Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ  

Jab ham rām garabẖ ho▫e ā▫e. ||1|| rahā▫o.  

before I came into the womb this time. ||1||Pause||  

ਰਾਮ = ਹੇ ਰਾਮ! ਗਰਭ ਹੋਇ ਆਏ = ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥
ਜਦੋਂ ਅਸੀਂ ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥


ਜੋਗੀ ਜਤੀ ਤਪੀ ਬ੍ਰਹਮਚਾਰੀ  

Jogī jaṯī ṯapī barahamcẖārī.  

I was a Yogi, a celibate, a penitent, and a Brahmchaaree, with strict self-discipline.  

xxx
ਕਦੇ ਅਸੀਂ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ;


ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥  

Kabhū rājā cẖẖaṯarpaṯ kabhū bẖekẖārī. ||2||  

Sometimes I was a king, sitting on the throne, and sometimes I was a beggar. ||2||  

xxxxxx ॥੨॥
ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ ॥੨॥


ਸਾਕਤ ਮਰਹਿ ਸੰਤ ਸਭਿ ਜੀਵਹਿ  

Sākaṯ marėh sanṯ sabẖ jīvėh.  

The faithless cynics shall die, while the Saints shall all survive.  

ਸਾਕਤ = (ਰੱਬ ਨਾਲੋਂ) ਟੁੱਟੇ ਹੋਏ ਮਨੁੱਖ। (ਮਰਹਿ = ਮਰਦੇ ਰਹਿੰਦੇ ਹਨ, ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਜੀਵਹਿ = ਜ਼ਿੰਦਾ ਹਨ।
ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤਰ੍ਹਾਂ) ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ,


ਰਾਮ ਰਸਾਇਨੁ ਰਸਨਾ ਪੀਵਹਿ ॥੩॥  

Rām rasā▫in rasnā pīvėh. ||3||  

They drink in the Lord's Ambrosial Essence with their tongues. ||3||  

ਰਸਾਇਨੁ = {ਰਸ ਅਇਨੁ। ਅਇਨੁ = ਅਯਨ, ਘਰ} ਰਸਾਂ ਦਾ ਘਰ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ। ਰਸਨਾ = ਜੀਭ (ਨਾਲ) ॥੩॥
ਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ ॥੩॥


ਕਹੁ ਕਬੀਰ ਪ੍ਰਭ ਕਿਰਪਾ ਕੀਜੈ  

Kaho Kabīr parabẖ kirpā kījai.  

Says Kabeer, O God, have mercy on me.  

ਪ੍ਰਭ = ਹੇ ਪ੍ਰਭੂ!
(ਸੋ) ਹੇ ਕਬੀਰ! (ਪਰਮਾਤਮਾ ਦੇ ਅੱਗੇ ਇਸ ਤਰ੍ਹਾਂ) ਅਰਦਾਸ ਕਰ- ਹੇ ਪ੍ਰਭੂ! ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼।


ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥  

Hār pare ab pūrā ḏījai. ||4||13||  

I am so tired; now, please bless me with Your perfection. ||4||13||  

ਹਾਰਿ = ਹਾਰ ਕੇ, ਜੂਨਾਂ ਵਿਚ ਪੈ ਪੈ ਕੇ ਥੱਕ ਕੇ। ਪਰੇ = ਡਿੱਗੇ ਹਾਂ (ਤੇਰੇ ਦਰ ਤੇ)। ਪੂਰਾ = ਗਿਆਨ ॥੪॥੧੩॥
ਅਸੀਂ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ ॥੪॥੧੩॥


ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ  

Ga▫oṛī Kabīr jī kī nāl ralā▫e likẖi▫ā mėhlā 5.  

Gauree, Kabeer Jee, With Writings Of The Fifth Mehl:  

xxx
XXX


ਐਸੋ ਅਚਰਜੁ ਦੇਖਿਓ ਕਬੀਰ  

Aiso acẖraj ḏekẖi▫o Kabīr.  

Kabeer has seen such wonders!  

ਅਚਰਜੁ = ਅਨੋਖਾ ਕੌਤਕ, ਅਜੀਬ ਤਮਾਸ਼ਾ।
ਹੇ ਕਬੀਰ! ਮੈਂ ਇਕ ਅਜੀਬ ਤਮਾਸ਼ਾ ਵੇਖਿਆ ਹੈ,


ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ  

Ḏaḏẖ kai bẖolai birolai nīr. ||1|| rahā▫o.  

Mistaking it for cream, the people are churning water. ||1||Pause||  

ਦਧਿ = ਦਹੀਂ। ਭੋਲੈ = ਭੁਲੇਖੇ। ਬਿਰੋਲੈ = ਰਿੜਕ ਰਿਹਾ ਹੈ। ਨੀਰੁ = ਪਾਣੀ ॥੧॥ ਰਹਾਉ ॥
ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ॥੧॥ ਰਹਾਉ ॥


ਹਰੀ ਅੰਗੂਰੀ ਗਦਹਾ ਚਰੈ  

Harī angūrī gaḏhā cẖarai.  

The donkey grazes upon the green grass;  

ਗਦਹਾ = ਖੋਤਾ, ਮੂਰਖ ਮਨ। ਹਰੀ ਅੰਗੂਰੀ = ਵਿਕਾਰਾਂ ਦੀ ਸੱਜਰੀ ਅੰਗੂਰੀ, ਮਨ-ਭਾਉਂਦੇ ਵਿਕਾਰ। ਚਰੈ = ਚੁਗਦਾ ਹੈ, ਮਾਣਦਾ ਹੈ।
ਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ,


ਨਿਤ ਉਠਿ ਹਾਸੈ ਹੀਗੈ ਮਰੈ ॥੧॥  

Niṯ uṯẖ hāsai hīgai marai. ||1||  

arising each day, he laughs and brays, and then dies. ||1||  

ਉਠਿ = ਉਠ ਕੇ। ਹਾਸੈ = ਹੱਸਦਾ ਹੈ। ਮਰੈ = (ਜੰਮਦਾ) ਮਰਦਾ ਹੈ ॥੧॥
ਇਸੇ ਤਰ੍ਹਾਂ ਸਦਾ ਹੱਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖ਼ਰ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥


ਮਾਤਾ ਭੈਸਾ ਅੰਮੁਹਾ ਜਾਇ  

Māṯā bẖaisā ammuhā jā▫e.  

The bull is intoxicated, and runs around wildly.  

ਮਾਤਾ = ਮਸਤਿਆ ਹੋਇਆ। ਭੈਸਾ = ਸੰਢਾ। ਅੰਮੁਹਾ = ਅਮੋੜ। ਅੰਮੁਹਾ = ਜਾਇ = ਅਮੋੜ-ਪੁਣਾ ਕਰਦਾ ਹੈ।
ਮਸਤੇ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ ਕਰਦਾ ਹੈ,


ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥  

Kuḏ kuḏ cẖarai rasāṯal pā▫e. ||2||  

He romps and eats and then falls into hell. ||2||  

ਰਸਾਤਲਿ = ਨਰਕ ਵਿਚ। ਪਾਇ = ਪੈਂਦਾ ਹੈ ॥੨॥
ਕੁੱਦਦਾ ਹੈ (ਭਾਵ, ਅਹੰਕਾਰ ਕਰਦਾ ਹੈ) ਵਿਸ਼ਿਆਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿਚ ਪੈ ਜਾਂਦਾ ਹੈ ॥੨॥


ਕਹੁ ਕਬੀਰ ਪਰਗਟੁ ਭਈ ਖੇਡ  

Kaho Kabīr pargat bẖa▫ī kẖed.  

Says Kabeer, a strange sport has become manifest:  

ਪਰਗਟੁ ਭਈ = ਸਮਝ ਵਿਚ ਆ ਗਈ ਹੈ।
ਹੇ ਕਬੀਰ! ਆਖ-(ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ,


ਲੇਲੇ ਕਉ ਚੂਘੈ ਨਿਤ ਭੇਡ ॥੩॥  

Lele ka▫o cẖūgẖai niṯ bẖed. ||3||  

the sheep is sucking the milk of her lamb. ||3||  

ਲੇਲਾ = (ਭਾਵ) ਮਨ। ਭੇਡ = (ਭਾਵ) ਮੱਤ, ਬੁੱਧੀ ॥੩॥
(ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿਛੇ ਲੱਗੀ ਫਿਰਦੀ ਹੈ ॥੩॥


ਰਾਮ ਰਮਤ ਮਤਿ ਪਰਗਟੀ ਆਈ  

Rām ramaṯ maṯ pargatī ā▫ī.  

Chanting the Lord's Name, my intellect is enlightened.  

ਰਾਮ ਰਮਤ = ਪ੍ਰਭੂ ਨੂੰ ਸਿਮਰਦਿਆਂ। ਮਤਿ = ਬੁੱਧੀ। ਪਰਗਟੀ ਆਈ = ਜਾਗ ਪਈ ਹੈ।
(ਇਹ ਸਮਝ ਕਿਸ ਨੇ ਪਾਈ ਹੈ?) ਹੇ (ਜਿਸ ਗੁਰੂ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ)


ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥  

Kaho Kabīr gur sojẖī pā▫ī. ||4||1||14||  

Says Kabeer, the Guru has blessed me with this understanding. ||4||1||14||  

ਗੁਰਿ = ਗੁਰੂ ਨੇ ॥੪॥੧॥੧੪॥
ਕਬੀਰ ਆਖ- (ਉਸ) ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ ॥੪॥੧॥੧੪॥


ਗਉੜੀ ਕਬੀਰ ਜੀ ਪੰਚਪਦੇ  

Ga▫oṛī Kabīr jī pancẖpaḏe.  

Gauree, Kabeer Jee, Panch-Padas:  

xxx
XXX


ਜਿਉ ਜਲ ਛੋਡਿ ਬਾਹਰਿ ਭਇਓ ਮੀਨਾ  

Ji▫o jal cẖẖod bāhar bẖa▫i▫o mīnā.  

I am like a fish out of water,  

ਮੀਨਾ = ਮੱਛ।
(ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ;


ਪੂਰਬ ਜਨਮ ਹਉ ਤਪ ਕਾ ਹੀਨਾ ॥੧॥  

Pūrab janam ha▫o ṯap kā hīnā. ||1||  

because in my previous life, I did not practice penance and intense meditation. ||1||  

ਪੂਰਬ ਜਨਮ = ਪਿਛਲੇ ਜਨਮਾਂ ਦਾ। ਹਉ = ਮੈਂ। ਹੀਨਾ = ਸੱਖਣਾ ॥੧॥
ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ) ॥੧॥


ਅਬ ਕਹੁ ਰਾਮ ਕਵਨ ਗਤਿ ਮੋਰੀ  

Ab kaho rām kavan gaṯ morī.  

Now tell me, Lord, what will my condition be?  

ਕਵਨ = ਕਿਹੜੀ, ਕਿਹੋ ਜਿਹੀ? ਗਤਿ = ਹਾਲਤ, ਹਾਲ। ਮੋਰੀ = ਮੇਰੀ।
ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ?


ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ  

Ŧajī le banāras maṯ bẖa▫ī thorī. ||1|| rahā▫o.  

I left Benares - I had little common sense. ||1||Pause||  

ਤਜੀਲੇ = ਮੈਂ ਛੱਡ ਦਿੱਤਾ ਹੈ। ਬਨਾਰਸਿ = ਕਾਂਸ਼ੀ ਨਗਰੀ। ਥੋਰੀ = ਥੋੜੀ ॥੧॥ ਰਹਾਉ ॥
ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ? ॥੧॥ ਰਹਾਉ ॥


ਸਗਲ ਜਨਮੁ ਸਿਵ ਪੁਰੀ ਗਵਾਇਆ  

Sagal janam siv purī gavā▫i▫ā.  

I wasted my whole life in the city of Shiva;  

ਸਗਲ ਜਨਮੁ = ਸਾਰੀ ਉਮਰ। ਸਿਵਪੁਰੀ = ਸ਼ਿਵ ਦੀ ਨਗਰੀ ਕਾਂਸ਼ੀ ਵਿਚ। ਗਵਾਇਆ = ਵਿਅਰਥ ਗੁਜ਼ਾਰ ਦਿੱਤਾ।
(ਹੇ ਰਾਮ! ਮੈਨੂੰ ਲੋਕ ਆਖਦੇ ਹਨ-) ਤੂੰ ਸਾਰੀ ਉਮਰ ਕਾਂਸ਼ੀ ਵਿਚ ਵਿਅਰਥ ਗੁਜ਼ਾਰ ਦਿੱਤੀ,


ਮਰਤੀ ਬਾਰ ਮਗਹਰਿ ਉਠਿ ਆਇਆ ॥੨॥  

Marṯī bār maghar uṯẖ ā▫i▫ā. ||2||  

at the time of my death, I moved to Magahar. ||2||  

ਮਰਤੀ ਬਾਰ = ਮਰਨ ਵੇਲੇ। ਉਠਿ = ਉੱਠ ਕੇ, ਛੱਡ ਕੇ ॥੨॥
(ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ ॥੨॥


ਬਹੁਤੁ ਬਰਸ ਤਪੁ ਕੀਆ ਕਾਸੀ  

Bahuṯ baras ṯap kī▫ā kāsī.  

For many years, I practiced penance and intense meditation at Kaashi;  

ਬਹੁਤੁ ਬਰਸ = ਕਈ ਸਾਲਾਂ ਤਕ। ਕਾਸ਼ੀ = ਕਾਂਸ਼ੀ ਵਿਚ।
(ਹੇ ਪ੍ਰਭੂ! ਲੋਕ ਕਹਿੰਦੇ ਹਨ-) ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?)


ਮਰਨੁ ਭਇਆ ਮਗਹਰ ਕੀ ਬਾਸੀ ॥੩॥  

Maran bẖa▫i▫ā maghar kī bāsī. ||3||  

now that my time to die has come, I have come to dwell at Magahar! ||3||  

ਮਰਨੁ = ਮੌਤ। ਬਾਸੀ = ਵਾਸ, ਵਸੇਬਾ ॥੩॥
ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ ॥੩॥


ਕਾਸੀ ਮਗਹਰ ਸਮ ਬੀਚਾਰੀ  

Kāsī maghar sam bīcẖārī.  

Kaashi and Magahar - I consider them the same.  

ਸਮ = ਇਕੋ ਜਿਹੇ। ਬੀਚਾਰੀ = ਸਮਝੇ ਹਨ।
(ਹੇ ਰਾਮ! ਲੋਕ ਬੋਲੀ ਮਾਰਦੇ ਹਨ-) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ,


ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥  

Ocẖẖī bẖagaṯ kaise uṯras pārī. ||4||  

With inadequate devotion, how can anyone swim across? ||4||  

ਓਛੀ = ਹੋਛੀ, ਅਧੂਰੀ। ਕੈਸੇ = ਕਿਸ ਤਰ੍ਹਾਂ? ਉਤਰਸਿ = ਤੂੰ ਉਤਰੇਂਗਾ। ਪਾਰੀ = ਪਾਰ ॥੪॥
ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ? ॥੪॥


ਕਹੁ ਗੁਰ ਗਜ ਸਿਵ ਸਭੁ ਕੋ ਜਾਨੈ  

Kaho gur gaj siv sabẖ ko jānai.  

Says Kabeer, the Guru and Ganaysha and Shiva all know  

ਗੁਰ ਗਜਿ = ਗਣੇਸ਼। ਸਭੁ ਕੋ = ਹਰੇਕ ਮਨੁੱਖ। ਜਾਨੈ = ਪਛਾਣਦਾ ਹੈ (ਭਾਵ, ਸਮਝਦਾ ਹੈ ਕਿ ਇਹ ਗਣੇਸ਼ ਤੇ ਸ਼ਿਵ ਹੀ ਮੁਕਤੀ ਦੇਣ ਵਾਲੇ ਤੇ ਖੋਹਣ ਵਾਲੇ ਹਨ)।
(ਹੇ ਕਬੀਰ!) ਆਖ-ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ);


ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥  

Mu▫ā Kabīr ramaṯ sarī rāmai. ||5||15||  

that Kabeer died chanting the Lord's Name. ||5||15||  

ਮੁਆ ਕਬੀਰੁ = ਕਬੀਰ ਮਰ ਗਿਆ ਹੈ ਆਪਾ ਭਾਵ ਤੋਂ, ਕਬੀਰ ਦੀ ਮੈਂ-ਮੇਰੀ ਮਿਟ ਗਈ ਹੈ। ਰਮਤ = ਸਿਮਰ ਸਿਮਰ ਕੇ ॥੫॥੧੫॥
ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ) ॥੫॥੧੫॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਚੋਆ ਚੰਦਨ ਮਰਦਨ ਅੰਗਾ  

Cẖo▫ā cẖanḏan marḏan angā.  

You may anoint your limbs with sandalwood oil,  

ਚੋਆ = ਅਤਰ। ਮਰਦਨ = ਮਾਲਸ਼। ਅੰਗਾ = (ਸਰੀਰ ਦੇ) ਅੰਗਾਂ ਨੂੰ।
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,


ਸੋ ਤਨੁ ਜਲੈ ਕਾਠ ਕੈ ਸੰਗਾ ॥੧॥  

So ṯan jalai kāṯẖ kai sangā. ||1||  

but in the end, that body will be burned with the firewood. ||1||  

ਜਲੈ = ਸੜ ਜਾਂਦਾ ਹੈ। ਕਾਠ ਕੈ ਸੰਗਾ = ਲੱਕੜਾਂ ਨਾਲ ॥੧॥
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਵਿਚ ਪਾ ਕੇ ਸਾੜਿਆ ਜਾਂਦਾ ਹੈ ॥੧॥


ਇਸੁ ਤਨ ਧਨ ਕੀ ਕਵਨ ਬਡਾਈ  

Is ṯan ḏẖan kī kavan badā▫ī.  

Why should anyone take pride in this body or wealth?  

ਕਵਨ ਬਡਾਈ = ਕਿਹੜੀ ਵਡਿਆਈ ਹੈ? ਕੀਹ ਮਾਣ ਕਰਨਾ ਹੋਇਆ?
ਇਸ ਸਰੀਰ ਤੇ ਧਨ ਉੱਤੇ ਕੀਹ ਮਾਣ ਕਰਨਾ ਹੋਇਆ?


ਧਰਨਿ ਪਰੈ ਉਰਵਾਰਿ ਜਾਈ ॥੧॥ ਰਹਾਉ  

Ḏẖaran parai urvār na jā▫ī. ||1|| rahā▫o.  

They shall end up lying on the ground; they shall not go along with you to the world beyond. ||1||Pause||  

ਧਰਨਿ = ਧਰਤੀ ਤੇ। ਪਰੈ = ਪਿਆ ਰਹਿ ਜਾਂਦਾ ਹੈ। ਉਰਵਾਰਿ = ਉਰਲੇ ਪਾਸੇ ਹੀ, ਇਥੇ ਹੀ। ਨ ਜਾਈ = (ਨਾਲ) ਨਹੀਂ ਜਾਂਦਾ ॥੧॥ ਰਹਾਉ ॥
ਇਹ ਇੱਥੇ ਹੀ ਧਰਤੀ ਤੇ ਪਏ ਰਹਿ ਜਾਂਦੇ ਹਨ (ਜੀਵ ਦੇ ਨਾਲ) ਨਹੀਂ ਜਾਂਦੇ ॥੧॥ ਰਹਾਉ ॥


ਰਾਤਿ ਜਿ ਸੋਵਹਿ ਦਿਨ ਕਰਹਿ ਕਾਮ  

Rāṯ jė sovėh ḏin karahi kām.  

They sleep by night and work during the day,  

ਦਿਨ = ਦਿਨੇ, ਸਾਰਾ ਦਿਨ। ਕਾਮ = ਕੰਮ-ਕਾਰ। ਕਰਹਿ = ਕਰਦੇ ਹਨ। ਜਿ = ਜੋ ਮਨੁੱਖ।
ਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ (ਭਾਵ, ਰਾਤ ਤਾਂ ਸੁੱਤਿਆਂ ਗੁਜ਼ਾਰ ਦੇਂਦੇ ਹਨ), ਤੇ ਦਿਨੇ (ਦੁਨਿਆਵੀ) ਕੰਮ-ਧੰਧੇ ਕਰਦੇ ਰਹਿੰਦੇ ਹਨ,


ਇਕੁ ਖਿਨੁ ਲੇਹਿ ਹਰਿ ਕੋ ਨਾਮ ॥੨॥  

Ik kẖin lehi na har ko nām. ||2||  

but they do not chant the Lord's Name, even for an instant. ||2||  

ਇਕੁ ਖਿਨੁ = ਰਤਾ ਭਰ ਭੀ, ਪਲ ਮਾਤ੍ਰ ਭੀ। ਨ ਲੈਹਿ = ਨਹੀਂ ਲੈਂਦੇ ॥੨॥
ਪਰ ਇਕ ਪਲ ਮਾਤ੍ਰ ਭੀ ਪ੍ਰਭੂ ਦਾ ਨਾਮ ਨਹੀਂ ਜਪਦੇ ॥੨॥


ਹਾਥਿ ਡੋਰ ਮੁਖਿ ਖਾਇਓ ਤੰਬੋਰ  

Hāth ṯa dor mukẖ kẖā▫i▫o ṯambor.  

They hold the string of the kite in their hands, and chew betel leaves in their mouths,  

ਹਾਥਿ = (ਉਹਨਾਂ ਦੇ) ਹੱਥ ਵਿਚ। ਤ = ਤਾਂ। ਡੋਰ = (ਬਾਜਾਂ ਦੀਆਂ) ਡੋਰਾਂ। ਮੁਖਿ = ਮੂੰਹ ਵਿਚ। ਤੰਬੋਰ = ਪਾਨ।
ਜੋ ਮਨੁੱਖ ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ, ਤੇ ਜਿਨ੍ਹਾਂ ਦੇ ਹੱਥ ਵਿਚ (ਬਾਜਾਂ ਦੀਆਂ) ਡੋਰਾਂ ਹਨ (ਭਾਵ, ਜੋ ਸ਼ਿਕਾਰ ਆਦਿਕ ਸ਼ੁਗਲ ਵਿਚ ਰੁੱਝੇ ਰਹਿੰਦੇ ਹਨ),


ਮਰਤੀ ਬਾਰ ਕਸਿ ਬਾਧਿਓ ਚੋਰ ॥੩॥  

Marṯī bār kas bāḏẖi▫o cẖor. ||3||  

but at the time of death, they shall be tied up tight, like thieves. ||3||  

ਕਸਿ = ਕੱਸ ਕੇ, ਘੁੱਟ ਕੇ। ਚੋਰ = ਚੋਰਾਂ ਵਾਂਗ ॥੩॥
ਉਹ ਮਰਨ ਵੇਲੇ ਚੋਰਾਂ ਵਾਂਗ ਕੱਸ ਕੇ ਬੱਧੇ ਜਾਂਦੇ ਹਨ ॥੩॥


ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ  

Gurmaṯ ras ras har gun gāvai.  

Through the Guru's Teachings, and immersed in His Love, sing the Glorious Praises of the Lord.  

ਗੁਰਮਤਿ = ਗੁਰੂ ਦੀ ਮੱਤ ਲੈ ਕੇ। ਰਸਿ ਰਸਿ = ਸੁਆਦ ਲੈ ਲੈ ਕੇ, ਬੜੇ ਪ੍ਰੇਮ ਨਾਲ।
ਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਬੜੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ,


ਰਾਮੈ ਰਾਮ ਰਮਤ ਸੁਖੁ ਪਾਵੈ ॥੪॥  

Rāmai rām ramaṯ sukẖ pāvai. ||4||  

Chant the Name of the Lord, Raam, Raam, and find peace. ||4||  

ਰਾਮੈ ਰਾਮ = ਕੇਵਲ ਰਾਮ ਨੂੰ। ਰਮਤ = ਸਿਮਰ ਸਿਮਰ ਕੇ ॥੪॥
ਉਹ ਕੇਵਲ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਮਾਣਦਾ ਹੈ ॥੪॥


ਕਿਰਪਾ ਕਰਿ ਕੈ ਨਾਮੁ ਦ੍ਰਿੜਾਈ  

Kirpā kar kai nām ḏariṛā▫ī.  

In His Mercy, He implants the Naam within us;  

ਦ੍ਰਿੜਾਈ = (ਹਿਰਦੇ ਵਿਚ) ਪੱਕਾ ਕਰਾਉਂਦਾ ਹੈ, ਜਪਾਉਂਦਾ ਹੈ।
ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਦੇ ਹਿਰਦੇ ਵਿਚ ਆਪਣਾ ਨਾਮ ਟਿਕਾਉਂਦਾ ਹੈ,


ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥  

Har har bās suganḏẖ basā▫ī. ||5||  

inhale deeply the sweet aroma and fragrance of the Lord, Har, Har. ||5||  

ਹਰਿ ਹਰਿ ਸੁਗੰਧ = ਹਰੀ ਦੇ ਨਾਮ ਦੀ ਖ਼ੁਸ਼ਬੋ। ਬਸਾਈ = ਵਸਾਉਂਦਾ ਹੈ ॥੫॥
ਉਸ ਵਿਚ ਉਹ 'ਨਾਮ' ਦੀ ਖ਼ੁਸ਼ਬੋ ਦਾ ਵਾਸ ਕਰਾ ਦੇਂਦਾ ਹੈ ॥੫॥


ਕਹਤ ਕਬੀਰ ਚੇਤਿ ਰੇ ਅੰਧਾ  

Kahaṯ Kabīr cẖeṯ re anḏẖā.  

Says Kabeer, remember Him, you blind fool!  

ਰੇ ਅੰਧਾ = ਹੇ ਅੰਨ੍ਹੇ ਮਨੁੱਖ! ਚੇਤਿ = ਯਾਦ ਕਰ।
ਕਬੀਰ ਆਖਦਾ ਹੈ-ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ।


ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥  

Saṯ rām jẖūṯẖā sabẖ ḏẖanḏẖā. ||6||16||  

The Lord is True; all worldly affairs are false. ||6||16||  

ਸਤਿ = ਸਦਾ ਅਟੱਲ ਰਹਿਣ ਵਾਲਾ। ਝੂਠਾ = ਨਾਸ ਹੋ ਜਾਣ ਵਾਲਾ, ਥਿਰ ਨਾਹ ਰਹਿਣ ਵਾਲਾ ॥੬॥੧੬॥
ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ ॥੬॥੧੬॥


ਗਉੜੀ ਕਬੀਰ ਜੀ ਤਿਪਦੇ ਚਾਰਤੁਕੇ  

Ga▫oṛī Kabīr jī ṯipḏe cẖārṯuke.  

Gauree, Kabeer Jee, Ti-Padas And Chau-Tukas:  

xxx
XXX


ਜਮ ਤੇ ਉਲਟਿ ਭਏ ਹੈ ਰਾਮ  

Jam ṯe ulat bẖa▫e hai rām.  

I have turned away from death and turned to the Lord.  

ਉਲਟਿ = ਪਲਟ ਕੇ, ਬਦਲ ਕੇ।
(ਜਦ ਤੋਂ ਮੇਰੀ ਪ੍ਰਭੂ ਨਾਲ ਸਾਂਝ ਪੈ ਗਈ ਹੈ) ਜਮਾਂ ਤੋਂ ਬਦਲ ਕੇ ਪ੍ਰਭੂ (ਦਾ ਰੂਪ) ਹੋ ਗਏ ਹਨ (ਭਾਵ, ਪਹਿਲਾਂ ਜੋ ਮੈਨੂੰ ਜਮ-ਰੂਪ ਦਿੱਸਦੇ ਸਨ, ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦੇਂਦੇ ਹਨ),


ਦੁਖ ਬਿਨਸੇ ਸੁਖ ਕੀਓ ਬਿਸਰਾਮ  

Ḏukẖ binse sukẖ kī▫o bisrām.  

Pain has been eliminated, and I dwell in peac and comfort.  

ਬਿਨਸੇ = ਨਾਸ ਹੋ ਗਏ ਹਨ, ਦੂਰ ਹੋ ਗਏ ਹਨ। ਬਿਸਰਾਮ = ਡੇਰਾ, ਟਿਕਾਣਾ।
ਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁਖਾਂ ਨੇ (ਮੇਰੇ ਅੰਦਰ) ਡੇਰਾ ਆਣ ਜਮਾਇਆ ਹੈ।


ਬੈਰੀ ਉਲਟਿ ਭਏ ਹੈ ਮੀਤਾ  

Bairī ulat bẖa▫e hai mīṯā.  

My enemies have been transformed into friends.  

ਭਏ ਹੈ = ਹੋ ਗਏ ਹਨ, ਬਣ ਗਏ ਹਨ। ਮੀਤਾ = ਮਿੱਤਰ, ਸੱਜਣ।
ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ (ਭਾਵ, ਜੋ ਇੰਦ੍ਰੇ ਪਹਿਲਾਂ ਵਿਕਾਰਾਂ ਵਲ ਲੈ ਜਾ ਕੇ ਵੈਰੀਆਂ ਵਾਲਾ ਕੰਮ ਕਰ ਰਹੇ ਸਨ, ਹੁਣ ਉਹ ਭਲੇ ਪਾਸੇ ਲਿਆ ਰਹੇ ਹਨ);


ਸਾਕਤ ਉਲਟਿ ਸੁਜਨ ਭਏ ਚੀਤਾ ॥੧॥  

Sākaṯ ulat sujan bẖa▫e cẖīṯā. ||1||  

The faithless cynics have been transformed into good-hearted people. ||1||  

ਸਾਕਤ = ਰੱਬ ਵਲੋਂ ਟੁੱਟੇ ਹੋਏ ਜੀਵ। ਸੁਜਨ = ਭਲੇ, ਗੁਰਮੁਖ। ਚੀਤਾ = ਅੰਤਰ ਆਤਮੇ ॥੧॥
ਪਹਿਲਾਂ ਇਹ ਰੱਬ ਨਾਲੋਂ ਟੁੱਟੇ ਹੋਏ ਸਨ, ਹੁਣ ਉਲਟ ਕੇ ਅੰਤਰ-ਆਤਮੇ ਗੁਰਮੁਖ ਬਣ ਗਏ ਹਨ ॥੧॥


ਅਬ ਮੋਹਿ ਸਰਬ ਕੁਸਲ ਕਰਿ ਮਾਨਿਆ  

Ab mohi sarab kusal kar māni▫ā.  

Now, I feel that everything brings me peace.  

ਮੋਹਿ = ਮੈਂ। ਕੁਸਲ = ਸੁਖ-ਸਾਂਦ, ਅਨੰਦ।
ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ;


ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ  

Sāʼnṯ bẖa▫ī jab gobiḏ jāni▫ā. ||1|| rahā▫o.  

Peace and tranquility have come, since I realized the Lord of the Universe. ||1||Pause||  

ਜਾਨਿਆ = ਜਾਣ ਲਿਆ ॥੧॥ ਰਹਾਉ ॥
ਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ਤਦੋਂ ਦੀ (ਮੇਰੇ ਅੰਦਰ) ਠੰਢ ਪੈ ਗਈ ਹੈ ॥੧॥ ਰਹਾਉ ॥


ਤਨ ਮਹਿ ਹੋਤੀ ਕੋਟਿ ਉਪਾਧਿ  

Ŧan mėh hoṯī kot upāḏẖ.  

My body was afflicted with millions of diseases.  

ਤਨ ਮਹਿ = ਸਰੀਰ ਵਿਚ। ਹੋਤੀ = ਹੁੰਦੀਆਂ ਸਨ। ਕੋਟਿ ਉਪਾਧਿ = ਕ੍ਰੋੜਾਂ ਬਖੇੜੇ (ਵਿਕਾਰਾਂ ਦੇ)।
(ਮੇਰੇ ਸਰੀਰ ਵਿਚ ਵਿਕਾਰਾਂ ਦੇ) ਕ੍ਰੋੜਾਂ ਬਖੇੜੇ ਸਨ;


        


© SriGranth.org, a Sri Guru Granth Sahib resource, all rights reserved.
See Acknowledgements & Credits