਿ ਮੈ ਜਾਨਾ  

ओअंकार आदि मै जाना ॥  

O▫ankār āḏ mai jānā.  

I know only the One, the Universal Creator, the Primal Being.  

ਓਅੰਕਾਰ = {ਓਅੰ-ਕਾਰ} ਇਕ-ਰਸ ਸਭ ਥਾਂ ਵਿਆਪਕ ਪਰਮਾਤਮਾ। ਆਦਿ = ਮੁੱਢ, ਮੂਲ, ਸਭ ਦਾ ਬਨਾਉਣ ਵਾਲਾ। ਮੈ ਜਾਨਾ = ਮੈਂ ਜਾਣਦਾ ਹਾਂ, ਮੈਂ (ਉਸ ਨੂੰ ਅਮਿਟ ਅਵਿਨਾਸ਼ੀ) ਜਾਣਦਾ ਹਾਂ।
ਜੋ ਇੱਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਬਿਨਾਸੀ ਸਮਝਦਾ ਹਾਂ;


ਲਿਖਿ ਅਰੁ ਮੇਟੈ ਤਾਹਿ ਮਾਨਾ  

लिखि अरु मेटै ताहि न माना ॥  

Likẖ ar metai ṯāhi na mānā.  

I do not believe in anyone whom the Lord writes and erases.  

ਲਿਖਿ = ਲਿਖੇ, ਲਿਖਦਾ ਹੈ, ਰਚਦਾ ਹੈ, ਪੈਦਾ ਕਰਦਾ ਹੈ। ਅਰੁ = ਅਤੇ। ਮੇਟੈ = ਮਿਟਾ ਦੇਂਦਾ ਹੈ, ਨਾਸ ਕਰ ਦੇਂਦਾ ਹੈ। ਤਾਹਿ = ਉਸ (ਵਿਅਕਤੀ) ਨੂੰ।
ਹੋਰ ਜਿਸ ਵਿਅੱਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ ਉਸ ਨੂੰ ਮੈਂ (ਪਰਮਾਤਮਾ ਦੇ ਤੁੱਲ) ਨਹੀਂ ਮੰਨਦਾ।


ਓਅੰਕਾਰ ਲਖੈ ਜਉ ਕੋਈ  

ओअंकार लखै जउ कोई ॥  

O▫ankār lakẖai ja▫o ko▫ī.  

If someone knows the One, the Universal Creator,  

ਜਉ = ਜੇ। ਲਖੈ = ਸਮਝ ਲਏ।
ਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਏ (ਭਾਵ, ਆਪਣੇ ਅੰਦਰ ਅਨੁਭਵ ਕਰ ਲਏ)


ਸੋਈ ਲਖਿ ਮੇਟਣਾ ਹੋਈ ॥੬॥  

सोई लखि मेटणा न होई ॥६॥  

So▫ī lakẖ metṇā na ho▫ī. ||6||  

he shall not perish, since he knows Him. ||6||  

ਸੋਈ ਲਖਿ = ਉਸ ਪ੍ਰਭੂ ਨੂੰ ਸਮਝ ਕੇ। ਮੇਟਣਾ = ਨਾਸ ॥੬॥
ਤਾਂ ਉਸ ਨੂੰ ਸਮਝਿਆਂ (ਉਸ ਮਨੁੱਖ ਦੀ ਉਸ ਉੱਚੀ ਆਤਮਕ ਸੁਰਤ ਦਾ) ਨਾਸ ਨਹੀਂ ਹੁੰਦਾ ॥੬॥


ਕਕਾ ਕਿਰਣਿ ਕਮਲ ਮਹਿ ਪਾਵਾ  

कका किरणि कमल महि पावा ॥  

Kakā kiraṇ kamal mėh pāvā.  

KAKKA: When the rays of Divine Light come into the heart-lotus,  

ਕਕਾ = ਕੱਕਾ ਅੱਖਰ। ਕਿਰਣਿ = ਸੂਰਜ ਦੀ ਕਿਰਨ, ਗਿਆਨ-ਰੂਪ ਸੂਰਜ ਦੀ ਕਿਰਨ। ਪਾਵਾ = ਜੇ ਮੈਂ ਪਾ ਲਵਾਂ। ਕਮਲ ਮਹਿ = ਹਿਰਦੇ-ਰੂਪ ਕੌਲ ਫੁੱਲ ਵਿਚ।
ਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ,


ਸਸਿ ਬਿਗਾਸ ਸੰਪਟ ਨਹੀ ਆਵਾ  

ससि बिगास स्मपट नही आवा ॥  

Sas bigās sampat nahī āvā.  

the moon-light of Maya cannot enter the basket of the mind.  

ਸਸਿ = ਚੰਦ੍ਰਮਾ। ਬਿਗਾਸ = ਚਾਨਣ। ਸਸਿ ਬਿਗਾਸ = ਚੰਦ੍ਰਮਾ ਦੀ ਚਾਨਣੀ। ਸੰਪਟ = {ਸੰ: ਸੰਪੁਟ} ਢੱਕਣ ਨਾਲ ਢੱਕਿਆ ਹੋਇਆ ਡੱਬਾ। ਸੰਪਟ ਨਹੀ ਆਵਾ = ਢੱਕਿਆ ਹੋਇਆ ਡੱਬਾ ਨਹੀਂ ਬਣ ਜਾਂਦਾ, (ਖਿੜਿਆ ਹੋਇਆ ਕੌਲ-ਫੁੱਲ ਮੁੜ) ਮੀਟਿਆ ਨਹੀਂ ਜਾਂਦਾ।
ਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ।


ਅਰੁ ਜੇ ਤਹਾ ਕੁਸਮ ਰਸੁ ਪਾਵਾ  

अरु जे तहा कुसम रसु पावा ॥  

Ar je ṯahā kusam ras pāvā.  

And if one obtains the subtle fragrance of that spiritual flower,  

ਅਰੁ = ਅਤੇ। ਤਹਾ = ਉੱਥੇ, ਉਸ ਖਿੜਾਉ ਦੀ ਹਾਲਤ ਵਿਚ, ਉੱਥੇ ਜਿੱਥੇ ਹਿਰਦੇ ਦਾ ਕੌਲ-ਫੁੱਲ ਖਿੜਿਆ ਹੋਇਆ ਹੈ। ਕੁਸਮ ਰਸੁ = (ਖਿੜੇ ਹੋਏ) ਫੁੱਲ ਦਾ ਰਸ, (ਗਿਆਨ-ਰੂਪ ਸੂਰਜ ਦੀ ਕਿਰਨ ਨਾਲ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਅਨੰਦ। ਪਾਵਾ = ਪਾ ਲਵਾਂ।
ਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ,


ਅਕਹ ਕਹਾ ਕਹਿ ਕਾ ਸਮਝਾਵਾ ॥੭॥  

अकह कहा कहि का समझावा ॥७॥  

Akah kahā kahi kā samjẖāvā. ||7||  

he cannot describe the indescribable; he could speak, but who would understand? ||7||  

ਅਕਹ = {ਅ-ਕਹ} ਬਿਆਨ ਤੋਂ ਬਾਹਰ। ਅਕਹ ਕਹਾ = ਉਸ ਦਾ ਬਿਆਨ ਕਥਨ ਤੋਂ ਪਰੇ। ਕਹਿ = ਕਹਿ ਕੇ। ਕਾ = ਕੀਹ? ॥੭॥
ਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ? ॥੭॥


ਖਖਾ ਇਹੈ ਖੋੜਿ ਮਨ ਆਵਾ  

खखा इहै खोड़ि मन आवा ॥  

Kẖakẖā ihai kẖoṛ man āvā.  

KHAKHA: The mind has entered this cave.  

ਇਹੈ ਮਨੁ = ਇਹ ਮਨ ਜਿਸ ਨੂੰ ਗਿਆਨ = ਕਿਰਨ ਪ੍ਰਾਪਤ ਹੋ ਚੁੱਕੀ ਹੈ। ਖੋੜਿ = ਅੰਤਰ-ਆਤਮਾ ਰੂਪ ਖੋੜ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ। ਆਵਾ = ਆਉਂਦਾ ਹੈ।
ਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ,


ਖੋੜੇ ਛਾਡਿ ਦਹ ਦਿਸ ਧਾਵਾ  

खोड़े छाडि न दह दिस धावा ॥  

Kẖoṛe cẖẖād na ḏah ḏis ḏẖāvā.  

It does not leave this cave to wander in the ten directions.  

ਦਹ ਦਿਸ = ਦਸੀਂ ਪਾਸੀਂ। ਨ ਧਾਵਾ = ਨਹੀਂ ਧਾਉਂਦਾ, ਨਹੀਂ ਦੌੜਦਾ।
ਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ।


ਖਸਮਹਿ ਜਾਣਿ ਖਿਮਾ ਕਰਿ ਰਹੈ  

खसमहि जाणि खिमा करि रहै ॥  

Kẖasmahi jāṇ kẖimā kar rahai.  

Knowing their Lord and Master, people show compassion;  

ਖਸਮਹਿ = ਖਸਮ-ਪ੍ਰਭੂ ਨੂੰ। ਜਾਣਿ = ਜਾਣ ਕੇ, ਪਛਾਣ ਕੇ। ਖਿਮਾਕਰਿ = {ਖਿਮਾ-ਆਕਰਿ। ਆਕਰ = ਖਾਣ, ਸੋਮਾ। ਖਿਮਾ ਆਕਰ = ਖਿਮਾ ਦੀ ਖਾਣ, ਖਿਮਾ ਦਾ ਸੋਮਾ}। ਖਿਮਾ ਦੇ ਸੋਮੇ ਪਰਮਾਤਮਾ ਵਿਚ। ਰਹੈ = ਟਿਕਿਆ ਰਹਿੰਦਾ ਹੈ।
ਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ,


ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥  

तउ होइ निखिअउ अखै पदु लहै ॥८॥  

Ŧa▫o ho▫e nikẖi▫a▫o akẖai paḏ lahai. ||8||  

then, they become immortal, and attain the state of eternal dignity. ||8||  

ਨਿਖਿਅਉ = {ਨਿ-ਖਿਅਉ। ਖਿਅਉ = ਖੈ, ਨਾਸ। ਨਿ = ਬਿਨਾ} ਨਾਸ-ਰਹਿਤ। ਅਖੈ = {ਅ-ਖੈ} ਨਾਸ-ਰਹਿਤ। ਪਦੁ = ਦਰਜਾ, ਪਦਵੀ। ਲਹੈ = ਹਾਸਲ ਕਰ ਲੈਂਦਾ ਹੈ ॥੮॥
ਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ ॥੮॥


ਗਗਾ ਗੁਰ ਕੇ ਬਚਨ ਪਛਾਨਾ  

गगा गुर के बचन पछाना ॥  

Gagā gur ke bacẖan pacẖẖānā.  

GAGGA: One who understands the Guru's Word  

ਪਛਾਨਾ = (ਪ੍ਰਭੂ ਨੂੰ) ਪਛਾਣ ਲਿਆ ਹੈ, ਪ੍ਰਭੂ ਨਾਲ ਸਾਂਝ ਪਾ ਲਈ ਹੈ।
ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ,


ਦੂਜੀ ਬਾਤ ਧਰਈ ਕਾਨਾ  

दूजी बात न धरई काना ॥  

Ḏūjī bāṯ na ḏẖar▫ī kānā.  

does not listen to anything else.  

ਨ ਧਰਈ ਕਾਨਾ = ਕੰਨ ਨਹੀਂ ਧਰਦਾ, ਗਹੁ ਨਾਲ ਨਹੀਂ ਸੁਣਦਾ, ਖਿੱਚ ਨਹੀਂ ਪੈਂਦੀ।
ਉਸ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਗੱਲ ਖਿੱਚ ਨਹੀਂ ਪਾਂਦੀ।


ਰਹੈ ਬਿਹੰਗਮ ਕਤਹਿ ਜਾਈ  

रहै बिहंगम कतहि न जाई ॥  

Rahai bihamgam kaṯėh na jā▫ī.  

He remains like a hermit and does not go anywhere,  

ਬਿਹੰਗਮ = {ਸੰ: ਵਿਹੰਗਮ = a bird} ਪੰਛੀ, ਉਹ ਮਨੁੱਖ ਜੋ ਜਗਤ ਵਿਚ ਆਪਣਾ ਨਿਵਾਸ ਇਉਂ ਸਮਝਦਾ ਹੈ ਜਿਵੇਂ ਪੰਛੀ ਕਿਸੇ ਰੁੱਖ ਉਤੇ ਰਾਤ ਕੱਟ ਕੇ ਸਵੇਰੇ ਉੱਡ ਜਾਂਦਾ ਹੈ, ਉਸ ਰੁੱਖ ਨਾਲ ਮੋਹ ਨਹੀਂ ਪਾ ਲੈਂਦਾ। ਕਤਹਿ = ਕਿਸੇ ਹੋਰ ਪਾਸੇ।
ਉਹ ਪੰਛੀ (ਵਾਂਗ ਸਦਾ ਨਿਰਮੋਹ) ਰਹਿੰਦਾ ਹੈ; ਕਿਤੇ ਭੀ ਭਟਕਦਾ ਨਹੀਂ;


ਅਗਹ ਗਹੈ ਗਹਿ ਗਗਨ ਰਹਾਈ ॥੯॥  

अगह गहै गहि गगन रहाई ॥९॥  

Agah gahai gėh gagan rahā▫ī. ||9||  

when he grasps the Ungraspable Lord and dwells in the sky of the Tenth Gate. ||9||  

ਅਗਹ = {ਅ-ਗਹ} ਨਾਹ ਫੜਿਆ ਜਾਣ ਵਾਲਾ, ਜਿਸ ਨੂੰ ਮਾਇਆ ਗ੍ਰਸ ਨਹੀਂ ਸਕਦੀ। ਗਹੈ = ਫੜ ਲੈਂਦਾ ਹੈ, ਆਪਣੇ ਅੰਦਰ ਵਸਾ ਲੈਂਦਾ ਹੈ। ਗਹਿ = ਫੜ ਕੇ, ਅੰਦਰ ਵਸਾ ਕੇ। ਗਗਨ = ਅਕਾਸ਼। ਗਗਨ ਰਹਾਈ = ਅਕਾਸ਼ ਵਿਚ ਰਹਿੰਦਾ ਹੈ, ਮਨ-ਪੰਛੀ ਅਕਾਸ਼ ਵਿਚ ਉਡਾਰੀਆਂ ਲਾਉਂਦਾ ਹੈ, ਦਸਮ-ਦੁਆਰ ਵਿਚ ਟਿਕਿਆ ਰਹਿੰਦਾ ਹੈ, ਸੁਰਤ ਉੱਚੀ ਰਹਿੰਦੀ ਹੈ, ਸੁਰਤ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ ॥੯॥
ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ; ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ-ਚਰਨਾਂ ਵਿਚ ਟਿਕਾਈ ਰੱਖਦਾ ਹੈ (ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ ਉੱਚਾ ਅਕਾਸ਼ ਵਿਚ ਤਾਰੀਆਂ ਲਾਂਦਾ ਹੈ) ॥੯॥


ਘਘਾ ਘਟਿ ਘਟਿ ਨਿਮਸੈ ਸੋਈ  

घघा घटि घटि निमसै सोई ॥  

Gẖagẖā gẖat gẖat nimsai so▫ī.  

GHAGHA: He dwells in each and every heart.  

ਘਟਿ = ਘਟ ਵਿਚ, ਸਰੀਰ ਵਿਚ, ਸਰੀਰ-ਰੂਪ ਘੜੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਨਿਮਸੈ = ਨਿਵਾਸ ਰੱਖਦਾ ਹੈ, ਵੱਸਦਾ ਹੈ। ਸੋਈ = ਉਹ (ਪ੍ਰਭੂ) ਹੀ।
ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ।


ਘਟ ਫੂਟੇ ਘਟਿ ਕਬਹਿ ਹੋਈ  

घट फूटे घटि कबहि न होई ॥  

Gẖat fūte gẖat kabėh na ho▫ī.  

Even when the body-pitcher bursts, he does not diminish.  

ਘਟ ਫੂਟੇ = ਜੇ (ਕੋਈ ਸਰੀਰ-ਰੂਪ) ਘੜਾ ਟੁੱਟ ਜਾਏ। ਘਟਿ ਨ ਹੋਈ = ਘਟਦਾ ਨਹੀਂ, ਘੱਟ ਨਹੀਂ ਹੁੰਦਾ, ਪ੍ਰਭੂ ਦੀ ਹਸਤੀ ਵਿਚ ਕੋਈ ਊਣਤਾ ਨਹੀਂ ਆਉਂਦੀ, ਕੋਈ ਘਾਟਾ ਨਹੀਂ ਪੈਂਦਾ। {ਨੋਟ: ਪਹਿਲੀ ਤੁਕ ਵਿਚ ਦਾ ਲਫ਼ਜ਼ 'ਘਟਿ' ਵਿਆਕਰਣ ਅਨੁਸਾਰ 'ਨਾਂਵ' ਹੈ, 'ਅਧਿਕਰਨ ਕਾਰਕ'; ਦੂਜੀ ਤੁਕ ਵਿਚ ਦਾ ਲਫ਼ਜ਼ "ਘਟਿ" ਲਫ਼ਜ਼ 'ਹੋਈ' ਨਾਲ ਮਿਲ ਕੇ 'ਕ੍ਰਿਆ' ਹੈ}।
ਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ।


ਤਾ ਘਟ ਮਾਹਿ ਘਾਟ ਜਉ ਪਾਵਾ  

ता घट माहि घाट जउ पावा ॥  

Ŧā gẖat māhi gẖāt ja▫o pāvā.  

When someone finds the Path to the Lord within his own heart,  

ਘਾਟ = ਪੱਤਣ ਜਿੱਥੇ ਬੇੜੀਆਂ ਰਾਹੀਂ ਦਰਿਆ ਤੋਂ ਪਾਰ ਲੰਘੀਦਾ ਹੈ। ਜਉ = ਜੇ, ਜਦੋਂ। ਪਾਵਾ = ਪਾ ਲਿਆ, ਲੱਭ ਲਿਆ।
ਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ,


ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥  

सो घटु छाडि अवघट कत धावा ॥१०॥  

So gẖat cẖẖād avgẖat kaṯ ḏẖāvā. ||10||  

why should he abandon that Path to follow some other path? ||10||  

ਅਵਘਟ = {ਸੰ: ਅਵਘੱਟ} ਖੱਡ। ਘਟੁ = {ਸੰ: ਘੱਟ} ਦਰਿਆ ਦਾ ਪੱਤਣ {ਸੰ: ਘੱਟ = ਜੀਵੀ-ਪੱਤਣ ਤੇ ਰੋਜ਼ੀ ਕਮਾਉਣ ਵਾਲਾ, ਮਲਾਹ}। ਕਤ = ਕਿੱਥੇ? ਧਾਵਾ = ਧਾਉਂਦਾ ਹੈ, ਦੌੜਦਾ ਹੈ। ਕਤ ਧਾਵਾ = ਕਿੱਥੇ ਦੌੜਦਾ ਹੈ? (ਭਾਵ) ਕਿਤੇ ਨਹੀਂ ਭਟਕਦਾ ॥੧੦॥
ਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ ॥੧੦॥


ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ  

ङंङा निग्रहि सनेहु करि निरवारो संदेह ॥  

Ńańā nigrahi sanehu kar nirvāro sanḏeh.  

NGANGA: Restrain yourself, love the Lord, and dismiss your doubts.  

ਨਿਗ੍ਰਹਿ = {ਸੰ: ਨਿ-ਗ੍ਰਹਿ। ਗ੍ਰਹ = ਪਕੜਨਾ। ਨਿਗ੍ਰਹ = ਚੰਗੀ ਤਰ੍ਹਾਂ ਫੜਨਾ, ਵੱਸ ਵਿਚ ਲਿਆਉਣਾ} ਚੰਗੀ ਤਰ੍ਹਾਂ ਫੜੋ, (ਮਨ ਨੂੰ) ਵੱਸ ਵਿਚ ਲਿਆਉ, ਇੰਦ੍ਰੀਆਂ ਨੂੰ ਰੋਕੋ। ਸਨੇਹੁ = ਪ੍ਰੇਮ, ਪਿਆਰ। ਸੰਦੇਹ = ਸ਼ੱਕ, ਸਿਦਕ-ਹੀਨਤਾ। ਨਿਰਵਾਰੋ = ਦੂਰ ਕਰੋ।
(ਹੇ ਭਾਈ! ਆਪਣੇ ਇੰਦ੍ਰਿਆਂ ਨੂੰ) ਚੰਗੀ ਤਰ੍ਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ।


ਨਾਹੀ ਦੇਖਿ ਭਾਜੀਐ ਪਰਮ ਸਿਆਨਪ ਏਹ ॥੧੧॥  

नाही देखि न भाजीऐ परम सिआनप एह ॥११॥  

Nāhī ḏekẖ na bẖājī▫ai param si▫ānap eh. ||11||  

Even if you do not see the Path, do not run away; this is the highest wisdom. ||11||  

ਨਾਹੀ ਦੇਖਿ = ਇਹ ਵੇਖ ਕੇ ਕਿ ਇਹ ਕੰਮ ਨਹੀਂ ਹੋ ਸਕਦਾ। ਦੇਖਿ = ਵੇਖ ਕੇ। ਪਰਮ = ਸਭ ਤੋਂ ਵੱਡੀ ॥੧੧॥
(ਇਹ ਕੰਮ ਔਖਾ ਜ਼ਰੂਰ ਹੈ, ਪਰ) ਇਸ ਖ਼ਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ-(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ॥੧੧॥


ਚਚਾ ਰਚਿਤ ਚਿਤ੍ਰ ਹੈ ਭਾਰੀ  

चचा रचित चित्र है भारी ॥  

Cẖacẖā racẖiṯ cẖiṯar hai bẖārī.  

CHACHA: He painted the great picture of the world.  

ਰਚਿਤ = ਰਚਿਆ ਹੋਇਆ (ਜਗਤ), ਬਣਾਇਆ ਹੋਇਆ। ਚਿਤ੍ਰ = ਤਸਵੀਰ।
(ਪ੍ਰਭੂ ਦਾ) ਬਣਾਇਆ ਹੋਇਆ ਇਹ ਜਗਤ (ਮਾਨੋ) ਇਕ ਬਹੁਤ ਵੱਡੀ ਤਸਵੀਰ ਹੈ।


ਤਜਿ ਚਿਤ੍ਰੈ ਚੇਤਹੁ ਚਿਤਕਾਰੀ  

तजि चित्रै चेतहु चितकारी ॥  

Ŧaj cẖiṯrai cẖeṯahu cẖiṯkārī.  

Forget this picture, and remember the Painter.  

ਤਜਿ = ਛੱਡ ਕੇ। ਚੇਤਹੁ = ਚੇਤੇ ਰੱਖੋ, ਯਾਦ ਕਰੋ। ਚਿਤਕਾਰੀ = ਚਿਤ੍ਰਕਾਰ, ਤਸਵੀਰ ਨੂੰ ਬਣਾਉਣ ਵਾਲਾ।
(ਹੇ ਭਾਈ!) ਇਸ ਤਸਵੀਰ (ਦੇ ਮੋਹ) ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ;


ਚਿਤ੍ਰ ਬਚਿਤ੍ਰ ਇਹੈ ਅਵਝੇਰਾ  

चित्र बचित्र इहै अवझेरा ॥  

Cẖiṯar bacẖiṯar ihai avjẖerā.  

This wondrous painting is now the problem.  

ਬਚਿਤ੍ਰ = {ਸੰ: ਵਿਚਿਤ੍ਰ} ਰੰਗਾ-ਰੰਗ ਦੀ, ਬਹੁਤ ਸੁੰਦਰ, ਹੈਰਾਨ ਕਰ ਦੇਣ ਵਾਲੀ, ਮੋਹ ਲੈਣ ਵਾਲੀ। ਅਵਝੇਰਾ = ਝੰਬੇਲਾ।
(ਕਿਉਂਕਿ ਵੱਡਾ) ਝੰਬੇਲਾ ਇਹ ਹੈ ਕਿ ਇਹ (ਸੰਸਾਰ-ਰੂਪ) ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ।


ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥  

तजि चित्रै चितु राखि चितेरा ॥१२॥  

Ŧaj cẖiṯrai cẖiṯ rākẖ cẖiṯerā. ||12||  

Forget this picture and focus your consciousness on the Painter. ||12||  

ਚਿਤੇਰਾ = ਚਿਤ੍ਰ ਬਣਾਉਣ ਵਾਲਾ ॥੧੨॥
(ਸੋ, ਇਸ ਮੋਹ ਤੋਂ ਬਚਣ ਲਈ) ਤਸਵੀਰ (ਦਾ ਖ਼ਿਆਲ) ਛੱਡ ਕੇ ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਪ੍ਰੋ ਰੱਖ ॥੧੨॥


ਛਛਾ ਇਹੈ ਛਤ੍ਰਪਤਿ ਪਾਸਾ  

छछा इहै छत्रपति पासा ॥  

Cẖẖacẖẖā ihai cẖẖaṯarpaṯ pāsā.  

CHHACHHA: The Sovereign Lord of the Universe is here with you.  

ਛਤ੍ਰਪਤਿ = ਛੱਤ੍ਰ ਦਾ ਮਾਲਕ, ਜਿਸ ਦੇ ਸਿਰ ਉੱਤੇ ਛੱਤ੍ਰ ਝੁੱਲ ਰਿਹਾ ਹੈ, ਰਾਜਾ, ਪਾਤਸ਼ਾਹ। ਇਹੈ ਪਾਸਾ = ਇਸੇ ਦੇ ਪਾਸ ਹੀ।
ਜੋ (ਸਭ ਦਾ) ਪਾਤਸ਼ਾਹ ਹੈ ਇਸ (ਚਿਤ੍ਰਕਾਰ ਪ੍ਰਭੂ) ਦੇ ਪਾਸ-


ਛਕਿ ਕਿ ਰਹਹੁ ਛਾਡਿ ਕਿ ਆਸਾ  

छकि कि न रहहु छाडि कि न आसा ॥  

Cẖẖak kė na rahhu cẖẖād kė na āsā.  

Why are you so unhappy? Why don't you abandon your desires?  

ਛਕਿ = {ਸੰ: ਸ਼ਕ = ਤਕੜਾ ਹੋਣਾ। ਸ਼ਕਤੀ = ਤਾਕਤ} ਤਕੜਾ ਹੋ ਕੇ, ਉੱਦਮ ਨਾਲ। ਕਿ ਨ = ਕਿਉਂ ਨਹੀਂ?
(ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ?


ਰੇ ਮਨ ਮੈ ਤਉ ਛਿਨ ਛਿਨ ਸਮਝਾਵਾ  

रे मन मै तउ छिन छिन समझावा ॥  

Re man mai ṯa▫o cẖẖin cẖẖin samjẖāvā.  

O my mind, each and every moment I try to instruct you,  

ਤਉ = ਤੈਨੂੰ। ਛਿਨੁ ਛਿਨੁ = ਹਰ ਛਿਨ, ਹਰ ਵੇਲੇ।
ਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ,


ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥  

ताहि छाडि कत आपु बधावा ॥१३॥  

Ŧāhi cẖẖād kaṯ āp baḏẖāvā. ||13||  

but you forsake Him, and entangle yourself with others. ||13||  

ਤਾਹਿ = ਉਸ ਨੂੰ। ਕਤ = ਕਿਥੇ? ਆਪੁ = ਆਪਣੇ ਆਪ ਨੂੰ ॥੧੩॥
ਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ ॥੧੩॥


ਜਜਾ ਜਉ ਤਨ ਜੀਵਤ ਜਰਾਵੈ  

जजा जउ तन जीवत जरावै ॥  

Jajā ja▫o ṯan jīvaṯ jarāvai.  

JAJJA: If someone burns his body while he is still alive,  

ਜਉ = ਜਦੋਂ, ਜੇ। ਜਰਾਵੈ = ਜਲਾਵੈ, ਜਲਾਉਂਦਾ ਹੈ, ਸਾੜਦਾ ਹੈ। ਜੀਵਤ = ਜੀਊਂਦਾ ਹੀ, ਮਾਇਆ ਵਿਚ ਰਹਿੰਦਾ ਹੋਇਆ ਹੀ।
ਜਦੋਂ (ਕੋਈ ਜੀਵ) ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ (ਦੀਆਂ ਵਾਸ਼ਨਾਂ) ਸਾੜ ਲੈਂਦਾ ਹੈ,


ਜੋਬਨ ਜਾਰਿ ਜੁਗਤਿ ਸੋ ਪਾਵੈ  

जोबन जारि जुगति सो पावै ॥  

Joban jār jugaṯ so pāvai.  

and burns away the desires of his youth, then he finds the right way.  

ਜਾਰਿ = ਜਾਲਿ, ਜਲਾ ਕੇ, ਸਾੜ ਕੇ। ਜੁਗਤਿ = ਜੀਊਣ ਦੀ ਜਾਚ।
ਉਹ ਮਨੁੱਖ ਜੁਆਨੀ (ਦਾ ਮਦ) ਸਾੜ ਕੇ ਜੀਊਣ ਦੀ (ਸਹੀ) ਜਾਚ ਸਿੱਖ ਲੈਂਦਾ ਹੈ।


ਅਸ ਜਰਿ ਪਰ ਜਰਿ ਜਰਿ ਜਬ ਰਹੈ  

अस जरि पर जरि जरि जब रहै ॥  

As jar par jar jar jab rahai.  

When he burns his desire for his own wealth, and that of others,  

ਅਸ ਪਰ = ਅਸਾਡਾ ਤੇ ਪਰਾਇਆ, ਆਪਣਾ ਪਰਾਇਆ। ਜਰਿ = ਜਾਰਿ, ਸਾੜ ਕੇ।
ਜਦੋਂ ਮਨੁੱਖ ਆਪਣੇ (ਧਨ ਦੇ ਅਹੰਕਾਰ) ਨੂੰ ਤੇ ਪਰਾਈ (ਦੌਲਤ ਦੀ ਆਸ) ਨੂੰ ਸਾੜ ਕੇ ਆਪਣੇ ਵਿਤ ਵਿਚ ਰਹਿੰਦਾ ਹੈ,


ਤਬ ਜਾਇ ਜੋਤਿ ਉਜਾਰਉ ਲਹੈ ॥੧੪॥  

तब जाइ जोति उजारउ लहै ॥१४॥  

Ŧab jā▫e joṯ ujāra▫o lahai. ||14||  

then he finds the Divine Light. ||14||  

ਜਾਇ = ਜਾ ਕੇ, ਅੱਪੜ ਕੇ, ਉੱਚੀ ਅਵਸਥਾ ਤੇ ਪਹੁੰਚ ਕੇ। ਉਜਾਰਉ = ਉਜਾਲਾ, ਚਾਨਣ, ਪ੍ਰਕਾਸ਼। ਲਹੈ = ਲੱਭ ਲੈਂਦਾ ਹੈ, ਪ੍ਰਾਪਤ ਕਰਦਾ ਹੈ। ਜਰਿ ਰਹੈ = ਜਰ ਕੇ ਰਹਿੰਦਾ ਹੈ, ਆਪਣੇ ਵਿਤ ਵਿਚ ਰਹਿੰਦਾ ਹੈ ॥੧੪॥
ਤਦੋਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ॥੧੪॥


ਝਝਾ ਉਰਝਿ ਸੁਰਝਿ ਨਹੀ ਜਾਨਾ  

झझा उरझि सुरझि नही जाना ॥  

Jẖajẖā urajẖ surajẖ nahī jānā.  

JHAJHA: You are entangled in the world, and you do not know how to get untangled.  

ਜਾਨਾ = ਜਾਣਿਆ, ਸਮਝਿਆ, ਸਿੱਖਿਆ। ਉਰਝਿ ਜਾਨਾ = ਉਲਝਣਾ ਹੀ ਜਾਣਿਆ, (ਜਿਸ ਨੇ) ਫਸਣਾ ਹੀ ਸਿੱਖਿਆ। ਸੁਰਝਿ ਨਹੀ ਜਾਨਾ = ਸੁਲਝਣਾ ਨਹੀਂ ਸਿੱਖਿਆ, ਫਾਹੀ ਵਿਚੋਂ ਨਿਕਲਣਾ ਨਹੀਂ ਸਿੱਖਿਆ।
ਜਿਸ ਮਨੁੱਖ ਨੇ (ਚਰਚਾ ਆਦਿਕ ਵਿਚ ਪੈ ਕੇ ਨਿਕੰਮੀਆਂ) ਉਲਝਣਾਂ ਵਿਚ ਫਸਣਾ ਹੀ ਸਿੱਖਿਆ,


        


© SriGranth.org, a Sri Guru Granth Sahib resource, all rights reserved.
See Acknowledgements & Credits