Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥  

O Nanak, in the Company of the Holy, one's life becomes fruitful. ||5||  

xxx॥੫॥
ਹੇ ਨਾਨਕ! ਸਾਧੂ ਦੀ ਸੰਗਤ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥


ਸਾਧ ਕੈ ਸੰਗਿ ਨਹੀ ਕਛੁ ਘਾਲ  

In the Company of the Holy, there is no suffering.  

ਘਾਲ = ਮੇਹਨਤ, ਤਪ ਆਦਿਕ ਸਹਾਰਨੇ।
ਸਾਧ ਜਨਾਂ ਦੀ ਸੰਗਤ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,


ਦਰਸਨੁ ਭੇਟਤ ਹੋਤ ਨਿਹਾਲ  

The Blessed Vision of their Darshan brings a sublime, happy peace.  

ਹੋਤ = ਹੋ ਜਾਈਦਾ ਹੈ। ਨਿਹਾਲ = ਪ੍ਰਸੰਨ।
(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ।


ਸਾਧ ਕੈ ਸੰਗਿ ਕਲੂਖਤ ਹਰੈ  

In the Company of the Holy, blemishes are removed.  

ਕਲੂਖਤ = ਪਾਪ, ਵਿਕਾਰ। ਹਰੈ = ਦੂਰ ਕਰ ਲੈਂਦਾ ਹੈ।
ਗੁਰਮੁਖਾਂ ਦੀ ਸੰਗਤ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,


ਸਾਧ ਕੈ ਸੰਗਿ ਨਰਕ ਪਰਹਰੈ  

In the Company of the Holy, hell is far away.  

ਪਰਹਰੈ = ਪਰੇ ਹਟਾ ਲੈਂਦਾ ਹੈ।
(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ।


ਸਾਧ ਕੈ ਸੰਗਿ ਈਹਾ ਊਹਾ ਸੁਹੇਲਾ  

In the Company of the Holy, one is happy here and hereafter.  

ਈਹਾ = ਇਸ ਜਨਮ ਵਿਚ, ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸੁਹੇਲਾ = ਸੁਖੀ।
ਸੰਤਾਂ ਦੀ ਸੰਗਤ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,


ਸਾਧਸੰਗਿ ਬਿਛੁਰਤ ਹਰਿ ਮੇਲਾ  

In the Company of the Holy, the separated ones are reunited with the Lord.  

ਬਿਛੁਰਤ = (ਪ੍ਰਭੂ ਤੋਂ) ਵਿਛੁੜੇ ਹੋਏ ਦਾ।
ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ।


ਜੋ ਇਛੈ ਸੋਈ ਫਲੁ ਪਾਵੈ  

The fruits of one's desires are obtained.  

ਇਛੈ = ਚਾਹੁੰਦਾ ਹੈ।
ਗੁਰਮੁਖਾਂ ਦੀ ਸੰਗਤ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,


ਸਾਧ ਕੈ ਸੰਗਿ ਬਿਰਥਾ ਜਾਵੈ  

In the Company of the Holy, no one goes empty-handed.  

ਬਿਰਥਾ = ਖ਼ਾਲੀ, ਸੱਖਣਾ।
ਬੇ-ਮੁਰਾਦ ਹੋ ਕੇ ਨਹੀਂ ਜਾਂਦਾ।


ਪਾਰਬ੍ਰਹਮੁ ਸਾਧ ਰਿਦ ਬਸੈ  

The Supreme Lord God dwells in the hearts of the Holy.  

ਰਿਦ = ਹਿਰਦਾ।
ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;


ਨਾਨਕ ਉਧਰੈ ਸਾਧ ਸੁਨਿ ਰਸੈ ॥੬॥  

O Nanak, listening to the sweet words of the Holy, one is saved. ||6||  

ਸਾਧ ਰਸੈ = ਸਾਧੂ ਦੀ ਰਸਨਾ ਤੋਂ, ਜੀਭ ਤੋਂ ॥੬॥
ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥


ਸਾਧ ਕੈ ਸੰਗਿ ਸੁਨਉ ਹਰਿ ਨਾਉ  

In the Company of the Holy, listen to the Name of the Lord.  

ਸੁਨਉ = ਮੈਂ ਸੁਣਾਂ।
ਮੈਂ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,


ਸਾਧਸੰਗਿ ਹਰਿ ਕੇ ਗੁਨ ਗਾਉ  

In the Company of the Holy, sing the Glorious Praises of the Lord.  

ਗਾਉ = ਮੈਂ ਗਾਵਾਂ।
ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)।


ਸਾਧ ਕੈ ਸੰਗਿ ਮਨ ਤੇ ਬਿਸਰੈ  

In the Company of the Holy, do not forget Him from your mind.  

ਬਿਸਰੈ = ਭੁੱਲ ਜਾਏ।
ਸੰਤਾਂ ਦੀ ਸੰਗਤ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,


ਸਾਧਸੰਗਿ ਸਰਪਰ ਨਿਸਤਰੈ  

In the Company of the Holy, you shall surely be saved.  

ਸਰਪਰ = ਜ਼ਰੂਰ।
ਸਾਧ ਜਨਾਂ ਦੀ ਸੰਗਤ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ।


ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ  

In the Company of the Holy, God seems very sweet.  

xxx
ਭਲਿਆਂ ਦੀ ਸੰਗਤ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,


ਸਾਧੂ ਕੈ ਸੰਗਿ ਘਟਿ ਘਟਿ ਡੀਠਾ  

In the Company of the Holy, He is seen in each and every heart.  

ਘਟਿ ਘਟਿ = ਹਰੇਕ ਸਰੀਰ ਵਿਚ।
ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ।


ਸਾਧਸੰਗਿ ਭਏ ਆਗਿਆਕਾਰੀ  

In the Company of the Holy, we become obedient to the Lord.  

ਆਗਿਆਕਾਰੀ = ਪ੍ਰਭੂ ਦਾ ਹੁਕਮ ਮੰਨਣ ਵਾਲੇ।
ਸਾਧੂਆਂ ਦੀ ਸੰਗਤ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,


ਸਾਧਸੰਗਿ ਗਤਿ ਭਈ ਹਮਾਰੀ  

In the Company of the Holy, we obtain the state of salvation.  

ਗਤਿ = ਚੰਗੀ ਹਾਲਤ।
ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ।


ਸਾਧ ਕੈ ਸੰਗਿ ਮਿਟੇ ਸਭਿ ਰੋਗ  

In the Company of the Holy, all diseases are cured.  

xxx
ਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;


ਨਾਨਕ ਸਾਧ ਭੇਟੇ ਸੰਜੋਗ ॥੭॥  

O Nanak, one meets with the Holy, by highest destiny. ||7||  

ਭੇਟੇ = ਮਿਲਦੇ ਹਨ। ਸੰਜੋਗ = ਭਾਗਾਂ ਨਾਲ ॥੭॥
ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥


ਸਾਧ ਕੀ ਮਹਿਮਾ ਬੇਦ ਜਾਨਹਿ  

The glory of the Holy people is not known to the Vedas.  

ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ।
ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,


ਜੇਤਾ ਸੁਨਹਿ ਤੇਤਾ ਬਖਿਆਨਹਿ  

They can describe only what they have heard.  

ਜੇਤਾ = ਜਿਤਨਾ। ਤੇਤਾ = ਉਤਨਾ। ਬਖਿਆਨਹਿ = ਬਿਆਨ ਕਰਦੇ ਹਨ।
ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।


ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ  

The greatness of the Holy people is beyond the three qualities.  

ਉਪਮਾ = ਸਮਾਨਤਾ।
ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)


ਸਾਧ ਕੀ ਉਪਮਾ ਰਹੀ ਭਰਪੂਰਿ  

The greatness of the Holy people is all-pervading.  

ਰਹੀ ਭਰਪੂਰਿ = ਸਭ ਥਾਈਂ ਵਿਆਪਕ ਹੈ।
ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।


ਸਾਧ ਕੀ ਸੋਭਾ ਕਾ ਨਾਹੀ ਅੰਤ  

The glory of the Holy people has no limit.  

xxx
ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,


ਸਾਧ ਕੀ ਸੋਭਾ ਸਦਾ ਬੇਅੰਤ  

The glory of the Holy people is infinite and eternal.  

xxx
ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।


ਸਾਧ ਕੀ ਸੋਭਾ ਊਚ ਤੇ ਊਚੀ  

The glory of the Holy people is the highest of the high.  

xxx
ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,


ਸਾਧ ਕੀ ਸੋਭਾ ਮੂਚ ਤੇ ਮੂਚੀ  

The glory of the Holy people is the greatest of the great.  

ਮੂਚ = ਵੱਡੀ।
ਤੇ ਬਹੁਤ ਵੱਡੀ ਹੈ।


ਸਾਧ ਕੀ ਸੋਭਾ ਸਾਧ ਬਨਿ ਆਈ  

The glory of the Holy people is theirs alone;  

ਸਾਧ ਬਨਿ ਆਈ = ਸਾਧੂ ਨੂੰ ਹੀ ਫਬਦੀ ਹੈ।
ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,


ਨਾਨਕ ਸਾਧ ਪ੍ਰਭ ਭੇਦੁ ਭਾਈ ॥੮॥੭॥  

O Nanak, there is no difference between the Holy people and God. ||8||7||  

ਭੇਦੁ = ਫ਼ਰਕ। ਭਾਈ = ਹੇ ਭਾਈ! ॥੮॥
ਨਾਨਾਕ ਆਖਦਾ ਹੈ ਕਿ ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥


ਸਲੋਕੁ  

Shalok:  

xxx
xxx


ਮਨਿ ਸਾਚਾ ਮੁਖਿ ਸਾਚਾ ਸੋਇ  

The True One is on his mind, and the True One is upon his lips.  

ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਮੁਖਿ = ਮੂੰਹ ਵਿਚ।
(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),


ਅਵਰੁ ਪੇਖੈ ਏਕਸੁ ਬਿਨੁ ਕੋਇ  

He sees only the One.  

ਅਵਰੁ ਕੋਇ = ਕੋਈ ਹੋਰ। ਪੇਖੈ = ਵੇਖਦਾ ਹੈ। ਏਕਸੁ ਬਿਨੁ = ਇਕ ਪ੍ਰਭੂ ਤੋਂ ਬਿਨਾ।
(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,


ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥  

O Nanak, these are the qualities of the God-conscious being. ||1||  

ਇਹ ਲਛਣ = ਇਹਨਾਂ ਲੱਛਣਾਂ ਦੇ ਕਾਰਣ, ਇਹਨਾਂ ਗੁਣਾਂ ਨਾਲ। ਬ੍ਰਹਮਗਿਆਨੀ = ਅਕਾਲ ਪੁਰਖ ਦੇ ਗਿਆਨ ਵਾਲਾ। ਗਿਆਨ = ਜਾਣ-ਪਛਾਣ, ਡੂੰਘੀ ਸਾਂਝ ॥੧॥
ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥


ਅਸਟਪਦੀ  

Ashtapadee:  

xxx
xxx


ਬ੍ਰਹਮ ਗਿਆਨੀ ਸਦਾ ਨਿਰਲੇਪ  

The God-conscious being is always unattached,  

ਨਿਰਲੇਪ = ਬੇਦਾਗ਼।
ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ)


ਜੈਸੇ ਜਲ ਮਹਿ ਕਮਲ ਅਲੇਪ  

as the lotus in the water remains detached.  

ਅਲੇਪ = (ਚਿੱਕੜ ਤੋਂ) ਸਾਫ਼।
ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ।


ਬ੍ਰਹਮ ਗਿਆਨੀ ਸਦਾ ਨਿਰਦੋਖ  

The God-conscious being is always unstained,  

ਨਿਰਦੋਖ = ਦੋਖ-ਰਹਿਤ, ਪਾਪਾਂ ਤੋਂ ਬਰੀ।
ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ,


ਜੈਸੇ ਸੂਰੁ ਸਰਬ ਕਉ ਸੋਖ  

like the sun, which gives its comfort and warmth to all.  

ਸੂਰੁ = ਸੂਰਜ। ਸੋਖ = {ਸੰ. शोषण} ਸੁਕਾਉਣ ਵਾਲਾ।
ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ।


ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ  

The God-conscious being looks upon all alike,  

ਦ੍ਰਿਸਟਿ = ਨਜ਼ਰ। ਸਮਾਨਿ = ਇਕੋ ਜਿਹੀ।
ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ,


ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ  

like the wind, which blows equally upon the king and the poor beggar.  

ਰੰਕ = ਕੰਗਾਲ। ਤੁਲਿ = ਬਰਾਬਰ। ਪਵਾਨ = ਪਵਨ, ਹਵਾ।
ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ।


ਬ੍ਰਹਮ ਗਿਆਨੀ ਕੈ ਧੀਰਜੁ ਏਕ  

The God-conscious being has a steady patience,  

ਏਕ = ਇਕ-ਤਾਰ।
(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,


ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ  

like the earth, which is dug up by one, and anointed with sandal paste by another.  

ਬਸੁਧਾ = ਧਰਤੀ। ਲੇਪ = ਪੋਚੈ, ਲੇਪਣ।
ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)।


ਬ੍ਰਹਮ ਗਿਆਨੀ ਕਾ ਇਹੈ ਗੁਨਾਉ  

This is the quality of the God-conscious being:  

ਗੁਨਾਉ = ਗੁਣ।
ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ,


ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥  

O Nanak, his inherent nature is like a warming fire. ||1||  

ਪਾਵਕ = ਅੱਗ। ਸਹਜ = ਕੁਦਰਤੀ ॥੧॥
ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ॥੧॥


ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ  

The God-conscious being is the purest of the pure;  

xxx
ਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ,


ਜੈਸੇ ਮੈਲੁ ਲਾਗੈ ਜਲਾ  

filth does not stick to water.  

xxx
ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼।)


ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ  

The God-conscious being's mind is enlightened,  

ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਗਿਆਨ।
ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ)


ਜੈਸੇ ਧਰ ਊਪਰਿ ਆਕਾਸੁ  

like the sky above the earth.  

ਧਰ = ਧਰਤੀ।
ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ।)


ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ  

To the God-conscious being, friend and foe are the same.  

ਸਤ੍ਰੁ = ਵੈਰੀ।
ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ,


ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ  

The God-conscious being has no egotistical pride.  

xxx
(ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ)।


ਬ੍ਰਹਮ ਗਿਆਨੀ ਊਚ ਤੇ ਊਚਾ  

The God-conscious being is the highest of the high.  

xxx
ਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ,


ਮਨਿ ਅਪਨੈ ਹੈ ਸਭ ਤੇ ਨੀਚਾ  

Within his own mind, he is the most humble of all.  

xxx
(ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ)।


ਬ੍ਰਹਮ ਗਿਆਨੀ ਸੇ ਜਨ ਭਏ  

They alone become God-conscious beings,  

xxx
ਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ,


ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥  

O Nanak, whom God Himself makes so. ||2||  

ਜਿਨ = ਜਿਨ੍ਹਾਂ ਨੂੰ। ਕਰੇਇ = ਕਰਦਾ ਹੈ, ਬਣਾਉਂਦਾ ਹੈ ॥੨॥
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥


ਬ੍ਰਹਮ ਗਿਆਨੀ ਸਗਲ ਕੀ ਰੀਨਾ  

The God-conscious being is the dust of all.  

ਰੀਨਾ (ਚਰਨਾਂ ਦੀ) ਧੂੜ।
ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;


ਆਤਮ ਰਸੁ ਬ੍ਰਹਮ ਗਿਆਨੀ ਚੀਨਾ  

The God-conscious being knows the nature of the soul.  

ਆਤਮ ਰਸੁ = ਆਤਮਾ ਦਾ ਆਨੰਦ। ਚੀਨਾ = ਪਛਾਣਿਆ ਹੈ।
ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।


ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ  

The God-conscious being shows kindness to all.  

ਮਇਆ = ਖ਼ੁਸ਼ੀ, ਪ੍ਰਸੰਨਤਾ, ਮੇਹਰ।
ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)


ਬ੍ਰਹਮ ਗਿਆਨੀ ਤੇ ਕਛੁ ਬੁਰਾ ਭਇਆ  

No evil comes from the God-conscious being.  

ਕਛੁ = ਕੋਈ, ਕੋਈ (ਕੰਮ ਜਾਂ ਗੱਲ)।
ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।


ਬ੍ਰਹਮ ਗਿਆਨੀ ਸਦਾ ਸਮਦਰਸੀ  

The God-conscious being is always impartial.  

ਸਭਦਰਸੀ = (ਸਭ ਵਲ) ਇਕੋ ਜਿਹਾ ਵੇਖਣ ਵਾਲਾ।
ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits