Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਾ ਕੈ ਹਰਿ ਸਾ ਠਾਕੁਰੁ ਭਾਈ  

जा कै हरि सा ठाकुरु भाई ॥  

Jā kai har sā ṯẖākur bẖā▫ī.  

One who has the Lord as his Master, O Siblings of Destiny -  

ਜਿਸ ਦਾ ਮਾਲਕ, ਵਾਹਿਗੁਰੂ ਵਰਗਾ ਹੈ, ਹੇ ਵੀਰ!  

ਜਾ ਕੈ = ਜਿਸ ਦੇ ਹਿਰਦੇ-ਰੂਪ ਘਰ ਵਿਚ। ਹਰਿ ਸਾ = ਪਰਮਾਤਮਾ ਵਰਗਾ (ਭਾਵ, ਪਰਮਾਤਮਾ ਆਪ)। ਠਾਕੁਰੁ = ਮਾਲਿਕ। ਭਾਈ = ਹੇ ਵੀਰ!
ਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ,


ਮੁਕਤਿ ਅਨੰਤ ਪੁਕਾਰਣਿ ਜਾਈ ॥੧॥  

मुकति अनंत पुकारणि जाई ॥१॥  

Mukaṯ ananṯ pukāraṇ jā▫ī. ||1||  

countless liberations knock at his door. ||1||  

ਬਿਅੰਤ ਮੁਕਤੀਆਂ ਉਸ ਦੇ ਦਰ ਤੇ ਹਾਕਾਂ ਮਾਰਦੀਆਂ ਹਨ।  

ਅਨੰਤ = ਅਨੇਕਾਂ ਵਾਰੀ। ਪੁਕਾਰਣਿ ਜਾਈ = ਸੱਦਣ ਲਈ ਜਾਂਦੀ ਹੈ, (ਭਾਵ, ਆਪਣਾ ਆਪ ਭੇਟਾ ਕਰਦੀ ਹੈ) ॥੧॥
ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ॥੧॥


ਅਬ ਕਹੁ ਰਾਮ ਭਰੋਸਾ ਤੋਰਾ  

अब कहु राम भरोसा तोरा ॥  

Ab kaho rām bẖarosā ṯorā.  

If I say now that my trust is in You alone, Lord,  

ਦੱਸੋ! ਹੁਣ ਜਦ ਮੇਰਾ ਯਕੀਨ ਤੇਰੇ ਉਤੇ ਹੀ ਹੈ, ਹੇ ਸਾਹਿਬ!  

ਅਬ = ਹੁਣ। ਕਹੁ = ਆਖ। ਰਾਮ = ਹੇ ਪ੍ਰਭੂ! ਤੋਰਾ = ਤੇਰਾ।
(ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ-ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ,


ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ  

तब काहू का कवनु निहोरा ॥१॥ रहाउ ॥  

Ŧab kāhū kā kavan nihorā. ||1|| rahā▫o.  

then what obligation do I have to anyone else? ||1||Pause||  

ਤਦ, ਮੈਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ? ਠਹਿਰਾਉ।  

ਕਾਹੂ ਕਾ = ਕਿਸੇ ਹੋਰ ਦਾ। ਕਵਨੁ = ਕਿਹੜਾ, ਕੀਹ? ਨਿਹੋਰਾ = ਅਹਿਸਾਨ ॥੧॥ ਰਹਾਉ ॥
ਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ॥੧॥ ਰਹਾਉ ॥


ਤੀਨਿ ਲੋਕ ਜਾ ਕੈ ਹਹਿ ਭਾਰ  

तीनि लोक जा कै हहि भार ॥  

Ŧīn lok jā kai hėh bẖār.  

He bears the burden of the three worlds;  

ਸੁਆਮੀ ਜੋ ਤਿੰਨਾਂ ਜਹਾਨ ਦਾ ਬੋਝ ਬਰਦਾਸ਼ਤ ਕਰ ਰਿਹਾ ਹੈ,  

ਜਾ ਕੈ ਭਾਰ = ਜਿਸ (ਪ੍ਰਭੂ) ਦੇ ਆਸਰੇ।
ਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ,


ਸੋ ਕਾਹੇ ਕਰੈ ਪ੍ਰਤਿਪਾਰ ॥੨॥  

सो काहे न करै प्रतिपार ॥२॥  

So kāhe na karai parṯipār. ||2||  

why should He not cherish you also? ||2||  

ਮੇਰੀ ਕਿਉਂ ਪ੍ਰਤਿਪਾਲਣਾ ਨਾਂ ਕਰੇਗਾ?  

ਕਾਹੇ ਨ = ਕਿਉਂ ਨ? ਪ੍ਰਤਿਪਾਰ = ਪਾਲਣਾ ॥੨॥
ਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ? ॥੨॥


ਕਹੁ ਕਬੀਰ ਇਕ ਬੁਧਿ ਬੀਚਾਰੀ  

कहु कबीर इक बुधि बीचारी ॥  

Kaho Kabīr ik buḏẖ bīcẖārī.  

Says Kabeer, through contemplation, I have obtained this one understanding.  

ਕਬੀਰ ਜੀ ਆਖਦੇ ਹਨ, ਸੋਚ ਵਿਚਾਰ ਦੁਆਰਾ ਮੈਂ ਇਕ ਗਿਆਤ ਪ੍ਰਾਪਤ ਕੀਤੀ ਹੈ,  

ਬੁਧਿ = ਅਕਲ, ਸੋਚ। ਬੀਚਾਰੀ = ਵਿਚਾਰੀ ਹੈ, ਸੋਚੀ ਹੈ।
ਹੇ ਕਬੀਰ! ਆਖ-ਅਸਾਂ ਇਕ ਸੋਚ ਸੋਚੀ ਹੈ;


ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥  

किआ बसु जउ बिखु दे महतारी ॥३॥२२॥  

Ki▫ā bas ja▫o bikẖ ḏe mėhṯārī. ||3||22||  

If the mother poisons her own child, what can anyone do? ||3||22||  

ਜੇਕਰ ਮਾਂ ਆਪਣੇ ਬੱਚੇ ਨੂੰ ਹੀ ਜ਼ਹਿਰ ਦੇਵੇ ਤਾਂ ਅਸੀਂ ਕੀ ਕਰ ਸਕਦੇ ਹਾਂ?  

ਜਉ = ਜੇ ਕਰ। ਬਿਖੁ = ਵਿਹੁ, ਜ਼ਹਿਰ। ਮਹਤਾਰੀ = ਮਾਂ। ਬਸੁ = ਵੱਸ, ਜ਼ੋਰ ॥੩॥੨੨॥
(ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥੨੨॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਬਿਨੁ ਸਤ ਸਤੀ ਹੋਇ ਕੈਸੇ ਨਾਰਿ  

बिनु सत सती होइ कैसे नारि ॥  

Bin saṯ saṯī ho▫e kaise nār.  

Without Truth, how can the woman be a true satee - a widow who burns herself on her husband's funeral pyre?  

ਪਵਿਤ੍ਰਤਾ ਦੇ ਬਾਝੋਂ, ਪਤਨੀ ਪਤਿਬ੍ਰਤਾ ਕਿਸ ਤਰ੍ਹਾ ਹੋ ਸਕਦੀ ਹੈ?  

ਹੋਇ ਕੈਸੇ = ਕਿਵੇਂ ਹੋ ਸਕਦੀ ਹੈ? ਕਿਵੇਂ ਅਖਵਾ ਸਕਦੀ ਹੈ? ਸਤ = ਸੁੱਚਾ ਆਚਰਨ। ਨਾਰਿ = ਇਸਤ੍ਰੀ।
ਭਲਾ ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ ਕਿਵੇਂ ਬਣ ਸਕਦੀ ਹੈ?


ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥  

पंडित देखहु रिदै बीचारि ॥१॥  

Pandiṯ ḏekẖhu riḏai bīcẖār. ||1||  

O Pandit, O religious scholar, see this and contemplate it within your heart. ||1||  

ਹੇ ਪੰਡਤ ਵੇਖ ਅਤੇ ਇਸ ਨੂੰ ਆਪਣੇ ਚਿੱਤ ਅੰਦਰ ਸੋਚ ਸਮਝ।  

ਪੰਡਿਤ = ਹੇ ਪੰਡਿਤ! ਬੀਚਾਰਿ = ਵਿਚਾਰ ਕਰ ਕੇ ॥੧॥
ਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ ॥੧॥


ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ  

प्रीति बिना कैसे बधै सनेहु ॥  

Parīṯ binā kaise baḏẖai sanehu.  

Without love, how can one's affection increase?  

ਜੇ ਪਤਨੀ ਦਾ ਪਤੀ ਨਾਲ ਪਿਆਰ ਨਹੀਂ ਤਾਂ ਪਤੀ ਦਾ ਉਸ ਲਈ ਪਿਆਰ ਕਿਸ ਤਰ੍ਹਾਂ ਵਧ ਸਕਦਾ ਹੈ?  

ਬਧੈ = ਬਣ ਸਕਦਾ ਹੈ। ਸਨੇਹੁ = ਪਿਆਰ।
(ਇਸੇ ਤਰ੍ਹਾਂ ਹਿਰਦੇ ਵਿਚ) ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਕਿਵੇਂ ਬਣ ਸਕਦਾ ਹੈ?


ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ  

जब लगु रसु तब लगु नही नेहु ॥१॥ रहाउ ॥  

Jab lag ras ṯab lag nahī nehu. ||1|| rahā▫o.  

As long as there is attachment to pleasure, there can be no spiritual love. ||1||Pause||  

ਜਦ ਤਾਂਈ ਸੰਸਾਰੀ ਲਗਨ ਹੈ, ਤਦ ਤਾਂਈ ਈਸ਼ਵਰੀ ਪ੍ਰੀਤ ਨਹੀਂ ਹੋ ਸਕਦੀ। ਠਹਿਰਾਉ।  

ਰਸੁ = ਮਾਇਆ ਦਾ ਸੁਆਦ ॥੧॥ ਰਹਾਉ ॥
ਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ॥੧॥ ਰਹਾਉ ॥


ਸਾਹਨਿ ਸਤੁ ਕਰੈ ਜੀਅ ਅਪਨੈ  

साहनि सतु करै जीअ अपनै ॥  

Sāhan saṯ karai jī▫a apnai.  

