Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ  

सो किउ बिसरै जिनि सभु किछु दीआ ॥  

So ki▫o bisrai jin sabẖ kicẖẖ ḏī▫ā.  

Why forget Him, who has given us everything?  

ਉਸ ਨੂੰ ਕਿਉਂ ਭੁਲਾਈਏ ਜਿਸ ਨੇ ਸਾਨੂੰ ਸਭ ਕੁਝ ਦਿਤਾ ਹੈ?  

xxx
ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ,


ਸੋ ਕਿਉ ਬਿਸਰੈ ਜਿ ਜੀਵਨ ਜੀਆ  

सो किउ बिसरै जि जीवन जीआ ॥  

So ki▫o bisrai jė jīvan jī▫ā.  

Why forget Him, who is the Life of the living beings?  

ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣ-ਧਾਰੀਆਂ ਦੀ ਜਿੰਦ ਜਾਨ ਹੈ?  

ਜੀਵਨ ਜੀਆ = (ਜੀਵਾਂ ਦੀ) ਜ਼ਿੰਦਗੀ ਦਾ ਆਸਰਾ।
ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ?


ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ  

सो किउ बिसरै जि अगनि महि राखै ॥  

So ki▫o bisrai jė agan mėh rākẖai.  

Why forget Him, who preserves us in the fire of the womb?  

ਉਸ ਨੂੰ ਕਿਉਂ ਭੁਲਾਈਏ, ਜੋ ਉਦਰ ਦੀ ਅੱਗ ਵਿੱਚ ਸਾਡੀ ਰਖਿਆ ਕਰਦਾ ਹੈ?  

ਅਗਨਿ = (ਮਾਂ ਦੇ ਪੇਟ ਦੀ) ਅੱਗ।
ਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜੋ (ਮਾਂ ਦੇ ਪੇਟ ਦੀ) ਅੱਗ ਵਿਚ ਬਚਾ ਕੇ ਰੱਖਦਾ ਹੈ?


ਗੁਰ ਪ੍ਰਸਾਦਿ ਕੋ ਬਿਰਲਾ ਲਾਖੈ  

गुर प्रसादि को बिरला लाखै ॥  

Gur parsāḏ ko birlā lākẖai.  

By Guru's Grace, rare is the one who realizes this.  

ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਹੀ ਉਸ ਨੂੰ ਵੇਖਦਾ ਹੈ।  

ਲਾਖੈ = ਸਮਝਦਾ ਹੈ।
(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਗੱਲ) ਸਮਝਦਾ ਹੈ।


ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ  

सो किउ बिसरै जि बिखु ते काढै ॥  

So ki▫o bisrai jė bikẖ ṯe kādẖai.  

Why forget Him, who lifts us up out of corruption?  

ਉਸ ਨੂੰ ਕਿਉਂ ਭੁਲਾਈਏ ਜੋ ਬੰਦੇ ਨੂੰ ਪਾਪ ਤੋਂ ਬਚਾਉਂਦਾ ਹੈ,  

ਬਿਖੁ = ਮਾਇਆ ਦੀ ਵਿਹੁ।
ਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ (ਮਾਇਆ-ਰੂਪ) ਜ਼ਹਰ ਤੋਂ ਬਚਾਉਂਦਾ ਹੈ,


ਜਨਮ ਜਨਮ ਕਾ ਟੂਟਾ ਗਾਢੈ  

जनम जनम का टूटा गाढै ॥  

Janam janam kā tūtā gādẖai.  

Those separated from Him for countless lifetimes, are re-united with Him once again.  

ਅਤੇ ਆਪਣੇ ਨਾਲੋ ਅਨੇਕਾਂ ਜਨਮ ਤੋਂ ਵਿਛੁੜੇ ਹੋਏ ਨੂੰ ਆਪਣੇ ਨਾਲ ਮਿਲਾ ਲੈਦਾ ਹੈ?  

xxx
ਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ (ਆਪਣੇ ਨਾਲ) ਜੋੜ ਲੈਂਦਾ ਹੈ?


ਗੁਰਿ ਪੂਰੈ ਤਤੁ ਇਹੈ ਬੁਝਾਇਆ  

गुरि पूरै ततु इहै बुझाइआ ॥  

Gur pūrai ṯaṯ ihai bujẖā▫i▫ā.  

Through the Perfect Guru, this essential reality is understood.  

ਪੂਰਨ ਗੁਰਾਂ ਨੇ ਮੈਨੂੰ ਇਹ ਅਸਲੀਅਤ ਦਰਸਾਈ ਹੈ।  

ਗੁਰਿ ਪੂਰੈ = ਪੂਰੇ ਗੁਰੂ ਨੇ। ਤਤੁ = ਅਸਲੀਅਤ।
(ਜਿਨ੍ਹਾਂ ਸੇਵਕਾਂ ਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ,


ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥  

प्रभु अपना नानक जन धिआइआ ॥४॥  

Parabẖ apnā Nānak jan ḏẖi▫ā▫i▫ā. ||4||  

O Nanak, God's humble servants meditate on Him. ||4||  

ਨਫਰ ਨਾਨਕ ਨੇ ਆਪਣੇ ਸਾਹਿਬ ਦਾ ਸਿਮਰਨ ਕੀਤਾ ਹੈ।  

ਜਨ = ਜਨਾਂ ਨੇ, ਸੇਵਕਾਂ ਨੇ ॥੪॥
ਹੇ ਨਾਨਕ! ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ॥੪॥


ਸਾਜਨ ਸੰਤ ਕਰਹੁ ਇਹੁ ਕਾਮੁ  

साजन संत करहु इहु कामु ॥  

Sājan sanṯ karahu ih kām.  

O friends, O Saints, make this your work.  

ਹੇ ਮਿਤ੍ਰ ਸਾਧੂਓ! ਇਹ ਕੰਮ ਕਰੋ।  

xxx
ਹੇ ਸੱਜਣ ਜਨੋ! ਹੇ ਸੰਤ ਜਨੋ! ਇਹ ਕੰਮ ਕਰੋ,


ਆਨ ਤਿਆਗਿ ਜਪਹੁ ਹਰਿ ਨਾਮੁ  

आन तिआगि जपहु हरि नामु ॥  

Ān ṯi▫āg japahu har nām.  

Renounce everything else, and chant the Name of the Lord.  

ਹੋਰ ਸਾਰਾ ਕੁਛ ਛਡ ਦਿਓ ਅਤੇ ਰੱਬ ਦੇ ਨਾਮ ਦਾ ਉਚਾਰਨ ਕਰੋ।  

ਆਨ = ਹੋਰ। ਤਿਆਗਿ = ਛੱਡ ਕੇ।
ਹੋਰ ਸਾਰੇ (ਆਹਰ) ਛੱਡ ਕੇ ਪ੍ਰਭੂ ਦਾ ਨਾਮ ਜਪਹੁ।


ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ  

सिमरि सिमरि सिमरि सुख पावहु ॥  

Simar simar simar sukẖ pāvhu.  

Meditate, meditate, meditate in remembrance of Him, and find peace.  

ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰ ਅਤੇ ਆਰਾਮ ਨੂੰ ਪ੍ਰਾਪਤ ਹੋ।  

xxx
ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ;


ਆਪਿ ਜਪਹੁ ਅਵਰਹ ਨਾਮੁ ਜਪਾਵਹੁ  

आपि जपहु अवरह नामु जपावहु ॥  

Āp japahu avrah nām japāvhu.  

Chant the Naam yourself, and inspire others to chant it.  

ਖੁਦ ਨਾਮ ਦਾ ਉਚਾਰਨ ਕਰ ਅਤੇ ਹੋਰਨਾਂ ਤੋਂ ਇਸ ਦਾ ਉਚਾਰਣ ਕਰਵਾ।  

ਅਵਰਹ = ਹੋਰਨਾਂ ਨੂੰ।
ਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ।


ਭਗਤਿ ਭਾਇ ਤਰੀਐ ਸੰਸਾਰੁ  

भगति भाइ तरीऐ संसारु ॥  

Bẖagaṯ bẖā▫e ṯarī▫ai sansār.  

By loving devotional worship, you shall cross over the world-ocean.  

ਸਿਮਰਨ ਅਤੇ ਪ੍ਰਭੂ-ਪ੍ਰੇਮ ਦੁਆਰਾ ਤੂੰ ਜਗਤ-ਸਮੁੰਦਰ ਤੋਂ ਪਾਰ ਹੋ ਜਾਵੇਗਾ।  

ਭਗਤਿ ਭਾਇ = ਭਗਤੀ ਦੇ ਪਿਆਰ ਨਾਲ।
ਪ੍ਰਭੂ ਦੀ ਭਗਤੀ ਵਿਚ ਨਿਹੁਂ ਲਾਇਆਂ ਇਹ ਸੰਸਾਰ (ਸਮੁੰਦਰ) ਤਰੀਦਾ ਹੈ,


ਬਿਨੁ ਭਗਤੀ ਤਨੁ ਹੋਸੀ ਛਾਰੁ  

बिनु भगती तनु होसी छारु ॥  

Bin bẖagṯī ṯan hosī cẖẖār.  

Without devotional meditation, the body will be just ashes.  

ਸਿਮਰਨ ਦੇ ਬਾਝੋਂ ਦੇਹਿ ਸੁਆਹ ਹੋ ਜਾਏਗੀ।  

ਛਾਰੁ = ਸੁਆਹ, ਵਿਅਰਥ।
ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ।


ਸਰਬ ਕਲਿਆਣ ਸੂਖ ਨਿਧਿ ਨਾਮੁ  

सरब कलिआण सूख निधि नामु ॥  

Sarab kali▫āṇ sūkẖ niḏẖ nām.  

All joys and comforts are in the treasure of the Naam.  

ਸੁਆਮੀ ਦਾ ਨਾਮ ਸਾਰਿਆਂ ਆਰਾਮਾ ਅਤੇ ਖੁਸ਼ੀਆਂ ਦਾ ਖ਼ਜ਼ਾਨਾ ਹੈ,  

ਕਲਿਆਣ = ਭਲੇ ਭਾਗ। ਨਿਧਿ = ਖ਼ਜ਼ਾਨਾ।
ਪ੍ਰਭੂ ਦਾ ਨਾਮ ਭਲੇ ਭਾਗਾਂ ਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,


ਬੂਡਤ ਜਾਤ ਪਾਏ ਬਿਸ੍ਰਾਮੁ  

बूडत जात पाए बिस्रामु ॥  

Būdaṯ jāṯ pā▫e bisrām.  

Even the drowning can reach the place of rest and safety.  

ਡੁਬਦਾ ਹੋਇਆ ਜੀਵ ਭੀ ਇਸ ਵਿੱਚ ਆਰਾਮ ਪਾ ਲੈਦਾ ਹੈ।  

ਬੂਡਤ ਜਾਤ = ਡੁੱਬਦਾ ਜਾਂਦਾ। ਬਿਸ੍ਰਾਮੁ = ਟਿਕਾਣਾ।
(ਨਾਮ ਜਪਿਆਂ ਵਿਕਾਰਾਂ ਵਿਚ) ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ;


ਸਗਲ ਦੂਖ ਕਾ ਹੋਵਤ ਨਾਸੁ  

सगल दूख का होवत नासु ॥  

Sagal ḏūkẖ kā hovaṯ nās.  

All sorrows shall vanish.  

ਤੂੰ ਗੁਣਾ ਦੇ ਸੁਆਮੀ ਦੇ ਨਾਮ ਦਾ ਉਚਾਰਣ ਕਰ,  

xxx
(ਤੇ) ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।


ਨਾਨਕ ਨਾਮੁ ਜਪਹੁ ਗੁਨਤਾਸੁ ॥੫॥  

नानक नामु जपहु गुनतासु ॥५॥  

Nānak nām japahu gunṯās. ||5||  

O Nanak, chant the Naam, the treasure of excellence. ||5||  

ਤੇਰੇ ਸਾਰੇ ਗ਼ਮ ਅਲੋਪ ਹੋ ਜਾਣਗੇ। ਹੇ ਨਾਨਕ!  

ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ॥੫॥
(ਤਾਂ ਤੇ) ਹੇ ਨਾਨਕ! ਨਾਮ ਜਪਹੁ, (ਨਾਮ ਹੀ) ਗੁਣਾਂ ਦਾ ਖ਼ਜ਼ਾਨਾ (ਹੈ) ॥੫॥


ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ  

उपजी प्रीति प्रेम रसु चाउ ॥  

Upjī parīṯ parem ras cẖā▫o.  

Love and affection, and the taste of yearning, have welled up within;  

ਪਿਰਹੜੀ ਅਤੇ ਪਿਆਰ ਦਾ ਸੁਆਦ ਅਤੇ ਵਾਹਿਗੁਰੂ ਲਈ ਲਾਲਸਾ ਮੇਰੇ ਅੰਦਰ ਉਤਪੰਨ ਹੋ ਗਏ ਹਨ।  

ਉਪਜੀ = ਪੈਦਾ ਹੋਈ। ਪ੍ਰੇਮ ਰਸੁ = ਪ੍ਰੇਮ ਦਾ ਸੁਆਦ।
(ਜਿਸ ਦੇ ਅੰਦਰ ਪ੍ਰਭੂ ਦੀ) ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸੁਆਦ ਤੇ ਚਾਉ ਪੈਦਾ ਹੋਇਆ ਹੈ,


ਮਨ ਤਨ ਅੰਤਰਿ ਇਹੀ ਸੁਆਉ  

मन तन अंतरि इही सुआउ ॥  

Man ṯan anṯar ihī su▫ā▫o.  

within my mind and body, this is my purpose:  

ਮੇਰੀ ਆਤਮਾ ਤੇ ਦੇਹਿ ਵਿੱਚ ਐਨ ਏਹੀ ਪ੍ਰਯੋਜਨ ਹੈ।  

ਸੁਆਉ = ਸੁਆਰਥ, ਚਾਹ।
ਉਸ ਦੇ ਮਨ ਤੇ ਤਨ ਵਿਚ ਇਹੀ ਚਾਹ ਹੈ (ਕਿ ਨਾਮ ਦੀ ਦਾਤ ਮਿਲੇ)।


ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ  

नेत्रहु पेखि दरसु सुखु होइ ॥  

Neṯarahu pekẖ ḏaras sukẖ ho▫e.  

beholding with my eyes His Blessed Vision, I am at peace.  

ਆਪਣੀਆਂ ਅੱਖਾਂ ਨਾਲ ਸੁਆਮੀ ਦਾ ਦੀਦਾਰ ਵੇਖ ਕੇ ਮੈਂ ਆਰਾਮ ਪਾਉਂਦਾ ਹਾਂ।  

ਨੇਤ੍ਰਹੁ = ਅੱਖਾਂ ਨਾਲ। ਪੇਖਿ = ਵੇਖ ਕੇ। ਦਰਸੁ = ਦਰਸਨ।
ਅੱਖਾਂ ਨਾਲ (ਗੁਰੂ ਦਾ) ਦੀਦਾਰ ਕਰ ਕੇ ਉਸ ਨੂੰ ਸੁਖ ਹੁੰਦਾ ਹੈ,


ਮਨੁ ਬਿਗਸੈ ਸਾਧ ਚਰਨ ਧੋਇ  

मनु बिगसै साध चरन धोइ ॥  

Man bigsai sāḏẖ cẖaran ḏẖo▫e.  

My mind blossoms forth in ecstasy, washing the feet of the Holy.  

ਸੰਤਾਂ ਦੇ ਪੈਰ ਧੋ ਕੇ ਮੇਰੀ ਜਿੰਦੜੀ ਪਰਸੰਨ ਹੋ ਗਈ ਹੈ।  

ਬਿਗਸੈ = ਖਿੜ ਪੈਂਦਾ ਹੈ।
ਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖਿੜ ਆਉਂਦਾ ਹੈ।


ਭਗਤ ਜਨਾ ਕੈ ਮਨਿ ਤਨਿ ਰੰਗੁ  

भगत जना कै मनि तनि रंगु ॥  

Bẖagaṯ janā kai man ṯan rang.  

The minds and bodies of His devotees are infused with His Love.  

ਪਵਿੱਤ੍ਰ ਪੁਰਸ਼ਾਂ ਦੀ ਆਤਮਾ ਅਤੇ ਦੇਹਿ ਅੰਦਰ ਪ੍ਰਭੂ ਦੀ ਪ੍ਰੀਤ ਹੈ।  

ਰੰਗੁ = ਮੌਜ, ਪਿਆਰ।
ਭਗਤਾਂ ਦੇ ਮਨ ਤੇ ਸਰੀਰ ਵਿਚ (ਪ੍ਰਭੂ ਦਾ) ਪਿਆਰ ਟਿਕਿਆ ਰਹਿੰਦਾ ਹੈ,


ਬਿਰਲਾ ਕੋਊ ਪਾਵੈ ਸੰਗੁ  

बिरला कोऊ पावै संगु ॥  

Birlā ko▫ū pāvai sang.  

Rare is the one who obtains their company.  

ਕੋਈ ਟਾਂਵਾਂ ਪੁਰਸ਼ ਹੀ ਉਨ੍ਹਾਂ ਦੀ ਸੰਗਤ ਨੂੰ ਪ੍ਰਾਪਤ ਹੁੰਦਾ ਹੈ।  

ਸੰਗੁ = ਸੰਗਤ, ਸਾਥ।
(ਪਰ) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਹਨਾਂ ਦੀ ਸੰਗਤ ਨਸੀਬ ਹੁੰਦੀ ਹੈ।


ਏਕ ਬਸਤੁ ਦੀਜੈ ਕਰਿ ਮਇਆ  

एक बसतु दीजै करि मइआ ॥  

Ėk basaṯ ḏījai kar ma▫i▫ā.  

Show Your mercy - please, grant me this one request:  

ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਨੂੰ ਇਕ ਸ਼ੈ ਪ੍ਰਦਾਨ ਕਰ,  

ਬਸਤੁ = ਚੀਜ਼। ਮਇਆ = ਮੇਹਰ।
(ਹੇ ਪ੍ਰਭੂ!) ਇਕ ਨਾਮ-ਵਸਤੂ ਮੇਹਰ ਕਰ ਕੇ (ਸਾਨੂੰ) ਦੇਹ,


ਗੁਰ ਪ੍ਰਸਾਦਿ ਨਾਮੁ ਜਪਿ ਲਇਆ  

गुर प्रसादि नामु जपि लइआ ॥  

Gur parsāḏ nām jap la▫i▫ā.  

by Guru's Grace, may I chant the Naam.  

ਕਿ ਗੁਰਾਂ ਦੀ ਦਇਆ ਦੁਆਰਾ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ।  

xxx
(ਤਾਂ ਜੋ) ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ।


ਤਾ ਕੀ ਉਪਮਾ ਕਹੀ ਜਾਇ  

ता की उपमा कही न जाइ ॥  

Ŧā kī upmā kahī na jā▫e.  

His Praises cannot be spoken;  

ਉਸ ਦੀ ਉਸਤਤੀ ਆਖੀ ਨਹੀਂ ਜਾ ਸਕਦੀ।  

ਉਪਮਾ = ਵਡਿਆਈ।
ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।


ਨਾਨਕ ਰਹਿਆ ਸਰਬ ਸਮਾਇ ॥੬॥  

नानक रहिआ सरब समाइ ॥६॥  

Nānak rahi▫ā sarab samā▫e. ||6||  

O Nanak, He is contained among all. ||6||  

ਨਾਨਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।  

xxx॥੬॥
ਹੇ ਨਾਨਕ! ਉਹ ਪ੍ਰਭੂ ਸਭ ਥਾਈਂ ਮੌਜੂਦ ਹੈ ॥੬॥


ਪ੍ਰਭ ਬਖਸੰਦ ਦੀਨ ਦਇਆਲ  

प्रभ बखसंद दीन दइआल ॥  

Parabẖ bakẖsanḏ ḏīn ḏa▫i▫āl.  

God, the Forgiving Lord, is kind to the poor.  

ਸਾਹਿਬ ਮਾਫ ਕਰ ਦੇਣ ਵਾਲਾ ਅਤੇ ਮਸਕੀਨਾ ਤੇ ਮਿਹਰਬਾਨ ਹੈ।  

ਪ੍ਰਭ ਬਖਸੰਦ = ਹੇ ਬਖ਼ਸ਼ਨਹਾਰ ਪ੍ਰਭੂ!
ਹੇ ਬਖ਼ਸ਼ਨਹਾਰ ਪ੍ਰਭੂ! ਹੇ ਗਰੀਬਾਂ ਤੇ ਤਰਸ ਕਰਨ ਵਾਲੇ!


ਭਗਤਿ ਵਛਲ ਸਦਾ ਕਿਰਪਾਲ  

भगति वछल सदा किरपाल ॥  

Bẖagaṯ vacẖẖal saḏā kirpāl.  

He loves His devotees, and He is always merciful to them.  

ਉਹ ਸਾਧੂਆਂ ਤੇ ਆਸ਼ਕ ਅਤੇ ਸਦੀਵ ਮਾਇਆਵਾਨ ਹੈ।  

ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ!
ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਦਇਆ ਦੇ ਘਰ!


ਅਨਾਥ ਨਾਥ ਗੋਬਿੰਦ ਗੁਪਾਲ  

अनाथ नाथ गोबिंद गुपाल ॥  

Anāth nāth gobinḏ gupāl.  

The Patron of the patronless, the Lord of the Universe, the Sustainer of the world,  

ਉਹ ਨਿਖਸਮਿਆਂ ਦਾ ਖਸਮ, ਸੰਸਾਰ ਦਾ ਰਖਿਅਕ, ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ।  

xxx
ਹੇ ਅਨਾਥਾਂ ਦੇ ਨਾਥ! ਹੇ ਗੋਬਿੰਦ! ਹੇ ਗੋਪਾਲ!


ਸਰਬ ਘਟਾ ਕਰਤ ਪ੍ਰਤਿਪਾਲ  

सरब घटा करत प्रतिपाल ॥  

Sarab gẖatā karaṯ parṯipāl.  

the Nourisher of all beings.  

ਉਹ ਸਾਰਿਆਂ ਜੀਵਾਂ ਦੀ ਪਰਵਰਿਸ਼ ਕਰਦਾ ਹੈ।  

ਪ੍ਰਤਿਪਾਲ = ਪਾਲਨਾ।
ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!


ਆਦਿ ਪੁਰਖ ਕਾਰਣ ਕਰਤਾਰ  

आदि पुरख कारण करतार ॥  

Āḏ purakẖ kāraṇ karṯār.  

The Primal Being, the Creator of the Creation.  

ਉਹ ਮੁਢਲੀ ਵਿਅਕਤੀ ਅਤੇ ਸ੍ਰਿਸ਼ਟੀ ਦਾ ਸਿਰਜਣਹਾਰ ਹੈ।  

xxx
ਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ! ਹੇ (ਜਗਤ ਦੇ) ਮੂਲ! ਹੇ ਕਰਤਾਰ!


ਭਗਤ ਜਨਾ ਕੇ ਪ੍ਰਾਨ ਅਧਾਰ  

भगत जना के प्रान अधार ॥  

Bẖagaṯ janā ke parān aḏẖār.  

The Support of the breath of life of His devotees.  

ਉਹ ਨੇਕ ਪੁਰਸ਼ਾਂ ਦੀ ਜਿੰਦ-ਜਾਨ ਦਾ ਆਸਰਾ ਹੈ।  

ਅਧਾਰ = ਆਸਰਾ।
ਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ!


ਜੋ ਜੋ ਜਪੈ ਸੁ ਹੋਇ ਪੁਨੀਤ  

जो जो जपै सु होइ पुनीत ॥  

Jo jo japai so ho▫e punīṯ.  

Whoever meditates on Him is sanctified,  

ਜੋ ਕੋਈ ਭੀ ਉਸ ਦਾ ਸਿਮਰ9ਨ ਕਰਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ।  

ਪੁਨੀਤ = ਪਵਿੱਤ੍ਰ।
ਜੋ ਜੋ ਮਨੁੱਖ ਤੈਨੂੰ ਜਪਦਾ ਹੈ, ਉਹ ਪਵ੍ਰਿੱਤ ਹੋ ਜਾਂਦਾ ਹੈ,


ਭਗਤਿ ਭਾਇ ਲਾਵੈ ਮਨ ਹੀਤ  

भगति भाइ लावै मन हीत ॥  

Bẖagaṯ bẖā▫e lāvai man hīṯ.  

focusing the mind in loving devotional worship.  

ਉਹ ਆਪਣਾ ਦਿਲੀ-ਪਿਆਰ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਤੇ ਕੇਂਦਰਿਤ ਕਰਦਾ ਹੈ।  

ਹੀਤ = ਹਿਤ, ਪਿਆਰ।
ਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ (ਉਸ ਦਾ ਉਧਾਰ ਹੋ ਜਾਂਦਾ ਹੈ।)


ਹਮ ਨਿਰਗੁਨੀਆਰ ਨੀਚ ਅਜਾਨ  

हम निरगुनीआर नीच अजान ॥  

Ham nirgunī▫ār nīcẖ ajān.  

I am unworthy, lowly and ignorant.  

ਮੈਂ ਨੇਕੀ-ਵਿਹੂਣ, ਨੀਵਾਂ ਅਤੇ ਬੇਸਮਝ ਹਾਂ।  

ਨਿਰਗੁਨੀਆਰ = ਗੁਣ-ਹੀਨ।
ਅਸੀਂ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ।


ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥  

नानक तुमरी सरनि पुरख भगवान ॥७॥  

Nānak ṯumrī saran purakẖ bẖagvān. ||7||  

Nanak has entered Your Sanctuary, O Supreme Lord God. ||7||  

ਹੈ ਸਰਬ-ਸ਼ਕਤੀਵਾਨ, ਨਾਨਕ ਨੇ ਮੁਬਾਰਕ ਮਾਲਕ ਤੇਰੀ ਸ਼ਰਣਾਗਤ ਸੰਭਾਲੀ ਹੈ।  

xxx॥੭॥
ਨਾਨਕ ਆਖਦਾ ਹੈ ਕਿ ਹੇ ਅਕਾਲ ਪੁਰਖ! ਹੇ ਭਗਵਾਨ! ਅਸੀਂ ਤੇਰੀ ਸਰਨ ਆਏ ਹਾਂ ॥੭॥


ਸਰਬ ਬੈਕੁੰਠ ਮੁਕਤਿ ਮੋਖ ਪਾਏ  

सरब बैकुंठ मुकति मोख पाए ॥  

Sarab baikunṯẖ mukaṯ mokẖ pā▫e.  

Everything is obtained: the heavens, liberation and deliverance,  

ਜੀਵ ਸਾਰਾ ਕੁਝ; ਸਵਰਗ, ਮੋਖਸ਼ ਅਤੇ ਕਲਿਆਣ ਪਰਾਪਤ ਕਰ ਲੈਦਾ ਹੈ,  

ਬੈਕੁੰਠ = ਸੁਰਗ।
ਉਸ ਮਨੁੱਖ ਨੇ (ਮਾਨੋ) ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ,


ਏਕ ਨਿਮਖ ਹਰਿ ਕੇ ਗੁਨ ਗਾਏ  

एक निमख हरि के गुन गाए ॥  

Ėk nimakẖ har ke gun gā▫e.  

if one sings the Lord's Glories, even for an instant.  

ਇਕ ਮੁਹਤ ਭਰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਨ ਦੁਆਰਾ।  

ਏਕ ਨਿਮਖ = ਅੱਖ ਦਾ ਇਕ ਫੋਰ।
ਜਿਸ ਨੇ ਅੱਖ ਦਾ ਇਕ ਫੋਰ ਮਾਤ੍ਰ ਭੀ ਪ੍ਰਭੂ ਦੇ ਗੁਣ ਗਾਏ ਹਨ।


ਅਨਿਕ ਰਾਜ ਭੋਗ ਬਡਿਆਈ  

अनिक राज भोग बडिआई ॥  

Anik rāj bẖog badi▫ā▫ī.  

So many realms of power, pleasures and great glories,  

ਉਹ ਅਨੇਕਾਂ ਪਾਤਸ਼ਾਹੀਆਂ ਨਿਆਮਤਾਂ ਅਤੇ ਇੱਜ਼ਤਾਂ ਮਾਣਦਾ ਹੈ,  

xxx
ਉਸ ਮਨੁੱਖ ਨੂੰ (ਮਾਨੋ) ਅਨੇਕਾਂ ਰਾਜ-ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ,


ਹਰਿ ਕੇ ਨਾਮ ਕੀ ਕਥਾ ਮਨਿ ਭਾਈ  

हरि के नाम की कथा मनि भाई ॥  

Har ke nām kī kathā man bẖā▫ī.  

come to one whose mind is pleased with the Sermon of the Lord's Name.  

ਜਿਸ ਦੇ ਰਿਦੇ ਨੂੰ ਵਾਹਿਗੁਰੂ ਦੇ ਨਾਮ ਦੀ ਵਾਰਤਾ ਚੰਗੀ ਲੱਗਦੀ ਹੈ।  

ਮਨਿ = ਮਨ ਵਿਚ। ਭਾਈ = ਚੰਗੀ ਲੱਗੀ।
ਜਿਸ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗੱਲ-ਬਾਤ ਮਿੱਠੀ ਲੱਗੀ ਹੈ।


ਬਹੁ ਭੋਜਨ ਕਾਪਰ ਸੰਗੀਤ  

बहु भोजन कापर संगीत ॥  

Baho bẖojan kāpar sangīṯ.  

Abundant foods, clothes and music  

ਉਹ ਬਹੁਤੇ ਭੋਜਨਾਂ ਬਸਤਰਾਂ ਅਤੇ ਰਾਗਾਂ ਦਾ ਅਨੰਦ ਲੈਦਾ ਹੈ,  

ਕਾਪਰ = ਕੱਪੜੇ। ਸੰਗੀਤ = ਰਾਗ-ਰੰਗ।
ਉਸ ਮਨੁੱਖ ਨੂੰ (ਮਾਨੋ) ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ,


ਰਸਨਾ ਜਪਤੀ ਹਰਿ ਹਰਿ ਨੀਤ  

रसना जपती हरि हरि नीत ॥  

Rasnā japṯī har har nīṯ.  

come to one whose tongue continually chants the Lord's Name, Har, Har.  

ਜਿਸ ਦੀ ਜੀਭ ਹਮੇਸ਼ਾਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ।  

ਰਸਨਾ = ਜੀਭ। ਨੀਤ = ਨਿੱਤ, ਸਦਾ।
ਜਿਸ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ।


ਭਲੀ ਸੁ ਕਰਨੀ ਸੋਭਾ ਧਨਵੰਤ  

भली सु करनी सोभा धनवंत ॥  

Bẖalī so karnī sobẖā ḏẖanvanṯ.  

His actions are good, he is glorious and wealthy;  

ਚੰਗੇ ਹਨ ਉਸ ਦੇ ਅਮਲ ਅਤੇ ਸੁਭਾਇਮਾਨ ਤੇ ਦੌਲਤਮੰਦ ਹੈ ਉਹ,  

ਕਰਨੀ = ਆਚਰਨ।
ਉਸੇ ਮਨੁੱਖ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ,


ਹਿਰਦੈ ਬਸੇ ਪੂਰਨ ਗੁਰ ਮੰਤ  

हिरदै बसे पूरन गुर मंत ॥  

Hirḏai base pūran gur manṯ.  

the Mantra of the Perfect Guru dwells within his heart.  

ਜਿਸ ਦੇ ਅੰਤਹਕਰਣ ਅੰਦਰ ਪੂਰੇ ਗੁਰਾਂ ਦਾ ਉਪਦੇਸ਼ ਵਸਦਾ ਹੈ।  

ਗੁਰਮੰਤ = ਗੁਰੂ ਦਾ ਉਪਦੇਸ਼।
ਜਿਸ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸਦਾ ਹੈ।


ਸਾਧਸੰਗਿ ਪ੍ਰਭ ਦੇਹੁ ਨਿਵਾਸ  

साधसंगि प्रभ देहु निवास ॥  

Sāḏẖsang parabẖ ḏeh nivās.  

O God, grant me a home in the Company of the Holy.  

ਸਤਿਸੰਗਤ ਅੰਦਰ ਵਾਸਾ ਬਖਸ਼ (ਹੇ ਪ੍ਰਭੂ!),  

xxx
ਹੇ ਪ੍ਰਭੂ! ਆਪਣੇ ਸੰਤਾਂ ਦੀ ਸੰਗਤ ਵਿਚ ਥਾਂ ਦੇਹ।


ਸਰਬ ਸੂਖ ਨਾਨਕ ਪਰਗਾਸ ॥੮॥੨੦॥  

सरब सूख नानक परगास ॥८॥२०॥  

Sarab sūkẖ Nānak pargās. ||8||20||  

All pleasures, O Nanak, are so revealed. ||8||20||  

ਜਿਸ ਦੁਆਰਾ ਨਾਨਕ ਨੂੰ ਸਾਰੇ ਆਰਾਮ ਉਸ ਉਤੇ ਨਾਜ਼ਲ ਹੋ ਜਾਣਗੇ।  

xxx॥੮॥
ਹੇ ਨਾਨਕ! (ਸਤਸੰਗ ਵਿਚ ਰਿਹਾਂ) ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ॥੮॥੨੦॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ  

सरगुन निरगुन निरंकार सुंन समाधी आपि ॥  

Sargun nirgun nirankār sunn samāḏẖī āp.  

He possesses all qualities; He transcends all qualities; He is the Formless Lord. He Himself is in Primal Samaadhi.  

ਰੂਪ-ਰਹਿਤ ਸੁਆਮੀ ਖੁਦ ਹੀ ਸੰਬੰਧਤ ਤੇ ਅਸੰਬੰਧਤ ਹੈ। ਉਹ ਆਪ ਹੀ ਅਫੁਰ ਤਾੜੀ ਅੰਦਰ ਹੈ।  

ਸਰਗੁਨ = ਤ੍ਰਿਗੁਣੀ ਮਾਇਆ ਦਾ ਰੂਪ। ਨਿਰਗੁਨ = ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ। ਨਿਰੰਕਾਰ = ਆਕਾਰ-ਰਹਿਤ। ਸੁੰਨ = ਸੁੰਞ, ਜਿਥੇ ਕੁਝ ਨਾਹ ਹੋਵੇ। ਸੁੰਨ ਸਮਾਧੀ = ਟਿਕਾਉ ਦੀ ਉਹ ਅਵਸਥਾ ਜਿਥੇ ਸੁੰਞ ਹੋਵੇ, ਕੋਈ ਫੁਰਨਾ ਨਾਹ ਉਠੇ।
ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ।


ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥  

आपन कीआ नानका आपे ही फिरि जापि ॥१॥  

Āpan kī▫ā nānkā āpe hī fir jāp. ||1||  

Through His Creation, O Nanak, He meditates on Himself. ||1||  

ਨਾਨਕ, ਆਪਣੀ ਨਿਜ ਦੀ ਰਚਨਾ ਰਾਹੀਂ, ਉਹ ਮੁੜ ਆਪਣੇ ਆਪ ਦਾ ਆਰਾਧਨ ਕਰਦਾ ਹੈ।  

ਕੀਆ = ਪੈਦਾ ਕੀਤਾ ਹੋਇਆ। ਜਾਪਿ = ਜਾਪੈ, ਜਪ ਰਿਹਾ ਹੈ, ਯਾਦ ਕਰ ਰਿਹਾ ਹੈ ॥੧॥
ਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ॥੧॥


ਅਸਟਪਦੀ  

असटपदी ॥  

Asatpaḏī.  

Ashtapadee:  

ਅਸ਼ਟਪਦੀ।  

xxx
xxx


ਜਬ ਅਕਾਰੁ ਇਹੁ ਕਛੁ ਦ੍ਰਿਸਟੇਤਾ  

जब अकारु इहु कछु न द्रिसटेता ॥  

Jab akār ih kacẖẖ na ḏaristeṯā.  

When this world had not yet appeared in any form,  

ਜਦ ਇਹ ਸੰਸਾਰ ਕਿਸੇ ਤਰ੍ਹਾਂ ਜ਼ਾਹਰ ਨਹੀਂ ਸੀ ਹੋਇਆ,  

ਅਕਾਰੁ = ਸਰੂਪ, ਸ਼ਕਲ। ਦ੍ਰਿਸਟੇਤਾ = ਦਿੱਸਦਾ।
ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ,


ਪਾਪ ਪੁੰਨ ਤਬ ਕਹ ਤੇ ਹੋਤਾ  

पाप पुंन तब कह ते होता ॥  

Pāp punn ṯab kah ṯe hoṯā.  

who then committed sins and performed good deeds?  

ਉਦੋਂ ਮੰਦੇ ਕਰਮ ਤੇ ਚੰਗੇ ਅਮਲ ਕਿਸ ਕੋਲੋ ਹੁੰਦੇ ਸਨ?  

ਕਹ ਤੇ = ਕਿਸ (ਜੀਵ) ਤੋਂ?
ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ?


ਜਬ ਧਾਰੀ ਆਪਨ ਸੁੰਨ ਸਮਾਧਿ  

जब धारी आपन सुंन समाधि ॥  

Jab ḏẖārī āpan sunn samāḏẖ.  

When the Lord Himself was in Profound Samaadhi,  

ਜਦ ਸੁਆਮੀ ਆਪ ਡੂੰਘੀ ਇਕਾਗਰਤਾ ਵਿੱਚ ਸੀ,  

xxx
ਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ),


ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ  

तब बैर बिरोध किसु संगि कमाति ॥  

Ŧab bair biroḏẖ kis sang kamāṯ.  

then against whom were hate and jealousy directed?  

ਤਦ ਦੁਸ਼ਮਨੀ ਤੇ ਈਰਖਾ ਕਿਸ ਦੇ ਖਿਲਾਫ ਰਖੇ ਜਾਂਦੇ ਸਨ?  

ਕਿਸੁ ਸੰਗਿ = ਕਿਸ ਦੇ ਨਾਲ?
ਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ?


ਜਬ ਇਸ ਕਾ ਬਰਨੁ ਚਿਹਨੁ ਜਾਪਤ  

जब इस का बरनु चिहनु न जापत ॥  

Jab is kā baran cẖihan na jāpaṯ.  

When there was no color or shape to be seen,  

ਜਦ ਇਸ ਇਨਸਾਨ ਦਾ ਕੋਈ ਰੰਗ ਜਾ ਮੁਹਾਦਰਾ ਨਹੀਂ ਸੀ ਦਿਸਦਾ,  

ਬਰਨੁ = ਵਰਣ, ਰੰਗ। ਚਿਹਨੁ = ਨਿਸ਼ਾਨ। ਨ ਜਾਪਤ = ਨਹੀਂ ਸੀ ਜਾਪਦਾ, ਨਹੀਂ ਸੀ ਦਿੱਸਦਾ।
ਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ,


ਤਬ ਹਰਖ ਸੋਗ ਕਹੁ ਕਿਸਹਿ ਬਿਆਪਤ  

तब हरख सोग कहु किसहि बिआपत ॥  

Ŧab harakẖ sog kaho kisėh bi▫āpaṯ.  

then who experienced joy and sorrow?  

ਦਸੋ ਉਦੋਂ ਖੁਸ਼ੀ ਤੇ ਗਮੀ ਕਿਸ ਨੂੰ ਵਾਪਰਦੀ ਸੀ?  

ਹਰਖ = ਖ਼ੁਸ਼ੀ। ਸੋਗ = ਚਿੰਤਾ। ਬਿਆਪਤ = ਪੋਹ ਸਕਦਾ ਸੀ।
ਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ?


ਜਬ ਆਪਨ ਆਪ ਆਪਿ ਪਾਰਬ੍ਰਹਮ  

जब आपन आप आपि पारब्रहम ॥  

Jab āpan āp āp pārbarahm.  

When the Supreme Lord Himself was Himself All-in-all,  

ਜਦ ਸ਼੍ਰੋਮਣੀ ਸਾਹਿਬ ਖੁਦ ਹੀ ਸਾਰਾ ਕੁਛ ਸੀ,  

xxx
ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ,


ਤਬ ਮੋਹ ਕਹਾ ਕਿਸੁ ਹੋਵਤ ਭਰਮ  

तब मोह कहा किसु होवत भरम ॥  

Ŧab moh kahā kis hovaṯ bẖaram.  

then where was emotional attachment, and who had doubts?  

ਉਦੋਂ ਸੰਸਾਰੀ ਮਮਤਾ ਕਿਥੇ ਸੀ ਅਤੇ ਸੰਦੇਹ ਕਿਸ ਨੂੰ ਵਿਆਪਦਾ ਸੀ?  

xxx
ਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ?


        


© SriGranth.org, a Sri Guru Granth Sahib resource, all rights reserved.
See Acknowledgements & Credits