Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਪਨ ਖੇਲੁ ਆਪਿ ਵਰਤੀਜਾ  

आपन खेलु आपि वरतीजा ॥  

Āpan kẖel āp varṯījā.  

He Himself has staged His own drama;  

ਆਪਣੀ ਖੇਡ ਉਸ ਨੇ ਆਪ ਹੀ ਵਰਤਾਈ ਹੋਈ ਹੈ।  

ਵਰਤੀਜਾ = ਵਰਤਾਇਆ।
(ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ,


ਨਾਨਕ ਕਰਨੈਹਾਰੁ ਦੂਜਾ ॥੧॥  

नानक करनैहारु न दूजा ॥१॥  

Nānak karnaihār na ḏūjā. ||1||  

O Nanak, there is no other Creator. ||1||  

ਨਾਨਕ, ਹੋਰ ਕੋਈ ਸਿਰਜਣਹਾਰ ਨਹੀਂ।  

xxx॥੧॥
ਹੇ ਨਾਨਕ! (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ॥੧॥


ਜਬ ਹੋਵਤ ਪ੍ਰਭ ਕੇਵਲ ਧਨੀ  

जब होवत प्रभ केवल धनी ॥  

Jab hovaṯ parabẖ keval ḏẖanī.  

When there was only God the Master,  

ਜਦ ਠਾਕੁਰ ਹੀ ਕੱਲਮਕੱਲਾ ਮਾਲਕ ਸੀ,  

ਧਨੀ = ਮਾਲਕ।
ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ,


ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ  

तब बंध मुकति कहु किस कउ गनी ॥  

Ŧab banḏẖ mukaṯ kaho kis ka▫o ganī.  

then who was called bound or liberated?  

ਤਦ ਦੱਸੋ ਕੌਣ ਬੱਝਿਆ ਹੋਹਿਆ ਜਾਂ ਬੰਦਖਲਾਸ ਗਿਣਿਆਂ ਜਾਂਦਾ ਸੀ?  

ਬੰਧ = (ਮਾਇਆ ਦੇ) ਬੰਧਨ। ਮੁਕਤਿ = ਮਾਇਆ ਤੋਂ ਖ਼ਲਾਸੀ। ਗਨੀ = ਸਮਝੀਏ।
ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ?


ਜਬ ਏਕਹਿ ਹਰਿ ਅਗਮ ਅਪਾਰ  

जब एकहि हरि अगम अपार ॥  

Jab ekėh har agam apār.  

When there was only the Lord, Unfathomable and Infinite,  

ਜਦ ਕੇਵਲ ਇਕ ਪਹੁੰਚ ਤੋਂ ਪਰੇ ਤੇ ਬੇਅੰਤ ਪ੍ਰਭੂ ਸੀ,  

ਅਗਮ = ਜਿਸ ਤਕ ਪਹੁੰਚ ਨ ਹੋ ਸਕੇ। ਅਪਾਰ = ਬੇਅੰਤ।
ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ,


ਤਬ ਨਰਕ ਸੁਰਗ ਕਹੁ ਕਉਨ ਅਉਤਾਰ  

तब नरक सुरग कहु कउन अउतार ॥  

Ŧab narak surag kaho ka▫un a▫uṯār.  

then who entered hell, and who entered heaven?  

ਤਦ ਦਸੋ ਕੌਣ ਦੋਜਖ ਤੇ ਬਹਿਸ਼ਤ ਵਿੱਚ ਪੈਦਾ ਸੀ?  

ਅਉਤਾਰ = ਜਨਮ ਲੈਣ ਵਾਲੇ, ਉਤਰਨ ਵਾਲੇ।
ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ?


ਜਬ ਨਿਰਗੁਨ ਪ੍ਰਭ ਸਹਜ ਸੁਭਾਇ  

जब निरगुन प्रभ सहज सुभाइ ॥  

Jab nirgun parabẖ sahj subẖā▫e.  

When God was without attributes, in absolute poise,  

ਜਦ ਲੱਛਣਾ-ਰਹਿਤ ਸਾਹਿਬ ਆਪਦੇ ਪ੍ਰਕਿਰਤੀ ਸੁਭਾਵ ਸਹਿਤ ਸੀ,  

xxx
ਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ)


ਤਬ ਸਿਵ ਸਕਤਿ ਕਹਹੁ ਕਿਤੁ ਠਾਇ  

तब सिव सकति कहहु कितु ठाइ ॥  

Ŧab siv sakaṯ kahhu kiṯ ṯẖā▫e.  

then where was mind and where was matter - where was Shiva and Shakti?  

ਤਦ ਦੱਸੋ ਮਨ ਕਿਹੜੇ ਥਾਂ ਤੇ ਸੀ ਅਤੇ ਮਾਦਾ ਕਿੱਥੇ ਸੀ?  

ਸਿਵ = ਜੀਵਾਤਮਾ। ਸਕਤਿ = ਮਾਇਆ। ਕਿਤੁ ਠਾਇ = ਕਿਥੇ?
ਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ?


ਜਬ ਆਪਹਿ ਆਪਿ ਅਪਨੀ ਜੋਤਿ ਧਰੈ  

जब आपहि आपि अपनी जोति धरै ॥  

Jab āpėh āp apnī joṯ ḏẖarai.  

When He held His Own Light unto Himself,  

ਜਦ ਉਸ ਦਾ ਆਪਦਾ ਨਿਜ ਦਾ ਪ੍ਰਕਾਸ਼ ਉਸ ਦੇ ਆਪਦੇ ਆਪ ਵਿੱਚ ਹੀ ਰੱਖਿਆ ਹੋਇਆ ਸੀ,  

xxx
ਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ,


ਤਬ ਕਵਨ ਨਿਡਰੁ ਕਵਨ ਕਤ ਡਰੈ  

तब कवन निडरु कवन कत डरै ॥  

Ŧab kavan nidar kavan kaṯ darai.  

then who was fearless, and who was afraid?  

ਤਦ ਕੌਣ ਨਿਧੜਕ ਸੀ ਅਤੇ ਕੌਣ ਕਿਸੇ ਕੋਲੋ ਡਰਦਾ ਸੀ?  

xxx
ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ?


ਆਪਨ ਚਲਿਤ ਆਪਿ ਕਰਨੈਹਾਰ  

आपन चलित आपि करनैहार ॥  

Āpan cẖaliṯ āp karnaihār.  

He Himself is the Performer in His own plays;  

ਆਪਣਿਆਂ ਕੌਤਕਾਂ ਦਾ ਉਹ ਆਪੇ ਹੀ ਰਚਣਹਾਰ ਹੈ।  

ਚਲਿਤ = ਤਮਾਸ਼ੇ।
ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ,


ਨਾਨਕ ਠਾਕੁਰ ਅਗਮ ਅਪਾਰ ॥੨॥  

नानक ठाकुर अगम अपार ॥२॥  

Nānak ṯẖākur agam apār. ||2||  

O Nanak, the Lord Master is Unfathomable and Infinite. ||2||  

ਨਾਨਕ, ਪ੍ਰਭੂ ਪਹੁੰਚ ਤੋਂ ਪਰੇ ਅਤੇ ਆਰਪਾਰ ਰਹਿਤ ਹੈ।  

xxx॥੨॥
ਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ ॥੨॥


ਅਬਿਨਾਸੀ ਸੁਖ ਆਪਨ ਆਸਨ  

अबिनासी सुख आपन आसन ॥  

Abẖināsī sukẖ āpan āsan.  

When the Immortal Lord was seated at ease,  

ਜਦ ਅਮਰ ਸੁਆਮੀ ਆਪਦੇ ਸੁਖਦਾਈ ਟਿਕਾਣੇ ਤੇ ਬਿਰਾਜਮਾਨ ਸੀ,  

ਆਸਨ = ਤਖ਼ਤ, ਸਰੂਪ।
ਜਦੋਂ ਅਕਾਲ ਪੁਰਖ ਆਪਣੀ ਮੌਜ ਵਿਚ ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ,


ਤਹ ਜਨਮ ਮਰਨ ਕਹੁ ਕਹਾ ਬਿਨਾਸਨ  

तह जनम मरन कहु कहा बिनासन ॥  

Ŧah janam maran kaho kahā bināsan.  

then where was birth, death and dissolution?  

ਦੱਸੋ ਉਦੋਂ ਆਵਾਗਉਣ ਅਤੇ ਤਬਾਹੀ ਕਿੱਥੇ ਸਨ?  

ਤਹ = ਓਥੇ।
ਤਦੋਂ ਦੱਸੋ, ਜੰਮਣਾ ਮਰਨਾ ਤੇ ਮੌਤ ਕਿਥੇ ਸਨ?


ਜਬ ਪੂਰਨ ਕਰਤਾ ਪ੍ਰਭੁ ਸੋਇ  

जब पूरन करता प्रभु सोइ ॥  

Jab pūran karṯā parabẖ so▫e.  

When there was only God, the Perfect Creator,  

ਜਦ ਕੇਵਲ ਉਹ ਮੁਕੰਮਲ ਮਾਲਕ ਸਿਰਜਣਹਾਰ ਹੀ ਸੀ,  

xxx
ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ,


ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ  

तब जम की त्रास कहहु किसु होइ ॥  

Ŧab jam kī ṯarās kahhu kis ho▫e.  

then who was afraid of death?  

ਦੰਸੋ ਓਦੋ ਮੌਤ ਦਾ ਡਰ ਕਿਸ ਨੂੰ ਵਾਪਰਦਾ ਸੀ?  

ਤ੍ਰਾਸ = ਡਰ। ਜਮ = {ਸੰ. यम} ਮੌਤ।
ਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ?


ਜਬ ਅਬਿਗਤ ਅਗੋਚਰ ਪ੍ਰਭ ਏਕਾ  

जब अबिगत अगोचर प्रभ एका ॥  

Jab abigaṯ agocẖar parabẖ ekā.  

When there was only the One Lord, unmanifest and incomprehensible,  

ਜਦ ਕੇਵਲ ਇਕ ਅਦ੍ਰਿਸ਼ਟ ਅਤੇ ਸਮਝ ਸੋਚ ਤੋਂ ਉਚੇਰਾ ਪ੍ਰਭੂ ਹੀ ਸੀ,  

ਅਬਿਗਤ = {ਸੰ.अव्यक्त} ਅਦ੍ਰਿਸ਼ਟ ਪ੍ਰਭੂ। ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ।
ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ,


ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ  

तब चित्र गुपत किसु पूछत लेखा ॥  

Ŧab cẖiṯar gupaṯ kis pūcẖẖaṯ lekẖā.  

then who was called to account by the recording scribes of the conscious and the subconscious?  

ਉਦੋਂ ਅਮਲਾਂ ਦੇ ਲਿਖਾਰੀ ਫ਼ਰਿਸ਼ਤੇ ਹਿਸਾਬ ਕਿਤਾਬ ਕੀਹਦੇ ਕੋਲੋ ਪੁਛਦੇ ਸਨ?  

ਚਿਤ੍ਰ ਗੁਪਤ = ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਪੁੱਛਣ ਵਾਲੇ।
ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ?


ਜਬ ਨਾਥ ਨਿਰੰਜਨ ਅਗੋਚਰ ਅਗਾਧੇ  

जब नाथ निरंजन अगोचर अगाधे ॥  

Jab nāth niranjan agocẖar agāḏẖe.  

When there was only the Immaculate, Incomprehensible, Unfathomable Master,  

ਜਦ ਕੇਵਲ ਪਵਿੱਤ੍ਰ, ਅਲਖ ਅਤੇ ਅਥਾਹ ਮਾਲਕ ਹੀ ਸੀ,  

ਅਗਾਧ = ਅਥਾਹ।
ਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ,


ਤਬ ਕਉਨ ਛੁਟੇ ਕਉਨ ਬੰਧਨ ਬਾਧੇ  

तब कउन छुटे कउन बंधन बाधे ॥  

Ŧab ka▫un cẖẖute ka▫un banḏẖan bāḏẖe.  

then who was emancipated, and who was held in bondage?  

ਉਦੋਂ ਕਿਹੜਾ ਬੰਦਖਲਾਸ ਸੀ ਅਤੇ ਕਿਹੜਾ ਬੇੜੀਆਂ ਨਾਲ ਜਕੜਿਆਂ ਹੋਇਆ ਸੀ?  

xxx
ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ?


ਆਪਨ ਆਪ ਆਪ ਹੀ ਅਚਰਜਾ  

आपन आप आप ही अचरजा ॥  

Āpan āp āp hī acẖarjā.  

He Himself, in and of Himself, is the most wonderful.  

ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ, ਉਹ ਆਪੇ ਹੀ ਅਦਭੁਤ ਹੈ।  

ਅਚਰਜਾ = ਹੈਰਾਨ ਕਰਨ ਵਾਲਾ।
ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ।


ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥  

नानक आपन रूप आप ही उपरजा ॥३॥  

Nānak āpan rūp āp hī uparjā. ||3||  

O Nanak, He Himself created His Own Form. ||3||  

ਨਾਨਕ ਆਪਣਾ ਸਰੂਪ, ਉਸ ਨੇ ਆਪੇ ਹੀ ਸਾਜਿਆ ਹੈ।  

ਉਪਰਜਾ = ਪੈਦਾ ਕੀਤਾ ਹੈ ॥੩॥
ਹੇ ਨਾਨਕ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ॥੩॥


ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ  

जह निरमल पुरखु पुरख पति होता ॥  

Jah nirmal purakẖ purakẖ paṯ hoṯā.  

When there was only the Immaculate Being, the Lord of beings,  

ਜਿਥੇ ਇਨਸਾਨਾਂ ਦਾ ਸੁਆਮੀ ਕੇਵਲ ਪਵਿੱਤ੍ਰ ਵਿਅਕਤੀ ਹੀ ਸੀ,  

ਪੁਰਖੁ = ਆਕਾਲ ਪੁਰਖ। ਪੁਰਖਪਤਿ = ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ।
ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ,


ਤਹ ਬਿਨੁ ਮੈਲੁ ਕਹਹੁ ਕਿਆ ਧੋਤਾ  

तह बिनु मैलु कहहु किआ धोता ॥  

Ŧah bin mail kahhu ki▫ā ḏẖoṯā.  

there was no filth, so what was there to be washed clean?  

ਅਤੇ ਉਥੇ ਕੋਈ ਮਲੀਨਤਾ ਨਹੀਂ ਸੀ, ਦੱਸੋ! ਤਦ ਉਥੇ ਸਾਫ-ਸੁਥਰਾ ਕਰਨ ਨੂੰ ਕੀ ਸੀ?  

xxx
ਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ?


ਜਹ ਨਿਰੰਜਨ ਨਿਰੰਕਾਰ ਨਿਰਬਾਨ  

जह निरंजन निरंकार निरबान ॥  

Jah niranjan nirankār nirbān.  

When there was only the Pure, Formless Lord in Nirvaanaa,  

ਜਿਥੇ ਕੇਵਲ ਉਜਲ, ਆਕਾਰ-ਰਹਿਤ ਅਤੇ ਨਿਰਲੇਪ ਪੁਰਖ ਹੀ ਸੀ,  

ਨਿਰਬਾਨ = ਵਾਸ਼ਨਾ-ਰਹਿਤ।
ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ,


ਤਹ ਕਉਨ ਕਉ ਮਾਨ ਕਉਨ ਅਭਿਮਾਨ  

तह कउन कउ मान कउन अभिमान ॥  

Ŧah ka▫un ka▫o mān ka▫un abẖimān.  

then who was honored, and who was dishonored?  

ਉੱਥੇ ਕਿਸ ਦੀ ਇੱਜ਼ਤ ਅਤੇ ਕਿਸ ਦੀ ਬੇਇਜ਼ਤ ਹੁੰਦੀ ਸੀ?  

xxx
ਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ?


ਜਹ ਸਰੂਪ ਕੇਵਲ ਜਗਦੀਸ  

जह सरूप केवल जगदीस ॥  

Jah sarūp keval jagḏīs.  

When there was only the Form of the Lord of the Universe,  

ਜਿਥੇ ਸਿਰਫ ਸ੍ਰਿਸ਼ਟੀ ਦੇ ਸੁਆਮੀ ਦਾ ਹੀ ਰੂਪ ਸੀ,  

ਜਗਦੀਸ = ਜਗਤ ਦਾ (ਈਸ਼) ਮਾਲਕ।
ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ,


ਤਹ ਛਲ ਛਿਦ੍ਰ ਲਗਤ ਕਹੁ ਕੀਸ  

तह छल छिद्र लगत कहु कीस ॥  

Ŧah cẖẖal cẖẖiḏar lagaṯ kaho kīs.  

then who was tainted by fraud and sin?  

ਉੱਥੇ ਧੋਖਾ-ਫਰੇਬ ਅਤੇ ਪਾਪ ਕਿਸੇ ਨੂੰ ਦੁਖਾਂਤ੍ਰ ਕਰਦੇ ਸਨ?  

ਛਲ = ਧੋਖਾ। ਛਿਦ੍ਰ = ਐਬ। ਕੀਸ = ਕਿਸ ਨੂੰ?
ਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ?


ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ  

जह जोति सरूपी जोति संगि समावै ॥  

Jah joṯ sarūpī joṯ sang samāvai.  

When the Embodiment of Light was immersed in His Own Light,  

ਜਿਥੇ ਚਾਨਣ ਰੂਪ ਆਪਦੇ ਨੂਰ ਨਾਲ ਹੀ ਰਮਿਆ ਹੋਇਆ ਸੀ,  

xxx
ਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ,


ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ  

तह किसहि भूख कवनु त्रिपतावै ॥  

Ŧah kisėh bẖūkẖ kavan ṯaripṯāvai.  

then who was hungry, and who was satisfied?  

ਤਦ ਉਥੇ ਕਿਸ ਨੂੰ ਭੁੱਖ ਲੱਗਦੀ ਸੀ ਤੇ ਕਿਸ ਨੂੰ ਰੱਜ ਆਉਂਦਾ ਸੀ?  

ਤ੍ਰਿਪਤਾਵੈ = ਰੱਜਦਾ ਹੈ।
ਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ?


ਕਰਨ ਕਰਾਵਨ ਕਰਨੈਹਾਰੁ  

करन करावन करनैहारु ॥  

Karan karāvan karnaihār.  

He is the Cause of causes, the Creator Lord.  

ਹੇਤੂਆਂ ਦਾ ਹੇਤੂ ਸਿਰਜਣਹਾਰ ਹੈ।  

xxx
ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ।


ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥  

नानक करते का नाहि सुमारु ॥४॥  

Nānak karṯe kā nāhi sumār. ||4||  

O Nanak, the Creator is beyond calculation. ||4||  

ਨਾਨਕ, ਕਰਤਾਰ ਗਿਣਤੀ ਮਿਣਤੀ ਤੋਂ ਪਰੇ ਹੈ।  

ਸੁਮਾਰੁ = ਅੰਦਾਜ਼ਾ ॥੪॥
ਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ॥੪॥


ਜਬ ਅਪਨੀ ਸੋਭਾ ਆਪਨ ਸੰਗਿ ਬਨਾਈ  

जब अपनी सोभा आपन संगि बनाई ॥  

Jab apnī sobẖā āpan sang banā▫ī.  

When His Glory was contained within Himself,  

ਜਦ ਵਾਹਿਗੁਰੂ ਦੀ ਪ੍ਰਭੁਤਾ ਕੇਵਲ ਉਸਦੇ ਆਪਣੇ ਆਪ ਨਾਲ ਹੀ ਸੀ,  

xxx
ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ)


ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ  

तब कवन माइ बाप मित्र सुत भाई ॥  

Ŧab kavan mā▫e bāp miṯar suṯ bẖā▫ī.  

then who was mother, father, friend, child or sibling?  

ਤਦ ਮਾਂ, ਪਿਉ, ਦੋਸਤ, ਪੁਤ੍ਰ ਅਤੇ ਭਰਾ ਕੌਣ ਸਨ?  

ਸੁਤ = ਪੁਤ੍ਰ। ਭਾਈ = ਭਰਾ।
ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ?


ਜਹ ਸਰਬ ਕਲਾ ਆਪਹਿ ਪਰਬੀਨ  

जह सरब कला आपहि परबीन ॥  

Jah sarab kalā āpėh parbīn.  

When all power and wisdom was latent within Him,  

ਜਿਥੇ ਉਹ ਖੁਦ ਹੀ ਸਾਰੀਆਂ ਸ਼ਕਤੀਆਂ ਅੰਦਰ ਪੂਰੀ ਤਰ੍ਹਾਂ ਮਾਹਿਰ ਸੀ,  

ਕਲਾ = ਤਾਕਤ। ਪਰਬੀਨ = ਸਿਆਣਾ।
ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ,


ਤਹ ਬੇਦ ਕਤੇਬ ਕਹਾ ਕੋਊ ਚੀਨ  

तह बेद कतेब कहा कोऊ चीन ॥  

Ŧah beḏ kaṯeb kahā ko▫ū cẖīn.  

then where were the Vedas and the scriptures, and who was there to read them?  

ਉਥੋ ਤਦ ਕੋਈ ਜਣਾ ਕਿਉਂ ਵੇਦ ਅਤੇ ਪੱਛਮੀ ਕਿਤਾਬਾਂ ਵੇਖਦਾ ਸੀ?  

ਚੀਨ੍ਹ੍ਹ = ਜਾਣਦਾ, ਪਛਾਣਦਾ।
ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ?


ਜਬ ਆਪਨ ਆਪੁ ਆਪਿ ਉਰਿ ਧਾਰੈ  

जब आपन आपु आपि उरि धारै ॥  

Jab āpan āp āp ur ḏẖārai.  

When He kept Himself, All-in-all, unto His Own Heart,  

ਜਦ ਵਾਹਿਗੁਰੂ ਆਪਣੇ ਆਪ ਨੂੰ ਆਪਦੇ ਚਿੱਤ ਵਿੱਚ ਹੀ ਰੱਖਦਾ ਸੀ,  

ਆਪਨ ਆਪੁ = ਆਪਣੇ ਆਪ ਨੂੰ। ਉਰਿਧਾਰੈ = ਹਿਰਦੇ ਵਿਚ ਟਿਕਾਉਂਦਾ ਹੈ।
ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ,


ਤਉ ਸਗਨ ਅਪਸਗਨ ਕਹਾ ਬੀਚਾਰੈ  

तउ सगन अपसगन कहा बीचारै ॥  

Ŧa▫o sagan apasgan kahā bīcẖārai.  

then who considered omens to be good or bad?  

ਤਦੋਂ ਸ਼ੁਭ ਅਤੇ ਅਸ਼ੁਭ ਲਗਨਾ ਦਾ ਕਿਸ ਨੂੰ ਖਿਆਲ ਆਉਂਦਾ ਸੀ।  

ਕਹਾ ਬੀਚਾਰੈ = ਕਿਥੇ ਕੋਈ ਵਿਚਾਰਦਾ ਹੈ?
ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ?


ਜਹ ਆਪਨ ਊਚ ਆਪਨ ਆਪਿ ਨੇਰਾ  

जह आपन ऊच आपन आपि नेरा ॥  

Jah āpan ūcẖ āpan āp nerā.  

When He Himself was lofty, and He Himself was near at hand,  

ਜਿਥੇ ਸਾਹਿਬ ਖੁਦ ਹੀ ਬੁਲੰਦ ਅਤੇ ਖੁਦ ਹੀ ਨੀਵਾ ਸੀ,  

xxx
ਜਦੋਂ ਉਹ ਆਪ ਹੀ ਉੱਚਾ ਅਤੇ ਆਪ ਅਤੇ ਆਪ ਹੀ ਨੀਵਾਂ ਸੀ,


ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ  

तह कउन ठाकुरु कउनु कहीऐ चेरा ॥  

Ŧah ka▫un ṯẖākur ka▫un kahī▫ai cẖerā.  

then who was called master, and who was called disciple?  

ਉਥੇ ਕਿਹੜਾ ਮਾਲਕ ਤੇ ਕਿਹੜਾ ਨੌਕਰ ਆਖਿਆ ਜਾ ਸਕਦਾ ਸੀ?  

ਠਾਕੁਰੁ = ਮਾਲਕ। ਚੇਰਾ = ਸੇਵਕ।
ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ?


ਬਿਸਮਨ ਬਿਸਮ ਰਹੇ ਬਿਸਮਾਦ  

बिसमन बिसम रहे बिसमाद ॥  

Bisman bisam rahe bismāḏ.  

We are wonder-struck at the wondrous wonder of the Lord.  

ਮੈਂ ਸੁਆਮੀ ਦੀ ਅਸਚਰਜ ਅਦਭੁਤਤਾ ਉਤੇ ਹੈਰਾਨ ਹੋ ਰਿਹਾ ਹਾਂ।  

ਬਿਸਮਨ ਬਿਸਮ = ਅਚਰਜ ਤੋਂ ਅਚਰਜ।
ਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ।


ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥  

नानक अपनी गति जानहु आपि ॥५॥  

Nānak apnī gaṯ jānhu āp. ||5||  

O Nanak, He alone knows His own state. ||5||  

ਨਾਨਕ ਆਪਣੀ ਹਾਲਤ ਨੂੰ ਆਪ ਹੀ ਜਾਣਦਾ ਹੈ ਹੇ ਪ੍ਰਭੂ।  

xxx॥੫॥
ਹੇ ਨਾਨਕ! ਪ੍ਰਭੂ ਆਪਣੀ ਗਤਿ ਆਪ ਹੀ ਜਾਣਦਾ ਹੈ ॥੫॥


ਜਹ ਅਛਲ ਅਛੇਦ ਅਭੇਦ ਸਮਾਇਆ  

जह अछल अछेद अभेद समाइआ ॥  

Jah acẖẖal acẖẖeḏ abẖeḏ samā▫i▫ā.  

When the Undeceiveable, Impenetrable, Inscrutable One was self-absorbed,  

ਜਿਥੇ ਨਾਂ ਠੱਗਿਆ ਜਾਣ ਵਾਲਾ, ਵਿੰਨ੍ਹੇ ਜਾਣ ਰਹਿਤ ਅਤੇ ਭੇਤ-ਰਹਿਤ ਸੁਆਮੀ ਆਪਦੇ ਆਪ ਵਿੱਚ ਲੀਨ ਸੀ,  

ਅਛਲ = ਜੋ ਛਲਿਆ ਨਾਹ ਜਾ ਸਕੇ, ਜਿਸ ਨੂੰ ਧੋਖਾ ਨਾਹ ਦਿੱਤਾ ਜਾ ਸਕੇ। ਅਛੇਦ = ਜੋ ਛੇਦਿਆ ਨਾਹ ਜਾਹ ਸਕੇ, ਨਾਸ-ਰਹਿਤ। ਅਭੇਦ = ਜਿਸ ਦਾ ਭੇਤ ਨ ਪਾਇਆ ਜਾ ਸਕੇ।
ਜਿਸ ਅਵਸਥਾ ਵਿਚ ਅਛੱਲ ਅਬਿਨਾਸੀ ਤੇ ਅਭੇਦ ਪ੍ਰਭੂ (ਆਪਣੇ ਆਪ ਵਿਚ) ਟਿਕਿਆ ਹੋਇਆ ਹੈ,


ਊਹਾ ਕਿਸਹਿ ਬਿਆਪਤ ਮਾਇਆ  

ऊहा किसहि बिआपत माइआ ॥  

Ūhā kisėh bi▫āpaṯ mā▫i▫ā.  

then who was swayed by Maya?  

ਉਥੇ ਮੌਹਣੀ ਕੀਹਦੇ ਉਤੇ ਅਸਰ ਕਰਦੀ ਸੀ?  

ਊਹਾ = ਓਥੇ। ਕਿਸਹਿ = ਕਿਸ ਨੂੰ?
ਓਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ?


ਆਪਸ ਕਉ ਆਪਹਿ ਆਦੇਸੁ  

आपस कउ आपहि आदेसु ॥  

Āpas ka▫o āpėh āḏes.  

When He paid homage to Himself,  

ਜਦ ਖੁਦ ਵਾਹਿਗੁਰੂ ਆਪਣੇ ਆਪ ਨੂੰ ਹੀ ਨਮਸਕਾਰ ਕਰਦਾ ਸੀ,  

ਆਪਸ ਕਉ = ਆਪਣੇ ਆਪ ਨੂੰ। ਆਪਹਿ = ਆਪ ਹੀ। ਆਦੇਸੁ = ਨਮਸਕਾਰ, ਪ੍ਰਣਾਮ।
(ਤਦੋਂ) ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ,


ਤਿਹੁ ਗੁਣ ਕਾ ਨਾਹੀ ਪਰਵੇਸੁ  

तिहु गुण का नाही परवेसु ॥  

Ŧihu guṇ kā nāhī parves.  

then the three qualities were not prevailing.  

ਤਦ ਤਿੰਨੇ ਲੱਛਣ ਜੱਗ ਵਿੱਚ ਦਾਖਲ ਨਹੀਂ ਹੋਏ ਸਨ।  

ਪਰਵੇਸੁ = ਦਖ਼ਲ, ਪ੍ਰਭਾਵ।
(ਮਾਇਆ ਦੇ) ਤਿੰਨ ਗੁਣਾਂ ਦਾ (ਉਸ ਉਤੇ) ਅਸਰ ਨਹੀਂ ਪੈਂਦਾ।


ਜਹ ਏਕਹਿ ਏਕ ਏਕ ਭਗਵੰਤਾ  

जह एकहि एक एक भगवंता ॥  

Jah ekėh ek ek bẖagvanṯā.  

When there was only the One, the One and Only Lord God,  

ਜਿਥੇ ਕੇਵਲ ਇਕ ਅਦੁੱਤੀ ਸਾਹਿਬ ਸੀ,  

xxx
ਜਦੋਂ ਭਗਵਾਨ ਕੇਵਲ ਇਕ ਆਪ ਹੀ ਸੀ,


ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ  

तह कउनु अचिंतु किसु लागै चिंता ॥  

Ŧah ka▫un acẖinṯ kis lāgai cẖinṯā.  

then who was not anxious, and who felt anxiety?  

ਉੱਥੇ ਕੌਣ ਬੇਫਿਕਰ ਸੀ ਅਤੇ ਕਿਸ ਨੂੰ ਫਿਕਰ ਲੱਗਿਆ ਹੋਇਆ ਸੀ?  

ਅਚਿੰਤੁ = ਬੇ-ਫ਼ਿਕਰ।
ਤਦੋਂ ਕੌਣ ਬੇ-ਫ਼ਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ।


ਜਹ ਆਪਨ ਆਪੁ ਆਪਿ ਪਤੀਆਰਾ  

जह आपन आपु आपि पतीआरा ॥  

Jah āpan āp āp paṯī▫ārā.  

When He Himself was satisfied with Himself,  

ਜਿੱਥੇ ਸੁਆਮੀ ਆਪਣੇ ਆਪ ਨਾਲ ਖੁਦ ਸੰਤੁਸ਼ਟ ਸੀ,  

ਆਪਨ ਆਪੁ = ਆਪਣੇ ਆਪ ਨੂੰ। ਪਤੀਆਰਾ = ਪਤਿਆਉਣ ਵਾਲਾ।
ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ,


ਤਹ ਕਉਨੁ ਕਥੈ ਕਉਨੁ ਸੁਨਨੈਹਾਰਾ  

तह कउनु कथै कउनु सुननैहारा ॥  

Ŧah ka▫un kathai ka▫un sunnaihārā.  

then who spoke and who listened?  

ਉੱਥੇ ਕੌਣ ਕਹਿਣ ਵਾਲਾ ਅਤੇ ਕੌਣ ਸੁਣਨ ਵਾਲਾ ਸੀ?  

xxx
ਤਦੋਂ ਕੌਣ ਬੋਲਦਾ ਸੀ, ਤੇ ਕੌਣ ਸੁਣਨ ਵਾਲਾ ਸੀ?


ਬਹੁ ਬੇਅੰਤ ਊਚ ਤੇ ਊਚਾ  

बहु बेअंत ऊच ते ऊचा ॥  

Baho be▫anṯ ūcẖ ṯe ūcẖā.  

He is vast and infinite, the highest of the high.  

ਪ੍ਰਭੂ ਪਰਮ ਅਨੰਤ ਅਤੇ ਬੁਲੰਦਾਂ ਦਾ ਮਹਾਂ ਬੁਲੰਦ ਹੈ।  

xxx
ਪ੍ਰਭੂ ਬੜਾ ਬੇਅੰਤ ਹੈ, ਸਭ ਤੋਂ ਉੱਚਾ ਹੈ,


ਨਾਨਕ ਆਪਸ ਕਉ ਆਪਹਿ ਪਹੂਚਾ ॥੬॥  

नानक आपस कउ आपहि पहूचा ॥६॥  

Nānak āpas ka▫o āpėh pahūcẖā. ||6||  

O Nanak, He alone can reach Himself. ||6||  

ਨਾਨਕ, ਕੇਵਲ ਉਹੀ, ਆਪਣੇ ਆਪ ਤੱਕ ਪਹੁੰਚਦਾ ਹੈ।  

ਪਹੂਚਾ = ਪਹੁੰਚਿਆ ਹੋਇਆ ਹੈ ॥੬॥
ਹੇ ਨਾਨਕ! ਆਪਣੇ ਆਪ ਤਕ ਆਪ ਹੀ ਅੱਪੜਨ ਵਾਲਾ ਹੈ ॥੬॥


ਜਹ ਆਪਿ ਰਚਿਓ ਪਰਪੰਚੁ ਅਕਾਰੁ  

जह आपि रचिओ परपंचु अकारु ॥  

Jah āp racẖi▫o parpancẖ akār.  

When He Himself fashioned the visible world of the creation,  

ਜਦ ਸੁਆਮੀ ਨੇ ਖੁਦ ਸੰਸਾਰ ਅਤੇ ਸਰੂਪ ਸਾਜੇ,  

ਪਰਪੰਚੁ = {ਸੰ. प्रपंच} ਦ੍ਰਿਸ਼ਟਮਾਨ ਸੰਸਾਰ।
ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ,


ਤਿਹੁ ਗੁਣ ਮਹਿ ਕੀਨੋ ਬਿਸਥਾਰੁ  

तिहु गुण महि कीनो बिसथारु ॥  

Ŧihu guṇ mėh kīno bisthār.  

he made the world subject to the three dispositions.  

ਉਸ ਨੇ ਜਹਾਨ ਨੂੰ ਤਿੰਨਾਂ ਸੁਭਾਵਾਂ ਵਿੱਚ (ਅਧੀਨ) ਕਰ ਦਿੱਤਾ।  

ਬਿਸਥਾਰੁ = ਪਸਾਰਾ।
ਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ।


ਪਾਪੁ ਪੁੰਨੁ ਤਹ ਭਈ ਕਹਾਵਤ  

पापु पुंनु तह भई कहावत ॥  

Pāp punn ṯah bẖa▫ī kahāvaṯ.  

Sin and virtue then began to be spoken of.  

ਬਦੀਆਂ ਤੇ ਨੇਕੀਆਂ ਦੀ ਤਦ ਕਹੌਤ ਆਰੰਭ ਹੋਈ।  

ਕਹਾਵਤ = ਗੱਲ।
ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits