Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਨਮ ਜਨਮ ਕੇ ਕਿਲਬਿਖ ਜਾਹਿ  

जनम जनम के किलबिख जाहि ॥  

Janam janam ke kilbikẖ jāhi.  

the sins of countless lifetimes shall depart.  

ਅਤੇ ਤੇਰੇ ਸਾਰੇ ਜਨਮਾਂ ਦੇ ਪਾਪ ਦੂਰ ਹੋ ਜਾਣਗੇ।  

ਕਿਲਬਿਖ = ਪਾਪ।
ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ।


ਆਪਿ ਜਪਹੁ ਅਵਰਾ ਨਾਮੁ ਜਪਾਵਹੁ  

आपि जपहु अवरा नामु जपावहु ॥  

Āp japahu avrā nām japāvhu.  

Chant the Naam yourself, and inspire others to chant it as well.  

ਖੁਦ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ ਅਤੇ ਹੋਰਨਾਂ ਪਾਸੋ ਇਸ ਦਾ ਉਚਾਰਣ ਕਰਵਾ।  

xxx
(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ,


ਸੁਨਤ ਕਹਤ ਰਹਤ ਗਤਿ ਪਾਵਹੁ  

सुनत कहत रहत गति पावहु ॥  

Sunaṯ kahaṯ rahaṯ gaṯ pāvhu.  

Hearing, speaking and living it, emancipation is obtained.  

ਸੁਣਨ, ਆਖਣ ਅਤੇ ਇਸ ਅਨੁਸਾਰ ਰਹਿਣ ਦੁਆਰਾ ਤੂੰ ਮੁਕਤੀ ਪਾ ਲਵੇਗਾ।  

ਸੁਨਤ = ਸੁਣਦਿਆਂ। ਰਹਤ = ਰਹਿੰਦਿਆਂ, ਭਾਵ ਉੱਤਮ ਜ਼ਿੰਦਗੀ ਬਣਾ ਕੇ। ਗਤਿ = ਉੱਚੀ ਅਵਸਥਾ।
(ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ।


ਸਾਰ ਭੂਤ ਸਤਿ ਹਰਿ ਕੋ ਨਾਉ  

सार भूत सति हरि को नाउ ॥  

Sār bẖūṯ saṯ har ko nā▫o.  

The essential reality is the True Name of the Lord.  

ਅਸਲ ਵਸਤੂ ਵਾਹਿਗੁਰੂ ਦਾ ਸੱਚਾ ਨਾਮ ਹੈ।  

ਸਾਰ = ਸ੍ਰੇਸ਼ਟ, ਸਭ ਤੋਂ ਚੰਗੀ। ਭੂਤ = ਪਦਾਰਥ, ਚੀਜ਼।
ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ;


ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥  

सहजि सुभाइ नानक गुन गाउ ॥६॥  

Sahj subẖā▫e Nānak gun gā▫o. ||6||  

With intuitive ease, O Nanak, sing His Glorious Praises. ||6||  

ਕੁਦਰੀਤ ਟਿਕਾਉ ਨਾਲ ਸੁਆਮੀ ਦਾ ਜੱਸ ਗਾਇਨ ਕਰ, ਹੇ ਨਾਨਕ!  

ਸਹਜਿ = ਆਤਮਕ ਅਡੋਲਤਾ ਵਿਚ। ਸੁਬਾਇ = ਪ੍ਰੇਮ ਨਾਲ ॥੬॥
(ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ॥੬॥


ਗੁਨ ਗਾਵਤ ਤੇਰੀ ਉਤਰਸਿ ਮੈਲੁ  

गुन गावत तेरी उतरसि मैलु ॥  

Gun gāvaṯ ṯerī uṯras mail.  

Chanting His Glories, your filth shall be washed off.  

ਰੱਬ ਦੀ ਉਪਮਾ ਗਾਇਨ ਕਰਨ ਦੁਆਰਾ ਤੇਰੀ (ਮਨ ਦੀ) ਮਲੀਨਤਾ ਧੋਤੀ ਜਾਏਗੀ,  

xxx
ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ,


ਬਿਨਸਿ ਜਾਇ ਹਉਮੈ ਬਿਖੁ ਫੈਲੁ  

बिनसि जाइ हउमै बिखु फैलु ॥  

Binas jā▫e ha▫umai bikẖ fail.  

The all-consuming poison of ego will be gone.  

ਅਤੇ ਸਾਰੇ ਫੈਲੀ ਹੋਈ ਹੰਕਾਰ ਦੀ ਜ਼ਹਿਰ ਦੂਰ ਹੋ ਜਾਏਗੀ।  

ਬਿਖੁ = ਜ਼ਹਰ, ਵਿਹੁ। ਫੈਲੁ = ਖਿਲਾਰਾ, ਫੈਲਾਉ।
ਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ।


ਹੋਹਿ ਅਚਿੰਤੁ ਬਸੈ ਸੁਖ ਨਾਲਿ  

होहि अचिंतु बसै सुख नालि ॥  

Hohi acẖinṯ basai sukẖ nāl.  

You shall become carefree, and you shall dwell in peace.  

ਤੂੰ ਨਿਸਚਿੰਤ ਹੋ ਜਾਵੇਗਾ ਅਤੇ ਆਰਾਮ ਅੰਦਰ ਵੱਸੇਗਾ,  

ਅਚਿੰਤੁ = ਬੇ-ਫ਼ਿਕਰ।
ਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ-


ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ  

सासि ग्रासि हरि नामु समालि ॥  

Sās garās har nām samāl.  

With every breath and every morsel of food, cherish the Lord's Name.  

ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ।  

ਸਾਸਿ = ਸਾਹ ਦੇ ਨਾਲ। ਗ੍ਰਾਸਿ = ਗ੍ਰਾਹੀ ਦੇ ਨਾਲ।
ਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ।


ਛਾਡਿ ਸਿਆਨਪ ਸਗਲੀ ਮਨਾ  

छाडि सिआनप सगली मना ॥  

Cẖẖād si▫ānap saglī manā.  

Renounce all clever tricks, O mind.  

ਹੇ ਬੰਦੇ! ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ।  

xxx
ਹੇ ਮਨ! ਸਾਰੀ ਚਤੁਰਾਈ ਛੱਡ ਦੇਹ,


ਸਾਧਸੰਗਿ ਪਾਵਹਿ ਸਚੁ ਧਨਾ  

साधसंगि पावहि सचु धना ॥  

Sāḏẖsang pāvahi sacẖ ḏẖanā.  

In the Company of the Holy, you shall obtain the true wealth.  

ਸਤਿ ਸੰਗਤ ਅੰਦਰ ਤੂੰ ਸੱਚੀ ਦੌਲਤ ਪ੍ਰਾਪਤ ਕਰ ਲਵੇਗਾ।  

ਸਚੁ ਧਨਾ = ਸੱਚਾ ਧਨ, ਸਦਾ ਨਿਭਣ ਵਾਲਾ ਧਨ।
ਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ।


ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ  

हरि पूंजी संचि करहु बिउहारु ॥  

Har pūnjī sancẖ karahu bi▫uhār.  

So gather the Lord's Name as your capital, and trade in it.  

ਵਾਹਿਗੁਰੂ ਦੇ ਨਾਮ ਦੀ ਰਾਸ ਇਕਤ੍ਰ ਕਰ ਅਤੇ ਉਸੇ ਦਾ ਹੀ ਵਣਜ ਵਾਪਾਰ ਕਰ।  

ਸੰਚਿ = ਇਕੱਠੀ ਕਰ। ਬਿਉਹਾਰੁ = ਵਪਾਰ।
ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ।


ਈਹਾ ਸੁਖੁ ਦਰਗਹ ਜੈਕਾਰੁ  

ईहा सुखु दरगह जैकारु ॥  

Īhā sukẖ ḏargėh jaikār.  

In this world you shall be at peace, and in the Court of the Lord, you shall be acclaimed.  

ਤੂੰ ਇਥੇ ਆਰਾਮ ਪਾਵੇਗਾ ਅਤੇ ਸਾਬਾਸ਼ ਰੱਬ ਦੇ ਦਰਬਾਰ ਅੰਦਰ।  

ਈਹਾ = ਇਸ ਜਨਮ ਵਿਚ। ਜੈਕਾਰੁ = ਸਦਾ ਦੀ ਜਿੱਤ, ਜੀ-ਆਇਆਂ, ਆਦਰ।
ਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ।


ਸਰਬ ਨਿਰੰਤਰਿ ਏਕੋ ਦੇਖੁ  

सरब निरंतरि एको देखु ॥  

Sarab niranṯar eko ḏekẖ.  

See the One permeating all;  

ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ,  

ਸਰਬ ਨਿਰੰਤਰਿ = ਸਭ ਦੇ ਅੰਦਰ।
ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ,


ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥  

कहु नानक जा कै मसतकि लेखु ॥७॥  

Kaho Nānak jā kai masṯak lekẖ. ||7||  

says Nanak, your destiny is pre-ordained. ||7||  

ਜਿਸ ਦੇ ਮੱਥੇ ਉਤੇ ਐਸੇ ਭਾਗ ਲਿਖੇ ਹੋਏ ਹਨ, ਗੁਰੂ ਜੀ ਫੁਰਮਾਉਂਦੇ ਹਨ।  

ਜਾ ਕੈ ਮਸਤਕਿ = ਜਿਸ ਦੇ ਮੱਥੇ ਤੇ ॥੭॥
(ਪਰ) ਹੇ ਨਾਨਕ! (ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ॥੭॥


ਏਕੋ ਜਪਿ ਏਕੋ ਸਾਲਾਹਿ  

एको जपि एको सालाहि ॥  

Ėko jap eko sālāhi.  

Meditate on the One, and worship the One.  

ਤੂੰ ਇਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਕੇਵਲ ਉਸ ਦੀ ਹੀ ਪਰਸੰਸਾ ਕਰ।  

ਏਕੋ = ਇਕ ਪ੍ਰਭੂ ਨੂੰ ਹੀ।
ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤ ਕਰ,


ਏਕੁ ਸਿਮਰਿ ਏਕੋ ਮਨ ਆਹਿ  

एकु सिमरि एको मन आहि ॥  

Ėk simar eko man āhi.  

Remember the One, and yearn for the One in your mind.  

ਇਕ ਵਾਹਿਗੁਰੂ ਦਾ ਚਿੰਤਨ ਕਰ ਅਤੇ ਕੇਵਲ ਉਸੇ ਦੀ ਹੀ ਆਪਣੇ ਚਿੱਤ ਵਿੱਚ ਤਾਂਘ ਰੱਖ।  

ਮਨ = ਹੇ ਮਨ! ਆਹਿ = ਚਾਹ ਕਰ, ਤਾਂਘ ਰੱਖ।
ਇਕ ਨੂੰ ਸਿਮਰ, ਤੇ, ਹੇ ਮਨ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ।


ਏਕਸ ਕੇ ਗੁਨ ਗਾਉ ਅਨੰਤ  

एकस के गुन गाउ अनंत ॥  

Ėkas ke gun gā▫o ananṯ.  

Sing the endless Glorious Praises of the One.  

ਬੇਅੰਤ ਇਕ ਸੁਆਮੀ ਦੀਆਂ ਖੂਬੀਆਂ ਗਾਇਨ ਕਰ।  

ਅਨੰਤ = ਬੇਅੰਤ।
ਇਕ ਪ੍ਰਭੂ ਦੇ ਹੀ ਗੁਣ ਗਾ,


ਮਨਿ ਤਨਿ ਜਾਪਿ ਏਕ ਭਗਵੰਤ  

मनि तनि जापि एक भगवंत ॥  

Man ṯan jāp ek bẖagvanṯ.  

With mind and body, meditate on the One Lord God.  

ਰਿਦੇ ਤੇ ਦੇਹਿ ਨਾਲ ਤੂੰ ਇਕ ਭਾਗਾਂ ਵਾਲੇ ਸਾਈਂ ਨੂੰ ਚੇਤੇ ਕਰ।  

ਭਗਵੰਤ = ਭਗਵਾਨ।
ਮਨ ਵਿਚ ਤੇ ਸਰੀਰਕ ਇੰਦ੍ਰਿਆਂ ਦੀ ਰਾਹੀਂ ਇਕ ਭਗਵਾਨ ਨੂੰ ਹੀ ਜਪ।


ਏਕੋ ਏਕੁ ਏਕੁ ਹਰਿ ਆਪਿ  

एको एकु एकु हरि आपि ॥  

Ėko ek ek har āp.  

The One Lord Himself is the One and Only.  

ਵਾਹਿਗੁਰੂ ਖੁਦ ਇੱਕੋ, ਇੱਕੋ, ਇੱਕੋ ਹੀ ਹੈ।  

xxx
(ਸਭ ਥਾਈਂ) ਪ੍ਰਭੂ ਆਪ ਹੀ ਆਪ ਹੈ,


ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ  

पूरन पूरि रहिओ प्रभु बिआपि ॥  

Pūran pūr rahi▫o parabẖ bi▫āp.  

The Pervading Lord God is totally permeating all.  

ਵਿਆਪਕ ਸਾਈਂ ਹਰ ਥਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।  

ਬਿਆਪਿ ਰਹਿਓ = ਸਭ ਵਿਚ ਵੱਸ ਰਿਹਾ ਹੈ।
ਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ।


ਅਨਿਕ ਬਿਸਥਾਰ ਏਕ ਤੇ ਭਏ  

अनिक बिसथार एक ते भए ॥  

Anik bisthār ek ṯe bẖa▫e.  

The many expanses of the creation have all come from the One.  

ਇਕ ਪ੍ਰਭੂ ਤੋਂ ਘਣੇਰੇ ਖਿਲਾਰੇ ਹੋਏ ਹਨ।  

xxx
(ਜਗਤ ਦੇ) ਅਨੇਕਾਂ ਖਿਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ,


ਏਕੁ ਅਰਾਧਿ ਪਰਾਛਤ ਗਏ  

एकु अराधि पराछत गए ॥  

Ėk arāḏẖ parācẖẖaṯ ga▫e.  

Adoring the One, past sins are removed.  

ਅਦੁੱਤੀ ਪੁਰਖ ਦਾ ਭਜਨ ਕਰਨ ਦੁਆਰਾ ਪਾਪ ਦੂਰ ਹੋ ਜਾਂਦੇ ਹਨ।  

ਪਰਾਛਤ = ਪਾਪ।
ਇਕ ਪ੍ਰਭੂ ਨੂੰ ਸਿਮਰਿਆਂ ਪਾਪ ਨਾਸ ਹੋ ਜਾਂਦੇ ਹਨ।


ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ  

मन तन अंतरि एकु प्रभु राता ॥  

Man ṯan anṯar ek parabẖ rāṯā.  

Mind and body within are imbued with the One God.  

ਮੇਰੀ ਆਤਮਾ ਤੇ ਦੇਹਿ ਇਕ ਠਾਕੁਰ ਅੰਦਰ ਰੰਗੇ ਹੋਏ ਹਨ।  

ਰਾਤਾ = ਰੱਤਾ ਹੋਇਆ, ਰਸਿਆ ਹੋਇਆ।
ਜਿਸ ਮਨੁੱਖ ਦੇ ਮਨ ਤੇ ਸਰੀਰ ਵਿਚ ਇਕ ਪ੍ਰਭੂ ਹੀ ਪਰੋਤਾ ਗਿਆ ਹੈ,


ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥  

गुर प्रसादि नानक इकु जाता ॥८॥१९॥  

Gur parsāḏ Nānak ik jāṯā. ||8||19||  

By Guru's Grace, O Nanak, the One is known. ||8||19||  

ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਕੇਵਲ ਇਕ ਵਾਹਿਗੁਰੂ ਨੂੰ ਹੀ ਜਾਣਿਆ ਹੈ।  

xxx॥੮॥
ਹੇ ਨਾਨਕ! ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ ॥੮॥੧੯॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ  

फिरत फिरत प्रभ आइआ परिआ तउ सरनाइ ॥  

Firaṯ firaṯ parabẖ ā▫i▫ā pari▫ā ṯa▫o sarnā▫e.  

After wandering and wandering, O God, I have come, and entered Your Sanctuary.  

ਭਟਕ, ਭਟਕ ਕੇ ਹੇ ਸੁਆਮੀ! ਮੈਂ ਆ ਕੇ ਤੇਰੀ ਪਨਾਹ ਲਈ ਹੈ।  

ਪ੍ਰਭ = ਹੇ ਪ੍ਰਭੂ! ਪਰਿਆ = ਪਿਆ ਹਾਂ। ਤਉ ਸਰਨਾਇ = ਤੇਰੀ ਸਰਨ।
ਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ।


ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥  

नानक की प्रभ बेनती अपनी भगती लाइ ॥१॥  

Nānak kī parabẖ benṯī apnī bẖagṯī lā▫e. ||1||  

This is Nanak's prayer, O God: please, attach me to Your devotional service. ||1||  

ਹੇ ਮਾਲਕ! ਨਾਨਕ ਦੀ ਪ੍ਰਾਰਥਨਾ ਹੈ, ਮੈਨੂੰ ਆਪਣੀ ਅਨੁਰਾਗੀ ਸੇਵਾ ਅੰਦਰ ਜੋੜ ਲੈ।  

ਪ੍ਰਭ = ਹੇ ਪ੍ਰਭ! ਲਾਇ = ਜੋੜ ॥੧॥
ਹੇ ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ॥੧॥


ਅਸਟਪਦੀ  

असटपदी ॥  

Asatpaḏī.  

Ashtapadee:  

ਅਸ਼ਟਪਦੀ।  

xxx
xxx


ਜਾਚਕ ਜਨੁ ਜਾਚੈ ਪ੍ਰਭ ਦਾਨੁ  

जाचक जनु जाचै प्रभ दानु ॥  

Jācẖak jan jācẖai parabẖ ḏān.  

I am a beggar; I beg for this gift from You:  

ਮੈਂ ਇਕ ਮੰਗਤਾ ਮਨੁੱਖ, ਤੇਰੇ ਕੋਲੋ ਇਕ ਦਾਤ ਮੰਗਦਾ ਹਾਂ, ਹੇ ਸੁਆਮੀ।  

ਜਾਚਕ ਜਨੁ = ਮੰਗਤਾ ਮਨੁੱਖ। ਜਾਚੈ = ਮੰਗਦਾ ਹੈ।
ਹੇ ਪ੍ਰਭੂ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ;


ਕਰਿ ਕਿਰਪਾ ਦੇਵਹੁ ਹਰਿ ਨਾਮੁ  

करि किरपा देवहु हरि नामु ॥  

Kar kirpā ḏevhu har nām.  

please, by Your Mercy, Lord, give me Your Name.  

ਰਹਿਮਤ ਧਾਰ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ।  

xxx
ਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ।


ਸਾਧ ਜਨਾ ਕੀ ਮਾਗਉ ਧੂਰਿ  

साध जना की मागउ धूरि ॥  

Sāḏẖ janā kī māga▫o ḏẖūr.  

I ask for the dust of the feet of the Holy.  

ਮੈਂ ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਘੂੜ ਦੀ ਯਾਚਨਾ ਕਰਦਾ ਹਾਂ।  

ਧੂਰਿ = ਧੂੜ। ਮਾਗਉ = ਮੈਂ ਮੰਗਦਾ ਹਾਂ।
ਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ,


ਪਾਰਬ੍ਰਹਮ ਮੇਰੀ ਸਰਧਾ ਪੂਰਿ  

पारब्रहम मेरी सरधा पूरि ॥  

Pārbarahm merī sarḏẖā pūr.  

O Supreme Lord God, please fulfill my yearning;  

ਮੇਰੇ ਸ਼ਰੋਮਣੀ ਸਾਹਿਬ ਮੇਰੀ ਸੱਧਰ ਪੂਰੀ ਕਰ।  

ਪਾਰਬ੍ਰਹਮ = ਹੇ ਪਾਰਬ੍ਰਹਮ! ਸਰਧਾ = ਇੱਛਾ। ਪੂਰਿ = ਪੂਰੀ ਕਰ।
ਹੇ ਪਾਰਬ੍ਰਹਮ! ਮੇਰੀ ਇੱਛਾ ਪੂਰੀ ਕਰ।


ਸਦਾ ਸਦਾ ਪ੍ਰਭ ਕੇ ਗੁਨ ਗਾਵਉ  

सदा सदा प्रभ के गुन गावउ ॥  

Saḏā saḏā parabẖ ke gun gāva▫o.  

may I sing the Glorious Praises of God forever and ever.  

ਹਮੇਸ਼ਾਂ, ਹਮੇਸ਼ਾਂ, ਮੈਂ ਸਾਹਿਬ ਦੀਆਂ ਸਰੇਸ਼ਟਤਾਈਆਂ ਅਲਾਪਦਾ ਰਹਾ।  

ਗਾਵਉ = ਮੈਂ ਗਾਵਾਂ।
ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ।


ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ  

सासि सासि प्रभ तुमहि धिआवउ ॥  

Sās sās parabẖ ṯumėh ḏẖi▫āva▫o.  

With each and every breath, may I meditate on You, O God.  

ਹਰ ਸੁਆਸ ਨਾਲ ਮੈਂ ਤੇਰੇ ਸਿਮਰਨ ਕਰਾ ਹੇ ਸਾਹਿਬ!  

xxx
ਹੇ ਪ੍ਰਭੂ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ।


ਚਰਨ ਕਮਲ ਸਿਉ ਲਾਗੈ ਪ੍ਰੀਤਿ  

चरन कमल सिउ लागै प्रीति ॥  

Cẖaran kamal si▫o lāgai parīṯ.  

May I enshrine affection for Your Lotus Feet.  

ਤੇਰੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਪਿਰਹੜੀ ਪਈ ਹੋਈ ਹੈ।  

xxx
ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ,


ਭਗਤਿ ਕਰਉ ਪ੍ਰਭ ਕੀ ਨਿਤ ਨੀਤਿ  

भगति करउ प्रभ की नित नीति ॥  

Bẖagaṯ kara▫o parabẖ kī niṯ nīṯ.  

May I perform devotional worship to God each and every day.  

ਸਦਾ ਤੇ ਹਮੇਸ਼ਾਂ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ।  

ਨਿਤ ਨੀਤਿ = ਸਦਾ ਹੀ।
ਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ।


ਏਕ ਓਟ ਏਕੋ ਆਧਾਰੁ  

एक ओट एको आधारु ॥  

Ėk ot eko āḏẖār.  

You are my only Shelter, my only Support.  

ਤੂੰ ਹੀ ਮੇਰੀ ਕੱਲਮਕੱਲੀ ਟੇਕ ਤੇ ਕੱਲਮਕੱਲਾ ਆਸਰਾ ਹੈ, ਹੇ ਸੁਆਮੀ!  

xxx
(ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ,


ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥  

नानकु मागै नामु प्रभ सारु ॥१॥  

Nānak māgai nām parabẖ sār. ||1||  

Nanak asks for the most sublime, the Naam, the Name of God. ||1||  

ਨਾਨਕ ਤੇਰੇ ਪਰਮ ਸ਼੍ਰੇਸ਼ਟ ਨਾਮ ਦੀ ਯਾਚਨਾ ਕਰਦਾ ਹੈ, ਮੇਰੇ ਮਾਲਕ।  

ਨਾਨਕੁ ਮਾਗੈ = ਨਾਨਕ ਮੰਗਦਾ ਹੈ। ਨਾਮੁ ਪ੍ਰਭ ਸਾਰੁ = ਪ੍ਰਭ ਸਾਰੁ ਨਾਮੁ, ਪ੍ਰਭੂ ਦਾ ਸ੍ਰੇਸ਼ਟ ਨਾਮ ॥੧॥
ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ॥੧॥


ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ  

प्रभ की द्रिसटि महा सुखु होइ ॥  

Parabẖ kī ḏarisat mahā sukẖ ho▫e.  

By God's Gracious Glance, there is great peace.  

ਸੁਆਮੀ ਦੀ ਮਿਹਰ ਦੀ ਨਜ਼ਰ ਅੰਦਰ ਪਰਮ ਆਰਾਮ ਹੈ।  

xxx
ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ,


ਹਰਿ ਰਸੁ ਪਾਵੈ ਬਿਰਲਾ ਕੋਇ  

हरि रसु पावै बिरला कोइ ॥  

Har ras pāvai birlā ko▫e.  

Rare are those who obtain the juice of the Lord's essence.  

ਕੋਈ ਟਾਵਾ ਪੁਰਸ਼ ਹੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦਾ ਹੈ।  

xxx
(ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ।


ਜਿਨ ਚਾਖਿਆ ਸੇ ਜਨ ਤ੍ਰਿਪਤਾਨੇ  

जिन चाखिआ से जन त्रिपताने ॥  

Jin cẖākẖi▫ā se jan ṯaripṯāne.  

Those who taste it are satisfied.  

ਜੋ ਇਸ ਨੂੰ ਪਾਨ ਕਰਦੇ ਹਨ ਹਨ, ਉਹ ਜੀਵ ਰੱਜ ਜਾਂਦੇ ਹਨ।  

ਤ੍ਰਿਪਤਾਨੇ = ਰੱਜੇ ਹੋਏ, ਮਾਇਆ ਵਲੋਂ ਬੇ-ਪਰਵਾਹ।
ਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ,


ਪੂਰਨ ਪੁਰਖ ਨਹੀ ਡੋਲਾਨੇ  

पूरन पुरख नही डोलाने ॥  

Pūran purakẖ nahī dolāne.  

They are fulfilled and realized beings - they do not waver.  

ਉਹ ਮੁਕੰਮਲ ਇਨਸਾਨ ਹੋ ਜਾਂਦੇ ਹਨ ਅਤੇ ਡਿੱਕਡੋਲੇ ਨਹੀਂ ਖਾਂਦੇ।  

xxx
ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ।


ਸੁਭਰ ਭਰੇ ਪ੍ਰੇਮ ਰਸ ਰੰਗਿ  

सुभर भरे प्रेम रस रंगि ॥  

Subẖar bẖare parem ras rang.  

They are totally filled to over-flowing with the sweet delight of His Love.  

ਉਹ ਪ੍ਰਭੂ ਦੀ ਪ੍ਰੀਤ ਦੀ ਮਿਠਾਸ ਅਤੇ ਖੁਸ਼ੀ ਨਾਲ ਮੁਕੰਮਲ ਤੌਰ ਤੇ ਪੂਰਨ ਹੋਏ ਹੋਏ ਹਨ।  

ਸੁਭਰ = ਨਕਾ-ਨਕ। ਪ੍ਰੇਮ ਰਸ ਰੰਗਿ = ਪ੍ਰੇਮ ਦੇ ਸੁਆਦ ਦੀ ਮੌਜ ਵਿਚ।
ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ,


ਉਪਜੈ ਚਾਉ ਸਾਧ ਕੈ ਸੰਗਿ  

उपजै चाउ साध कै संगि ॥  

Upjai cẖā▫o sāḏẖ kai sang.  

Spiritual delight wells up within, in the Saadh Sangat, the Company of the Holy.  

ਸਤਿ ਸੰਗਤ ਵਿੱਚ ਉਨ੍ਹਾਂ ਦੇ ਮਨ ਅੰਦਰ ਰੂਹਾਨੀ ਖੁਸ਼ੀ ਪੈਦਾ ਹੋ ਜਾਂਦੀ ਹੈ।  

xxx
ਸਾਧ ਜਨਾਂ ਦੀ ਸੰਗਤ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ।


ਪਰੇ ਸਰਨਿ ਆਨ ਸਭ ਤਿਆਗਿ  

परे सरनि आन सभ तिआगि ॥  

Pare saran ān sabẖ ṯi▫āg.  

Taking to His Sanctuary, they forsake all others.  

ਹੋਰ ਸਾਰਿਆਂ ਨੂੰ ਛੱਡ ਕੇ ਉਹ ਸੁਆਮੀ ਦੀ ਸਰਣਾਗਤ ਸੰਭਾਲਦੇ ਹਨ।  

ਆਨ = ਹੋਰ। ਤਿਆਗਿ = ਛੱਡ ਕੇ।
ਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ,


ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ  

अंतरि प्रगास अनदिनु लिव लागि ॥  

Anṯar pargās an▫ḏin liv lāg.  

Deep within, they are enlightened, and they center themselves on Him, day and night.  

ਉਨ੍ਹਾਂ ਦਾ ਦਿਲ ਰੌਸ਼ਨ ਹੋ ਜਾਂਦਾ ਹੈ ਅਤੇ ਦਿਨ ਰਾਤ ਉਹ ਆਪਣੀ ਬਿਰਤੀ ਸੁਆਮੀ ਨਾਲ ਜੋੜਦੇ ਹਨ।  

ਪ੍ਰਗਾਸ = ਚਾਨਣ। ਅਨਦਿਨੁ = ਹਰ ਰੋਜ਼, ਹਰ ਵੇਲੇ।
ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ।


ਬਡਭਾਗੀ ਜਪਿਆ ਪ੍ਰਭੁ ਸੋਇ  

बडभागी जपिआ प्रभु सोइ ॥  

Badbẖāgī japi▫ā parabẖ so▫e.  

Most fortunate are those who meditate on God.  

ਪਰਮ ਚੰਗੇ ਨਸੀਬਾਂ ਦੁਆਰਾ ਉਹ ਸਾਹਿਬ ਸਿਮਰਿਆ ਜਾਂਦਾ ਹੈ।  

xxx
ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ।


ਨਾਨਕ ਨਾਮਿ ਰਤੇ ਸੁਖੁ ਹੋਇ ॥੨॥  

नानक नामि रते सुखु होइ ॥२॥  

Nānak nām raṯe sukẖ ho▫e. ||2||  

O Nanak, attuned to the Naam, they are at peace. ||2||  

ਜੋ ਨਾਮ ਨਾਲ ਰੰਗੀਜੇ ਹਨ, ਹੇ ਨਾਨਕ! ਉਹ ਆਰਾਮ ਪਾਉਂਦੇ ਹਨ।  

ਨਾਮਿ ਰਤੇ = ਨਾਮ ਵਿਚ ਰੰਗੇ ਹੋਏ ਨੂੰ ॥੨॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ ॥੨॥


ਸੇਵਕ ਕੀ ਮਨਸਾ ਪੂਰੀ ਭਈ  

सेवक की मनसा पूरी भई ॥  

Sevak kī mansā pūrī bẖa▫ī.  

The wishes of the Lord's servant are fulfilled.  

ਸਾਹਿਬ ਦੇ ਗੋਲੇ ਦੀ ਖਾਹਿਸ਼ ਪੂਰਨ ਹੋ ਗਈ ਹੈ,  

ਮਨਸਾ = ਮਨ ਦੀ ਇੱਛਾ।
(ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ, ਭਾਵ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ)


ਸਤਿਗੁਰ ਤੇ ਨਿਰਮਲ ਮਤਿ ਲਈ  

सतिगुर ते निरमल मति लई ॥  

Saṯgur ṯe nirmal maṯ la▫ī.  

From the True Guru, the pure teachings are obtained.  

ਅਤੇ ਸੱਚੇ ਗੁਰਾਂ ਪਾਸੋ ਉਸ ਨੇ ਪਵਿੱਤ੍ਰ ਸਿਖ-ਮਤ ਪ੍ਰਾਪਤ ਕਰ ਲਈ ਹੈ।  

ਮਤਿ = ਸਿੱਖਿਆ।
(ਜਦੋਂ ਸੇਵਕ) ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ।


ਜਨ ਕਉ ਪ੍ਰਭੁ ਹੋਇਓ ਦਇਆਲੁ  

जन कउ प्रभु होइओ दइआलु ॥  

Jan ka▫o parabẖ ho▫i▫o ḏa▫i▫āl.  

Unto His humble servant, God has shown His kindness.  

ਆਪਣੇ ਗੋਲੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।  

ਜਨ ਕਉ = ਆਪਣੇ ਸੇਵਕ ਨੂੰ।
ਪ੍ਰਭੂ ਆਪਣੇ (ਅਜੇਹੇ) ਸੇਵਕ ਉਤੇ ਮੇਹਰ ਕਰਦਾ ਹੈ,


ਸੇਵਕੁ ਕੀਨੋ ਸਦਾ ਨਿਹਾਲੁ  

सेवकु कीनो सदा निहालु ॥  

Sevak kīno saḏā nihāl.  

He has made His servant eternally happy.  

ਆਪਣੇ ਦਾਸ ਨੂੰ ਉਸ ਨੇ ਸਦੀਵੀ ਪ੍ਰਸੰਨ ਕਰ ਦਿੱਤਾ ਹੈ।  

ਨਿਹਾਲੁ = ਪ੍ਰਸੰਨ, ਖ਼ੁਸ਼।
ਤੇ, ਸੇਵਕ ਨੂੰ ਸਦਾ ਖਿੜੇ-ਮੱਥੇ ਰੱਖਦਾ ਹੈ।


ਬੰਧਨ ਕਾਟਿ ਮੁਕਤਿ ਜਨੁ ਭਇਆ  

बंधन काटि मुकति जनु भइआ ॥  

Banḏẖan kāt mukaṯ jan bẖa▫i▫ā.  

The bonds of His humble servant are cut away, and he is liberated.  

ਦਾਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ ਅਤੇ ਉਹ ਮੌਖਸ਼ ਨੂੰ ਪ੍ਰਾਪਤ ਹੋ ਗਿਆ ਹੈ।  

xxx
ਸੇਵਕ (ਮਾਇਆ ਵਾਲੇ) ਜ਼ੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ,


ਜਨਮ ਮਰਨ ਦੂਖੁ ਭ੍ਰਮੁ ਗਇਆ  

जनम मरन दूखु भ्रमु गइआ ॥  

Janam maran ḏūkẖ bẖaram ga▫i▫ā.  

The pains of birth and death, and doubt are gone.  

ਉਸ ਦਾ ਜੰਮਣਾ, ਮਰਣਾ, ਤਕਲੀਫ ਅਤੇ ਵਹਿਮ ਦੂਰ ਹੋ ਗਏ ਹਨ।  

ਭ੍ਰਮੁ = ਭਰਮ, ਭੁਲੇਖਾ, ਸਹਸਾ।
ਉਸ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਤੇ ਸਹਸਾ ਮੁੱਕ ਜਾਂਦਾ ਹੈ।


ਇਛ ਪੁਨੀ ਸਰਧਾ ਸਭ ਪੂਰੀ  

इछ पुनी सरधा सभ पूरी ॥  

Icẖẖ punī sarḏẖā sabẖ pūrī.  

Desires are satisfied, and faith is fully rewarded,  

ਉਸ ਦੀ ਖਾਹਿਸ਼ ਤ੍ਰਿਪਤ ਹੋ ਗਈ ਹੈ ਅਤੇ ਭਰੋਸਾ ਸਮੂਹ ਸੰਪੂਰਨ ਹੋ ਗਿਆ ਹੈ।  

xxx
ਸੇਵਕ ਦੀ ਇੱਛਾ ਤੇ ਸਰਧਾ ਸਭ ਸਿਰੇ ਚੜ੍ਹ ਜਾਂਦੀ ਹੈ,


ਰਵਿ ਰਹਿਆ ਸਦ ਸੰਗਿ ਹਜੂਰੀ  

रवि रहिआ सद संगि हजूरी ॥  

Rav rahi▫ā saḏ sang hajūrī.  

imbued forever with His all-pervading peace.  

ਉਹ ਹਰੀ ਅੰਦਰ ਰਮਿਆ ਰਹਿੰਦਾ ਹੈ ਅਤੇ ਹਮੇਸ਼ਾਂ ਉਸ ਦੇ ਨਾਲ ਅਤੇ ਉਸ ਦੀ ਹਾਜ਼ਰੀ ਵਿੱਚ ਰਹਿੰਦਾ ਹੈ।  

ਰਵਿ ਰਹਿਆ = ਸਭ ਥਾਈਂ ਮੌਜੂਦ। ਸਦ = ਸਦਾ। ਸੰਗਿ = ਨਾਲ। ਹਜੂਰੀ = ਅੰਗ-ਸੰਗ।
ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ-ਸੰਗ ਦਿੱਸਦਾ ਹੈ।


ਜਿਸ ਕਾ ਸਾ ਤਿਨਿ ਲੀਆ ਮਿਲਾਇ  

जिस का सा तिनि लीआ मिलाइ ॥  

Jis kā sā ṯin lī▫ā milā▫e.  

He is His - he merges in Union with Him.  

ਜਿਸ ਦਾ ਉਹ ਹੈ, ਉਸ ਨੇ ਉਸ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।  

ਸਾ = ਸੀ, ਬਣਿਆ। ਤਿਨਿ = ਉਸ ਪ੍ਰਭੂ ਨੇ।
ਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ, ਉਹ ਆਪਣੇ ਨਾਲ ਮਿਲਾ ਲੈਂਦਾ ਹੈ,


ਨਾਨਕ ਭਗਤੀ ਨਾਮਿ ਸਮਾਇ ॥੩॥  

नानक भगती नामि समाइ ॥३॥  

Nānak bẖagṯī nām samā▫e. ||3||  

Nanak is absorbed in devotional worship of the Naam. ||3||  

ਨਾਨਕ ਪ੍ਰਭੂ ਦੇ ਅਨੁਰਾਗ ਅਤੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ।  

xxx॥੩॥
ਹੇ ਨਾਨਕ! ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ ॥੩॥


ਸੋ ਕਿਉ ਬਿਸਰੈ ਜਿ ਘਾਲ ਭਾਨੈ  

सो किउ बिसरै जि घाल न भानै ॥  

So ki▫o bisrai jė gẖāl na bẖānai.  

Why forget Him, who does not overlook our efforts?  

ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣੀ ਦੀ ਸੇਵਾ ਨੂੰ ਅੱਖੋ ਉਹਲੇ ਨਹੀਂ ਕਰਦਾ?  

ਸੋ = ਉਹ ਪ੍ਰਭੂ। ਘਾਲ = ਮੇਹਨਤ। ਨ ਭਾਨੈ = ਨਹੀਂ ਭੰਨਦਾ, ਅਜਾਈਂ ਨਹੀਂ ਜਾਣ ਦੇਂਦਾ।
(ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ,


ਸੋ ਕਿਉ ਬਿਸਰੈ ਜਿ ਕੀਆ ਜਾਨੈ  

सो किउ बिसरै जि कीआ जानै ॥  

So ki▫o bisrai jė kī▫ā jānai.  

Why forget Him, who acknowledges what we do?  

ਉਸ ਨੂੰ ਕਿਉਂ ਭੁਲਾਈਏ, ਜੋ ਉਸ ਲਈ ਕੀਤੀ ਗਈ ਕਾਰ ਦੀ ਕਦਰ ਕਰਦਾ ਹੈ?  

ਕੀਆ = ਕੀਤਾ, ਕੀਤੀ ਹੋਈ ਕਮਾਈ। ਜਾਨੈ = ਚੇਤੇ ਰੱਖਦਾ ਹੈ।
ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ?


        


© SriGranth.org, a Sri Guru Granth Sahib resource, all rights reserved.
See Acknowledgements & Credits