One who, in his own soul, believes the Queen Maya to be true,  

ਜੋ ਆਪਣੇ ਚਿੱਤ ਵਿੱਚ ਮਾਇਆ ਨੂੰ ਸੱਚੀ ਸਮਝਦਾ ਹੈ,  

ਸਾਹਨਿ = ਸ਼ਾਹਣੀ, ਸ਼ਾਹ ਦੀ ਵਹੁਟੀ, ਪ੍ਰਭੂ-ਸ਼ਾਹ ਦੀ ਇਸਤ੍ਰੀ, ਮਾਇਆ। ਸਤੁ ਕਰੈ = ਸੱਤ ਸਮਝਦਾ ਹੈ। ਜੀਅ = ਹਿਰਦੇ ਵਿਚ।
ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ,


ਸੋ ਰਮਯੇ ਕਉ ਮਿਲੈ ਸੁਪਨੈ ॥੨॥  

सो रमये कउ मिलै न सुपनै ॥२॥  

So ramye ka▫o milai na supnai. ||2||  

does not meet the Lord, even in dreams. ||2||  

ਉਹ ਵਿਆਪਕ ਸੁਆਮੀ ਨੂੰ ਆਪਣੇ ਸੁਪਨੇ ਵਿੱਚ ਭੀ ਨਹੀਂ ਮਿਲਦਾ।  

ਰਮਯੇ ਕਉ = ਰਾਮ ਨੂੰ ॥੨॥
ਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ ॥੨॥


ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ  

तनु मनु धनु ग्रिहु सउपि सरीरु ॥  

Ŧan man ḏẖan garihu sa▫up sarīr.  

One who surrenders her body, mind, wealth, home and self -  

ਜੋ ਆਪਣੀ ਦੇਹਿ, ਆਤਮਾ, ਦੌਲਤ ਘਰ ਅਤੇ ਆਪਣਾ ਆਪ ਆਪਣੇ ਮਾਲਕ ਦੇ ਸਮਰਪਣ ਕਰਦੀ ਹੈ,  

ਸਉਪਿ = ਸੌਂਪੇ, ਹਵਾਲੇ ਕਰ ਦੇਵੇ।
ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ,


ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥  

सोई सुहागनि कहै कबीरु ॥३॥२३॥  

So▫ī suhāgan kahai Kabīr. ||3||23||  

she is the true soul-bride, says Kabeer. ||3||23||  

ਕਬੀਰ ਉਸ ਨੂੰ ਸੱਚੀ ਵਹੁਟੀ ਆਖਦਾ ਹੈ।  

ਸੁਹਾਗਨਿ = ਸੁਹਾਗ ਵਾਲੀ, ਭਾਗਾਂ ਵਾਲੀ ॥੩॥੨੩॥
ਕਬੀਰ ਆਖਦਾ ਹੈ-ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ॥੩॥੨੩॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਬਿਖਿਆ ਬਿਆਪਿਆ ਸਗਲ ਸੰਸਾਰੁ  

बिखिआ बिआपिआ सगल संसारु ॥  

Bikẖi▫ā bi▫āpi▫ā sagal sansār.  

The whole world is engrossed in corruption.  

ਸਾਰਾ ਜਗ ਪ੍ਰਾਣਨਾਸਕ ਪਾਪਾਂ ਅੰਦਰ ਗਲਤਾਨ ਹੈ।  

ਬਿਖਿਆ = ਮਾਇਆ। ਸਗਲ = ਸਾਰਾ। ਬਿਆਪਿਆ = ਗ੍ਰੱਸਿਆ ਹੋਇਆ, ਦਬਿਆ ਹੋਇਆ।
ਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ;


ਬਿਖਿਆ ਲੈ ਡੂਬੀ ਪਰਵਾਰੁ ॥੧॥  

बिखिआ लै डूबी परवारु ॥१॥  

Bikẖi▫ā lai dūbī parvār. ||1||  

This corruption has drowned entire families. ||1||  

ਪਾਪਾ ਨੇ ਟੱਬਰਾਂ ਦੇ ਟੱਬਰ ਡੋਬ ਛੱਡੇ ਹਨ।  

xxx ॥੧॥
ਮਾਇਆ ਸਾਰੇ ਹੀ ਕਟੁੰਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ ॥੧॥


ਰੇ ਨਰ ਨਾਵ ਚਉੜਿ ਕਤ ਬੋੜੀ  

रे नर नाव चउड़ि कत बोड़ी ॥  

Re nar nāv cẖa▫uṛ kaṯ boṛī.  

O man, why have you wrecked your boat and sunk it?  

ਹੇ ਬੰਦੇ! ਤੂੰ ਆਪਣੀ ਬੇੜੀ ਕਿੱਥੇ ਤਬਾਹ ਅਤੇ ਗਰਕ ਕਰ ਛੱਡੀ ਹੈ?  

ਨਾਵ = ਬੇੜੀ। ਚਉੜਿ = ਖੁਲ੍ਹੇ ਥਾਂ, ਰੜੇ ਵਿਚ ਹੀ। ਬੋੜੀ = ਡੋਬੀ।
ਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ?


ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ  

हरि सिउ तोड़ि बिखिआ संगि जोड़ी ॥१॥ रहाउ ॥  

Har si▫o ṯoṛ bikẖi▫ā sang joṛī. ||1|| rahā▫o.  

You have broken with the Lord, and joined hands with corruption. ||1||Pause||  

ਰੱਬ ਨਾਲੋਂ ਤੋੜ ਵਿਛੋੜੀ ਕਰਕੇ ਤੂੰ ਗੁਨਾਹਾਂ ਨਾਲ ਗੰਢ ਜੋੜ ਕਰ ਲਿਆ ਹੈ। ਠਹਿਰਾਉ।  

ਬਿਖਿਆ ਸੰਗਿ = ਮਾਇਆ ਨਾਲ ॥੧॥ ਰਹਾਉ ॥
ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ ॥੧॥ ਰਹਾਉ ॥


ਸੁਰਿ ਨਰ ਦਾਧੇ ਲਾਗੀ ਆਗਿ  

सुरि नर दाधे लागी आगि ॥  

Sur nar ḏāḏẖe lāgī āg.  

Angels and human beings alike are burning in the raging fire.  

ਅੱਗ ਲੱਗੀ ਹੋਈ ਹੈ ਅਤੇ ਦੇਵਤੇ ਤੇ ਇਨਸਾਨ ਉਸ ਅੰਦਰ ਸੜ ਰਹੇ ਹਨ।  

ਸੁਰਿ = ਦੇਵਤੇ। ਨਰ = ਮਨੁੱਖ। ਦਾਧੇ = ਸੜ ਗਏ। ਨਿਕਟਿ = ਨੇੜੇ।
(ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ।


ਨਿਕਟਿ ਨੀਰੁ ਪਸੁ ਪੀਵਸਿ ਝਾਗਿ ॥੨॥  

निकटि नीरु पसु पीवसि न झागि ॥२॥  

Nikat nīr pas pīvas na jẖāg. ||2||  

The water is near at hand, but the beast does not drink it in. ||2||  

ਸਾਈਂ ਦੇ ਨਾਮ ਦਾ ਪਾਣੀ ਨੇੜੇ ਹੀ ਹੈ। ਮੰਦ ਵੇਗਾਂ ਦੀ ਝੱਗ ਨੂੰ ਪਰੇ ਹਟਾ ਕੇ, ਡੰਗਰ ਇਸ ਨੂੰ ਪਾਨ ਨਹੀਂ ਕਰਦਾ।  

ਪੀਵਸਿ ਨ = ਨਹੀਂ ਪੀਂਦਾ। ਝਾਗਿ = ਔਖ ਨਾਲ ਲੰਘ ਕੇ, ਉੱਦਮ ਕਰ ਕੇ ॥੨॥
(ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ ॥੨॥


ਚੇਤਤ ਚੇਤਤ ਨਿਕਸਿਓ ਨੀਰੁ  

चेतत चेतत निकसिओ नीरु ॥  

Cẖeṯaṯ cẖeṯaṯ niksi▫o nīr.  

By constant contemplation and awareness, the water is brought forth.  

ਲਗਾਤਾਰ ਸਿਮਰਨ ਕਰਨ ਰਾਹੀਂ ਸੁਆਮੀ ਦੇ ਨਾਮ ਦਾ ਪਾਣੀ ਨਿਕਲ ਆਉਂਦਾ ਹੈ।  

ਚੇਤਤ ਚੇਤਤ = ਯਾਦ ਕਰਦਿਆਂ ਕਰਦਿਆਂ, ਸਿਮਰਨ ਕਰਨ ਨਾਲ। ਨਿਕਸਿਓ = ਨਿਕਲ ਆਇਆ।
(ਉਹ ਨਾਮ-ਰੂਪ) ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।


ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥  

सो जलु निरमलु कथत कबीरु ॥३॥२४॥  

So jal nirmal kathaṯ Kabīr. ||3||24||  

That water is immaculate and pure, says Kabeer. ||3||24||  

ਪਵਿੱਤ੍ਰ ਹੈ ਉਹ ਪਾਣੀ, ਕਬੀਰ ਜੀ ਫੁਰਮਾਉਂਦੇ ਹਨ।  

ਨਿਰਮਲੁ = ਸਾਫ਼। ਕਥਤ = ਆਖਦਾ ਹੈ ॥੩॥੨੪॥
ਕਬੀਰ ਆਖਦਾ ਹੈ- ਉਹ (ਅੰਮ੍ਰਿਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ॥੩॥੨੪॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਜਿਹ ਕੁਲਿ ਪੂਤੁ ਗਿਆਨ ਬੀਚਾਰੀ  

जिह कुलि पूतु न गिआन बीचारी ॥  

Jih kul pūṯ na gi▫ān bīcẖārī.  

That family, whose son has no spiritual wisdom or contemplation -  

ਉਸ ਖਾਨਦਾਨ ਦੇ ਪੁਤ੍ਰ ਨੂੰ ਬ੍ਰਹਿਮ-ਬੋਧ ਨਹੀਂ ਅਤੇ ਜੋ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,  

ਜਿਹ ਕੁਲਿ = ਜਿਸ ਕੁਲ ਵਿਚ।
ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ),


ਬਿਧਵਾ ਕਸ ਭਈ ਮਹਤਾਰੀ ॥੧॥  

बिधवा कस न भई महतारी ॥१॥  

Biḏẖvā kas na bẖa▫ī mėhṯārī. ||1||  

why didn't his mother just become a widow? ||1||  

ਉਸ ਦੀ ਮਾਤਾ ਰੰਡੀ ਕਿਉਂ ਨਾਂ ਹੋ ਗਈ।  

ਬਿਧਵਾ = ਠੰਡੀ। ਕਸ = ਕਿਉਂ? ਮਹਤਾਰੀ = ਮਾਂ ॥੧॥
ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ॥੧॥


ਜਿਹ ਨਰ ਰਾਮ ਭਗਤਿ ਨਹਿ ਸਾਧੀ  

जिह नर राम भगति नहि साधी ॥  

Jih nar rām bẖagaṯ nėh sāḏẖī.  

That man who has not practiced devotional worship of the Lord -  

ਐਸੇ ਗੁਨਾਹਗਾਰ ਬੰਦੇ ਨੇ ਜਿਸ ਨੇ ਸਾਹਿਬ ਦੀ ਸੇਵਾ ਨਹੀਂ ਕਮਾਈ,  

ਰਾਮ ਭਗਤਿ = ਪ੍ਰਭੂ ਦੀ ਬੰਦਗੀ। ਸਾਧੀ = ਕੀਤੀ।
ਜਿਸ ਮਨੁੱਖ ਨੇ ਪ੍ਰਭੂ ਦੀ ਬੰਦਗ਼ੀ ਨਹੀਂ ਕੀਤੀ,


ਜਨਮਤ ਕਸ ਮੁਓ ਅਪਰਾਧੀ ॥੧॥ ਰਹਾਉ  

जनमत कस न मुओ अपराधी ॥१॥ रहाउ ॥  

Janmaṯ kas na mu▫o aprāḏẖī. ||1|| rahā▫o.  

why didn't such a sinful man die at birth? ||1||Pause||  

ਉਹ ਗੁਨਾਗਾਰ ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਠਹਿਰਾਉ।  

ਜਨਮਤ = ਜੰਮਦਾ ਹੀ। ਅਪਰਾਧੀ = ਪਾਪੀ ॥੧॥ ਰਹਾਉ ॥
ਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ॥੧॥ ਰਹਾਉ ॥


ਮੁਚੁ ਮੁਚੁ ਗਰਭ ਗਏ ਕੀਨ ਬਚਿਆ  

मुचु मुचु गरभ गए कीन बचिआ ॥  

Mucẖ mucẖ garabẖ ga▫e kīn bacẖi▫ā.  

So many pregnancies end in miscarriage - why was this one spared?  

ਹਮਲ ਬਹੁਤੀ ਵਾਰੀ ਗਿਰ ਜਾਂਦੇ ਹਨ, ਉਹ ਕਿਉਂ ਬਚ ਗਿਆ ਹੈ?  

ਮੁਚੁ ਮੁਚੁ = ਬਹੁਤ ਸਾਰੇ। ਕੀਨ = ਕਿਉਂ?
(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ?


ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥  

बुडभुज रूप जीवे जग मझिआ ॥२॥  

Budbẖuj rūp jīve jag majẖi▫ā. ||2||  

He lives his life in this world like a deformed amputee. ||2||  

ਡਰਾਉਣੀ ਸ਼ਕਲ ਵਾਲਾ ਪੁਰਸ਼ ਜਗਤ ਵਿੱਚ ਨੀਚ ਜੀਵਨ ਬਤੀਤ ਕਰ ਰਿਹਾ ਹੈ।  

ਬੁਡਭੁਜ ਰੂਪ = ਡੁਡੇ ਵਾਂਗ। ਮਝਿਆ = ਵਿਚ ॥੨॥
(ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ॥੨॥


ਕਹੁ ਕਬੀਰ ਜੈਸੇ ਸੁੰਦਰ ਸਰੂਪ  

कहु कबीर जैसे सुंदर सरूप ॥  

Kaho Kabīr jaise sunḏar sarūp.  

Says Kabeer, beautiful and handsome people,  

ਕਬੀਰ ਜੀ ਆਖਦੇ ਹਨ, ਜਿਨੇ ਸੁਹਣੇ ਨਕਸ਼ਾਂ ਵਾਲੇ ਪੁਰਸ਼ ਹਨ,  

xxx
ਹੇ ਕਬੀਰ! (ਬੇਸ਼ੱਕ) ਆਖ-ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ


ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥  

नाम बिना जैसे कुबज कुरूप ॥३॥२५॥  

Nām binā jaise kubaj kurūp. ||3||25||  

are just ugly hunch-backs without the Naam, the Name of the Lord. ||3||25||  

ਉਨੇ ਹੀ ਉਹ ਕੋਝੇ ਤੇ ਕੁੱਬੇ ਹਨ, ਵਾਹਿਗੁਰੂ ਦੇ ਨਾਮ ਦੇ ਬਗੈਰ।  

ਕੁਬਜ = ਕੁੱਬਾ। ਕੁਰੂਪ = ਕੋਝੇ ਰੂਪ ਵਾਲੇ, ਬਦ-ਸ਼ਕਲ ॥੩॥੨੫॥
ਪਰ ਨਾਮ ਤੋਂ ਸੱਖਣੇ (ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ ॥੩॥੨੫॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਜੋ ਜਨ ਲੇਹਿ ਖਸਮ ਕਾ ਨਾਉ  

जो जन लेहि खसम का नाउ ॥  

Jo jan lehi kẖasam kā nā▫o.  

To those humble beings who take the Name of their Lord and Master,  

ਮੈਂ ਹਮੇਸ਼ਾਂ ਉਨ੍ਹਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ,  

ਲੇਹਿ = ਲੈਂਦੇ ਹਨ।
ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ,


ਤਿਨ ਕੈ ਸਦ ਬਲਿਹਾਰੈ ਜਾਉ ॥੧॥  

तिन कै सद बलिहारै जाउ ॥१॥  

Ŧin kai saḏ balihārai jā▫o. ||1||  

I am forever a sacrifice to them. ||1||  

ਜੋ ਆਪਣੇ ਮਾਲਕ ਦਾ ਨਾਮ ਲੈਂਦੇ ਹਨ।  

ਸਦ = ਸਦਾ। ਬਲਿਹਾਰੈ ਜਾਉ = ਮੈਂ ਸਦਕੇ ਜਾਂਦਾ ਹਾਂ ॥੧॥
ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥


ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ  

सो निरमलु निरमल हरि गुन गावै ॥  

So nirmal nirmal har gun gāvai.  

Those who sing the Glorious Praises of the Pure Lord are pure.  

ਉਹ ਪਵਿੱਤ੍ਰ ਹੇ ਜੋ ਵਾਹਿਗੁਰੂ ਦਾ ਪਵਿੱਤ੍ਰ ਜੱਸ ਗਾਇਨ ਕਰਦਾ ਹੈ,  

ਨਿਰਮਲੁ = ਪਵਿੱਤਰ।
ਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ,


ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ  

सो भाई मेरै मनि भावै ॥१॥ रहाउ ॥  

So bẖā▫ī merai man bẖāvai. ||1|| rahā▫o.  

They are my Siblings of Destiny, so dear to my heart. ||1||Pause||  

ਉਹ ਮੇਰਾ ਵੀਰ ਹੈ ਅਤੇ ਮੇਰੇ ਦਿਲ ਨੂੰ ਪਿਆਰਾ ਲਗਦਾ ਹੈ। ਠਹਿਰਾਉ।  

ਭਾਈ = ਭਰਾ, ਵੀਰ। ਭਾਵੈ = ਪਿਆਰਾ ਲੱਗਦਾ ਹੈ ॥੧॥ ਰਹਾਉ ॥
ਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ ॥੧॥ ਰਹਾਉ ॥


ਜਿਹ ਘਟ ਰਾਮੁ ਰਹਿਆ ਭਰਪੂਰਿ  

जिह घट रामु रहिआ भरपूरि ॥  

Jih gẖat rām rahi▫ā bẖarpūr.  

Whose hearts are filled with the All-pervading Lord,  

ਜਿਨ੍ਹਾਂ ਦੇ ਦਿਲ ਵਿਆਪਕ ਵਾਹਿਗੁਰੂ ਨਾਲ ਪਰੀਪੂਰਨ ਹਨ,  

ਜਿਹ ਘਟ = ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ। ਰਹਿਆ ਭਰਪੂਰਿ = ਨਕਾ-ਨਕ ਭਰਿਆ ਹੋਇਆ ਹੈ, ਪਰਗਟ ਹੋ ਪਿਆ ਹੈ।
ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ,


ਤਿਨ ਕੀ ਪਗ ਪੰਕਜ ਹਮ ਧੂਰਿ ॥੨॥  

तिन की पग पंकज हम धूरि ॥२॥  

Ŧin kī pag pankaj ham ḏẖūr. ||2||  

I am the dust of the lotus feet of those. ||2||  

ਮੈਂ ਉਨ੍ਹਾਂ ਦੇ ਕੰਵਲ ਰੂਪੀ ਚਰਨਾ ਦੀ ਧੂੜ ਹਾਂ।  

ਪਗ = ਪੈਰ। ਪੰਕਜ = {ਪੰਕ = ਚਿੱਕੜ। ਜ = ਜੰਮਿਆ ਹੋਇਆ। ਪੰਕਜ = ਚਿੱਕੜ ਵਿਚੋਂ ਜੰਮਿਆ ਹੋਇਆ} ਕਉਲ ਫੁੱਲ। ਧੂਰਿ = ਧੂੜ ॥੨॥
ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ॥੨॥


ਜਾਤਿ ਜੁਲਾਹਾ ਮਤਿ ਕਾ ਧੀਰੁ  

जाति जुलाहा मति का धीरु ॥  

Jāṯ julāhā maṯ kā ḏẖīr.  

I am a weaver by birth, and patient of mind.  

ਮੈਂ ਜਾਤੀ ਤੋਂ ਕਪੜੇ ਉਣਨ ਵਾਲਾ ਹਾਂ ਅਤੇ ਸੁਭਾਵ ਤੋਂ ਧੀਰਜਵਾਨ ਹਾਂ।  

ਧੀਰੁ = ਧੀਰਜ ਵਾਲਾ।
ਕਬੀਰ ਭਾਵੇਂ ਜਾਤ ਦਾ ਜੁਲਾਹਾ ਹੈ, ਪਰ ਮੱਤ ਦਾ ਧੀਰਜ ਵਾਲਾ ਹੈ,


ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥  

सहजि सहजि गुण रमै कबीरु ॥३॥२६॥  

Sahj sahj guṇ ramai Kabīr. ||3||26||  

Slowly, steadily, Kabeer chants the Glories of God. ||3||26||  

ਕਬੀਰ ਧੀਰੇ ਧੀਰੇ ਸਾਹਿਬ ਦੀਆਂ ਵਡਿਆਈਆਂ ਉਚਾਰਨ ਕਰਦਾ ਹੈ।  

ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ਰਹਿ ਕੇ। ਰਮੈ = ਸਿਮਰਦਾ ਹੈ ॥੩॥੨੬॥
(ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ ॥੩॥੨੬॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਗਗਨਿ ਰਸਾਲ ਚੁਐ ਮੇਰੀ ਭਾਠੀ  

गगनि रसाल चुऐ मेरी भाठी ॥  

Gagan rasāl cẖu▫ai merī bẖāṯẖī.  

From the Sky of the Tenth Gate, the nectar trickles down, distilled from my furnace.  

ਦਸਮ ਦੁਆਰ ਪਰਮ ਅਨੰਦ ਦਾ ਘਰ-ਮੇਰੀ ਭੱਠੀ ਹੈ, ਜਿਸ ਵਿਚੋਂ ਸ਼ਰਾਬ ਟਪਕ ਰਹੀ ਹੈ।  

ਗਗਨ = ਅਕਾਸ਼, ਦਸਮ-ਦੁਆਰ। ਗਗਨਿ = ਅਕਾਸ਼ ਵਿਚੋਂ, ਦਸਮ ਦੁਆਰ ਵਿਚੋਂ। ਗਗਨਿ ਭਾਠੀ = ਦਸਮ ਦੁਆਰ-ਰੂਪ ਭੱਠੀ ਵਿਚੋਂ। ਰਸਾਲ = ਰਸੀਲਾ, ਸੁਆਦਲਾ। ਚੁਐ = ਚੋ ਰਿਹਾ ਹੈ (ਅੰਮ੍ਰਿਤ)।
ਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਯਾਦ ਵਿਚ ਜੁੜੇ ਰਹਿਣ ਦੀ ਇਕ-ਤਾਰ ਲਗਨ, ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ),


ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥  

संचि महा रसु तनु भइआ काठी ॥१॥  

Sancẖ mahā ras ṯan bẖa▫i▫ā kāṯẖī. ||1||  

I have gathered in this most sublime essence, making my body into firewood. ||1||  

ਆਪਣੇ ਸਰੀਰ ਨੂੰ ਬਾਲਣ ਬਣਾ ਕੇ ਮੈਂ ਸੁਆਮੀ ਦੇ ਨਾਮ ਦੀ ਪਰਮ ਸ਼ਰਾਬ ਨੂੰ ਇਕੱਤ੍ਰ ਕੀਤਾ ਹੈ।  

ਸੰਚਿ = ਇਕੱਠਾ ਕਰ ਕੇ। ਕਾਠੀ = ਲੱਕੜੀਆਂ। ਤਨੁ = ਸਰੀਰ, ਸਰੀਰ ਦੀ ਮਮਤਾ, ਦੇਹ-ਅੱਧਿਆਸ ॥੧॥
ਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ॥੧॥


ਉਆ ਕਉ ਕਹੀਐ ਸਹਜ ਮਤਵਾਰਾ  

उआ कउ कहीऐ सहज मतवारा ॥  

U▫ā ka▫o kahī▫ai sahj maṯvārā.  

He alone is called intoxicated with intuitive peace and poise,  

ਕੇਵਲ ਓਹੀ ਅਸਲੀ ਸ਼ਰਾਬੀ ਆਖਿਆ ਜਾਂਦਾ ਹੈ,  

ਉਆ ਕਉ = ਉਸ ਮਨੁੱਖ ਨੂੰ। ਸਹਜ = ਕੁਦਰਤੀ ਤੌਰ ਤੇ। ਮਤਵਾਰਾ = ਮਤਵਾਲਾ, ਮਸਤ।
ਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ,


ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ  

पीवत राम रसु गिआन बीचारा ॥१॥ रहाउ ॥  

Pīvaṯ rām ras gi▫ān bīcẖārā. ||1|| rahā▫o.  

who drinks in the juice of the Lord's essence, contemplating spiritual wisdom. ||1||Pause||  

ਜੋ ਸੁਆਮੀ ਦੇ ਨਾਮ ਦੀ ਸ਼ਰਾਬ ਪੀਦਾ ਹੈ ਅਤੇ ਬ੍ਰਹਿਮ-ਗਿਆਤ ਦਾ ਧਿਆਨ ਧਾਰਦਾ ਹੈ। ਠਹਿਰਾਉ।  

ਗਿਆਨ ਬੀਚਾਰਾ = ਗਿਆਨ ਦੇ ਵਿਚਾਰ ਦੀ ਰਾਹੀਂ ॥੧॥ ਰਹਾਉ ॥
ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ (ਭਾਵ, ਸੁਰਤ ਮਾਇਆ ਤੋਂ ਉੱਚੀ ਕਰ ਕੇ) ਰਾਮ-ਰਸ ਪੀਤਾ ਹੈ ॥੧॥ ਰਹਾਉ ॥


ਸਹਜ ਕਲਾਲਨਿ ਜਉ ਮਿਲਿ ਆਈ  

सहज कलालनि जउ मिलि आई ॥  

Sahj kalālan ja▫o mil ā▫ī.  

Intuitive poise is the bar-maid who comes to serve it.  

ਹੁਣ ਜਦ ਗਿਆਨ ਦੀ ਕਲਾਲੀ ਨੇ ਸਾਈਂ ਦੇ ਨਾਮ ਦੀ ਸ਼ਰਾਬ ਮੈਨੂੰ ਆ ਕੇ ਦਿੱਤੀ ਹੈ,  

ਸਹਜ = ਸਹਿਜ ਅਵਸਥਾ, ਅਡੋਲਤਾ। ਕਲਾਲਨਿ = ਸ਼ਰਾਬ ਪਿਲਾਉਣ ਵਾਲੀ। ਜਉ = ਜਦੋਂ।
ਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ,


ਆਨੰਦਿ ਮਾਤੇ ਅਨਦਿਨੁ ਜਾਈ ॥੨॥  

आनंदि माते अनदिनु जाई ॥२॥  

Ānanḏ māṯe an▫ḏin jā▫ī. ||2||  

I pass my nights and days in ecstasy. ||2||  

ਮੇਰੇ ਰੈਣ ਤੇ ਦਿਨ ਖੁਸ਼ੀ ਅੰਦਰ ਮਸਤ ਬੀਤ ਰਹੇ ਹਨ।  

ਮਾਤੇ = ਮਸਤ ਹੋ ਕੇ। ਅਨਦਿਨੁ = ਹਰ ਰੋਜ਼। ਜਾਈ = ਲੰਘਦਾ ਹੈ, ਬੀਤਦਾ ਹੈ ॥੨॥
ਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ (ਭਾਵ, ਨਾਮ ਸਿਮਰਦਿਆਂ ਮਨ ਵਿਚ ਇਕ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਝਕੋਲਿਆਂ ਵਿਚ ਡੋਲਦਾ ਨਹੀਂ। ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ; ਇਹ ਸਹਿਜ ਅਵਸਥਾ, ਮਾਨੋ, ਇਕ ਕਲਾਲਣ ਹੈ, ਜੋ ਨਾਮ ਦਾ ਨਸ਼ਾ ਦੇਈ ਜਾਂਦੀ ਹੈ; ਇਸ ਨਸ਼ੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਤੇ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ) ॥੨॥


ਚੀਨਤ ਚੀਤੁ ਨਿਰੰਜਨ ਲਾਇਆ  

चीनत चीतु निरंजन लाइआ ॥  

Cẖīnaṯ cẖīṯ niranjan lā▫i▫ā.  

Through conscious meditation, I linked my consciousness with the Immaculate Lord.  

ਜਦ ਸਿਮਰਨ ਦੁਆਰਾ ਮੈਂ ਆਪਣਾ ਮਨ ਪਵਿੱਤ੍ਰ ਪੁਰਖ ਨਾਲ ਜੋੜ ਲਿਆ,  

ਚੀਨਤ = ਵੇਖ ਵੇਖ ਕੇ, ਪਰਖ ਪਰਖ ਕੇ, ਅਨੰਦ ਮਾਣ ਕੇ।
(ਇਸ ਤਰ੍ਹਾਂ) ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ,


ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥  

कहु कबीर तौ अनभउ पाइआ ॥३॥२७॥  

Kaho Kabīr ṯou anbẖa▫o pā▫i▫ā. ||3||27||  

Says Kabeer, then I obtained the Fearless Lord. ||3||27||  

ਕਬੀਰ ਆਖਦਾ ਹੈ, ਤਦ ਮੈਂ ਨਿਡੱਰ ਪ੍ਰਭੂ ਨੂੰ ਪਰਾਪਤ ਹੋ ਗਿਆ ਹੈ।  

ਤੌ = ਤਦੋਂ। ਅਨਭਉ = ਪ੍ਰਕਾਸ਼, ਗਿਆਨ, ਅੰਦਰਲਾ ਚਾਨਣ ॥੩॥੨੭॥
ਹੇ ਕਬੀਰ! ਆਖ- ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ॥੩॥੨੭॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਗਉੜੀ ਕਬੀਰ ਜੀ।  

xxx
XXX


ਮਨ ਕਾ ਸੁਭਾਉ ਮਨਹਿ ਬਿਆਪੀ  

मन का सुभाउ मनहि बिआपी ॥  

Man kā subẖā▫o manėh bi▫āpī.  

The natural tendency of the mind is to chase the mind.  

ਮਨੂਏ ਦੀ ਖ਼ਸਲਤ ਹੈ, ਮਨੂਏ ਦੇ ਪਿਛੇ ਪੈਣਾ ਅਤੇ ਇਸ ਦਾ ਸੁਧਾਰ ਕਰਨਾ।  

ਮਨਹਿ ਬਿਆਪੀ = (ਸਾਰੇ) ਮਨ ਉੱਤੇ ਪ੍ਰਭਾਵ ਪਾ ਰੱਖਦਾ ਹੈ, (ਸਾਰੇ) ਮਨ ਨੂੰ ਵੇੜ੍ਹੀ ਰੱਖਦਾ ਹੈ।
(ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ,


ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥  

मनहि मारि कवन सिधि थापी ॥१॥  

Manėh mār kavan siḏẖ thāpī. ||1||  

Who has established himself as a Siddha, a being of miraculous spiritual powers, by killing his mind? ||1||  

ਆਪਣੇ ਮਨੂਏ ਨੂੰ ਮਾਰ ਕੇ ਕੌਣ ਪੂਰਨ ਪੁਰਸ਼ ਬਣਿਆ ਹੈ?  

ਮਨਹਿ ਮਾਰਿ = ਮਨ ਨੂੰ ਮਾਰ ਕੇ। ਕਵਨ ਸਿਧਿ = ਕਿਹੜੀ ਸਫਲਤਾ? ਥਾਪੀ = ਮਿਥ ਲਈ ਹੈ, ਖੱਟ ਲਈ ਹੈ ॥੧॥
(ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits