Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਲੋਕ ਮਃ  

Salok mėhlā 5.  

Shalok, Fifth Mehl:  

xxx
XXX


ਧੰਧੜੇ ਕੁਲਾਹ ਚਿਤਿ ਆਵੈ ਹੇਕੜੋ  

Ḏẖanḏẖ▫ṛe kulāh cẖiṯ na āvai hekṛo.  

Worldly affairs are unprofitable, if the One Lord does not come to mind.  

ਧੰਧੜੇ = ਕੋਝੇ ਧੰਧੇ। ਕੁਲਾਹ = (ਕੁ-ਲਾਹ) ਘਾਟੇ ਵਾਲੇ। ਚਿਤਿ = ਚਿੱਤ ਵਿਚ। ਹੇਕੜੋ = ਇੱਕ ਪਰਮਾਤਮਾ।
ਉਹ ਕੋਝੇ ਧੰਧੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਪਰਮਾਤਮਾ ਚਿੱਤ ਵਿਚ ਨਾ ਆਵੇ,


ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥  

Nānak se▫ī ṯann futann jinā sāʼn▫ī visrai. ||1||  

O Nanak, the bodies of those who forget their Master shall burst apart. ||1||  

ਤੰਨ = ਸਰੀਰ। ਫੁਟੰਨਿ = ਫੁੱਟ ਜਾਂਦੇ ਹਨ, ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ॥੧॥
(ਕਿਉਂਕਿ) ਹੇ ਨਾਨਕ! ਉਹ ਸਰੀਰ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਮਾਲਕ ਪ੍ਰਭੂ ਭੁੱਲ ਜਾਂਦਾ ਹੈ ॥੧॥


ਮਃ  

Mėhlā 5.  

Fifth Mehl:  

xxx
XXX


ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ  

Pareṯahu kīṯon ḏevṯā ṯin karṇaihāre.  

The ghost has been transformed into an angel by the Creator Lord.  

ਪਰਤੇਹੁ = ਪਰੇਤ ਤੋਂ, ਭੂਤ ਤੋਂ। ਕੀਤੋਨੁ = ਉਸ ਨੇ ਬਣਾ ਦਿੱਤਾ। ਤਿਨਿ = ਉਸ ਨੇ।
ਉਸ ਸਿਰਜਣਹਾਰ ਨੇ (ਨਾਮ ਦੀ ਦਾਤਿ ਦੇ ਕੇ ਜੀਵ ਨੂੰ) ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ।


ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ  

Sabẖe sikẖ ubāri▫an parabẖ kāj savāre.  

God has emancipated all the Sikhs and resolved their affairs.  

ਉਬਾਰਿਅਨੁ = ਉਸ ਨੇ ਬਚਾ ਲਏ। ਪ੍ਰਭਿ = ਪ੍ਰਭੂ ਨੇ।
ਪ੍ਰਭੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ (ਵਿਕਾਰਾਂ ਤੋਂ) ਬਚਾ ਲਏ ਹਨ।


ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ  

Ninḏak pakaṛ pacẖẖāṛi▫an jẖūṯẖe ḏarbāre.  

He has seized the slanderers and thrown them to the ground, and declared them false in His Court.  

ਪਛਾੜਿਅਨੁ = ਧਰਤੀ ਤੇ ਪਟਕਾ ਕੇ ਮਾਰੇ ਉਸ ਨੇ।
ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿਚ ਉਸ ਨੇ (ਮਾਨੋ) ਪਟਕਾ ਕੇ ਧਰਤੀ ਤੇ ਮਾਰਿਆ ਹੈ।


ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥  

Nānak kā parabẖ vadā hai āp sāj savāre. ||2||  

Nanak's God is glorious and great; He Himself creates and adorns. ||2||  

ਸਾਜਿ = ਪੈਦਾ ਕਰ ਕੇ ॥੨॥
ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ ('ਨਾਮ' ਵਿਚ ਜੋੜ ਕੇ) ਸੰਵਾਰ ਦਿੱਤੇ ਹਨ ॥੨॥


ਪਉੜੀ  

Pa▫oṛī.  

Pauree:  

xxx
XXX


ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ  

Parabẖ be▫anṯ kicẖẖ anṯ nāhi sabẖ ṯisai karṇā.  

God is unlimited; He has no limit; He is the One who does everything.  

xxx
ਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪੈ ਸਕਦਾ, ਸਾਰਾ ਜਗਤ ਉਸੇ ਨੇ ਬਣਾਇਆ ਹੈ।


ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ  

Agam agocẖar sāhibo jī▫āʼn kā parṇā.  

The Inaccessible and Unapproachable Lord and Master is the Support of His beings.  

ਅਗਮੁ = ਪਹੁੰਚ ਤੋਂ ਪਰੇ। ਅਗੋਚਰੁ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਪਰਣਾ = ਆਸਰਾ।
ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦਾ ਆਸਰਾ ਹੈ।


ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ  

Hasaṯ ḏe▫e parṯipālḏā bẖaraṇ pokẖaṇ karṇā.  

Giving His Hand, He nurtures and cherishes; He is the Filler and Fulfiller.  

ਹਸਤ = ਹੱਥ। ਦੇਇ = ਦੇ ਕੇ। ਭਰਣ ਪੋਖਣੁ = ਪਾਲਣਾ
ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ।


ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ  

Miharvān bakẖsinḏ āp jap sacẖe ṯarṇā.  

He Himself is Merciful and Forgiving. Chanting the True Name, one is saved.  

xxx
ਉਹ ਪ੍ਰਭੂ ਮਿਹਰ ਕਰਨ ਵਾਲਾ ਹੈ, ਬਖ਼ਸ਼ਸ਼ ਕਰਨ ਵਾਲਾ ਹੈ, ਜੀਵ ਉਸ ਨੂੰ ਸਿਮਰ ਕੇ ਤਰਦੇ ਹਨ।


ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥  

Jo ṯuḏẖ bẖāvai so bẖalā Nānak ḏās sarṇā. ||20||  

Whatever pleases You - that alone is good; slave Nanak seeks Your Sanctuary. ||20||  

xxx ॥੨੦॥
ਹੇ ਦਾਸ ਨਾਨਕ! (ਆਖ-) 'ਜੋ ਕੁਝ ਤੇਰੀ ਰਜ਼ਾ ਵਿਚ ਹੋ ਰਿਹਾ ਹੈ ਉਹ ਠੀਕ ਹੈ, ਅਸੀਂ ਜੀਵ ਤੇਰੀ ਸ਼ਰਨ ਹਾਂ' ॥੨੦॥


ਸਲੋਕ ਮਃ  

Salok mėhlā 5.  

Shalok, Fifth Mehl:  

xxx
XXX


ਤਿੰਨਾ ਭੁਖ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ  

Ŧinnā bẖukẖ na kā rahī jis ḏā parabẖ hai so▫e.  

One who belongs to God has no hunger.  

ਕਾ = ਕੋਈ, ਕਿਸੇ ਤਰ੍ਹਾਂ ਦੀ।
ਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਪ੍ਰਭੂ ਹੈ ਉਹਨਾਂ ਨੂੰ (ਮਾਇਆ ਦੀ) ਕੋਈ ਭੁੱਖ ਨਹੀਂ ਰਹਿ ਜਾਂਦੀ।


ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥  

Nānak cẖarṇī lagi▫ā uḏẖrai sabẖo ko▫e. ||1||  

O Nanak, everyone who falls at his feet is saved. ||1||  

ਸਭੋ ਕੋਇ = ਹਰੇਕ ਜੀਵ ॥੧॥
ਹੇ ਨਾਨਕ! ਪਰਮਾਤਮਾ ਦੀ ਚਰਨੀਂ ਲੱਗਿਆਂ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ ॥੧॥


ਮਃ  

Mėhlā 5.  

Fifth Mehl:  

xxx
XXX


ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ  

Jācẖik mangai niṯ nām sāhib kare kabūl.  

If the beggar begs for the Lord's Name every day, his Lord and Master will grant his request.  

ਜਾਚਿਕੁ = ਮੰਗਤਾ।
(ਜੋ ਮਨੁੱਖ) ਮੰਗਤਾ (ਬਣ ਕੇ ਮਾਲਕ-ਪ੍ਰਭੂ ਤੋਂ) ਸਦਾ ਨਾਮ ਮੰਗਦਾ ਹੈ (ਉਸ ਦੀ ਅਰਜ਼) ਮਾਲਕ ਕਬੂਲ ਕਰਦਾ ਹੈ।


ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਮੂਲਿ ॥੨॥  

Nānak parmesar jajmān ṯisėh bẖukẖ na mūl. ||2||  

O Nanak, the Transcendent Lord is the most generous host; He does not lack anything at all. ||2||  

ਜਜਮਾਨੁ = ਦੱਛਨਾ ਦੇਣ ਵਾਲਾ। ਨ ਮੂਲਿ = ਰਤਾ ਭੀ ਨਹੀਂ ॥੨॥
ਹੇ ਨਾਨਕ! ਜਿਸ ਮਨੁੱਖ ਦਾ ਜਜਮਾਨ (ਆਪ) ਪਰਮੇਸਰ ਹੈ ਉਸ ਨੂੰ ਰਤਾ ਭੀ (ਮਾਇਆ ਦੀ) ਭੁੱਖ ਨਹੀਂ ਰਹਿੰਦੀ ॥੨॥


ਪਉੜੀ  

Pa▫oṛī.  

Pauree:  

xxx
XXX


ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ  

Man raṯā govinḏ sang sacẖ bẖojan joṛe.  

To imbue the mind with the Lord of the Universe is the true food and dress.  

ਸਚੁ = ਪ੍ਰਭੂ ਦਾ ਸਦਾ-ਥਿਰ ਨਾਮ। ਜੋੜੇ = ਪੁਸ਼ਾਕੇ।
(ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ) ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕੇ ਹੈ।


ਪ੍ਰੀਤਿ ਲਗੀ ਹਰਿ ਨਾਮ ਸਿਉ ਹਸਤੀ ਘੋੜੇ  

Parīṯ lagī har nām si▫o e hasṯī gẖoṛe.  

To embrace love for the Name of the Lord is to possess horses and elephants.  

ਏ = ਇਹ ਪ੍ਰੀਤ। ਹਸਤੀ = ਹਾਥੀ।
ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ।


ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਮੋੜੇ  

Rāj milakẖ kẖusī▫ā gẖaṇī ḏẖi▫ā▫e mukẖ na moṛe.  

To meditate on the Lord steadfastly is to rule over kingdoms of property and enjoy all sorts of pleasures.  

ਮਿਲਖ = ਜ਼ਮੀਨਾਂ। ਘਣੀ = ਬੜੀਆਂ।
ਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ।


ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਛੋੜੇ  

Dẖādẖī ḏar parabẖ mangṇā ḏar kaḏe na cẖẖoṛe.  

The minstrel begs at God's Door - he shall never leave that Door.  

ਢਾਢੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ। ਦਰਿ ਪ੍ਰਭ = ਪ੍ਰਭੂ ਦੇ ਦਰ ਤੇ।
ਉਹ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ, ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ।


ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ  

Nānak man ṯan cẖā▫o ehu niṯ parabẖ ka▫o loṛe. ||21||1|| suḏẖ kīcẖe  

Nanak has this yearning in his mind and body - he longs continually for God. ||21||1|| Sudh Keechay||  

xxx ॥੨੧॥੧॥ ਸੁਧੁ ਕੀਚੇ = ਸੁੱਧ ਕਰ ਲੈਣਾ।
ਹੇ ਨਾਨਕ! ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤਾਂਘਦਾ ਹੈ ॥੨੧॥੧॥ ਸੁੱਧ ਕਰ ਲੈਣਾ॥


ਰਾਗੁ ਗਉੜੀ ਭਗਤਾਂ ਕੀ ਬਾਣੀ  

Rāg ga▫oṛī bẖagṯāʼn kī baṇī  

Raag Gauree, The Word Of The Devotees:  

xxx
ਰਾਗ ਗਉੜੀ ਵਿੱਚ ਭਗਤਾਂ ਦੀ ਬਾਣੀ।


ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ  

Ik▫oaʼnkār saṯnām karṯā purakẖ gur parsāḏ.  

One Universal Creator God. Truth Is The Name. Creative Being Personified. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪  

Ga▫oṛī gu▫ārerī sarī Kabīr jī▫o ke cẖa▫upḏe 14.  

Gauree Gwaarayree, Fourteen Chau-Padas Of Kabeer Jee:  

xxx
ਰਾਗ ਗਉੜੀ-ਗੁਆਰੇਰੀ ਵਿੱਚ ਭਗਤ ਕਬੀਰ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ਦੇ ੧੪ ਸ਼ਬਦ।


ਅਬ ਮੋਹਿ ਜਲਤ ਰਾਮ ਜਲੁ ਪਾਇਆ  

Ab mohi jalaṯ rām jal pā▫i▫ā.  

I was on fire, but now I have found the Water of the Lord's Name.  

ਮੋਹਿ = ਮੈਂ। ਜਲਤ = ਸੜਦਿਆਂ, ਤਪਦਿਆਂ। ਰਾਮ ਜਲੁ = ਪ੍ਰਭੂ ਦੇ ਨਾਮ ਦਾ ਪਾਣੀ।
(ਭਾਲਦਿਆਂ ਭਾਲਦਿਆਂ) ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ ਹੈ,


ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ  

Rām uḏak ṯan jalaṯ bujẖā▫i▫ā. ||1|| rahā▫o.  

This Water of the Lord's Name has cooled my burning body. ||1||Pause||  

ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਤਨੁ = ਸਰੀਰ। ਬੁਝਾਇਆ = ਬੁਝਾ ਦਿੱਤਾ ਹੈ, ਠੰਡ ਪਾ ਦਿੱਤੀ ਹੈ ॥੧॥ ਰਹਾਉ ॥
ਉਸ ਨਾਮ-ਅੰਮ੍ਰਿਤ ਨੇ ਮੇਰੇ ਸੜਦੇ ਸਰੀਰ ਨੂੰ ਠੰਢ ਪਾ ਦਿੱਤੀ ਹੈ ॥੧॥ ਰਹਾਉ ॥


ਮਨੁ ਮਾਰਣ ਕਾਰਣਿ ਬਨ ਜਾਈਐ  

Man māraṇ kāraṇ ban jā▫ī▫ai.  

To subdue their minds, some go off into the forests;  

ਮਾਰਣ ਕਾਰਣਿ = ਮਾਰਨ ਵਾਸਤੇ, ਕਾਬੂ ਕਰਨ ਲਈ। ਬਨ = ਜੰਗਲਾਂ ਵਲ। ਜਾਈਐ = ਜਾਈਦਾ ਹੈ।
ਜੰਗਲਾਂ ਵਲ (ਤੀਰਥ ਆਦਿਕਾਂ ਤੇ) ਮਨ ਨੂੰ ਮਾਰਨ ਲਈ (ਸ਼ਾਂਤ ਕਰਨ ਲਈ) ਜਾਈਦਾ ਹੈ,


ਸੋ ਜਲੁ ਬਿਨੁ ਭਗਵੰਤ ਪਾਈਐ ॥੧॥  

So jal bin bẖagvanṯ na pā▫ī▫ai. ||1||  

but that Water is not found without the Lord God. ||1||  

ਸੋ ਜਲੁ = ਉਹ (ਨਾਮ-ਰੂਪ) ਪਾਣੀ (ਜੋ ਮਨ ਨੂੰ ਮਾਰ ਸਕੇ)। ਭਗਵੰਤ = ਪਰਮਾਤਮਾ ॥੧॥
ਪਰ ਉਹ (ਨਾਮ-ਰੂਪ) ਅੰਮ੍ਰਿਤ (ਜੋ ਮਨ ਨੂੰ ਸ਼ਾਂਤ ਕਰ ਸਕੇ) ਪ੍ਰਭੂ ਤੋਂ ਬਿਨਾ (ਪ੍ਰਭੂ ਦੇ ਸਿਮਰਨ ਤੋਂ ਬਿਨਾ) ਨਹੀਂ ਲੱਭ ਸਕਦਾ ॥੧॥


ਜਿਹ ਪਾਵਕ ਸੁਰਿ ਨਰ ਹੈ ਜਾਰੇ  

Jih pāvak sur nar hai jāre.  

That fire has consumed angels and mortal beings,  

ਜਿਹ ਪਾਵਕ = (ਵਿਸ਼ਿਆਂ ਦੀ) ਜਿਸ ਅੱਗ ਨੇ। ਪਾਵਕ = ਅੱਗ। ਸੁਰਿ = ਦੇਵਤੇ। ਨਰ = ਮਨੁੱਖ। ਹੈ ਜਾਰੇ = ਜਾਰੇ ਹੈਂ, ਸਾੜ ਦਿੱਤੇ ਹਨ।
(ਤ੍ਰਿਸ਼ਨਾ ਦੀ) ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ,


ਰਾਮ ਉਦਕਿ ਜਨ ਜਲਤ ਉਬਾਰੇ ॥੨॥  

Rām uḏak jan jalaṯ ubāre. ||2||  

but the Water of the Lord's Name saves His humble servants from burning. ||2||  

ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਜਨ = ਸੇਵਕ। ਉਬਾਰੇ = ਬਚਾ ਲਏ ਹਨ ॥੨॥
ਪ੍ਰਭੂ ਦੇ (ਨਾਮ-) ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ॥੨॥


ਭਵ ਸਾਗਰ ਸੁਖ ਸਾਗਰ ਮਾਹੀ  

Bẖav sāgar sukẖ sāgar māhī.  

In the terrifying world-ocean, there is an ocean of peace.  

ਭਵ ਸਾਗਰ = ਸੰਸਾਰ-ਸਮੁੰਦਰ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮਾਹੀ = ਵਿਚ।
(ਉਹ ਭਗਤ ਜਨ ਜਿਨ੍ਹਾਂ ਨੂੰ 'ਰਾਮ-ਉਦਕ' ਨੇ ਸੜਨ ਤੋਂ ਬਚਾਇਆ ਹੈ) ਇਸ ਸੰਸਾਰ-ਸਮੁੰਦਰ ਵਿਚ (ਜੋ ਹੁਣ ਉਹਨਾਂ ਲਈ) ਸੁਖਾਂ ਦਾ ਸਮੁੰਦਰ (ਬਣ ਗਿਆ ਹੈ),


ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥  

Pīv rahe jal nikẖutaṯ nāhī. ||3||  

I continue to drink it in, but this Water is never exhausted. ||3||  

ਪੀਵਿ ਰਹੇ = ਲਗਾਤਾਰ ਪੀ ਰਹੇ ਹਨ। ਨਿਖੁਟਤ ਨਾਹੀ = ਮੁੱਕਦਾ ਨਹੀਂ ॥੩॥
ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ॥੩॥


ਕਹਿ ਕਬੀਰ ਭਜੁ ਸਾਰਿੰਗਪਾਨੀ  

Kahi Kabīr bẖaj saringpānī.  

Says Kabeer, meditate and vibrate upon the Lord, like the rainbird remembering the water.  

ਭਜੁ = ਸਿਮਰ। ਸਾਰਿੰਗ ਪਾਨੀ = ਪਰਮਾਤਮਾ (ਜਿਸ ਦੇ ਹੱਥ ਵਿਚ 'ਸਾਰਿੰਗ' ਧਨੁਖ ਹੈ)। ਸਾਰਿੰਗ = ਵਿਸ਼ਨੂੰ ਦੇ ਧਨੁਖ ਦਾ ਨਾਮ ਹੈ। ਪਾਨੀ = ਹੱਥ।
ਕਬੀਰ ਆਖਦਾ ਹੈ-(ਹੇ ਮਨ!) ਪਰਮਾਤਮਾ ਦਾ ਸਿਮਰਨ ਕਰ,


ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥  

Rām uḏak merī ṯikẖā bujẖānī. ||4||1||  

The Water of the Lord's Name has quenched my thirst. ||4||1||  

ਤਿਖਾ = ਤ੍ਰੇਹ, ਤ੍ਰਿਸ਼ਨਾ। ਬੁਝਾਨੀ = ਬੁਝਾ ਦਿੱਤੀ ਹੈ, ਸ਼ਾਂਤ ਕਰ ਦਿੱਤੀ ਹੈ। ਕਹਿ = ਕਹੈ, ਆਖਦਾ ਹੈ ॥੪॥੧॥
ਪਰਮਾਤਮਾ ਦੇ ਨਾਮ-ਅੰਮ੍ਰਿਤ ਨੇ ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟਾ ਦਿੱਤੀ ਹੈ ॥੪॥੧॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਮਾਧਉ ਜਲ ਕੀ ਪਿਆਸ ਜਾਇ  

Māḏẖa▫o jal kī pi▫ās na jā▫e.  

O Lord, my thirst for the Water of Your Name will not go away.  

ਮਾਧਉ = ਹੇ ਮਾਧਵ! ਹੇ ਮਾਇਆ ਦੇ ਪਤੀ ਪ੍ਰਭੂ! {ਮਾ = ਮਾਇਆ; ਧਵ = ਪਤੀ}। ਪਿਆਸ = ਤ੍ਰੇਹ। ਨ ਜਾਇ = ਮੁੱਕਦੀ ਨਹੀਂ।
ਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ।)


ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ  

Jal mėh agan uṯẖī aḏẖikā▫e. ||1|| rahā▫o.  

The fire of my thirst burns even more brightly in that Water. ||1||Pause||  

ਜਲ ਮਹਿ = ਨਾਮ-ਰੂਪ ਪਾਣੀ ਵਿਚ; ਨਾਮ-ਰੂਪ ਪਾਣੀ ਪੀਂਦਿਆਂ ਪੀਂਦਿਆਂ, ਨਾਮ ਜਪਦਿਆਂ ਜਪਦਿਆਂ। ਅਗਨਿ = ਤਾਂਘ-ਰੂਪ ਅੱਗ। ਉਠੀ = ਪੈਦਾ ਹੋ ਗਈ ਹੈ। ਅਧਿਕਾਇ = ਵਧੀਕ ॥੧॥ ਰਹਾਉ ॥
ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ ॥੧॥ ਰਹਾਉ ॥


ਤੂੰ ਜਲਨਿਧਿ ਹਉ ਜਲ ਕਾ ਮੀਨੁ  

Ŧūʼn jalniḏẖ ha▫o jal kā mīn.  

You are the Ocean of Water, and I am just a fish in that Water.  

ਜਲ ਨਿਧਿ = ਸਮੁੰਦਰ {ਨਿਧਿ = ਖ਼ਜ਼ਾਨਾ}। ਮੀਨੁ = ਮੱਛ।
ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ।


ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥  

Jal mėh raha▫o jalėh bin kẖīn. ||1||  

In that Water, I remain; without that Water, I would perish. ||1||  

ਰਹਉ = ਰਹਉਂ, ਮੈਂ ਰਹਿੰਦਾ ਹਾਂ। ਜਲਹਿ ਬਿਨੁ = ਜਲ ਤੋਂ ਬਿਨਾ। ਖੀਨੁ = ਕਮਜ਼ੋਰ, ਮੁਰਦਾ ॥੧॥
ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ॥੧॥


ਤੂੰ ਪਿੰਜਰੁ ਹਉ ਸੂਅਟਾ ਤੋਰ  

Ŧūʼn pinjar ha▫o sū▫atā ṯor.  

You are the cage, and I am Your parrot.  

ਪਿੰਜਰੁ = ਪਿੰਜਰਾ। ਹਉ = ਮੈਂ। ਸੂਅਟਾ = ਕਮਜ਼ੋਰ ਜਿਹਾ ਤੋਤਾ {ਸੂਅ = ਸ਼ੁਕ, ਤੋਤਾ। ਪਿਛੇਤਰ = 'ਟਾ' ਛੋਟਾ-ਪਣ ਜ਼ਾਹਰ ਕਰਨ ਵਾਸਤੇ ਹੈ, ਜਿਵੇਂ 'ਚਮਰੇਟਾ' ਦਾ ਭਾਵ ਹੈ ਗ਼ਰੀਬ ਚਮਾਰ}। ਤੋਰ = ਤੇਰਾ।
ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ।


ਜਮੁ ਮੰਜਾਰੁ ਕਹਾ ਕਰੈ ਮੋਰ ॥੨॥  

Jam manjār kahā karai mor. ||2||  

So what can the cat of death do to me? ||2||  

ਮੰਜਾਰੁ = ਬਿੱਲਾ। ਕਹਾ ਕਰੈ = ਕੀਹ ਕਰ ਸਕਦਾ ਹੈ? ਕੀਹ ਵਿਗਾੜ ਸਕਦਾ ਹੈ? ਮੋਰ = ਮੇਰਾ ॥੨॥
(ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ? ॥੨॥


ਤੂੰ ਤਰਵਰੁ ਹਉ ਪੰਖੀ ਆਹਿ  

Ŧūʼn ṯarvar ha▫o pankẖī āhi.  

You are the tree, and I am the bird.  

ਤਰਵਰੁ = ਸੋਹਣਾ ਰੁੱਖ {ਤਰ = ਰੁੱਖ। ਵਰ = ਸੋਹਣਾ, ਸ੍ਰੇਸ਼ਟ}। ਆਹਿ = ਹਾਂ।
ਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ।


ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥  

Manḏ▫bẖāgī ṯero ḏarsan nāhi. ||3||  

I am so unfortunate - I cannot see the Blessed Vision of Your Darshan! ||3||  

ਮੰਦ ਭਾਗੀ = ਮੰਦੇ ਭਾਗਾਂ ਵਾਲੇ ਨੂੰ। ਨਾਹਿ = ਨਹੀਂ ॥੩॥
(ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ॥੩॥


ਤੂੰ ਸਤਿਗੁਰੁ ਹਉ ਨਉਤਨੁ ਚੇਲਾ  

Ŧūʼn saṯgur ha▫o na▫uṯan cẖelā.  

You are the True Guru, and I am Your new disciple.  

ਨਉਤਨੁ = ਨਵਾਂ। ਚੇਲਾ = ਸਿੱਖ।
ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ)।


        


© SriGranth.org, a Sri Guru Granth Sahib resource, all rights reserved.
See Acknowledgements & Credits