Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਚਿ ਰਚਨਾ ਅਪਨੀ ਕਲ ਧਾਰੀ  

रचि रचना अपनी कल धारी ॥  

Racẖ racẖnā apnī kal ḏẖārī.  

Having created the creation, He infuses His own power into it.  

ਸ੍ਰਿਸ਼ਟੀ ਨੂੰ ਸਾਜ ਕੇ ਸੁਆਮੀ ਨੇ ਆਪਣੀ ਸਤਿਆ ਇਸ ਅੰਦਰ ਫੂਕੀ ਹੈ।  

ਕਲ = ਤਾਕਤ, ਕਲਾ।
ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ।


ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥  

अनिक बार नानक बलिहारी ॥८॥१८॥  

Anik bār Nānak balihārī. ||8||18||  

So many times, Nanak is a sacrifice to Him. ||8||18||  

ਨਾਨਕ ਉਸ ਉਤੋਂ ਬਹੁਤੀ ਵਾਰੀ ਕੁਰਬਾਨ ਜਾਂਦਾ ਹੈ।  

xxx॥੮॥
ਹੇ ਨਾਨਕ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ ॥੮॥੧੮॥


ਸਲੋਕੁ  

सलोकु ॥  

Salok.  

Shalok:  

ਸਲੋਕ।  

xxx
xxx


ਸਾਥਿ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ  

साथि न चालै बिनु भजन बिखिआ सगली छारु ॥  

Sāth na cẖālai bin bẖajan bikẖi▫ā saglī cẖẖār.  

Nothing shall go along with you, except your devotion. All corruption is like ashes.  

ਸੁਆਮੀ ਦੇ ਸਿਮਰਨ ਦੇ ਬਿਨਾ ਤੇਰੇ ਨਾਲ ਕੁਛ ਨਹੀਂ ਜਾਣਾ, ਹੇ ਬੰਦੇ! ਪ੍ਰਾਣ-ਨਾਸਕ ਪਾਪ ਸਾਰੇ ਸੁਆਹ ਹਨ।  

ਬਿਖਿਆ = ਮਾਇਆ। ਸਗਲੀ = ਸਾਰੀ। ਛਾਰੁ = ਸੁਆਹ।
(ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ।


ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥  

हरि हरि नामु कमावना नानक इहु धनु सारु ॥१॥  

Har har nām kamāvanā Nānak ih ḏẖan sār. ||1||  

Practice the Name of the Lord, Har, Har. O Nanak, this is the most excellent wealth. ||1||  

ਤੂੰ ਸੁਆਮੀ ਮਾਲਕ ਦੇ ਨਾਮ ਦਾ ਅਭਿਆਸ ਕਰ। ਇਹੀ ਅਤੇ ਉਤਮ ਦੌਲਤ ਹੈ।  

ਸਾਰੁ = ਸ੍ਰੇਸ਼ਟ, ਚੰਗਾ ॥੧॥
ਹੇ ਨਾਨਕ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ॥੧॥


ਅਸਟਪਦੀ  

असटपदी ॥  

Asatpaḏī.  

Ashtapadee:  

ਅਸ਼ਟਪਦੀ।  

xxx
xxx


ਸੰਤ ਜਨਾ ਮਿਲਿ ਕਰਹੁ ਬੀਚਾਰੁ  

संत जना मिलि करहु बीचारु ॥  

Sanṯ janā mil karahu bīcẖār.  

Joining the Company of the Saints, practice deep meditation.  

ਪਵਿਤ੍ਰ ਪੁਰਸ਼ਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ।  

xxx
ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ,


ਏਕੁ ਸਿਮਰਿ ਨਾਮ ਆਧਾਰੁ  

एकु सिमरि नाम आधारु ॥  

Ėk simar nām āḏẖār.  

Remember the One, and take the Support of the Naam, the Name of the Lord.  

ਇਕ ਸੁਆਮੀ ਨੂੰ ਯਾਦ ਕਰ, ਅਤੇ ਨਾਮ ਦਾ ਆਸਰਾ ਲੈ।  

ਆਧਾਰੁ = ਆਸਰਾ।
ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ)।


ਅਵਰਿ ਉਪਾਵ ਸਭਿ ਮੀਤ ਬਿਸਾਰਹੁ  

अवरि उपाव सभि मीत बिसारहु ॥  

Avar upāv sabẖ mīṯ bisārahu.  

Forget all other efforts, O my friend -  

ਹੋਰ ਸਾਰੇ ਉਪਰਾਲੇ ਭੁਲਾ ਦੇ, ਹੇ ਮੇਰੇ ਮਿੱਤ੍ਰ!  

ਅਵਰਿ = ਹੋਰ (Pl.)। ਉਪਾਵ = ਇਲਾਜ, ਹੀਲੇ। ਸਭਿ = ਸਾਰੇ। ਮੀਤ = ਹੇ ਮਿਤ੍ਰ!
ਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ,


ਚਰਨ ਕਮਲ ਰਿਦ ਮਹਿ ਉਰਿ ਧਾਰਹੁ  

चरन कमल रिद महि उरि धारहु ॥  

Cẖaran kamal riḏ mėh ur ḏẖārahu.  

enshrine the Lord's Lotus Feet within your heart.  

ਸਾਈਂ ਦੇ ਚਰਨ ਕੰਵਲ ਆਪਣੇ ਮਨ ਤੇ ਦਿਲ ਵਿੱਚ ਟਿਕਾ।  

ਚਰਨ ਕਮਲ = ਕਮਲ ਫੁੱਲ ਵਰਗੇ ਕੋਮਲ ਚਰਨ। ਉਰਿ ਧਾਰਹੁ = ਅੰਦਰ ਟਿਕਾਵੋ। ਉਰਿ = ਹਿਰਦੇ ਵਿਚ।
ਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ।


ਕਰਨ ਕਾਰਨ ਸੋ ਪ੍ਰਭੁ ਸਮਰਥੁ  

करन कारन सो प्रभु समरथु ॥  

Karan kāran so parabẖ samrath.  

God is All-powerful; He is the Cause of causes.  

ਉਹ ਸੁਆਮੀ ਸਾਰੇ ਕੰਮ ਕਰਨ ਦੇ ਲਾਇਕ ਹੈ।  

xxx
ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,


ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ  

द्रिड़ु करि गहहु नामु हरि वथु ॥  

Ḏariṛ kar gahhu nām har vath.  

Grasp firmly the object of the Lord's Name.  

ਰੱਬ ਦੇ ਨਾਮ ਦੀ ਵਸਤੂ ਨੂੰ ਤੂੰ ਘੁੱਟ ਕੇ ਪਕੜ ਲੈ।  

ਦ੍ਰਿੜੁ = ਪੱਕਾ। ਗਹਹੁ = ਫੜੋ। ਵਥੁ = ਚੀਜ਼।
ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ।


ਇਹੁ ਧਨੁ ਸੰਚਹੁ ਹੋਵਹੁ ਭਗਵੰਤ  

इहु धनु संचहु होवहु भगवंत ॥  

Ih ḏẖan sancẖahu hovhu bẖagvanṯ.  

Gather this wealth, and become very fortunate.  

ਇਸ ਦੌਲਤ ਨੂੰ ਇਕੱਤਰ ਕਰ ਅਤੇ ਭਾਗਾਂ ਵਾਲਾ ਹੋ।  

ਸੰਚਹੁ = ਇਕੱਠਾ ਕਰਹੁ। ਭਗਵੰਤ = ਭਾਗਾਂ ਵਾਲੇ।
(ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ,


ਸੰਤ ਜਨਾ ਕਾ ਨਿਰਮਲ ਮੰਤ  

संत जना का निरमल मंत ॥  

Sanṯ janā kā nirmal manṯ.  

Pure are the instructions of the humble Saints.  

ਪਵਿੱਤ੍ਰ ਹੈ ਉਪਦੇਸ਼ ਸਾਧ ਰੂਪ ਪੁਰਸ਼ਾਂ ਦਾ।  

ਮੰਤ = ਉਪਦੇਸ਼, ਸਿੱਖਿਆ।
ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ।


ਏਕ ਆਸ ਰਾਖਹੁ ਮਨ ਮਾਹਿ  

एक आस राखहु मन माहि ॥  

Ėk ās rākẖo man māhi.  

Keep faith in the One Lord within your mind.  

ਇੱਕ ਸਾਹਿਬ ਦੀ ਉਮੀਦ ਆਪਣੇ ਚਿੱਤ ਅੰਦਰ ਰੱਖ।  

ਮਨ ਮਾਹਿ = ਮਨ ਵਿਚ।
ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ,


ਸਰਬ ਰੋਗ ਨਾਨਕ ਮਿਟਿ ਜਾਹਿ ॥੧॥  

सरब रोग नानक मिटि जाहि ॥१॥  

Sarab rog Nānak mit jāhi. ||1||  

All disease, O Nanak, shall then be dispelled. ||1||  

ਨਾਨਕ, ਤੇਰੀਆਂ ਸਾਰੀਆਂ ਬੀਮਾਰੀਆਂ ਹਟ ਜਾਣਗੀਆਂ।  

xxx॥੧॥
ਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ॥੧॥


ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ  

जिसु धन कउ चारि कुंट उठि धावहि ॥  

Jis ḏẖan ka▫o cẖār kunt uṯẖ ḏẖāvėh.  

The wealth which you chase after in the four directions -  

ਜਿਸ ਪਦਾਰਥ ਲਈ ਤੂੰ ਚਹੂੰ ਪਾਸੀ ਭੱਜਿਆ ਫਿਰਦਾ ਹੈ,  

ਜਿਸੁ ਧਨ ਕਉ = ਜਿਸ ਧਨ ਦੀ ਖ਼ਾਤਰ। ਕੁੰਟ = ਪਾਸੇ, ਤਰਫ਼। ਧਾਵਹਿ = ਦੌੜਦਾ ਹੈਂ।
(ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ,


ਸੋ ਧਨੁ ਹਰਿ ਸੇਵਾ ਤੇ ਪਾਵਹਿ  

सो धनु हरि सेवा ते पावहि ॥  

So ḏẖan har sevā ṯe pāvahi.  

you shall obtain that wealth by serving the Lord.  

ਉਹ ਪਦਾਰਥ ਤੈਨੂੰ ਵਾਹਿਗੁਰੂ ਦੀ ਟਹਿਲ ਦੁਆਰਾ ਪ੍ਰਾਪਤ ਹੋਵੇਗਾ।  

xxx
ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।


ਜਿਸੁ ਸੁਖ ਕਉ ਨਿਤ ਬਾਛਹਿ ਮੀਤ  

जिसु सुख कउ नित बाछहि मीत ॥  

Jis sukẖ ka▫o niṯ bācẖẖėh mīṯ.  

The peace, which you always yearn for, O friend -  

ਜਿਸ ਆਰਾਮ ਦੀ ਤੂੰ ਨਿਤਾ ਪ੍ਰਤੀ ਇੱਛਾ ਧਾਰਦਾ ਹੈ, ਹੇ ਮਿੱਤ੍ਰ!  

ਬਾਛਹਿ = ਚਾਹੁੰਦਾ ਹੈਂ। ਮੀਤ = ਹੇ ਮਿਤ੍ਰ!
ਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ,


ਸੋ ਸੁਖੁ ਸਾਧੂ ਸੰਗਿ ਪਰੀਤਿ  

सो सुखु साधू संगि परीति ॥  

So sukẖ sāḏẖū sang parīṯ.  

that peace comes by the love of the Company of the Holy.  

ਉਹ ਆਰਾਮ ਤੈਨੂੰ ਸਾਧ ਸੰਗਤ ਨਾਲ ਪ੍ਰੇਮ ਕਰਨ ਨਾਲ ਮਿਲੇਗਾ।  

ਪਰੀਤਿ = ਪਿਆਰ (ਕਰਨ ਨਾਲ)।
ਉਹ ਸੁਖ ਸੰਤਾਂ ਦੀ ਸੰਗਤ ਵਿਚ ਪਿਆਰ ਕੀਤਿਆਂ (ਮਿਲਦਾ ਹੈ)।


ਜਿਸੁ ਸੋਭਾ ਕਉ ਕਰਹਿ ਭਲੀ ਕਰਨੀ  

जिसु सोभा कउ करहि भली करनी ॥  

Jis sobẖā ka▫o karahi bẖalī karnī.  

The glory, for which you perform good deeds -  

ਜਿਸ ਪ੍ਰਭੂਤਾ ਲਈ ਤੂੰ ਚੰਗੇ ਕਰਮ ਕਮਾਉਂਦਾ ਹੈ,  

ਕਰਨੀ = ਕੰਮ।
ਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ,


ਸਾ ਸੋਭਾ ਭਜੁ ਹਰਿ ਕੀ ਸਰਨੀ  

सा सोभा भजु हरि की सरनी ॥  

Sā sobẖā bẖaj har kī sarnī.  

you shall obtain that glory by seeking the Lord's Sanctuary.  

ਉਹ ਪ੍ਰਭੂਤਾ, ਤੂੰ ਨੱਸ ਕੇ, ਵਾਹਿਗੁਰੂ ਦੀ ਪਨਾਹ ਲੈਣ ਨਾਲ ਪਾਵੇਗਾ।  

ਭਜੁ = ਜਾਹ, ਪਉ।
ਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ।


ਅਨਿਕ ਉਪਾਵੀ ਰੋਗੁ ਜਾਇ  

अनिक उपावी रोगु न जाइ ॥  

Anik upāvī rog na jā▫e.  

All sorts of remedies have not cured the disease -  

ਜਿਹੜੀ ਬੀਮਾਰੀ ਘਣੇਰੇ ਇਲਾਜਾ ਦੁਆਰਾ ਨਹੀਂ ਮਿਟਦੀ,  

ਉਪਾਵੀ = ਉਪਾਵਾਂ ਨਾਲ, ਹੀਲਿਆਂ ਨਾਲ।
(ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ,


ਰੋਗੁ ਮਿਟੈ ਹਰਿ ਅਵਖਧੁ ਲਾਇ  

रोगु मिटै हरि अवखधु लाइ ॥  

Rog mitai har avkẖaḏẖ lā▫e.  

the disease is cured only by giving the medicine of the Lord's Name.  

ਉਹ ਬੀਮਾਰੀ ਵਾਹਿਗੁਰੂ ਦੇ ਨਾਮ ਦੀ ਦਵਾਈ ਲਾਉਣ ਦੁਆਰਾ ਹਟ ਜਾਂਦੀ ਹੈ।  

ਅਵਖਧੁ = ਦਵਾਈ।
ਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ।


ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ  

सरब निधान महि हरि नामु निधानु ॥  

Sarab niḏẖān mėh har nām niḏẖān.  

Of all treasures, the Lord's Name is the supreme treasure.  

ਸਾਰਿਆਂ ਖ਼ਜ਼ਾਨਿਆਂ ਵਿਚੋਂ ਵਾਹਿਗੁਰੂ ਦਾ ਨਾਮ ਪਰਮ ਸਰੇਸ਼ਟ ਖ਼ਜ਼ਾਨਾ ਹੈ।  

ਨਿਧਾਨ = ਖ਼ਜ਼ਾਨੇ।
ਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ।


ਜਪਿ ਨਾਨਕ ਦਰਗਹਿ ਪਰਵਾਨੁ ॥੨॥  

जपि नानक दरगहि परवानु ॥२॥  

Jap Nānak ḏargahi parvān. ||2||  

Chant it, O Nanak, and be accepted in the Court of the Lord. ||2||  

ਇਸ ਸਦਾ ਉਚਾਰਨ ਕਰ, ਹੇ ਨਾਨਕ! ਤੂੰ ਰੱਬ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।  

xxx॥੨॥
ਹੇ ਨਾਨਕ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ॥੨॥


ਮਨੁ ਪਰਬੋਧਹੁ ਹਰਿ ਕੈ ਨਾਇ  

मनु परबोधहु हरि कै नाइ ॥  

Man parboḏẖahu har kai nā▫e.  

Enlighten your mind with the Name of the Lord.  

ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੁਆਰਾ ਸਿਖ-ਮਤ ਦੇ।  

ਪਰਬੋਧਹੁ = ਜਗਾਉ। ਨਾਇ = ਨਾਮ ਨਾਲ।
(ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ,


ਦਹ ਦਿਸਿ ਧਾਵਤ ਆਵੈ ਠਾਇ  

दह दिसि धावत आवै ठाइ ॥  

Ḏah ḏis ḏẖāvaṯ āvai ṯẖā▫e.  

Having wandered around in the ten directions, it comes to its place of rest.  

ਦਸੀਂ ਪਾਸੀਂ ਭਟਕਦਾ ਹੋਇਆ, ਇਹ ਇਸ ਤਰ੍ਹਾਂ ਆਪਣੇ ਘਰ ਆ ਜਾਏਗਾ।  

ਦਹ ਦਿਸਿ = ਦਸੀਂ ਪਾਸੀਂ। ਧਾਵਤ = ਦੌੜਦਾ। ਠਾਇ = ਟਿਕਾਣੇ ਤੇ।
(ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂ ਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ।


ਤਾ ਕਉ ਬਿਘਨੁ ਲਾਗੈ ਕੋਇ  

ता कउ बिघनु न लागै कोइ ॥  

Ŧā ka▫o bigẖan na lāgai ko▫e.  

No obstacle stands in the way of one  

ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ,  

ਤਾ ਕਉ = ਉਸ ਨੂੰ। ਬਿਘਨੁ = ਰੁਕਾਵਟ।
ਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਂਹਦੀ,


ਜਾ ਕੈ ਰਿਦੈ ਬਸੈ ਹਰਿ ਸੋਇ  

जा कै रिदै बसै हरि सोइ ॥  

Jā kai riḏai basai har so▫e.  

whose heart is filled with the Lord.  

ਜਿਸ ਦੇ ਦਿਲ ਵਿੱਚ ਉਹ ਵਾਹਿਗੁਰੂ ਵਸਦਾ ਹੈ।  

xxx
ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ।


ਕਲਿ ਤਾਤੀ ਠਾਂਢਾ ਹਰਿ ਨਾਉ  

कलि ताती ठांढा हरि नाउ ॥  

Kal ṯāṯī ṯẖāʼndẖā har nā▫o.  

The Dark Age of Kali Yuga is so hot; the Lord's Name is soothing and cool.  

ਇਹ ਕਲਜੁਗ ਤੱਤਾ ਹੈ ਅਤੇ ਠੰਢਾ ਹੈ ਰੱਬ ਦਾ ਨਾਮ।  

ਤਾਤੀ = ਤੱਤੀ (ਅੱਗ)। ਠਾਢਾ = ਠੰਡਾ, ਸੀਤਲ।
ਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ,


ਸਿਮਰਿ ਸਿਮਰਿ ਸਦਾ ਸੁਖ ਪਾਉ  

सिमरि सिमरि सदा सुख पाउ ॥  

Simar simar saḏā sukẖ pā▫o.  

Remember, remember it in meditation, and obtain everlasting peace.  

ਯਾਦ ਕਰ, ਯਾਦ ਕਰ ਇਸ ਨੂੰ ਅਤੇ ਸਦੀਵੀ ਆਰਾਮ ਨੂੰ ਪ੍ਰਾਪਤ ਹੋ।  

xxx
ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ।


ਭਉ ਬਿਨਸੈ ਪੂਰਨ ਹੋਇ ਆਸ  

भउ बिनसै पूरन होइ आस ॥  

Bẖa▫o binsai pūran ho▫e ās.  

Your fear shall be dispelled, and your hopes shall be fulfilled.  

ਤੇਰਾ ਡਰ ਦੂਰ ਹੋ ਜਾਵੇਗਾ ਅਤੇ ਤੇਰੀ ਉਮੀਦ ਪੂਰੀ ਹੋ ਜਾਵੇਗੀ।  

ਬਿਨਸੈ = ਨਾਸ ਹੋ ਜਾਂਦਾ ਹੈ।
(ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ (ਭਾਵ, ਨਾਹ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ ਤੇ ਨਾਹ ਹੀ ਉਹਨਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ)


ਭਗਤਿ ਭਾਇ ਆਤਮ ਪਰਗਾਸ  

भगति भाइ आतम परगास ॥  

Bẖagaṯ bẖā▫e āṯam pargās.  

By devotional worship and loving adoration, your soul shall be enlightened.  

ਅਨੁਰਾਗੀ ਸੇਵਾ ਅਤੇ ਪ੍ਰਭੂ ਪ੍ਰੀਤ ਦੁਆਰਾ ਤੇਰੀ ਆਤਮਾ ਰੌਸ਼ਨ ਹੋ ਜਾਵੇਗੀ।  

ਭਗਤਿ ਭਾਇ = ਭਗਤੀ ਦੇ ਨਾਲ, ਭਗਤੀ ਦੇ ਪਿਆਰ ਨਾਲ।
(ਕਿਉਂਕਿ) ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ।


ਤਿਤੁ ਘਰਿ ਜਾਇ ਬਸੈ ਅਬਿਨਾਸੀ  

तितु घरि जाइ बसै अबिनासी ॥  

Ŧiṯ gẖar jā▫e basai abẖināsī.  

You shall go to that home, and live forever.  

ਤੂੰ ਜਾ ਕੇ ਉਸ ਨਿਹਚਲ ਗ੍ਰਹਿ ਅੰਦਰ ਵਸੇਬਾ ਪਾ ਲਵੇਗਾ,  

ਤਿਤੁ ਘਰਿ = ਉਸ (ਹਿਰਦੇ) ਘਰ ਵਿਚ।
(ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ।


ਕਹੁ ਨਾਨਕ ਕਾਟੀ ਜਮ ਫਾਸੀ ॥੩॥  

कहु नानक काटी जम फासी ॥३॥  

Kaho Nānak kātī jam fāsī. ||3||  

Says Nanak, the noose of death is cut away. ||3||  

ਅਤੇ ਗੁਰੂ ਜੀ ਆਖਦੇ ਹਨ, ਫਿਰ ਤੇਰੀ ਮੌਤ ਦੀ ਫਾਹੀ ਕੱਟੀ ਜਾਵੇਗੀ।  

xxx॥੩॥
ਹੇ ਨਾਨਕ! ਆਖ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੩॥


ਤਤੁ ਬੀਚਾਰੁ ਕਹੈ ਜਨੁ ਸਾਚਾ  

ततु बीचारु कहै जनु साचा ॥  

Ŧaṯ bīcẖār kahai jan sācẖā.  

One who contemplates the essence of reality, is said to be the true person.  

ਓਹੀ ਸੱਚਾ ਇਨਸਾਨ ਹੈ, ਜੋ ਸਾਰ-ਵਸਤੂ ਦੇ ਸਿਮਰਨ ਦਾ ਉਪਦੇਸ਼ ਦਿੰਦਾ ਹੈ।  

ਤਤੁ {ਸੰ. तत्व} ਅਕਾਲ ਪੁਰਖ। ਸਾਚਾ = ਸੱਚਾ, ਸਚ ਮੁਚ (ਸੇਵਕ)।
ਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ,


ਜਨਮਿ ਮਰੈ ਸੋ ਕਾਚੋ ਕਾਚਾ  

जनमि मरै सो काचो काचा ॥  

Janam marai so kācẖo kācẖā.  

Birth and death are the lot of the false and the insincere.  

ਕੂੜਿਆਂ ਦਾ ਵੱਡਾ ਕੂੜਾ ਹੈ ਉਹ, ਜੋ ਆਵਾਗਉਣ ਵਿੱਚ ਪੈਂਦਾ ਹੈ।  

ਜਨਮਿ ਮਰੈ = ਜੋ ਜੰਮ ਕੇ (ਸਿਰਫ਼) ਮਰ ਜਾਂਦਾ ਹੈ। ਕਾਚੋ ਕਾਚਾ = ਕੱਚਾ ਹੀ ਕੱਚਾ।
ਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ।


ਆਵਾ ਗਵਨੁ ਮਿਟੈ ਪ੍ਰਭ ਸੇਵ  

आवा गवनु मिटै प्रभ सेव ॥  

Āvā gavan mitai parabẖ sev.  

Coming and going in reincarnation is ended by serving God.  

ਸੁਆਮੀ ਦੀ ਟਹਿਲ ਸੇਵਾ ਦੁਆਰਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।  

ਆਵਾਗਵਨੁ = ਜਨਮ ਮਰਨ ਦਾ ਗੇੜ। ਸੇਵ = ਸੇਵਾ।
ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ;


ਆਪੁ ਤਿਆਗਿ ਸਰਨਿ ਗੁਰਦੇਵ  

आपु तिआगि सरनि गुरदेव ॥  

Āp ṯi▫āg saran gurḏev.  

Give up your selfishness and conceit, and seek the Sanctuary of the Divine Guru.  

ਆਪਣੀ ਸਵੈ-ਹੰਗਤਾ ਛੱਡ ਦੇ, ਅਤੇ ਨਿਰੰਕਾਰੀ ਗੁਰਾਂ ਦੀ ਪਨਾਹ ਲੈ।  

ਆਪੁ = ਆਪਾ-ਭਾਵ।
ਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ਕੇ (ਜਨਮ ਮਰਨ ਦਾ ਗੇੜ ਮੁੱਕਦਾ ਹੈ)


ਇਉ ਰਤਨ ਜਨਮ ਕਾ ਹੋਇ ਉਧਾਰੁ  

इउ रतन जनम का होइ उधारु ॥  

I▫o raṯan janam kā ho▫e uḏẖār.  

Thus the jewel of this human life is saved.  

ਇਸ ਤਰ੍ਹਾਂ ਤੇਰੇ ਅਣਮੁੱਲੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ।  

ਰਤਨ ਜਨਮ = ਕੀਮਤੀ ਮਨੁੱਖਾ ਜਨਮ।
ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ।


ਹਰਿ ਹਰਿ ਸਿਮਰਿ ਪ੍ਰਾਨ ਆਧਾਰੁ  

हरि हरि सिमरि प्रान आधारु ॥  

Har har simar parān āḏẖār.  

Remember the Lord, Har, Har, the Support of the breath of life.  

ਤੂੰ ਸੁਆਮੀ ਮਾਲਕ ਦਾ ਆਰਾਧਨ ਕਰ, ਜੋ ਤੇਰੀ ਜਿੰਦ-ਜਾਨ ਦਾ ਆਸਰਾ ਹੈ।  

xxx
(ਤਾਂ ਤੇ,) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ।


ਅਨਿਕ ਉਪਾਵ ਛੂਟਨਹਾਰੇ  

अनिक उपाव न छूटनहारे ॥  

Anik upāv na cẖẖūtanhāre.  

By all sorts of efforts, people are not saved -  

ਆਦਮੀ ਦਾ ਬਚਾਅ ਨਹੀਂ ਹੋ ਸਕਦਾ ਅਨੇਕਾਂ ਉਪਰਾਲਿਆਂ ਅਤੇ  

xxx
ਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;


ਸਿੰਮ੍ਰਿਤਿ ਸਾਸਤ ਬੇਦ ਬੀਚਾਰੇ  

सिम्रिति सासत बेद बीचारे ॥  

Simriṯ sāsaṯ beḏ bīcẖāre.  

not by studying the Simritees, the Shaastras or the Vedas.  

ਸਿੰਮ੍ਰਤੀਆਂ, ਸ਼ਾਸਤਰਾਂ ਤੇ ਵੇਦਾਂ ਨੂੰ ਘੋਖਣ ਦੁਆਰਾ ।  

xxx
ਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਆਵਾ ਗਵਨ ਤੋਂ ਛੁਟਕਾਰਾ ਨਹੀਂ ਹੁੰਦਾ।)


ਹਰਿ ਕੀ ਭਗਤਿ ਕਰਹੁ ਮਨੁ ਲਾਇ  

हरि की भगति करहु मनु लाइ ॥  

Har kī bẖagaṯ karahu man lā▫e.  

Worship the Lord with whole-hearted devotion.  

ਤੂੰ ਦਿਲ ਲਾ ਕੇ ਵਾਹਿਗੁਰੂ ਦਾ ਸਿਮਰਨ ਕਰ।  

xxx
ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ।


ਮਨਿ ਬੰਛਤ ਨਾਨਕ ਫਲ ਪਾਇ ॥੪॥  

मनि बंछत नानक फल पाइ ॥४॥  

Man bancẖẖaṯ Nānak fal pā▫e. ||4||  

O Nanak, you shall obtain the fruits of your mind's desire. ||4||  

ਇੰਜ ਤੂੰ ਆਪਣੇ ਚਿੱਤ-ਚਾਹੁੰਦਾ ਮੇਵਾ ਪਾ ਲਵੇਗਾ, ਹੇ ਨਾਨਕ!  

ਮਨਿ ਬੰਛਤ = ਮਨ-ਇੱਛਤ, ਜਿਨ੍ਹਾਂ ਦੀ ਮਨ ਤਾਂਘ ਕਰਦਾ ਹੈ। ਮਨਿ = ਮਨ ਵਿਚ ॥੪॥
(ਜੋ ਭਗਤੀ ਕਰਦਾ ਹੈ) ਹੇ ਨਾਨਕ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ ॥੪॥


ਸੰਗਿ ਚਾਲਸਿ ਤੇਰੈ ਧਨਾ  

संगि न चालसि तेरै धना ॥  

Sang na cẖālas ṯerai ḏẖanā.  

Your wealth shall not go with you;  

ਦੌਲਤ ਤੇਰੇ ਨਾਲ ਨਹੀਂ ਜਾਣੀ।  

xxx
ਹੇ ਮੂਰਖ ਮਨ! ਧਨ ਤੇਰੇ ਨਾਲ ਨਹੀਂ ਜਾ ਸਕਦਾ,


ਤੂੰ ਕਿਆ ਲਪਟਾਵਹਿ ਮੂਰਖ ਮਨਾ  

तूं किआ लपटावहि मूरख मना ॥  

Ŧūʼn ki▫ā laptāvahi mūrakẖ manā.  

why do you cling to it, you fool?  

ਤੂੰ ਇਸ ਨੂੰ ਕਿਉਂ ਚਿਮੜੀ ਹੋਈ ਹੈ, ਹੇ ਮੂੜ੍ਹ ਜਿੰਦੜੀਏ?  

ਕਿਆ ਲਪਟਾਵਹਿ = ਕਿਉਂ ਲਪਟ ਰਿਹਾ ਹੈਂ, ਕਿਉਂ ਜੱਫਾ ਮਾਰੀ ਬੈਠਾ ਹੈਂ?
ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ?


ਸੁਤ ਮੀਤ ਕੁਟੰਬ ਅਰੁ ਬਨਿਤਾ  

सुत मीत कुट्मब अरु बनिता ॥  

Suṯ mīṯ kutamb ar baniṯā.  

Children, friends, family and spouse -  

ਪੁਤ੍ਰ ਮਿਤ੍ਰ, ਟੱਬਰ ਕਬੀਲਾ ਅਤੇ ਵਹੁਟੀ,  

ਸੁਤ = ਪੁੱਤਰ। ਕੁਟੰਬ = ਪਰਵਾਰ। ਬਨਿਤਾ = ਇਸਤ੍ਰੀ।
ਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ;


ਇਨ ਤੇ ਕਹਹੁ ਤੁਮ ਕਵਨ ਸਨਾਥਾ  

इन ते कहहु तुम कवन सनाथा ॥  

In ṯe kahhu ṯum kavan sanāthā.  

who of these shall accompany you?  

ਇਨ੍ਹਾਂ ਕੋਲੋ, ਤੂੰ ਦੱਸ, ਕੌਣ ਕਦੋ ਕਿਰਤਾਰਥ ਹੋਇਆ ਹੈ?  

ਇਨ ਤੇ = ਇਹਨਾਂ ਵਿਚੋਂ। ਸਨਾਥਾ = ਖਸਮ ਵਾਲਾ।
ਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ?


ਰਾਜ ਰੰਗ ਮਾਇਆ ਬਿਸਥਾਰ  

राज रंग माइआ बिसथार ॥  

Rāj rang mā▫i▫ā bisthār.  

Power, pleasure, and the vast expanse of Maya -  

ਪਾਤਸ਼ਾਹੀ, ਰੰਗ-ਰਲੀਆਂ ਅਤੇ ਧਨ-ਦੌਲਤ ਦਾ ਖਿਲਾਰਾ,  

xxx
ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ-


ਇਨ ਤੇ ਕਹਹੁ ਕਵਨ ਛੁਟਕਾਰ  

इन ते कहहु कवन छुटकार ॥  

In ṯe kahhu kavan cẖẖutkār.  

who has ever escaped from these?  

ਇਨ੍ਹਾਂ ਕੋਲੋ ਦੱਸੋ ਕੌਣ ਕਦੋ ਬਚਿਆ ਹੈ?  

ਛੁਟਕਾਰ = ਸਦਾ ਲਈ ਛੋਟ, ਸਦਾ ਵਾਸਤੇ ਖ਼ਲਾਸੀ। ਕਹਹੁ = ਦੱਸੋ।
ਦੱਸੋ, ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ?


ਅਸੁ ਹਸਤੀ ਰਥ ਅਸਵਾਰੀ  

असु हसती रथ असवारी ॥  

As hasṯī rath asvārī.  

Horses, elephants, chariots and pageantry -  

ਘੋੜੇ, ਹਾਥੀ, ਗੱਡੀਆਂ ਅਤੇ ਸ਼ਾਨਦਾਰ ਸਵਾਰੀਆਂ,  

ਅਸੁ = ਘੋੜੇ। ਹਸਤੀ = ਹਾਥੀ।
ਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀ-


ਝੂਠਾ ਡੰਫੁ ਝੂਠੁ ਪਾਸਾਰੀ  

झूठा ड्मफु झूठु पासारी ॥  

Jẖūṯẖā damf jẖūṯẖ pāsārī.  

false shows and false displays.  

ਕੂੜੇ ਦਿਖਾਵੇ ਅਤੇ ਕੂੜੇ ਖਿਲਾਰੇ ਹਨ।  

ਡੰਫੁ = ਦਿਖਾਵਾ। ਪਾਸਾਰੀ = (ਦਿਖਾਵੇ ਦਾ) ਖਿਲਾਰਾ ਖਿਲਾਰਨ ਵਾਲਾ।
ਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ।


ਜਿਨਿ ਦੀਏ ਤਿਸੁ ਬੁਝੈ ਬਿਗਾਨਾ  

जिनि दीए तिसु बुझै न बिगाना ॥  

Jin ḏī▫e ṯis bujẖai na bigānā.  

The fool does not acknowledge the One who gave this;  

ਬੇਸਮਝ ਬੰਦਾ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਹ ਦਿੱਤੇ ਹਨ।  

ਬਿਗਾਨਾ = ਬੇ-ਗਿਆਨਾ, ਮੂਰਖ।
ਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ,


ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥  

नामु बिसारि नानक पछुताना ॥५॥  

Nām bisār Nānak pacẖẖuṯānā. ||5||  

forgetting the Naam, O Nanak, he will repent in the end. ||5||  

ਨਾਮ ਨੂੰ ਭੁਲਾ ਕੇ, ਹੇ ਨਾਨਕ! ਪ੍ਰਾਣੀ, ਆਖਰਕਾਰ ਪਸਚਾਤਾਪ ਕਰਦਾ ਹੈ।  

xxx॥੫॥
ਨਾਮ ਨੂੰ ਭੁਲਾ ਕੇ, ਹੇ ਨਾਨਕ! (ਆਖ਼ਰ) ਪਛੁਤਾਉਂਦਾ ਹੈ ॥੫॥


ਗੁਰ ਕੀ ਮਤਿ ਤੂੰ ਲੇਹਿ ਇਆਨੇ  

गुर की मति तूं लेहि इआने ॥  

Gur kī maṯ ṯūʼn lehi i▫āne.  

Take the Guru's advice, you ignorant fool;  

ਤੂੰ ਗੁਰਾਂ ਦੀ ਸਿਖ-ਮਤ ਲੈ, ਹੈ ਭੋਲੇ ਬੰਦੇ!  

ਇਆਨੇ = ਹੇ ਅੰਞਾਣ!
ਹੇ ਅੰਞਾਣ! ਸਤਿਗੁਰੂ ਦੀ ਮੱਤ ਲੈ (ਭਾਵ, ਸਿੱਖਿਆ ਤੇ ਤੁਰ)


ਭਗਤਿ ਬਿਨਾ ਬਹੁ ਡੂਬੇ ਸਿਆਨੇ  

भगति बिना बहु डूबे सिआने ॥  

Bẖagaṯ binā baho dūbe si▫āne.  

without devotion, even the clever have drowned.  

ਸਾਈਂ ਦੇ ਸਿਮਰਨ ਦੇ ਬਾਝੋਂ ਘਣੇਰੇ ਅਕਲਮੰਦ ਇਨਸਾਨ ਡੁੱਬ ਗਏ ਹਨ।  

ਬਹੁ ਸਿਆਨੇ = ਕਈ ਸਿਆਣੇ ਬੰਦੇ।
ਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ।


ਹਰਿ ਕੀ ਭਗਤਿ ਕਰਹੁ ਮਨ ਮੀਤ  

हरि की भगति करहु मन मीत ॥  

Har kī bẖagaṯ karahu man mīṯ.  

Worship the Lord with heart-felt devotion, my friend;  

ਆਪਣੇ ਦਿਲ ਨਾਲ ਵਾਹਿਗੁਰੂ ਦੀ ਸੇਵਾ ਕਮਾ, ਹੇ ਮੇਰੇ ਮਿੱਤ੍ਰ!  

xxx
ਹੇ ਮਿਤ੍ਰ ਮਨ! ਪ੍ਰਭੂ ਦੀ ਭਗਤੀ ਕਰ,


ਨਿਰਮਲ ਹੋਇ ਤੁਮ੍ਹ੍ਹਾਰੋ ਚੀਤ  

निरमल होइ तुम्हारो चीत ॥  

Nirmal ho▫e ṯumĥāro cẖīṯ.  

your consciousness shall become pure.  

ਅਤੇ ਤੇਰਾ ਮਨ ਪਵਿੱਤ੍ਰ ਹੋ ਜਾਏਗਾ।  

xxx
ਇਸ ਤਰ੍ਹਾਂ ਤੇਰੀ ਸੁਰਤ ਪਵਿਤ੍ਰ ਹੋਵੇਗੀ।


ਚਰਨ ਕਮਲ ਰਾਖਹੁ ਮਨ ਮਾਹਿ  

चरन कमल राखहु मन माहि ॥  

Cẖaran kamal rākẖo man māhi.  

Enshrine the Lord's Lotus Feet in your mind;  

ਸਾਈਂ ਦੇ ਚਰਨ ਕੰਵਲ ਆਪਣੇ ਹਿਰਦੇ ਅੰਦਰ ਟਿਕਾ,  

xxx
ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ,


        


© SriGranth.org, a Sri Guru Granth Sahib resource, all rights reserved.
See Acknowledgements & Credits