Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਾ ਕੈ ਹਰਿ ਸਾ ਠਾਕੁਰੁ ਭਾਈ   ਮੁਕਤਿ ਅਨੰਤ ਪੁਕਾਰਣਿ ਜਾਈ ॥੧॥  

जा कै हरि सा ठाकुरु भाई ॥   मुकति अनंत पुकारणि जाई ॥१॥  

Jā kai har sā ṯẖākur bẖā▫ī.   Mukaṯ ananṯ pukāraṇ jā▫ī. ||1||  

One who has the Lord as his Master, O Siblings of Destiny -   countless liberations knock at his door. ||1||  

ਹੇ ਭਾਈ ਜਿਸਕੇ ਰਿਦੇ ਮੈਂ (ਸਾ) ਵਹੁ ਹਰੀ ਠਾਕੁਰ ਹੈ ਤਿਸ ਕੇ ਪਾਸ ਸਾਲੋਕ ਸਰੂਪ ਆਦਿਕ ਮੁਕਤੀਆਂ ਅਨੰਤ ਵਾ ਅਨੇਕ ਵਾਰੀ ਪੁਕਾਰਣ ਜਾਤੀਆਂ ਹੈਂ ਕਿ ਹੇ ਕੰਤ ਹਮਾਰੇ ਕੌ ਬਰੋ ਭਾਵ ਏਹ ਕਿ ਵਹੁ ਪੁਰਸ ਮੁਕਤੀ ਕੀ ਭੀ ਇਛਾ ਨਹੀਂ ਰਖਤਾ॥੧॥


ਅਬ ਕਹੁ ਰਾਮ ਭਰੋਸਾ ਤੋਰਾ   ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ  

अब कहु राम भरोसा तोरा ॥   तब काहू का कवनु निहोरा ॥१॥ रहाउ ॥  

Ab kaho rām bẖarosā ṯorā.   Ŧab kāhū kā kavan nihorā. ||1|| rahā▫o.  

If I say now that my trust is in You alone, Lord,   then what obligation do I have to anyone else? ||1||Pause||  

ਹੇ ਭਾਈ ਅਬ ਕਹੁ ਜੇ ਰਾਮ ਵਿਖੇ ਤੇਰਾ ਭਰੋਸਾ ਹੋ ਜਾਵੇ ਤਬ ਕਿਸੀ ਸਨਬੰਧੀ ਕਾ ਕਿਆ ਅਹਸਾਨ ਸਹਾਰਨਾ ਹੈ॥ ❀ਪ੍ਰਸ਼ਨ: ਸਰੀਰ ਕਾ ਬਿਉਹਾਰ ਕੈਸੇ ਚਲੇਗਾ? ਉੱਤ੍ਰ॥ ਵਾ ਬੇਨਤੀ ਮੈਂ ਐਸੇ ਅਰਥ ਕਰਨਾ ਹੇ ਰਾਮ ਅਬ ਕਹੋ ਤੋ ਜਬ ਮੁਝ ਕੋ ਤੇਰਾ ਭਰੋਸਾ ਹੈ ਤਬ ਕਿਸੀ ਕਾ ਮੁਝ ਕੋ ਕਿਆ ਨਿਹੋਰਾ ਹੈ ਜਿਸਕੇ ਹ੍ਰਿਦੇ ਮੈਂ ਹੇ ਹਰੀ ਤੇਰੇ ਜੈਸਾ ਠਾਕੁਰ ਭਾਯਾ ਹੈ ਤਿਸਕੇ ਪਾਸ ਵਰਨੇ ਕੋ ਅਨੇਕ ਮੁਕਤੀਆਂ ਪ੍ਰਕਾਰਨੇ ਜਾਤੀ ਹੈਂ ਜਿਸ ਤੇਰੇ ਆਸਰੇ ਤੀਨ ਲੋਕ ਹੈਂ ਸੋ ਤੂੰ ਮੇਰੀ ਪ੍ਰਤਿਪਾਲਾ ਕਿਉਂ ਨਹੀਂ ਕਰੇਂਗਾ ਸ੍ਰੀ ਕਬੀਰ ਜੀ ਕਹਤੇ ਹੈਂ ਮੈਨੇ ਏਕ ਬਾਤ ਬੁਧੀ ਮੈਂ ਬੀਚਾਰੀ ਹੈ ਜੇਕਰ ਬਾਲਕੇ ਕੋ ਮਾਤਾ ਬਿਖ ਦੇਵੇ ਤੋ ਤਿਸਕਾ ਕਿਆ ਵਸ ਚਲਤਾ ਹੈ ਭਾਵ ਜੀਵੌ ਕੌ ਤੂੰ ਹੀ ਅਵਿਦਿਆ ਮੈ ਪਾਵੈ ਤੋ ਤਿਨਕੇ ਕਿਆ ਅਧੀਨ ਹੈ॥


ਤੀਨਿ ਲੋਕ ਜਾ ਕੈ ਹਹਿ ਭਾਰ   ਸੋ ਕਾਹੇ ਕਰੈ ਪ੍ਰਤਿਪਾਰ ॥੨॥  

तीनि लोक जा कै हहि भार ॥   सो काहे न करै प्रतिपार ॥२॥  

Ŧīn lok jā kai hėh bẖār.   So kāhe na karai parṯipār. ||2||  

He bears the burden of the three worlds;   why should He not cherish you also? ||2||  

ਤ੍ਰਿਲੋਕੀ ਕੀ ਪਾਲਨਾ ਜਿਸਕੇ ਆਸਰੇ ਹੈ ਸੋ ਤੇਰੀ ਪਾਲਨਾ ਕਿਉਂ ਨਹੀਂ ਕਰੇਗਾ ਅਰਥਾਤ ਕਰੇਗਾ॥ ❀ਪ੍ਰਸ਼ਨ: ਸਰੀਰ ਕੀ ਪਾਲਨਾ ਮੈ ਤੋ ਸੰਸਾ ਨਹੀਂ ਰਹਿਆ ਅਵਸ ਹੀ ਹੋਵੇਗੀ ਪਰੰਤੂ ਮੁਕਤੀ ਕੇ ਵਾਸਤੇ ਤੋ ਕਿਸੀ ਕਾ ਨਿਹੋਰਾ ਕਰਨਾ ਪੜੇਗਾ॥੨॥


ਕਹੁ ਕਬੀਰ ਇਕ ਬੁਧਿ ਬੀਚਾਰੀ   ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥  

कहु कबीर इक बुधि बीचारी ॥   किआ बसु जउ बिखु दे महतारी ॥३॥२२॥  

Kaho Kabīr ik buḏẖ bīcẖārī.   Ki▫ā bas ja▫o bikẖ ḏe mėhṯārī. ||3||22||  

Says Kabeer, through contemplation, I have obtained this one understanding.   If the mother poisons her own child, what can anyone do? ||3||22||  

ਕਬੀਰ ਜੀ ਕਹਤੇ ਹੈਂ ਏਕ ਬਾਤ ਬੁਧੀ ਮੈਂ ਵੀਚਾਰੀ ਹੈ ਲੜਕੇ ਕਾ ਕਿਆ ਵਸ ਚਲਤਾ ਹੈ ਜੇ ਮਾਤਾ ਹੀ ਵਿਖ ਦੇ ਦੇਵੇ ਭਾਵ ਏਹ ਕਿ ਜੇ ਪਰਮੇਸ੍ਵਰ ਹੀ ਅਵਿਦਿਆ ਸਕਤੀ ਪ੍ਰੇਰ ਕਰ ਪਠਾਇ ਦੇਵੇ ਤੌ ਜੀਵ ਕਾ ਕਿਆ ਚਾਰਾ ਹੈ॥੩॥੨੨॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਏਕ ਇਸਤ੍ਰੀ ਸਤੀ ਹੋਈ ਕੋ ਦੇਖ ਕਰ ਏਕ ਪੰਡਤ ਨੇ ਕਬੀਰ ਜੀ ਪਾਸ ਉਸਤਤੀ ਕਰੀ ਵਾਸਤਵ ਸੇ ਪਰਮੇਸ੍ਵਰ ਪਤੀ ਕੀ ਜੀਵ ਇਸਤ੍ਰੀ ਕਹੀ ਜਾਵੇਗੀ॥


ਬਿਨੁ ਸਤ ਸਤੀ ਹੋਇ ਕੈਸੇ ਨਾਰਿ   ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥  

बिनु सत सती होइ कैसे नारि ॥   पंडित देखहु रिदै बीचारि ॥१॥  

Bin saṯ saṯī ho▫e kaise nār.   Pandiṯ ḏekẖhu riḏai bīcẖār. ||1||  

Without Truth, how can the woman be a true satee - a widow who burns herself on her husband's funeral pyre?   O Pandit, O religious scholar, see this and contemplate it within your heart. ||1||  

ਹੇ ਪੰਡਿਤ ਰਿਦੇ ਮੈ ਵਿਚਾਰ ਕਰ ਦੇਖਹੁ ਵੈਰਾਗ ਰੂਪੀ ਪਤੀਬ੍ਰਤ ਧਰਮ ਸੇ ਬਿਨਾਂ ਜੀਵ ਰੂਪੀ ਇਸਤ੍ਰੀ ਸਤੀ ਕੈਸੇ ਹੋ ਅਰਥਾਤ ਜੀਵ ਭਾਵ ਸੇ ਕੈਸੇ ਮਰੇ॥


ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ   ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ  

प्रीति बिना कैसे बधै सनेहु ॥   जब लगु रसु तब लगु नही नेहु ॥१॥ रहाउ ॥  

Parīṯ binā kaise baḏẖai sanehu.   Jab lag ras ṯab lag nahī nehu. ||1|| rahā▫o.  

Without love, how can one's affection increase?   As long as there is attachment to pleasure, there can be no spiritual love. ||1||Pause||  

ਜਬ ਲਗ ਜੀਵ ਇਸਤ੍ਰੀ ਕੀ ਪਰਮੇਸ੍ਵਰ ਭਰਤੇ ਮੈਂ ਪ੍ਰੀਤ ਨਹੀਂ ਤਬ ਲਗ ਪਤੀ ਕਾ (ਸਨੇਹੁ) ਪ੍ਰੇਮ ਇਸਤ੍ਰੀ ਮੈਂ ਕੈਸੇ ਹੋਵੇ॥ ❀ਪ੍ਰਸ਼ਨ: ਪ੍ਰੇਮ ਨ ਹੋਨੇ ਕੀ ਕਿਆ ਨਿਸਾਨੀ ਹੈ? ਉੱਤ੍ਰ॥ ਜਬ ਲਗ ਵਿਸਿਓਂ ਮੈਂ (ਰਸੁ) ਅਨੰਦ ਮਾਨਤਾ ਹੈ ਤਬ ਤਕ ਜੀਵ ਕਾ ਪਰਮੇਸ੍ਵਰ ਮੈ ਨੇਹੁ ਨਹੀਂ ਹੈ॥


ਸਾਹਨਿ ਸਤੁ ਕਰੈ ਜੀਅ ਅਪਨੈ   ਸੋ ਰਮਯੇ ਕਉ ਮਿਲੈ ਸੁਪਨੈ ॥੨॥  

साहनि सतु करै जीअ अपनै ॥   सो रमये कउ मिलै न सुपनै ॥२॥  

Sāhan saṯ karai jī▫a apnai.   So ramye ka▫o milai na supnai. ||2||  

One who, in his own soul, believes the Queen Maya to be true,   does not meet the Lord, even in dreams. ||2||  

ਜਿਸ ਨੇ (ਸਾਹਨਿ) ਪਰਮੇਸ੍ਵਰ ਸਾਹੂਕਾਰ ਕੀ ਇਸਤ੍ਰੀ ਅਰਥਾਤ ਮਾਇਆ ਕੋ ਅਪਨੇ ਰਿਦੇ ਮੈਂ ਸਤ ਕਰਕੇ ਜਾਣਿਆ ਹੈ ਭਾਵ ਮਾਇਆ ਕੇ ਪਦਾਰਥੋਂ ਮੈਂ ਸਤਬੁਧੀ ਹੈ ਸੋ ਪੁਰਸ (ਰਮਯੇ) ਪਰਮੇਸ੍ਵਰ ਕੋ ਸੁਪਨੇ ਮੈਂ ਅਰਥਾਤ ਕਦਾਚਿਤ ਨਹੀਂ ਮਿਲਤਾ ਹੈ॥੨॥ ❀ਪ੍ਰਸ਼ਨ: ਇਹ ਤੋ ਦੋਹਾਗਣਿ ਕਾ ਚਿੰਨ ਕਹਾ ਸੁਹਾਗਣਿ ਕਾ ਚਿੰਨ ਕਿਆ ਹੈ? ਉੱਤ੍ਰ॥


ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ   ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥  

तनु मनु धनु ग्रिहु सउपि सरीरु ॥   सोई सुहागनि कहै कबीरु ॥३॥२३॥  

Ŧan man ḏẖan garihu sa▫up sarīr.   So▫ī suhāgan kahai Kabīr. ||3||23||  

One who surrenders her body, mind, wealth, home and self -   she is the true soul-bride, says Kabeer. ||3||23||  

ਜਿਸਨੇ (ਤਨੁ) ਸੂਖਮ ਸਰੀਰ ਜੋ ਮਨ ਪ੍ਰਧਾਨ ਹੈ ਔਰ ਸਥੂਲ ਸਰੀਰ ਪੁਨਾ ਧਨ ਔਰ ਘਰੁ ਇਹ ਪਰਮੇਸ੍ਵਰ ਪਤੀ ਕੋ ਸਉਪ ਦੀਆ ਹੈ ਕਬੀਰ ਜੀ ਕਹਤੇ ਹੈਂ ਸੋਈ ਸੁਹਾਗਣ ਹੈ॥੩॥ ੨੩॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਵਿਖਿਆ ਕੀ ਪ੍ਰਬਲਤਾ ਅਰ ਮਿਥਿਆ ਪਨਾ ਦੇਖਾਵਤੇ ਹੂਏ ਕਹਤੇ ਹੈਂ॥


ਬਿਖਿਆ ਬਿਆਪਿਆ ਸਗਲ ਸੰਸਾਰੁ   ਬਿਖਿਆ ਲੈ ਡੂਬੀ ਪਰਵਾਰੁ ॥੧॥  

बिखिआ बिआपिआ सगल संसारु ॥   बिखिआ लै डूबी परवारु ॥१॥  

Bikẖi▫ā bi▫āpi▫ā sagal sansār.   Bikẖi▫ā lai dūbī parvār. ||1||  

The whole world is engrossed in corruption.   This corruption has drowned entire families. ||1||  

ਬਿਖਿਆਂ ਕੀ ਬਾਸਨਾ ਮੈਂ ਸਾਰਾ ਸੰਸਾਰ ਮਿਲ ਰਹਾ ਹੈ (ਬਿਖਿਆ) ਵਿਸੇ ਵਾਸਨਾ ਤਿਨ ਕੋ ਪਰਵਾਰ ਸਹਤ ਲੈ ਡੂਬੀ ਹੈ ਵਾ ਜਿਨਕੇ ਅੰਤਹਕਰਣ ਵਾਸਨਾ ਕਰ (ਪਰਵਾਰੁ) ਢਾਪੇ ਹੂਏ ਹੈਂ ਤਿਨ ਕੋ ਲੈ ਡੂਬੀ ਹੈ॥੧॥


ਰੇ ਨਰ ਨਾਵ ਚਉੜਿ ਕਤ ਬੋੜੀ   ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ  

रे नर नाव चउड़ि कत बोड़ी ॥   हरि सिउ तोड़ि बिखिआ संगि जोड़ी ॥१॥ रहाउ ॥  

Re nar nāv cẖa▫uṛ kaṯ boṛī.   Har si▫o ṯoṛ bikẖi▫ā sang joṛī. ||1|| rahā▫o.  

O man, why have you wrecked your boat and sunk it?   You have broken with the Lord, and joined hands with corruption. ||1||Pause||  

ਰੇ ਪੁਰਸ਼ ਬੁਧੀ ਰੂਪੀ ਨਉਕਾ ਤੈ (ਚਉੜਿ) ਰੜੇ ਹੀ ਕਹਾਂ ਡੋਬ ਲਈ ਵਾ ਹੇ ਨਰ (ਚਉੜਿ) ਚੌੜੂ ਭਾਵ ਮੂਰਖ ਬੁਧੀ ਰੂਪੀ ਨਉਕਾ ਕੋ ਤੈਂ ਕਹਾਂ ਡਬੋਇ ਦੀਆ ਹਰੀ ਕੇ ਸਾਥ ਪ੍ਰੀਤ ਤੋੜ ਕਰ ਬਿਖਿਓਂ ਸੇ ਜੋੜੀ ਹੈ ॥ ❀ਪ੍ਰਸ਼ਨ: ਮੈਂ ਹੀ ਏਕਲੇ ਨੇ ਬੇੜੀ ਡੋਬੀ ਹੈ?


ਸੁਰਿ ਨਰ ਦਾਧੇ ਲਾਗੀ ਆਗਿ   ਨਿਕਟਿ ਨੀਰੁ ਪਸੁ ਪੀਵਸਿ ਝਾਗਿ ॥੨॥  

सुरि नर दाधे लागी आगि ॥   निकटि नीरु पसु पीवसि न झागि ॥२॥  

Sur nar ḏāḏẖe lāgī āg.   Nikat nīr pas pīvas na jẖāg. ||2||  

Angels and human beings alike are burning in the raging fire.   The water is near at hand, but the beast does not drink it in. ||2||  

ਉੱਤ੍ਰ॥ ਵਿਖੇ ਅਗਨੀ ਐਸੇ (ਲਾਗੀ) ਪ੍ਰਜੁਲਤ ਹੋਈ ਹੈ ਦੇਵਤਾ ਔਰ ਮਾਨੁਖ ਸਭ (ਦਾਧੇ) ਜਲਾਏ ਹੈਂ ਆਤਮਾਨੰਦ ਰੂਪੀ ਜਲ ਨਿਕਟ ਹੀ ਹੈ ਪਰੰਤੂ ਪਸ਼ੂ ਜੀਵ ਉਸ ਆਤਮ ਜਲ ਕੋ (ਝਾਗਿ) ਝੋਲ ਕਰ ਪੀਵਤਾ ਵਾ ਵਿਖੇ ਰੂਪੀ ਝਗ ਪੀਂਦਾ ਹੈ ਵਾ ਗ੍ਯਾਨ ਕਰ ਪੰਜ ਕੋਸੋਂ ਕੋ (ਝਾਗ) ਲੰਘ ਕਰ ਹੇ ਪਸੂ ਤੂੰ ਪੀਵਤਾ ਨਹੀਂ ਕਿੰਤੂ ਪੀਉ॥੨॥ ਜੇ ਕਹੇ ਆਪਨੇ ਵਿਖਿਓਂ ਮੈ ਭੀ ਆਤਮਾ ਅਨੰਦ ਕਹਾ ਹੈ ਤਬ ਔਰ ਅਨੰਦ ਕੇ ਵਾਸਤੇ ਜਤਨ ਕਰਨਾ ਬਿਅਰਥ ਹੈ ਤਿਸ ਪਰ ਕਹਤੇ ਹੈਂ॥


ਚੇਤਤ ਚੇਤਤ ਨਿਕਸਿਓ ਨੀਰੁ   ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥  

चेतत चेतत निकसिओ नीरु ॥   सो जलु निरमलु कथत कबीरु ॥३॥२४॥  

Cẖeṯaṯ cẖeṯaṯ niksi▫o nīr.   So jal nirmal kathaṯ Kabīr. ||3||24||  

By constant contemplation and awareness, the water is brought forth.   That water is immaculate and pure, says Kabeer. ||3||24||  

ਸਿਮਰਤਿਆਂ ਸਿਮਰਤਿਆਂ ਅਭਿਆਸ ਕਰਕੇ ਜੋ ਆਤਮ ਆਨੰਦ ਜਲ ਪ੍ਰਗਟ ਹੂਆ ਹੈ ਕਬੀਰ ਜੀ ਕਹਤੇ ਹੈਂ ਹਮ ਤੋ ਸੋ ਜਲ ਨਿਰਮਲ ਕਥਨ ਕਰਤੇ ਹੈਂ ਭਾਵ ਸੇ ਸੁਧ ਅਨੰਦ ਹੈ ਵਿਖੈ ਅਨੰਦ ਮਲਨ ਹੈ ਰਜੋ ਗੁਣ ਕਰ ਅਛਾਦਿਆ ਹੂਆ ਹੈ॥੩॥੨੪॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਪਰਮੇਸ੍ਵਰ ਸੇ ਬੇਮੁਖ ਹੋਣੇ ਕਰ ਕੁਲ ਕਾ ਨਿਖੇਧ ਕਰਤੇ ਹੂਏ ਕਹਤੇ ਹੈਂ॥


ਜਿਹ ਕੁਲਿ ਪੂਤੁ ਗਿਆਨ ਬੀਚਾਰੀ   ਬਿਧਵਾ ਕਸ ਭਈ ਮਹਤਾਰੀ ॥੧॥  

जिह कुलि पूतु न गिआन बीचारी ॥   बिधवा कस न भई महतारी ॥१॥  

Jih kul pūṯ na gi▫ān bīcẖārī.   Biḏẖvā kas na bẖa▫ī mėhṯārī. ||1||  

That family, whose son has no spiritual wisdom or contemplation -   why didn't his mother just become a widow? ||1||  

ਜਿਸ ਕੁਲ ਮੈਂ ਆਤਮ ਗਿਆਨ ਕੇ ਵੀਚਾਰਨੇ ਵਾਲਾ ਬੇਟਾ ਨਹੀਂ ਉਤਪਤਿ ਹੂਆ ਤਿਸ ਕੀ ਮਾਤਾ ਬਾਲ ਰਾਂਡ ਕੈਸੇ ਨ ਹੂਈ ਭਾਵ ਸੇ ਪਾਪੀ ਕਾ ਨ ਜਨਮਨਾ ਅਛਾ ਹੈ ੧॥


ਜਿਹ ਨਰ ਰਾਮ ਭਗਤਿ ਨਹਿ ਸਾਧੀ   ਜਨਮਤ ਕਸ ਮੁਓ ਅਪਰਾਧੀ ॥੧॥ ਰਹਾਉ  

जिह नर राम भगति नहि साधी ॥   जनमत कस न मुओ अपराधी ॥१॥ रहाउ ॥  

Jih nar rām bẖagaṯ nėh sāḏẖī.   Janmaṯ kas na mu▫o aprāḏẖī. ||1|| rahā▫o.  

That man who has not practiced devotional worship of the Lord -   why didn't such a sinful man die at birth? ||1||Pause||  

ਜਿਸ ਪੁਰਸ ਨੇ ਰਾਮ ਕੀ ਭਗਤੀ ਨਹੀਂ ਸਿਧ ਕਰੀ ਓਹ (ਅਪਰਾਧੀ) ਮਹਾਂ ਪਾਪੀ ਜਨਮਤਾ ਹੀ ਕੈਸੇ ਨ ਮਰ ਗਿਆ ਅਰਥਾਤ ਤਿਸ ਕਾ ਮਰਨਾ ਹੀ ਅਛਾ ਥਾ॥


ਮੁਚੁ ਮੁਚੁ ਗਰਭ ਗਏ ਕੀਨ ਬਚਿਆ   ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥  

मुचु मुचु गरभ गए कीन बचिआ ॥   बुडभुज रूप जीवे जग मझिआ ॥२॥  

Mucẖ mucẖ garabẖ ga▫e kīn bacẖi▫ā.   Budbẖuj rūp jīve jag majẖi▫ā. ||2||  

So many pregnancies end in miscarriage - why was this one spared?   He lives his life in this world like a deformed amputee. ||2||  

(ਮੁਚੁ) ਬਹੁਤ ਹੀ ਗਰਭ (ਮੁਚੁ) ਕੱਟੇ ਗਏ ਅਰਥਾਤ ਗਿਰਿ ਗਏ (ਕੀਨ) ਕਿਉਂ ਬਚਿਆ ਵਾ ਬਚਿਆ ਕੀ ਔਰ ਨ ਬਚਿਆ ਕੀ ਗਰਭ ਗਿਰਨੇ ਕੇ ਤੁਲ ਹੀ ਹੈ॥ ❀ਪ੍ਰਸ਼ਨ: ਗਿਰਨੇ ਕੇ ਤੁਲ ਕੈਸੇ ਵਹੁ ਤੋ ਜਗਤ ਮੈ ਜੀਵਤਾ ਹੈ? ਉੱਤ੍ਰ॥ (ਬੁਡਭੁਜ ਰੂਪ) ਕੁਸਟੀ ਰੂਪ ਜੀਵਤਾ ਹੈ ਅਰਥਾਤ ਭਿਆਨਕ ਰੂਪ ਹੂਆ ਜੀਵਤਾ ਹੈ ਵਾ ਰੂਪ ਰਸ ਆਦਿ ਵਿਖਿਓਂ ਮੈ ਭੁਜਾ ਪ੍ਰਯੰਤ ਡੂਬਾ ਹੂਆ ਹੈ ਅਰ ਆਪਕੋ ਜਗਤ ਮੈ ਜੀਵਤਾ ਮਾਨਤਾ ਹੈ ਭਾਵ ਵਹੁ ਮਿਰਤਕ ਹੀ ਹੈ॥੨॥


ਕਹੁ ਕਬੀਰ ਜੈਸੇ ਸੁੰਦਰ ਸਰੂਪ   ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥  

कहु कबीर जैसे सुंदर सरूप ॥   नाम बिना जैसे कुबज कुरूप ॥३॥२५॥  

Kaho Kabīr jaise sunḏar sarūp.   Nām binā jaise kubaj kurūp. ||3||25||  

Says Kabeer, beautiful and handsome people,   are just ugly hunch-backs without the Naam, the Name of the Lord. ||3||25||  

ਕਬੀਰ ਜੀ ਕਹਤੇ ਹੈਂ ਜੈਸੇ ਕੋਈ ਸੁੰਦਰ ਸਰੂਪ ਵਾਲਾ ਹੋ ਅਰੁ ਹੋਵੇ ਤੈਸੇ ਸੋ ਪੁਰਸ ਪਰਮੇਸ੍ਵਰ ਕੇ ਨਾਮ ਸੇ ਬਿਨਾ ਹੈ ਭਾਵ ਏਹ ਕਿ ਅਨੇਕ ਗੁਣੋ ਰੂਪੀ ਸੁੰਦਰਤਾਈ ਤਿਸ ਕੀ ਬਿਅਰਥ ਹੈ॥੩॥੨੫॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਪ੍ਰਸ਼ਨ: ਅਪਨੇ ਨਾਮ ਸੇ ਬਿਨਾਂ ਕਰੂਪ ਕਹਾ ਨਿਰਮਲ ਸਰੂਪ ਵਾਲਾ ਕੌਨ ਹੈ? ਤਿਸ ਕਾ ਉੱਤ੍ਰ ਕਹਤੇ ਹੈਂ॥


ਜੋ ਜਨ ਲੇਹਿ ਖਸਮ ਕਾ ਨਾਉ   ਤਿਨ ਕੈ ਸਦ ਬਲਿਹਾਰੈ ਜਾਉ ॥੧॥  

जो जन लेहि खसम का नाउ ॥   तिन कै सद बलिहारै जाउ ॥१॥  

Jo jan lehi kẖasam kā nā▫o.   Ŧin kai saḏ balihārai jā▫o. ||1||  

To those humble beings who take the Name of their Lord and Master,   I am forever a sacrifice to them. ||1||  

ਜੋ ਪੁਰਸ ਮਾਲਕ ਅਰਥਾਤ ਪਰਮੇਸ੍ਵਰ ਕਾ ਨਾਮ ਲੇਤੇ ਹੈਂ ਤਿਨ ਕੇ ਮੈਂ ਸਦ ਬਲਿਹਾਰੇ ਜਾਤਾ ਹੂੰ॥੧॥


ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ   ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ  

सो निरमलु निरमल हरि गुन गावै ॥   सो भाई मेरै मनि भावै ॥१॥ रहाउ ॥  

So nirmal nirmal har gun gāvai.   So bẖā▫ī merai man bẖāvai. ||1|| rahā▫o.  

Those who sing the Glorious Praises of the Pure Lord are pure.   They are my Siblings of Destiny, so dear to my heart. ||1||Pause||  

ਸੋ ਨਿਰਮਲ ਸ੍ਵਰੂਪ ਵਾਲਾ ਜੋ ਨਿਰਮਲ ਹਰੀ ਕੇ ਗੁਣ ਗਾਵਤਾ ਹੈ ਈਹਾਂ ਸਰੂਪ ਕਾ ਅਧਿਆਹਾਰ ਹੈ ਸੋ (ਭਾਈ) ਪ੍ਰੇਮੀ ਜਨ ਮੇਰੇ ਮਨ ਮੈਂ ਭਾਵਤਾ ਹੈ ॥ ❀ਪ੍ਰਸ਼ਨ: ਤੇਰੇ ਮਨ ਮੈਂ ਕਿ੍ਯੋਂ ਭਾਵਤਾ ਹੈ?


ਜਿਹ ਘਟ ਰਾਮੁ ਰਹਿਆ ਭਰਪੂਰਿ   ਤਿਨ ਕੀ ਪਗ ਪੰਕਜ ਹਮ ਧੂਰਿ ॥੨॥  

जिह घट रामु रहिआ भरपूरि ॥   तिन की पग पंकज हम धूरि ॥२॥  

Jih gẖat rām rahi▫ā bẖarpūr.   Ŧin kī pag pankaj ham ḏẖūr. ||2||  

Whose hearts are filled with the All-pervading Lord,   I am the dust of the lotus feet of those. ||2||  

ਜਿਨਕੇ ਰਿਦੇ ਮੈਂ (ਰਾਮ ਰਮਣ) ਰੂਪ ਪਰਮੇਸ੍ਵਰ ਕਾ ਧਿਆਨ ਪੂਰਨ ਹੋ ਰਹਾ ਹੈ ਤਿਨ ਕੇ ਚਰਨ ਕਮਲੋਂ ਕੀ ਹਮ ਧੂਰੀ ਹੋ ਰਹੇ ਹੈਂ ਜੇ ਕਹੇ ਤੂੰ ਤੋ ਜੁਲਾਹਾ ਹੈਂ ਤੇਰੇ ਕੋ ਤਿਨ ਕੇ ਧਿਆਨ ਵਾ ਸਿਮਰਨੇ ਸੇ ਕਿਆ ਲਾਭ ਹੈ ਤਿਸ ਪਰ ਕਹਤੇ ਹੈਂ॥੨॥


ਜਾਤਿ ਜੁਲਾਹਾ ਮਤਿ ਕਾ ਧੀਰੁ   ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥  

जाति जुलाहा मति का धीरु ॥   सहजि सहजि गुण रमै कबीरु ॥३॥२६॥  

Jāṯ julāhā maṯ kā ḏẖīr.   Sahj sahj guṇ ramai Kabīr. ||3||26||  

I am a weaver by birth, and patient of mind.   Slowly, steadily, Kabeer chants the Glories of God. ||3||26||  

ਸ੍ਰੀ ਕਬੀਰ ਜੀ ਕਹਤੇ ਹੈਂ ਜਾਤੀ ਕਾ ਤੋ ਜੁਲਾਹਾ ਹੀ ਹੂੰ ਪਰੰਤੂ ਮਤੀ ਕਾ ਧੀਰਜਵਾਨ ਹੂੰ ਇਸ ਵਾਸਤੇ ਤਿਨ ਸੰਤੋਂ ਦੁਆਰਾ ਪਰਮੇਸ੍ਵਰ ਕੇ ਗੁਣ ਸਹਜ ਸਹਜ ਮੈਂ ਭੀ (ਰਮੈ) ਉਚਾਰਤਾ ਹੂੰ॥੩॥੨੬॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਕਬੀਰ ਜੀ ਕੋ ਏਕ ਜੋਗੀ ਨੇ ਕਹਾ ਕਿ ਤੁਮ ਸ਼ਰਾਬ ਪੀਆ ਕਰੋ ਤੁਮ ਕੋ ਆਠ ਪਹਰ ਮਸਤੀ ਰਹਾ ਕਰੇਗੀ ਔਰ ਅਨਭਉ ਸਰੂਪ ਕੀ ਪ੍ਰਾਪਤੀ ਹੋਵੇਗੀ। ਤਿਸ ਪਰ ਕਹਤੇ ਹੈਂ॥


ਗਗਨਿ ਰਸਾਲ ਚੁਐ ਮੇਰੀ ਭਾਠੀ   ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥  

गगनि रसाल चुऐ मेरी भाठी ॥   संचि महा रसु तनु भइआ काठी ॥१॥  

Gagan rasāl cẖu▫ai merī bẖāṯẖī.   Sancẖ mahā ras ṯan bẖa▫i▫ā kāṯẖī. ||1||  

From the Sky of the Tenth Gate, the nectar trickles down, distilled from my furnace.   I have gathered in this most sublime essence, making my body into firewood. ||1||  

(ਗਗਨਿ) ਚਿਦਾਕਾਸ ਜੋ ਸਰਬ ਰਸੋਂ ਕਾ ਘਰੁ ਹੈ ਏਹੀ ਮੇਰੀ ਭਾਠੀ ਚੁਵਤੀ ਹੈ ਅਰਥਾਤ ਚੈਤੰਨ ਕੀ ਪ੍ਰਾਪਤੀ ਹੋਣੇ ਕਰ ਜੋ ਇਕਤ੍ਰ ਕੀਆ ਹੈ ਅੰਤਹਕਰਣ ਮੈਂ ਆਨੰਦ ਕੋ ਏਹੀ ਮਦਰਾ ਹੈ ਔਰ ਤਨ ਅਭਿਮਾਨ ਕੋ ਜਲਾਇਆ ਹੈ ਏਹੀ ਭਾਠੀ ਕੇ ਨੀਚੇ ਲਕੜੀਆਂ ਜਲਾਈਆਂ ਹੈਂ॥੧॥


ਉਆ ਕਉ ਕਹੀਐ ਸਹਜ ਮਤਵਾਰਾ   ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ  

उआ कउ कहीऐ सहज मतवारा ॥   पीवत राम रसु गिआन बीचारा ॥१॥ रहाउ ॥  

U▫ā ka▫o kahī▫ai sahj maṯvārā.   Pīvaṯ rām ras gi▫ān bīcẖārā. ||1|| rahā▫o.  

He alone is called intoxicated with intuitive peace and poise,   who drinks in the juice of the Lord's essence, contemplating spiritual wisdom. ||1||Pause||  

ਹੇ ਜੋਗੀ ਉਸਕੋ ਮਦਰਾ ਸੇ ਬਿਨਾਂ ਸੁਤੇ ਹੀ ਮਸਤ ਕਹੀਤਾ ਹੈ ਜੋ ਪੁਰਖੁ ਰਾਮ ਨਾਮ ਕੇ (ਰਸੁ) ਅਨੰਦ ਰੂਪੀ ਮਦਰਾ ਕੋ ਵਿਚਾਰ ਕਰ ਗ੍ਯਾਨ ਦ੍ਵਾਰਾ ਪਾਨ ਕਰਤਾ ਹੈ ਜੇ ਕਹੇ ਤੁਮ ਅਪਨੇ ਮਦਰਾ ਕਾ ਪਰਕਾਰ ਕਹੋ ਜੈਸੇ ਤੁਮ ਕੋ ਅਨੰਦ ਹੂਆ ਹੈ ਤਿਸ ਪਰ ਕਹਤੇ ਹੈਂ॥


ਸਹਜ ਕਲਾਲਨਿ ਜਉ ਮਿਲਿ ਆਈ   ਆਨੰਦਿ ਮਾਤੇ ਅਨਦਿਨੁ ਜਾਈ ॥੨॥  

सहज कलालनि जउ मिलि आई ॥   आनंदि माते अनदिनु जाई ॥२॥  

Sahj kalālan ja▫o mil ā▫ī.   Ānanḏ māṯe an▫ḏin jā▫ī. ||2||  

Intuitive poise is the bar-maid who comes to serve it.   I pass my nights and days in ecstasy. ||2||  

ਸ਼ਾਂਤੀ ਰੂਪੀ (ਕਲਾਲਨਿ) ਮਟੀ ਜੋ ਮਿਲਆਈ ਅਰਥਾਤ ਜਬ ਆਨ ਪ੍ਰਾਪਤਿ ਹੋਈ ਹੈ ਤਬ ਸੇ ਮੁਝ ਆਨੰਦ ਰੂਪੀ ਮਦਰਾ ਮੈ ਮਸਤ ਹੂਏ ਕੋ ਰਾਤ ਦਿਨ ਬਤੀਤ ਹੋਤੇ ਹੈਂ॥੨॥


ਚੀਨਤ ਚੀਤੁ ਨਿਰੰਜਨ ਲਾਇਆ   ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥  

चीनत चीतु निरंजन लाइआ ॥   कहु कबीर तौ अनभउ पाइआ ॥३॥२७॥  

Cẖīnaṯ cẖīṯ niranjan lā▫i▫ā.   Kaho Kabīr ṯou anbẖa▫o pā▫i▫ā. ||3||27||  

Through conscious meditation, I linked my consciousness with the Immaculate Lord.   Says Kabeer, then I obtained the Fearless Lord. ||3||27||  

ਅਪਨਾ ਆਪ ਸਰੂਪ (ਚੀਨਤ) ਜਾਨਤੇ ਹੀ ਜਬ ਨਿਰੰਜਨ ਮੈਂ ਚਿਤ ਲਾਇਆ ਹੈ ਸ੍ਰੀ ਕਬੀਰ ਜੀ ਕਹਤੇ ਹੈਂ ਤਬ ਮੈਂ ਅਨ ਭਉ ਸਰੂਪ ਬ੍ਰਹਮ ਕੋ ਪਾਇਆ ਹੈ॥੩॥੨੭॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਜੇ ਜੋਗੀ ਕਹੇ ਕਿਤਨਾ ਅਭਿਮਾਨ ਜਲਾਉਣੇ ਕਰ ਮਨ ਕਾ ਮਰਣਾ ਸਿਧ ਹੋਤਾ ਹੈ ਜੋ ਮਨ ਮੂਆ ਤੋ ਕਿਆ ਲਾਭੁ ਹੈ ਤਿਸ ਪਰ ਕਹਤੇ ਹੈਂ॥


ਮਨ ਕਾ ਸੁਭਾਉ ਮਨਹਿ ਬਿਆਪੀ   ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥  

मन का सुभाउ मनहि बिआपी ॥   मनहि मारि कवन सिधि थापी ॥१॥  

Man kā subẖā▫o manėh bi▫āpī.   Manėh mār kavan siḏẖ thāpī. ||1||  

The natural tendency of the mind is to chase the mind.   Who has established himself as a Siddha, a being of miraculous spiritual powers, by killing his mind? ||1||  

ਉੱਤਰ: ਮਨ ਕਾ ਸੁਭਾਉ ਜੋ ਹੈ ਸੰਕਲਪ ਬਿਕਲਪ ਤਿਸ ਕੀ ਪੀੜਾ ਮਨ ਕੋ ਬਿਆਪੀ ਹੂਈ ਹੈ ਭਾਵ ਇਹ ਕਿ ਕਲਪਨਾ ਕਰਤਾ ਦੁਖੀ ਰਹਤਾ ਹੈ ਜਿਨੋਂ ਨੇ ਐਸੇ ਮਨ ਕੋ ਮਾਰਿਆ ਹੈ ਤਿਨ ਕੋ ਕਵਨ ਸੀ ਸਿਧੀ ਥਾਪਨੀ ਰਹੀ ਹੈ ਅਰਥਾਤ ਸਰਬ ਸਿਧੀਆਂ ਤਿਨ ਕੋ ਪ੍ਰਾਪਤ ਹੋਈ ਹੈਂ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits