Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਵਨੁ ਸੁ ਮੁਨਿ ਜੋ ਮਨੁ ਮਾਰੈ  

कवनु सु मुनि जो मनु मारै ॥  

Kavan so mun jo man mārai.  

Who is that silent sage, who has killed his mind?  

ਉਹ ਕਿਹੜਾ ਚੁੱਪ ਕੀਤਾ ਰਿਸ਼ੀ ਹੈ, ਜਿਸ ਨੇ ਆਪਣੇ ਮਨੂਏ ਦਾ ਅਭਾਵ ਕਰ ਦਿਤਾ ਹੈ?  

xxx
ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?


ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ  

मन कउ मारि कहहु किसु तारै ॥१॥ रहाउ ॥  

Man ka▫o mār kahhu kis ṯārai. ||1|| rahā▫o.  

By killing the mind, tell me, who is saved? ||1||Pause||  

ਮਨੂਏ ਨੂੰ ਤਬਾਹ ਕਰਕੇ, ਦੱਸੋ ਉਹ ਹੋਰ ਕੀਹਦਾ ਪਾਰ ਉਤਾਰਾ ਕਰਾਏਗਾ? ਠਹਿਰਾਉ।  

ਸੁਭਾਉ = {ਸ੍ਵ-ਭਾਵ} ਨਿਜ ਦੀ ਲਗਨ, ਰੁਚੀ। ਮਾਰਿ = ਮਾਰ ਕੇ। ਕਹਹੁ = ਦੱਸੋ। ਕਿਸੁ = ਕਿਸ ਨੂੰ? ॥੧॥ ਰਹਾਉ ॥
ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ॥੧॥ ਰਹਾਉ ॥


ਮਨ ਅੰਤਰਿ ਬੋਲੈ ਸਭੁ ਕੋਈ  

मन अंतरि बोलै सभु कोई ॥  

Man anṯar bolai sabẖ ko▫ī.  

Everyone speaks through the mind.  

ਮਨੁਏ ਦੇ ਰਾਹੀਂ ਹੀ ਹਰ ਕੋਈ ਬੋਲਦਾ ਹੈ।  

ਮਨ ਅੰਤਰਿ = ਮਨ ਦੇ ਅੰਦਰ, ਮਨ ਦੇ ਅਸਰ ਹੇਠ, ਮਨ ਦਾ ਪ੍ਰੇਰਿਆ ਹੋਇਆ। ਸਭੁ ਕੋਈ = ਹਰੇਕ ਜੀਵ।
ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ;


ਮਨ ਮਾਰੇ ਬਿਨੁ ਭਗਤਿ ਹੋਈ ॥੨॥  

मन मारे बिनु भगति न होई ॥२॥  

Man māre bin bẖagaṯ na ho▫ī. ||2||  

Without killing the mind, devotional worship is not performed. ||2||  

ਮਨੁਏ ਦੀ ਬਦੀ ਤਬਾਹ ਕੀਤੇ ਬਗੈਰ ਸੁਆਮੀ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।  

xxx ॥੨॥
ਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ॥੨॥


ਕਹੁ ਕਬੀਰ ਜੋ ਜਾਨੈ ਭੇਉ  

कहु कबीर जो जानै भेउ ॥  

Kaho Kabīr jo jānai bẖe▫o.  

Says Kabeer, one who knows the secret of this mystery,  

ਕਬੀਰ ਜੀ ਆਖਦੇ ਹਨ, ਜੋ ਇਸ ਭੇਤ ਨੂੰ ਸਮਝਦਾ ਹੈ,  

ਭੇਉ = ਭੇਦ।
ਹੇ ਕਬੀਰ! ਆਖ-ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ,


ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥  

मनु मधुसूदनु त्रिभवण देउ ॥३॥२८॥  

Man maḏẖusūḏan ṯaribẖavaṇ ḏe▫o. ||3||28||  

beholds within his own mind the Lord of the three worlds. ||3||28||  

ਉਹ ਆਪਣੇ ਮਨੂਏ ਅੰਦਰ ਹੀ ਤਿੰਨਾਂ ਜਹਾਨਾਂ ਦੇ ਸੁਆਮੀ ਵਾਹਿਗੁਰੂ ਨੂੰ ਵੇਖ ਲੈਦਾ ਹੈ।  

ਮਧੁ ਸੂਦਨੁ = ਮਧੂ ਦੈਂਤ ਨੂੰ ਮਾਰਨ ਵਾਲਾ, ਪਰਮਾਤਮਾ। ਤ੍ਰਿਭਵਣ ਦੇਉ = ਤਿੰਨਾਂ ਲੋਕਾਂ ਨੂੰ ਚਾਨਣ ਕਰਨ ਵਾਲਾ ॥੩॥੨੮॥
ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥੨੮॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਓਇ ਜੁ ਦੀਸਹਿ ਅੰਬਰਿ ਤਾਰੇ  

ओइ जु दीसहि अम्बरि तारे ॥  

O▫e jo ḏīsėh ambar ṯāre.  

The stars which are seen in the sky -  

ਉਹ ਜੋ ਦਿਸ ਰਹੇ ਅਸਮਾਨ ਵਿੱਚ ਨਛਤ੍ਰ ਹਨ,  

ਓਇ = {ਇਹ ਲਫ਼ਜ਼ 'ਓਹ' ਤੋਂ 'ਬਹੁ-ਵਚਨ' (Plural) ਹੈ}। ਦੀਸਹਿ = ਦਿੱਸ ਰਹੇ ਹਨ। ਅੰਬਰਿ = ਅੰਬਰ ਵਿਚ, ਅਕਾਸ਼ ਵਿਚ।
ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ,


ਕਿਨਿ ਓਇ ਚੀਤੇ ਚੀਤਨਹਾਰੇ ॥੧॥  

किनि ओइ चीते चीतनहारे ॥१॥  

Kin o▫e cẖīṯe cẖīṯanhāre. ||1||  

who is the painter who painted them? ||1||  

ਉਹ ਕਿਹੜੇ ਚਿੱਤਰਕਾਰ ਨੇ ਚਿਤਰੇ ਹਨ?  

ਕਿਨਿ = ਕਿਸ ਨੇ? ਚੀਤੇ = ਚਿੱਤਰੇ ਹਨ। ਚੀਤਨਹਾਰੇ = ਚਿੱਤ੍ਰਕਾਰ ਨੇ ॥੧॥
ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ॥੧॥


ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ  

कहु रे पंडित अम्बरु का सिउ लागा ॥  

Kaho re pandiṯ ambar kā si▫o lāgā.  

Tell me, O Pandit, what is the sky attached to?  

ਦੱਸ ਹੇ ਪੰਡਤ! ਅਸਮਾਨ ਕਾਹਦੇ ਨਾਲ ਜੁੜਿਆ ਹੋਇਆ ਹੈ।  

ਅੰਬਰੁ = ਅਕਾਸ਼। ਕਾ ਸਿਉ = ਕਿਸ ਨਾਲ, ਕਿਸ ਦੇ ਆਸਰੇ?
ਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ?


ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ  

बूझै बूझनहारु सभागा ॥१॥ रहाउ ॥  

Būjẖai būjẖanhār sabẖāgā. ||1|| rahā▫o.  

Very fortunate is the knower who knows this. ||1||Pause||  

ਵੱਡੇ ਭਾਗਾਂ ਵਾਲਾ ਹੈ ਉਹ ਜਾਨਣ ਵਾਲਾ ਜੋ ਇਸ ਨੂੰ ਜਾਣਦਾ ਹੈ। ਠਹਿਰਾਉ।  

ਬੂਝਨਹਾਰੁ = ਬੁੱਝਣ ਵਾਲਾ, ਸਿਆਣਾ ॥੧॥ ਰਹਾਉ ॥
ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ ॥੧॥ ਰਹਾਉ ॥


ਸੂਰਜ ਚੰਦੁ ਕਰਹਿ ਉਜੀਆਰਾ  

सूरज चंदु करहि उजीआरा ॥  

Sūraj cẖanḏ karahi ujī▫ārā.  

The sun and the moon give their light;  

ਸੂਰਜ ਅਤੇ ਚੰਦ੍ਰਮਾ ਚਾਨਣ ਕਰਦੇ ਹਨ।  

ਕਰਹਿ = ਕਰ ਰਹੇ ਹਨ। ਉਜਿਆਰਾ = ਚਾਨਣਾ।
(ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ,


ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥  

सभ महि पसरिआ ब्रहम पसारा ॥२॥  

Sabẖ mėh pasri▫ā barahm pasārā. ||2||  

God's creative extension extends everywhere. ||2||  

ਹਰ ਸ਼ੈ ਅੰਦਰ ਪ੍ਰਭੂ ਦਾ ਹੀ ਪਸਾਰਾ ਫੈਲਿਆ ਹੋਇਆ ਹੈ।  

ਬ੍ਰਹਮ ਪਸਾਰਾ = ਪ੍ਰਭੂ ਦਾ ਖਿਲਾਰਾ, ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ॥੨॥
(ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ ॥੨॥


ਕਹੁ ਕਬੀਰ ਜਾਨੈਗਾ ਸੋਇ  

कहु कबीर जानैगा सोइ ॥  

Kaho Kabīr jānaigā so▫e.  

Says Kabeer, he alone knows this,  

ਕਬੀਰ ਜੀ ਆਖਦੇ ਹਨ, ਕੇਵਲ ਓਹੀ ਇਸ ਨੂੰ ਸਮਝੇਗਾ,  

ਸੋਇ = ਉਹੀ ਮਨੁੱਖ।
ਹੇ ਕਬੀਰ! (ਬੇਸ਼ੱਕ) ਆਖ-(ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ,


ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥  

हिरदै रामु मुखि रामै होइ ॥३॥२९॥  

Hirḏai rām mukẖ rāmai ho▫e. ||3||29||  

whose heart is filled with the Lord, and whose mouth is also filled with the Lord. ||3||29||  

ਜਿਸ ਦੇ ਦਿਲ ਵਿੱਚ ਪ੍ਰਭੂ ਹੈ ਅਤੇ ਜਿਸ ਦੇ ਮੂੰਹ ਵਿੱਚ ਭੀ ਪ੍ਰਭੂ ਹੈ।  

ਹਿਰਦੈ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਰਾਮੈ = ਰਾਮ ਹੀ {ਰਾਮ ਈ=ਰਾਮੈ} ॥੩॥੨੯॥
ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ॥੩॥੨੯॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ  

बेद की पुत्री सिम्रिति भाई ॥  

Beḏ kī puṯrī simriṯ bẖā▫ī.  

The Simritee is the daughter of the Vedas, O Siblings of Destiny.  

ਸਿੰਮ੍ਰਤੀ, ਵੇਦਾਂ ਦੀ ਲੜਕੀ ਹੈ, ਹੇ ਵੀਰ!  

ਭਾਈ = ਹੇ ਭਾਈ! ਬੇਦ ਕੀ ਪੁਤ੍ਰੀ = ਵੇਦਾਂ ਦੀ ਧੀ, ਵੇਦਾਂ ਤੋਂ ਜੰਮੀ ਹੋਈ, ਵੇਦਾਂ ਦੇ ਅਧਾਰ ਤੇ ਬਣੀ ਹੋਈ।
ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ,


ਸਾਂਕਲ ਜੇਵਰੀ ਲੈ ਹੈ ਆਈ ॥੧॥  

सांकल जेवरी लै है आई ॥१॥  

Sāʼnkal jevrī lai hai ā▫ī. ||1||  

She has brought a chain and a rope. ||1||  

ਉਹ ਆਦਮੀਆਂ ਲਈ ਜੰਜੀਰ ਤੇ ਰੱਸਾ ਲੈ ਕੇ ਆਈ ਹੈ।  

ਸਾਂਕਲ = (ਵਰਨ ਆਸ਼ਰਮਾਂ ਦੇ) ਸੰਗਲ। ਜੇਵਰੀ = (ਕਰਮ-ਕਾਂਡ ਦੀਆਂ) ਰੱਸੀਆਂ। ਲੈ ਹੈ ਆਈ = ਲੈ ਕੇ ਆਈ ਹੋਈ ਹੈ ॥੧॥
(ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ॥੧॥


ਆਪਨ ਨਗਰੁ ਆਪ ਤੇ ਬਾਧਿਆ  

आपन नगरु आप ते बाधिआ ॥  

Āpan nagar āp ṯe bāḏẖi▫ā.  

She has imprisoned the people in her own city.  

ਉਸ ਨੇ ਖੁਦ ਉਨ੍ਹਾਂ ਨੂੰ ਆਪਣੇ ਸ਼ਹਿਰ ਵਿੱਚ ਕੈਦ ਕਰ ਲਿਆ ਹੈ।  

ਆਪਨ ਨਗਰੁ = ਆਪਣਾ ਸ਼ਹਿਰ, ਆਪਣੇ ਸ਼ਰਧਾਲੂਆਂ ਦੀ ਵਸਤੀ, ਆਪਣੇ ਸਾਰੇ ਸ਼ਰਧਾਲੂ। ਆਪ ਤੇ = ਆਪ ਹੀ।
(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ,


ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ  

मोह कै फाधि काल सरु सांधिआ ॥१॥ रहाउ ॥  

Moh kai fāḏẖ kāl sar sāʼnḏẖi▫ā. ||1|| rahā▫o.  

She has tightened the noose of emotional attachment and shot the arrow of death. ||1||Pause||  

ਉਸ ਨੇ ਸੰਸਾਰੀ ਮਮਤਾ ਦੀ ਫਾਹੀ ਲਾਈ ਹੈ, ਅਤੇ ਮੌਤ ਦਾ ਤੀਰ ਚਲਾਇਆ ਹੈ। ਠਹਿਰਾਉ।  

ਮੋਹ ਕੈ = ਮੋਹ (ਦੀ ਫਾਹੀ) ਵਿਚ। ਫਾਧਿ = ਫਸਾ ਕੇ। ਕਾਲ ਸਰੁ = ਮੌਤ ਦਾ ਤੀਰ, ਜਨਮ ਮਰਨ ਦਾ ਤੀਰ। ਸਾਂਧਿਆ = ਖਿੱਚਿਆ ਹੋਇਆ ਹੈ ॥੧॥ ਰਹਾਉ ॥
(ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ ॥੧॥ ਰਹਾਉ ॥


ਕਟੀ ਕਟੈ ਤੂਟਿ ਨਹ ਜਾਈ  

कटी न कटै तूटि नह जाई ॥  

Katī na katai ṯūt nah jā▫ī.  

By cutting, she cannot be cut, and she cannot be broken.  

ਵਢਿਆਂ ਉਹ ਵੱਢੀ ਨਹੀਂ ਜਾ ਸਕਦੀ ਅਤੇ ਟੁਟਦੀ ਭੀ ਨਹੀਂ।  

xxx
(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ।


ਸਾ ਸਾਪਨਿ ਹੋਇ ਜਗ ਕਉ ਖਾਈ ॥੨॥  

सा सापनि होइ जग कउ खाई ॥२॥  

Sā sāpan ho▫e jag ka▫o kẖā▫ī. ||2||  

She has become a serpent, and she is eating the world. ||2||  

ਨਾਗਣ ਬਣ ਕੇ ਉਹ ਸੰਸਾਰ ਨੂੰ ਖਾ ਰਹੀ ਹੈ।  

ਸਾਪਨਿ = ਸੱਪਣੀ। ਜਗ = ਸੰਸਾਰ, ਆਪਣੇ ਸ਼ਰਧਾਲੂਆਂ ਨੂੰ ॥੨॥
(ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ॥੨॥


ਹਮ ਦੇਖਤ ਜਿਨਿ ਸਭੁ ਜਗੁ ਲੂਟਿਆ  

हम देखत जिनि सभु जगु लूटिआ ॥  

Ham ḏekẖaṯ jin sabẖ jag lūti▫ā.  

Before my very eyes, she has plundered the entire world.  

ਜਿਸ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਸਾਰਾ ਜਹਾਨ ਲੁਟ ਲਿਆ ਹੈ,  

ਹਮ ਦੇਖਤ = ਅਸਾਡੇ ਵੇਖਦਿਆਂ। ਜਿਨਿ = ਜਿਸ (ਸਿੰਮ੍ਰਿਤੀ) ਨੇ। ਸਭੁ ਜਗੁ = ਸਾਰੇ ਸੰਸਾਰ ਨੂੰ।
ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ।


ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥  

कहु कबीर मै राम कहि छूटिआ ॥३॥३०॥  

Kaho Kabīr mai rām kahi cẖẖūti▫ā. ||3||30||  

Says Kabeer, chanting the Lord's Name, I have escaped her. ||3||30||  

ਮੈਂ ਉਸ ਤੋਂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਖਲਾਸੀ ਪਾਈ ਹੈ, ਕਬੀਰ ਜੀ ਆਖਦੇ ਹਨ।  

ਰਾਮ ਕਹਿ = ਰਾਮ ਰਾਮ ਆਖ ਕੇ, ਪ੍ਰਭੂ ਦਾ ਸਿਮਰਨ ਕਰ ਕੇ। ਛੂਟਿਆ = ਬਚ ਗਿਆ ਹਾਂ ॥੩॥੩੦॥
ਹੇ ਕਬੀਰ! ਆਖ- ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ॥੩॥੩੦॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਦੇਇ ਮੁਹਾਰ ਲਗਾਮੁ ਪਹਿਰਾਵਉ  

देइ मुहार लगामु पहिरावउ ॥  

Ḏe▫e muhār lagām pahirāva▫o.  

I have grasped the reins and attached the bridle;  

ਸੰਸਾਰੀ ਮੌਹ ਨੂੰ ਸ਼ਿਕਸਤ ਦੇਣੀ ਆਪਣੇ ਮਨ-ਕੋਤਲ ਨੂੰ ਕੰਡਿਆਲਾ ਪਾਉਣਾ ਹੈ,  

ਦੇਇ = ਦੇ ਕੇ, ਪਾ ਕੇ। ਮੁਹਾਰ = ਘੋੜੇ ਦੀ ਪੂਜੀ ਜੋ ਮੂੰਹ ਤੋਂ ਤੰਗ ਨਾਲ ਹੇਠਲੇ ਪਾਸੇ ਬੱਧੀ ਹੁੰਦੀ ਹੈ {ਭਾਵ, ਮੂੰਹ-ਹਾਰ, ਮੂੰਹ ਨੂੰ ਬੰਦ ਕਰਨਾ, ਨਿੰਦਾ-ਉਸਤਿਤ ਤੋਂ ਬਚ ਕੇ ਰਹਿਣਾ}। ਲਗਾਮੁ = (ਭਾਵ) ਪ੍ਰੇਮ ਦੀ ਲਗਨ। ਲਗਾਮ ਪਹਿਰਾਵਉ = ਮੈਂ ਲਗਾਮ ਚੜ੍ਹਾਵਾਂ, ਭਾਵ, ਮਨ ਨੂੰ ਪ੍ਰੇਮ ਦੀ ਲਗਨ ਲਾਵਾਂ।
ਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ,


ਸਗਲ ਜੀਨੁ ਗਗਨ ਦਉਰਾਵਉ ॥੧॥  

सगल त जीनु गगन दउरावउ ॥१॥  

Sagal ṯa jīn gagan ḏa▫orāva▫o. ||1||  

abandoning everything, I now ride through the skies. ||1||  

ਅਤੇ ਸਭ ਕੁਛ ਦਾ ਤਿਆਗ ਇਸ ਨੂੰ ਅਸਮਾਨ ਵਿੱਚ ਭਜਾਉਣਾ ਹੈ।  

ਸਗਲਤ = ਸਰਬ-ਵਿਆਪਕਤਾ। ਗਗਨ = ਅਕਾਸ਼; ਭਾਵ, ਦਸਮ-ਦੁਆਰ। ਗਗਨ ਦਉਰਾਵਉ = ਦਸਮ ਦੁਆਰ ਵਿਚ ਦੁੜਾਵਾਂ, ਮੈਂ ਪ੍ਰਭੂ ਦੇ ਦੇਸ਼ ਦੀਆਂ ਉਡਾਰੀਆਂ ਲਵਾਵਾਂ; ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਾਂ ॥੧॥
ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ-ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ॥੧॥


ਅਪਨੈ ਬੀਚਾਰਿ ਅਸਵਾਰੀ ਕੀਜੈ  

अपनै बीचारि असवारी कीजै ॥  

Apnai bīcẖār asvārī kījai.  

I made self-reflection my mount,  

ਸਵੈ-ਸੋਚ-ਬੀਚਾਰ ਨੂੰ ਮੈਂ ਆਪਣੀ ਸਵਾਰੀ ਬਣਾਇਆ ਹੈ।  

ਅਪਨੈ ਬੀਚਾਰਿ = ਆਪਣੇ ਆਪ ਦੀ ਵਿਚਾਰ ਤੇ, ਆਪਣੇ ਸਰੂਪ ਦੇ ਗਿਆਨ = (ਰੂਪ ਘੋੜੇ) ਉਤੇ। ਅਸਵਾਰੀ ਕੀਜੈ = ਸਵਾਰ ਹੋ ਜਾਈਏ।
(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ;


ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ  

सहज कै पावड़ै पगु धरि लीजै ॥१॥ रहाउ ॥  

Sahj kai pāvṛai pag ḏẖar lījai. ||1|| rahā▫o.  

and in the stirrups of intuitive poise, I placed my feet. ||1||Pause||  

ਬ੍ਰਹਮ-ਗਿਆਨ ਦੀ ਰਕਾਬ ਵਿੱਚ ਮੈਂ ਆਪਣਾ ਪੈਰ ਟਿਕਾ ਲਿਆ ਹੈ। ਠਹਿਰਾਉ।  

ਪਾਵੜੈ = ਰਕਾਬ ਵਿਚ। ਸਹਜ = ਸ਼ਾਂਤੀ, ਅਡੋਲਤਾ। ਸਹਜ ਕੈ ਪਾਵੜੈ = ਸਹਿਜ ਅਵਸਥਾ ਦੀ ਰਕਾਬ ਵਿਚ। ਪਗੁ = ਪੈਰ, ਬੁੱਧੀ-ਰੂਪ ਪੈਰ, ਤਾਂ ਜੋ ਡਿੱਗ ਨਾ ਪਈਏ {ਮਨ ਨੀਵਾਂ, ਮਤਿ ਉੱਚੀ, ਮਤਿ ਕਾ ਰਾਖਾ ਵਾਹਿਗੁਰੂ; ਇਸ ਅਰਦਾਸ ਵਿਚ ਏਹੀ ਭਾਵ ਹੈ ਕਿ ਅਕਲ ਪ੍ਰਭੂ ਦੇ ਅਧੀਨ ਰਹਿ ਕੇ ਸਹਿਜ ਅਵਸਥਾ ਵਿਚ ਟਿਕੀ ਰਹੇ ਅਤੇ ਮਨ ਉਤੇ ਕਾਬੂ ਰੱਖੇ}। ਧਰਿ ਲੀਜੈ = ਰੱਖ ਲਈਏ ॥੧॥ ਰਹਾਉ ॥
ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥੧॥ ਰਹਾਉ ॥


ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ  

चलु रे बैकुंठ तुझहि ले तारउ ॥  

Cẖal re baikunṯẖ ṯujẖėh le ṯāra▫o.  

Come, and let me ride you to heaven.  

ਆ ਹੇ ਕੋਤਲ! ਮੈਂ ਤੈਨੂੰ ਮਾਲਕ ਦੇ ਮੰਦਰ ਨੂੰ ਲੈ ਚੱਲਾ।  

ਚਲੁ ਰੇ = ਹੇ (ਮਨ!) ਤੁਰ। ਤੁਝਹਿ = (ਹੇ ਮਨ!) ਤੈਨੂੰ। ਤਾਰਉ = ਤਰਾਵਾਂ, ਤਾਰੀਆਂ ਲਵਾਵਾਂ। ਬੈਕੁੰਠ ਤਾਰਉ = ਬੈਕੁੰਠ ਦੀਆਂ ਤਾਰੀਆਂ ਲਵਾਵਾਂ।
ਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ;


ਹਿਚਹਿ ਪ੍ਰੇਮ ਕੈ ਚਾਬੁਕ ਮਾਰਉ ॥੨॥  

हिचहि त प्रेम कै चाबुक मारउ ॥२॥  

Hicẖėh ṯa parem kai cẖābuk māra▫o. ||2||  

If you hold back, then I shall strike you with the whip of spiritual love. ||2||  

ਜੇਕਰ ਤੂੰ ਅੜੀ ਕਰੇਗਾ ਤਾਂ ਮੈਂ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਚਾਬਕ ਮਾਰਾਂਗਾ।  

ਹਿਚਹਿ = ਜੇ ਤੂੰ ਅੜੀ ਕਰੇਂਗਾ ॥੨॥
ਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ॥੨॥


ਕਹਤ ਕਬੀਰ ਭਲੇ ਅਸਵਾਰਾ  

कहत कबीर भले असवारा ॥  

Kahaṯ Kabīr bẖale asvārā.  

Says Kabeer, those are the best riders,  

ਕਬੀਰ ਜੀ ਆਖਦੇ ਹਨ, ਉਹ ਚੰਗੇ ਸਵਾਰ ਹਨ,  

ਭਲੇ = ਚੰਗੇ, ਸਿਆਣੇ।
ਕਬੀਰ ਆਖਦਾ ਹੈ-(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ),


ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥  

बेद कतेब ते रहहि निरारा ॥३॥३१॥  

Beḏ kaṯeb ṯe rahėh nirārā. ||3||31||  

who remain detached from the Vedas, the Koran and the Bible. ||3||31||  

ਜੋ ਵੇਦਾਂ ਅਤੇ ਮੁਸਲਮਾਨੀ ਮਜ਼ਹਬੀ ਪੁਸਤਕਾਂ ਤੋਂ ਅਟੰਕ ਵਿਚਰਦੇ ਹਨ।  

ਤੇ = ਤੋਂ। ਨਿਰਾਰਾ = ਨਿਰਾਲਾ, ਵੱਖਰਾ। ਰਹਹਿ = ਰਹਿੰਦੇ ਹਨ ॥੩॥੩੧॥
ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ॥੩॥੩੧॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ  

जिह मुखि पांचउ अम्रित खाए ॥  

Jih mukẖ pāʼncẖa▫o amriṯ kẖā▫e.  

That mouth, which used to eat the five delicacies -  

ਜਿਹੜਾ ਮੂੰਹ ਪੰਜ ਨਿਆਮ੍ਹਤਾਂ ਖਾਂਦਾ ਹੁੰਦਾ ਸੀ,  

ਜਿਹ ਮੁਖਿ = ਜਿਸ ਮੂੰਹ ਨਾਲ। ਪਾਂਚਉ = ਪੰਜੇ ਹੀ। ਪਾਂਚਉ ਅੰਮ੍ਰਿਤ = ਪੰਜੇ ਹੀ ਅੰਮ੍ਰਿਤ, ਪੰਜੇ ਹੀ ਉੱਤਮ ਖਾਣੇ: ਦੁੱਧ, ਦਹੀਂ, ਘਿਉ, ਖੰਡ, ਸ਼ਹਿਦ। ਖਾਏ = ਖਾਧੇ ਹਨ।
ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਦੇ ਹਨ,


ਤਿਹ ਮੁਖ ਦੇਖਤ ਲੂਕਟ ਲਾਏ ॥੧॥  

तिह मुख देखत लूकट लाए ॥१॥  

Ŧih mukẖ ḏekẖaṯ lūkat lā▫e. ||1||  

I have seen the flames being applied to that mouth. ||1||  

ਮੈਂ ਉਸ ਮੂੰਹ ਨੂੰ ਲਾਬੂ ਲਗਦਾ ਵੇਖਿਆ ਹੈ।  

ਦੇਖਤ = ਵੇਖਦਿਆਂ ਹੀ। ਲੂਕਟ = ਲੂਕੀ, ਲੰਬੂ, ਚੁਆਤੀ ॥੧॥
(ਮਰਨ ਤੇ) ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ (ਬਾਲ ਕੇ) ਲਾ ਦੇਈਦੀ ਹੈ ॥੧॥


ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ  

इकु दुखु राम राइ काटहु मेरा ॥  

Ik ḏukẖ rām rā▫e kātahu merā.  

O Lord, my King, please rid me of this one affliction:  

ਹੇ ਸ਼ਹਿਨਸ਼ਾਹ ਸੁਆਮੀ! ਮੇਰੀ ਇਕ ਤਕਲੀਫ ਰਫਾ ਕਰ ਦੇ,  

ਰਾਮ ਰਾਇ = ਹੇ ਸੁਹਣੇ ਰਾਮ! ਕਾਟਹੁ = ਦੂਰ ਕਰੋ।
ਹੇ ਮੇਰੇ ਸੁਹਣੇ ਰਾਮ! ਮੇਰਾ ਇਕ ਇਹ ਦੁੱਖ ਦੂਰ ਕਰ ਦੇਹ,


ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ  

अगनि दहै अरु गरभ बसेरा ॥१॥ रहाउ ॥  

Agan ḏahai ar garabẖ baserā. ||1|| rahā▫o.  

may I not be burned in fire, or cast into the womb again. ||1||Pause||  

ਗਰਭ ਅੰਦਰ ਵਸਣ ਅਤੇ ਅੱਗ ਵਿੱਚ ਸੜਣ ਦੀ। ਠਹਿਰਾਉ।  

ਅਗਨਿ = ਅੱਗ। ਦਹੈ = ਸਾੜਦੀ ਹੈ। ਬਸੇਰਾ = ਵਾਸਾ ॥੧॥ ਰਹਾਉ ॥
ਇਹ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ (ਭਾਵ, ਇਹ ਜੋ ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿਚ ਸੜੀਦਾ ਹੈ, ਇਸ ਤੋਂ ਬਚਾ ਲੈ) ॥੧॥ ਰਹਾਉ ॥


ਕਾਇਆ ਬਿਗੂਤੀ ਬਹੁ ਬਿਧਿ ਭਾਤੀ  

काइआ बिगूती बहु बिधि भाती ॥  

Kā▫i▫ā bigūṯī baho biḏẖ bẖāṯī.  

The body is destroyed by so many ways and means.  

ਅੰਤ ਨੂੰ ਸਰੀਰ ਅਨੇਕਾਂ ਢੰਗ ਅਤੇ ਤਰੀਕਿਆਂ ਨਾਲ ਖਤਮ ਕੀਤਾ ਜਾਂਦਾ ਹੈ।  

ਬਿਗੂਤੀ = ਖ਼ਰਾਬ ਹੁੰਦੀ ਹੈ। ਬਹੁ ਬਿਧਿ ਭਾਤੀ = ਬਹੁ ਬਿਧਿ ਭਾਤੀ, ਕਈ ਤਰ੍ਹਾਂ।
(ਮਰਨ ਪਿਛੋਂ) ਇਹ ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ।


ਕੋ ਜਾਰੇ ਕੋ ਗਡਿ ਲੇ ਮਾਟੀ ॥੨॥  

को जारे को गडि ले माटी ॥२॥  

Ko jāre ko gad le mātī. ||2||  

Some burn it, and some bury it in the earth. ||2||  

ਕਈ ਇਸ ਨੂੰ ਫੁਕਦੇ ਹਨ ਅਤੇ ਕਈ ਇਸ ਨੂੰ ਜਮੀਨ ਵਿੱਚ ਦਬਦੇ ਹਨ।  

ਕੋ = ਕਈ ਮਨੁੱਖ। ਜਾਰੇ = ਸਾੜ ਦੇਂਦਾ ਹੈ ॥੨॥
ਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ ॥੨॥


ਕਹੁ ਕਬੀਰ ਹਰਿ ਚਰਣ ਦਿਖਾਵਹੁ  

कहु कबीर हरि चरण दिखावहु ॥  

Kaho Kabīr har cẖaraṇ ḏikẖāvhu.  

Says Kabeer, O Lord, please reveal to me Your Lotus Feet;  

ਕਬੀਰ ਜੀ ਆਖਦੇ ਹਨ, ਹੇ ਵਾਹਿਗੁਰੂ! ਮੈਨੂੰ ਆਪਣੇ ਪੈਰ ਵਿਖਾਲ।  

ਹਰਿ = ਹੇ ਹਰੀ! ਦਿਖਾਵਹੁ = ਦਰਸ਼ਨ ਕਰਾ ਦਿਓ।
ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ) ਆਖ-ਹੇ ਪ੍ਰਭੂ! (ਮੈਨੂੰ) ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਹ।


ਪਾਛੈ ਤੇ ਜਮੁ ਕਿਉ ਪਠਾਵਹੁ ॥੩॥੩੨॥  

पाछै ते जमु किउ न पठावहु ॥३॥३२॥  

Pācẖẖai ṯe jam ki▫o na paṯẖāvhu. ||3||32||  

after that, go ahead and send me to my death. ||3||32||  

ਮਗਰੋਂ ਭਾਵੇਂ ਮੌਤ ਹੀ ਕਿਉਂ ਨਾ ਘਲ ਦੇਈਂ?  

ਪਾਛੈ ਤੇ = ਉਸ ਤੋਂ ਪਿੱਛੋਂ। ਕਿਉ ਨ = ਭਾਵੇਂ ਹੀ। ਪਠਾਵਹੁ = ਘੱਲ ਦਿਓ ॥੩॥੩੨॥
ਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ (ਮੇਰੇ ਪ੍ਰਾਣ ਲੈਣ ਲਈ) ਘੱਲ ਦੇਵੀਂ ॥੩॥੩੨॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਆਪੇ ਪਾਵਕੁ ਆਪੇ ਪਵਨਾ  

आपे पावकु आपे पवना ॥  

Āpe pāvak āpe pavnā.  

He Himself is the fire, and He Himself is the wind.  

ਹਰੀ ਖੁਦ ਅੱਗ ਹੈ, ਖੁਦ ਹੀ ਹਵਾ।  

ਆਪੇ = ਆਪ ਹੀ। ਪਾਵਕੁ = ਅੱਗ। ਪਵਨਾ = ਹਵਾ।
ਖਸਮ (ਪ੍ਰਭੂ) ਆਪ ਹੀ ਅੱਗ ਹੈ, ਆਪ ਹੀ ਹਵਾ ਹੈ।


ਜਾਰੈ ਖਸਮੁ ਰਾਖੈ ਕਵਨਾ ॥੧॥  

जारै खसमु त राखै कवना ॥१॥  

Jārai kẖasam ṯa rākẖai kavnā. ||1||  

When our Lord and Master wishes to burn someone, then who can save him? ||1||  

ਜਦ ਮਾਲਕ ਹੀ ਸਾੜਨਾ ਲੋੜਦਾ ਹੈ, ਤਦ ਕੌਣ ਬਚਾ ਸਕਦਾ ਹੈ?  

ਜਾਰੈ = ਸਾੜਦਾ ਹੈ। ਤ = ਤਾਂ। ਕਵਨਾ = ਕੌਣ? ॥੧॥
ਜੇ ਉਹ ਆਪ ਹੀ (ਜੀਵ ਨੂੰ) ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ॥੧॥


ਰਾਮ ਜਪਤ ਤਨੁ ਜਰਿ ਕੀ ਜਾਇ  

राम जपत तनु जरि की न जाइ ॥  

Rām japaṯ ṯan jar kī na jā▫e.  

When I chant the Lord's Name, what does it matter if my body burns?  

ਸੁਆਮੀ ਦੇ ਨਾਮ ਦਾ ਉਚਾਰਨ ਕਰਦਿਆਂ, ਕੀ ਹੋਇਆ, ਭਾਵੇਂ ਮੇਰਾ ਸਰੀਰ ਭੀ ਬੇਸ਼ਕ ਸੜ ਜਾਵੇ?  

ਰਾਮ ਜਪਤ = ਪ੍ਰਭੂ ਦਾ ਸਿਮਰਨ ਕਰਦਿਆਂ। ਕੀ ਨ = ਕਿਉਂ ਨ? ਭਾਵੇਂ, ਬੇਸ਼ੱਕ। ਜਰਿ ਕੀ ਨ ਜਾਇ = ਬੇਸ਼ਕ ਸੜ ਜਾਏ।
ਪ੍ਰਭੂ ਦਾ ਸਿਮਰਨ ਕਰਦਿਆਂ (ਉਸ ਦਾ) ਸਰੀਰ ਭੀ ਭਾਵੇਂ ਸੜ ਜਾਏ (ਉਹ ਰਤਾ ਪਰਵਾਹ ਨਹੀਂ ਕਰਦਾ)


ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ  

राम नाम चितु रहिआ समाइ ॥१॥ रहाउ ॥  

Rām nām cẖiṯ rahi▫ā samā▫e. ||1|| rahā▫o.  

My consciousness remains absorbed in the Lord's Name. ||1||Pause||  

ਮਾਲਕ ਦੇ ਨਾਮ ਅੰਦਰ ਮੇਰਾ ਮਨ ਲੀਨ ਰਹਿੰਦਾ ਹੈ। ਠਹਿਰਾਉ।  

xxx ॥੧॥ ਰਹਾਉ ॥
(ਜਿਸ ਮਨੁੱਖ ਦਾ) ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ ॥੧॥ ਰਹਾਉ ॥


ਕਾ ਕੋ ਜਰੈ ਕਾਹਿ ਹੋਇ ਹਾਨਿ  

का को जरै काहि होइ हानि ॥  

Kā ko jarai kāhi ho▫e hān.  

Who is burned, and who suffers loss?  

ਕੀਹਦਾ ਘਰ ਸੜਦਾ ਹੈ ਤੇ ਕਿਸ ਦਾ ਨੁਕਸਾਨ ਹੁੰਦਾ ਹੈ?  

ਕਾ ਕੋ = ਕਿਸ ਦਾ ਕੁਝ? ਕਾਹਿ = ਕਿਸ ਦਾ? ਹਾਨਿ = ਹਾਨੀ, ਨੁਕਸਾਨ।
(ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ;


ਨਟ ਵਟ ਖੇਲੈ ਸਾਰਿਗਪਾਨਿ ॥੨॥  

नट वट खेलै सारिगपानि ॥२॥  

Nat vat kẖelai sārigpān. ||2||  

The Lord plays, like the juggler with his ball. ||2||  

ਮਦਾਰੀ ਦੇ ਵੱਟੇ ਵਾਙੂ ਹਰੀ ਖੇਡਦਾ ਹੈ।  

ਵਟ = ਵਟਾਉ, ਭੇਸ। ਸਾਰਿਗਪਾਨਿ = {ਸਾਰਿਗ = ਧਨਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ, ਜੋ ਸਭ ਜੀਵਾਂ ਨੂੰ ਮਾਰਨ ਵਾਲਾ ਭੀ ਹੈ} ਪਰਮਾਤਮਾ ॥੨॥
ਪ੍ਰਭੂ ਆਪ ਹੀ (ਸਭ ਥਾਈਂ) ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ, (ਭਾਵ, ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ, ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ) ॥੨॥


ਕਹੁ ਕਬੀਰ ਅਖਰ ਦੁਇ ਭਾਖਿ  

कहु कबीर अखर दुइ भाखि ॥  

Kaho Kabīr akẖar ḏu▫e bẖākẖ.  

Says Kabeer, chant the two letters of the Lord's Name - Raa Maa.  

ਕਬੀਰ ਜੀ ਆਖਦੇ ਹਨ, ਤੂੰ (ਰਾਮ ਦੇ) ਦੋ ਅੱਖਰ ਉਚਾਰਨ ਕਰ।  

ਭਾਖਿ = ਆਖ। ਅਖਰ ਦੁਇ = ਦੋਵੇਂ ਅੱਖਰ, ਦੋ ਹੀ ਗੱਲਾਂ, ਇਕ ਨਿੱਕੀ ਜਿਹੀ ਗੱਲ।
(ਇਸ ਵਾਸਤੇ) ਹੇ ਕਬੀਰ! (ਤੂੰ ਤਾਂ) ਇਹ ਨਿੱਕੀ ਜਿਹੀ ਗੱਲ ਚੇਤੇ ਰੱਖ,


ਹੋਇਗਾ ਖਸਮੁ ਲੇਇਗਾ ਰਾਖਿ ॥੩॥੩੩॥  

होइगा खसमु त लेइगा राखि ॥३॥३३॥  

Ho▫igā kẖasam ṯa le▫igā rākẖ. ||3||33||  

If He is your Lord and Master, He will protect you. ||3||33||  

ਜੇਕਰ ਵਾਹਿਗੁਰੂ ਮੇਰਾ ਮਾਲਕ ਹੈ, ਤਾਂ ਉਹ ਮੈਨੂੰ ਬਚਾ ਲਏਗਾ।  

ਹੋਇਗਾ ਖਸਮੁ = ਜੇ ਮਾਲਕ ਹੋਵੇਗਾ, ਜੇ ਖਸਮ ਨੂੰ ਮਨਜ਼ੂਰ ਹੋਵੇਗਾ। ਲੇਇਗਾ ਰਾਖਿ = ਬਚਾ ਲਏਗਾ ॥੩॥੩੩॥
ਕਿ ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ (ਜਿਥੇ ਕਿਤੇ ਲੋੜ ਪਏਗੀ, ਆਪ ਹੀ) ਬਚਾ ਲਏਗਾ ॥੩॥੩੩॥


ਗਉੜੀ ਕਬੀਰ ਜੀ ਦੁਪਦੇ  

गउड़ी कबीर जी दुपदे ॥  

Ga▫oṛī Kabīr jī ḏupḏe.  

Gauree, Kabeer Jee, Du-Padas:  

ਗਉੜੀ ਕਬੀਰ ਜੀ ਦੁਪਦੇ।  

ਦੁਪਦੇ = ਦੋ ਪਦਾਂ ਵਾਲੇ ਸ਼ਬਦ {ਪਦ = ਬੰਦ, Stanza}, ਦੋ ਬੰਦਾਂ ਵਾਲੇ ਸ਼ਬਦ।
XXX


ਨਾ ਮੈ ਜੋਗ ਧਿਆਨ ਚਿਤੁ ਲਾਇਆ  

ना मै जोग धिआन चितु लाइआ ॥  

Nā mai jog ḏẖi▫ān cẖiṯ lā▫i▫ā.  

I have not practiced Yoga, or focused my consciousness on meditation.  

ਮੈਂ ਯੋਗ ਦੀ ਵਿਦਿਆ ਫਲ ਆਪਣਾ ਖਿਆਲ ਜਾ ਮਨ ਨਹੀਂ ਦਿਤਾ।  

ਚਿਤੁ ਲਾਇਆ = ਮਨ ਜੋੜਿਆ, ਖ਼ਿਆਲ ਕੀਤਾ, ਗਹੁ ਕੀਤਾ।
ਮੈਂ ਤਾਂ ਜੋਗ (ਦੇ ਦੱਸੇ ਹੋਏ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ,


ਬਿਨੁ ਬੈਰਾਗ ਛੂਟਸਿ ਮਾਇਆ ॥੧॥  

बिनु बैराग न छूटसि माइआ ॥१॥  

Bin bairāg na cẖẖūtas mā▫i▫ā. ||1||  

Without renunciation, I cannot escape Maya. ||1||  

ਪ੍ਰਭੂ ਦੀ ਪ੍ਰੀਤ ਦੇ ਬਗੈਰ, ਮੈਂ ਮੋਹਨੀ ਪਾਸੋਂ ਖਲਾਸੀ ਨਹੀਂ ਪਾ ਸਕਦਾ।  

ਬੈਰਾਗ = ਸੰਸਾਰ ਦੇ ਮੋਹ ਤੋਂ ਉਪਰਾਮਤਾ। ਛੂਟਸਿ = ਦੂਰ ਹੋਵੇਗੀ। ਨ ਛੂਟਸਿ = ਖ਼ਲਾਸੀ ਨਹੀਂ ਹੋਵੇਗੀ ॥੧॥
(ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਅਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧॥


ਕੈਸੇ ਜੀਵਨੁ ਹੋਇ ਹਮਾਰਾ  

कैसे जीवनु होइ हमारा ॥  

Kaise jīvan ho▫e hamārā.  

How have I passed my life?  

ਮੇਰੀ ਜਿੰਦਗੀ ਕਿਸ ਤਰ੍ਹਾਂ ਬਤੀਤ ਹੋਵੇਗੀ,  

xxx
(ਪ੍ਰਭੂ ਦੇ ਨਾਮ ਦਾ ਆਸਰੇ ਬਿਨਾਂ ਅਸੀਂ ਸਹੀ) ਜੀਵਨ ਜੀਊ ਹੀ ਨਹੀਂ ਸਕਦੇ,


ਜਬ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ  

जब न होइ राम नाम अधारा ॥१॥ रहाउ ॥  

Jab na ho▫e rām nām aḏẖārā. ||1|| rahā▫o.  

I have not taken the Lord's Name as my Support. ||1||Pause||  

ਜਦ ਕਿ ਸੁਆਮੀ ਦੇ ਨਾਮ ਦਾ ਆਸਰਾ ਮੇਰੇ ਪੱਲੇ ਨਹੀਂ। ਠਹਿਰਾਉ।  

ਜਬ = ਜੇ। ਅਧਾਰਾ = ਆਸਰਾ ॥੧॥ ਰਹਾਉ ॥
(ਕਿਉਂਕਿ ਮਾਇਆ ਇਤਨੀ ਪ੍ਰਬਲ ਹੈ ਕਿ) ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ॥੧॥ ਰਹਾਉ ॥


        


© SriGranth.org, a Sri Guru Granth Sahib resource, all rights reserved.
See Acknowledgements & Credits