Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥  

Kahi Kabīr mil anṯ kī belā. ||4||2||  

Says Kabeer, O Lord, please meet me - this is my very last chance! ||4||2||  

ਕਹਿ = ਕਹੈ, ਆਖਦਾ ਹੈ। ਅੰਤ ਕੀ ਬੇਲਾ = ਅਖ਼ੀਰ ਦੇ ਵੇਲੇ (ਭਾਵ, ਇਸ ਮਨੁੱਖਾ ਜਨਮ ਵਿਚ ਜੋ ਕਈ ਜੂਨਾਂ ਵਿਚ ਭਟਕ ਕੇ ਅਖ਼ੀਰ ਵਿਚ ਮਿਲਿਆ ਹੈ)।੪ ॥੪॥੨॥
ਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਜਬ ਹਮ ਏਕੋ ਏਕੁ ਕਰਿ ਜਾਨਿਆ  

Jab ham eko ek kar jāni▫ā.  

When I realize that there is One, and only One Lord,  

ਹਮ = ਅਸਾਂ। ਏਕੋ ਏਕੁ ਕਰਿ = ਇਹ ਨਿਸ਼ਚਾ ਕਰ ਕੇ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ। ਜਾਨਿਆ = ਸਮਝਿਆ ਹੈ।
ਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ,


ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥  

Ŧab logah kāhe ḏukẖ māni▫ā. ||1||  

why then should the people be upset? ||1||  

ਲੋਗਹੁ = ਲੋਕਾਂ ਨੇ। ਕਾਹੇ = ਕਿਉਂ? ਦੁਖੁ ਮਾਨਿਆ = ਇਸ ਗੱਲ ਨੂੰ ਮਾੜਾ ਸਮਝਿਆ ਹੈ, ਇਸ ਗੱਲ ਦਾ ਦੁੱਖ ਕੀਤਾ ਹੈ ॥੧॥
ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ॥੧॥


ਹਮ ਅਪਤਹ ਅਪੁਨੀ ਪਤਿ ਖੋਈ  

Ham apṯah apunī paṯ kẖo▫ī.  

I am dishonored; I have lost my honor.  

ਅਪਤਹ = ਬੇ-ਪਤਾ, ਨਿਰਲੱਜ, ਜਿਸ ਦੀ ਕੋਈ ਇੱਜ਼ਤ ਨ ਰਹਿ ਜਾਏ। ਖੋਈ = ਗਵਾ ਲਈ ਹੈ।
ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ।


ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ  

Hamrai kẖoj parahu maṯ ko▫ī. ||1|| rahā▫o.  

No one should follow in my footsteps. ||1||Pause||  

ਖੋਜਿ = ਖੋਜ ਤੇ, ਪਿੱਛੇ, ਰਾਹ ਤੇ। ਮਤਿ ਪਰਹੁ = ਨਾਹ ਤੁਰੋ ॥੧॥ ਰਹਾਉ ॥
(ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ॥੧॥ ਰਹਾਉ ॥


ਹਮ ਮੰਦੇ ਮੰਦੇ ਮਨ ਮਾਹੀ  

Ham manḏe manḏe man māhī.  

I am bad, and bad in my mind as well.  

ਮਾਹੀ = ਵਿਚ। ਮੰਦੇ = ਭੈੜੇ।
ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?)


ਸਾਝ ਪਾਤਿ ਕਾਹੂ ਸਿਉ ਨਾਹੀ ॥੨॥  

Sājẖ pāṯ kāhū si▫o nāhī. ||2||  

I have no partnership with anyone. ||2||  

ਸਾਝ ਪਾਤਿ = ਭਾਈਚਾਰਾ, ਮੇਲ-ਮੁਲਾਕਾਤ। ਕਾਹੂ ਸਿਉ = ਕਿਸੇ ਨਾਲ ॥੨॥
ਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ॥੨॥


ਪਤਿ ਅਪਤਿ ਤਾ ਕੀ ਨਹੀ ਲਾਜ  

Paṯ apaṯ ṯā kī nahī lāj.  

I have no shame about honor or dishonor.  

ਪਤਿ ਅਪਤਿ = ਆਦਰ ਨਿਰਾਦਰੀ। ਲਾਜ = ਪਰਵਾਹ।
ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ;


ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥  

Ŧab jānhuge jab ugẖraigo pāj. ||3||  

But you shall know, when your own false covering is laid bare. ||3||  

ਜਾਨਹੁਗੇ = ਤੁਹਾਨੂੰ ਸਮਝ ਆਵੇਗੀ। ਪਾਜ = ਵਿਖਾਵਾ ॥੩॥
ਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ ॥੩॥


ਕਹੁ ਕਬੀਰ ਪਤਿ ਹਰਿ ਪਰਵਾਨੁ  

Kaho Kabīr paṯ har parvān.  

Says Kabeer, honor is that which is accepted by the Lord.  

ਪਤਿ = (ਅਸਲ) ਇੱਜ਼ਤ। ਪਰਵਾਨੁ = ਕਬੂਲ।
ਹੇ ਕਬੀਰ! ਆਖ-(ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ।


ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥  

Sarab ṯi▫āg bẖaj keval rām. ||4||3||  

Give up everything - meditate, vibrate upon the Lord alone. ||4||3||  

ਤਿਆਗਿ = ਛੱਡ ਕੇ। ਭਜੁ = ਸਿਮਰ।੪ ॥੪॥੩॥
(ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ॥੪॥੩॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਨਗਨ ਫਿਰਤ ਜੌ ਪਾਈਐ ਜੋਗੁ  

Nagan firaṯ jou pā▫ī▫ai jog.  

If Yoga could be obtained by wandering around naked,  

ਨਗਨ ਫਿਰਤ = ਨੰਗੇ ਫਿਰਦਿਆਂ। ਜੌ = ਜੇ ਕਰ। ਜੋਗੁ = (ਪਰਮਾਤਮਾ ਨਾਲ) ਮਿਲਾਪ।
ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ,


ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥  

Ban kā mirag mukaṯ sabẖ hog. ||1||  

then all the deer of the forest would be liberated. ||1||  

ਸਭੁ ਮਿਰਗੁ = ਹਰੇਕ ਪਸ਼ੂ (ਹਰਨ ਆਦਿਕ)। ਬਨ = ਜੰਗਲ। ਹੋਗੁ = ਹੋ ਜਾਇਗਾ ॥੧॥
ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ॥੧॥


ਕਿਆ ਨਾਗੇ ਕਿਆ ਬਾਧੇ ਚਾਮ  

Ki▫ā nāge ki▫ā bāḏẖe cẖām.  

What does it matter whether someone goes naked, or wears a deer skin,  

ਬਾਧੇ ਚਾਮ = (ਮ੍ਰਿਗ ਸ਼ਾਲਾ ਆਦਿਕ) ਚੰਮ (ਸਰੀਰ ਤੇ) ਪਹਿਨਿਆਂ। ਕਿਆ = ਕੀਹ ਲਾਭ ਹੋ ਸਕਦਾ ਹੈ?
(ਹੇ ਭਾਈ!) ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ?


ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ  

Jab nahī cẖīnas āṯam rām. ||1|| rahā▫o.  

if he does not remember the Lord within his soul? ||1||Pause||  

ਨਹੀ ਚੀਨਸਿ = ਤੂੰ ਨਹੀਂ ਪਛਾਣ ਕਰਦਾ। ਆਤਮ ਰਾਮ = ਪਰਮਾਤਮਾ ॥੧॥ ਰਹਾਉ ॥
ਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ ॥੧॥ ਰਹਾਉ ॥


ਮੂਡ ਮੁੰਡਾਏ ਜੌ ਸਿਧਿ ਪਾਈ  

Mūd mundā▫e jou siḏẖ pā▫ī.  

If the spiritual perfection of the Siddhas could be obtained by shaving the head,  

ਮੂੰਡ = ਸਿਰ। ਜੌ = ਜੇਕਰ।
ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ,


ਮੁਕਤੀ ਭੇਡ ਗਈਆ ਕਾਈ ॥੨॥  

Mukṯī bẖed na ga▫ī▫ā kā▫ī. ||2||  

then why haven't sheep found liberation? ||2||  

ਕਾਈ = ਕੋਈ। ਸਿਧਿ = ਸਫਲਤਾ ॥੨॥
(ਤਾਂ ਇਹ ਕੀਹ ਕਾਰਨ ਹੈ ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ॥੨॥


ਬਿੰਦੁ ਰਾਖਿ ਜੌ ਤਰੀਐ ਭਾਈ  

Binḏ rākẖ jou ṯarī▫ai bẖā▫ī.  

If someone could save himself by celibacy, O Siblings of Destiny,  

ਬਿੰਦੁ = ਵੀਰਜ। ਰਾਖਿ = ਰੱਖ ਕੇ, ਸਾਂਭ ਕੇ। ਬਿੰਦੁ ਰਾਖਿ = ਵੀਰਜ ਸਾਂਭਿਆਂ, ਬਾਲ-ਜਤੀ ਰਿਹਾਂ {ਨੋਟ: ਲਫ਼ਜ਼ 'ਬਿੰਦੁ' ਸਦਾ ੁ ਅੰਤ ਹੈ, ਉਂਞ ਇਹ ਇਸਤ੍ਰੀ-ਲਿੰਗ ਹੈ}। ਭਾਈ = ਹੇ ਭਾਈ! ਹੇ ਸੱਜਣ!
ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ,


ਖੁਸਰੈ ਕਿਉ ਪਰਮ ਗਤਿ ਪਾਈ ॥੩॥  

Kẖusrai ki▫o na param gaṯ pā▫ī. ||3||  

why then haven't eunuchs obtained the state of supreme dignity? ||3||  

ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ, ਮੁਕਤੀ ॥੩॥
ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ? ॥੩॥


ਕਹੁ ਕਬੀਰ ਸੁਨਹੁ ਨਰ ਭਾਈ  

Kaho Kabīr sunhu nar bẖā▫ī.  

Says Kabeer, listen, O men, O Siblings of Destiny:  

ਨਰ ਭਾਈ = ਹੇ ਭਰਾਵੋ!
ਹੇ ਕਬੀਰ! (ਬੇ-ਸ਼ੱਕ) ਆਖ-ਹੇ ਭਰਾਵੋ! ਸੁਣੋ!


ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥  

Rām nām bin kin gaṯ pā▫ī. ||4||4||  

without the Lord's Name, who has ever found salvation? ||4||4||  

ਕਿਨਿ = ਕਿਸ ਨੇ? (ਭਾਵ, ਕਿਸੇ ਨੇ ਨਹੀਂ)।੪ ॥੪॥੪॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ ॥੪॥੪॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ  

Sanḏẖi▫ā parāṯ isnān karāhī.  

Those who take their ritual baths in the evening and the morning  

ਸੰਧਿਆ = ਸ਼ਾਮ ਵੇਲੇ। ਪ੍ਰਾਤ = ਸਵੇਰੇ। ਕਰਾਹੀ = ਕਰਹੀ, ਕਰਦੇ ਹਨ।
(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ


ਜਿਉ ਭਏ ਦਾਦੁਰ ਪਾਨੀ ਮਾਹੀ ॥੧॥  

Ji▫o bẖa▫e ḏāḏur pānī māhī. ||1||  

are like the frogs in the water. ||1||  

ਭਏ = ਹੁੰਦੇ ਹਨ। ਦਾਦੁਰ = ਡੱਡੂ। ਮਾਹੀ = ਵਿਚ ॥੧॥
(ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ ॥੧॥


ਜਉ ਪੈ ਰਾਮ ਰਾਮ ਰਤਿ ਨਾਹੀ  

Ja▫o pai rām rām raṯ nāhī.  

When people do not love the Lord's Name,  

ਜਉ ਪੈ = ਜੇਕਰ {ਵੇਖੋ, ਸਿਰੀ ਰਾਗ ਰਵਿਦਾਸ ਜੀ: 'ਜਉ ਪੈ ਹਮ ਨ ਪਾਪ ਕਰੰਤਾ'}। ਰਤਿ = ਪਿਆਰ।
ਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ,


ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ  

Ŧe sabẖ ḏẖaram rā▫e kai jāhī. ||1|| rahā▫o.  

they must all go to the Righteous Judge of Dharma. ||1||Pause||  

ਤੇ ਸਭ = ਉਹ ਸਾਰੇ (ਜੀਵ)। ਧਰਮਰਾਇ ਕੈ = ਧਰਮਰਾਜ ਦੇ ਵੱਸ ਵਿਚ ॥੧॥ ਰਹਾਉ ॥
ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ॥੧॥ ਰਹਾਉ ॥


ਕਾਇਆ ਰਤਿ ਬਹੁ ਰੂਪ ਰਚਾਹੀ  

Kā▫i▫ā raṯ baho rūp racẖāhī.  

Those who love their bodies and try different looks,  

ਕਾਇਆ = ਸਰੀਰ। ਰਤਿ = ਮੋਹ, ਪਿਆਰ। ਬਹੁ ਰੂਪ = ਕਈ ਭੇਖ। ਰਚਾਹੀ = ਰਚਦੇ ਹਨ, ਬਣਾਉਂਦੇ ਹਨ।
(ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ;


ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥  

Ŧin ka▫o ḏa▫i▫ā supnai bẖī nāhī. ||2||  

do not feel compassion, even in dreams. ||2||  

ਸੁਪਨੈ ਭੀ = ਸੁਪਨੇ ਵਿਚ ਭੀ, ਕਦੇ ਭੀ। ਦਇਆ = ਤਰਸ ॥੨॥
ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ॥੨॥


ਚਾਰਿ ਚਰਨ ਕਹਹਿ ਬਹੁ ਆਗਰ  

Cẖār cẖaran kahėh baho āgar.  

The wise men call them four-footed creatures;  

ਚਾਰਿ ਚਰਨ = ਚਾਰ ਵੇਦ। ਕਹਹਿ = ਉਚਾਰਦੇ ਹਨ, ਪੜ੍ਹਦੇ ਹਨ। ਬਹੁ = ਬਹੁਤੇ। ਆਗਰ = ਸਿਆਣੇ ਮਨੁੱਖ।
ਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?)।


ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥  

Sāḏẖū sukẖ pāvahi kal sāgar. ||3||  

the Holy find peace in this ocean of pain. ||3||  

ਸਾਧੂ = ਸੰਤ ਜਨ। ਕਲਿ ਸਾਗਰ = ਝਗੜਿਆਂ ਦਾ ਸਮੁੰਦਰ, ਸੰਸਾਰ ॥੩॥
ਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ ॥੩॥


ਕਹੁ ਕਬੀਰ ਬਹੁ ਕਾਇ ਕਰੀਜੈ  

Kaho Kabīr baho kā▫e karījai.  

Says Kabeer, why do you perform so many rituals?  

ਬਹੁ ਕਾਇ ਕਰੀਜੈ = ਬਹੁਤੀਆਂ ਵਿਚਾਰਾਂ ਕਾਹਦੇ ਲਈ ਕਰਨੀਆਂ ਹੋਈਆਂ? ਭਾਵ, ਮੁੱਕਦੀ ਗੱਲ ਇਹ ਹੈ; ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ।
ਹੇ ਕਬੀਰ! ਆਖ-ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ,


ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥  

Sarbas cẖẖod mahā ras pījai. ||4||5||  

Renounce everything, and drink in the supreme essence of the Lord. ||4||5||  

ਸਰਬਸੁ = (सर्वस्व) ਆਪਣਾ ਸਭ ਕੁਝ, ਸਭ ਪਦਾਰਥਾਂ ਦਾ ਮੋਹ। ਛੋਡਿ = ਛੱਡ ਕੇ। ਮਹਾ ਰਸੁ = ਸਭ ਤੋਂ ਉੱਚਾ ਨਾਮ ਰਸ। ਪੀਜੈ = ਪੀਵੀਏ।੪ ॥੪॥੫॥
ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ॥੪॥੫॥


ਕਬੀਰ ਜੀ ਗਉੜੀ  

Kabīr jī ga▫oṛī.  

Gauree, Kabeer Jee:  

xxx
XXX


ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ  

Ki▫ā jap ki▫ā ṯap ki▫ā baraṯ pūjā.  

What use is chanting, and what use is penance, fasting or devotional worship,  

ਕਿਆ = ਕਾਹਦਾ? ਕਿਸ ਅਰਥ? ਕਿਸ ਭਾ? ਕਿਸੇ ਅਰਥ ਨਹੀਂ।
ਉਸ ਮਨੁੱਖ ਦਾ ਜਪ ਕਰਨਾ ਕਿਸ ਭਾ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ?


ਜਾ ਕੈ ਰਿਦੈ ਭਾਉ ਹੈ ਦੂਜਾ ॥੧॥  

Jā kai riḏai bẖā▫o hai ḏūjā. ||1||  

to one whose heart is filled with the love of duality? ||1||  

ਜਾ ਕੈ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ।॥੧॥
ਜਿਸ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ ॥੧॥


ਰੇ ਜਨ ਮਨੁ ਮਾਧਉ ਸਿਉ ਲਾਈਐ  

Re jan man māḏẖa▫o si▫o lā▫ī▫ai.  

O humble people, link your mind to the Lord.  

ਰੇ ਜਨ = ਹੇ ਭਾਈ! ਮਾਧਉ = ਮਾਧਵ {ਮਾ = ਮਾਇਆ। ਧਵ = ਪਤੀ} ਮਾਇਆ ਦਾ ਪਤੀ ਪ੍ਰਭੂ। ਸਿਉ = ਨਾਲ।
ਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ।


ਚਤੁਰਾਈ ਚਤੁਰਭੁਜੁ ਪਾਈਐ ਰਹਾਉ  

Cẖaṯurā▫ī na cẖaṯurbẖuj pā▫ī▫ai. Rahā▫o.  

Through cleverness, the four-armed Lord is not obtained. ||Pause||  

ਚਤੁਰਾਈ = ਸਿਆਣਪਾਂ ਨਾਲ। ਚਤੁਰਭੁਜੁ = {ਚਾਰ ਬਾਹਵਾਂ ਵਾਲਾ} ਪਰਮਾਤਮਾ। ਨ ਪਾਈਐ = ਨਹੀਂ ਮਿਲਦਾ ਰਹਾਉ॥
(ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ ਰਹਾਉ॥


ਪਰਹਰੁ ਲੋਭੁ ਅਰੁ ਲੋਕਾਚਾਰੁ  

Parhar lobẖ ar lokācẖār.  

Set aside your greed and worldly ways.  

ਪਰਹਰੁ = {ਸੰ: ਪਰਿ-ਹ੍ਰਿ=ਤਿਆਗ ਦੇਣਾ} ਛੱਡ ਦੇਹ। ਲੋਕਾਚਾਰੁ = ਲੋਕਾਂ ਨੂੰ ਹੀ ਵਿਖਾਉਣ ਵਾਲਾ ਕੰਮ, ਵਿਖਾਵਾ, ਲੋਕ-ਪਤੀਆਵਾ।
(ਹੇ ਭਾਈ!) ਲਾਲਚ, ਵਿਖਾਵੇ ਦਾ ਤਿਆਗ ਕਰ ਦੇਹ।


ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥  

Parhar kām kroḏẖ ahaʼnkār. ||2||  

Set aside sexual desire, anger and egotism. ||2||  

xxx ॥੨॥
ਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ ॥੨॥


ਕਰਮ ਕਰਤ ਬਧੇ ਅਹੰਮੇਵ  

Karam karaṯ baḏẖe ahaʼnmev.  

Ritual practices bind people in egotism;  

ਕਰਮ = ਕਰਮ-ਕਾਂਡ, ਧਾਰਮਿਕ ਰਸਮਾਂ। ਅਹੰਮੇਵ = {ਅਹੰ = ਮੈਂ। ਏਵ = ਹੀ।} 'ਮੈਂ ਮੈਂ' ਦਾ ਖ਼ਿਆਲ; ਅਹੰਕਾਰ। ਬਧੇ = ਬੱਝ ਗਏ ਹਨ।
ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ,


ਮਿਲਿ ਪਾਥਰ ਕੀ ਕਰਹੀ ਸੇਵ ॥੩॥  

Mil pāthar kī karhī sev. ||3||  

meeting together, they worship stones. ||3||  

ਮਿਲਿ = ਮਿਲ ਕੇ। ਕਰਹੀ = ਕਰਹਿ, ਕਰਦੇ ਹਨ। ਸੇਵ = ਸੇਵਾ ॥੩॥
ਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ॥੩॥


ਕਹੁ ਕਬੀਰ ਭਗਤਿ ਕਰਿ ਪਾਇਆ  

Kaho Kabīr bẖagaṯ kar pā▫i▫ā.  

Says Kabeer, He is obtained only by devotional worship.  

ਕਰਿ = ਕਰ ਕੇ, ਕਰਨ ਨਾਲ। ਪਾਇਆ = ਮਿਲਦਾ ਹੈ।
ਹੇ ਕਬੀਰ! ਆਖ-ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ,


ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥  

Bẖole bẖā▫e mile ragẖurā▫i▫ā. ||4||6||  

Through innocent love, the Lord is met. ||4||6||  

ਭੋਲੇ ਭਾਇ = ਭੋਲੇ ਸੁਭਾਉ ਨਾਲ। ਰਘੁਰਾਇਆ = ਪ੍ਰਭੂ ॥੪॥੬॥
ਭੋਲੇ ਸੁਭਾਉ ਨਾਲ ਮਿਲਦਾ ਹੈ ॥੪॥੬॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਗਰਭ ਵਾਸ ਮਹਿ ਕੁਲੁ ਨਹੀ ਜਾਤੀ  

Garabẖ vās mėh kul nahī jāṯī.  

In the dwelling of the womb, there is no ancestry or social status.  

ਗਰਭ ਵਾਸ = ਮਾਂ ਦੇ ਪੇਟ ਦਾ ਵਸੇਬਾ। ਜਾਤੀ = ਜਾਣੀ (ਕਿਸੇ ਨੇ ਭੀ)।
ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।


ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥  

Barahm binḏ ṯe sabẖ uṯpāṯī. ||1||  

All have originated from the Seed of God. ||1||  

ਬ੍ਰਹਮ ਬਿੰਦੁ = ਪਰਮਾਤਮਾ ਦੀ ਅੰਸ਼। ਬਿੰਦੁ ਤੇ = ਬਿੰਦ ਤੋਂ {ਨੋਟ: ਲਫ਼ਜ਼ 'ਬਿੰਦੁ' ਸਦਾ ੁ ਅੰਤ ਰਹਿੰਦਾ ਹੈ, 'ਸੰਬੰਧਕ' (Preposition) ਦੇ ਨਾਲ ਭੀ ਇਹ ( ੁ) ਕਾਇਮ ਰਹਿੰਦਾ ਹੈ}। ਉਤਪਾਤੀ = ਉਤਪੱਤੀ, ਹੋਂਦ, ਜਨਮ ॥੧॥
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ॥੧॥


ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ  

Kaho re pandiṯ bāman kab ke ho▫e.  

Tell me, O Pandit, O religious scholar: since when have you been a Brahmin?  

ਕਹੁ = ਦੱਸ। ਰੇ = ਹੇ! ਕਬ ਕੇ ਹੋਏ = ਕਦੋਂ ਦੇ ਬਣ ਗਏ ਹਨ (ਭਾਵ, ਮਾਂ ਦੇ ਪੇਟ ਵਿਚ ਤਾਂ ਸਭ ਜੀਵ ਇੱਕੋ ਜਿਹੇ ਹੁੰਦੇ ਹਨ, ਬਾਹਰ ਆ ਕੇ ਤੁਸੀ ਕਦੋਂ ਦੇ ਬ੍ਰਾਹਮਣ ਬਣ ਗਏ ਹੋ?)।
ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ?


ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ  

Bāman kahi kahi janam maṯ kẖo▫e. ||1|| rahā▫o.  

Don't waste your life by continually claiming to be a Brahmin. ||1||Pause||  

ਕਹਿ ਕਹਿ = ਆਖ ਆਖ ਕੇ (ਭਾਵ, ਬ੍ਰਾਹਮਣ-ਪੁਣੇ ਦਾ ਮਾਣ ਕਰ ਕੇ, ਅਹੰਕਾਰ ਨਾਲ ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ)। ਮਤ ਖੋਏ = ਨਾਹ ਗਵਾਓ ॥੧॥ ਰਹਾਉ ॥
ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥੧॥ ਰਹਾਉ ॥


ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ  

Jou ṯūʼn barāhmaṇ barahmaṇī jā▫i▫ā.  

If you are indeed a Brahmin, born of a Brahmin mother,  

ਜੌ = ਜੇਕਰ। ਬ੍ਰਹਮਣੀ ਜਾਇਆ = ਬ੍ਰਾਹਮਣੀ ਤੋਂ ਜੰਮਿਆ ਹੋਇਆ।
ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ,


ਤਉ ਆਨ ਬਾਟ ਕਾਹੇ ਨਹੀ ਆਇਆ ॥੨॥  

Ŧa▫o ān bāt kāhe nahī ā▫i▫ā. ||2||  

then why didn't you come by some other way? ||2||  

ਤਉ = ਤਾਂ। ਆਨ ਬਾਟ = (ਕਿਸੇ) ਹੋਰ ਰਾਹੇ। ਕਾਹੇ = ਕਿਉਂ? ਆਇਆ = ਜੰਮ ਪਿਆ ॥੨॥
ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥


ਤੁਮ ਕਤ ਬ੍ਰਾਹਮਣ ਹਮ ਕਤ ਸੂਦ  

Ŧum kaṯ barāhmaṇ ham kaṯ sūḏ.  

How is it that you are a Brahmin, and I am of a low social status?  

ਕਤ = ਕਿਵੇਂ? ਹਮ = ਅਸੀ। ਸੂਦ = ਸ਼ੂਦਰ, ਨੀਵੀਂ ਜਾਤ ਦੇ।
(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)?


ਹਮ ਕਤ ਲੋਹੂ ਤੁਮ ਕਤ ਦੂਧ ॥੩॥  

Ham kaṯ lohū ṯum kaṯ ḏūḏẖ. ||3||  

How is it that I am formed of blood, and you are made of milk? ||3||  

ਹਮ = ਅਸਾਡੇ (ਸਰੀਰ ਵਿਚ) ॥੩॥
ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥


ਕਹੁ ਕਬੀਰ ਜੋ ਬ੍ਰਹਮੁ ਬੀਚਾਰੈ  

Kaho Kabīr jo barahm bīcẖārai.  

Says Kabeer, one who contemplates God,  

ਜੋ = ਜੋ ਮਨੁੱਖ। ਬ੍ਰਹਮੁ = ਪਰਮਾਤਮਾ ਨੂੰ। ਬਿਚਾਰੈ = ਵਿਚਾਰਦਾ ਹੈ, ਸਿਮਰਦਾ ਹੈ, ਚੇਤੇ ਕਰਦਾ ਹੈ।
ਹੇ ਕਬੀਰ! ਆਖ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ,


ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥  

So barāhmaṇ kahī▫aṯ hai hamārai. ||4||7||  

is said to be a Brahmin among us. ||4||7||  

ਸੋ = ਉਹ ਮਨੁੱਖ। ਕਹੀਅਤੁ ਹੈ = ਆਖੀਦਾ ਹੈ। ਹਮਾਰੈ = ਅਸਾਡੇ ਮਤ ਵਿਚ ॥੪॥੭॥
ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


        


© SriGranth.org, a Sri Guru Granth Sahib resource, all rights reserved.
See Acknowledgements & Credits