Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਪਨੀ ਕ੍ਰਿਪਾ ਜਿਸੁ ਆਪਿ ਕਰੇਇ  

अपनी क्रिपा जिसु आपि करेइ ॥  

Apnī kirpā jis āp kare▫i.  

He Himself grants His Grace;  

ਜਿਸ ਉਤੇ ਗੁਰੂ ਖੁਦ ਆਪਣੀ ਰਹਿਮਤ ਧਾਰਦੇ ਹਨ,  

xxx
ਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ,


ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥  

नानक सो सेवकु गुर की मति लेइ ॥२॥  

Nānak so sevak gur kī maṯ le▫e. ||2||  

O Nanak, that selfless servant lives the Guru's Teachings. ||2||  

ਉਹ ਗੋਲਾ ਗੁਰਾਂ ਦੀ ਸਿਖਿਆ ਤੇ ਅਮਲ ਕਰਦਾ ਹੈ।  

xxx॥੨॥
ਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ॥੨॥


ਬੀਸ ਬਿਸਵੇ ਗੁਰ ਕਾ ਮਨੁ ਮਾਨੈ  

बीस बिसवे गुर का मनु मानै ॥  

Bīs bisve gur kā man mānai.  

One who obeys the Guru's Teachings one hundred per cent -  

ਜਿਹੜਾ ਦਾਸ ਗੁਰਾਂ ਦੇ ਚਿੱਤ ਨੂੰ ਪੂਰੀ ਤਰ੍ਹਾਂ ਰੀਝਾਂ ਲੈਦਾ ਹੈ,  

ਬੀਸ ਬਿਸਵੇ = ਵੀਹ ਵਿਸਵੇ, ਪੂਰੇ ਤੌਰ ਤੇ। ਮਾਨੈ = ਪਤਿਆ ਲਏ, ਯਕੀਨ ਦਿਵਾ ਲਏ।
ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ,


ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ  

सो सेवकु परमेसुर की गति जानै ॥  

So sevak parmesur kī gaṯ jānai.  

that selfless servant comes to know the state of the Transcendent Lord.  

ਉਹ ਪਰਮ ਪੁਰਖ ਦੀ ਦਸ਼ਾ ਨੂੰ ਜਾਣ ਲੈਦਾ ਹੈ।  

xxx
ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ।


ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ  

सो सतिगुरु जिसु रिदै हरि नाउ ॥  

So saṯgur jis riḏai har nā▫o.  

The True Guru's Heart is filled with the Name of the Lord.  

ਉਹੀ ਸੱਚਾ ਗੁਰੂ ਹੈ, ਜਿਸ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹੈ।  

xxx
ਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,


ਅਨਿਕ ਬਾਰ ਗੁਰ ਕਉ ਬਲਿ ਜਾਉ  

अनिक बार गुर कउ बलि जाउ ॥  

Anik bār gur ka▫o bal jā▫o.  

So many times, I am a sacrifice to the Guru.  

ਅਨੇਕਾਂ ਵਾਰੀ ਮੈਂ ਆਪਣੇ ਗੁਰਾਂ ਤੋਂ ਘੋਲੀ ਜਾਂਦਾ ਹਾਂ।  

ਅਨਿਕ ਬਾਰ = ਕਈ ਵਾਰੀ।
(ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ।


ਸਰਬ ਨਿਧਾਨ ਜੀਅ ਕਾ ਦਾਤਾ  

सरब निधान जीअ का दाता ॥  

Sarab niḏẖān jī▫a kā ḏāṯā.  

He is the treasure of everything, the Giver of life.  

ਗੁਰੂ ਜੀ ਹਰਿ ਵਸਤੂ ਦੇ ਖਜਾਨੇ ਅਤੇ ਜੀਵਨ ਪਰਦਾਨ ਕਰਨ ਵਾਲੇ ਹਨ।  

ਨਿਧਾਨ = ਖ਼ਜ਼ਾਨੇ। ਜੀਅ = ਜਿੰਦ, ਆਤਮਕ ਜੀਵਨ।
(ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ,


ਆਠ ਪਹਰ ਪਾਰਬ੍ਰਹਮ ਰੰਗਿ ਰਾਤਾ  

आठ पहर पारब्रहम रंगि राता ॥  

Āṯẖ pahar pārbarahm rang rāṯā.  

Twenty-four hours a day, He is imbued with the Love of the Supreme Lord God.  

ਦਿਨ ਦੇ ਅੱਠੇ ਪਹਿਰ ਹੀ ਉਹ ਪਰਮ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਰਹਿੰਦੇ ਹਨ।  

ਪਾਰਬ੍ਰਹਮ ਰੰਗਿ = ਪ੍ਰਭੂ ਦੇ ਪਿਆਰ ਵਿਚ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ।
(ਕਿਉਂਕਿ) ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ।


ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ  

ब्रहम महि जनु जन महि पारब्रहमु ॥  

Barahm mėh jan jan mėh pārbarahm.  

The servant is in God, and God is in the servant.  

ਸਾਧੂ ਸੁਆਮੀ ਅੰਦਰ ਵਸਦਾ ਹੈ ਅਤੇ ਸੁਆਮੀ ਸਾਧੂ ਵਿੱਚ।  

ਜਨੁ = ਸੇਵਕ।
(ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ),


ਏਕਹਿ ਆਪਿ ਨਹੀ ਕਛੁ ਭਰਮੁ  

एकहि आपि नही कछु भरमु ॥  

Ėkėh āp nahī kacẖẖ bẖaram.  

He Himself is One - there is no doubt about this.  

ਖੁਦ ਸੁਆਮੀ ਕੇਵਲ ਇਕ ਹੈ। ਇਸ ਵਿੱਚ ਕੋਈ ਸੰਦੇਹ ਨਹੀਂ।  

ਭਰਮੁ = ਭੁਲੇਖਾ।
ਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ।


ਸਹਸ ਸਿਆਨਪ ਲਇਆ ਜਾਈਐ  

सहस सिआनप लइआ न जाईऐ ॥  

Sahas si▫ānap la▫i▫ā na jā▫ī▫ai.  

By thousands of clever tricks, He is not found.  

ਹਜਾਰਾ ਹੀ ਚਤੁਰਾਈਆਂ ਦੁਆਰਾ ਗੁਰੂ ਜੀ ਪਰਾਪਤ ਨਹੀਂ ਹੁੰਦੇ।  

ਸਹਸ = ਹਜ਼ਾਰਾਂ।
ਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ,


ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥  

नानक ऐसा गुरु बडभागी पाईऐ ॥३॥  

Nānak aisā gur badbẖāgī pā▫ī▫ai. ||3||  

O Nanak, such a Guru is obtained by the greatest good fortune. ||3||  

ਨਾਨਕ ਪਰਮ ਚੰਗੇ ਨਸੀਬਾਂ ਦੁਆਰਾ ਐਹੋ ਜੇਹੇ ਗੁਰੂ ਜੀ ਪਾਏ ਜਾਂਦੇ ਹਨ।  

xxx॥੩॥
ਹੇ ਨਾਨਕ! ਵੱਡੇ ਭਾਗਾਂ ਨਾਲ ਮਿਲਦਾ ਹੈ ॥੩॥


ਸਫਲ ਦਰਸਨੁ ਪੇਖਤ ਪੁਨੀਤ  

सफल दरसनु पेखत पुनीत ॥  

Safal ḏarsan pekẖaṯ punīṯ.  

Blessed is His Darshan; receiving it, one is purified.  

ਅਮੋਘ ਹੈ ਗੁਰਾਂ ਦਾ ਦੀਦਾਰ। ਇਸ ਨੂੰ ਵੇਖਣ ਦੁਆਰਾ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ।  

ਸਫਲ = ਫਲ ਦੇਣ ਵਾਲਾ। ਪੇਖਤ = ਵੇਖਦਿਆਂ। ਪੁਨੀਤ = ਪਵਿਤ੍ਰ।
ਗੁਰੂ ਦਾ ਦੀਦਾਰ (ਸਾਰੇ) ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ,


ਪਰਸਤ ਚਰਨ ਗਤਿ ਨਿਰਮਲ ਰੀਤਿ  

परसत चरन गति निरमल रीति ॥  

Parsaṯ cẖaran gaṯ nirmal rīṯ.  

Touching His Feet, one's conduct and lifestyle become pure.  

ਉਨ੍ਹਾਂ ਦੇ ਪੈਰਾ ਨੂੰ ਛੁਹਣ ਦੁਆਰਾ, ਆਦਮੀ ਦਾ ਆਚਰਣ ਅਤੇ ਜੀਵਨ ਰਹੁਰੀਤੀ ਬੇਦਾਗ ਹੋ ਜਾਂਦੇ ਹਨ।  

ਪਰਸਤ = ਛੋਹਿਆਂ। ਗਤਿ ਨਿਰਮਲ ਰੀਤਿ = ਨਿਰਮਲ ਗਤਿ ਤੇ ਨਿਰਮਲ ਰੀਤਿ, ਉੱਚੀ ਅਵਸਥਾ ਤੇ ਸੁੱਚੀ ਰਹੁ-ਰੀਤ।
ਗੁਰੂ ਦੇ ਚਰਨ ਛੋਹਿਆਂ ਉਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ।


ਭੇਟਤ ਸੰਗਿ ਰਾਮ ਗੁਨ ਰਵੇ  

भेटत संगि राम गुन रवे ॥  

Bẖetaṯ sang rām gun rave.  

Abiding in His Company, one chants the Lord's Praise,  

ਉਨ੍ਹਾਂ ਦੀ ਸੰਗਤ ਅੰਦਰ ਜੁੜ ਕੇ ਜੀਵ ਪ੍ਰਭੂ ਦਾ ਜੱਸ ਉਚਾਰਣ ਕਰਦਾ ਹੈ,  

ਭੇਟਤ = ਮਿਲਿਆਂ। ਰਵੇ = ਗਾਏ ਜਾਂਦੇ ਹਨ।
ਗੁਰੂ ਦੀ ਸੰਗਤ ਵਿਚ ਰਿਹਾਂ ਪ੍ਰਭੂ ਦੇ ਗੁਣ ਗਾ ਸਕੀਦੇ ਹਨ,


ਪਾਰਬ੍ਰਹਮ ਕੀ ਦਰਗਹ ਗਵੇ  

पारब्रहम की दरगह गवे ॥  

Pārbarahm kī ḏargėh gave.  

and reaches the Court of the Supreme Lord God.  

ਅਤੇ ਸ਼ਰੋਮਣੀ ਸਾਹਿਬ ਦੇ ਦਰਬਾਰ ਵਿੱਚ ਜਾ ਪੁੱਜਦਾ ਹੈ।  

ਗਵੇ = ਪਹੁੰਚ ਹੋ ਜਾਂਦੀ ਹੈ।
ਤੇ ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ।


ਸੁਨਿ ਕਰਿ ਬਚਨ ਕਰਨ ਆਘਾਨੇ  

सुनि करि बचन करन आघाने ॥  

Sun kar bacẖan karan āgẖāne.  

Listening to His Teachings, one's ears are satisfied.  

ਗੁਰਾਂ ਦੇ ਬਚਨ ਬਿਲਾਸ ਸ੍ਰਵਨ ਕਰਨ ਨਾਲ ਕੰਨ ਰੱਜ ਜਾਂਦੇ ਹਨ,  

ਕਰਨ = ਕੰਨ। ਆਘਾਨੇ = ਰੱਜ ਜਾਂਦੇ ਹਨ।
ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ,


ਮਨਿ ਸੰਤੋਖੁ ਆਤਮ ਪਤੀਆਨੇ  

मनि संतोखु आतम पतीआने ॥  

Man sanṯokẖ āṯam paṯī▫āne.  

The mind is contented, and the soul is fulfilled.  

ਚਿੱਤ ਨੂੰ ਸਬਰ ਸੰਤੋਖ ਆ ਜਾਂਦਾ ਹੈ ਅਤੇ ਆਤਮਾ ਤ੍ਰਿਪਤ ਹੋ ਜਾਂਦੀ ਹੈ।  

ਪਤੀਆਨੇ = ਪਤੀਜ ਜਾਂਦਾ ਹੈ, ਮੰਨ ਜਾਂਦਾ ਹੈ।
ਮਨ ਵਿਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦਾ ਹੈ।


ਪੂਰਾ ਗੁਰੁ ਅਖ੍ਯ੍ਯਓ ਜਾ ਕਾ ਮੰਤ੍ਰ  

पूरा गुरु अख्यओ जा का मंत्र ॥  

Pūrā gur akẖ▫ya▫o jā kā manṯar.  

The Guru is perfect; His Teachings are everlasting.  

ਪੂਰਨ ਹਨ ਗੁਰੂ ਜੀ ਅਤੇ ਸਦੀਵੀ ਸੱਚਾ ਹੈ ਉਨ੍ਹਾਂ ਦਾ ਉਪਦੇਸ਼।  

ਅਖ੍ਯ੍ਯਉ = ਨਾਸ ਨਾਹ ਹੋਣ ਵਾਲਾ, ਸਦਾ ਕਾਇਮ। ਮੰਤ੍ਰ = ਉਪਦੇਸ਼।
ਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ,


ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ  

अम्रित द्रिसटि पेखै होइ संत ॥  

Amriṯ ḏarisat pekẖai ho▫e sanṯ.  

Beholding His Ambrosial Glance, one becomes saintly.  

ਜਿਸ ਨੂੰ ਉਹ ਆਪਣੀ ਅੰਮ੍ਰਿਤਮਈ ਨਿਗ੍ਹਾ ਨਾਲ ਦੇਖਦੇ ਹਨ, ਉਹ ਸਾਧੂ ਹੋ ਜਾਂਦਾ ਹੈ।  

ਪੇਖੈ = ਵੇਖਦਾ ਹੈ।
(ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ।


ਗੁਣ ਬਿਅੰਤ ਕੀਮਤਿ ਨਹੀ ਪਾਇ  

गुण बिअंत कीमति नही पाइ ॥  

Guṇ bi▫anṯ kīmaṯ nahī pā▫e.  

Endless are His virtuous qualities; His worth cannot be appraised.  

ਬੇਓੜਕ ਹਨ ਗੁਰਾਂ ਦੀਆਂ ਸਰੇਸ਼ਟਤਾਈਆਂ। ਗੁਰਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।  

xxx
ਸਤਿਗੁਰੂ ਦੇ ਗੁਣ ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ।


ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥  

नानक जिसु भावै तिसु लए मिलाइ ॥४॥  

Nānak jis bẖāvai ṯis la▫e milā▫e. ||4||  

O Nanak, one who pleases Him is united with Him. ||4||  

ਨਾਨਕ, ਜਿਹਡਾ ਉਸ ਨੂੰ ਚੰਗਾ ਲੱਗਦਾ ਹੈ, ਉਹ ਨੂੰ ਆਪਣੇ ਨਾਲ ਮਿਲਾ ਲੈਦਾ ਹੈ।  

xxx॥੪॥
ਹੇ ਨਾਨਕ! ਜੋ ਜੀਵ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ॥੪॥


ਜਿਹਬਾ ਏਕ ਉਸਤਤਿ ਅਨੇਕ  

जिहबा एक उसतति अनेक ॥  

Jihbā ek usṯaṯ anek.  

The tongue is one, but His Praises are many.  

ਜੀਭ ਇੱਕ ਹੈ ਪ੍ਰੰਤੂ ਬੇਅੰਤ ਹਨ ਵਾਹਿਗੁਰੂ ਦੀਆਂ ਸਿਫਤਾਂ।  

ਉਸਤਤਿ = ਵਡਿਆਈ, ਗੁਣ।
(ਮਨੁੱਖ ਦੀ) ਜੀਭ ਇੱਕ ਹੈ, ਪਰ ਉਸ ਪ੍ਰਭੂ ਦੇ ਅਨੇਕਾਂ ਗੁਣ ਹਨ,


ਸਤਿ ਪੁਰਖ ਪੂਰਨ ਬਿਬੇਕ  

सति पुरख पूरन बिबेक ॥  

Saṯ purakẖ pūran bibek.  

The True Lord, of perfect perfection,.  

ਉਹ ਪੂਰੀ ਪਰਬੀਨਤਾ ਵਾਲਾ ਸੱਚਾ ਸਾਹਿਬ ਹੈ।  

ਬਿਬੇਕ = ਪਰਖ, ਵਿਚਾਰ।
ਜੋ ਪੂਰਨ ਪੁਰਖ ਹੈ, ਸਦਾ-ਥਿਰ ਰਹਿਣ ਵਾਲਾ ਅਤੇ ਵਿਆਪਕ ਹੈ।


ਕਾਹੂ ਬੋਲ ਪਹੁਚਤ ਪ੍ਰਾਨੀ  

काहू बोल न पहुचत प्रानी ॥  

Kāhū bol na pahucẖaṯ parānī.  

no speech can take the mortal to Him.  

ਕਿਸੇ ਭੀ ਬਚਨ ਬਿਲਾਸ ਰਾਹੀਂ ਜੀਵ ਮਾਲਕ ਨੂੰ ਪੁੱਜ ਨਹੀਂ ਸਕਦਾ।  

ਕਾਹੂ ਬੋਲ = ਕਿਸੇ ਗੱਲੇ।
ਮਨੁੱਖ ਕਿਸੇ ਬੋਲ ਦੁਆਰਾ (ਪ੍ਰਭੂ ਦੇ ਗੁਣਾਂ ਤਕ) ਪਹੁੰਚ ਨਹੀਂ ਸਕਦਾ,


ਅਗਮ ਅਗੋਚਰ ਪ੍ਰਭ ਨਿਰਬਾਨੀ  

अगम अगोचर प्रभ निरबानी ॥  

Agam agocẖar parabẖ nirbānī.  

God is Inaccessible, Incomprehensible, balanced in the state of Nirvaanaa.  

ਸੁਆਮੀ ਪਹੁੰਚ ਤੋਂ ਪਰੇ ਸੋਚ ਸਮਝ ਤੋਂ ਉਚੇਰਾ ਅਤੇ ਪਵਿੱਤ੍ਰ ਪਾਵਨ ਹੈ।  

ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਹੀਂ। ਨਿਰਬਾਨੀ = ਵਾਸਨਾ-ਰਹਿਤ।
ਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ।


ਨਿਰਾਹਾਰ ਨਿਰਵੈਰ ਸੁਖਦਾਈ  

निराहार निरवैर सुखदाई ॥  

Nirāhār nirvair sukẖ▫ḏā▫ī.  

He is not sustained by food; He has no hatred or vengeance; He is the Giver of peace.  

ਉਸ ਨੂੰ ਭੋਜਨ ਦੀ ਲੋੜ ਨਹੀਂ ਉਹ ਦੁਸ਼ਮਨੀ ਰਹਿਤ ਅਤੇ ਆਰਾਮ ਦੇਣਹਾਰ ਹੈ।  

ਨਿਰਾਹਾਰ = ਨਿਰ-ਆਹਾਰ, ਖ਼ੁਰਾਕ ਤੋਂ ਬਿਨਾ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ।
ਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ,


ਤਾ ਕੀ ਕੀਮਤਿ ਕਿਨੈ ਪਾਈ  

ता की कीमति किनै न पाई ॥  

Ŧā kī kīmaṯ kinai na pā▫ī.  

No one can estimate His worth.  

ਉਸ ਦਾ ਮੁੱਲ ਦਾ ਕਿਸੇ ਨੂੰ ਥਹੁ ਨਹੀਂ ਪਾਇਆ।  

xxx
ਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ।


ਅਨਿਕ ਭਗਤ ਬੰਦਨ ਨਿਤ ਕਰਹਿ  

अनिक भगत बंदन नित करहि ॥  

Anik bẖagaṯ banḏan niṯ karahi.  

Countless devotees continually bow in reverence to Him.  

ਅਨੇਕਾਂ ਅਨੁਰਾਗੀ ਉਸ ਨੂੰ ਸਦਾ ਨਿਮਸ਼ਕਾਰ ਕਰਦੇ ਹਨ।  

ਬੰਦਨ = ਨਮਸਕਾਰ, ਪ੍ਰਣਾਮ।
ਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ,


ਚਰਨ ਕਮਲ ਹਿਰਦੈ ਸਿਮਰਹਿ  

चरन कमल हिरदै सिमरहि ॥  

Cẖaran kamal hirḏai simrahi.  

In their hearts, they meditate on His Lotus Feet.  

ਉਸ ਦੇ ਚਰਨ ਕੰਵਲ ਦਾ ਉਹ ਆਪਣੇ ਦਿਲ ਅੰਦਰ ਆਰਾਧਨ ਕਰਦੇ ਹਨ।  

xxx
ਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ।


ਸਦ ਬਲਿਹਾਰੀ ਸਤਿਗੁਰ ਅਪਨੇ  

सद बलिहारी सतिगुर अपने ॥  

Saḏ balihārī saṯgur apne.  

Nanak is forever a sacrifice to the True Guru;  

ਹਮੇਸ਼ਾਂ ਆਪਣੇ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹੈ  

xxx
ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ,


ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥  

नानक जिसु प्रसादि ऐसा प्रभु जपने ॥५॥  

Nānak jis parsāḏ aisā parabẖ japne. ||5||  

by His Grace, he meditates on God. ||5||  

ਨਾਨਕ, ਜਿਨ੍ਹਾਂ ਦੀ ਦਇਆ ਦੁਆਰਾ ਉਹ ਇਹੋ ਜਿਹੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।  

ਜਿਸ ਪ੍ਰਸਾਦਿ = ਜਿਸ ਦੀ ਕਿਰਪਾ ਨਾਲ ॥੫॥
ਹੇ ਨਾਨਕ! ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ ॥੫॥


ਇਹੁ ਹਰਿ ਰਸੁ ਪਾਵੈ ਜਨੁ ਕੋਇ  

इहु हरि रसु पावै जनु कोइ ॥  

Ih har ras pāvai jan ko▫e.  

Only a few obtain this ambrosial essence of the Lord's Name.  

ਇਹ ਈਸ਼ਵਰੀ ਅੰਮ੍ਰਿਤ ਕਿਸੇ ਵਿਰਲੇ ਪੁਰਸ਼ ਨੂੰ ਹੀ ਪ੍ਰਾਪਤ ਹੁੰਦਾ ਹੈ।  

ਜਨੁ ਕੋਇ = ਕੋਈ ਵਿਰਲਾ ਮਨੁੱਖ।
ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ,


ਅੰਮ੍ਰਿਤੁ ਪੀਵੈ ਅਮਰੁ ਸੋ ਹੋਇ  

अम्रितु पीवै अमरु सो होइ ॥  

Amriṯ pīvai amar so ho▫e.  

Drinking in this Nectar, one becomes immortal.  

ਜੋ ਇਸ ਆਬਿ-ਹਿਯਾਤ ਨੂੰ ਪਾਨ ਕਰਦਾ ਹੈ, ਉਹ ਮੌਤ-ਰਹਿਤ ਹੋ ਜਾਂਦਾ ਹੈ।  

xxx
(ਤੇ ਜੋ ਮਾਣਦਾ ਹੈ) ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ ਅਮਰ ਹੋ ਜਾਂਦਾ ਹੈ।


ਉਸੁ ਪੁਰਖ ਕਾ ਨਾਹੀ ਕਦੇ ਬਿਨਾਸ  

उसु पुरख का नाही कदे बिनास ॥  

Us purakẖ kā nāhī kaḏe binās.  

That person never dies,  

ਉਹ ਇਨਸਾਨ ਕਦਾਚਿੱਤ ਨਾਸ ਨਹੀਂ ਹੁੰਦਾ,  

xxx
ਉਸ ਦਾ ਕਦੇ ਨਾਸ ਨਹੀਂ ਹੁੰਦਾ (ਭਾਵ, ਉਹ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦਾ)


ਜਾ ਕੈ ਮਨਿ ਪ੍ਰਗਟੇ ਗੁਨਤਾਸ  

जा कै मनि प्रगटे गुनतास ॥  

Jā kai man pargate gunṯās.  

whose mind is illuminated by the treasure of excellence.  

ਜਿਸ ਦੇ ਹਿਰਦੇ ਵਿੱਚ ਨੇਕੀਆਂ ਦਾ ਖ਼ਜ਼ਾਨਾ ਪਰਤੱਖ ਹੋ ਜਾਂਦਾ ਹੈ।  

ਗੁਨਤਾਸ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ।
ਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ।


ਆਠ ਪਹਰ ਹਰਿ ਕਾ ਨਾਮੁ ਲੇਇ  

आठ पहर हरि का नामु लेइ ॥  

Āṯẖ pahar har kā nām le▫e.  

Twenty-four hours a day, he takes the Name of the Lord.  

ਅੱਠੇ ਪਹਿਰ ਹੀ ਉਹ ਵਾਹਿਗੁਰੂ ਦਾ ਨਾਮ ਲੈਦਾ ਹੈ,  

xxx
(ਸਤਿਗੁਰੂ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ,


ਸਚੁ ਉਪਦੇਸੁ ਸੇਵਕ ਕਉ ਦੇਇ  

सचु उपदेसु सेवक कउ देइ ॥  

Sacẖ upḏes sevak ka▫o ḏe▫e.  

The Lord gives true instruction to His servant.  

ਅਤੇ ਆਪਣੇ ਦਾਸ ਨੂੰ ਸਚੀ ਸਿਖ-ਮਤ ਦਿੰਦਾ ਹੈ।  

xxx
ਤੇ ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ।


ਮੋਹ ਮਾਇਆ ਕੈ ਸੰਗਿ ਲੇਪੁ  

मोह माइआ कै संगि न लेपु ॥  

Moh mā▫i▫ā kai sang na lep.  

He is not polluted by emotional attachment to Maya.  

ਉਹ ਸੰਸਾਰੀ ਮਮਤਾ ਅਤੇ ਦੌਲਤ ਨਾਲ ਪਲੀਤ ਨਹੀਂ ਹੁੰਦਾ।  

ਲੇਪੁ = ਲਗਾਉ, ਜੋੜ।
ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ,


ਮਨ ਮਹਿ ਰਾਖੈ ਹਰਿ ਹਰਿ ਏਕੁ  

मन महि राखै हरि हरि एकु ॥  

Man mėh rākẖai har har ek.  

In his mind, he cherishes the One Lord, Har, Har.  

ਉਹ ਆਪਣੇ ਚਿੱਤ ਵਿੱਚ ਇਕ ਵਾਹਿਗੁਰੂ ਸੁਆਮੀ ਨੂੰ ਹੀ ਟਿਕਾਉਂਦਾ ਹੈ।  

xxx
ਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ।


ਅੰਧਕਾਰ ਦੀਪਕ ਪਰਗਾਸੇ  

अंधकार दीपक परगासे ॥  

Anḏẖkār ḏīpak pargāse.  

In the pitch darkness, a lamp shines forth.  

ਅਨ੍ਹੇਰ ਘੁੱਪ ਵਿੱਚ ਉਸ ਦੇ ਲਈ ਦੀਵਾ ਰੌਸ਼ਨ ਹੋ ਜਾਂਦਾ ਹੈ।  

ਅੰਧਕਾਰ = ਹਨੇਰਾ।
(ਜਿਸ ਦੇ ਅੰਦਰੋਂ) (ਨਾਮ-ਰੂਪ) ਦੀਵੇ ਦੇ ਨਾਲ (ਅਗਿਆਨਤਾ ਦਾ) ਹਨੇਰਾ (ਹਟ ਕੇ) ਚਾਨਣ ਹੋ ਜਾਂਦਾ ਹੈ,


ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥  

नानक भरम मोह दुख तह ते नासे ॥६॥  

Nānak bẖaram moh ḏukẖ ṯah ṯe nāse. ||6||  

O Nanak, doubt, emotional attachment and pain are erased. ||6||  

ਨਾਨਕ, ਸੰਦੇਹ, ਸੰਸਾਰੀ ਲਗਨ ਅਤੇ ਪੀੜ ਉਸ ਪਾਸੋਂ ਦੂਰ ਨੱਸ ਜਾਂਦੇ ਹਨ।  

ਤਹ ਤੇ = ਉਸ (ਮਨੁੱਖ) ਤੋਂ ॥੬॥
ਹੇ ਨਾਨਕ! ਉਸ ਦੇ ਭੁਲੇਖੇ ਤੇ ਮੋਹ ਦੇ (ਕਾਰਣ ਪੈਦਾ ਹੋਏ) ਦੁੱਖ ਦੂਰ ਹੋ ਜਾਂਦੇ ਹਨ ॥੬॥


ਤਪਤਿ ਮਾਹਿ ਠਾਢਿ ਵਰਤਾਈ  

तपति माहि ठाढि वरताई ॥  

Ŧapaṯ māhi ṯẖādẖ varṯā▫ī.  

In the burning heat, a soothing coolness prevails.  

ਗਰਮੀ ਵਿੱਚ ਠੰਢ ਵਰਤ ਜਾਂਦੀ ਹੈ,  

ਤਪਤਿ = ਤਪਸ਼, ਵਿਕਾਰਾਂ ਦਾ ਜੋਸ਼। ਠਾਢਿ = ਠੰਢ।
ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ,


ਅਨਦੁ ਭਇਆ ਦੁਖ ਨਾਠੇ ਭਾਈ  

अनदु भइआ दुख नाठे भाई ॥  

Anaḏ bẖa▫i▫ā ḏukẖ nāṯẖe bẖā▫ī.  

Happiness ensues and pain departs, O Siblings of Destiny.  

ਹੇ ਵੀਰ! ਪਰਸੰਨਤਾ ਉਤਪੰਨ ਹੋ ਜਾਂਦੀ ਹੈ, ਦਰਦ ਦੌੜ ਜਾਂਦਾ ਹੈ,  

ਭਇਆ = ਹੋ ਗਿਆ।
ਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ,


ਜਨਮ ਮਰਨ ਕੇ ਮਿਟੇ ਅੰਦੇਸੇ  

जनम मरन के मिटे अंदेसे ॥  

Janam maran ke mite anḏese.  

The fear of birth and death is dispelled,  

ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,  

ਅੰਦੇਸੇ = ਫ਼ਿਕਰ, ਚਿੰਤਾ।
ਤੇ ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ,


ਸਾਧੂ ਕੇ ਪੂਰਨ ਉਪਦੇਸੇ  

साधू के पूरन उपदेसे ॥  

Sāḏẖū ke pūran upḏese.  

by the perfect Teachings of the Holy Saint.  

ਸੰਤ ਦੀ ਪੂਰੀ ਸਿਖ-ਮਤ ਦੁਆਰਾ।  

ਸਾਧੂ = ਗੁਰੂ।
ਇਹ ਗੁਰੂ ਦੇ ਉਪਦੇਸ਼ ਦਾ ਸਦਕਾ ਹੀ ਹੋਇਆ ਹੈ।


ਭਉ ਚੂਕਾ ਨਿਰਭਉ ਹੋਇ ਬਸੇ  

भउ चूका निरभउ होइ बसे ॥  

Bẖa▫o cẖūkā nirbẖa▫o ho▫e base.  

Fear is lifted, and one abides in fearlessness.  

ਡਰ ਨਾਸ ਹੋ ਜਾਂਦਾ ਹੈ ਤੇ ਬੰਦਾ ਨਿੱਡਰ ਹੋ ਰਹਿੰਦਾ ਹੈ।  

xxx
(ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ,


ਸਗਲ ਬਿਆਧਿ ਮਨ ਤੇ ਖੈ ਨਸੇ  

सगल बिआधि मन ते खै नसे ॥  

Sagal bi▫āḏẖ man ṯe kẖai nase.  

All evils are dispelled from the mind.  

ਸਾਰੀਆਂ ਬਦੀਆਂ ਤਬਾਹ ਅਤੇ ਚਿੱਤ ਤੋਂ ਅਲੋਪ ਹੋ ਜਾਂਦੀਆਂ ਹਨ।  

ਬਿਆਪਿ = {ਸੰ. व्याधि} ਸਰੀਰਕ ਰੋਗ। ਖੈ = ਨਾਸ ਹੋ ਕੇ।
ਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ।


ਜਿਸ ਕਾ ਸਾ ਤਿਨਿ ਕਿਰਪਾ ਧਾਰੀ  

जिस का सा तिनि किरपा धारी ॥  

Jis kā sā ṯin kirpā ḏẖārī.  

He takes us into His favor as His own.  

ਜਿਸ ਦੀ ਉਹ ਮਲਕੀਅਤ ਸੀ, ਉਸ ਨੇ ਉਸ ਉਤੇ ਮਿਹਰ ਕੀਤੀ ਹੈ,  

xxx
ਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ;


ਸਾਧਸੰਗਿ ਜਪਿ ਨਾਮੁ ਮੁਰਾਰੀ  

साधसंगि जपि नामु मुरारी ॥  

Sāḏẖsang jap nām murārī.  

In the Company of the Holy, chant the Naam, the Name of the Lord.  

ਅਤੇ ਸਤਿ ਸੰਗਤ ਅੰਦਰ ਉਪ ਹੰਕਾਰ ਦੇ ਵੈਰੀ, ਵਾਹਿਗੁਰੂ ਦੇ ਨਾਮ, ਦਾ ਉਚਾਰਣ ਕਰਦਾ ਹੈ।  

ਜਪਿ = ਜਪ ਕੇ, ਜਪਣ ਨਾਲ।
ਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ,


ਥਿਤਿ ਪਾਈ ਚੂਕੇ ਭ੍ਰਮ ਗਵਨ  

थिति पाई चूके भ्रम गवन ॥  

Thiṯ pā▫ī cẖūke bẖaram gavan.  

Stability is attained; doubt and wandering cease,  

ਨਿਹਚਲਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਸੰਦੇਹ ਤੇ ਭਟਕਣ ਮੁੱਕ ਜਾਂਦੇ ਹਨ,  

ਥਿਤਿ = ਟਿਕਾਉ, ਸ਼ਾਂਤੀ। ਚੂਕੇ = ਮੁੱਕ ਗਏ। ਭ੍ਰਮ = ਭਰਮ, ਭੁਲੇਖੇ।
ਤੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ਤੇ (ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ।


ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥  

सुनि नानक हरि हरि जसु स्रवन ॥७॥  

Sun Nānak har har jas sarvan. ||7||  

O Nanak, listening with one's ears to the Praises of the Lord, Har, Har. ||7||  

ਕੰਨਾਂ ਨਾਲ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਨ ਦੁਆਰਾ, ਹੇ ਨਾਨਕ!  

ਸੁਨਿ = ਸੁਣ ਕੇ ॥੭॥
ਹੇ ਨਾਨਕ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਇਹ ਭਰਮੳ ਅਤੇ ਭਟਕਣਾ ਮੁੱਕੀ ਹੈ) ॥੭॥


ਨਿਰਗੁਨੁ ਆਪਿ ਸਰਗੁਨੁ ਭੀ ਓਹੀ  

निरगुनु आपि सरगुनु भी ओही ॥  

Nirgun āp sargun bẖī ohī.  

He Himself is absolute and unrelated; He Himself is also involved and related.  

ਉਹ ਖੁਦ ਨਿਰਸੰਬੰਧਤ ਸੁਆਮੀ ਹੈ ਅਤੇ ਉਹ ਹੀ ਨਿਸਚਿਤ ਸੰਬੰਧਤ ਪੁਰਖ,  

ਨਿਰਗੁਨੁ = ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ। ਸਰਗੁਨੁ = ਮਾਇਆ ਦੇ ਤਿੰਨ ਗੁਣਾਂ ਦੇ ਰੂਪ ਵਾਲਾ, ਸਾਰਾ ਦ੍ਰਿਸ਼ਟਮਾਨ ਜਗਤ-ਰੂਪ।
ਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਭੀ ਆਪ ਹੀ ਹੈ,


ਕਲਾ ਧਾਰਿ ਜਿਨਿ ਸਗਲੀ ਮੋਹੀ  

कला धारि जिनि सगली मोही ॥  

Kalā ḏẖār jin saglī mohī.  

Manifesting His power, He fascinates the entire world.  

ਜਿਸ ਨੇ ਆਪਣੀ ਸ਼ਕਤੀ ਪਰਗਟ ਕਰਕੇ ਸਾਰੀ ਸ੍ਰਿਸ਼ਟੀ ਨੂੰ ਮੋਹਿਤ ਕਰ ਲਿਆ ਹੈ।  

ਮੋਹੀ = ਮੋਹ ਲਈ ਹੈ।
ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ।


ਅਪਨੇ ਚਰਿਤ ਪ੍ਰਭਿ ਆਪਿ ਬਨਾਏ  

अपने चरित प्रभि आपि बनाए ॥  

Apne cẖariṯ parabẖ āp banā▫e.  

God Himself sets His play in motion.  

ਆਪਣੇ ਕੌਤਕ ਸੁਆਮੀ ਨੇ ਆਪੇ ਹੀ ਰਚੇ ਹਨ।  

xxx
ਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ,


ਅਪੁਨੀ ਕੀਮਤਿ ਆਪੇ ਪਾਏ  

अपुनी कीमति आपे पाए ॥  

Apunī kīmaṯ āpe pā▫e.  

Only He Himself can estimate His worth.  

ਆਪਣਾ ਮੁੱਲ ਉਹ ਆਪੇ ਹੀ ਜਾਣਦਾ ਹੈ।  

xxx
ਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ।


ਹਰਿ ਬਿਨੁ ਦੂਜਾ ਨਾਹੀ ਕੋਇ  

हरि बिनु दूजा नाही कोइ ॥  

Har bin ḏūjā nāhī ko▫e.  

There is none, other than the Lord.  

ਵਾਹਿਗੁਰੂ ਦੇ ਬਾਝੋਂ ਹੋਰ ਕੋਈ ਨਹੀਂ।  

xxx
ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,


ਸਰਬ ਨਿਰੰਤਰਿ ਏਕੋ ਸੋਇ  

सरब निरंतरि एको सोइ ॥  

Sarab niranṯar eko so▫e.  

Permeating all, He is the One.  

ਉਹ ਅਦੁੱਤੀ ਸਾਹਿਬ ਸਾਰਿਆਂ ਦੇ ਅੰਦਰ ਹੈ।  

xxx
ਸਭ ਦੇ ਅੰਦਰ ਪ੍ਰਭੂ ਆਪ ਹੀ (ਮੌਜੂਦ) ਹੈ।


ਓਤਿ ਪੋਤਿ ਰਵਿਆ ਰੂਪ ਰੰਗ  

ओति पोति रविआ रूप रंग ॥  

Oṯ poṯ ravi▫ā rūp rang.  

Through and through, He pervades in form and color.  

ਤਾਣੇ ਪੇਟੇ ਦੀ ਤਰ੍ਹਾਂ ਉਹ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਰਮਿਆ ਹੋਇਆ ਹੈ।  

ਓਤਿ ਪੋਤਿ = ਤਾਣੇ ਪੇਟੇ ਵਾਂਗ। ਰਵਿਆ = ਵਿਆਪਕ ਹੈ।
ਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ;


ਭਏ ਪ੍ਰਗਾਸ ਸਾਧ ਕੈ ਸੰਗ  

भए प्रगास साध कै संग ॥  

Bẖa▫e pargās sāḏẖ kai sang.  

He is revealed in the Company of the Holy.  

ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਪਰਗਟ ਹੋ ਜਾਂਦਾ ਹੈ।  

xxx
ਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤ ਵਿਚ ਪ੍ਰਕਾਸ਼ਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits