Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਭ ਦੁਨੀਆ ਆਵਣ ਜਾਣੀਆ ॥੩॥  

सभ दुनीआ आवण जाणीआ ॥३॥  

Sabẖ ḏunī▫ā āvaṇ jāṇī▫ā. ||3||  

All the world continues coming and going in reincarnation. ||3||  

ਸਾਰਾ ਜਗ ਆਉਂਦਾ ਤੇ ਜਾਂਦਾ ਰਹਿੰਦਾ ਹੈ।  

xxx
ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੩॥


ਵਿਚਿ ਦੁਨੀਆ ਸੇਵ ਕਮਾਈਐ  

विचि दुनीआ सेव कमाईऐ ॥  

vicẖ ḏunī▫ā sev kamā▫ī▫ai.  

In the midst of this world, do seva,  

ਇਸ ਸੰਸਾਰ ਅੰਦਰ ਸੁਆਮੀ ਦੀ ਚਾਕਰੀ ਕਰ।  

xxx
ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।


ਤਾ ਦਰਗਹ ਬੈਸਣੁ ਪਾਈਐ  

ता दरगह बैसणु पाईऐ ॥  

Ŧā ḏargėh baisaṇ pā▫ī▫ai.  

and you shall be given a place of honor in the Court of the Lord.  

ਤਾਂ (ਤੈਨੂੰ) ਮਾਲਕ ਦੇ ਦਰਬਾਰ ਵਿੱਚ ਬੈਠਨ ਦੀ ਥਾਂ ਮਿਲੇਗੀ।  

ਬੈਸਣੁ = ਬੈਠਣ ਦੀ ਥਾਂ।
ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ।


ਕਹੁ ਨਾਨਕ ਬਾਹ ਲੁਡਾਈਐ ॥੪॥੩੩॥  

कहु नानक बाह लुडाईऐ ॥४॥३३॥  

Kaho Nānak bāh ludā▫ī▫ai. ||4||33||  

Says Nanak, swing your arms in joy! ||4||33||  

(ਅਤੇ ਤੂੰ ਖੁਸ਼ੀ ਨਾਲ) ਆਪਦੀ ਭੁਜਾ ਉਲਾਰੇਗਾ, ਗੁਰੂ ਜੀ ਆਖਦੇ ਹਨ।  

ਬਾਹ ਲੁਡਾਈਐ = ਬੇ-ਫ਼ਿਕਰ ਹੋ ਜਾਈਦਾ ਹੈ।੪।
ਹੇ ਨਾਨਕ (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ॥੪॥੩੩॥


ਸਿਰੀਰਾਗੁ ਮਹਲਾ ਘਰੁ  

सिरीरागु महला ३ घरु १  

Sirīrāg mėhlā 3 gẖar 1  

Siree Raag, Third Mehl, First House:  

ਸਿਰੀ ਰਾਗ, ਤੀਜੀ ਪਾਤਸ਼ਾਹੀ।  

xxx
ਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੰਚੇ ਗੁਰਾਂ ਦੀ ਦਹਿਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ  

हउ सतिगुरु सेवी आपणा इक मनि इक चिति भाइ ॥  

Ha▫o saṯgur sevī āpṇā ik man ik cẖiṯ bẖā▫e.  

I serve my True Guru with single-minded devotion, and lovingly focus my consciousness on Him.  

ਮੈਂ ਇਕਾਗ੍ਰਤਾ ਤੇ ਮਗਨ-ਬ੍ਰਿਤੀ ਨਾਲ ਆਪਣੇ ਸੱਚੇ ਗੁਰਾਂ ਦੀ ਘਾਲ ਘਾਲਦਾ ਹਾਂ!  

ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਦਾ ਹਾਂ। ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ ਹੋ ਕੇ। ਭਾਇ = ਪ੍ਰੇਮ ਨਾਲ। ਭਾਉ = ਪ੍ਰੇਮ।
ਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਲੈਂਦਾ ਹਾਂ।


ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ  

सतिगुरु मन कामना तीरथु है जिस नो देइ बुझाइ ॥  

Saṯgur man kāmnā ṯirath hai jis no ḏe▫e bujẖā▫e.  

The True Guru is the mind's desire and the sacred shrine of pilgrimage, for those unto whom He has given this understanding.  

ਜਿਸ ਨੂੰ ਵਾਹਿਗੁਰੂ ਦਰਸਾਉਂਦਾ ਹੈ, ਉਹ ਸੱਚੇ ਗੁਰਾਂ ਅੰਦਰ ਮਨ ਦੀ ਇੱਛਾ ਪੂਰਨ ਕਰਨ ਵਾਲਾ ਯਾਤਰਾ ਅਸਥਾਨ ਦੇਖਦਾ ਹੈ।  

ਕਾਮਨਾ = ਇੱਛਿਆ। ਮਨ ਕਾਮਨਾ = ਮਨ ਦੀਆਂ ਕਾਮਨਾਂ। ਦੇਇ ਬੁਝਾਇ = ਸਮਝਾ ਦੇਂਦਾ ਹੈ।
ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ।


ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ  

मन चिंदिआ वरु पावणा जो इछै सो फलु पाइ ॥  

Man cẖinḏi▫ā var pāvṇā jo icẖẖai so fal pā▫e.  

The blessings of the wishes of the mind are obtained, and the fruits of one's desires.  

ਉਸ ਨੂੰ ਚਿੱਤ ਚਾਹੁੰਦੀ ਮਿਹਰ ਪਰਾਪਤ ਹੋ ਜਾਂਦੀ ਹੈ ਅਤੇ ਜਿਸ ਨੂੰ ਉਹ ਲੋੜੀਦਾ ਹੈ, ਉਹ ਉਸ ਮੁਰਾਦ ਨੂੰ ਪਾ ਲੈਂਦਾਹੈ।  

ਮਨ ਚਿੰਦਿਆ = ਮਨ-ਇੱਛਤ। ਵਰੁ = ਮੰਗ, ਬਖ਼ਸ਼ੀਸ਼। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ।
(ਗੁਰੂ ਪਾਸੋਂ) ਮਨ-ਇੱਛਤ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।


ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥  

नाउ धिआईऐ नाउ मंगीऐ नामे सहजि समाइ ॥१॥  

Nā▫o ḏẖi▫ā▫ī▫ai nā▫o mangī▫ai nāme sahj samā▫e. ||1||  

Meditate on the Name, worship the Name, and through the Name, you shall be absorbed in intuitive peace and poise. ||1||  

ਹਰੀ ਨਾਮ ਦਾ ਸਿਮਰਨ ਕਰ, ਨਾਮ ਦੀ ਉਪਾਸ਼ਨਾ ਸਾਧ, ਅਤੇ ਨਾਮ ਦੇ ਰਾਹੀਂ ਪਰਮ ਅਨੰਦ ਦੇ ਮੰਡਲ ਵਿੱਚ ਪ੍ਰਵੇਸ਼ ਕਰ।  

ਸਹਜਿ = ਆਤਮਕ ਅਡੋਲਤਾ ਵਿਚ।੧।
(ਪਰ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਤੇ (ਗੁਰੂ ਪਾਸੋਂ) ਨਾਮ ਹੀ ਮੰਗਣਾ ਚਾਹੀਦਾ ਹੈ। ਨਾਮ ਵਿਚ ਜੁੜਿਆ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ ॥੧॥


ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ  

मन मेरे हरि रसु चाखु तिख जाइ ॥  

Man mere har ras cẖākẖ ṯikẖ jā▫e.  

O my mind, drink in the Sublime Essence of the Lord, and your thirst shall be quenched.  

ਹੈ ਮੇਰੀ ਜਿੰਦੇ! ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰ, ਇੰਜ ਤੇਰੀ ਤਰੇਹ ਦੂਰ ਹੋ ਜਾਵੇਗੀ।  

ਤਿਖ = ਤੇਹ, ਤ੍ਰਿਸ਼ਨਾ। ਜਾਇ = ਦੂਰ ਹੋ ਜਾਏ।
ਹੇ ਮੇਰੇ ਮਨ! ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖ, (ਤੇਰੀ ਮਾਇਆ ਵਾਲੀ) ਤ੍ਰਿਸ਼ਨਾ ਦੂਰ ਹੋ ਜਾਏਗੀ।


ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ  

जिनी गुरमुखि चाखिआ सहजे रहे समाइ ॥१॥ रहाउ ॥  

Jinī gurmukẖ cẖākẖi▫ā sėhje rahe samā▫e. ||1|| rahā▫o.  

Those Gurmukhs who have tasted it remain intuitively absorbed in the Lord. ||1||Pause||  

ਜਿਨ੍ਹਾਂ ਨੇ ਗੁਰਾਂ ਦੁਆਰਾ, ਇਸ ਨੂੰ ਚਖਿਆ ਹੈ, ਉਹ ਸੁਖੈਨ ਹੀ ਸਾਈਂ ਵਿੱਚ ਲੀਨ ਰਹਿੰਦੇ ਹਨ। ਠਹਿਰਾਉ।  

ਗੁਰਮੁਖਿ = ਗੁਰੂ ਦੀ ਰਾਹੀਂ।੧।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ 'ਹਰਿ ਰਸ' ਚੱਖਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ॥


ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ  

जिनी सतिगुरु सेविआ तिनी पाइआ नामु निधानु ॥  

Jinī saṯgur sevi▫ā ṯinī pā▫i▫ā nām niḏẖān.  

Those who serve the True Guru obtain the Treasure of the Naam.  

ਜਿਨ੍ਹਾਂ ਨੇ ਸੱਚੇ ਗੁਰਾਂ ਦੀ ਟਹਿਲ ਕਮਾਈ ਹੈ, ਉਨ੍ਹਾਂ ਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋਇਆ ਹੈ।  

ਨਿਧਾਨੁ = ਖ਼ਜ਼ਾਨਾ।
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸਰਨ ਲਈ ਹੈ, ਉਹਨਾਂ ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ ਪ੍ਰਭੂ-ਨਾਮ ਪ੍ਰਾਪਤ ਕਰ ਲਿਆ ਹੈ।


ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ  

अंतरि हरि रसु रवि रहिआ चूका मनि अभिमानु ॥  

Anṯar har ras rav rahi▫ā cẖūkā man abẖimān.  

Deep within, they are drenched with the Essence of the Lord, and the egotistical pride of the mind is subdued.  

ਉਨ੍ਹਾਂ ਦਾ ਮਨ ਵਾਹਿਗੁਰੂ-ਅੰਮ੍ਰਿਤ ਨਾਲ ਤਰੋਤਰ ਰਹਿੰਦਾ ਹੈ ਅਤੇ ਉਨ੍ਹਾਂ ਦਾ ਮਾਨਸਕ ਹੰਕਾਰ ਦੂਰ ਹੋ ਜਾਂਦਾ ਹੈ।  

ਅੰਤਰਿ = (ਉਹਨਾਂ ਦੇ) ਅੰਦਰ। ਰਵਿ ਰਹਿਆ = ਸਿੰਜਰ ਜਾਂਦਾ ਹੈ, ਰਚ ਜਾਂਦਾ ਹੈ। ਮਨਿ = ਮਨ ਵਿਚੋਂ।
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ।


ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ  

हिरदै कमलु प्रगासिआ लागा सहजि धिआनु ॥  

Hirḏai kamal pargāsi▫ā lāgā sahj ḏẖi▫ān.  

The heart-lotus blossoms forth, and they intuitively center themselves in meditation.  

ਉਨ੍ਹਾਂ ਦਾ ਅੰਤਸ਼ਕਰਨ-ਕੰਵਲ ਖਿੜ ਜਾਂਦਾ ਹੈ ਅਤੇ ਉਨ੍ਹਾਂ ਦੀ ਬ੍ਰਿਤੀ (ਸਾਹਿਬ ਵਿੱਚ) ਅਡੋਲ ਰੂਪ ਜੁੜੀ ਰਹਿੰਦੀ ਹੈ।  

ਹਿਰਦੈ ਕਮਲੁ = ਹਿਰਦੇ ਦਾ ਕੌਲ ਫੁੱਲ।੨।
ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਕ ਅਡੋਲਤਾ ਵਿਚ ਲੱਗ ਗਈ ਹੈ।


ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥  

मनु निरमलु हरि रवि रहिआ पाइआ दरगहि मानु ॥२॥  

Man nirmal har rav rahi▫ā pā▫i▫ā ḏargahi mān. ||2||  

Their minds become pure, and they remain immersed in the Lord; they are honored in His Court. ||2||  

ਉਨ੍ਹਾਂ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ। ਉਹ ਪਰਮਾਤਮਾ ਵਿੱਚ ਸਮਾਏ ਰਹਿੰਦੇ ਹਨ ਤੇ ਉਸ ਦੇ ਦਰਬਾਰ ਵਿੱਚ ਮਾਨ ਪਾਉਂਦੇ ਹਨ।  

xxx
ਉਹਨਾਂ ਦਾ ਪਵਿਤ੍ਰ (ਹੋ ਚੁਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੨॥


ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ  

सतिगुरु सेवनि आपणा ते विरले संसारि ॥  

Saṯgur sevan āpṇā ṯe virle sansār.  

Those who serve the True Guru in this world are very rare.  

ਇਸ ਜੱਗ ਵਿੱਚ ਟਾਵੇਂ ਹੀ ਹਨ ਉਹ ਜਿਹੜੇ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।  

ਸੇਵਨਿ = (ਜੇਹੜੇ) ਸੇਂਵਦੇ ਹਨ। ਸੰਸਾਰਿ = ਸੰਸਾਰ ਵਿਚ। ਮਮ = ਮੇਰਾ।
(ਪਰ) ਜਗਤ ਵਿਚ ਉਹ ਬੰਦੇ ਵਿਰਲੇ ਹਨ ਜੇਹੜੇ ਪਿਆਰੇ ਸਤਿਗੁਰੂ ਦੀ ਸਰਨ ਲੈਂਦੇ ਹਨ,


ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ  

हउमै ममता मारि कै हरि राखिआ उर धारि ॥  

Ha▫umai mamṯā mār kai har rākẖi▫ā ur ḏẖār.  

Those who keep the Lord enshrined in their hearts subdue egotism and possessiveness.  

ਆਪਣੀ ਸਵੈ-ਹੰਗਤਾ ਤੇ ਸੰਸਾਰੀ ਮੋਹ ਨੂੰ ਨਵਿਰਤ ਕਰਕੇ ਉਹ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।  

ਮਮਤਾ = ਮਲਕੀਅਤ ਦੀ ਲਾਲਸਾ। ਉਰਧਾਰਿ = ਹਿਰਦੇ ਵਿਚ ਟਿਕਾ ਕੇ। ਉਰ = ਹਿਰਦਾ।
ਜੇਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਟਿਕਾਂਦੇ ਹਨ।


ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ  

हउ तिन कै बलिहारणै जिना नामे लगा पिआरु ॥  

Ha▫o ṯin kai balihārṇai jinā nāme lagā pi▫ār.  

I am a sacrifice to those who are in love with the Naam.  

ਮੈਂ ਉਨ੍ਹਾਂ ਤੋਂ ਵਾਰਿਆਂ ਜਾਂਦਾ ਹਾਂ ਜਿਨ੍ਹਾਂ ਦੀ ਹਰੀ ਨਾਮ ਨਾਲ ਪ੍ਰੀਤ ਹੈ।  

xxx
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿਚ ਹੀ ਪ੍ਰੇਮ ਬਣਿਆ ਰਹਿੰਦਾ ਹੈ।


ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥  

सेई सुखीए चहु जुगी जिना नामु अखुटु अपारु ॥३॥  

Se▫ī sukẖī▫e cẖahu jugī jinā nām akẖut apār. ||3||  

Those who attain the Inexhaustible Name of the Infinite Lord remain happy throughout the four ages. ||3||  

ਜਿਨ੍ਹਾਂ ਦੇ ਪੱਲੇ ਬੇਅੰਤ ਸੁਆਮੀ ਦਾ ਅਤੁੱਟ ਨਾਮ ਹੈ, ਉਹ ਚਾਰੇ ਯੁਗਾਂ ਅੰਦਰ ਪ੍ਰਸੰਨ ਰਹਿੰਦੇ ਹਨ।  

ਸੇਈ = ਉਹੀ। ਚਹੁ ਜੁਗੀ = ਚੌਹਾਂ ਜੁਗਾਂ ਵਿਚ, ਸਦਾ ਹੀ। ਅਖੁਟੁ = ਕਦੇ ਨਾਹ ਮੁੱਕਣ ਵਾਲਾ। ਅਪਾਰੁ = ਬੇਅੰਤ, ਜਿਸ ਦਾ ਪਾਰ ਨਾਹ ਪੈ ਸਕੇ।੩।
ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾਹ ਮੁੱਕਣ ਵਾਲਾ ਬੇਅੰਤ ਨਾਮ (ਦਾ ਖ਼ਜ਼ਾਨਾ) ਹੈ ॥੩॥


ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ  

गुर मिलिऐ नामु पाईऐ चूकै मोह पिआस ॥  

Gur mili▫ai nām pā▫ī▫ai cẖūkai moh pi▫ās.  

Meeting with the Guru, the Naam is obtained, and the thirst of emotional attachment departs.  

ਗੁਰਾਂ ਨੂੰ ਭੈਟਣ ਦੁਆਰਾ ਹਰੀ ਨਾਮ ਪਰਾਪਤ ਹੁੰਦਾ ਹੈ ਅਤੇ ਸੰਸਾਰੀ ਮਮਤਾ ਦੀ ਤਰੇਹ ਦੂਰ ਹੋ ਜਾਂਦੀ ਹੈ।  

ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਚੂਕੈ = ਦੂਰ ਹੋ ਜਾਂਦਾ ਹੈ।
ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, (ਨਾਮ ਦੀ ਬਰਕਤਿ ਨਾਲ) ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।


ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ  

हरि सेती मनु रवि रहिआ घर ही माहि उदासु ॥  

Har seṯī man rav rahi▫ā gẖar hī māhi uḏās.  

When the mind is permeated with the Lord, one remains detached within the home of the heart.  

(ਗੁਰਮੁੱਖ) ਮਾਨਸਕ ਤੌਰ ਤੇ ਸੰਸਾਰ ਵਲੋਂ ਉਪਰਾਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹਿੰਦੀ ਹੈ।  

ਸੇਤੀ = ਨਾਲ। ਰਵਿ ਰਹਿਆ = ਇਕ-ਮਿਕ ਹੋਇਆ ਰਹਿੰਦਾ ਹੈ। ਘਰ ਹੀ ਮਾਹਿ = ਘਰ ਵਿਚ ਹੀ। ਉਦਾਸੁ = ਨਿਰਲੇਪ, ਉਪਰਾਮ।
ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ।


ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ  

जिना हरि का सादु आइआ हउ तिन बलिहारै जासु ॥  

Jinā har kā sāḏ ā▫i▫ā ha▫o ṯin balihārai jās.  

I am a sacrifice to those who enjoy the Sublime Taste of the Lord.  

ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜੋ ਵਾਹਿਗੁਰੂ ਦੇ ਨਾਮ ਦਾ ਸੁਆਦ ਮਾਣਦੇ ਹਨ।  

ਸਾਦੁ = ਸੁਆਦ। ਹਉ ਜਾਸੁ = ਮੈਂ ਜਾਂਦਾ ਹਾਂ। ਬਲਿਹਾਰੈ = ਕੁਰਬਾਨ।
ਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ ਹੈ।


ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥੪॥੧॥੩੪॥  

नानक नदरी पाईऐ सचु नामु गुणतासु ॥४॥१॥३४॥  

Nānak naḏrī pā▫ī▫ai sacẖ nām guṇṯās. ||4||1||34||  

O Nanak, by His Glance of Grace, the True Name, the Treasure of Excellence, is obtained. ||4||1||34||  

ਹੇ ਨਾਨਕ! ਸੁਆਮੀ ਦੀ ਮਿਹਰ ਦੁਆਰਾ ਸਰੇਸ਼ਟਤਾਈਆਂ ਦਾ ਖ਼ਜ਼ਾਨਾ ਸਤਿਨਾਮ ਪਰਾਪਤ ਹੁੰਦਾ ਹੈ।  

ਨਦਰੀ = ਮਿਹਰ ਦੀ ਨਜ਼ਰ ਨਾਲ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ।੪।
ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ ॥੪॥੧॥੩੪॥


ਸਿਰੀਰਾਗੁ ਮਹਲਾ  

सिरीरागु महला ३ ॥  

Sirīrāg mėhlā 3.  

Siree Raag, Third Mehl:  

ਸਿਰੀ ਰਾਗ, ਤੀਜੀ ਪਾਤਸ਼ਾਹੀ।  

xxx
xxx


ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ  

बहु भेख करि भरमाईऐ मनि हिरदै कपटु कमाइ ॥  

Baho bẖekẖ kar bẖarmā▫ī▫ai man hirḏai kapat kamā▫e.  

People wear all sorts of costumes and wander all around, but in their hearts and minds, they practice deception.  

ਪ੍ਰਾਨੀ ਬਹੁਤੇ ਭੇਖ ਧਾਰਨ ਕਰਦੇ ਤੇ ਬਾਹਰ ਭਰਮਦੇ ਹਨ। ਪ੍ਰੰਤੂ ਆਪਦੇ ਦਿਲ ਤੇ ਚਿੱਤ ਨਾਲ ਠੱਗੀ ਠੋਰੀ ਕਰਦੇ ਹਨ।  

ਭੇਖ ਕਰਿ = ਧਾਰਮਿਕ ਪਹਿਰਾਵੇ ਪਹਿਨ ਕੇ। ਕਰਿ = ਕਰ ਕੇ। ਭਰਮਾਈਐ = ਭਟਕਣਾ ਵਿਚ ਪੈ ਜਾਈਦਾ ਹੈ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਮਾਇ = ਕਮਾ ਕੇ, ਕਰ ਕੇ।
ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ।


ਹਰਿ ਕਾ ਮਹਲੁ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥  

हरि का महलु न पावई मरि विसटा माहि समाइ ॥१॥  

Har kā mahal na pāv▫ī mar vistā māhi samā▫e. ||1||  

They do not attain the Mansion of the Lord's Presence, and after death, they sink into manure. ||1||  

ਉਹ ਰੱਬ ਦੇ ਘਰ (ਹਜ਼ੂਰੀ) ਨੂੰ ਪਰਾਪਤ ਨਹੀਂ ਹੁੰਦੇ ਅਤੇ ਮਰਨ ਪਿਛੋਂ ਗੰਦਗੀ ਅੰਦਰ ਗ਼ਰਕ ਹੋ ਜਾਂਦੇ ਹਨ।  

ਮਹਲੁ = ਟਿਕਾਣਾ। ਪਾਵਈ = ਪਾਵੈ, ਪ੍ਰਾਪਤ ਕਰਦਾ ਹੈ, ਲੱਭ ਲੈਂਦਾ ਹੈ। ਮਰਿ = (ਆਤਮਕ ਮੌਤੇ) ਮਰ ਕੇ, ਆਤਮਕ ਮੌਤ ਸਹੇੜ ਕੇ। ਵਿਸਟਾ ਮਾਹਿ = ਗੰਦ ਵਿਚ, ਵਿਕਾਰਾਂ ਦੇ ਗੰਦ ਵਿਚ।੧।
(ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ ॥੧॥


ਮਨ ਰੇ ਗ੍ਰਿਹ ਹੀ ਮਾਹਿ ਉਦਾਸੁ  

मन रे ग्रिह ही माहि उदासु ॥  

Man re garih hī māhi uḏās.  

O mind, remain detached in the midst of your household.  

ਆਪਣੇ ਘਰ ਵਿੱਚ ਹੀ, ਹੈ ਮੇਰੀ ਆਤਮਾ! ਸੰਸਾਰ ਵਲੋ ਉਪ੍ਰਾਮ ਰਹੁ।  

xxx
ਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ)।


ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ  

सचु संजमु करणी सो करे गुरमुखि होइ परगासु ॥१॥ रहाउ ॥  

Sacẖ sanjam karṇī so kare gurmukẖ ho▫e pargās. ||1|| rahā▫o.  

Practicing truth, self-discipline and good deeds, the Gurmukh is enlightened. ||1||Pause||  

ਗੁਰਾਂ ਦੇ ਉਦੇਸ਼ ਦੁਆਰਾ ਜਿਸ ਨੂੰ ਪ੍ਰਕਾਸ਼ ਹੋਇਆ ਹੈ, ਉਹ ਸੱਚਾਈ, ਸਾਧਨਾ ਅਤੇ ਨੇਕ ਅਮਲ ਧਾਰਨ ਕਰਦਾ ਹੈ। ਠਹਿਰਾਉ।  

ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੰਜਮੁ = ਵਿਕਾਰਾਂ ਵਲੋਂ ਪਰਹੇਜ਼। ਕਰਣੀ = ਕਰਤੱਬ, ਕਰਨ-ਯੋਗ ਕੰਮ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸੁ = (ਆਤਮਕ) ਚਾਨਣ, ਸੂਝ।੧।
(ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ॥੧॥ ਰਹਾਉ॥


ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ  

गुर कै सबदि मनु जीतिआ गति मुकति घरै महि पाइ ॥  

Gur kai sabaḏ man jīṯi▫ā gaṯ mukaṯ gẖarai mėh pā▫e.  

Through the Word of the Guru's Shabad, the mind is conquered, and one attains the State of Liberation in one's own home.  

ਗੁਰਾਂ ਦੇ ਉਪਦੇਸ਼ ਦੁਆਰਾ ਜਿਹੜਾ ਪ੍ਰਾਣੀ ਆਪਣੇ ਮਨੁਏ ਨੂੰ ਜਿੱਤ ਲੈਂਦਾ ਹੈ, ਉਹ ਮੋਖ਼ਸ਼ ਤੇ ਕਲਿਆਣ ਨੂੰ ਆਪਣੇ ਗ੍ਰਿਹ ਅੰਦਰ ਹੀ ਪਾ ਲੈਂਦਾ ਹੈ।  

ਸਬਦਿ = ਸ਼ਬਦ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਘਰੈ = ਘਰ ਹੀ। ਘਰੈ ਮਹਿ = ਘਰ ਹੀ ਮਹਿ।
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।


ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥  

हरि का नामु धिआईऐ सतसंगति मेलि मिलाइ ॥२॥  

Har kā nām ḏẖi▫ā▫ī▫ai saṯsangaṯ mel milā▫e. ||2||  

So meditate on the Name of the Lord; join and merge with the Sat Sangat, the True Congregation. ||2||  

ਸਾਧ ਸੰਗਤ ਦੇ ਮਿਲਾਪ ਵਿੱਚ ਜੁੜ ਕੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।  

ਮੇਲਿ = ਮੇਲ ਵਿਚ, ਇਕੱਠ ਵਿਚ। ਮਿਲਾਇ = ਮਿਲਿ, ਮਿਲ ਕੇ।੨।
(ਇਸ ਵਾਸਤੇ, ਹੇ ਮਨ!) ਸਾਧ ਸੰਗਤ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੨॥


ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ  

जे लख इसतरीआ भोग करहि नव खंड राजु कमाहि ॥  

Je lakẖ isṯarī▫ā bẖog karahi nav kẖand rāj kamāhi.  

You may enjoy the pleasures of hundreds of thousands of women, and rule the nine continents of the world.  

ਭਾਵੇਂ ਤੂੰ ਲੱਖਾਂ ਹੀ ਤ੍ਰੀਮਤਾਂ ਨਾਲ ਭੋਗ ਬਿਲਾਸ ਕਰੇ ਅਤੇ ਦੁਨੀਆ ਦੇ ਨੌ ਖਿੱਤਿਆਂ ਤੇ ਹਕੂਮਤ ਕਰੇ।  

ਨਵਖੰਡ ਰਾਜੁ = ਸਾਰੀ ਧਰਤੀ ਦਾ ਰਾਜ।
ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ,


ਬਿਨੁ ਸਤਗੁਰ ਸੁਖੁ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥  

बिनु सतगुर सुखु न पावई फिरि फिरि जोनी पाहि ॥३॥  

Bin saṯgur sukẖ na pāv▫ī fir fir jonī pāhi. ||3||  

But without the True Guru, you will not find peace; you will be reincarnated over and over again. ||3||  

ਫਿਰ ਭੀ ਸੱਚੇ ਗੁਰਾਂ ਦੇ ਬਗੈਰ ਤੈਨੂੰ ਖੁਸ਼ੀ ਪਰਾਪਤ ਨਹੀਂ ਹੋਣੀ ਅਤੇ ਤੂੰ ਮੁੜ ਮੁੜ ਕੇ ਜੂਨੀਆਂ ਵਿੱਚ ਪਏਗਾ।  

ਨ ਪਾਵਹੀ = ਤੂੰ ਨਹੀਂ ਪ੍ਰਾਪਤ ਕਰੇਂਗਾ।੩।
ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੩॥


ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ  

हरि हारु कंठि जिनी पहिरिआ गुर चरणी चितु लाइ ॥  

Har hār kanṯẖ jinī pahiri▫ā gur cẖarṇī cẖiṯ lā▫e.  

Those who wear the Necklace of the Lord around their necks, and focus their consciousness on the Guru's Feet -  

ਧਨ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੇ ਪਿਛੇ ਲੱਗੀਆਂ ਫਿਰਦੀਆਂ ਹਨ, ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੀ ਭੋਰਾ ਭੀ ਚਾਹ ਨਹੀਂ,  

ਕੰਠਿ = ਗਲ ਵਿਚ। ਲਾਇ = ਲਾ ਕੇ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ,


ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਤਮਾਇ ॥੪॥  

तिना पिछै रिधि सिधि फिरै ओना तिलु न तमाइ ॥४॥  

Ŧinā picẖẖai riḏẖ siḏẖ firai onā ṯil na ṯamā▫e. ||4||  

wealth and supernatural spiritual powers follow them, but they do not care for such things at all. ||4||  

ਜਿਹੜੇ ਗਲੇ ਵਿੱਚ ਵਾਹਿਗੁਰੂ ਦੀ ਮਾਲਾ ਪਹਿਨਦੇ ਹਨ ਅਤੇ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।  

ਰਿਧਿ ਸਿਧਿ = ਕਰਾਮਾਤੀ ਤਾਕਤ। ਤਿਲੁ = ਰਤਾ ਭਰ। ਤਮਾਇ = ਤਮਹ, ਲਾਲਚ।੪।
ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ ॥੪॥


ਜੋ ਪ੍ਰਭ ਭਾਵੈ ਸੋ ਥੀਐ ਅਵਰੁ ਕਰਣਾ ਜਾਇ  

जो प्रभ भावै सो थीऐ अवरु न करणा जाइ ॥  

Jo parabẖ bẖāvai so thī▫ai avar na karṇā jā▫e.  

Whatever pleases God's Will comes to pass. Nothing else can be done.  

ਜਿਹੜਾ ਕੁਝ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, ਹੋਰ ਕੁਛ ਕੀਤਾ ਨਹੀਂ ਜਾ ਸਕਦਾ।  

ਪ੍ਰਭ ਭਾਵੈ = ਹੇ ਪ੍ਰਭੂ! ਤੈਨੂੰ ਭਾਵੈ।
(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।


ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥  

जनु नानकु जीवै नामु लै हरि देवहु सहजि सुभाइ ॥५॥२॥३५॥  

Jan Nānak jīvai nām lai har ḏevhu sahj subẖā▫e. ||5||2||35||  

Servant Nanak lives by chanting the Naam. O Lord, please give it to me, in Your Natural Way. ||5||2||35||  

ਗੁਲਾਮ ਨਾਨਕ ਨਾਮ ਉਚਾਰਨ ਕਰਕੇ ਜੀਉਂਦਾ ਹੈ। ਹੇ ਪ੍ਰਭੂ! ਆਪਣੇ ਕੁਦਰਤੀ ਸੁਭਾਅ ਅਨੁਸਾਰ (ਇਸ ਦੀ ਮੈਨੂੰ) ਦਾਤ ਬਖਸ਼।  

ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਸਕੇ। ਹਰਿ = ਹੇ ਹਰੀ! ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।੫।
ਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪ੍ਰੇਮ ਵਿਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ ॥੫॥੨॥੩੫॥


        


© SriGranth.org, a Sri Guru Granth Sahib resource, all rights reserved.
See Acknowledgements & Credits