Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਾਨਸ ਜਤਨ ਕਰਤ ਬਹੁ ਭਾਤਿ   ਤਿਸ ਕੇ ਕਰਤਬ ਬਿਰਥੇ ਜਾਤਿ  

ਇਹੁ ਮਾਨਸ ਅਨੇਕ ਪ੍ਰਕਾਰੋਂ ਕੇ ਕਿਸੀ ਕੇ ਮਾਰਨੇ ਵਾਸਤੇ ਜਤਨ ਕਰਤਾ ਹੈ ਪਰੰਤੂ ਇਸਕੇ ਕਰਤਵ ਸੰਪੂਰਨ ਵਿਅਰਥ ਹੀ ਜਾਤੇ ਹੈਂ॥


ਮਾਰੈ ਰਾਖੈ ਅਵਰੁ ਕੋਇ   ਸਰਬ ਜੀਆ ਕਾ ਰਾਖਾ ਸੋਇ  

ਨਾ ਤੋ ਕੋਈ ਮਾਰਤਾ ਹੈਂ ਔਰ ਨਾ ਹੀ ਰਾਖਤਾ ਹੀ ਹੈ ਸੰਪੂਰਨ ਜੀਵੋਂ ਕਾ ਰਾਖਣੇ ਹਾਰਾ ਏਕ ਸੋਈ ਵਾਹਿਗੁਰੂ ਹੈ॥


ਕਾਹੇ ਸੋਚ ਕਰਹਿ ਰੇ ਪ੍ਰਾਣੀ   ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥  

ਤਾਂਤੇ ਹੇ ਭਾਈ ਕਿਉਂ ਅਨੇਕ ਤ੍ਰਹ ਕੀ ਚਿੰਤਾ ਕਰਤਾ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਸਰਬ ਚਿਤਵਨਾ ਕੋ ਤਿਆਗ ਕਰ ਤਿਸ ਅਲਖ ਪ੍ਰਭੂ ਅਸਚਰਜ ਰੂਪ ਕੋ ਜਪਣਾ ਕਰ ॥੫॥


ਬਾਰੰ ਬਾਰ ਬਾਰ ਪ੍ਰਭੁ ਜਪੀਐ   ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ  

ਹੇ ਭਾਈ ਤਿਸ ਪ੍ਰਭੂ ਕੋ ਮਨ ਬਾਣੀ ਸਰੀਰ ਸੇ ਵਾਰੰਵਾਰ ਜਪਣਾ ਕਰੀਏ। ਤਿਸ ਨਾਮ ਅੰਮ੍ਰਿਤ ਕੌ ਪਾਨ ਕਰਕੇ ਇਹ ਮਨ ਤਨ (ਧ੍ਰਪੀਐ) ਤ੍ਰਿਪਤਿ ਕਰੀਏ॥


ਨਾਮ ਰਤਨੁ ਜਿਨਿ ਗੁਰਮੁਖਿ ਪਾਇਆ   ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ  

ਜਿਸ ਗੁਰਮੁਖ ਨੇ ਨਾਮ ਰਤਨ ਕੌ ਪਾਇਆ ਹੈ ਤਿਸਕੌ ਤਿਸ ਨਾਮ ਸਦਰਸ ਔਰ ਕਿਛੁ ਦ੍ਰਿਸ਼ਟੀ ਮੈ ਨਹੀਂ ਆਇਆ ਹੈ॥


ਨਾਮੁ ਧਨੁ ਨਾਮੋ ਰੂਪੁ ਰੰਗੁ   ਨਾਮੋ ਸੁਖੁ ਹਰਿ ਨਾਮ ਕਾ ਸੰਗੁ  

ਤਿਸਕੌ ਨਾਮ ਹੀ ਧਨ ਔ ਨਾਮ ਹੀ ਸੁੰਦਰ ਰੂਪ ਰੰਗ ਹੈ ਨਾਮ ਸੇ ਸੁਖ ਹੂਆ ਹੈ ਔਰ ਹਰਿਨਾਮ ਹੀ ਤਿਸਕੌ ਸੰਗ ਹੈ॥


ਨਾਮ ਰਸਿ ਜੋ ਜਨ ਤ੍ਰਿਪਤਾਨੇ   ਮਨ ਤਨ ਨਾਮਹਿ ਨਾਮਿ ਸਮਾਨੇ  

ਜੋ ਜਨ ਨਾਮ ਅੰਮ੍ਰਿਤ ਰਸ ਮੈ ਤ੍ਰਿਪਤ ਭਏ ਹੈਂ ਮਨ ਤਨ ਸੇ ਨਾਮੀ ਕੇ ਨਾਮ ਮੈ ਹੀ ਸਮਾਏ ਹੈਂ॥


ਊਠਤ ਬੈਠਤ ਸੋਵਤ ਨਾਮ   ਕਹੁ ਨਾਨਕ ਜਨ ਕੈ ਸਦ ਕਾਮ ॥੬॥  

ਜੋ ਜਨ ਉਠਤਿਆਂ ਬੈਠਤਿਆਂ ਸੋਵਤਿਆਂ ਨਾਮ ਹੀ ਜਪਤੇ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਤਿਨ ਹਰਿ ਜਨੋਂ ਕੇ ਮਨ ਮੈ ਸਦਾ ਜਾਪ ਕਾ ਹੀ ਕਾਰਜ ਰਹਿਤਾ ਹੈ॥੬॥


ਬੋਲਹੁ ਜਸੁ ਜਿਹਬਾ ਦਿਨੁ ਰਾਤਿ   ਪ੍ਰਭਿ ਅਪਨੈ ਜਨ ਕੀਨੀ ਦਾਤਿ  

ਅਪਨ ਜਨੋਂ ਕੌ ਪਾਰਬ੍ਰਹਮ ਨੇ ਨਾਮ ਜਾਪ ਕੀ ਦਾਤਿ ਕਰੀ ਹੈਂ। ਸੋ ਜਨ ਵਾਹਿਗੁਰੂ ਕਾ ਜਸ ਜਿਹਵਾ ਸੇ ਦਿਨ ਰਾਤ (ਬੋਲਹੁ) ਬੋਲਤੇ ਹੈਂ॥


ਕਰਹਿ ਭਗਤਿ ਆਤਮ ਕੈ ਚਾਇ   ਪ੍ਰਭ ਅਪਨੇ ਸਿਉ ਰਹਹਿ ਸਮਾਇ  

ਤਿਸੀ ਤੇ ਵਹੁ (ਆਤਮ) ਆਪਣੇ ਮਨ ਕੇ ਉਤਸਾਹਿ ਸੇ ਭਗਤੀ ਕਰਤੇ ਹੈਂ। ਤਿਸ ਭਗਤੀ ਕਰ ਅਪਨੇ ਪ੍ਰਭੂ ਸਾਥ ਵਹੁ ਸਮਾਇ ਰਹੈ ਹੈਂ॥


ਜੋ ਹੋਆ ਹੋਵਤ ਸੋ ਜਾਨੈ   ਪ੍ਰਭ ਅਪਨੇ ਕਾ ਹੁਕਮੁ ਪਛਾਨੈ  

ਜੋ ਭੂਤ ਕਾਲ ਮੈ ਹੂਆ ਹੈ ਔਰ ਜੋ ਅਬ ਵਰਤਮਾਨ ਮੈ ਹੋਤਾ ਹੈਂ । ਪੁਨਾ ਜੋ ਭਵਿਖਤ ਮੈਂ ਹੋਵੇਗਾ। ਸੋ ਤਿਸੀ ਕਾ ਕੀਆ ਹੂਆ ਜਾਨ ਕਰ ਅਪਨੇ ਸ੍ਵਾਮੀ ਕੇ ਹੁਕਮ ਕੋ ਪਛਾਨਤੇ ਹੈਂ। ਭਾਵ ਤਿਸ ਕੇ ਹੁਕਮ ਮੈਂ ਪ੍ਰਸੰਨ ਰਹਤੇ ਹੈਂ॥


ਤਿਸ ਕੀ ਮਹਿਮਾ ਕਉਨ ਬਖਾਨਉ   ਤਿਸ ਕਾ ਗੁਨੁ ਕਹਿ ਏਕ ਜਾਨਉ  

ਤਿਸ ਹਰਿ ਜਿਨ ਕੀ ਮਹਿਮਾ ਕੌਨ ਸੀ ਉਚਾਰਨ ਕਰੋ ਕਿਉਂਕਿ ਤਿਸੁ ਹਰੀ ਜਨ ਕਾ ਗੁਣ ਮੈਂ ਏਕ ਭੀ ਕਹਿ ਜਾਨਤਾ ਨਹੀਂ ਹੂੰ॥


ਆਠ ਪਹਰ ਪ੍ਰਭ ਬਸਹਿ ਹਜੂਰੇ   ਕਹੁ ਨਾਨਕ ਸੇਈ ਜਨ ਪੂਰੇ ॥੭॥  

ਜੋ ਆਠੋਂ ਪਹਰ ਪ੍ਰਭੂ ਕੇ ਹਜੂਰ ਵਸਤੇ ਹੈਂ। ਭਾਵ ਵਾਹਿਗੁਰੂ ਕੌ ਅਪਨੇ ਅੰਗ ਸੰਗ ਜਾਨਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ ਸੋਈ ਜਨ ਪੂਰੇ ਪੁਰਖ ਹੈਂ॥੭॥


ਮਨ ਮੇਰੇ ਤਿਨ ਕੀ ਓਟ ਲੇਹਿ   ਮਨੁ ਤਨੁ ਅਪਨਾ ਤਿਨ ਜਨ ਦੇਹਿ  

ਹੇ ਮੇਰੇ ਮਨ ਤਿਨ ਜਨੋਂ ਕੀ ਓਟ ਕੌ ਲੈ ਔਰੁ ਅਪਨਾ ਮਨ ਤਨ ਤਿਨ ਕੋ ਦੇਹ॥


ਜਿਨਿ ਜਨਿ ਅਪਨਾ ਪ੍ਰਭੂ ਪਛਾਤਾ   ਸੋ ਜਨੁ ਸਰਬ ਥੋਕ ਕਾ ਦਾਤਾ  

ਜਿਸ ਹਰਿ ਜਨ ਨੇ ਆਪਨਾ ਪ੍ਰਭੂ ਪਛਾਤਾ ਹੈ। ਸੋ ਜਨੁ ਸਰਬ ਪਦਾਰਥੋਂ ਕਾ ਦਾਤਾ ਹੈ॥


ਤਿਸ ਕੀ ਸਰਨਿ ਸਰਬ ਸੁਖ ਪਾਵਹਿ   ਤਿਸ ਕੈ ਦਰਸਿ ਸਭ ਪਾਪ ਮਿਟਾਵਹਿ  

ਤਿਸ ਸੰਤ ਜਨ ਕੀ ਸਰਣ ਹੋਣੇ ਸੇ ਤੂੰ ਸਰਬ ਸੁਖੌਂ ਕੋ ਪਾਇ ਲੇਵੇਗਾ। ਔਰ ਤਿਸ ਕੇ ਦਰਸਨ ਕਰਨੇ ਸੇ ਸਰਬ ਪਾਪੋਂ ਕੋ ਮਿਟਾਵੈਗਾ॥


ਅਵਰ ਸਿਆਨਪ ਸਗਲੀ ਛਾਡੁ   ਤਿਸੁ ਜਨ ਕੀ ਤੂ ਸੇਵਾ ਲਾਗੁ  

ਤਾਂਤੇ ਔਰ ਸਰਬ ਸਿਆਣਪ ਕੋ ਤਿਆਗ ਕਰ ਤਿਸ ਜਨ ਕੀ ਸੇਵਾ ਮੈ ਤੂੰ ਲਾਗ॥


ਆਵਨੁ ਜਾਨੁ ਹੋਵੀ ਤੇਰਾ   ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥  

ਤਿਸ ਸੇਵਾ ਕਰਨੇ ਸੇ ਪੁਨਾ ਤੇਰਾ ਸੰਸਾਰ ਮੈ ਆਵਨਾ ਜਾਵਣਾ ਅਰਥਾਤ ਜਨਮ ਮਰਨਾ ਨਹੀਂ ਹੋਵੇਗਾ। ਸ੍ਰੀ ਗੁਰੂ ਜੀ ਕਹਤੇ ਹੈਂ ਤਾਂ ਤੇ ਹੇ ਭਾਈ ਤਿਸ ਹਰਿ ਜਨਕੇ ਚਰਨੋਂ ਕੋ ਹੀ ਪੂਜ॥ ਸਤਿਗੁਰੂ ਔਰ ਸਿਖ ਕੇ ਲਖ੍ਯਨ ਉਚਾਰਨ ਕਰਤੇ ਹੈਂ॥੮॥੧੭॥


ਸਲੋਕੁ   ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ  

ਹੇ ਭਾਈ ਜਿਸ ਨੇ ਸਤਿ ਪੁਰਖ ਕੌ ਜਾਣਿਆ ਹੈ ਤਿਸ ਕਾ ਨਾਮ ਸਤਿਗੁਰੂ ਹੈ॥


ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥  

ਤਿਸਕੇ ਸੰਗ ਹਰੀ ਕੇ ਗੁਣੋਂ ਕੌ ਗਾਇਨ ਕਰਕੇ ਸਿਖ ਉਧਰਤਾ ਹੈ॥


ਅਸਟਪਦੀ   ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ   ਸੇਵਕ ਕਉ ਗੁਰੁ ਸਦਾ ਦਇਆਲ  

ਸਤਿਗੁਰ ਸਿਖ ਕੀ ਪ੍ਰਤਿਪਾਲਨਾ ਕਰਤੇ ਹੈਂ ਔਰ ਸਤਿਗੁਰੂ ਸੇਵਕੋਂ ਪਰ ਸਦਾ ਦਿਆਲੂ ਰਹਿਤੇ ਹੈਂ॥


ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ   ਗੁਰ ਬਚਨੀ ਹਰਿ ਨਾਮੁ ਉਚਰੈ  

ਜੋ ਸਿਖ ਗੁਰ ਉਪਦੇਸ਼ ਸੇ ਹਰਿ ਨਾਮ ਕੌ ਉਚਾਰਨ ਕਰਤਾ ਹੈ ਤਿਸ ਸਿਖ ਕੀ ਸਤਿਗੁਰੂ ਖੋਈ ਮਤ ਰੂਪੀ ਮੈਲ ਦੂਰ ਕਰ ਦੇਤੇ ਹੈਂ॥


ਸਤਿਗੁਰੁ ਸਿਖ ਕੇ ਬੰਧਨ ਕਾਟੈ   ਗੁਰ ਕਾ ਸਿਖੁ ਬਿਕਾਰ ਤੇ ਹਾਟੈ  

ਜਬ ਗੁਰ ਕਾ ਸਿਖ ਵਿਕਾਰੋਂ ਸੇ ਹਟੈ ਤਬ ਸਤਿਗੁਰੂ ਸਿਖ ਕੇ ਬੰਧਨ ਕਾਟ ਦੇਤੇ ਹੈਂ॥


ਸਤਿਗੁਰੁ ਸਿਖ ਕਉ ਨਾਮ ਧਨੁ ਦੇਇ   ਗੁਰ ਕਾ ਸਿਖੁ ਵਡਭਾਗੀ ਹੇ  

ਜਿਸ ਸਿਖ ਕੋ ਸਤਿਗੁਰੂ ਨਾਮ ਧਨ ਦੇਤੇ ਹੈਂ ਹੇ ਭਾਈ ਸੋ ਗੁਰੂ ਕਾ ਸਿਖ ਵੱਡੇ ਭਾਗੋਂ ਵਾਗ ਹੋਤਾ ਹੈ॥


ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ   ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥  

ਸਤਿਗੁਰੂ ਅਪਨੇ ਸਿਖ ਕਾ ਇਹੁ ਲੋਕ ਔ ਪ੍ਰਲੋਕ ਸਵਾਰ ਦੇਤੇ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਅਪਨੇ ਸਿਖ ਕੋ ਸਤਿਗੁਰੂ ਜੀ ਸਾਥ ਸੰਭਾਲਤੇ ਹੈਂ ਅਰਥਾਤ ਅਪਨਾ ਦਾਸ ਜਾਨ ਕਰ ਯਾਦ ਰਖਤੇ ਹੈਂ॥੧॥


ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ   ਗੁਰ ਕੀ ਆਗਿਆ ਮਨ ਮਹਿ ਸਹੈ  

ਜੋ ਸੇਵਕ ਗੁਰੋਂ ਕੇ ਗ੍ਰਹਿ ਮੈਂ ਨਿਵਾਸ ਕਰਤਾ ਹੈ ਗੁਰੋਂ ਕੀ ਆਗ੍ਯਾ ਕੋ ਮਨ ਮੈਂ ਸਹਾਰਤਾ ਹੈ॥


ਆਪਸ ਕਉ ਕਰਿ ਕਛੁ ਜਨਾਵੈ   ਹਰਿ ਹਰਿ ਨਾਮੁ ਰਿਦੈ ਸਦ ਧਿਆਵੈ  

ਪੁਨਾ ਆਪਨੇ ਆਪ ਕੋ ਕਿਸੀ ਪ੍ਰਕਾਰ ਕੁਛ ਜਨਾਵੇ ਨਹੀਂ ਔ ਰਿਦੇ ਬੀਚ ਸਦਾ ਹਰਿ ਹਰਿ ਨਾਮ ਕਾ ਧਿਆਵਣਾ ਕਰੇ॥


ਮਨੁ ਬੇਚੈ ਸਤਿਗੁਰ ਕੈ ਪਾਸਿ   ਤਿਸੁ ਸੇਵਕ ਕੇ ਕਾਰਜ ਰਾਸਿ  

ਅਪਨੇ ਮਨ ਕੌ ਸਤਿਗੁਰੋਂ ਪਾਸ ਵੇਚ ਦੇਵੇ ਤਿਸ ਸੇਵਕ ਕੇ ਸੰਪੂਰਨ ਮੋਖ ਆਦੀ ਕਾਰਜ ਰਾਸ ਹੋ ਜਾਤੇ ਹੈਂ॥


ਸੇਵਾ ਕਰਤ ਹੋਇ ਨਿਹਕਾਮੀ   ਤਿਸ ਕਉ ਹੋਤ ਪਰਾਪਤਿ ਸੁਆਮੀ  

ਸੋ ਸੇਵਾ ਕਰਤਾ ਹੂਆ (ਨਿਹਕਾਮੀ) ਕਾਮਨਾ ਸੇ ਰਹਿਤ ਹੋਇ ਜਾਵੈ ਤਿਸੀ ਕੌ ਸਤਿਗੁਰੋਂ ਦ੍ਵਾਰੇ ਸ੍ਵਾਮੀ ਪ੍ਰਾਪਤਿ ਹੋਤਾ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits