Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਪਨੀ ਕ੍ਰਿਪਾ ਜਿਸੁ ਆਪਿ ਕਰੇਇ   ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥  

ਜਿਸ ਪਰ ਪ੍ਰਭੂ ਅਪਨੀ ਕ੍ਰਿਪਾ ਆਪ ਕਰਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਸੋ ਸੇਵਕ ਗੁਰੋਂ ਕੀ ਸਿਖ੍ਯਾ ਕੋ ਲੇਤਾ ਹੈ॥੩॥


ਬੀਸ ਬਿਸਵੇ ਗੁਰ ਕਾ ਮਨੁ ਮਾਨੈ   ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ  

ਜਿਸ ਸੇਵਕ ਪਰ (ਬੀਸ ਬਿਸਵੇ) ਨਿਸਚੇ ਕਰਕੇ ਗੁਰ ਕਾ ਮਨ ਪਤੀਆਇ ਜਾਤਾ ਹੈ ਸੋ ਸੇਵਕ ਪਰਮੇਸ੍ਵਰ ਕੀ (ਗਤਿ) ਪ੍ਰਾਪਤੀ ਕੌ ਜਾਨਤਾ ਹੈ॥


ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ   ਅਨਿਕ ਬਾਰ ਗੁਰ ਕਉ ਬਲਿ ਜਾਉ  

ਸੋਈ ਸਤਿਗੁਰੂ ਹੈ ਜਿਸਕੇ ਰਿਦੇ ਮੈਂ ਹਰੀ ਕਾ ਨਾਮ ਹੈ ਤਿਸ ਸਤਿਗੁਰੂ ਕੌ ਮੈਂ ਅਨੇਕ ਵਾਰ ਬਲਿਹਾਰਨੇ ਜਾਤਾ ਹੂੰ॥


ਸਰਬ ਨਿਧਾਨ ਜੀਅ ਕਾ ਦਾਤਾ   ਆਠ ਪਹਰ ਪਾਰਬ੍ਰਹਮ ਰੰਗਿ ਰਾਤਾ  

ਸਰਬ ਜੀਵੋਂ ਕੇ ਤਾਂਈ ਜੋ ਨਿਧੀਓਂ ਕਾ ਖਜਾਨਾ ਨਾਮ ਮੁਖ ਪਦਾਰਥ ਹੈ ਤਿਸ ਕਾ ਦਾਤਾ ਹੈ ਪੁਨਾ ਆਠੋਂ ਪਹਿਰ ਪਾਰਬ੍ਰਹਮ ਕੇ ਪ੍ਰੇਮ ਮੈਂ ਰਾਤਾ ਹੂਆ ਹੈ॥


ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ   ਏਕਹਿ ਆਪਿ ਨਹੀ ਕਛੁ ਭਰਮੁ  

ਤਿਸ ਬ੍ਰਹਮ ਸਰੂਪ ਮੈਂ ਵਹੁ ਜਨ ਰਹਿਤਾ ਹੈ ਔਰ ਜਿਸ ਜਨ ਮੈਂ ਪਾਰਬ੍ਰਹਮ ਰਹਿਤਾ ਹੈ। ਵਹੁ ਦੋਨੋਂ ਅਪਨੇ ਆਪ ਮੈਂ ਏਕ ਹੀ ਹੈਂ ਇਸ ਮੈਂ ਕੁਛ ਭ੍ਰਮ ਨਹੀਂ ਹੈ॥


ਸਹਸ ਸਿਆਨਪ ਲਇਆ ਜਾਈਐ   ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥  

ਹਜਾਰੋਂ ਚਤਰਾਈਆਂ ਕਰਕੇ ਜੋ ਲਿਆ ਨਹੀਂ ਜਾਤਾ ਹੈ। ਅਰਥਾਤ ਪ੍ਰਾਪਤ ਨਹੀਂ ਹੋਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਐਸਾ ਪੂਰਨ ਸਤਿਗੁਰੂ ਬਡੇ ਭਾਗੋਂ ਸੇ ਹੀ ਪਾਈਤਾ ਹੈ॥੩॥


ਸਫਲ ਦਰਸਨੁ ਪੇਖਤ ਪੁਨੀਤ   ਪਰਸਤ ਚਰਨ ਗਤਿ ਨਿਰਮਲ ਰੀਤਿ  

ਤਿਸ ਸਤਿਗੁਰ ਕੇ ਸਫਲ ਰੂਪ ਦਰਸਨ ਕੌ ਦੇਖਤੇ ਹੀ ਪਵਿਤ੍ਰ ਹੋਈਤਾ ਹੈ। ਔ ਤਿਸ ਕੇ ਚਰਨੋਂ ਕੋ ਪਰਸਤਿਆਂ ਹੀ ਨਿਰਮਲ ਰੀਤੀ (ਗਤਿ) ਪ੍ਰਾਪਤ ਹੋਤੀ ਹੈ॥


ਭੇਟਤ ਸੰਗਿ ਰਾਮ ਗੁਨ ਰਵੇ   ਪਾਰਬ੍ਰਹਮ ਕੀ ਦਰਗਹ ਗਵੇ  

ਤਿਸ ਸਤਿਗੁਰੂ ਕੇ ਸੰਗ ਭੇਟਨੇ ਸੇ ਰਾਮ ਕੇ ਗੁਣੋਂ ਮੈਂ ਰਮਣ ਕਰਤਾ ਹੈ ਔਰ ਪਾਰਬ੍ਰਹਮ ਕੀ ਦਰਗਾਹਿ ਮੈਂ ਅਨੰਦ ਸੇ (ਗਵੇ) ਗਮਨ ਕਰਤਾ ਹੈ॥


ਸੁਨਿ ਕਰਿ ਬਚਨ ਕਰਨ ਆਘਾਨੇ   ਮਨਿ ਸੰਤੋਖੁ ਆਤਮ ਪਤੀਆਨੇ  

ਤਿਨ ਸਤਿਗੁਰੋਂ ਕੇ ਬਚਨ ਸੁਣ ਕਰਕੇ ਸ੍ਰਵਨ ਤ੍ਰਿਪਤਿ ਹੂਏ ਹੈਂ ਔਰ ਤਿਨ ਕੋ ਸੁਨਣੇ ਸੇ ਮਨ ਮੈਂ ਸੰਤੋਖ ਹੂਆ ਹੈ। ਔਰ ਅਪਨੇ ਆਤਮ ਰੂਪ ਮੈਂ (ਪਤੀਆਨੇ) ਨਿਸਚੇ ਵਾਲੇ ਹੂਏ ਹੈਂ॥


ਪੂਰਾ ਗੁਰੁ ਅਖ੍ਯ੍ਯਓ ਜਾ ਕਾ ਮੰਤ੍ਰ   ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ  

ਸੋਈ ਪੂਰਾ ਸਤਿਗੁਰੂ ਹੈ ਜਿਨਕਾ (ਮੰਤ੍ਰ) ਉਪਦੇਸ (ਅਖਓ) ਅਖ੍ਯੈ ਹੈ ਵਾ ਅਖੈ ਕਰਨੇ ਹਾਰਾ ਹੈ। ਵਹੁ ਸਤਿਗੁਰੂ ਜਬ ਜੀਵ ਪਰ ਅੰਮ੍ਰਿਤ ਦ੍ਰਿਸਟੀ ਸੇ ਦੇਖਤੇ ਹੈਂ ਤਬ ਇਹ ਸੰਤ ਰੂਪ ਹੋਇ ਜਾਤਾ ਹੈ॥


ਗੁਣ ਬਿਅੰਤ ਕੀਮਤਿ ਨਹੀ ਪਾਇ   ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥  

ਐਸੇ ਸਤਿਗੁਰੋਂ ਕੇ ਗੁਣ ਬਿਅੰਤ ਹੈਂ ਤਿਨਕੀ ਕੀਮਤਿ ਕੋਈ ਪਾਇ ਨਹੀਂ ਸਕਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਜਿਸਕੋ (ਭਾਵੈ) ਚਾਹੈ ਤਿਸ ਕੋ ਵਾਹਿਗੁਰੂ ਮੈਂ ਮਿਲਾਇ ਲੇਤੇ ਹੈਂ॥੪॥ ਜੇ ਕਹੈ ਸੋ ਵਾਹਿਗੁਰੂ ਕੈਸਾ ਹੈ? ਸੋ ਕਹਤੇ ਹੈਂ॥


ਜਿਹਬਾ ਏਕ ਉਸਤਤਿ ਅਨੇਕ   ਸਤਿ ਪੁਰਖ ਪੂਰਨ ਬਿਬੇਕ  

ਹਮਾਰੀ ਜਿਹਬਾ ਏਕ ਹੈ ਔਰ ਉਸਤਤ ਤਿਸ ਕੀ ਅਨੇਕ ਪ੍ਰਕਾਰ ਕੀ ਹੈਂ। ਭਾਵ ਬਿਅੰਤ ਹੈ ਸੋ ਪੂਰਨ ਬਿਬੇਕ ਸਹਿਤ ਸਤ ਪੁਰਖ ਹੈ॥


ਕਾਹੂ ਬੋਲ ਪਹੁਚਤ ਪ੍ਰਾਨੀ   ਅਗਮ ਅਗੋਚਰ ਪ੍ਰਭ ਨਿਰਬਾਨੀ  

ਤਿਸ ਵਾਹਿਗੁਰੂ ਕੋ ਇਹ ਜੀਵ ਕਿਸੀ (ਬੋਲ) ਉਪਕਾਰ ਕਰ ਵਾ ਨਾਮ ਕੀ ਸੱਤਾ ਸੇ ਬਿਨਾ ਔਰ ਕਿਸੀ ਸਬਦ ਕਰ ਨਹੀਂ ਪਹੁਚ ਸਕਤਾ ਹੈ ਵਹੁ ਪ੍ਰਭੂ ਮਨ ਬਾਣੀ ਸੇ ਅਗੰਮ ਔ ਇੰਦ੍ਰਿਓਂ ਸੇ ਅਗੋਚਰ ਨਿਰਬਾਣੀ ਹੈ॥


ਨਿਰਾਹਾਰ ਨਿਰਵੈਰ ਸੁਖਦਾਈ   ਤਾ ਕੀ ਕੀਮਤਿ ਕਿਨੈ ਪਾਈ  

ਜੋ ਨਿਰਾਹਾਰ ਵੈਰ ਸੇ ਰਹਿਤ ਸੁਖਦਾਈ ਹਰੀ ਹੈ। ਤਿਸ ਕੀ ਕੀਮਤਿ ਕਿਸੀ ਨੇ ਨਹੀਂ ਪਾਈ ਹੈ॥


ਅਨਿਕ ਭਗਤ ਬੰਦਨ ਨਿਤ ਕਰਹਿ   ਚਰਨ ਕਮਲ ਹਿਰਦੈ ਸਿਮਰਹਿ  

ਅਨੇਕ ਭਗਤਿ ਤਿਸਕੌ ਨਿੰਤਪ੍ਰਤੀ ਬੰਦਨਾ ਕਰਤੇ ਹੈਂ। ਔਰ ਚਰਨੋਂ ਕਮਲੋਂ ਕੋ ਰਿਦੇ ਮੈਂ ਸਿਮਰਤੇ ਰਹਿਤੇ ਹੈਂ॥


ਸਦ ਬਲਿਹਾਰੀ ਸਤਿਗੁਰ ਅਪਨੇ   ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥  

ਅਪਨੇ ਸਤਿਗੁਰੋਂ ਪਰ ਮੈਂ ਸਦਾ ਬਲਿਹਾਰਨੇ ਜਾਤਾ ਹੂੰ ਸ੍ਰੀ ਗੁਰੂ ਜੀ ਕਹਤੇ ਹੈਂ ਜਿਸਕੀ ਕ੍ਰਿਪਾ ਸੇ ਪ੍ਰਭੂ ਕਾ ਐਸਾ ਜਾਪ ਜਪਨੇ ਮੈਂ ਆਵਤਾ ਹੈ॥੫॥


ਇਹੁ ਹਰਿ ਰਸੁ ਪਾਵੈ ਜਨੁ ਕੋਇ   ਅੰਮ੍ਰਿਤੁ ਪੀਵੈ ਅਮਰੁ ਸੋ ਹੋਇ  

ਇਹੁ ਹਰਿ ਨਾਮ ਰਸ ਕੋ ਜੋ ਕੋੇਈ ਪਾਵਤਾ ਹੈ। ਸੋ ਇਸ ਅੰਮ੍ਰਿਤ ਕੋ ਪਾਨ ਕਰਕੇ ਅਮਰ ਹੋਇ ਜਾਤਾ ਹੈ॥


ਉਸੁ ਪੁਰਖ ਕਾ ਨਾਹੀ ਕਦੇ ਬਿਨਾਸ   ਜਾ ਕੈ ਮਨਿ ਪ੍ਰਗਟੇ ਗੁਨਤਾਸ  

ਤਿਸ ਪੁਰਸ ਕਾ ਕਬੀ ਨਾਸ ਨਹੀਂ ਹੋਤਾ ਹੈ ਜਿਸਕੇ ਮਨ ਮੈਂ ਗੁਣੋਂ ਕਾ ਖਜਾਨਾ ਵਾਹਿਗੁਰੂ ਵਾ ਤਿਸ ਵਾਹਿਗੁਰੂ ਕੇ ਗੁਣ ਪ੍ਰਗਟੇ ਹੈਂ॥


ਆਠ ਪਹਰ ਹਰਿ ਕਾ ਨਾਮੁ ਲੇਇ   ਸਚੁ ਉਪਦੇਸੁ ਸੇਵਕ ਕਉ ਦੇਇ  

ਸੋ ਆਠ ਪਹਰ ਮੈਂ ਹਰੀ ਕਾ ਨਾਮ ਹੀ ਲੇਤਾ ਹੈ। ਔਰ ਅਪਨੇ ਸੇਵਕ ਕਉ ਸਚ ਸਰੂਪ ਕਾ ਉਪਦੇਸ ਦੇਤਾ ਹੈ॥


ਮੋਹ ਮਾਇਆ ਕੈ ਸੰਗਿ ਲੇਪੁ   ਮਨ ਮਹਿ ਰਾਖੈ ਹਰਿ ਹਰਿ ਏਕੁ  

ਤਿਸਕਾ ਮਾਇਆ ਕੇ ਮੋਹਿ ਸਾਥ ਲੇਪ ਨਹੀਂ ਹੋਤਾ ਹੈ ਕਿਉਂਕਿ ਵਹੁ ਅਪਨੇ ਮਨ ਮੈਂ ਏਕ ਹਰਿ ਹਰਿਨਾਮ ਕੌ ਹੀ ਰਾਖਤਾ ਹੈ॥


ਅੰਧਕਾਰ ਦੀਪਕ ਪਰਗਾਸੇ   ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥  

ਅਗਿਆਨ ਰੂਪੀ ਅੰਧਕਾਰ ਕਾ ਵਿਰੋਧੀ ਤਿਸ ਕੇ ਰਿਦੇ ਮੈਂ ਗਿਆਨ ਦੀਪਕ ਪ੍ਰਕਾਸਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ ਇਸੀ ਤੇ ਤਿਸ ਕੇ ਰਿਦੇ ਸੇਂ ਭ੍ਰਮ ਔਰ ਮੋਹਿ ਜੰਨ੍ਯ ਦੁਖ ਸਭ ਨਾਸ ਹੋਏ ਹੈਂ॥੬॥


ਤਪਤਿ ਮਾਹਿ ਠਾਢਿ ਵਰਤਾਈ   ਅਨਦੁ ਭਇਆ ਦੁਖ ਨਾਠੇ ਭਾਈ   ਜਨਮ ਮਰਨ ਕੇ ਮਿਟੇ ਅੰਦੇਸੇ  

ਜਬ ਗੁਰੋਂ ਨੇ ਗਿਆਨ ਦੀਪਕ ਪ੍ਰਕਾਸ਼ ਕੋ ਰਾਗ ਦ੍ਵੈਖ ਸੇ ਜਲਤੇ ਹੂਏ ਰਿਦੇ ਮੈਂ ਸਾਂਤੀ ਰੂਪ ਸਰਦੀ ਵਰਤਾਇ ਦਈ ਹੈ ਭਾਈ ਤਬ ਅਨੰਦ ਹੂਆ ਔ ਦੁਖ ਸਭੀ ਦੂਰ ਹੋਏ ਹੈਂ॥


ਸਾਧੂ ਕੇ ਪੂਰਨ ਉਪਦੇਸੇ  

ਜਿਨੋਂ ਜਨੋਂ ਕੌ ਪੂਰਨ ਸੰਤੋਂ ਕੇ ਉਪਦੇਸ ਹੋਏ ਹੈਂ ਤਿਨੋਂ ਕੇ ਜਨਮ ਜਨਮਾਂਤਰੋਂ ਕੇ (ਅੰਦੇਸੇ) ਸੰਸੇ ਮਿਟ ਗਏ ਹੈਂ॥


ਭਉ ਚੂਕਾ ਨਿਰਭਉ ਹੋਇ ਬਸੇ   ਸਗਲ ਬਿਆਧਿ ਮਨ ਤੇ ਖੈ ਨਸੇ  

ਤਿਸੀ ਤੇ ਤਿਨਕਾ ਜਨਮ ਮਰਨਾਦੀ ਭੈ ਚੁਕ ਗ੍ਯਾ ਹੈ ਔਰ ਨਿਰਭੈ ਹੋ ਕਰ ਅਪਨੇ ਸਰੂਪ ਘਰ ਮੈਂ ਬਸੇ ਹੈਂ ਸੰਪੂਰਨ (ਬਿਆਧਿ) ਰੋਗੁ ਖੈ ਕਰਨੇ ਹਾਰੇ ਤਿਨ ਕੇ ਰਿਦੇ ਸੇ ਨਾਸ ਹੋ ਗਏ ਹੈਂ॥


ਜਿਸ ਕਾ ਸਾ ਤਿਨਿ ਕਿਰਪਾ ਧਾਰੀ   ਸਾਧਸੰਗਿ ਜਪਿ ਨਾਮੁ ਮੁਰਾਰੀ  

ਜਿਸ ਕਾ ਦਾਸ ਥਾ ਤਿਸੀ ਵਾਹਿਗੁਰੂ ਨੇ ਜਬ ਕ੍ਰਿਪਾ ਧਾਰੀ ਹੈ। ਤਬ ਸੰਤੋਂ ਕੇ ਸੰਗ ਸੇ ਮੁਰਾਰੀ ਕਾ ਨਾਮ ਜਪਾ ਹੈ॥


ਥਿਤਿ ਪਾਈ ਚੂਕੇ ਭ੍ਰਮ ਗਵਨ   ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥  

ਸ੍ਰੀ ਗੁਰੂ ਜੀ ਕਹਤੇ ਹੈਂ ਗੁਰੋਂ ਦ੍ਵਾਰੇ ਹਰਿ ਹਰਿ ਜਸ ਕੌ ਸ੍ਰਵਨ ਕਰਕੇ ਸਰੂਪ ਮੈ ਇਸਥਿਤੀ ਪਾਈ ਔ ਭ੍ਰਮ ਜੰਨ੍ਯ ਆਵਾਗਵਨ ਦੂਰ ਭਏ ਹੈਂ॥੭॥ ❀ਪ੍ਰਸ਼ਨ: ਹੇ ਗੁਰੋ ਨਿਰਗੁਣ ਔਰ ਸਰਗੁਨ ਕਾ ਕੇਤਾਕੁ ਭੇਦ ਹੈ? ❀ਉੱਤਰ:


ਨਿਰਗੁਨੁ ਆਪਿ ਸਰਗੁਨੁ ਭੀ ਓਹੀ   ਕਲਾ ਧਾਰਿ ਜਿਨਿ ਸਗਲੀ ਮੋਹੀ  

ਨਿਰਗੁਣ ਰੂਪ ਭੀ ਆਪ ਹੈ। ਔ ਸਰਗੁਨ ਰੂਪ ਭੀ ਵਹੀ ਹੈ। ਜਿਸਨੇ ਆਪਣੀ ਕਲਾ ਧਾਰ ਕਰਕੇ ਸੰਪੂਰਨ ਸ੍ਰਿਸਟੀ ਮੋਹੀ ਹੈ॥


ਅਪਨੇ ਚਰਿਤ ਪ੍ਰਭਿ ਆਪਿ ਬਨਾਏ   ਅਪੁਨੀ ਕੀਮਤਿ ਆਪੇ ਪਾਏ  

ਅਪਨੇ ਚਰਿਤ੍ਰ ਪ੍ਰਭੂ ਨੇ ਆਪ ਹੀ ਬਨਾਏ ਹੈਂ। ਅਪਨੀ ਕੀਮਤ ਕੋ ਵਹੁ ਆਪੇ ਹੀ ਪਾਵਤਾ ਹੈ।


ਹਰਿ ਬਿਨੁ ਦੂਜਾ ਨਾਹੀ ਕੋਇ   ਸਰਬ ਨਿਰੰਤਰਿ ਏਕੋ ਸੋਇ  

ਜਿਸ ਹਰੀ ਸੇ ਬਿਨਾਂ ਦੂਸਰਾ ਕੋਈ ਨਹੀਂ ਹੈਂ। ਸਰਬ ਕੇ ਅੰਤਰ ਵਿਸੇਸ ਕਰਕੇ ਏਕ ਸੋਈ ਹੈ॥


ਓਤਿ ਪੋਤਿ ਰਵਿਆ ਰੂਪ ਰੰਗ   ਭਏ ਪ੍ਰਗਾਸ ਸਾਧ ਕੈ ਸੰਗ  

ਜੋ ਸਰਬ ਰੂਪ ਰੰਗੋਂ ਮੈਂ ਤਾਣੇ ਪੇਟੇ ਵਤ ਵਿਆਪਕ ਹੋ ਰਹਾ ਹੈ ਸੋ ਹਰੀ ਸੰਤੋਂ ਕੇ ਸੰਗ ਕਰ ਪ੍ਰਕਾਸਤੇ ਭਏ ਹੈਂ॥


        


© SriGranth.org, a Sri Guru Granth Sahib resource, all rights reserved.
See Acknowledgements & Credits