Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ  

By God's Grace, enlightenment comes.  

ਪ੍ਰਗਾਸੁ = ਚਾਨਣ।
ਪ੍ਰਭੂ ਦੀ ਮੇਹਰ ਨਾਲ (ਮਨ ਵਿਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ;


ਪ੍ਰਭੂ ਦਇਆ ਤੇ ਕਮਲ ਬਿਗਾਸੁ  

By God's Kind Mercy, the heart-lotus blossoms forth.  

ਪ੍ਰਭੂ ਦਇਆ = ਪ੍ਰਭੂ ਦੀ ਦਇਆ। ਕਮਲ ਬਿਗਾਸੁ = ਕਮਲ ਦਾ ਬਿਗਾਸ, ਹਿਰਦੇ ਰੂਪੀ ਕਉਲ ਫੁੱਲ ਦਾ ਖਿੜਾਉ।
ਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ।


ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ  

When God is totally pleased, He comes to dwell in the mind.  

ਪ੍ਰਸੰਨ = ਖ਼ੁਸ਼। ਸੋਇ = ਉਹ (ਪ੍ਰਭੂ)।
ਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿਚ ਵੱਸਦਾ ਹੈ ਜਿਸ ਉਤੇ ਉਹ ਤ੍ਰੁੱਠਦਾ ਹੈ,


ਪ੍ਰਭ ਦਇਆ ਤੇ ਮਤਿ ਊਤਮ ਹੋਇ  

By God's Kind Mercy, the intellect is exalted.  

xxx
ਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ।


ਸਰਬ ਨਿਧਾਨ ਪ੍ਰਭ ਤੇਰੀ ਮਇਆ  

All treasures, O Lord, come by Your Kind Mercy.  

ਨਿਧਾਨ = ਖ਼ਜ਼ਾਨੇ। ਮਇਆ = {ਸੰ. मयस् n. pleasure, delight, satisfaction} ਖ਼ੁਸ਼ੀ, ਪ੍ਰਸੰਨਤਾ।
ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਵਿਚ ਸਾਰੇ ਖ਼ਜ਼ਾਨੇ ਹਨ,


ਆਪਹੁ ਕਛੂ ਕਿਨਹੂ ਲਇਆ  

No one obtains anything by himself.  

ਆਪਹੁ = ਆਪਣੇ ਆਪ ਤੋਂ, ਆਪਣੇ ਉੱਦਮ ਨਾਲ। ਕਿਨਹੂ = ਕਿਸੇ ਨੇ ਭੀ।
ਆਪਣੇ ਜਤਨ ਨਾਲ ਕਿਸੇ ਨੇ ਭੀ ਕੁਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ)।


ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ  

As You have delegated, so do we apply ourselves, O Lord and Master.  

ਹਰਿ ਨਾਥ = ਹੇ ਹਰੀ! ਹੇ ਨਾਥ!
ਹੇ ਹਰੀ! ਹੇ ਨਾਥ! ਜਿਧਰ ਤੂੰ ਲਾਉਂਦਾ ਹੈਂ ਉਧਰ ਇਹ ਜੀਵ ਲੱਗਦੇ ਹਨ।


ਨਾਨਕ ਇਨ ਕੈ ਕਛੂ ਹਾਥ ॥੮॥੬॥  

O Nanak, nothing is in our hands. ||8||6||  

ਇਨ ਕੈ ਹਾਥ = ਇਹਨਾਂ ਜੀਵਾਂ ਦੇ ਹੱਥਾਂ ਵਿਚ, ਇਹਨਾਂ ਜੀਵਾਂ ਦੇ ਵੱਸ ਵਿਚ ॥੮॥
ਹੇ ਨਾਨਕ! ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ ॥੮॥੬॥


ਸਲੋਕੁ  

Shalok:  

xxx
xxx


ਅਗਮ ਅਗਾਧਿ ਪਾਰਬ੍ਰਹਮੁ ਸੋਇ  

Unapproachable and Unfathomable is the Supreme Lord God;  

ਅਗਮ = ਜਿਸ ਤਕ ਪਹੁੰਚ ਨਾ ਹੋ ਸਕੇ। ਅਗਾਧਿ = ਅਥਾਹ। ਕਹੈ = ਆਖਦਾ ਹੈ, ਸਲਾਹੁੰਦਾ ਹੈ।
ਉਹ ਬੇਅੰਤ ਪ੍ਰਭੂ (ਜੀਵ ਦੀ) ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ।


ਜੋ ਜੋ ਕਹੈ ਸੁ ਮੁਕਤਾ ਹੋਇ  

whoever speaks of Him shall be liberated.  

ਮੁਕਤਾ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ।
ਜੋ ਜੋ (ਮਨੁੱਖ ਉਸ ਨੂੰ) ਸਿਮਰਦਾ ਹੈ ਉਹ (ਵਿਕਾਰਾਂ ਦੇ ਜਾਲ ਤੋਂ) ਖ਼ਲਾਸੀ ਪਾ ਲੈਂਦਾ ਹੈ।


ਸੁਨਿ ਮੀਤਾ ਨਾਨਕੁ ਬਿਨਵੰਤਾ  

Listen, O friends, Nanak prays,  

ਮੀਤਾ = ਹੇ ਮਿਤ੍ਰ! ਨਾਨਕੁ = {Nominative Case, Singular Number, Subject to the verb ਬਿਨਵੰਤਾ, ਕਰਤਾ-ਕਾਰਕ, ਪੁਲਿੰਗ, ਇਕ-ਵਚਨ।} ਨਾਨਕੁ ਬਿਨਵੰਤਾ = ਨਾਨਕ ਬੇਨਤੀ ਕਰਦਾ ਹੈ।
ਹੇ ਮਿਤ੍ਰ! ਸੁਣ, ਨਾਨਕ ਬੇਨਤੀ ਕਰਦਾ ਹੈ:


ਸਾਧ ਜਨਾ ਕੀ ਅਚਰਜ ਕਥਾ ॥੧॥  

to the wonderful story of the Holy. ||1||  

ਸਾਧ = ਉਹ ਮਨੁੱਖ ਜਿਸ ਨੇ ਆਪਣੇ ਆਪ ਨੂੰ ਸਾਧਿਆ ਹੈ, ਜਿਸ ਨੇ ਆਪਣੇ ਮਨ ਨੂੰ ਵੱਸ ਵਿਚ ਕੀਤਾ ਹੈ, ਗੁਰਮੁਖ। ਅਚਰਜ = ਹੈਰਾਨ ਕਰਨ ਵਾਲੀ। ਕਥਾ = ਜ਼ਿਕਰ, ਗੱਲ-ਬਾਤ ॥੧॥
(ਸਿਮਰਨ ਕਰਨ ਵਾਲੇ) ਗੁਰਮੁਖਾਂ (ਦੇ ਗੁਣਾਂ) ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ (ਭਾਵ, ਸਿਮਰਨ ਦੀ ਬਰਕਤਿ ਨਾਲ ਭਗਤ ਜਨਾਂ ਵਿਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਗੁਣਾਂ ਦੀ ਗੱਲ ਛੇੜਿਆਂ ਅਚਰਜ ਰਹਿ ਜਾਈਦਾ ਹੈ) ॥੧॥


ਅਸਟਪਦੀ  

Ashtapadee:  

xxx
xxx


ਸਾਧ ਕੈ ਸੰਗਿ ਮੁਖ ਊਜਲ ਹੋਤ  

In the Company of the Holy, one's face becomes radiant.  

ਊਜਲ = ਉਜਲਾ, ਸਾਫ਼। ਮੁਖ ਊਜਲ ਹੋਤ = ਮੂੰਹ ਉੱਜਲਾ ਹੁੰਦਾ ਹੈ, ਇੱਜ਼ਤ ਬਣ ਆਉਂਦੀ ਹੈ।
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ)


ਸਾਧਸੰਗਿ ਮਲੁ ਸਗਲੀ ਖੋਤ  

In the Company of the Holy, all filth is removed.  

ਸਗਲੀ = ਸਾਰੀ। ਖੋਤ = ਨਾਸ ਹੋ ਜਾਂਦੀ ਹੈ।
(ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ।


ਸਾਧ ਕੈ ਸੰਗਿ ਮਿਟੈ ਅਭਿਮਾਨੁ  

In the Company of the Holy, egotism is eliminated.  

xxx
ਸਾਧੂਆਂ ਦੀ ਸੰਗਤ ਵਿਚ ਅਹੰਕਾਰ ਦੂਰ ਹੁੰਦਾ ਹੈ,


ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ  

In the Company of the Holy, spiritual wisdom is revealed.  

ਸੁ ਗਿਆਨੁ = ਸ੍ਰੇਸ਼ਟ ਗਿਆਨ।
ਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮੱਤ ਆਉਂਦੀ ਹੈ)।


ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ  

In the Company of the Holy, God is understood to be near at hand.  

ਨੇਰਾ = ਨੇੜੇ, ਅੰਗ-ਸੰਗ।
ਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ,


ਸਾਧਸੰਗਿ ਸਭੁ ਹੋਤ ਨਿਬੇਰਾ  

In the Company of the Holy, all conflicts are settled.  

ਨਿਬੇਰਾ = ਨਿਬੇੜਾ, ਫ਼ੈਸਲਾ।
(ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ)।


ਸਾਧ ਕੈ ਸੰਗਿ ਪਾਏ ਨਾਮ ਰਤਨੁ  

In the Company of the Holy, one obtains the jewel of the Naam.  

xxx
ਗੁਰਮੁਖਾਂ ਦੀ ਸੰਗਤ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ,


ਸਾਧ ਕੈ ਸੰਗਿ ਏਕ ਊਪਰਿ ਜਤਨੁ  

In the Company of the Holy, one's efforts are directed toward the One Lord.  

ਏਕ ਊਪਰਿ = ਇਕ ਪ੍ਰਭੂ ਦੇ ਮਿਲਣ ਲਈ।
ਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ।


ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ  

What mortal can speak of the Glorious Praises of the Holy?  

ਮਹਿਮਾ = ਵਡਿਆਈ। ਬਰਨੈ = ਬਿਆਨ ਕਰੇ।
ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ?


ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥  

O Nanak, the glory of the Holy people merges into God. ||1||  

ਪ੍ਰਭ ਮਾਹਿ ਸਮਾਨੀ = ਪ੍ਰਭੂ ਵਿਚ ਟਿਕੀ ਹੋਈ ਹੈ, ਪ੍ਰਭੂ ਦੀ ਸੋਭਾ ਦੇ ਬਰਾਬਰ ਹੈ ॥੧॥
(ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ॥੧॥


ਸਾਧ ਕੈ ਸੰਗਿ ਅਗੋਚਰੁ ਮਿਲੈ  

In the Company of the Holy, one meets the Incomprehensible Lord.  

ਗੋ = ਗਿਆਨ-ਇੰਦ੍ਰਾ, ਉਹ ਇੰਦ੍ਰਾ ਜੋ ਬਾਹਰਲੇ ਪਦਾਰਥਾਂ ਦੀ ਵਾਕਫ਼ੀਅਤ ਇਨਸਾਨ ਨੂੰ ਦੇਂਦਾ ਹੈ। ਗੋਚਰ = (ਸੰ. गोचर) ਸਰੀਰਕ ਇੰਦ੍ਰਿਆਂ ਦੀ ਪਹੁੰਚ। ਅਗੋਚਰ = ਉਹ (ਪ੍ਰਭੂ) ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
ਗੁਰਮੁਖਾਂ ਦੀ ਸੰਗਤ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ;


ਸਾਧ ਕੈ ਸੰਗਿ ਸਦਾ ਪਰਫੁਲੈ  

In the Company of the Holy, one flourishes forever.  

ਪਰਫੁਲੈ = ਖਿੜਦਾ ਹੈ।
ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ।


ਸਾਧ ਕੈ ਸੰਗਿ ਆਵਹਿ ਬਸਿ ਪੰਚਾ  

In the Company of the Holy, the five passions are brought to rest.  

ਬਸਿ = ਕਾਬੂ ਵਿਚ। ਪੰਚ = ਪੰਜ (ਪ੍ਰਸਿੱਧ ਵਿਕਾਰ); ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।
ਸਾਧ ਜਨਾਂ ਦੀ ਸੰਗਤ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ,


ਸਾਧਸੰਗਿ ਅੰਮ੍ਰਿਤ ਰਸੁ ਭੁੰਚਾ  

In the Company of the Holy, one enjoys the essence of ambrosia.  

ਅੰਮ੍ਰਿਤ ਰਸੁ = ਨਾਮ ਰੂਪ ਅੰਮ੍ਰਿਤ ਦਾ ਸੁਆਦ। ਭੁੰਚਾ = ਚੱਖਿਆ।
(ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ।


ਸਾਧਸੰਗਿ ਹੋਇ ਸਭ ਕੀ ਰੇਨ  

In the Company of the Holy, one becomes the dust of all.  

ਰੇਨ = (ਚਰਨਾਂ ਦੀ) ਧੂੜ।
ਸਾਧ ਜਨਾਂ ਦੀ ਸੰਗਤ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ,


ਸਾਧ ਕੈ ਸੰਗਿ ਮਨੋਹਰ ਬੈਨ  

In the Company of the Holy, one's speech is enticing.  

ਮਨੋਹਰ = ਮਨ ਨੂੰ ਹਰਨ ਵਾਲੇ, ਮਨ ਨੂੰ ਖਿੱਚ ਪਾਉਣ ਵਾਲੇ। ਬੈਨ = ਬਚਨ, ਬੋਲ।
ਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ।


ਸਾਧ ਕੈ ਸੰਗਿ ਕਤਹੂੰ ਧਾਵੈ  

In the Company of the Holy, the mind does not wander.  

ਕਤਹੂੰ = ਕਿਸੇ ਪਾਸੇ। ਧਾਵੈ = ਦੌੜਦਾ।
ਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ,


ਸਾਧਸੰਗਿ ਅਸਥਿਤਿ ਮਨੁ ਪਾਵੈ  

In the Company of the Holy, the mind becomes stable.  

ਅਸਥਿਤਿ = (ਸੰ. स्थिति) ਟਿਕਾਉ।
ਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ।


ਸਾਧ ਕੈ ਸੰਗਿ ਮਾਇਆ ਤੇ ਭਿੰਨ  

In the Company of the Holy, one is rid of Maya.  

ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼।
ਗੁਰਮੁਖਾਂ ਦੀ ਸੰਗਤ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ


ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥  

In the Company of the Holy, O Nanak, God is totally pleased. ||2||  

xxx॥੨॥
ਅਤੇ ਹੇ ਨਾਨਕ! ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ॥੨॥


ਸਾਧਸੰਗਿ ਦੁਸਮਨ ਸਭਿ ਮੀਤ  

In the Company of the Holy, all one's enemies become friends.  

xxx
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ),


ਸਾਧੂ ਕੈ ਸੰਗਿ ਮਹਾ ਪੁਨੀਤ  

In the Company of the Holy, there is great purity.  

ਮਹਾ ਪੁਨੀਤ = ਬਹੁਤ ਪਵਿਤ੍ਰ।
(ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ।


ਸਾਧਸੰਗਿ ਕਿਸ ਸਿਉ ਨਹੀ ਬੈਰੁ  

In the Company of the Holy, no one is hated.  

ਬੈਰੁ = ਵੈਰ।
ਸੰਤਾਂ ਦੀ ਸੰਗਤ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ,


ਸਾਧ ਕੈ ਸੰਗਿ ਬੀਗਾ ਪੈਰੁ  

In the Company of the Holy, one's feet do not wander.  

ਬੀਗਾ = ਵਿੰਗਾ। ਬੀਗਾ ਬੈਰੁ = ਵਿੰਗਾ ਪੈਰ, ਵਿੰਗੇ ਪਾਸੇ ਕਦਮ।
ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ।


ਸਾਧ ਕੈ ਸੰਗਿ ਨਾਹੀ ਕੋ ਮੰਦਾ  

In the Company of the Holy, no one seems evil.  

ਕੋ = ਕੋਈ ਮਨੁੱਖ।
ਭਲਿਆਂ ਦੀ ਸੰਗਤ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ,


ਸਾਧਸੰਗਿ ਜਾਨੇ ਪਰਮਾਨੰਦਾ  

In the Company of the Holy, supreme bliss is known.  

ਪਰਮਾਨੰਦਾ = ਪਰਮ-ਆਨੰਦਾ, ਸਭ ਤੋਂ ਉੱਚੇ ਸੁਖ ਦਾ ਮਾਲਕ।
(ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ।


ਸਾਧ ਕੈ ਸੰਗਿ ਨਾਹੀ ਹਉ ਤਾਪੁ  

In the Company of the Holy, the fever of ego departs.  

ਹਉ = ਹਉਮੈ, ਆਪਣੀ ਹਸਤੀ ਦਾ ਮਾਣ, ਸਭ ਨਾਲੋਂ ਵੱਖਰੇ-ਪਨ ਦਾ ਖ਼ਿਆਲ।
ਸਾਧੂ ਦੀ ਸੰਗਤ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ।


ਸਾਧ ਕੈ ਸੰਗਿ ਤਜੈ ਸਭੁ ਆਪੁ  

In the Company of the Holy, one renounces all selfishness.  

ਆਪੁ = ਆਪਾ-ਭਾਵ, ਹਉਮੈ। ਤਜੈ = ਦੂਰ ਕਰ ਦੇਂਦਾ ਹੈ।
ਗੁਰਮੁਖ ਦੀ ਸੰਗਤ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ।


ਆਪੇ ਜਾਨੈ ਸਾਧ ਬਡਾਈ  

He Himself knows the greatness of the Holy.  

ਸਾਧ ਬਡਾਈ = ਸਾਧ ਦੀ ਵਡਿਆਈ।
ਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ,


ਨਾਨਕ ਸਾਧ ਪ੍ਰਭੂ ਬਨਿ ਆਈ ॥੩॥  

O Nanak, the Holy are at one with God. ||3||  

ਬਨਿ ਆਈ = ਪੱਕੀ ਪ੍ਰੀਤ ਬੱਝ ਜਾਂਦੀ ਹੈ ॥੩॥
(ਕਿਉਂਕਿ) ਹੇ ਨਾਨਕ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ॥੩॥


ਸਾਧ ਕੈ ਸੰਗਿ ਕਬਹੂ ਧਾਵੈ  

In the Company of the Holy, the mind never wanders.  

ਕਬਹੂ = ਕਦੇ ਭੀ। ਧਾਵੈ = ਦੌੜਦਾ, ਭਟਕਦਾ।
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ,


ਸਾਧ ਕੈ ਸੰਗਿ ਸਦਾ ਸੁਖੁ ਪਾਵੈ  

In the Company of the Holy, one obtains everlasting peace.  

xxx
(ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ) ਸਦਾ ਸੁਖ ਮਾਣਦਾ ਹੈ।


ਸਾਧਸੰਗਿ ਬਸਤੁ ਅਗੋਚਰ ਲਹੈ  

In the Company of the Holy, one grasps the Incomprehensible.  

ਬਸਤੁ = ਚੀਜ਼, ਵਸਤ। ਅਗੋਚਰ = ਜਿਸ ਤਾਈਂ ਸਰੀਰਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਲਹੈ = ਲੱਭ ਲੈਂਦਾ ਹੈ।
ਸੰਤ ਜਨਾਂ ਦੀ ਸੰਗਤ ਵਿਚ (ਪ੍ਰਭੂ ਦਾ) ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ,


ਸਾਧੂ ਕੈ ਸੰਗਿ ਅਜਰੁ ਸਹੈ  

In the Company of the Holy, one can endure the unendurable.  

ਅਜਰੁ = (ਉਹ ਮਰਤਬਾ) ਜੋ ਜਰਿਆ ਨ ਜਾ ਸਕੇ।
(ਅਤੇ ਮਨੁੱਖ) ਇਹ ਨਾਹ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ।


ਸਾਧ ਕੈ ਸੰਗਿ ਬਸੈ ਥਾਨਿ ਊਚੈ  

In the Company of the Holy, one abides in the loftiest place.  

ਥਾਨਿ ਊਚੈ = ਉੱਚੇ ਥਾਂ ਤੇ।
ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮਨੁੱਖ ਉਚੇ (ਆਤਮਕ) ਟਿਕਾਣੇ ਤੇ ਵੱਸਦਾ ਹੈ,


ਸਾਧੂ ਕੈ ਸੰਗਿ ਮਹਲਿ ਪਹੂਚੈ  

In the Company of the Holy, one attains the Mansion of the Lord's Presence.  

ਮਹਲਿ = ਮਹਲ ਵਿਚ, ਪ੍ਰਭੂ ਦੇ ਟਿਕਾਣੇ ਤੇ।
ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।


ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ  

In the Company of the Holy, one's Dharmic faith is firmly established.  

ਦ੍ਰਿੜੈ = ਦ੍ਰਿੜ੍ਹ ਕਰ ਲੈਂਦਾ ਹੈ, ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਸਭਿ = ਸਾਰੇ। ਧਰਮ = ਫ਼ਰਜ਼।
ਸੰਤਾਂ ਦੀ ਸੰਗਤ ਵਿਚ ਰਹਿ ਕੇ (ਮਨੁੱਖ) ਸਾਰੇ ਧਰਮਾਂ (ਫ਼ਰਜ਼ਾਂ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ,


ਸਾਧ ਕੈ ਸੰਗਿ ਕੇਵਲ ਪਾਰਬ੍ਰਹਮ  

In the Company of the Holy, one dwells with the Supreme Lord God.  

xxx
ਅਤੇ ਸਿਰਫ਼ ਅਕਾਲ ਪੁਰਖ ਨੂੰ (ਹਰ ਥਾਂ ਵੇਖਦਾ ਹੈ)।


ਸਾਧ ਕੈ ਸੰਗਿ ਪਾਏ ਨਾਮ ਨਿਧਾਨ  

In the Company of the Holy, one obtains the treasure of the Naam.  

ਨਿਧਾਨ = ਖ਼ਜ਼ਾਨਾ।
ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ) ਨਾਮ ਖ਼ਜ਼ਾਨਾ ਲੱਭ ਲੈਂਦਾ ਹੈ;


ਨਾਨਕ ਸਾਧੂ ਕੈ ਕੁਰਬਾਨ ॥੪॥  

O Nanak, I am a sacrifice to the Holy. ||4||  

ਕੁਰਬਾਨ = ਸਦਕੇ ॥੪॥
(ਤਾਂ ਤੇ) ਹੇ ਨਾਨਕ! ਮੈਂ ਸਾਧ ਜਨਾਂ ਤੋਂ ਸਦਕੇ ਹਾਂ ॥੪॥


ਸਾਧ ਕੈ ਸੰਗਿ ਸਭ ਕੁਲ ਉਧਾਰੈ  

In the Company of the Holy, all one's family is saved.  

ਉਧਾਰੈ = ਬਚਾ ਲੈਂਦਾ ਹੈ।
ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਮਨੁੱਖ ਆਪਣੀਆਂ) ਸਾਰੀਆਂ ਕੁਲਾਂ (ਵਿਕਾਰਾਂ ਤੋਂ) ਬਚਾ ਲੈਂਦਾ ਹੈ,


ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ  

In the Company of the Holy, one's friends, acquaintances and relatives are redeemed.  

ਕੁਟੰਬ = ਪਰਵਾਰ। ਨਿਸਤਾਰੈ = ਤਾਰ ਲੈਂਦਾ ਹੈ।
ਤੇ (ਆਪਣੇ) ਸੱਜਣਾਂ ਮਿੱਤ੍ਰਾਂ ਤੇ ਪਰਵਾਰ ਨੂੰ ਤਾਰ ਲੈਂਦਾ ਹੈ।


ਸਾਧੂ ਕੈ ਸੰਗਿ ਸੋ ਧਨੁ ਪਾਵੈ  

In the Company of the Holy, that wealth is obtained.  

xxx
ਸੰਤਾਂ ਦੀ ਸੰਗਤ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ,


ਜਿਸੁ ਧਨ ਤੇ ਸਭੁ ਕੋ ਵਰਸਾਵੈ  

Everyone benefits from that wealth.  

ਸਭੁ ਕੋ = ਹਰੇਕ ਜੀਵ। ਵਰਸਾਵੈ = {ਸੰ. वृष् वर्षयते = 1. To be powerful or eminent} ਬਲਵਾਨ ਹੋ ਜਾਂਦਾ ਹੈ, ਨਾਮਣੇ ਵਾਲਾ ਹੋ ਜਾਂਦਾ ਹੈ।
ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ।


ਸਾਧਸੰਗਿ ਧਰਮ ਰਾਇ ਕਰੇ ਸੇਵਾ  

In the Company of the Holy, the Lord of Dharma serves.  

xxx
ਸਾਧੂ ਜਨਾਂ ਦੀ ਸੰਗਤ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ,


ਸਾਧ ਕੈ ਸੰਗਿ ਸੋਭਾ ਸੁਰਦੇਵਾ  

In the Company of the Holy, the divine, angelic beings sing God's Praises.  

ਸੁਰ = ਦੇਵਤੇ।
ਅਤੇ (ਦੇਵਤੇ ਭੀ) ਸੋਭਾ ਕਰਦੇ ਹਨ।


ਸਾਧੂ ਕੈ ਸੰਗਿ ਪਾਪ ਪਲਾਇਨ  

In the Company of the Holy, one's sins fly away.  

ਪਲਾਇਨ = {ਸੰ. प्लु! A. fade away, disappear} ਨਾਸ ਹੋ ਜਾਂਦੇ ਹਨ।
ਗੁਰਮੁਖਾਂ ਦੀ ਸੰਗਤ ਵਿਚ ਪਾਪ ਦੂਰ ਹੋ ਜਾਂਦੇ ਹਨ,


ਸਾਧਸੰਗਿ ਅੰਮ੍ਰਿਤ ਗੁਨ ਗਾਇਨ  

In the Company of the Holy, one sings the Ambrosial Glories.  

xxx
(ਕਿਉਂਕਿ ਓਥੇ) ਪ੍ਰਭੂ ਦੇ ਅਮਰ ਕਰਨ ਵਾਲੇ ਗੁਣ (ਮਨੁੱਖ) ਗਾਉਂਦੇ ਹਨ।


ਸਾਧ ਕੈ ਸੰਗਿ ਸ੍ਰਬ ਥਾਨ ਗੰਮਿ  

In the Company of the Holy, all places are within reach.  

ਸ੍ਰਬ = ਸਰਬ, ਸਾਰੇ। ਗੰਮਿ = ਪਹੁੰਚ।
ਸੰਤਾਂ ਦੀ ਸੰਗਤ ਵਿਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ (ਭਾਵ, ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ);


        


© SriGranth.org, a Sri Guru Granth Sahib resource, all rights reserved.
See Acknowledgements & Credits