Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥  

Nānak har har gurmukẖ jo kahṯā. ||46||  

O Nanak, one who becomes Gurmukh and chants the Name of the Lord, Har, Har. ||46||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। {ਨੋਟ: ਤੀਜੀ ਚੌਥੀ ਤੁਕ ਦਾ ਅਰਥ ਇਕੱਠਾ ਹੀ ਕਰਨਾ ਹੈ ਤੇ ਚੌਥੀ ਤੁਕ ਤੋਂ ਸ਼ੁਰੂ ਕਰਨਾ ਹੈ} ॥੪੬॥
(ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ (ਉਨ੍ਹਾਂ ਨੂੰ ਇਹ ਅਵੱਸਥਾ ਪ੍ਰਾਪਤ ਹੁੰਦੀ ਹੈ) ॥੪੬॥


ਸਲੋਕੁ  

Salok.  

Shalok:  

xxx
xxx


ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ  

Ha▫o ha▫o karaṯ bihānī▫ā sākaṯ mugaḏẖ ajān.  

Acting in egotism, selfishness and conceit, the foolish, ignorant, faithless cynic wastes his life.  

ਹਉ ਹਉ = ਮੈਂ (ਹੀ ਹੋਵਾਂ) ਮੈਂ (ਹੀ ਵੱਡਾ ਬਣਾਂ)। ਸਾਕਤ = ਮਾਇਆ-ਗ੍ਰਸੇ ਜੀਵ। ਮੁਗਧ = ਮੂਰਖ।
ਮਾਇਆ-ਗ੍ਰਸੇ ਮੂਰਖ ਬੇਸਮਝ ਮਨੁੱਖਾਂ ਦੀ ਉਮਰ ਇਸੇ ਵਹਣ ਵਿਚ ਬੀਤ ਜਾਂਦੀ ਹੈ ਕਿ ਮੈਂ ਹੀ ਵੱਡਾ ਹੋਵਾਂ, ਮੈਂ ਹੀ ਹੋਵਾਂ।


ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥  

ṛaṛak mu▫e ji▫o ṯarikẖāvaʼnṯ Nānak kiraṯ kamān. ||1||  

He dies in agony, like one dying of thirst; O Nanak, this is because of the deeds he has done. ||1||  

ੜੜਕਿ = (ਹਉਮੈ ਦਾ ਕੰਡਾ) ਚੁਭ ਚੁਭ ਕੇ। ਮੁਏ = ਆਤਮਕ ਮੌਤੇ ਮਰਦੇ ਹਨ, ਆਤਮਕ ਆਨੰਦ ਗਵਾ ਲੈਂਦੇ ਹਨ। ਤ੍ਰਿਖਾਵੰਤ = ਤਿਹਾਇਆ। ਕਿਰਤਿ = ਕਿਰਤ ਅਨੁਸਾਰ। ਕਿਰਤਿ ਕਮਾਨ = ਕਮਾਈ ਹੋਈ ਕਿਰਤ ਅਨੁਸਾਰ, ਹਉਮੈ ਦੇ ਆਸਰੇ ਕੀਤੇ ਕਰਮਾਂ ਅਨੁਸਾਰ ॥੧॥
ਹੇ ਨਾਨਕ! ਹਉਮੈ ਦੇ ਆਸਰੇ ਕੀਤੇ ਕੰਮਾਂ (ਦੇ ਸੰਸਕਾਰਾਂ) ਦੇ ਕਾਰਨ, ਹਉਮੈ ਦਾ ਕੰਡਾ ਚੁਭ ਚੁਭ ਕੇ ਹੀ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ, ਜਿਵੇਂ ਕੋਈ ਤ੍ਰਿਹਾਇਆ (ਪਾਣੀ ਖੁਣੋਂ ਮਰਦਾ ਹੈ, ਉਹ ਆਤਮਕ ਸੁਖ ਬਾਝੋਂ ਤੜਫਦੇ ਹਨ) ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ੜਾੜਾ ੜਾੜਿ ਮਿਟੈ ਸੰਗਿ ਸਾਧੂ  

ṛāṛā ṛāṛ mitai sang sāḏẖū.  

RARRA: Conflict is eliminated in the Saadh Sangat, the Company of the Holy;  

ੜਾੜਿ = ਰੜਕ, ਚੋਭ, ਖਹ-ਖਹ। ਸਾਧੂ = ਗੁਰੂ।
(ਮਨੁੱਖ ਦੇ ਅੰਦਰੋਂ ਹਉਮੈ ਦੇ ਕੰਡੇ ਦੀ) ਚੋਭ ਗੁਰੂ ਦੀ ਸੰਗਤ ਵਿਚ ਹੀ ਮਿਟਦੀ ਹੈ,


ਕਰਮ ਧਰਮ ਤਤੁ ਨਾਮ ਅਰਾਧੂ  

Karam ḏẖaram ṯaṯ nām arāḏẖū.  

meditate in adoration on the Naam, the Name of the Lord, the essence of karma and Dharma.  

ਕਰਮ ਧਰਮ ਤਤੁ = ਧਾਰਮਿਕ ਕੰਮਾਂ ਦਾ ਤੱਤ।
(ਕਿਉਂਕਿ ਸੰਗਤ ਵਿਚ ਪ੍ਰਭੂ ਦਾ ਨਾਮ ਮਿਲਦਾ ਹੈ ਤੇ) ਹਰੀ-ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ।


ਰੂੜੋ ਜਿਹ ਬਸਿਓ ਰਿਦ ਮਾਹੀ  

Rūṛo jih basi▫o riḏ māhī.  

When the Beautiful Lord abides within the heart,  

ਰੂੜੋ = ਸੁੰਦਰ ਹਰੀ।
ਜਿਸ ਮਨੁੱਖ ਦੇ ਹਿਰਦੇ ਵਿਚ ਸੋਹਣਾ ਪ੍ਰਭੂ ਆ ਵੱਸੇ,


ਉਆ ਕੀ ੜਾੜਿ ਮਿਟਤ ਬਿਨਸਾਹੀ  

U▫ā kī ṛāṛ mitaṯ binsāhī.  

conflict is erased and ended.  

ਬਿਨਸਾਹੀ = ਨਾਸ ਹੋ ਜਾਂਦੀ ਹੈ।
ਉਸ ਦੇ ਅੰਦਰੋਂ ਹਉਮੈ ਦੇ ਕੰਡੇ ਦੀ ਚੋਭ ਜ਼ਰੂਰ ਨਾਸ ਹੋ ਜਾਂਦੀ ਹੈ, ਮਿਟ ਜਾਂਦੀ ਹੈ।


ੜਾੜਿ ਕਰਤ ਸਾਕਤ ਗਾਵਾਰਾ  

ṛāṛ karaṯ sākaṯ gāvārā.  

The foolish, faithless cynic picks arguments -  

xxx
ਇਹ ਹਉਮੈ ਵਾਲੀ ਰੜਕ (ਆਪਣੇ ਅੰਦਰ) ਉਹੀ ਮੂਰਖ ਮਾਇਆ-ਗ੍ਰਸੇ ਬੰਦੇ ਕਾਇਮ ਰੱਖਦੇ ਹਨ,


ਜੇਹ ਹੀਐ ਅਹੰਬੁਧਿ ਬਿਕਾਰਾ  

Jeh hī▫ai ahaʼn▫buḏẖ bikārā.  

his heart is filled with corruption and egotistical intellect.  

ਜੇਹ = ਜਿਸ ਦੇ। ਹੀਐ = ਹਿਰਦੇ ਵਿਚ। ਅਹੰਬੁਧਿ ਵਿਕਾਰਾ = ਮੈਂ ਵੱਡਾ ਬਣ ਜਾਵਾਂ; ਇਸ ਸਮਝ ਅਨੁਸਾਰ ਕੀਤੇ ਮਾੜੇ ਕੰਮ।
ਜਿਨ੍ਹਾਂ ਦੇ ਹਿਰਦੇ ਵਿਚ ਹਉਮੈ ਵਾਲੀ ਬੁੱਧੀ ਤੋਂ ਉਪਜੇ ਭੈੜ ਟਿਕੇ ਰਹਿੰਦੇ ਹਨ।


ੜਾੜਾ ਗੁਰਮੁਖਿ ੜਾੜਿ ਮਿਟਾਈ  

ṛāṛā gurmukẖ ṛāṛ mitā▫ī.  

RARRA: For the Gurmukh, conflict is eliminated,  

xxx
ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਵਾਲੀ ਚੋਭ ਦੂਰ ਕਰ ਲਈ,


ਨਿਮਖ ਮਾਹਿ ਨਾਨਕ ਸਮਝਾਈ ॥੪੭॥  

Nimakẖ māhi Nānak samjẖā▫ī. ||47||  

O Nanak, in an instant through the Teachings. ||47||  

xxx॥੪੭॥
ਹੇ ਨਾਨਕ! ਉਹਨਾਂ ਨੂੰ ਗੁਰੂ ਅੱਖ ਦੇ ਇਕ ਫੋਰ ਵਿਚ ਹੀ ਆਤਮਕ ਆਨੰਦ ਦੀ ਝਲਕ ਵਿਖਾ ਦੇਂਦਾ ਹੈ ॥੪੭॥


ਸਲੋਕੁ  

Salok.  

Shalok:  

xxx
xxx


ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ  

Sāḏẖū kī man ot gahu ukaṯ si▫ānap ṯi▫āg.  

O mind, grasp the Support of the Holy Saint; give up your clever arguments.  

ਸਾਧੂ = ਗੁਰੂ। ਮਨ = ਹੇ ਮਨ! ਗਹੁ = ਫੜ। ਉਕਤਿ = ਦਲੀਲ-ਬਾਜ਼ੀ।
ਹੇ ਮਨ! (ਜੇ ਹਉਮੈ ਦੀ ਚੋਭ ਤੋਂ ਬਚਣਾ ਹੈ, ਤਾਂ) ਗੁਰੂ ਦਾ ਆਸਰਾ ਲੈ, ਆਪਣੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ।


ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥  

Gur ḏīkẖi▫ā jih man basai Nānak masṯak bẖāg. ||1||  

One who has the Guru's Teachings within his mind, O Nanak, has good destiny inscribed upon his forehead. ||1||  

ਦੀਖਿਆ = ਸਿੱਖਿਆ। ਜਿਹ ਮਨਿ = ਜਿਸ ਦੇ ਮਨ ਵਿਚ। ਮਸਤਕਿ = ਮੱਥੇ ਉਤੇ। ਭਾਗੁ = ਚੰਗਾ ਲੇਖ ॥੧॥
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਿੱਖਿਆ ਵੱਸ ਪੈਂਦੀ ਹੈ, ਉਸ ਦੇ ਮੱਥੇ ਉਤੇ ਚੰਗਾ ਲੇਖ (ਉਘੜਿਆ ਸਮਝੋ) ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਸਸਾ ਸਰਨਿ ਪਰੇ ਅਬ ਹਾਰੇ  

Sasā saran pare ab hāre.  

SASSA: I have now entered Your Sanctuary, Lord.  

ਹਾਰੇ = ਹਾਰਿ, ਹਾਰ ਕੇ।
ਹੇ ਧਰਤੀ ਦੇ ਸਾਈਂ! (ਹਉਮੈ ਦੀ ਚੋਭ ਤੋਂ ਬਚਣ ਲਈ ਅਨੇਕਾਂ ਚਤੁਰਾਈਆਂ ਸਿਆਣਪਾਂ ਕੀਤੀਆਂ, ਪਰ ਕੁਝ ਨ ਬਣਿਆ, ਹੁਣ) ਹਾਰ ਕੇ ਤੇਰੀ ਸਰਨ ਪਏ ਹਾਂ।


ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ  

Sāsṯar simriṯ beḏ pūkāre.  

I am so tired of reciting the Shaastras, the Simritees and the Vedas.  

ਸਾਸਤ੍ਰ = ਹਿੰਦੂ ਫ਼ਿਲਾਸਫ਼ੀ ਦੇ ਛੇ ਪੁਸਤਕ = ਸਾਂਖ, ਜੋਗ, ਨਿਆਇ, ਮੀਮਾਂਸਾ, ਵੈਸ਼ੇਸਕ, ਵੇਦਾਂਤ।
(ਪੰਡਿਤ ਲੋਕ) ਸਿਮ੍ਰਤੀਆਂ ਸ਼ਾਸਤ੍ਰ ਵੇਦ (ਆਦਿਕ ਧਰਮ-ਪੁਸਤਕ) ਉੱਚੀ ਉੱਚੀ ਪੜ੍ਹਦੇ ਹਨ।


ਸੋਧਤ ਸੋਧਤ ਸੋਧਿ ਬੀਚਾਰਾ  

Soḏẖaṯ soḏẖaṯ soḏẖ bīcẖārā.  

I searched and searched and searched, and now I have come to realize,  

xxx
ਪਰ ਬਹੁਤ ਵਿਚਾਰ ਵਿਚਾਰ ਕੇ ਇਸੇ ਨਤੀਜੇ ਤੇ ਅਪੜੀਦਾ ਹੈ,


ਬਿਨੁ ਹਰਿ ਭਜਨ ਨਹੀ ਛੁਟਕਾਰਾ  

Bin har bẖajan nahī cẖẖutkārā.  

that without meditating on the Lord, there is no emancipation.  

ਛੁਟਕਾਰਾ = (ਮਾਇਆ ਦੇ ਮੋਹ ਤੋਂ) ਖ਼ਲਾਸੀ।
ਕਿ ਹਰੀ-ਨਾਮ ਦੇ ਸਿਮਰਨ ਤੋਂ ਬਿਨਾ (ਹਉਮੈ ਦੀ ਚੋਭ ਤੋਂ) ਖ਼ਲਾਸੀ ਨਹੀਂ ਹੋ ਸਕਦੀ।


ਸਾਸਿ ਸਾਸਿ ਹਮ ਭੂਲਨਹਾਰੇ  

Sās sās ham bẖūlanhāre.  

With each and every breath, I make mistakes.  

xxx
ਹੇ ਗੁਪਾਲ! ਅਸੀਂ ਜੀਵ ਸੁਆਸ ਸੁਆਸ ਭੁੱਲਾਂ ਕਰਦੇ ਹਾਂ।


ਤੁਮ ਸਮਰਥ ਅਗਨਤ ਅਪਾਰੇ  

Ŧum samrath agnaṯ apāre.  

You are All-powerful, endless and infinite.  

xxx
ਤੂੰ ਸਾਡੀਆਂ ਭੁੱਲਾਂ ਨੂੰ ਬਖ਼ਸ਼ਣ-ਜੋਗ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।


ਸਰਨਿ ਪਰੇ ਕੀ ਰਾਖੁ ਦਇਆਲਾ  

Saran pare kī rākẖ ḏa▫i▫ālā.  

I seek Your Sanctuary - please save me, Merciful Lord!  

xxx
ਹੇ ਦਿਆਲ! ਸਰਨ ਪਿਆਂ ਦੀ ਲਾਜ ਰੱਖ (ਤੇ ਸਾਨੂੰ ਹਉਮੈ ਦੇ ਕੰਡੇ ਦੀ ਚੋਭ ਤੋਂ ਬਚਾਈ ਰੱਖ।)


ਨਾਨਕ ਤੁਮਰੇ ਬਾਲ ਗੁਪਾਲਾ ॥੪੮॥  

Nānak ṯumre bāl gupālā. ||48||  

Nanak is Your child, O Lord of the World. ||48||  

ਗੁਪਾਲਾ = ਹੇ ਗੋਪਾਲ! ਹੇ ਧਰਤੀ ਦੇ ਸਾਈਂ! ॥੪੮॥
ਨਾਨਕ ਆਖਦਾ ਹੈ ਕਿ ਹੇ ਗੋਪਾਲ! ਅਸੀਂ ਤੇਰੇ ਬੱਚੇ ਹਾਂ, ॥੪੮॥


ਸਲੋਕੁ  

Salok.  

Shalok:  

xxx
xxx


ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ  

Kẖuḏī mitī ṯab sukẖ bẖa▫e man ṯan bẖa▫e arog.  

When selfishness and conceit are erased, peace comes, and the mind and body are healed.  

ਖੁਦ = ਖ਼ੁਦ, ਮੈਂ ਆਪ, ਹਉ। ਖੁਦੀ = ਮੈਂ ਮੈਂ ਵਾਲਾ ਸੁਭਾਉ, ਹਉਮੈ। ਅਰੋਗ = ਨਿਰੋਆ।
ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ (ਜਿਸ ਦੀ ਬਰਕਤਿ ਨਾਲ) ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ।


ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥  

Nānak ḏaristī ā▫i▫ā usṯaṯ karnai jog. ||1||  

O Nanak, then He comes to be seen - the One who is worthy of praise. ||1||  

ਦ੍ਰਿਸਟੀ ਆਇਆ = ਦਿੱਸ ਪੈਂਦਾ ਹੈ। ਉਸਤਤਿ ਕਰਨੈ ਜੋਗ = ਜੋ ਸਚ-ਮੁਚ ਵਡਿਆਈ ਦਾ ਹੱਕਦਾਰ ਹੈ ॥੧॥
ਹੇ ਨਾਨਕ! (ਹਉਮੈ ਮਿਟਿਆਂ ਹੀ) ਮਨੁੱਖ ਨੂੰ ਉਹ ਪਰਮਾਤਮਾ (ਹਰ ਥਾਂ) ਦਿੱਸ ਪੈਂਦਾ ਹੈ ਜੋ ਸਚ-ਮੁਚ ਸਿਫ਼ਤ-ਸਾਲਾਹ ਦਾ ਹੱਕਦਾਰ ਹੈ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਖਖਾ ਖਰਾ ਸਰਾਹਉ ਤਾਹੂ  

Kẖakẖā kẖarā sarāha▫o ṯāhū.  

KHAKHA: Praise and extol Him on High,  

ਖਰਾ = ਚੰਗੀ ਤਰ੍ਹਾਂ। ਸਰਾਹਉ = ਸਰਾਹਉਂ, ਮੈਂ ਸਲਾਹੁੰਦਾ ਹਾਂ।
ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਲਾ ਕੇ ਕਰਦਾ ਹਾਂ,


ਜੋ ਖਿਨ ਮਹਿ ਊਨੇ ਸੁਭਰ ਭਰਾਹੂ  

Jo kẖin mėh ūne subẖar bẖarāhū.  

who fills the empty to over-flowing in an instant.  

ਊਨੇ = ਖ਼ਾਲੀ। ਸੁਭਰ = ਨਕਾ-ਨਕ।
ਜੋ ਇਕ ਖਿਣ ਵਿਚ ਉਹਨਾਂ (ਹਿਰਦਿਆਂ) ਨੂੰ (ਭਲੇ ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ ਜੋ ਪਹਿਲਾਂ (ਗੁਣਾਂ ਤੋਂ) ਸੱਖਣੇ ਸਨ।


ਖਰਾ ਨਿਮਾਨਾ ਹੋਤ ਪਰਾਨੀ  

Kẖarā nimānā hoṯ parānī.  

When the mortal being becomes totally humble,  

ਨਿਮਾਨਾ = ਨਿਰ-ਅਹੰਕਾਰ। ਪਰਾਨੀ = ਜੀਵ। ਜਾਪੈ = ਜਾਪਦਾ ਹੈ।
(ਖ਼ੁਦੀ ਮਿਟਾ ਕੇ ਜਦੋਂ) ਮਨੁੱਖ ਚੰਗੀ ਤਰ੍ਹਾਂ ਨਿਰ-ਅਹੰਕਾਰ ਹੋ ਜਾਂਦਾ ਹੈ,


ਅਨਦਿਨੁ ਜਾਪੈ ਪ੍ਰਭ ਨਿਰਬਾਨੀ  

An▫ḏin jāpai parabẖ nirbānī.  

then he meditates night and day on God, the Detached Lord of Nirvaanaa.  

ਨਿਰਬਾਨੀ = ਵਾਸਨਾ ਤੋਂ ਰਹਿਤ।
ਤਾਂ ਹਰ ਵੇਲੇ ਵਾਸਨਾ-ਰਹਿਤ ਪਰਮਾਤਮਾ ਨੂੰ ਸਿਮਰਦਾ ਹੈ।


ਭਾਵੈ ਖਸਮ ਉਆ ਸੁਖੁ ਦੇਤਾ  

Bẖāvai kẖasam ṯa u▫ā sukẖ ḏeṯā.  

If it pleases the Will of our Lord and Master, then He blesses us with peace.  

ਭਾਵੈ ਖਸਮ = ਖਸਮ ਨੂੰ ਚੰਗਾ ਲੱਗਦਾ ਹੈ।
(ਇਸ ਤਰ੍ਹਾਂ) ਮਨੁੱਖ ਖਸਮ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਉਸ ਨੂੰ ਆਤਮਕ ਸੁਖ ਬਖ਼ਸ਼ਦਾ ਹੈ।


ਪਾਰਬ੍ਰਹਮੁ ਐਸੋ ਆਗਨਤਾ  

Pārbarahm aiso āgnaṯā.  

Such is the Infinite, Supreme Lord God.  

ਆਗਨਤਾ = ਬੇਅੰਤ।
ਪਾਰਬ੍ਰਹਮ ਬੜਾ ਬੇਅੰਤ ਹੈ (ਬੇ-ਪਰਵਾਹ ਹੈ),


ਅਸੰਖ ਖਤੇ ਖਿਨ ਬਖਸਨਹਾਰਾ  

Asaʼnkẖ kẖaṯe kẖin bakẖsanhārā.  

He forgives countless sins in an instant.  

ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨ ਹੋ ਸਕੇ। ਖਤੇ = ਪਾਪ।
ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ।


ਨਾਨਕ ਸਾਹਿਬ ਸਦਾ ਦਇਆਰਾ ॥੪੯॥  

Nānak sāhib saḏā ḏa▫i▫ārā. ||49||  

O Nanak, our Lord and Master is merciful forever. ||49||  

ਦਇਆਰਾ = ਦਿਆਲ ॥੪੮॥
ਹੇ ਨਾਨਕ! ਮਾਲਕ-ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ ॥੪੯॥


ਸਲੋਕੁ  

Salok.  

Shalok:  

xxx
xxx


ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ  

Saṯ kaha▫o sun man mere saran parahu har rā▫e.  

I speak the Truth - listen, O my mind: take to the Sanctuary of the Sovereign Lord King.  

ਸਤਿ = ਸੱਚ। ਕਹਉ = ਕਹਉਂ, ਮੈਂ ਆਖਦਾ ਹਾਂ। ਮਨ = ਹੇ ਮਨ!
ਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, (ਇਸ ਨੂੰ) ਸੁਣ। ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ ਪਰਮਾਤਮਾ ਦੀ ਸਰਨ ਪਉ।


ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥  

Ukaṯ si▫ānap sagal ṯi▫āg Nānak la▫e samā▫e. ||1||  

Give up all your clever tricks, O Nanak, and He shall absorb you into Himself. ||1||  

ਉਕਤਿ = ਦਲੀਲ-ਬਾਜ਼ੀ ॥੧॥
ਹੇ ਨਾਨਕ! ਸਾਰੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ ਦੇ, (ਸਰਲ ਸੁਭਾਵ ਹੋ ਕੇ ਆਸਰਾ ਲਏਂਗਾ, ਤਾਂ) ਪ੍ਰਭੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਸਸਾ ਸਿਆਨਪ ਛਾਡੁ ਇਆਨਾ  

Sasā si▫ānap cẖẖād i▫ānā.  

SASSA: Give up your clever tricks, you ignorant fool!  

ਇਆਨਾ = ਹੇ ਅੰਞਾਣ!
ਹੇ ਮੇਰੇ ਅੰਞਾਣ ਮਨ! ਚਲਾਕੀਆਂ ਛੱਡ।


ਹਿਕਮਤਿ ਹੁਕਮਿ ਪ੍ਰਭੁ ਪਤੀਆਨਾ  

Hikmaṯ hukam na parabẖ paṯī▫ānā.  

God is not pleased with clever tricks and commands.  

ਹਿਕਮਤਿ = ਚਲਾਕੀ ਨਾਲ। ਹੁਕਮਿ = ਹੁਕਮ ਦੀ ਰਾਹੀਂ।
ਪਰਮਾਤਮਾ ਚਲਾਕੀਆਂ ਨਾਲ ਤੇ ਹੁਕਮ ਕੀਤਿਆਂ (ਭਾਵ, ਆਕੜ ਵਿਖਾਇਆਂ) ਖ਼ੁਸ਼ ਨਹੀਂ ਹੁੰਦਾ।


ਸਹਸ ਭਾਤਿ ਕਰਹਿ ਚਤੁਰਾਈ  

Sahas bẖāṯ karahi cẖaṯurā▫ī.  

You may practice a thousand forms of cleverness,  

ਸਹਸ = ਹਜ਼ਾਰਾਂ।
ਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਭੀ ਕਰੇਂਗਾ,


ਸੰਗਿ ਤੁਹਾਰੈ ਏਕ ਜਾਈ  

Sang ṯuhārai ek na jā▫ī.  

but not even one will go along with you in the end.  

xxx
ਇੱਕ ਚਲਾਕੀ ਭੀ ਤੇਰੀ ਮਦਦ ਨਹੀਂ ਕਰ ਸਕੇਗੀ (ਪ੍ਰਭੂ ਦੀ ਹਜ਼ੂਰੀ ਵਿਚ ਤੇਰੇ ਨਾਲ ਨਹੀਂ ਜਾਇਗੀ, ਮੰਨੀ ਨਹੀਂ ਜਾ ਸਕੇਗੀ)।


ਸੋਊ ਸੋਊ ਜਪਿ ਦਿਨ ਰਾਤੀ  

So▫ū so▫ū jap ḏin rāṯī.  

Meditate on that Lord, that Lord, day and night.  

ਸੋਊ = ਉਸ ਪ੍ਰਭੂ ਨੂੰ ਹੀ।
ਹੇ ਮੇਰੀ ਜਿੰਦੇ! ਬੱਸ! ਉਸ ਪ੍ਰਭੂ ਨੂੰ ਹੀ ਦਿਨ ਰਾਤ ਯਾਦ ਕਰਦੀ ਰਹੁ,


ਰੇ ਜੀਅ ਚਲੈ ਤੁਹਾਰੈ ਸਾਥੀ  

Re jī▫a cẖalai ṯuhārai sāthī.  

O soul, He alone shall go along with you.  

ਰੇ ਜੀਅ = ਹੇ ਜਿੰਦੇ!
ਪ੍ਰਭੂ ਦੀ ਯਾਦ ਨੇ ਹੀ ਤੇਰੇ ਨਾਲ ਜਾਣਾ ਹੈ।


ਸਾਧ ਸੇਵਾ ਲਾਵੈ ਜਿਹ ਆਪੈ  

Sāḏẖ sevā lāvai jih āpai.  

Those whom the Lord Himself commits to the service of the Holy,  

ਸਾਧ = ਗੁਰੂ। ਜਿਹ = ਜਿਸ ਨੂੰ।
(ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ) ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿਚ ਜੋੜਦਾ ਹੈ,


ਨਾਨਕ ਤਾ ਕਉ ਦੂਖੁ ਬਿਆਪੈ ॥੫੦॥  

Nānak ṯā ka▫o ḏūkẖ na bi▫āpai. ||50||  

O Nanak, are not afflicted by suffering. ||50||  

ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ॥੫੦॥
ਹੇ ਨਾਨਕ! ਉਸ ਉਤੇ ਕੋਈ ਦੁੱਖ-ਕਲੇਸ਼ ਜ਼ੋਰ ਨਹੀਂ ਪਾ ਸਕਦਾ ॥੫੦॥


ਸਲੋਕੁ  

Salok.  

Shalok:  

xxx
xxx


ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ  

Har har mukẖ ṯe bolnā man vūṯẖai sukẖ ho▫e.  

Chanting the Name of the Lord, Har, Har, and keeping it in your mind, you shall find peace.  

ਮਨਿ ਵੂਠੈ = ਜੇ ਮਨ ਵਿਚ ਵੱਸ ਪਏ।
ਹਰੀ ਦਾ ਜਾਪ ਮੂੰਹ ਨਾਲ ਕੀਤਿਆਂ ਜਦੋਂ ਉਹ ਮਨ ਵਿਚ ਆ ਵੱਸਦਾ ਹੈ, ਤਾਂ ਆਤਮਕ ਆਨੰਦ ਪੈਦਾ ਹੁੰਦਾ ਹੈ।


ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥  

Nānak sabẖ mėh rav rahi▫ā thān thananṯar so▫e. ||1||  

O Nanak, the Lord is pervading everywhere; He is contained in all spaces and interspaces. ||1||  

ਰਵਿ ਰਹਿਆ = ਵਿਆਪਕ ਹੈ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਦੇ ਅੰਦਰ ॥੧॥
ਹੇ ਨਾਨਕ! ਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਹਰੇਕ ਥਾਂ ਦੇ ਅੰਦਰ ਮੌਜੂਦ ਹੈ ॥੧॥


ਪਉੜੀ  

Pa▫oṛī.  

Pauree:  

xxx
ਪਉੜੀ


ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ  

Hera▫o gẖat gẖat sagal kai pūr rahe bẖagvān.  

Behold! The Lord God is totally pervading each and every heart.  

ਹੇਰਉ = ਹੇਰਉਂ, ਮੈਂ ਵੇਖਦਾ ਹਾਂ। ਘਟਿ ਘਟਿ = ਹਰੇਕ ਘਟ ਵਿਚ।
ਮੈਂ ਸਭ ਜੀਵਾਂ ਦੇ ਸਰੀਰ ਵਿਚ ਵੇਖਦਾ ਹਾਂ ਕਿ ਪਰਮਾਤਮਾ ਹੀ ਆਪ ਮੌਜੂਦ ਹੈ।


ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ  

Hovaṯ ā▫e saḏ saḏīv ḏukẖ bẖanjan gur gi▫ān.  

Forever and ever, the Guru's wisdom has been the Destroyer of pain.  

ਗੁਰ ਗਿਆਨ = ਗੁਰੂ ਦਾ ਗਿਆਨ (ਇਹ ਦੱਸਦਾ ਹੈ)।
ਪਰਮਾਤਮਾ ਸਦਾ ਤੋਂ ਹੀ ਹੋਂਦ ਵਾਲਾ ਚਲਿਆ ਆ ਰਿਹਾ ਹੈ, ਉਹ ਜੀਵਾਂ ਦੇ ਦੁੱਖ ਭੀ ਨਾਸ ਕਰਨ ਵਾਲਾ ਹੈ-ਇਹ ਸੂਝ ਗੁਰੂ ਦਾ ਗਿਆਨ ਦੇਂਦਾ ਹੈ (ਗੁਰੂ ਦੇ ਉਪਦੇਸ਼ ਤੋਂ ਇਹ ਸਮਝ ਪੈਂਦੀ ਹੈ)।


ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ  

Ha▫o cẖẖutkai ho▫e anand ṯih ha▫o nāhī ṯah āp.  

Quieting the ego, ecstasy is obtained. Where the ego does not exist, God Himself is there.  

ਹਉ = ਹਉਮੈ। ਤਿਹ ਹਉ = ਉਸ ਮਨੁੱਖ ਦੀ ਹਉਮੈ। ਤਹ = ਉਥੇ, ਉਸ ਦੇ ਅੰਦਰ।
ਮਨੁੱਖ ਦੀ ਹਉਮੈ ਮੁੱਕ ਜਾਂਦੀ ਹੈ, ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ, ਮਨ ਵਿਚੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ, ਉਥੇ ਪ੍ਰਭੂ ਆਪ ਆ ਵੱਸਦਾ ਹੈ।


ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ  

Haṯe ḏūkẖ janmah maran saṯsang parṯāp.  

The pain of birth and death is removed, by the power of the Society of the Saints.  

ਹਤੇ = ਨਾਸ ਹੋ ਗਏ।
ਸੰਤਾਂ ਦੀ ਸੰਗਤ ਦੀ ਬਰਕਤਿ ਨਾਲ ਮਨੁੱਖ ਦੇ ਜਨਮ ਮਰਨ ਦੇ ਦੁੱਖ ਨਾਸ ਹੋ ਜਾਂਦੇ ਹਨ।


ਹਿਤ ਕਰਿ ਨਾਮ ਦ੍ਰਿੜੈ ਦਇਆਲਾ  

Hiṯ kar nām ḏariṛai ḏa▫i▫ālā.  

Who lovingly enshrine the Name of the Merciful Lord within their hearts,  

ਹਿਤ = ਪਿਆਰ, ਪ੍ਰੇਮ।
ਜੇਹੜਾ ਮਨੁੱਖ ਪ੍ਰੇਮ ਨਾਲ ਦਿਆਲ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ,


ਸੰਤਹ ਸੰਗਿ ਹੋਤ ਕਿਰਪਾਲਾ  

Sanṯėh sang hoṯ kirpālā.  

in the Society of the Saints; He then becomes kind to those.  

ਸੰਤਹ ਸੰਗਿ = ਸੰਤ ਜਨਾਂ ਦੀ ਸੰਗਤ ਵਿਚ।
ਜੋ ਸੰਤ ਜਨਾਂ ਦੀ ਸੰਗਤ ਵਿਚ ਰਹਿੰਦਾ ਹੈ, ਪ੍ਰਭੂ ਉਸ ਉਤੇ ਕਿਰਪਾ ਕਰਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits