ਮਃ ੪ ॥
Mėhlaa 4.
Fourth Mehl:
|
ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥
Jin ka▫o aap ḋé▫é vadi▫aa▫ee jagaṫ bʰee aapé aaṇ ṫin ka▫o pæree paa▫é.
The Lord Himself bestows glorious greatness; He Himself causes the world to come and fall at their feet.
|
ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥
Daree▫æ ṫaaⁿ jé kichʰ aap ḋoo keechæ sabʰ karṫaa aapṇee kalaa vaḋʰaa▫é.
We should only be afraid, if we try to do things by ourselves; the Creator is increasing His Power in every way.
|
ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥
Ḋékʰhu bʰaa▫ee éhu akʰaaṛaa har pareeṫam saché kaa jin aapṇæ jor sabʰ aaṇ nivaa▫é.
Behold, O Siblings of Destiny: this is the Arena of the Beloved True Lord; His power brings everyone to bow in humility.
|
ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥
Aapṇi▫aa bʰagṫaa kee rakʰ karé har su▫aamee ninḋkaa ḋustaa ké muh kaalé karaa▫é.
The Lord, our Lord and Master, preserves and protects His devotees; He blackens the faces of the slanderers and evil-doers.
|
ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥
Saṫgur kee vadi▫aa▫ee niṫ chaṛæ savaa▫ee har keeraṫ bʰagaṫ niṫ aap karaa▫é.
The glorious greatness of the True Guru increases day by day; the Lord inspires His devotees to continually sing the Kirtan of His Praises.
|
ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥
An▫ḋin naam japahu gursikʰahu har karṫaa saṫgur gʰaree vasaa▫é.
O GurSikhs, chant the Naam, the Name of the Lord, night and day; through the True Guru, the Creator Lord will come to dwell within the home of your inner being.
|
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥
Saṫgur kee baṇee saṫ saṫ kar jaaṇhu gursikʰahu har karṫaa aap muhhu kadʰaa▫é.
O GurSikhs, know that the Bani, the Word of the True Guru, is true, absolutely true. The Creator Lord Himself causes the Guru to chant it.
|
ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥
Gursikʰaa ké muh ujlé karé har pi▫aaraa gur kaa jækaar sansaar sabʰaṫ karaa▫é.
The Beloved Lord makes the faces of His GurSikhs radiant; He makes the whole world applaud and acclaim the Guru.
|
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥
Jan Naanak har kaa ḋaas hæ har ḋaasan kee har pæj rakʰaa▫é. ||2||
Servant Nanak is the slave of the Lord; the Lord Himself preserves the honor of His slave. ||2||
|
ਪਉੜੀ ॥
Pa▫oṛee.
Pauree:
|
ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥
Ṫoo sachaa saahib aap hæ sach saah hamaaré.
O My True Lord and Master, You Yourself are my True Lord King.
|
ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥
Sach poojee naam driṛ▫aa▫é parabʰ vaṇjaaré ṫʰaaré.
Please, implant within me the true treasure of Your Name; O God, I am Your merchant.
|
ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥
Sach sévėh sach vaṇanj læhi guṇ kaṫʰah niraaré.
I serve the True One, and deal in the True One; I chant Your Wondrous Praises.
|
ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥
Sévak bʰaa▫é sé jan milé gur sabaḋ savaaré.
Those humble beings who serve the Lord with love meet Him; they are adorned with the Word of the Guru’s Shabad.
|
ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥
Ṫoo sachaa saahib alakʰ hæ gur sabaḋ lakʰaaré. ||14||
O my True Lord and Master, You are unknowable; through the Word of the Guru’s Shabad, You are known. ||14||
|
ਸਲੋਕ ਮਃ ੪ ॥
Salok mėhlaa 4.
Shalok, Fourth Mehl:
|
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥
Jis anḋar ṫaaṫ paraa▫ee hovæ ṫis ḋaa kaḋé na hovee bʰalaa.
One whose heart is filled with jealousy of others, never comes to any good.
|
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥
Os ḋæ aakʰi▫æ ko▫ee na lagæ niṫ ojaaṛee pookaaré kʰalaa.
No one pays any attention to what he says; he is just a fool, crying out endlessly in the wilderness.
|
ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥
Jis anḋar chuglee chuglo vajæ keeṫaa karṫi▫aa os ḋaa sabʰ ga▫i▫aa.
One whose heart is filled with malicious gossip, is known as a malicious gossiper; everything he does is in vain.
|
ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥
Niṫ chuglee karé aṇhoḋee paraa▫ee muhu kadʰ na sakæ os ḋaa kaalaa bʰa▫i▫aa.
Night and day, he continually gossips about others; his face has been blackened, and he cannot show it to anyone.
|
ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥
Karam ḋʰarṫee sareer kalijug vich jéhaa ko beejé ṫéhaa ko kʰaa▫é.
The body is the field of action, in this Dark Age of Kali Yuga; as you plant, so shall you harvest.
|
ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥
Galaa upar ṫapaavas na ho▫ee vis kʰaaḋʰee ṫaṫkaal mar jaa▫é.
Justice is not passed on mere words; if someone eats poison, he dies.
|
ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥
Bʰaa▫ee vékʰhu ni▫aa▫o sach karṫé kaa jéhaa ko▫ee karé ṫéhaa ko▫ee paa▫é.
O Siblings of Destiny, behold the justice of the True Creator; as people act, so they are rewarded.
|
ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥
Jan Naanak ka▫o sabʰ sojʰee paa▫ee har ḋar kee▫aa baaṫaa aakʰ suṇaa▫é. ||1||
The Lord has bestowed total understanding upon servant Nanak; he speaks and proclaims the words of the Lord’s Court. ||1||
|
ਮਃ ੪ ॥
Mėhlaa 4.
Fourth Mehl:
|
ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥
Hoḋæ parṫakʰ guroo jo vichʰuṛé ṫin ka▫o ḋar dʰo▫ee naahee.
Those who separate themselves from the Guru, in spite of His Constant Presence - they find no place of rest in the Court of the Lord.
|
ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥
Ko▫ee jaa▫é milæ ṫin ninḋkaa muh fiké ṫʰuk ṫʰuk muhi paahee.
If someone goes to meet with those dull-faced slanderers, he will find their faces covered with spit.
|
ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥
Jo saṫgur fitké sé sabʰ jagaṫ fitké niṫ bʰambal bʰoosé kʰaahee.
Those who are cursed by the True Guru, are cursed by all the world. They wander around endlessly.
|
ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥
Jin gur gopi▫aa aapṇaa sé læḋé dʰahaa firaa▫ee.
Those who do not publicly affirm their Guru wander around, moaning and groaning.
|
ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥
Ṫin kee bʰukʰ kaḋé na uṫræ niṫ bʰukʰaa bʰukʰ kookaahee.
Their hunger shall never depart; afflicted by constant hunger, they cry out in pain.
|
ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥
Onaa ḋaa aakʰi▫aa ko na suṇæ niṫ ha▫ulé ha▫ul maraahee.
No one hears what they have to say; they live in constant fear and terror, until they finally die.
|
ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥
Saṫgur kee vadi▫aa▫ee vékʰ na saknee onaa agæ pichʰæ ṫʰaa▫o naahee.
They cannot bear the glorious greatness of the True Guru, and they find no place of rest, here or hereafter.
|
ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥
Jo saṫgur maaré ṫin jaa▫é milėh rahḋee kʰuhḋee sabʰ paṫ gavaahee.
Those who go out to meet with those who have been cursed by the True Guru, lose all remnants of their honor.
|