Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਓਰੈ ਕਛੂ ਕਿਨਹੂ ਕੀਆ  

Orai kacẖẖū na kinhū kī▫ā.  

In this world, no one accomplishes anything by himself.  

ਓਰੈ = ਪਰਮਾਤਮਾ ਤੋਂ ਉਰੇ।
(ਉਸ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਉਰੇ ਹੋਰ ਕੋਈ ਕੁਝ ਕਰਨ-ਜੋਗਾ ਨਹੀਂ ਹੈ,


ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥  

Nānak sabẖ kacẖẖ parabẖ ṯe hū▫ā. ||51||  

O Nanak, everything is done by God. ||51||  

xxx॥੫੧॥
ਹੇ ਨਾਨਕ! ਇਹ ਸਾਰਾ ਜਗਤ-ਆਕਾਰ ਪਰਮਾਤਮਾ ਤੋਂ ਹੀ ਪਰਗਟ ਹੋਇਆ ਹੈ ॥੫੧॥


ਸਲੋਕੁ  

Salok.  

Shalok:  

xxx
xxx


ਲੇਖੈ ਕਤਹਿ ਛੂਟੀਐ ਖਿਨੁ ਖਿਨੁ ਭੂਲਨਹਾਰ  

Lekẖai kaṯėh na cẖẖūtī▫ai kẖin kẖin bẖūlanhār.  

Because of the balance due on his account, he can never be released; he makes mistakes each and every moment.  

ਨ ਛੂਟੀਐ = ਸੁਰਖ਼ਰੂ ਨਹੀਂ ਹੋ ਸਕੀਦਾ, ਵਿਕਾਰਾਂ ਦੇ ਕਰਜ਼ੇ ਹੇਠੋਂ ਨਹੀਂ ਨਿਕਲ ਸਕਦੇ।
ਅਸੀਂ ਜੀਵ ਖਿਨ ਖਿਨ ਪਿੱਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀਂ ਹੋ ਸਕਦੇ।


ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥  

Bakẖsanhār bakẖas lai Nānak pār uṯār. ||1||  

O Forgiving Lord, please forgive me, and carry Nanak across. ||1||  

xxx॥੧॥
ਨਾਨਾਕ ਆਖਦਾ ਹੈ ਕਿ ਹੇ ਬਖ਼ਸ਼ਿੰਦ ਪ੍ਰਭੂ! ਤੂੰ ਆਪ ਹੀ ਸਾਡੀਆਂ ਭੁੱਲਾਂ ਬਖ਼ਸ਼, ਤੇ ਸਾਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁਬਦਿਆਂ ਨੂੰ) ਪਾਰ ਲੰਘਾ ॥੧॥


ਪਉੜੀ  

Pa▫oṛī.  

Pauree:  

ਪਉੜੀ।
ਪਉੜੀ


ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ  

Lūṇ harāmī gunahgār begānā alap maṯ.  

The sinner is unfaithful to himself; he is ignorant, with shallow understanding.  

ਲੂਣ ਹਰਾਮੀ = ਖਾਧਾ ਲੂਣ ਹਰਾਮ ਕਰਨ ਵਾਲਾ, ਨ-ਸ਼ੁਕਰਾ, ਅਕ੍ਰਿਤਘਣ। ਬੇਗਾਨਾ = ਓਪਰਾ, ਸਾਂਝ ਨਾਹ ਪਾਣ ਵਾਲਾ। ਅਲਪ = ਥੋੜੀ।
ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮੱਤ ਵਾਲਾ ਹੈ, ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ,


ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਜਾਨਤ ਤਤ  

Jī▫o pind jin sukẖ ḏī▫e ṯāhi na jānaṯ ṯaṯ.  

He does not know the essence of all, the One who gave him body, soul and peace.  

ਜੀਉ = ਜਿੰਦ। ਪਿੰਡੁ = ਸਰੀਰ। ਤਾਹਿ = ਉਸ ਨੂੰ। ਤਤ = (ਜਿੰਦ ਤੇ ਸਰੀਰ ਦੇ) ਅਸਲੇ ਨੂੰ।
ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ।


ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ  

Lāhā mā▫i▫ā kārne ḏah ḏis dẖūdẖan jā▫e.  

For the sake of personal profit and Maya, he goes out, searching in the ten directions.  

ਲਾਹਾ = ਲਾਭ। ਦਹਦਿਸਿ = ਦਸੀਂ ਪਾਸੀਂ।
ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ,


ਦੇਵਨਹਾਰ ਦਾਤਾਰ ਪ੍ਰਭ ਨਿਮਖ ਮਨਹਿ ਬਸਾਇ  

Ḏevanhār ḏāṯār parabẖ nimakẖ na manėh basā▫e.  

He does not enshrine the Generous Lord God, the Great Giver, in his mind, even for an instant.  

ਨਿਮਖ = {निमेष} ਅੱਖ ਫਰਕਣ ਜਿੰਨਾ ਸਮਾ। ਮਨਹਿ = ਮਨ ਵਿਚ।
ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ।


ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ  

Lālacẖ jẖūṯẖ bikār moh i▫ā sampai man māhi.  

Greed, falsehood, corruption and emotional attachment - these are what he collects within his mind.  

ਸੰਪੈ = ਧਨ।
ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ-ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ।


ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ  

Lampat cẖor ninḏak mahā ṯinhū sang bihā▫e.  

The worst perverts, thieves and slanderers - he passes his time with them.  

ਲੰਪਟ = ਵਿਸ਼ਈ। ਬਿਹਾਇ = ਉਮਰ ਬੀਤਦੀ ਹੈ।
ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ।


ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ  

Ŧuḏẖ bẖāvai ṯā bakẖas laihi kẖote sang kẖare.  

But if it pleases You, Lord, then You forgive the counterfeit along with the genuine.  

xxx
(ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ।


ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥  

Nānak bẖāvai pārbarahm pāhan nīr ṯare. ||52||  

O Nanak, if it pleases the Supreme Lord God, then even a stone will float on water. ||52||  

ਪਾਹਨ = ਪੱਥਰ, ਪੱਥਰ-ਦਿਲ ਬੰਦੇ। ਨੀਰਿ = ਪਾਣੀ ਵਿਚ, ਨਾਮ-ਅੰਮ੍ਰਿਤ ਨਾਲ ॥੫੨॥
ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ ॥੫੨॥


ਸਲੋਕੁ  

Salok.  

Shalok:  

xxx
xxx


ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ  

Kẖāṯ pīṯ kẖelaṯ hasaṯ bẖarme janam anek.  

Eating, drinking, playing and laughing, I have wandered through countless incarnations.  

xxx
ਹੇ ਪ੍ਰਭੂ! ਅਸੀਂ ਜੀਵ ਮਾਇਕ ਪਦਾਰਥ ਹੀ ਖਾਂਦੇ ਪੀਂਦੇ, ਤੇ ਮਾਇਆ ਦੇ ਰੰਗ ਤਮਾਸ਼ਿਆਂ ਵਿਚ ਹੀ ਹੱਸਦੇ ਖੇਡਦੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਹਾਂ,


ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥  

Bẖavjal ṯe kādẖahu parabẖū Nānak ṯerī tek. ||1||  

Please, God, lift me up and out of the terrifying world-ocean. Nanak seeks Your Support. ||1||  

ਭਵਜਲ = ਸੰਸਾਰ-ਸਮੁੰਦਰ। ਤੇ = ਤੋਂ ॥੧॥
ਨਾਨਾਕ ਆਖਦਾ ਹੈ ਕਿ ਸਾਨੂੰ ਤੂੰ ਆਪ ਹੀ ਸੰਸਾਰ-ਸਮੁੰਦਰ ਵਿਚੋਂ ਕੱਢ, ਸਾਨੂੰ ਤੇਰਾ ਹੀ ਆਸਰਾ ਹੈ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ  

Kẖelaṯ kẖelaṯ ā▫i▫o anik jon ḏukẖ pā▫e.  

Playing, playing, I have been reincarnated countless times, but this has only brought pain.  

ਖੇਲਤ ਖੇਲਤ = ਮਨ ਪਰਚਾਂਦਾ ਪਰਚਾਂਦਾ।
ਮਨੁੱਖ ਮਾਇਕ ਰੰਗਾਂ ਵਿਚ ਮਨ ਪਰਚਾਂਦਾ ਪਰਚਾਂਦਾ ਅਨੇਕਾਂ ਜੂਨਾਂ ਵਿਚੋਂ ਲੰਘਦਾ ਦੁੱਖ ਪਾਂਦਾ ਆਉਂਦਾ ਹੈ।


ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ  

Kẖeḏ mite sāḏẖū milaṯ saṯgur bacẖan samā▫e.  

Troubles are removed, when one meets with the Holy; immerse yourself in the Word of the True Guru.  

ਖੇਦ = ਦੁੱਖ-ਕਲੇਸ਼। ਸਾਧੂ = ਗੁਰੂ। ਸਮਾਇ = ਲੀਨ ਹੋ ਕੇ, ਚਿੱਤ ਜੋੜ ਕੇ।
ਜੇ ਗੁਰੂ ਮਿਲ ਪਏ, ਜੇ ਗੁਰੂ ਦੇ ਬਚਨਾਂ ਵਿਚ ਚਿੱਤ ਜੁੜ ਜਾਏ, ਤਾਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।


ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ  

Kẖimā gahī sacẖ sancẖi▫o kẖā▫i▫o amriṯ nām.  

Adopting an attitude of tolerance, and gathering truth, partake of the Ambrosial Nectar of the Name.  

ਗਹੀ = ਫੜੀ, ਗ੍ਰਹਣ ਕੀਤੀ। ਸੰਚਿਓ = ਜੋੜਿਆ। ਖਾਇਓ = ਖ਼ੁਰਾਕ ਬਣਾਇਆ।
ਜਿਸ ਨੇ (ਗੁਰੂ-ਦਰ ਤੋਂ) ਖਿਮਾ ਦਾ ਸੁਭਾਉ ਗ੍ਰਹਣ ਕਰ ਲਿਆ, ਨਾਮ-ਧਨ ਇਕੱਠਾ ਕੀਤਾ, ਨਾਮ-ਅੰਮ੍ਰਿਤ ਨੂੰ ਆਪਣੀ ਆਤਮਕ ਖ਼ੁਰਾਕ ਬਣਾਇਆ,


ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ  

Kẖarī kirpā ṯẖākur bẖa▫ī anaḏ sūkẖ bisrām.  

When my Lord and Master showed His Great Mercy, I found peace, happiness and bliss.  

xxx
ਉਸ ਉਤੇ ਪਰਮਾਤਮਾ ਦੀ ਬੜੀ ਮਿਹਰ ਹੁੰਦੀ ਹੈ, ਉਹ ਆਤਮਕ ਆਨੰਦ-ਸੁਖ ਵਿਚ ਟਿਕਿਆ ਰਹਿੰਦਾ ਹੈ।


ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ  

Kẖep nibāhī bahuṯ lābẖ gẖar ā▫e paṯivanṯ.  

My merchandise has arrived safely, and I have made a great profit; I have returned home with honor.  

ਖੇਪ = ਸੌਦਾ, ਵਣਜ-ਵਪਾਰ। ਘਰਿ ਆਏ = ਅੰਤਰ ਆਤਮੇ ਟਿਕ ਗਏ। ਪਤਿਵੰਤ = ਇੱਜ਼ਤ ਵਾਲੇ।
ਜਿਸ ਮਨੁੱਖ ਨੇ (ਗੁਰੂ ਤੋਂ ਜਾਚ ਸਿੱਖ ਕੇ ਸਿਫ਼ਤ-ਸਾਲਾਹ ਦਾ) ਵਣਜ-ਵਪਾਰ (ਸਾਰੀ ਉਮਰ) ਤੋੜ ਨਿਬਾਹਿਆ, ਉਸ ਨੇ ਲਾਭ ਖੱਟਿਆ, ਉਹ (ਭਟਕਣਾ ਤੋਂ ਬਚ ਕੇ) ਅਡੋਲ-ਮਨ ਹੋ ਜਾਂਦਾ ਹੈ ਤੇ ਆਦਰ ਖੱਟਦਾ ਹੈ।


ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ  

Kẖarā ḏilāsā gur ḏī▫ā ā▫e mile bẖagvanṯ.  

The Guru has given me great consolation, and the Lord God has come to meet me.  

ਗੁਰਿ = ਗੁਰੂ ਨੇ। ਦਿਲਾਸਾ = ਦਿਲ ਨੂੰ ਢਾਰਸ।
ਗੁਰੂ ਨੇ ਉਸ ਨੂੰ ਹੋਰ ਚੰਗੀ ਦਿਲੀ ਢਾਰਸ ਦਿੱਤੀ, ਤੇ ਉਹ ਭਗਵਾਨ ਦੇ ਚਰਨਾਂ ਵਿਚ ਜੁੜਿਆ।


ਆਪਨ ਕੀਆ ਕਰਹਿ ਆਪਿ ਆਗੈ ਪਾਛੈ ਆਪਿ  

Āpan kī▫ā karahi āp āgai pācẖẖai āp.  

He Himself has acted, and He Himself acts. He was in the past, and He shall be in the future.  

ਆਗੈ ਪਾਛੈ = ਲੋਕ ਪਰਲੋਕ ਵਿਚ।
(ਪਰ ਇਹ ਸਭ ਪ੍ਰਭੂ ਦੀ ਮਿਹਰ ਹੈ)। ਹੇ ਪ੍ਰਭੂ! ਇਹ ਸਾਰਾ ਖੇਲ ਤੂੰ ਹੀ ਕੀਤਾ ਹੈ, ਹੁਣ ਭੀ ਤੂੰ ਹੀ ਸਭ ਕੁਝ ਕਰ ਰਿਹਾ ਹੈਂ। ਲੋਕ ਪਰਲੋਕ ਵਿਚ ਜੀਆਂ ਦਾ ਰਾਖਾ ਤੂੰ ਆਪ ਹੀ ਹੈਂ।


ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ ॥੫੩॥  

Nānak so▫ū sarāhī▫ai jė gẖat gẖat rahi▫ā bi▫āp. ||53||  

O Nanak, praise the One, who is contained in each and every heart. ||53||  

ਸਰਾਹੀਐ = ਵਡਿਆਈਏ, ਸਿਫ਼ਤਿ-ਸਾਲਾਹ ਕਰੀਏ ॥੫੩॥
ਹੇ ਨਾਨਕ! ਜੋ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ, ਸਦਾ ਉਸੇ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੫੩॥


ਸਲੋਕੁ  

Salok.  

Shalok:  

xxx
xxx


ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ  

Ā▫e parabẖ sarnāgaṯī kirpā niḏẖ ḏa▫i▫āl.  

O God, I have come to Your Sanctuary, O Merciful Lord, Ocean of compassion.  

ਨਿਧਿ = ਖ਼ਜ਼ਾਨਾ।
ਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਿਆਲ! ਅਸੀਂ ਤੇਰੀ ਸਰਨ ਆਏ ਹਾਂ।


ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥  

Ėk akẖar har man basaṯ Nānak hoṯ nihāl. ||1||  

One whose mind is filled with the One Word of the Lord, O Nanak, becomes totally blissful. ||1||  

ਅਖਰੁ = {अक्षर} ੧. ਅਵਿਨਾਸ਼ੀ ਪ੍ਰਭੂ ੨. ਪ੍ਰਭੂ ਦਾ ਹੁਕਮ। ਮਨਿ = ਮਨ ਵਿਚ। ਨਿਹਾਲ = ਆਨੰਦਿਤ, ਖਿੜਿਆ ਹੋਇਆ ॥੧॥
ਹੇ ਨਾਨਕ! (ਆਖ) ਜਿਨ੍ਹਾਂ ਦੇ ਮਨ ਵਿਚ ਇਕ ਅਵਿਨਾਸ਼ੀ ਪ੍ਰਭੂ ਵੱਸਦਾ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ  

Akẖar mėh ṯaribẖavan parabẖ ḏẖāre.  

In the Word, God established the three worlds.  

ਅਖਰ ਮਹਿ = ਹੁਕਮ ਵਿਚ। ਪ੍ਰਭਿ = ਪ੍ਰਭੂ ਨੇ। ਧਾਰੇ = ਅਸਥਾਪਨ ਕੀਤੇ।
ਇਹ ਤਿੰਨੇ ਭਵਨ (ਸਾਰਾ ਹੀ ਜਗਤ) ਪ੍ਰਭੂ ਨੇ ਆਪਣਾ ਹੁਕਮ ਵਿਚ ਹੀ ਰਚੇ ਹਨ।


ਅਖਰ ਕਰਿ ਕਰਿ ਬੇਦ ਬੀਚਾਰੇ  

Akẖar kar kar beḏ bīcẖāre.  

Created from the Word, the Vedas are contemplated.  

ਅਖਰ ਕਰਿ = ਹੁਕਮ ਕਰ ਕੇ, ਹੁਕਮ ਦੀ ਰਾਹੀਂ। ਕਰਿ ਬੇਦ = ਵੇਦ ਬਣਾ ਕੇ।
ਪ੍ਰਭੂ ਦੇ ਹੁਕਮ ਅਨੁਸਾਰ ਹੀ ਵੇਦ ਰਚੇ ਗਏ, ਤੇ ਵਿਚਾਰੇ ਗਏ।


ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ  

Akẖar sāsṯar simriṯ purānā.  

From the Word, came the Shaastras, Simritees and Puraanas.  

xxx
ਸਾਰੇ ਸ਼ਾਸਤ੍ਰ ਸਿਮ੍ਰਿਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵ ਹਨ।


ਅਖਰ ਨਾਦ ਕਥਨ ਵਖ੍ਯ੍ਯਾਨਾ  

Akẖar nāḏ kathan vakẖ▫yānā.  

From the Word, came the sound current of the Naad, speeches and explanations.  

ਨਾਦ = ਆਵਾਜ਼, ਰਾਗ, ਕੀਰਤਨ। ਵਖ੍ਯ੍ਯਾਨਾ = ਉਪਦੇਸ਼, ਵਿਆਖਿਆ।
ਇਹਨਾਂ ਪੁਰਾਣਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਭੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹਨ।


ਅਖਰ ਮੁਕਤਿ ਜੁਗਤਿ ਭੈ ਭਰਮਾ  

Akẖar mukaṯ jugaṯ bẖai bẖarmā.  

From the Word, comes the way of liberation from fear and doubt.  

ਭੈ = ਦੁਨੀਆ ਵਾਲੇ ਡਰ।
ਦੁਨੀਆ ਦੇ ਡਰਾਂ ਭਰਮਾਂ ਤੋਂ ਖ਼ਲਾਸੀ ਲੱਭਣੀ ਭੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ।


ਅਖਰ ਕਰਮ ਕਿਰਤਿ ਸੁਚ ਧਰਮਾ  

Akẖar karam kiraṯ sucẖ ḏẖarmā.  

From the Word, come religious rituals, karma, sacredness and Dharma.  

ਕਿਰਤਿ = {कृत्य} ਕਰਨ-ਯੋਗ
(ਮਨੁੱਖਾ ਜਨਮ ਵਿਚ) ਕਰਨਯੋਗ ਕਰਮਾਂ ਦੀ ਪਛਾਣ ਕਰਨੀ ਆਤਮਕ ਪਵਿਤ੍ਰਤਾ ਦੇ ਨਿਯਮਾਂ ਦੀ ਭਾਲ-ਇਹ ਭੀ ਪ੍ਰਭੂ ਦੇ ਹੁਕਮ ਦਾ ਹੀ ਦ੍ਰਿੱਸ਼ ਹੈ।


ਦ੍ਰਿਸਟਿਮਾਨ ਅਖਰ ਹੈ ਜੇਤਾ  

Ḏaristimān akẖar hai jeṯā.  

In the visible universe, the Word is seen.  

ਅਖਰ ਹੈ = ਅੱਖਰ ਦਾ (ਪਸਾਰਾ) ਹੈ, ਹੁਕਮ ਦਾ ਪਸਾਰਾ ਹੈ।
ਜਿਤਨਾ ਭੀ ਇਹ ਦਿੱਸ ਰਿਹਾ ਸੰਸਾਰ ਹੈ, ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ,


ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥  

Nānak pārbarahm nirlepā. ||54||  

O Nanak, the Supreme Lord God remains unattached and untouched. ||54||  

xxx॥੪੫॥
ਪਰ ਹੇ ਨਾਨਕ! (ਹੁਕਮ ਦਾ ਮਾਲਕ) ਪ੍ਰਭੂ ਆਪ (ਇਸ ਸਾਰੇ ਪਸਾਰੇ ਦੇ) ਪ੍ਰਭਾਵ ਤੋਂ ਪਰੇ ਹੈ ॥੫੪॥


ਸਲੋਕੁ  

Salok.  

Shalok:  

xxx
xxx


ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ  

Hath kalamm agamm masṯak likẖāvaṯī.  

With pen in hand, the Inaccessible Lord writes man's destiny on his forehead.  

ਹਥਿ = ਹੱਥ ਵਿਚ। ਅਗੰਮ = ਅਪਹੁੰਚ। ਅਗੰਮ ਹਥਿ = ਅਪਹੁੰਚ ਹਰੀ ਦੇ ਹੱਥ ਵਿਚ। ਮਸਤਕਿ = ਮੱਥੇ ਉਤੇ।
ਅਪਹੁੰਚ ਹਰੀ ਦੇ ਹੱਥ ਵਿਚ (ਹੁਕਮ ਰੂਪ) ਕਲਮ (ਫੜੀ ਹੋਈ) ਹੈ, (ਸਭ ਜੀਵਾਂ ਦੇ) ਮੱਥੇ ਉਤੇ (ਆਪਣੇ ਹੁਕਮ ਰੂਪ ਕਲਮ ਨਾਲ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲੇਖ) ਲਿਖੀ ਜਾ ਰਿਹਾ ਹੈ।


ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ  

Urajẖ rahi▫o sabẖ sang anūp rūpāvaṯī.  

The Lord of Incomparable Beauty is involved with all.  

ਉਰਝਿ ਰਹਿਓ = ਮਿਲਿਆ ਹੋਇਆ ਹੈ (ਤਾਣੇ ਪੇਟੇ ਵਾਂਗ)। ਅਨੂਪ = ਸੋਹਣਾ। ਰੂਪਾਵਤੀ = ਰੂਪ ਵਾਲਾ।
ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ (ਤਾਣੇ ਪੇਟੇ ਵਾਂਗ) ਮਿਲਿਆ ਹੋਇਆ ਹੈ (ਇਸ ਵਾਸਤੇ ਕੋਈ ਲੇਖ ਗ਼ਲਤ ਨਹੀਂ ਲਿਖਿਆ ਜਾਂਦਾ)।


ਉਸਤਤਿ ਕਹਨੁ ਜਾਇ ਮੁਖਹੁ ਤੁਹਾਰੀਆ  

Usṯaṯ kahan na jā▫e mukẖahu ṯuhārī▫ā.  

I cannot describe Your Praises with my mouth, O Lord.  

ਮੁਖਹੁ = ਮੂੰਹ ਤੋਂ।
ਹੇ ਪ੍ਰਭੂ! ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।


ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥  

Mohī ḏekẖ ḏaras Nānak balihārī▫ā. ||1||  

Nanak is fascinated, gazing upon the Blessed Vision of Your Darshan; he is a sacrifice to You. ||1||  

ਮੋਹੀ = ਮਸਤ ਹੋ ਗਈ ਹੈ ॥੧॥
ਹੇ ਨਾਨਕ! ਪ੍ਰਭੂ ਦਾ ਦਰਸਨ ਕਰ ਕੇ ਮੇਰੀ ਜਿੰਦ ਮਸਤ ਹੋ ਰਹੀ ਹੈ, ਸਦਕੇ ਸਦਕੇ ਹੋ ਰਹੀ ਹੈ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ  

He acẖuṯ he pārbarahm abẖināsī agẖnās.  

O Immovable Lord, O Supreme Lord God, Imperishable, Destroyer of sins:  

ਅਚੁਤ = {च्यु = ਡਿੱਗ ਪੈਣਾ} ਅੱਚੁਤ, ਨਾਸ ਨਾਹ ਹੋਣ ਵਾਲਾ। ਅਘ = ਪਾਪ।
ਹੇ ਕਦੇ ਨ ਡੋਲਣ ਵਾਲੇ ਪਰਮਾਤਮਾ! ਹੇ ਨਾਸ-ਰਹਿਤ ਪ੍ਰਭੂ! ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ!


ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ  

He pūran he sarab mai ḏukẖ bẖanjan guṇṯās.  

O Perfect, All-pervading Lord, Destroyer of pain, Treasure of virtue:  

ਸਰਬਮੈ = ਸਰਬ-ਵਿਆਪਕ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।
ਹੇ ਸਾਰੇ ਜੀਵਾਂ ਵਿਚ ਵਿਆਪਕ ਪੂਰਨ ਪ੍ਰਭੂ! ਹੇ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ!


ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ  

He sangī he nirankār he nirguṇ sabẖ tek.  

O Companion, Formless, Absolute Lord, Support of all:  

ਨਿਰੰਕਾਰ = ਆਕਾਰ-ਰਹਿਤ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ।
ਹੇ ਸਭ ਦੇ ਸਾਥੀ! (ਤੇ ਫਿਰ ਭੀ) ਆਕਾਰ-ਰਹਿਤ ਪ੍ਰਭੂ! ਹੇ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ! ਹੇ ਸਭ ਜੀਵਾਂ ਦੇ ਆਸਰੇ!


ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ  

He gobiḏ he guṇ niḏẖān jā kai saḏā bibek.  

O Lord of the Universe, Treasure of excellence, with clear eternal understanding:  

ਨਿਧਾਨ = ਖ਼ਜ਼ਾਨਾ। ਬਿਬੇਕ = ਪਰਖ ਦੀ ਤਾਕਤ।
ਹੇ ਸ੍ਰਿਸ਼ਟੀ ਦੀ ਸਾਰ ਲੈਣ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ!


ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ  

He aprampar har hare hėh bẖī hovanhār.  

Most Remote of the Remote, Lord God: You are, You were, and You shall always be.  

ਅਪਰੰਪਰ = ਪਰੇ ਤੋਂ ਪਰੇ। ਹਹਿ ਭੀ = ਹੁਣ ਭੀ ਮੌਜੂਦ ਹੈਂ।
ਹੇ ਪਰੇ ਤੋਂ ਪਰੇ ਪ੍ਰਭੂ! ਤੂੰ ਹੁਣ ਭੀ ਮੌਜੂਦ ਹੈਂ, ਤੂੰ ਸਦਾ ਲਈ ਕਾਇਮ ਰਹਿਣ ਵਾਲਾ ਹੈਂ।


ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ  

He sanṯėh kai saḏā sang niḏẖārā āḏẖār.  

O Constant Companion of the Saints, You are the Support of the unsupported.  

ਨਿਧਾਰਾ = ਨਿਆਸਰਿਆਂ ਦਾ।
ਹੇ ਸੰਤਾਂ ਦੇ ਸਦਾ ਸਹਾਈ! ਹੇ ਨਿਆਸਰਿਆਂ ਦੇ ਆਸਰੇ!


ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ  

He ṯẖākur ha▫o ḏāsro mai nirgun gun nahī ko▫e.  

O my Lord and Master, I am Your slave. I am worthless, I have no worth at all.  

ਦਾਸਰੋ = ਨਿੱਕਾ ਜਿਹਾ ਦਾਸ। ਨਿਰਗੁਨ = ਗੁਣ-ਹੀਨ।
ਹੇ ਸ੍ਰਿਸ਼ਟੀ ਦੇ ਪਾਲਕ! ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ, ਮੈਂ ਗੁਣ-ਹੀਨ ਹਾਂ, ਮੇਰੇ ਵਿਚ ਕੋਈ ਗੁਣ ਨਹੀਂ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits